ਕੇਸੀ ਕਾਲਜ ਆੱਫ ਐਜੁਕੇਸ਼ਨ ਦੇ ਵਿਦਿਆਰਥੀਆਂ ਨੇ ਕੀਤਾ ਸਾਇੰਸ ਸਿਟੀ ਦਾ ਵਿਜਿਟ

 ਕੇਸੀ ਕਾਲਜ ਆੱਫ ਐਜੁਕੇਸ਼ਨ ਦੇ ਵਿਦਿਆਰਥੀਆਂ ਨੇ ਕੀਤਾ ਸਾਇੰਸ ਸਿਟੀ ਦਾ ਵਿਜਿਟ


 - ਇਹ ਟੂਅਰ ਸਟੂਡੈਂਟ ਦੇ ਸਿਲੇਬਸ ਦਾ ਹੀ ਹਿੱਸਾ ਡਾੱ. ਕੁਲਜਿੰਦਰ ਕੌਰ


ਨਵਾਂਸ਼ਹਿਰ, 16 ਅਕਤੂਬਰ


ਕਰਿਆਮ ਰੋਡ ਦੇ ਕੇਸੀ ਕਾਲਜ ਆੱਫ ਐਜੁਕੇਸ਼ਨ ਦੇ 50 ਸਟੂਡੈਂਟ ਆਪਣੇ ਸਟਾਫ ਦੇ ਨਾਲ ਸਿੱਖਿਅਕ ਵਿਜਿਟ ’ਤੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਕਪੂਰਥਲਾ ਅਤੇ ਹਵੇਲੀ ਗਏ, ਉੱਥੇ ਕਾਲਜ ਪਿ੍ਰੰਸੀਪਲ ਡਾੱ. ਕੁਲਜਿੰਦਰ ਕੌਰ ਦੀ ਦੇਖਰੇਖ ’ਚ ਵਿਦਿਆਰਥੀਆਂ ਨੇ ਆਪਣੇ ਵਿਸ਼ੇ ਸਬੰਧੀ ਗਿਆਨ ਪ੍ਰਾਪਤ ਕਰ ਸਾਇੰਸ ਦੀਆਂ ਬਰੀਕੀ ਨੂੰ ਨਜਦੀਕੀ ਨਾਲ ਜਾਣਿਆ । ਇਸ ਟੂਅਰ ’ਚ ਸਟੂਡੈਂਟ ਦੇ ਨਾਲ ਗਏ ਪਿ੍ਰੰਸੀਪਲ ਡਾੱ. ਕੁਲਜਿੰਦਰ ਕੌਰ, ਮੋਨਿਕਾ ਧੰਮ , ਅਮਨਪ੍ਰੀਤ ਕੌਰ, ਮਨਜੀਤ ਕੁਮਾਰ ਨੇ ਸਾਂਝੇ ਤੌਰ ਤੇ ਦੱਸਿਆ ਕਿ ਸਾਇੰਸ ਸਿਟੀ ਦੇ ਅਧਿਕਾਰੀ ਤੇਜਿੰਦਰ ਪਾਲ ਦੇ ਨਾਲ ਸਪੇਸ ਥਿਏਟਰ, ਡਿਜੀਟਲ ਪਲਾਂਟੇਰਿਅਮ, ਲੇਜਰ ਥਿਏਟਰ, ਥ੍ਰੀ ਡੀ ਥਿਏਟਰ, ਕਲਾਇਮੇਟ ਚੇਂਜ ਥਿਏਟਰ, ਅਰਥਕੁਵੇਕ ਸਿਮੁਲੇਟਰ, ਸਪੇਸ ਐਂਡ ਐਵੀਏਸ਼ਨ, ਹੈਲਥ ਗੈਲਰੀ, ਸਾਇੰਸ ਆੱਫ ਸਪੋਰਟਸ, ਫਨ ਸਾਇੰਸ, ਡਾਇਨਾਸੋਰ ਪਾਰਕ, ਡਿਫੈਂਸ ਗੈਲਰੀ, ਇਨੋਵੇਸ਼ਨ ਹੱਬ, ਡੋਮ ਥਿਏਟਰ, ਲੇਜਰ ਸ਼ੋਅ, ਫਲਾਈਟ ਸਿਮੁਲੇਟਰ, ਸਰੀਰ, ਨਸ਼ਾ ਛੁਡਾਉਣ , ਵੱਖੋ ਵੱਖ ਤਰਾਂ ਦੇ ਸ਼ੀਸ਼ੋ , ਰੋਸ਼ਨੀਆਂ ਦੀਆਂ ਗੈਲਰੀਆਂ ਦੇਖਣ ਦੇ ਨਾਲ ਨਾਲ ਵਿਦਿਆਰਥੀਆਂ ਨੇ ਬੋਟਿੰਗ ਦਾ ਵੀ ਆਨੰਦ ਲਿਆ । ਸਾਇੰਸ ਸਿਟੀ ’ਚ ਵੱਖੋ ਵੱਖ ਤਰਾਂ ਦੇ ਹੋਣ ਵਾਲੇ ਪ੍ਰਯੋਗ ’ਚ ਵੀ ਵਿਦਿਆਰਥੀਆਂ ਅਤੇ ਸਟਾਫ ਨੇ ਹਿੱਸਾ ਲਿਆ । ਰਸਤੇ ਵਿੱਚ ਸਟੂਡੈਂਟ ਨੇ ਪੁਰਾਤਨ ਕਲਚਰ ਸਬੰਧੀ ਹਵੇਲੀ ’ਚ ਰੁਕ ਕੇ ਉੱਥੇ ਦੇ ਸਮਾਨ ਨੂੰ ਦੇਖਿਆ । ਇਸਦੇ ਬਾਅਦ ਵਾਪਸ ਪਰਤਦੇ ਸਮਾਂ ਆਪਣੇ ਅਨੁਭਵ ਵੀ ਇੱਕ ਦੂਜੇ ਦੇ ਨਾਲ ਵਿਦਿਆਰਥੀਆਂ ਨੇ ਸਾਂਝੇ ਕੀਤੇ । ਡਾੱ. ਕੁਲਜਿੰਦਰ ਕੌਰ ਨੇ ਦੱਸਿਆ ਕਿ ਇਹ ਟੂਅਰ ਇਸ ਸਟੂਡੈਂਟ ਦੇ ਸਿਲੇਬਸ ਦਾ ਹੀ ਹਿੱਸਾ ਹੈ । ਇਹਨਾਂ ਟੂਅਰਾਂ ਵਿੱਚ ਹੀ ਪ੍ਰੈਕਟਲੀ ਸਿੱਖਿਆ ਦਾ ਗਿਆਨ ਲੁੱਕਿਆ ਹੈ । ਮੌਕੇ ’ਤੇ ਵਿਪਨ ਕੁਮਾਰ, ਸਤਵਿੰਦਰ ਕੌਰ, ਜਸਵਿੰਦਰ ਸਿੰਘ, ਸੁਖਵਿਦੰਰ ਕੌਰ ਆਦਿ ਹਾਜਰ ਰਹੇ ।

ਕੇਸੀ ਬੀਐਡ ਪਿ੍ਰੰਸੀਪਲ ਡਾ. ਕੁਲਜਿੰਦਰ ਕੌਰ, ਸਟਾਫ ਅਤੇ ਵਿਦਿਆਰਥੀ ਹਵੇਲੀ ਵਿੱਚ 
ਮਾਨਸਾ ਦੇ ਅਧਿਆਪਕਾਂ ਦੀ ਸਭ ਤੋਂ ਵੱਡੀ ਸੁਸਾਇਟੀ ਦੀ ਚੋਣ ਸੁੱਖੀ ਸਾਂਦੀ ਨੇਪਰੇ ਚੜ੍ਹੀ

 ਮਾਨਸਾ ਦੇ ਅਧਿਆਪਕਾਂ ਦੀ ਸਭ ਤੋਂ ਵੱਡੀ ਸੁਸਾਇਟੀ ਦੀ ਚੋਣ ਸੁੱਖੀ ਸਾਂਦੀ ਨੇਪਰੇ ਚੜ੍ਹੀਸਰਵਸੰਮਤੀ ਨਾਲ ਚੁਣੇ ਗਏ 9 ਡਾਇਰੈਕਟਰ


ਚੰਡੀਗੜ੍ਹ 16 ਅਕਤੂਬਰ (ਹਰਦੀਪ ਸਿੰਘ ਸਿੱਧੂ )ਮਾਨਸਾ ਜ਼ਿਲ੍ਹੇ ਦੀ ਸਭ ਤੋਂ ਵੱਡੀ ਟੀਚਰਜ਼ ਕੋਅੱਪਰੇਟਜ਼ ਸੁਸਾਇਟੀ ਦੇ 9 ਦੇ 9 ਡਾਇਰੈਕਟਰਜ਼ ਦੀ ਚੋਣ ਸਰਬਸੰਮਤੀ ਨਾਲ ਸੁੱਖੀ ਸਾਂਦੀ ਨੇਪਰੇ ਚੜ੍ਹ ਗਈ ਹੈ। ਮਾਨਸਾ ਜ਼ਿਲ੍ਹੇ ਦੇ ਸਮੂਹ ਅਧਿਆਪਕਾਂ ਨੇ ਇਸ ਗੱਲ ਦੀ ਖੁਸ਼ੀ ਮਨਾਈ ਹੈ ਕਿ ਜਥੇਬੰਦੀਆਂ ਦੇ ਆਗੂਆਂ ਨੇ ਬਿਨਾਂ ਕਿਸੇ ਕਾਟੋ ਕਲੇਸ਼ ਇਸ ਚੋਣ ਨੂੰ ਨੇਪਰੇ ਚਾੜ੍ਹਿਆ ਹੈ,ਇਸ ਤੋਂ ਪਹਿਲਾ ਇਸ ਸੁਸਾਇਟੀ ਦੀ ਚੋਣ ਨੂੰ ਲੈ ਕੇ ਆਗੂਆਂ।ਵਿਚਕਾਰ ਖੂਬ ਇੱਟ ਖੜੱਕਾ ਦੇਖਣ ਨੂੰ ਮਿਲਦਾ ਸੀ। ਨਵੇਂ ਚੁਣੇ ਗਏਡਾਇਰੈਕਟਰਜ਼ ਵਿੱਚ ਪਰਮਿੰਦਰ ਕੌਰ ਸ.ਮਿ.ਸ.ਮਾਨਸਾ ਖੁਰਦ ਗੁਰਪ੍ਰੀਤ ਕੌਰ,ਮਹਿੰਦਰ ਕੌਰ ਸ.ਸ.ਸ ਮਾਨਸਾ ਕੁੜੀਆਂ,ਰਾਜਿੰਦਰ ਕੌਰ ਸ.ਸ.ਸ.ਝੁਨੀਰ,ਹਰਮਨਦੀਪ ਸਿੰਘ ਸ.ਸ.ਸ.ਰੱਲਾ ਕੁੜੀਆਂ,ਨਾਇਬ ਸਿੰਘ ਸ.ਹ.ਸ ਰੱਲਾ ਮੁੰਡੇ,ਨਰਿੰਦਰ ਸਿੰਘ ਮੋਹਲ ਸ.ਸ.ਸ.ਅੱਕਾਂਵਾਲੀ ਬਲਕਰਨ ਸਿੰਘ ਸ.ਮਿ.ਸ.ਔਤਾਂਵਾਲੀ ਜਸਪ੍ਰੀਤ ਸਿੰਘ ਸ.ਸ.ਸ.ਰੱਲੀ ਸ਼ਾਮਲ ਹਨ। ਇਹ ਵੀ ਪਤਾ ਲੱਗਿਆ ਹੈ ਇਸ ਚੋਣ ਨੂੰ ਸਿਰੇ ਚੜਾਉਣ ਲਈ ਡਿਪਟੀ ਡੀਪੀਈ ਸੈਕੰਡਰੀ ਜਗਰੂਪ ਭਾਰਤੀ, ਗੁਰਲਾਭ ਸਿੰਘ ਡਿਪਟੀ ਡੀਪੀਈ ਐਲੀਮੈਂਟਰੀ, ਬਾਬਾ ਸ਼ਮਸ਼ੇਰ ਸਿੰਘ ਦਾ ਚੰਗਾ ਯੋਗਦਾਨ ਰਿਹਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਧਿਆਪਕ ਆਗੂਆਂ ਚ ਗੁਰਜੀਤ ਸਿੰਘ ਲਾਲਿਆਂ ਵਾਲੀ,ਗੁਰਪਿਆਰ ਕੋਟਲੀ, ਅਮੋਲਕ ਡੇਲੂਆਣਾ,ਗੁਰਚਰਨ ਸਿੰਘ ਮਾਨ ਸ਼ਾਮਲ ਸਨ।

ਉਪ ਮੁੱਖ ਮੰਤਰੀ ਰੰਧਾਵਾ ਨੇ ਦੇਰ ਰਾਤ ਕੌਮਾਂਤਰੀ ਸਰਹੱਦ ਨਾਲ ਲੱਗਦੇ ਪੰਜਾਬ ਪੁਲਿਸ ਦੇ ਨਾਕਿਆਂ ਦੀ ਕੀਤੀ ਅਚਨਚੇਤੀ ਚੈਕਿੰਗ

