Election 2022: ਚੋਣਾਂ ਤੋਂ 48 ਘੰਟੇ ਪਹਿਲਾਂ ਵੀ ਕਿਸੇ ਵੀ ਸਰਵੇਖਣ ਜਾਂ ਓਪੀਨੀਅਨ ਪੋਲ ਨੂੰ ਦਿਖਾਉਣ ਤੇ ਰਹੇਗੀ ਪਾਬੰਦੀ

 ਵਿਧਾਨ ਸਭਾ ਚੋਣਾਂ 2022: ਚੋਣ ਕਮਿਸ਼ਨ ਵੱਲੋਂ ਐਗਜ਼ਿਟ ਪੋਲ ਤੇ ਪਾਬੰਦੀ

 ਚੋਣਾਂ ਤੋਂ 48 ਘੰਟੇ ਪਹਿਲਾਂ ਵੀ ਕਿਸੇ ਵੀ ਸਰਵੇਖਣ ਜਾਂ ਓਪੀਨੀਅਨ ਪੋਲ ਨੂੰ ਦਿਖਾਉਣ ਤੇ ਰਹੇਗੀ ਪਾਬੰਦੀ

ਚੰਡੀਗੜ, 01 ਫਰਵਰੀ 

ਭਾਰਤੀ ਚੋਣ ਕਮਿਸ਼ਨ ਨੇ ਮਿਤੀ 10 ਫਰਵਰੀ, 2022 ਤੋਂ ਮਿਤੀ 07 ਮਾਰਚ, 2022 ਤੱਕ ਦੇਸ਼ ਭਰ ਵਿੱਚ ਐਗਜ਼ਿਟ ਪੋਲ `ਤੇ ਪਾਬੰਦੀ ਲਾਈ ਹੈ। 

ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫ਼ਸਰ, ਪੰਜਾਬ ਡਾ. ਐਸ ਕਰੁਣਾ ਰਾਜੂ ਨੇ ਅੱਜ ਦੱਸਿਆ ਕਿ ਲੋਕ ਪ੍ਰਤੀਨਿਧ ਕਾਨੂੰਨ 1951 ਦੀ ਧਾਰਾ 126 ਏ ਅਨੁਸਾਰ ਮਿਤੀ 10 ਫਰਵਰੀ, 2022 ਨੂੰ ਸਵੇਰੇ 7 ਵਜੇ ਤੋਂ ਲੈ ਕੇ ਮਿਤੀ 07 ਮਾਰਚ, 2022 ਸ਼ਾਮ 6:30 ਵਜੇ ਤੱਕ ਕੋਈ ਵੀ ਐਗਜ਼ਿਟ ਪੋਲ ਨਹੀਂ ਕੀਤਾ ਜਾ ਸਕਦਾ ਅਤੇ ਨਾ ਹੀ ਕੋਈ ਪ੍ਰਿੰਟ ਜਾਂ ਇਲੈਕਟ੍ਰਾਨਿਕ ਮੀਡੀਆ ਅਤੇ ਹੋਰ ਕਿਸੇ ਵੀ ਸੰਚਾਰ ਸਾਧਨ ਉਪਰ ਐਗਜ਼ਿਟ ਪੋਲ ਨੂੰ ਦਿਖਾਇਆ ਨਹੀਂ ਜਾ ਸਕਦਾ ਹੈ।


ਬੁਲਾਰੇ ਨੇ ਹੋਰ ਸਪੱਸ਼ਟੀਕਰਨ ਦਿੰਦਿਆਂ ਦੱਸਿਆ ਚੋਣ ਕਮਿਸ਼ਨ ਭਾਰਤ ਵਲੋਂ ਮਿਤੀ 28 ਜਨਵਰੀ 2022 ਨੂੰ ਜਾਰੀ ਨੋਟੀਫਿਕੇਸ਼ਨ ਅਨੁਸਾਰ ਚੋਣਾਂ ਵਾਲੇ ਖੇਤਰਾਂ ਵਿੱਚ ਚੋਣਾਂ ਤੋਂ 48 ਘੰਟੇ ਪਹਿਲਾਂ ਕੋਈ ਵੀ ਇਲੈਕਟ੍ਰਾਨਿਕ ਮੀਡੀਆ ਕਿਸੇ ਵੀ ਐਗਜ਼ਿਟ ਪੋਲ ਦੇ ਨਤੀਜੇ ਜਾਂ ਸਰਵੇਖਣ ਨੂੰ ਨਹੀਂ ਦਿਖਾ ਸਕੇਗਾ।

-------


Also read;

POLLING HELPLINE: CHALLENGE VOTE/ TENDER VOTE : ਚੈਲੇਂਜ ਵੋਟ / ਟੈਂਡਰ ਵੋਟ ਕੀ ਹਨ , ਅਤੇ ਇਨ੍ਹਾਂ ਨੂੰ ਕਿਵੇਂ ਪਾਇਆ ਜਾਵੇਗਾ 
 

POLLING HELPLINE:  ਮੌਕ ਪੋਲ ਸਰਟੀਫਿਕੇਟ ਕਿਵੇਂ ਭਰਨਾ ਹੈ? How to fill mock poll certificate?

 POLLING HELPLINE;   ਪੋਲਿੰਗ ਕਰਮਚਾਰੀ ਆਪਣੀ ਵੋਟ ਕਿਵੇਂ ਪਾਉਣ, (FORM 12 AND 12A DETAILS)  


POLLING HELPLINE: 49 MA ਕੀ ਹੈ? PRO ਲਈ ਬਹੁਤ ਜ਼ਰੂਰੀ ਜਾਣਕਾਰੀ 




ਪੋਲਿੰਗ ਬੂਥ‘ ਤੇ ਪਹੁੰਚ ਕੇ ਪੋਲਿੰਗ ਪਾਰਟੀਆਂ ਇੰਜ ਕਰੋ ਚੋਣ ਦੀ ਤਿਆਰੀ 






HOW TO FILL FORM 17A : ਫਾਰਮ 17 A ਕਿਵੇਂ ਭਰਨਾ ਹੈ, ਦੇਖੋ




💐🌿Follow us for latest updates 👇👇👇

Featured post

Holiday Declared: ਮੰਗਲਵਾਰ ਦੀ ਸਰਕਾਰੀ ਛੁੱਟੀ ਦਾ ਐਲਾਨ

11 ਨਵੰਬਰ ਨੂੰ ਤਰਨ ਤਾਰਨ ਵਿਧਾਨ ਸਭਾ ਉਪਚੋਣ ਮੌਕੇ ਤਨਖਾਹ ਸਮੇਤ ਛੁੱਟੀ ਦਾ ਐਲਾਨ ਤਰਨ ਤਾਰਨ, 11 ਨਵੰਬਰ 2025  ( ਜਾਬਸ ਆਫ ਟੁਡੇ) — ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਦੰ...

RECENT UPDATES

Trends