 ਉਪ ਮੁੱਖ ਮੰਤਰੀ ਰੰਧਾਵਾ ਨੇ ਦੇਰ ਰਾਤ ਕੌਮਾਂਤਰੀ ਸਰਹੱਦ ਨਾਲ ਲੱਗਦੇ ਪੰਜਾਬ ਪੁਲਿਸ ਦੇ ਨਾਕਿਆਂ ਦੀ ਕੀਤੀ ਅਚਨਚੇਤੀ ਚੈਕਿੰਗ


 ਸੂਬੇ ਦੀ ਸੁਰੱਖਿਆ, ਅਮਨ ਤੇ ਸ਼ਾਂਤੀ ਅਤੇ ਦੇਸ਼ ਦੀ ਅਖੰਡਤਾ ਨੂੰ ਕਾਇਮ ਰੱਖਣ ਲਈ ਪੰਜਾਬ ਪੁਲਿਸ ਪੂਰੀ ਤਰ੍ਹਾਂ ਸਮਰੱਥ- ਰੰਧਾਵਾ


 


ਕੇਂਦਰ ਸਰਕਾਰ ਅਤੇ ਵਿਰੋਧੀਆਂ ਦੇ ਸੂਬੇ ਨੂੰ ਬਦਨਾਮ ਕਰਨ ਦੇ ਮਨਸੂਬਿਆਂ ਨੂੰ ਸਫਲ ਨਹੀਂ ਹੋਣ ਦਿੱਤਾ ਜਾਵੇਗਾ


 


ਉਪ ਮੁੱਖ ਮੰਤਰੀ ਨੇ ਸਰਹੱਦ ਪਾਰ ਤੋਂ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਬਾਰੇ ਜ਼ੀਰੋ ਟਾਲਰੈਂਸ ਨੀਤੀ ਦੀ ਵਚਨਬੱਧਤਾ ਦੁਹਰਾਇਆ


 


ਅਜਨਾਲਾ/ਡੇਰਾ ਬਾਬਾ ਨਾਨਕ, 16 ਅਕਤੂਬਰ:


 


ਉਪ ਮੁੱਖ ਮੰਤਰੀ ਸ ਸੁਖਜਿੰਦਰ ਸਿੰਘ ਰੰਧਾਵਾ ਨੇ ਸ਼ੁੱਕਰਵਾਰ ਤੇ ਸ਼ਨਿਚਰਵਾਰ ਦੀ ਦਰਮਿਆਨੀ ਪੂਰੀ ਰਾਤ ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਨਾਲ ਲੱਗਦੇ ਪੰਜਾਬ ਪੁਲਿਸ ਦੇ ਅੰਮ੍ਰਿਤਸਰ (ਦਿਹਾਤੀ), ਬਟਾਲਾ ਤੇ ਗੁਰਦਾਸਪੁਰ ਜ਼ਿਲ੍ਹਿਆਂ ਦੇ ਨਾਕਿਆਂ ਦੀ ਅਚਨਚੇਤੀ ਚੈਕਿੰਗ ਕੀਤੀ। 


 


ਸ. ਰੰਧਾਵਾ ਜਿਨ੍ਹਾਂ ਅੱਜ ਦੇਰ ਰਾਤ ਖ਼ੁਦ ਕੌਮਾਂਤਰੀ ਸਰਹੱਦ ਨਾਲ ਲੱਗਦੇ ਅਜਨਾਲਾ, ਡੇਰਾ ਬਾਬਾ ਨਾਨਕ, ਕਲਾਨੌਰ ਆਦਿ ਖੇਤਰਾਂ ਦੇ ਪੰਜਾਬ ਪੁਲਿਸ ਦੇ ਨਾਕਿਆਂ ਦੀ ਸਥਿਤੀ ਦਾ ਜ਼ਮੀਨੀ ਪੱਧਰ ਉਤੇ ਜਾਇਜ਼ਾ ਲਿਆ, ਪੰਜਾਬ ਪੁਲਿਸ ਨੂੰ ਚੌਕਸ ਰਹਿਣ ਦੇ ਆਦੇਸ਼ ਦਿੰਦਿਆਂ ਕਿਹਾ ਕਿ ਸੁਰੱਖਿਆ, ਅਮਨ- ਕਾਨੂੰਨ ਦੇ ਮਾਮਲੇ ਵਿੱਚ ਢਿੱਲ ਸਹਿਣ ਨਹੀਂ ਕੀਤੀ ਜਾਵੇਗੀ। ਇਸ ਮਾਮਲੇ ਵਿੱਚ ਕੋਤਾਹੀ ਕਰਨ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।


 


ਇਸ ਚੈਕਿੰਗ ਦੌਰਾਨ ਪੂਰੀ ਮੁਸਤੈਦੀ ਨਾਲ ਡਿਊਟੀ ਕਰ ਰਹੇ ਪੁਲਿਸ ਕਰਮੀਆਂ ਦੀ ਗ੍ਰਹਿ ਮੰਤਰੀ ਨੇ ਪਿੱਠ ਥਾਪੜਦਿਆਂ ਕਿਹਾ ਕਿ ਉਹ ਅਚਨਚੇਤ ਉਲੀਕੇ ਇਸ ਪ੍ਰੋਗਰਾਮ ਦੌਰਾਨ ਜਗਦੇਵ ਖ਼ੁਰਦ, ਗਾਗੋ ਮਹਿਲ, ਦਰਿਆ ਮੂਸਾ, ਸਿੰਘਪੁਰਾ, ਘੋਨੇਵਾਲਾ ਪੁੱਲ ਵਿਖੇ ਤਾਇਨਾਤ ਨਾਕਿਆਂ ਉਤੇ ਪੁਲਿਸ ਵੱਲੋਂ ਤਨਦੇਹੀ ਨਾਲ ਡਿਊਟੀ ਨਿਭਾਏ ਜਾਣ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹਨ।


 


ਸ ਰੰਧਾਵਾ ਜਿਨ੍ਹਾਂ ਕੋਲ ਗ੍ਰਹਿ ਵਿਭਾਗ ਵੀ ਹੈ, ਨੇ ਆਖਿਆ ਕਿ ਸੂਬੇ ਦੀ ਸੁਰੱਖਿਆ, ਅਮਨ ਤੇ ਸ਼ਾਂਤੀ ਅਤੇ ਦੇਸ਼ ਦੀ ਅਖੰਡਤਾ ਨੂੰ ਕਾਇਮ ਰੱਖਣ ਲਈ ਪੰਜਾਬ ਪੁਲਿਸ ਪੂਰੀ ਤਰ੍ਹਾਂ ਸਮਰੱਥ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਬੀਐਸਐਫ ਦਾ ਦਾਇਰਾ 50 ਕਿਲੋ ਮੀਟਰ ਤੱਕ ਵਧਾਉਣ ਦੇ ਫ਼ੈਸਲੇ ਨਾਲ ਸੂਬਿਆਂ ਦੀਆਂ ਪੁਲਿਸ ਬਲਾਂ ਨੂੰ ਕਮਜ਼ੋਰ ਸਿੱਧ ਕਰਨ ਦੇ ਮਨਸੂਬੇ ਸਫਲ ਨਹੀਂ ਹੋਣ ਦਿੱਤੇ ਜਾਣਗੇ। 


 


ਉਪ ਮੁੱਖ ਮੰਤਰੀ ਨੇ ਨਾਲ ਹੀ ਸਰਹੱਦੀ ਖੇਤਰ ਦੇ ਪੁਲਿਸ ਅਧਿਕਾਰੀਆਂ ਤੇ ਕਰਮੀਆਂ ਨੂੰ ਤਾੜਨਾ ਕਰਦਿਆਂ ਕਿਹਾ ਕਿ ਨਸ਼ਿਆਂ ਅਤੇ ਹਥਿਆਰਾਂ ਦੀ ਸਰਹੱਦ ਪਾਰ ਤੋਂ ਤਸਕਰੀ ਬਾਰੇ ਜ਼ੀਰੋ ਟਾਲਰੈਂਸ ਨੀਤੀ ਅਪਣਾਈ ਜਾਵੀ ਅਤੇ ਇਸ ਮਾਮਲੇ ਵਿੱਚ ਕੋਈ ਵੀ ਲਾਪਰਵਾਹੀ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗਾ।


 


ਉਪ ਮੁੱਖ ਮੰਤਰੀ ਨੇ ਕਿਹਾ ਕਿ ਕੁਝ ਸੁਆਰਥੀ ਤੱਤਾਂ ਵੱਲੋਂ ਆਪਣੇ ਸੌੜੇ ਹਿੱਤਾਂ ਲਈ ਪੰਜਾਬ ਖ਼ਾਸ ਕਰਕੇ ਕੌਮਾਂਤਰੀ ਸਰਹੱਦ ਨਾਲ ਅਮਨ ਅਤੇ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਫੈਲਾਈਆਂ ਜਾ ਰਹੀਆਂ ਅਫ਼ਵਾਹਾਂ ਖਿਲਾਫ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਪੰਜਾਬ ਅਤੇ ਇੱਥੋਂ ਦੇ ਲੋਕ ਪੂਰੀ ਤਰ੍ਹਾਂ ਸੁਰੱਖਿਅਤ ਹਨ।


 


ਸੂਬੇ ਵਿੱਚ ਪਾਕਿਸਤਾਨ ਤੋਂ ਦਰਪੇਸ਼ ਖਤਰੇ ਸਬੰਧੀ ਗੁੰਮਰਾਹਕੁਨ ਪ੍ਰਚਾਰ ਕਰਨ ਵਾਲਿਆਂ ਨੂੰ ਵਰਜਦਿਆਂ ਸ. ਰੰਧਾਵਾ ਨੇ ਕਿਹਾ ਕਿ ਪੰਜਾਬ ਨੇ ਔਖੇ ਵੇਲਿਆਂ ਵਿੱਚ ਵਿਰੋਧੀਆਂ ਦੇ ਮਨਸੂਬਿਆਂ ਨੂੰ ਸਫਲ ਨਹੀਂ ਹੋਣ ਦਿੱਤਾ ਅਤੇ ਹੁਣ ਤਾਂ ਪੰਜਾਬ ਵਿੱਚ ਅਮਨ- ਸ਼ਾਂਤੀ ਦਾ ਮਾਹੌਲ ਹੈ ਜਿੱਥੇ ਸਭ ਧਰਮਾਂ, ਜਾਤਾਂ, ਫ਼ਿਰਕਿਆਂ ਦੇ ਲੋਕ ਮਿਲ ਜੁਲ ਕੇ ਰਹਿੰਦੇ ਹਨ ਅਤੇ ਪੰਜਾਬੀਆਂ ਨੇ ਵੰਡ ਪਾਓ ਤਾਕਤਾਂ ਨੂੰ ਸਦਾ ਭਾਜੀ ਮੋੜੀ ਹੈ।


 


 ਉਪ ਮੁੱਖ ਮੰਤਰੀ ਨੇ ਇਕ ਗੱਲ ਦੁਹਰਾਉਂਦਿਆਂ ਕਿਹਾ ਕਿ ਪੰਜਾਬ ਸੁਰੱਖਿਅਤ ਹੱਥਾਂ ਵਿੱਚ ਹੈ ਅਤੇ ਜਦੋਂ ਵੀ ਲੋੜ ਪਈ ਤਾਂ ਹਰ ਕੁਰਬਾਨੀ ਦਿੱਤੀ ਜਾਵੇਗੀ। ਉਨ੍ਹਾਂ ਪੰਜਾਬ ਨੂੰ ਦੇਸ਼ ਦੀ ਖੜਗ ਭੁਜਾ ਕਿਹਾ ਜਿਸ ਨੇ ਹਰ ਫਰੰਟ 'ਤੇ ਦੇਸ਼ ਦੀ ਰੱਖਿਆ ਕੀਤੀ ਹੈ।ਉਨ੍ਹਾਂ ਕਿਹਾ ਕਿ ਕੇਂਦਰ ਵੱਲੋਂ ਬੀਐਸਐਫ ਸੰਬੰਧੀ ਤਾਜ਼ਾ ਫ਼ੈਸਲੇ ਨਾਲ ਕੇਂਦਰ ਵੱਲੋਂ ਬੇਲੋੜੇ ਡਰ ਤੇ ਸਹਿਮ ਦਾ ਮਾਹੌਲ ਪੈਦਾ ਕਰਨ ਦੇ ਮਨਸੂਬੇ ਸਫਲ ਨਹੀਂ ਹੋਣ ਦਿੱਤੇ ਜਾਣਗੇ। 


 


ਸ. ਰੰਧਾਵਾ ਨੇ ਕਿਹਾ, “ਪੰਜਾਬ ਸਰਕਾਰ ਸਾਡੀਆਂ ਸੁਰੱਖਿਆ ਬਲਾਂ ਨਾਲ ਖੜ੍ਹੀ ਹੈ ਜਿਨ੍ਹਾਂ ਵੱਲੋਂ ਦਿਨ-ਰਾਤ ਦਿੱਤੇ ਜਾਂਦੇ ਪਹਿਰੇ ਸਦਕਾ ਦੇਸ਼ ਵਾਸੀ ਚੈਨ ਦੀ ਨੀਂਦ ਸੌਂਦੇ ਹਨ।”

ਰੂਪਨਗਰ ਪੁਲਿਸ ਵਲੋਂ ਗੈਰ-ਕਾਨੂੰਨੀ ਹਥਿਆਰਾਂ ਦੇ ਕਾਰੋਬਾਰ ਚਲਾ ਰਹੇ ਅੰਤਰਰਾਜੀ ਗੈਂਗ ਦਾ ਪਰਦਾਫਾਸ਼

 ਰੂਪਨਗਰ ਪੁਲਿਸ ਵਲੋਂ ਗੈਰ-ਕਾਨੂੰਨੀ ਹਥਿਆਰਾਂ ਦੇ ਕਾਰੋਬਾਰ ਚਲਾ ਰਹੇ ਅੰਤਰਰਾਜੀ ਗੈਂਗ ਦਾ ਪਰਦਾਫਾਸ਼5 ਦੇਸੀ ਪਿਸਟਲ ਬਰਾਮਦ ਕਰ 5 ਦੋਸ਼ੀਆਂ ਨੂੰ ਗਿ੍ਰਫਤਾਰ ਕੀਤਾ: ਐਸ.ਐਸ.ਪੀ. ਵਿਵੇਕ ਸ਼ੀਲ ਸੋਨੀ

 

ਚੰਡੀਗੜ੍ਹ/ਰੂਪਨਗਰ, 16 ਅਕਤੂਬਰ:ਜਿਲ੍ਹਾ ਰੂਪਨਗਰ ਪੁਲਿਸ ਵਲੋਂ ਚਲਾਈ ਗਈ ਵਿਸ਼ੇਸ਼ ਮੁਹਿੰਮ ਅਧੀਨ ਗੈਰ-ਕਾਨੂੰਨੀ ਹਥਿਆਰਾਂ ਦੇ ਕਾਰੋਬਾਰ ਚਲਾ ਰਹੇ ਅੰਤਰਰਾਜੀ ਗੈਂਗ ਦਾ ਪਰਦਾਫਾਸ਼ ਕੀਤਾ ਗਿਆ ਜਿਸ ਤਹਿਤ 5 ਦੇਸੀ ਪਿਸਟਲ ਬਰਾਮਦ ਕਰ 5 ਦੋਸ਼ੀਆਂ ਨੂੰ ਗਿ੍ਰਫਤਾਰ ਕੀਤਾ ਹੈ।


 ਇਸ ਬਾਰੇ ਮੀਡੀਆ ਨੂੰ ਸੰਬੋਧਿਤ ਕਰਦਿਆਂ ਸੀਨੀਅਰ ਕਪਤਾਨ ਪੁਲਿਸ ਰੂਪਨਗਰ ਸ਼੍ਰੀ ਵਿਵੇਕ ਸ਼ੀਲ ਸੋਨੀ ਨੇ ਦੱਸਿਆ ਕਿ ਕਪਤਾਨ ਪੁਲਿਸ (ਡਿਟੈਕਟਿਵ) ਰੂਪਨਗਰ ਅਜਿੰਦਰ ਸਿੰਘ ਅਤੇ ਉਪ-ਕਪਤਾਨ ਪੁਲਿਸ (ਡਿਟੈਕਟਿਵ) ਜਰਨੈਲ ਸਿੰਘ ਦੀ ਅਗਵਾਈ ਹੇਠ ਇੰਸਪੈਕਟਰ ਸਤਨਾਮ ਸਿੰਘ ਇੰਚਾਰਜ ਸੀ.ਆਈ.ਏ. ਸਟਾਫ ਰੂਪਨਗਰ ਤੇ ਪੁਲਿਸ ਟੀਮਾਂ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਸੂਚਨਾ ਦੇ ਅਧਾਰ ’ਤੇ ਬਾਹਰਲੇ ਸੂਬਿਆਂ ਤਂੋ ਨਜਾਇਜ਼ ਹਥਿਆਰ ਲਿਆ ਕੇ ਪੰਜਾਬ ਵਿੱਚ ਵੇਚਣ ਦਾ ਧੰਦਾ ਕਰਨ ਵਾਲੇ ਪੰਜ ਵਿਅਕਤੀਆਂ ਨੂੰ ਹਥਿਆਰਾਂ ਸਮੇਤ ਕਾਬੂ ਕੀਤਾ।   


 


ਸ਼੍ਰੀ ਸੋਨੀ ਨੇ ਦੱਸਿਆ ਕਿ ਲਵਦੀਪ ਸਿੰਘ ਉਰਫ ਭਾਊ ਪੁੱਤਰ ਦਲਜੀਤ ਸਿੰਘ ਵਾਸੀ ਮਸੀਤਾ ਰੋਡ ਪਿੰਡ ਕੋਟ ਈਸੇ ਖਾਂ ਜਿਲ੍ਹਾ ਮੋਗਾ, ਪਰਦੀਪ ਸਿੰਘ ਉਰਫ ਬੱਬੂ ਪੁੱਤਰ ਬਲਵੀਰ ਸਿੰਘ ਵਾਸੀ ਪਿੰਡ ਬਗਲੀ ਕਲਾਂ ਥਾਣਾ ਸਮਰਾਲਾ ਜਿਲ੍ਹਾ ਲੁਧਿਆਣਾ ਅਤੇ ਹਰਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਸਰਬਜੀਤ ਸਿੰਘ ਵਾਸੀ ਪਿੰਡ ਮੀਰਾ ਕੋਟ ਥਾਣਾ ਕੰਬੋ ਜਿਲ੍ਹਾ ਅੰਮਿ੍ਰਤਸਰ ਦਿਹਾਤੀ ਨੂੰ ਗਿ੍ਰਫਤਾਰ ਕਰਕੇ ਉਨ੍ਹਾ ਪਾਸੋ 3 ਜਿੰਦਾ ਕਾਰਤੂਸ ਅਤੇ 3 ਦੇਸੀ ਪਿਸਟਲ .32 ਬੋਰ ਬਰਾਮਦ ਕੀਤੇ ਗਏ ਹਨ। ਇਨ੍ਹਾਂ ਤਿੰਨ ਦੋਸ਼ੀਆਂ ਖਿਲਾਫ ਅ/ਧ 25/54/59 ਆਰਮਜ਼ ਐਕਟ ਥਾਣਾ ਸਿਟੀ ਰੂਪਨਗਰ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ।


 


ੳੇੁਨ੍ਹਾਂ ਅੱਗੇ ਦੱਸਿਆ ਕਿ ਇੰਦਰਪ੍ਰੀਤ ਸਿੰਘ ਉਰਫ ਪ੍ਰੀਤ ਗੁਰਥੜੀ ਪੁੱਤਰ ਸੁਖਮੰਦਰ ਸਿੰਘ ਵਾਸੀ ਪਿੰਡ ਗੁਰਥੜੀ ਥਾਣਾ ਭੀਖੀ ਜਿਲ੍ਹਾ ਮਾਨਸਾ ਨੂੰ ਗਿ੍ਰਫਤਾਰ ਕਰਕੇ ਉਸ ਪਾਸੋ 01 ਕਾਰਤੂਸ ਜਿੰਦਾ ਅਤੇ 01 ਦੇਸੀ ਪਿਸਟਲ .32 ਬੋਰ ਬਰਾਮਦ ਕਰਕੇ ਅ/ਧ 25/54/59 ਆਰਮਜ਼ ਐਕਟ ਥਾਣਾ ਸਿੰਘ ਭਗਵੰਤਪੁਰ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ। ਦੋਸ਼ੀਆਂ ਦੀ ਪੁੱਛ ਗਿੱਛ ’ਤੇ ਹਰਮਨਦੀਪ ਸਿੰਘ ਉਰਫ ਹਰਮਨ ਪੁੱਤਰ ਹਰਦੇਵ ਸਿੰਘ ਵਾਸੀ ਮਕਾਨ ਨੰਬਰ ਭ-5/64 ਪ੍ਰੀਤ ਨਗਰ ਜਡਿਆਲਾ ਰੋਡ ਤਰਨਤਾਰਨ ਨੂੰ ਗਿ੍ਰਫਤਾਰ ਕਰਕੇ ਉਸ ਪਾਸੋਂ 01 ਕਾਰਤੂਸ ਅਤੇ 01 ਦੇਸੀ ਪਿਸਟਲ .32 ਬੋਰ ਬਰਾਮਦ ਕੀਤਾ ਗਿਆ।


 


ਐਸ.ਐਸ.ਪੀ. ਨੇ ਦੱਸਿਆ ਕਿ ਦੋਸ਼ੀਆਂ ਕੋਲੋਂ 5 ਪਿਸਟਲ ਦੇਸੀ .32 ਬੋਰ ਅਤੇ 5 ਕਾਰਤੂਸ ਜਿੰਦਾ .32 ਬੋਰ ਬਰਾਮਦ ਹੋਏ ਹਨ। ਦੋਸ਼ੀਆਂ ਨੇ ਪੁੱਛਗਿੱਛ ਦੋਰਾਨ ਦੱਸਿਆ ਕਿ ਉਹ ਇਹ ਹਥਿਆਰ ਬਲਵਾੜੀ (ਮੱਧ ਪ੍ਰਦੇਸ਼) ਤੋਂ ਪਾਸੋਂ 20,000 ਰੁਪਏ ਪ੍ਰਤੀ ਪਿਸਟਲ ਖਰੀਦ ਕਰਕੇ ਲਿਆਏ ਸਨ ਅਤੇ ਇਸ ਤਰ੍ਹਾਂ ਦੇ ਲਗਭਗ 25 ਹਥਿਆਰ ਪਹਿਲਾਂ ਵੇਚ ਚੁੱਕੇ ਸਨ।


 


ਸ਼੍ਰੀ ਜੋਸ਼ੀ ਨੇ ਦੱਸਿਆ ਕਿ ਦੋਸ਼ੀਆਂ ਕੋਲੋਂ ਹੋਰ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾ ਰਹੀ ਹੈ ਜਿਸ ਤੋਂ ਹੋਰ ਅਹਿਮ ਖੁਲਾਸੇ ਹੋਣ ਦੀ ਆਸ ਹੈ।   

ETT RECRUITMENT EXAM : ਅਬੋਹਰ ਅਤੇ ਜਲਾਲਾਬਾਦ ਦੇ ਇਕ-ਇਕ ਪ੍ਰੀਖਿਆ ਕੇਂਦਰ 'ਚ ਦੋ ਫਰਜ਼ੀ ਕੇਸ ਫੜੇ

 


*ਸਿੱਖਿਆ ਵਿਭਾਗ ਨੇ 6635 ਈ.ਟੀ.ਟੀ. ਅਧਿਆਪਕਾਂ ਦੀਆਂ ਅਸਾਮੀਆਂ ਲਈ ਭਰਤੀ ਪ੍ਰੀਖਿਆ ਲਈ*


• *ਅਬੋਹਰ ਅਤੇ ਜਲਾਲਾਬਾਦ ਦੇ ਇਕ-ਇਕ ਪ੍ਰੀਖਿਆ ਕੇਂਦਰ 'ਚ ਦੋ ਫਰਜ਼ੀ ਕੇਸ ਫੜੇ*


• *95 ਪ੍ਰੀਖਿਆ ਕੇਂਦਰਾਂ ਵਿੱਚ 19963 ਉਮੀਦਵਾਰਾਂ ਨੇ ਪ੍ਰੀਖਿਆ ਦਿੱਤੀ*


 


ਚੰਡੀਗੜ੍ਹ, 16 ਅਕਤੂਬਰ (ਚਾਨੀ) 


ਸਿੱਖਿਆ ਮੰਤਰੀ ਸ. ਪਰਗਟ ਸਿੰਘ ਵੱਲੋਂ ਵਿਭਾਗ ਵਿੱਚ ਚੱਲ ਰਹੀਆਂ ਵੱਖ-ਵੱਖ ਭਰਤੀ ਪ੍ਰਕਿਰਿਆਵਾਂ ਨੂੰ ਸਮਾਂ ਰਹਿੰਦਿਆਂ ਮੁਕੰਮਲ ਕਰਵਾਉਣ ਦੇ ਦਿੱਤੇ ਨਿਰਦੇਸ਼ਾਂ ਤਹਿਤ ਸਿੱਖਿਆ ਭਰਤੀ ਡਾਇਰੈਕਟੋਰੇਟ ਵੱਲੋਂ ਅੱਜ ਈ.ਟੀ.ਟੀ. ਅਧਿਆਪਕਾਂ ਦੀਆਂ 6635 ਅਸਾਮੀਆਂ ਲਈ ਭਰਤੀ ਪ੍ਰੀਖਿਆ ਕਰਵਾਈ ਗਈ।


ਸਕੱਤਰ ਸਕੂਲ ਸਿੱਖਿਆ ਸ੍ਰੀ ਅਜੋਏ ਸ਼ਰਮਾ ਨੇ ਵਿਭਾਗ ਨੇ ਪ੍ਰੀਖਿਆ ਪ੍ਰਬੰਧਾਂ ਉਤੇ ਤਸੱਲੀ ਜ਼ਾਹਰ ਕਰਦਿਆਂ ਕਿਹਾ ਕਿ ਭਰਤੀ ਡਾਇਰੈਕਟੋਰੇਟ ਪੰਜਾਬ ਵੱਲੋਂ ਬਹੁਤ ਹੀ ਵਧੀਆ ਕਾਰਜ ਨੇਪਰੇ ਚੜ੍ਹਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ 18,900 ਅਧਿਆਪਕਾਂ ਦੀ ਭਰਤੀ ਲਈ ਪ੍ਰਕਿਰਿਆ ਆਰੰਭੀ ਹੋਈ ਹੈ ਜੋ ਜਲਦ ਹੀ ਮੁਕੰਮਲ ਕਰ ਕੇ ਚੁਣੇ ਹੋਏ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਜਾਣਗੇ। 


ਅੱਜ ਹੋਈ ਪ੍ਰੀਖਿਆ ਬਾਰੇ ਜਾਣਕਾਰੀ ਦਿੰਦਿਆਂ ਐਸ.ਸੀ.ਈ.ਆਰ.ਟੀ. ਦੇ ਡਾਇਰੈਕਟਰ ਅਤੇ ਭਰਤੀ ਬੋਰਡ ਦੇ ਅਧਿਕਾਰੀ ਡਾ. ਜਰਨੈਲ ਸਿੰਘ ਕਾਲੇਕੇ ਨੇ ਦੱਸਿਆ ਕਿ ਪੰਜਾਬ ਦੇ 7 ਜ਼ਿਲਿਆਂ ਵਿੱਚ 95 ਪ੍ਰੀਖਿਆ ਕੇਂਦਰ ਬਣਾਏ ਗਏ ਜਿਨ੍ਹਾਂ ਵਿੱਚ 22982 ਉਮੀਦਵਾਰਾਂ ਵਿੱਚੋਂ 19963 ਉਮੀਦਵਾਰਾਂ ਨੇ ਹਾਜ਼ਰ ਹੋ ਕੇ ਪ੍ਰੀਖਿਆ ਦਿੱਤੀ ਜੋ ਕਿ 86.86 ਫੀਸਦੀ ਰਹੀ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਪ੍ਰੀਖਿਆ ਕੇਂਦਰਾਂ ਵਿੱਚ ਨਿਗਰਾਨ ਅਮਲੇ ਨੇ ਚੁਸਤੀ ਫੁਰਤੀ ਦਿਖਾ ਕੇ 2 ਫਰਜ਼ੀ (ਇਮਪਰਸੋਨੇਸ਼ਨ) ਕੇਸ ਫੜ੍ਹੇ। ਇੱਕ ਕੇਸ ਜਲਾਲਾਬਾਦ ਦੇ ਪ੍ਰੀਖਿਆ ਕੇਂਦਰ ਅਤੇ ਇੱਕ ਕੇਸ ਅਬੋਹਰ ਦੇ ਪ੍ਰੀਖਿਆ ਕੇਂਦਰ ਵਿੱਚ ਸਾਹਮਣੇ ਆਇਆ ਜਿੱਥੇ ਉਮੀਦਵਾਰ ਦੀ ਥਾਂ ਹੋਰ ਦੂਜਾ ਵਿਅਕਤੀ ਪ੍ਰੀਖਿਆ ਦਿੰਦਾ ਫੜਿਆ ਗਿਆ। ਇਨ੍ਹਾਂ ਦੋਵੇਂ ਕੇਸਾਂ ਵਿੱਚ ਅਗਲੇਰੀ ਕਾਰਵਾਈ ਕਰ ਦਿੱਤੀ ਗਈ ਹੈ।


ਉਨ੍ਹਾਂ ਅੱਗੇ ਦੱਸਿਆ ਕਿ ਜਿਹੜੇ ਉਮੀਦਵਾਰ ਇਮਪਰਸੋਨੇਸ਼ਨ ਦੇ ਕੇਸਾਂ ਵਿੱਚ ਸ਼ਾਮਲ ਪਾਏ ਗਏ ਹਨ ਉਨ੍ਹਾਂ ਨੂੰ ਬਲੈਕ ਲਿਸਟ ਕਰ ਦਿੱਤਾ ਜਾਵੇਗਾ ਅਤੇ ਨਿਯਮਾਂ ਅਨੁਸਾਰ ਕਾਨੂੰਨੀ ਕਾਰਵਾਈ ਵੀ ਵਿਭਾਗ ਵੱਲੋਂ ਕੀਤੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਦੀ ਭਰਤੀ ਦੇ ਇਮਤਿਹਾਨਾਂ ਵਿੱਚ ਨਕਲ ਜਾਂ ਇਮਪਰਸੋਨੇਸ਼ਨ ਦੇ ਕੇਸਾਂ ਵਿੱਚ ਸਖ਼ਤੀ ਵਰਤੀ ਜਾਵੇਗੀ।

----------

ਸਰਕਾਰ ਤੋਂ ਅੱਕੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਮੋਰਿੰਡਾ ਵਿਖੇ ਸ਼ੁਰੂ ਕੀਤਾ ਪੱਕਾ ਮੋਰਚਾ

 ਸਰਕਾਰ ਤੋਂ ਅੱਕੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਮੋਰਿੰਡਾ ਵਿਖੇ ਸ਼ੁਰੂ ਕੀਤਾ ਪੱਕਾ ਮੋਰਚਾਚੁੰਨੀ ਚੌਂਕ ਵਿਖੇ ਰੈਲੀ ਕਰਨ ਉਪਰੰਤ ਮੋਰਿੰਡਾ-ਚੰਡੀਗੜ੍ਹ ਰੋਡ ਤੇ ਕੀਤਾ ਚੱਕਾ ਜਾਮਮੁੱਖ ਮੰਤਰੀ ਨਾਲ 21 ਅਕਤੂਬਰ ਦੀ ਮੀਟਿੰਗ ਤੈਅ ਹੋਣ ਤੋਂ ਬਾਅਦ ਖੋਲਿਆ ਚੱਕਾ ਜਾਮਦਲਜੀਤ ਕੌਰ ਭਵਾਨੀਗੜ੍ਹਮੋਰਿੰਡਾ, 16 ਅਕਤੂਬਰ, 2021: ਤਨਖਾਹ ਕਮਿਸ਼ਨ ਵਿੱਚ ਮੁਲਾਜ਼ਮ ਹਿੱਤਾਂ ਅਨੁਸਾਰ ਸੋਧਾਂ ਕਰਵਾਉਣ, ਪੈਨਸ਼ਨਰਾਂ ਦੇ ਤਨਖਾਹ ਕਮਿਸ਼ਨ ਦਾ ਨੋਟੀਫਿਕੇਸ਼ਨ ਜਾਰੀ ਕਰਵਾਉਣ, ਪਰਖ ਸਮਾਂ ਐਕਟ ਰੱਦ ਕਰਦੇ ਹੋਏ 31-12-15 ਤੋਂ ਬਾਅਦ ਭਰਤੀ/ਰੈਗੂਲਰ ਹੋਏ ਮੁਲਾਜ਼ਮਾਂ ਨੂੰ ਬਾਕੀ ਮੁਲਾਜ਼ਮਾਂ ਦੇ ਬਰਾਬਰ ਲਾਭ ਦਿਵਾਉਣ, ਹਰ ਤਰਾਂ ਦੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਵਾਉਣ, ਮਾਣ-ਭੱਤਾ ਵਰਕਰਾਂ ਤੇ ਘੱਟੋ-ਘੱਟ ਉਜਰਤਾਂ ਕਾਨੂੰਨ ਲਾਗੂ ਕਰਵਾਉਣ, 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਉੱਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਵਾਉਣ, 20 ਜੁਲਾਈ 2020 ਤੋਂ ਬਾਅਦ ਭਰਤੀ ਕੀਤੇ ਮੁਲਾਜ਼ਮਾਂ ਉੱਤੇ ਕੇੰਦਰ ਦੀ ਬਜਾਏ ਪੰਜਾਬ ਦੇ ਤਨਖਾਹ ਸਕੇਲ ਲਾਗੂ ਕਰਵਾਉਣ ਸਮੇਤ ਹੋਰ ਮੁਲਾਜ਼ਮ ਮੰਗਾਂ ਸੰਬੰਧੀ ਚੱਲ ਰਹੇ ਸੰਘਰਸ਼ ਨੂੰ ਤੇਜ ਕਰਦਿਆਂ 'ਪੰਜਾਬ ਯੂ.ਟੀ. ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ' ਵੱਲੋਂ ਅੱਜ ਸਥਾਨਕ ਬੱਸ ਅੱਡੇ ਦੇ ਨੇੜੇ ਪੱਕਾ ਮੋਰਚਾ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਸਾਂਝੇ ਫਰੰਟ ਦੀ ਅਗਵਾਈ ਵਿੱਚ ਪੰਜਾਬ ਦੇ ਕੋਨੇ ਕੋਨੇ ਵਿੱਚ ਪੁੱਜੇ ਹਜ਼ਾਰਾਂ ਮੁਲਾਜ਼ਮਾਂ, ਪੈਨਸ਼ਨਰਾਂ ਅਤੇ ਮਾਣ-ਭੱਤਾ ਵਰਕਰਾਂ ਵੱਲੋਂ ਸਥਾਨਕ ਚੁੰਨੀ ਚੌੰਕ ਵਿੱਚ ਰੈਲੀ ਕਰਨ ਉਪਰੰਤ ਮੋਰਿੰਡਾ-ਚੰਡੀਗੜ੍ਹ ਰੋਡ ਚੱਕਾ ਜਾਮ ਕੀਤਾ ਗਿਆ। ਇਹ ਚੱਕਾ ਜਾਮ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ 21 ਅਕਤੂਬਰ ਦੀ ਮੀਟਿੰਗ ਤੈਅ ਹੋਣ ਤੋਂ ਬਾਅਦ ਖੋਲਿਆ ਗਿਆ।


         


ਇਸ ਮੌਕੇ ਸੰਬੋਧਨ ਸਾਂਝੇ ਫਰੰਟ ਦੇ ਆਗੂਆਂ ਜਰਮਨਜੀਤ ਸਿੰਘ, ਕਰਮ ਸਿੰਘ ਧਨੋਆ, ਸਤੀਸ਼ ਰਾਣਾ, ਜਗਦੀਸ਼ ਚਾਹਲ, ਸੁਖਦੇਵ ਸਿੰਘ ਸੈਣੀ, ਪ੍ਰੇਮ ਸਾਗਰ ਸ਼ਰਮਾਂ, ਠਾਕੁਰ ਸਿੰਘ, ਸਤਨਾਮ ਸਿੰਘ, ਅਵਿਨਾਸ਼ ਚੰਦਰ ਸ਼ਰਮਾਂ, ਸੁਖਜੀਤ ਸਿੰਘ, ਜਸਵੀਰ ਤਲਵਾੜਾ, ਬਾਜ਼ ਸਿੰਘ ਖਹਿਰਾ ਆਦਿ ਨੇ ਆਖਿਆ ਕਿ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਵੀ ਕੈਪਟਨ ਅਮਰਿੰਦਰ ਸਿੰਘ ਵਾਂਗ ਮੁਲਾਜ਼ਮਾਂ, ਪੈਨਸ਼ਨਰਾਂ ਅਤੇ ਮਾਣ-ਭੱਤਾ ਵਰਕਰਾਂ ਦੀਆਂ ਮੰਗਾਂ ਪੂਰੀਆਂ ਕਰਨ ਤੋਂ ਲਗਾਤਾਰ ਟਾਲਾ ਵੱਟਿਆ ਜਾ ਰਿਹਾ ਹੈ ਜਿਸ ਕਾਰਨ ਉਹਨਾਂ ਨੂੰ ਮਜ਼ਬੂਰੀ ਵੱਸ ਮੁੱਖ ਮੰਤਰੀ ਦੇ ਸ਼ਹਿਰ ਵਿੱਚ ਪੱਕਾ ਮੋਰਚਾ ਸ਼ੁਰੂ ਕਰਨਾ ਪਿਆ ਹੈ। ਆਗੂਆਂ ਨੇ ਆਖਿਆ ਕਿ ਮੁੱਖ ਮੰਤਰੀ ਨਾਲ ਮੀਟਿੰਗ ਤੈਅ ਹੋਣ ਉਪਰੰਤ ਉਹਨਾਂ ਵੱਲੋਂ 2 ਅਕਤੂਬਰ ਤੋਂ ਲਗਾਇਆ ਜਾਣ ਵਾਲਾ ਪੱਕਾ ਮੋਰਚਾ ਮੁਲਤਵੀ ਕਰ ਦਿੱਤਾ ਗਿਆ ਸੀ। ਤਿੰਨ ਅਕਤੂਬਰ ਨੂੰ ਜਦੋਂ ਸਾਂਝੇ ਫਰੰਟ ਦੇ ਆਗੂ ਮੁੱਖ ਮੰਤਰੀ ਨੂੰ ਮਿਲਣ ਲਈ ਪੁੱਜੇ ਤਾਂ ਮੁੱਖ ਮੰਤਰੀ ਦੁਆਰਾ ਸਾਂਝੇ ਫਰੰਟ ਦੀਆਂ ਮੰਗਾਂ ਸੁਣਨ ਦੀ ਬਜਾਏ ਆਗੂਆਂ ਨੂੰ ਨਿੱਜੀ ਮੁਸ਼ਕਿਲਾਂ ਦੱਸਣ ਲਈ ਕਹਿ ਕੇ ਜਲੀਲ ਕਰਨ ਦਾ ਕੰਮ ਕੀਤਾ ਗਿਆ ਜਿਸ ਕਾਰਨ ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਿੱਚ ਭਾਰੀ ਰੋਸ ਹੈ।


        


ਇਸ ਮੌਕੇ ਕੁਲਵਰਨ ਸਿੰਘ, ਕੁਲਦੀਪ ਸਿੰਘ ਖੰਨਾ, ਬਲਦੇਵ ਸਿੰਘ ਮੰਡਾਲੀ, ਹਰਭਜਨ ਪਿਲਖਣੀ, ਵਿਕਰਮਦੇਵ ਸਿੰਘ, ਸੁਖਵਿੰਦਰ ਚਾਹਲ, ਬਲਕਾਰ ਸਿੰਘ ਵਲਟੋਹਾ, ਰਵਿੰਦਰ ਲੂਥਰਾ, ਮਲਾਗਰ ਸਿੰਘ ਖਮਾਣੋ, ਧਰਮਿੰਦਰ ਸਿੰਘ ਭੰਗੂ, ਨਰਿੰਦਰ ਮੋਹਨ ਸ਼ਰਮਾਂ, ਸ਼ਕੁੰਤਲਾ ਸਰੋਏ ਨਵਾਂ ਸ਼ਹਿਰ, ਰਾਣੋ ਖੇੜੀ, ਹਰਗੋਬਿੰਦ ਕੌਰ, ਅਮਰਜੀਤ ਕੌਰ, ਮਮਤਾ ਸ਼ਰਮਾਂ, ਗਗਨਦੀਪ ਕੌਰ ਆਦਿ ਨੇ ਵੀ ਸੰਬੋਧਨ ਕੀਤਾ।
ਫੋਟੋਆਂ: ਪੰਜਾਬ ਯੂ.ਟੀ. ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋ ਮੋਰਿੰਡਾ ਰੈਲੀ, ਮੋਰਿੰਡਾ-ਚੰਡੀਗੜ੍ਹ ਰੋਡ ਚੱਕਾ ਜਾਮ ਅਤੇ ਪੱਕਾ ਮੋਰਚਾ।

ਨੈਸ਼ਨਲ ਅਚੀਵਮੈਂਟ ਸਰਵੇ ਸਬੰਧੀ ਸਰਕਾਰੀ ਅਤੇ ਏਡਿਡ ਸਕੂਲਾਂ ਦੇ ਅਧਿਆਪਕਾਂ ਦੀ ਇੱਕ ਰੋਜਾ ਟ੍ਰੇਨਿੰਗ 18 ਅਕਤੂਬਰ ਤੋਂ

 *ਨੈਸ਼ਨਲ ਅਚੀਵਮੈਂਟ ਸਰਵੇ ਸਬੰਧੀ ਸਰਕਾਰੀ ਅਤੇ ਏਡਿਡ ਸਕੂਲਾਂ ਦੇ ਅਧਿਆਪਕਾਂ ਦੀ ਇੱਕ ਰੋਜਾ ਟ੍ਰੇਨਿੰਗ 18 ਅਕਤੂਬਰ ਤੋਂ:*


*ਗੁਰਦਾਸਪੁਰ 15 ਅਕਤੂਬਰ ( ਗਗਨਦੀਪ ਸਿੰਘ ) *


*ਸਕੂਲ ਸਿੱਖਿਆ ਵਿਭਾਗ ਪੰਜਾਬ ਵਲੋ ਨੈਸਨਲ ਅਚੀਵਮੈਂਟ ਸਰਵੇ ਵਿੱਚ ਬਿਹਤਰ ਪ੍ਰਦਰਸ਼ਨ ਲਈ ਅਗਾਊ ਯੋਜਨਾਬੰਦੀ ਵਜੋ ਅਧਿਕਾਰੀਆਂ ਤੋ ਲੈ ਕਿ ਸਿੱਖਿਆ ਵਿਭਾਗ ਦੀਆਂ ਗੁਣਾਂਤਮਿਕ ਸਿੱਖਿਆ ਨਾਲ ਸਬੰਧਤ ਟੀਮਾਂ ਅਤੇ ਅਧਿਆਪਕਾਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ ।ਇਸ ਲੜੀ ਤਹਿਤ ਅੰਗ੍ਰੇਜੀ, ਸਮਾਜਿਕ ਸਿੱਖਿਆ, ਪੰਜਾਬੀ, ਸਾਇੰਸ, ਗਣਿਤ ਵਿਸ਼ਿਆਂ ਦੇ ਅਧਿਆਪਕਾਂ ਨੂੰ ਸਿਖਲਾਈ ਦੇਣ ਹਿੱਤ ਇੱਕ ਰੋਜਾ ਸਿਖਲਾਈ ਕਾਰਜਰਸ਼ਾਲਾ ਦਾ ਅਯੋਜਿਨ ਕੀਤਾ ਜਾ ਰਿਹਾ ਹੈ। ਇਸ ਕਾਰਜਸ਼ਾਲਾ ਵਿੱਚ ਸਾਰੇ ਹੀ ਸਰਕਾਰੀ ਅਤੇ ਏਡਿਡ ਸਕੂਲ ਅਧਿਆਪਕਾਂ ਨੂੰ ਨੈਸ਼ਨਲ ਅਚੀਵਮੈਂਟ ਸਰਵੇ ਸਬੰਧੀ TQ, SQ, PQ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਇਹ ਕਾਰਜਸ਼ਾਲਾ 18 ਅਕਤੂਬਰ ਤੋਂ 22 ਅਕਤੂਬਰ ਤੱਕ ਕਰਵਾਈ ਜਾਵੇਗੀ।*  *ਹਰਪਾਲ ਸਿੰਘ ਸੰਧਾਵਾਲੀਆ ਜਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ) ਅਤੇ ਲਖਵਿੰਦਰ ਸਿੰਘ ਉਪ ਜਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ) ਨੇ ਦੱਸਿਆ ਕਿ ਇਸ ਕਾਰਜਸ਼ਾਲਾ ਦਾ ਮੁੱਖ ਉਦੇਸ਼ 12 ਨਵੰਬਰ 2021 ਨੂੰ ਹੋਣ ਵਾਲੇ ਨੈਸ਼ਨਲ ਅਚੀਵਮੈਂਟ ਸਰਵੇ ਸਬੰਧੀ ਆਮ ਜਾਣਕਾਰੀ ਦੇਣ ਦੇ ਨਾਲ-ਨਾਲ ਵੱਖ-ਵੱਖ ਵਿਸ਼ਿਆਂ ਨਾਲ ਸਬੰਧਤ ਲਰਨਿੰਗ ਆਉਟਕਮ ਅਧਾਰਿਤ ਪ੍ਰਸ਼ਨਾਵਲੀ ਸਬੰਧੀ ਵਿਸ਼ਥਾਰ ਸਹਿਤ ਜਾਣਕਾਰੀ ਦਿੰਦਿਆਂ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਨੈਸ਼ਨਲ ਅਚੀਵਮੈਂਟ ਸਰਵੇ ਲਈ ਵਿਸ਼ੇਸ਼ ਤਿਆਰੀ ਕਰਵਾਉਣ ਸਬੰਧੀ ਜਰੂਰੀ ਨੁਕਤੇ ਸਾਂਝੇ ਕਰਨਾ ਹੈ । ਉਹਨਾਂ ਨੇ ਦੱਸਿਆ ਕਿ ਇਸ ਮੌਕੇ ਨੈਸ਼ਨਲ ਅਚੀਵਮੈਂਟ ਸਰਵੇ ਪ੍ਰਤੀ ਅਧਿਆਪਕਾਂ ਨੂੰ ਜਾਗਰੂਕ ਕਰਕੇ ਉਹਨਾਂ ਨੂੰ ਇਸ ਦੀ ਵਿਸ਼ੇਸ਼ ਤਿਆਰੀ ਕਰਵਾਉਣ ਲਈ ਵਿਉਤਬੰਦੀ ਕੀਤੀ ਜਾਵੇ ਤਾਂ ਜੋ ਪੰਜਾਬ ਨੂੰ ਪਰਫੋਰਮੈਂਸ ਗਰੇਡਿੰਗ ਇੰਡਡੈਕਸ ਵਿੱਚ ਦੇਸ਼ ਭਰ ਵਿੱਚ ਪ੍ਰਾਪਤ ਹੋਏ ਪਹਿਲੇ ਸਥਾਨ ਦੀ ਤਰਾਂ ਨੈਸ਼ਨਲ ਅਚੀਵਮੈਂਟ ਸਰਵੇ ਵਿੱਚ ਵੀ ਪਹਿਲਾਂ ਸਥਾਨ ਹਾਸਲ ਹੋ ਸਕੇ ।*

 ਪੰਜਾਬ ਸਿੱਖਿਆ ਬੋਰਡ ਵੱਲੋਂ First term ਪ੍ਰੀਖਿਆਵਾਂ ਲਈ ਬੋਰਡ ਅਤੇ ਨਾਨ ਬੋਰਡ ਪ੍ਰੀਖਿਆਵਾਂ ਲਈ ਸਿਲੇਬਸ ਅਤੇ ਮਾਡਲ ਪ੍ਰਸ਼ਨ ਪੱਤਰ ਡਾਊਨਲੋਡ ਕਰੋ 

ਪੰਜਾਬ ਕੈਬਨਿਟ ਦੇ ਫੈਸਲੇ: ਪੰਜਾਬ ਕੈਬਨਿਟ ਦੇ ਫੈਸਲੇ ਪੜ੍ਹੋ, ਇਥੇ 


ਸਿੱਖਿਆ ਵਿਭਾਗ ਵੱਲੋਂ ਜਾਰੀ ‌ਮੱਹਤਵ ਪੂਰਣ ਪੱਤਰ ਡਾਊਨਲੋਡ ਕਰੋ ਇਥੇ 


ਘਰ ਘਰ ਰੋਜ਼ਗਾਰ : ਪੰਜਾਬ ਸਰਕਾਰ ਵੱਲੋਂ ਸਰਕਾਰੀ ਨੌਕਰੀਆਂ ਦੇਖੋ ਇਥੇ 

6th Pay commission Punjab: 6ਵੇਂ ਪੰਜਾਬ ਕਮਿਸ਼ਨ ਦੀ ਰਿਪੋਰਟ ਅਤੇ ਜ਼ਰੂਰੀ ਨੋਟੀਫਿਕੇਸ਼ਨ ਡਾਊਨਲੋਡ ਕਰੋ ਇਥੇ

Big Breaking: ਪੇ ਕਮਿਸ਼ਨ ਵਲੋਂ ਮੁਲਾਜ਼ਮਾਂ ਨੂੰ ਵੱਡਾ ਝੱਟਕਾ, ਹੁਣ ਇਹ ਭੱਤਾ ਕੀਤਾ ਖਤਮ

Big Breaking: ਪੇ ਕਮਿਸ਼ਨ ਵਲੋਂ ਮੁਲਾਜ਼ਮਾਂ ਨੂੰ ਵੱਡਾ ਝੱਟਕਾ, ਹੁਣ ਇਹ ਭੱਤਾ ਕੀਤਾ ਖਤਮ।


 ਪੰਜਾਬ ਕਮਿਸ਼ਨ ਨੇ ਕੈਸ਼ ਹੈਂਡਲਿੰਗ ਭੱਤੇ ਨੂੰ ਖਤਮ ਕਰਨ ਦਾ ਫੈਸਲਾ ਕੀਤਾ ਹੈ, ਭਾਵ ਕੈਸ਼ ਹੈਂਡਲਿੰਗ ਭੱਤਾ ਹੁਣ ਪੰਜਾਬ ਸਰਕਾਰ ਦੇ ਕਰਮਚਾਰੀਆਂ ਲਈ ਸਵੀਕਾਰਯੋਗ ਭਾਵ ਮਿਲਣਯੋਗ ਨਹੀਂ ਹੋਵੇਗਾ।

 ਪੰਜਾਬ ਸਿੱਖਿਆ ਬੋਰਡ ਵੱਲੋਂ First term ਪ੍ਰੀਖਿਆਵਾਂ ਲਈ ਬੋਰਡ ਅਤੇ ਨਾਨ ਬੋਰਡ ਪ੍ਰੀਖਿਆਵਾਂ ਲਈ ਸਿਲੇਬਸ ਅਤੇ ਮਾਡਲ ਪ੍ਰਸ਼ਨ ਪੱਤਰ ਡਾਊਨਲੋਡ ਕਰੋ 

ਪੰਜਾਬ ਕੈਬਨਿਟ ਦੇ ਫੈਸਲੇ: ਪੰਜਾਬ ਕੈਬਨਿਟ ਦੇ ਫੈਸਲੇ ਪੜ੍ਹੋ, ਇਥੇ 


ਸਿੱਖਿਆ ਵਿਭਾਗ ਵੱਲੋਂ ਜਾਰੀ ‌ਮੱਹਤਵ ਪੂਰਣ ਪੱਤਰ ਡਾਊਨਲੋਡ ਕਰੋ ਇਥੇ 


ਘਰ ਘਰ ਰੋਜ਼ਗਾਰ : ਪੰਜਾਬ ਸਰਕਾਰ ਵੱਲੋਂ ਸਰਕਾਰੀ ਨੌਕਰੀਆਂ ਦੇਖੋ ਇਥੇ 

6th Pay commission Punjab: 6ਵੇਂ ਪੰਜਾਬ ਕਮਿਸ਼ਨ ਦੀ ਰਿਪੋਰਟ ਅਤੇ ਜ਼ਰੂਰੀ ਨੋਟੀਫਿਕੇਸ਼ਨ ਡਾਊਨਲੋਡ ਕਰੋ ਇਥੇ

 ਪੇ ਕਮਿਸ਼ਨ ਵੱਲੋਂ ਅਹਿਮ ਫੈਸਲਾ ਮੁਲਾਜ਼ਮਾਂ ਲਈ ਵੱਡਾ ਝਟਕਾ ਹੈ ਕਿਉਂਕਿ  ਹਰੇਕ ਵਿਭਾਗ ਦੀਆਂ ਮੁਲਾਜ਼ਮ ਜਥੇਬੰਦੀਆਂ ਪੇਅ ਕਮਿਸ਼ਨ ਦੀਆਂ ਕਮੀਆਂ ਨੂੰ ਦੂਰ ਕਰਨ ਲਈ ਧਰਨੇ ਲਗਾ ਰਹਿਆਂ ਹਨ , ਅਤੇ ਅਤੇ ਕਈ ਦਫਤਰੀ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਹੜਤਾਲ ਤੇ ਚੱਲ ਰਹੀਆਂ ਹਨ।

ਅੱਜ ਵੀ ਪੰਜਾਬ ਯੂ ਟੀ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਵਲੋਂ ਪੇਅ ਕਮਿਸ਼ਨ ਦੇ ਰੋਸ਼ ਵਜੋਂ ਮੋਰਿੰਡਾ ਵਿਖੇ ਰੈਲੀ ਕੀਤੀ ਗਈ
ਘਰ ਘਰ ਰੋਜ਼ਗਾਰ : ਪੰਜਾਬ ਸਰਕਾਰ ਵੱਲੋਂ ਸਰਕਾਰੀ ਨੌਕਰੀਆਂ ਦੇਖੋ ਇਥੇ 

6th Pay commission Punjab: 6ਵੇਂ ਪੰਜਾਬ ਕਮਿਸ਼ਨ ਦੀ ਰਿਪੋਰਟ ਅਤੇ ਜ਼ਰੂਰੀ ਨੋਟੀਫਿਕੇਸ਼ਨ ਡਾਊਨਲੋਡ ਕਰੋ ਇਥੇ

ETT RECRUITMENT WRITTEN EXAM:1989 ਪ੍ਰੀਖਿਆਰਥੀਆਂ ਨੇ ਪੇਪਰ ਦਿੱਤਾ, 256 ਪ੍ਰੀਖਿਆਰਥੀ ਰਹੇ ਗੈਰਹਾਜ਼ਰ

 ਈ ਟੀ ਟੀ ਕਾਡਰ ਦੀਆਂ ਪੋਸਟਾਂ ਲਈ ਮਾਨਸਾ ਵਿਖੇ ਪ੍ਰੀਖਿਆ ਅਮਨ ਅਮਾਨ ਨਾਲ ਹੋਈ


1989 ਪ੍ਰੀਖਿਆਰਥੀਆਂ ਨੇ ਪੇਪਰ ਦਿੱਤਾ, 256 ਪ੍ਰੀਖਿਆਰਥੀ ਰਹੇ ਗੈਰਹਾਜ਼ਰ
ਮਾਨਸਾ 16 ਅਕਤੂਬਰ (ਹਰਦੀਪ ਸਿੰਘ ਸਿੱਧੂ) ਈ.ਟੀ.ਟੀ. ਕਾਡਰ ਦੀਆਂ ਪੋਸਟਾਂ ਦੀ ਅੱਜ ਹੋਈ ਪ੍ਰੀਖਿਆ ਅਮਨ ਅਮਾਨ ਨਾਲ ਨੇਪਰੇ ਚੜ੍ਹ ਗਈ।ਮਾਨਸਾ ਜ਼ਿਲ੍ਹੇ ਦੇ ਉਮੀਦਵਾਰਾਂ ਲਈ ਜ਼ਿਲ੍ਹਾ ਹੈੱਡ ਕੁਆਟਰ 'ਤੇ ਸਥਾਨਕ ਨਹਿਰੂ ਕਾਲਜ ਸਮੇਤ ਵੱਖ ਵੱਖ ਸਕੂਲਾਂ ਵਿੱਚ ਪ੍ਰੀਖਿਆ ਕੇਂਦਰ ਬਣਾਏ ਗਏ ਸਨ।ਜਿਸ ਦੌਰਾਨ 2245 ਵਿਚੋਂ 1989 ਪ੍ਰੀਖਿਆਰਥੀਆਂ ਨੇ ਪ੍ਰੀਖਿਆ ਦਿੱਤੀ,256 ਪ੍ਰੀਖਿਆਰਥੀ ਗੈਰ ਹਾਜ਼ਰ ਰਹੇ।

ਜ਼ਿਲਾ ਮੈਜਿਸਟ੍ਰੇਟ ਸ਼੍ਰੀ ਮਹਿੰਦਰ ਪਾਲ ਨੇ ਨੈਗੋਸੀਏਬਲ ਇੰਸਟਰੂਮੈਂਟ ਐਕਟ 1881 ਦੀ ਧਾਰਾ 25 ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਈ.ਟੀ.ਟੀ. ਕਾਡਰ ਦੀਆਂ ਪੋਸਟਾਂ ਦੀ ਪ੍ਰੀਖਿਆ ਲਈ ਬਣਾਏ ਗਏ ਕੇਂਦਰਾਂ ਵਿੱਚ ਇੱਕ ਦਿਨ ਦੀ ਛੁੱਟੀ ਦਾ ਪਹਿਲਾ ਹੀ ਐਲਾਨ ਕਰ ਦਿੱਤਾ ਸੀ। ਤਾਂ ਜੋ ਟੈਸਟ ਦੇਣ ਵਾਲੇ ਪ੍ਰੀਖਿਆਰਥੀ ਸਹੀ ਢੰਗ ਨਾਲ ਪੇਪਰ ਜਾਂ ਟੈਸਟ ਦੇ ਸਕਣ। 

 ਪੰਜਾਬ ਸਿੱਖਿਆ ਬੋਰਡ ਵੱਲੋਂ First term ਪ੍ਰੀਖਿਆਵਾਂ ਲਈ ਬੋਰਡ ਅਤੇ ਨਾਨ ਬੋਰਡ ਪ੍ਰੀਖਿਆਵਾਂ ਲਈ ਸਿਲੇਬਸ ਅਤੇ ਮਾਡਲ ਪ੍ਰਸ਼ਨ ਪੱਤਰ ਡਾਊਨਲੋਡ ਕਰੋ 

ਪੰਜਾਬ ਕੈਬਨਿਟ ਦੇ ਫੈਸਲੇ: ਪੰਜਾਬ ਕੈਬਨਿਟ ਦੇ ਫੈਸਲੇ ਪੜ੍ਹੋ, ਇਥੇ 


ਸਿੱਖਿਆ ਵਿਭਾਗ ਵੱਲੋਂ ਜਾਰੀ ‌ਮੱਹਤਵ ਪੂਰਣ ਪੱਤਰ ਡਾਊਨਲੋਡ ਕਰੋ ਇਥੇ 


ਘਰ ਘਰ ਰੋਜ਼ਗਾਰ : ਪੰਜਾਬ ਸਰਕਾਰ ਵੱਲੋਂ ਸਰਕਾਰੀ ਨੌਕਰੀਆਂ ਦੇਖੋ ਇਥੇ 

6th Pay commission Punjab: 6ਵੇਂ ਪੰਜਾਬ ਕਮਿਸ਼ਨ ਦੀ ਰਿਪੋਰਟ ਅਤੇ ਜ਼ਰੂਰੀ ਨੋਟੀਫਿਕੇਸ਼ਨ ਡਾਊਨਲੋਡ ਕਰੋ ਇਥੇ

ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਅੰਜੂ ਗੁਪਤਾ ਨੇ ਦੱਸਿਆ ਕਿ ਐਸ.ਡੀ.ਕੇ.ਐਲ. ਡੀ.ਏ.ਵੀ. ਸੈਨੇਟਰੀ ਸਕੂਲ ਵਾਟਰ ਵਰਕਸ ਰੋਡ ਮਾਨਸਾ (ਬਲਾਕ-1), ਐਸ.ਡੀ.ਕੇ.ਐਲ. ਡੀ.ਏ.ਵੀ. ਸੈਨੇਟਰੀ ਸਕੂਲ ਮਾਨਸਾ (ਬਲਾਕ-2), ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਮਾਨਸਾ (ਨੋਡਲ ਸੈਂਟਰ), ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਮਾਨਸਾ, ਨਹਿਰੂ ਮੈਮੋਰੀਅਲ ਕਾਲਜ ਮਾਨਸਾ (ਬਲਾਕ-1), ਨਹਿਰੂ ਮੈਮੋਰੀਅਲ ਕਾਲਜ ਮਾਨਸਾ (ਬਲਾਕ-2), ਸ਼੍ਰੀ ਨਰਾਇਣ ਸਰਵ ਹਿੱਤਕਾਰੀ ਵਿਦਿਆ ਮੰਦਰ ਮਾਨਸਾ, ਸ਼੍ਰੀ ਚੇਤਨ ਸਿੰਘ ਸਰਵ ਹਿੱਤਕਾਰੀ ਵਿੱਦਿਆ ਮੰਦਰ ਮਾਨਸਾ, ਐਸ.ਡੀ. ਗਰਲਜ਼ ਕਾਲਜ ਨੇੜੇ ਸਿਵਲ ਹਸਪਤਾਲ ਮਾਨਸਾ ਅਤੇ ਮਾਈ ਨਿੱਕੋ ਦੇਵੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਨੇੜੇ ਪੁਲਿਸ ਸਟੇਸ਼ਨ ਸਿਟੀ-1 ਮਾਨਸਾ ਵਿਖੇ ਪ੍ਰੀਖਿਆ ਕੇਂਦਰ ਬਣਾਏ ਗਏ ਸਨ,ਜਿਸ ਦੌਰਾਨ ਪੁਲੀਸ ਪ੍ਰਸ਼ਾਸਨ ਵੱਲ੍ਹੋ ਵੀ ਉਮੀਦਵਾਰਾਂ, ਡਿਊਟੀ ਸਟਾਫ ਤੋਂ ਬਿਨਾਂ ਹੋਰਨਾਂ ਲੋਕਾਂ ਨੂੰ ਅੰਦਰ ਜਾਣ ਤੋਂ ਰੋਕਣ ਲਈ ਪੁਖਤਾ ਪ੍ਰਬੰਧ ਕੀਤੇ ਹੋਏ ਸਨ।

 ਡਿਪਟੀ ਡੀਈਓ ਜਗਰੂਪ ਭਾਰਤੀ ਨੇ ਦੱਸਿਆ ਕਿ ਪ੍ਰੀਖਿਆ ਕੇਂਦਰਾਂ ਵਿੱਚ ਨਕਲ ਰੋਕਣ ਲਈ ਵੱਖ ਵੱਖ ਅਬਜ਼ਰਾਂ ਅਤੇ ਉਡਣ ਦਸਤਿਆਂ ਦੀਆਂ ਟੀਮਾਂ ਬਣਾਈਆਂ ਗਈਆਂ ਸਨ। ਉਨ੍ਹਾਂ ਦੱਸਿਆ ਕਿ ਕਿਧਰੇ ਵੀ ਕੋਈ ਪ੍ਰੀਖਿਆਰਥੀ ਨਕਲ ਕਰਦਾ ਨਹੀਂ ਪਾਇਆ ਗਿਆ। ਉਧਰ ਮਾਪਿਆਂ ਨੇ ਚੰਗੇ ਪ੍ਰੀਖਿਆ ਪ੍ਰਬੰਧਾਂ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿੱਖਿਆ ਵਿਭਾਗ ਦਾ ਧੰਨਵਾਦ ਕੀਤਾ।

ਕਿਰਤੀ ਕਿਸਾਨ ਯੂਨੀਅਨ ਨੇ ਨਵਾਸ਼ਹਿਰ 'ਚ ਸਾੜੇ ਨਰਿੰਦਰ ਮੋਦੀ, ਅਮਿਤ ਸ਼ਾਹ ਅਤੇ ਜੋਗੀ ਦੇ ਪੁਤਲੇ

 ਕਿਰਤੀ ਕਿਸਾਨ ਯੂਨੀਅਨ ਨੇ ਨਵਾਸ਼ਹਿਰ 'ਚ ਸਾੜੇ ਨਰਿੰਦਰ ਮੋਦੀ, ਅਮਿਤ ਸ਼ਾਹ ਅਤੇ ਜੋਗੀ ਦੇ ਪੁਤਲੇ

-18 ਅਕਤੂਬਰ ਨੂੰ ਨਵਾਸ਼ਹਿਰ ਰੇਲਵੇ ਸਟੇਸ਼ਨ ਤੇ ਧਰਨਾ ਲਾਉਣ ਦਾ ਕੀਤਾ ਐਲਾਨ 


ਨਰਿੰਦਰ ਮੋਦੀ, ਅਮਿਤ ਸ਼ਾਹ ਅਤੇ ਅਦਿੱਤਿਆ ਨਾਥ ਜੋਗੀ ਦੇ ਪੁਤਲੇ ਸਾੜਦੇ ਹੋਏ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਅਤੇ ਕਾਰਕੁੰਨ।


ਨਵਾਸ਼ਹਿਰ 16 ਅਕਤੂਬਰ ( ) ਅੱਜ ਕਿਰਤੀ ਕਿਸਾਨ ਯੂਨੀਅਨ ਵਲੋਂ ਰਿਲਾਇੰਸ ਕੰਪਨੀ ਦੇ ਸਥਾਨਕ ਮੌਲ ਅੱਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਯੂ.ਪ ਦੇ ਮੁੱਖ ਮੰਤਰੀ ਅਦਿੱਤਿਆ ਨਾਥ ਜੋਗੀ ਦੇ ਪੁਤਲੇ ਸਾੜੇ ਗਏ।ਇਸ ਮੌਕੇ ਸੰਬੋਧਨ ਕਰਦਿਆਂ ਯੂਨੀਅਨ ਦੇ ਜਿਲਾ ਪ੍ਰਧਾਨ ਸੁਰਿੰਦਰ ਸਿੰਘ ਬੈਂਸ, ਸੂਬਾ ਕਮੇਟੀ ਮੈਂਬਰ ਭੁਪਿੰਦਰ ਸਿੰਘ ਵੜੈਚ, ਜਿਲਾ ਸਕੱਤਰ ਤਰਸੇਮ ਸਿੰਘ ਬੈਂਸ, ਜਮਹੂਰੀ ਅਧਿਕਾਰ ਸਭਾ ਦੇ ਸੂਬਾਈ ਪ੍ਰੈਸ ਸਕੱਤਰ ਬੂਟਾ ਸਿੰਘ ਮਹਿਮੂਦ ਪੁਰ ਅਤੇ ਇਸਤਰੀ ਜਾਗ੍ਰਿਤੀ ਮੰਚ ਦੇ ਸੂਬਾ ਪ੍ਰਧਾਨ ਗੁਰਬਖਸ਼ ਕੌਰ ਸੰਘਾ ਨੇ ਕਿਹਾ ਕਿ ਮੋਦੀ ਸਰਕਾਰ ਬਹੁਤ ਸਾਰੀਆਂ ਬੁਰਾਈਆਂ ਦਾ ਧੁਰਾ ਹੈ ਜੋ ਆਪਣੇ ਦੋਸ਼ੀ ਮੰਤਰੀਆਂ ਅਤੇ ਭਾਜਪਾ ਵਰਕਰਾਂ ਨੂੰ ਬਚਾਉਣ ਲਈ ਤਾਂ ਆਪਣਾ ਸਾਰਾ ਟਿੱਲ ਲਾ ਰਹੀ ਹੈ ਪਰ ਕਿਸਾਨੀ ਘੋਲ ਵਿਚ ਸ਼ਹੀਦ ਹੋਣ ਵਾਲੇ 600 ਤੋਂ ਵੱਧ ਕਿਸਾਨਾਂ ਦੀ ਹਮਦਰਦੀ ਵਿਚ ਇਕ ਵੀ ਸ਼ਬਦ ਨਹੀਂ ਆਖਦੀ।ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਕਰਾਉਣ ਲਈ ਦੇਸ਼ ਵਿਆਪੀ ਘੋਲ ਲੜ ਰਹੇ ਕਿਸਾਨਾਂ ਨਾਲ ਗੱਲਬਾਤ ਨਾ ਕਰਕੇ ਅਤੇ ਫਾਸ਼ੀਵਾਦੀ ਰਵੱਈਆ ਅਪਣਾਕੇ ਆਪਣੇ ਹੱਥੀਂ ਜਮਹੂਰੀਅਤ ਦਾ ਗਲਾ ਘੁੱਟਣ ਤੇ ਉਤਾਰੂ ਹੈ।ਦੇਸ਼ ਦੀ ਸੰਪਤੀ ਨੂੰ ਆਪਣੇ ਚਹੇਤੇ ਕਾਰਪੋਰੇਟਰਾਂ ਹਵਾਲੇ ਕਰਕੇ ਦੇਸ਼ ਦੀ ਜਨਤਾ ਨੂੰ ਲੁੱਟਾਉਣ ਦਾ ਰਾਹ ਪੱਧਰਾ ਕਰ ਰਹੀ ਹੈ,ਸਾਮਰਾਜਵਾਦੀ ਨੀਤੀਆਂ ਨੂੰ ਲਾਗੂ ਕਰਕੇ ਦੇਸ਼ ਦੇ ਗਲ੍ਹ ਗੁਲਾਮੀ ਦਾ ਰੱਸਾ ਕੱਸ ਰਹੀ ਹੈ ਪਰ ਫਿਰ ਵੀ ਆਪਣੇ ਆਪਨੂੰ ਬਹੁਤ ਵੱਡੀ ਦੇਸ਼ ਭਗਤ ਹੋਣ ਦੇ ਦਾਅਵੇ ਕਰ ਰਹੀ ਹੈ।ਪੰਜਾਬ ਸਮੇਤ ਕਈ ਸੂਬਿਆਂ ਨੂੰ ਕੇਂਦਰੀ ਬੱਲ ਬੀ.ਐਸ. ਐਫ ਦਾ ਘੇਰਾ ਵਧਾਕੇ ਸਿੱਧਾ ਆਪਣੇ ਕੰਟਰੋਲ ਵਿਚ ਕਰਨ ਦੇ ਸੰਘੀ ਢਾਂਚੇ ਵਿਰੋਧੀ ਕਦਮ ਚੁੱਕ ਰਹੀ ਹੈ।ਉਹਨਾਂ ਕਿਹਾ ਕਿ ਮੌਜੂਦਾ ਕਿਸਾਨੀ ਘੋਲ ਨੇ ਦੇਸ਼ ਦੀ ਜਨਤਾ ਵਿਚ ਨਵੀਂ ਚੇਤਨਾ ਪੈਦਾ ਕੀਤੀ ਹੈ।ਮੋਦੀ ਸਰਕਾਰ ਇਸ ਜਨਚੇਤਨਾ ਨੂੰ ਆਪਣੇ ਸੁਪਨਿਆਂ ਦੇ ਹਿੰਦੂ ਰਾਸ਼ਟਰ ਲਈ ਅੜਿੱਕਾ ਸਮਝਦੀ ਹੈ।ਇਸ ਲਈ ਚੇਤਨ ਆਗੂਆਂ, ਕਾਰਕੁਨਾਂ, ਮਨੁੱਖੀ ਅਧਿਕਾਰਾਂ ਲਈ ਆਵਾਜ਼ ਬੁਲੰਦ ਕਰਨ ਵਾਲਿਆਂ, ਅਸਲੀ ਜਮਹੂਰੀਅਤ ਦੀ ਰਾਖੀ ਕਰਨ ਵਾਲਿਆਂ ਲਈ ਇਕ ਤੋਂ ਬਾਅਦ ਇਕ ਕਾਲੇ ਕਾਨੂੰਨ ਘੜ ਰਹੀ ਹੈ।ਆਗੂਆਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਦਿੱਲੀ ਦੇ ਰੇਲ ਰੋਕੋ ਸੱਦੇ ਤੇ 18 ਅਕਤੂਬਰ ਨੂੰ ਨਵਾਸ਼ਹਿਰ ਦੇ ਰੇਲਵੇ ਸਟੇਸ਼ਨ ਤੇ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਕਿਸਾਨਾਂ ਵਲੋਂ ਧਰਨਾ ਲਾਇਆ ਜਾਵੇਗਾ।ਇਸ ਮੌਕੇ ਰਣਜੀਤ ਕੌਰ ਮਹਿਮੂਦ ਪੁਰ ਅਤੇ ਸਾਥਣਾਂ ਨੇ ਗੀਤ ਵੀ ਪੇਸ਼ ਕੀਤੇ।


ਵਿਧਾਇਕ ਅੰਗਦ ਸਿੰਘ ਵੱਲੋਂ ਡਿਪਟੀ ਕਮਿਸ਼ਨਰ ਨਾਲ ਵੱਖ-ਵੱਖ ਮੁੱਦਿਆਂ ’ਤੇ ਚਰਚਾ

 ਵਿਧਾਇਕ ਅੰਗਦ ਸਿੰਘ ਵੱਲੋਂ ਡਿਪਟੀ ਕਮਿਸ਼ਨਰ ਨਾਲ ਵੱਖ-ਵੱਖ ਮੁੱਦਿਆਂ ’ਤੇ ਚਰਚਾ 

*ਰਾਹੋਂ ਨੂੰ ਸਬ-ਤਹਿਸੀਲ ਦਾ ਦਰਜਾ ਦਿਵਾਉਣ ਸਬੰਧੀ ਸੌਂਪਿਆ ਮੰਗ ਪੱਤਰ

*ਹਲਕੇ ਦੀਆਂ ਸਮੱਸਿਆਵਾਂ ਅਤੇ ਵਿਕਾਸ ਪ੍ਰਾਜੈਕਟਾਂ ਸਬੰਧੀ ਹੋਈਆਂ ਖੁੱਲ ਕੇ ਵਿਚਾਰਾਂਨਵਾਂਸ਼ਹਿਰ, 16 ਅਕਤੂਬਰ :

  ਵਿਧਾਇਕ ਨਵਾਂਸ਼ਹਿਰ ਅੰਗਦ ਸਿੰਘ ਵੱਲੋਂ ਅੱਜ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨਾਲ ਵੱਖ-ਵੱਖ ਮੁੱਦਿਆਂ ’ਤੇ ਚਰਚਾ ਕੀਤੀ ਗਈ। ਇਸ ਦੌਰਾਨ ਹਲਕੇ ਦੀਆਂ ਸਮੱਸਿਆਵਾਂ ਅਤੇ ਚੱਲ ਰਹੇ ਵਿਕਾਸ ਪ੍ਰਾਜੈਕਟਾਂ ਬਾਰੇ ਖੁੱਲ ਕੇ ਵਿਚਾਰ-ਵਟਾਂਦਰਾ ਹੋਇਆ। ਇਸ ਮੌਕੇ ਵਿਧਾਇਕ ਅੰਗਦ ਸਿੰਘ ਨੇ ਵਿਧਾਨ ਸਭਾ ਹਲਕਾ ਨਵਾਂਸ਼ਹਿਰ ਵਿਖ ਪੈਂਦੇ ਪੁਰਾਤਨ ਅਤੇ ਇਤਿਹਾਸਕ ਸ਼ਹਿਰ ਰਾਹੋਂ ਨੂੰ ਸਬ-ਤਹਿਸੀਲ ਦਾ ਦਰਜਾ ਦਿਵਾਉਣ ਸਬੰਧੀ ਡਿਪਟੀ ਕਮਿਸ਼ਨਰ ਨੂੰ ਮੁੱਖ ਮੰਤਰੀ ਦੇ ਨਾਂਅ ਮੰਗ ਪੱਤਰ ਵੀ ਸੌਂਪਿਆ। ਉਨਾਂ ਕਿਹਾ ਕਿ ਰਾਹੋਂ ਸ਼ਹਿਰ ਅਤੇ ਇਸ ਦੇ ਨਾਲ ਲੱਗਦੇ 70-80 ਪਿੰਡਾਂ, ਜਿਨਾਂ ਦੀ ਅਬਾਦੀ ਇਕ ਲੱਖ ਦੇ ਕਰੀਬ ਬਣਦੀ ਹੈ, ਦੇ ਲੋਕਾਂ ਦੇ ਕਚਹਿਰੀ ਸਬੰਧੀ ਕੰਮਾਂ ਨੂੰ ਸੁਖ਼ਾਲ਼ਾ ਕਰਨ ਲਈ ਇਹ ਕੰਮ ਕੀਤਾ ਜਾਣਾ ਬੇਹੱਦ ਜ਼ਰੂਰੀ ਹੈ। ਉਨਾਂ ਕਿਹਾ ਕਿ ਸਬੰਧਤ ਲੋਕਾਂ ਨੂੰ ਆਪਣੇ ਸਰਕਾਰੀ ਕੰਮਕਾਜ ਲਈ 20-25 ਕਿਲੋਮੀਟਰ ਦੂਰ ਨਵਾਂਸ਼ਹਿਰ ਤਹਿਸੀਲ ਦਫ਼ਤਰ ਆਉਣਾ ਪੈਂਦਾ ਹੈ, ਜਿਸ ਕਾਰਨ ਉਨਾਂ ਨੂੰ ਕਾਫੀ ਮੁਸ਼ਕਲਾਂ ਪੇਸ਼ ਆਉਂਦੀਆਂ ਹਨ। ਉਨਾਂ ਪੁਰਜ਼ੋਰ ਅਪੀਲ ਕੀਤੀ ਕਿ ਇਸ ਦੇ ਮੱਦੇਨਜ਼ਰ ਰਾਹੋਂ ਨੂੰ ਸਬ-ਤਹਿਸੀਲ ਦਾ ਦਰਜਾ ਦੇਣ ਲਈ ਵਿਚਾਰਦੇ ਹੋਏ ਇਸ ਨੂੰ ਅਮਲੀ ਰੂਪ ਦਿੱਤਾ ਜਾਵੇ। 

  ਇਸ ਮੌਕੇ ਹਲਕੇ ਵਿਚ ਚੱਲ ਰਹੇ ਵਿਕਾਸ ਕਾਰਜਾਂ, ਸਰਕਾਰੀ ਸਕੀਮਾਂ ਅਤੇ ਹੋਰਨਾਂ ਮੁੱਦਿਆਂ ’ਤੇ ਵੀ ਗੱਲਬਾਤ ਹੋਈ। ਇਸ ਤੋਂ ਇਲਾਵਾ ਹਲਕਾ ਵਾਸੀਆਂ ਅਤੇ ਪਿੰਡਾਂ ਦੇ ਸਰਪੰਚਾਂ ਨੂੰ ਦਰਪੇਸ਼ ਸਮੱਸਿਆਵਾਂ ਵੀ ਵਿਚਾਰੀਆਂ ਗਈਆਂ। ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਵਿਸ਼ਵਾਸ ਦਿਵਾਇਆ ਕਿ ਹਰੇਕ ਸਮੱਸਿਆ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇਗਾ। ਉਨਾਂ ਕਿਹਾ ਕਿ ਜ਼ਿਲਾ ਵਾਸੀਆਂ ਦੀ ਸੇਵਾ ਵਿਚ ਉਹ 24 ਘੰਟੇ ਹਾਜ਼ਰ ਹਨ ਅਤੇ ਜ਼ਿਲਾ ਪ੍ਰਸ਼ਾਸਨ ਨਾਲ ਸਬੰਧਤ ਕੋਈ ਵੀ ਕੰਮ ਬਿਨਾਂ ਕਿਸੇ ਦੇਰੀ ਦੇ ਕਰਨਾ ਯਕੀਨੀ ਬਣਾਇਆ ਜਾਵੇਗਾ। ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਚਮਨ ਸਿੰਘ ਭਾਨ ਮਾਜਰਾ, ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਡਾ. ਕਮਲਜੀਤ ਲਾਲ, ਨਗਰ ਕੌਂਸਲ ਰਾਹੋਂ ਦੇ ਪ੍ਰਧਾਨ ਅਮਰਜੀਤ ਸਿੰਘ ਬਿੱਟਾ ਤੋਂ ਇਲਾਵਾ ਰਾਹੋਂ ਅਤੇ ਨਵਾਂਸ਼ਹਿਰ ਦੇ ਕੌਂਸਲਰ, ਪਿੰਡਾਂ ਦੇ ਸਰਪੰਚ ਅਤੇ ਮੋਹਤਬਰ ਹਾਜ਼ਰ ਸਨ।

ਪੰਜਾਬ ਯੂ ਟੀ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਦੀ ਮਹਾਂ ਰੈਲੀ, ਮੁੱਖ ਮੰਤਰੀ ਨਾਲ ਮਿਲੀ ਪੈਨਲ ਮੀਟਿੰਗ

 ਪੰਜਾਬ ਯੂ ਟੀ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਨੂੰ ਮੁੱਖ ਮੰਤਰੀ ਨਾਲ 21 ਅਕਤੂਬਰ ਦੀ ਮਿਲੀ ਪੈਨਲ ਮੀਟਿੰਗ ।

 ਪੰਜਾਬ ਯੂ ਟੀ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ  ਵਲੋਂ ਅੱਜ  ਮੋਰਿੰਡਾ ਵਿਖੇ ਰੈਲੀ ਕੀਤੀ ਗਈ। ਜਿਸ ਵਿਚ ਹਜ਼ਾਰਾਂ ਮੁਲਾਜ਼ਮਾਂ ਨੇ ਹਿੱਸਾ ਲਿਆ।  ਪੰਜਾਬ ਯੂ ਟੀ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਦੀ  ਮੁੱਖ ਮੰਤਰੀ ਨਾਲ 21 ਅਕਤੂਬਰ ਨੂੰ 2ਵਜੇ  ਪੈਨਲ ਮੀਟਿੰਗ ਹੋਵੇਗੀ।

 ਪੰਜਾਬ ਸਿੱਖਿਆ ਬੋਰਡ ਵੱਲੋਂ First term ਪ੍ਰੀਖਿਆਵਾਂ ਲਈ ਬੋਰਡ ਅਤੇ ਨਾਨ ਬੋਰਡ ਪ੍ਰੀਖਿਆਵਾਂ ਲਈ ਸਿਲੇਬਸ ਅਤੇ ਮਾਡਲ ਪ੍ਰਸ਼ਨ ਪੱਤਰ ਡਾਊਨਲੋਡ ਕਰੋ 

ਪੰਜਾਬ ਕੈਬਨਿਟ ਦੇ ਫੈਸਲੇ: ਪੰਜਾਬ ਕੈਬਨਿਟ ਦੇ ਫੈਸਲੇ ਪੜ੍ਹੋ, ਇਥੇ 


ਸਿੱਖਿਆ ਵਿਭਾਗ ਵੱਲੋਂ ਜਾਰੀ ‌ਮੱਹਤਵ ਪੂਰਣ ਪੱਤਰ ਡਾਊਨਲੋਡ ਕਰੋ ਇਥੇ 


ਘਰ ਘਰ ਰੋਜ਼ਗਾਰ : ਪੰਜਾਬ ਸਰਕਾਰ ਵੱਲੋਂ ਸਰਕਾਰੀ ਨੌਕਰੀਆਂ ਦੇਖੋ ਇਥੇ 

6th Pay commission Punjab: 6ਵੇਂ ਪੰਜਾਬ ਕਮਿਸ਼ਨ ਦੀ ਰਿਪੋਰਟ ਅਤੇ ਜ਼ਰੂਰੀ ਨੋਟੀਫਿਕੇਸ਼ਨ ਡਾਊਨਲੋਡ ਕਰੋ ਇਥੇ

 

ਐਸਐਸਪੀ ਵਿਜੀਲੈਂਸ ਰੋਪੜ ਸਮੇਤ 2 ਸੀਨੀਅਰ ਪੀਪੀਐਸ ਅਧਿਕਾਰੀਆਂ ਦੇ ਤਬਾਦਲੇ

 

ਸਟਾਫ ਨਰਸਾਂ ਦੀਆਂ 275 ਅਸਾਮੀਆਂ ਲਈ ਦਰਖਾਸਤਾਂ ਦੀ ਮੰਗ, ਨੋਟੀਫਿਕੇਸ਼ਨ ਜਾਰੀ

 

ਡਾਇਰੈਕਟੋਰੇਟ ਮੈਡੀਕਲ ਕਾਲਜ ਹਰਿਆਣਾ ਵਲੋਂ ਸਟਾਫ ਨਰਸਾਂ ਦੀਆਂ ਅਸਾਮੀਆਂ ਲਈ ਭਰਤੀ ਕੀਤੀ ਜਾ ਰਹੀ ਹੈ। ਇੱਛੁਕ ਉਮੀਦਵਾਰ ਭਰਤੀ ਦੀਆਂ ਸਾਰੀਆਂ ਸ਼ਰਤਾਂ ਨੂੰ ਪੜਨ ਉਪਰੰਤ ਅਪਲਾਈ ਕਰ ਸਕਦੇ ਹਨ।

ਅਸਾਮੀਆਂ ਦੀ ਕੁੱਲ ਗਿਣਤੀ 275 ਹੈ ਜੋ ਕਿ ਵਧਾਈ ਜਾ ਸਕਦੀ ਹੈ।ਅਸਾਮੀਆਂ ਦਾ ਪੂਰਾ ਵੇਰਵਾ ਵਿਭਾਗ ਦੀ ਵੈਬਸਾਈਟ ਤੇ ਉਪਲਬਧ ਹੈ ਅਤੇ ਹੇਠਾਂ ਦਿੱਤੇ ਲਿੰਕ ਤੇ ਦੇਖਿਆ ਜਾ ਸਕਦਾ ਹੈ।


ਵੈੱਬਸਾਈਟ ਤੇ ਜਾਣ ਲਈ ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰੋ।uhsr.ac.in

dmer.haryana.gov.in 

Category wise posts: 
Opening date for submission of : 14.10.2021 
online applications Closing date for submission of : 08.11.2021 (by 11:59 p.m.)  
online applications Closing date for online deposit of fee : 10.11.2021 (by 11:59 p.m.)

 The date/schedule of Written Screening Test and Document Verification etc. will be displayed only on websites of University and DMER, Haryana.
 


ਵੈੱਬਸਾਈਟ ਤੇ ਜਾਣ ਲਈ ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰੋਇਹ ਵੀ ਪੜ੍ਹੋ: 


ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਅਹਿਮ ਅਪਡੇਟ , ਪੜ੍ਹੋ ਇਥੇ PSEB Term-1 EXAM : ਮਾਡਲ ਪ੍ਰਸ਼ਨ ਪੱਤਰ/ ਸੈਂਪਲ ਪ੍ਰਸ਼ਨ ਪੱਤਰ (2021-2022) Model Test Paper/ Sample Question Paper

 


Term-1 (2021-2022) Model Test Paper/ Sample Question Paper

Class 12

 1. Physical Education And Sports Term-1
 2. Agriculture Model Test Paper Term -1
 3. English Elective Model Test Paper Term -1
 4. Geography Model Test Paper Term-1
 5. History Model Test paper Term-1
 6. Music(Dance) Model Test Paper Term-1
 7. Music(gurmat sangeet)Model Test Paper Term -1
 8. Political Science Model Test Paper Term-I
 9. Punjab History & Culture Model Test Paper Term-1
 10. Sanskirt Model Test PaperTerm-1
 11. Sociology Model Test Paper Term-1
 12. Psychology Model Test Paper Term-1
 13. Chemistery Sample Paper Semester-1
 14. Agriculture Term-1 Model Test Paper
 15. Defence Studies Term-1 Model Test Paper
 16. Computer Application Model Test Paper Term-I
 17. Economics Final Sample Paper Term-1-Punjabi Medium
 18. Genral Punjabi Model Question Paper term-1
 19. Model Test Paper Commerce FEB
 20. Math Term-1 Model Test Paper Final
 21. ਇਹ ਵੀ ਪੜ੍ਹੋ: ਸਿੱਖਿਆ ਬੋਰਡ ਵੱਲੋਂ ਟਰਮ-1 ਅਤੇ ਟਰਮ-2 ਦੀਆਂ ਪਰੀਖਿਆ ਫ਼ੀਸਾਂ ਅਤੇ ਪਰੀਖਿਆ ਫ਼ਾਰਮ ਪ੍ਰਾਪਤ ਕਰਨ ਦਾ ਸ਼ਡਿਊਲ ਜਾਰੀ

  PSEB 1ST TERM EXAM : ਪੰਜਵੀਂ ਅੱਠਵੀਂ ਦੱਸਵੀਂ ਬਾਰਵ੍ਹੀਂ ਜਮਾਤਾਂ ਦੀ TERM 1 ਦੇ ਪੇਪਰ ਕਰੋ ਡਾਊਨਲੋਡ 👇 ( ALL SYLLABUS)


 22. Physics Model Test Paper
 23. NCC TERM-1 Model Test Paper
 24. Biology Sample Paper
 25. Business Studies-2 Sample Paper
 26. Music Tabla Term-1 Model Test Paper
 27. Music Vocal Term-1 Model Test Paper
 28. Music Vaadan Term-1 Model Test Paper 
Class 5

ਡਿਸਟ੍ਰਿਕਟ ਐਂਡ ਸੈਸ਼ਨ ਜੱਜ ਵਲੋਂ ਵੱਖ ਵੱਖ ਅਸਾਮੀਆਂ ਦੀ ਭਰਤੀ ਲਈ ਅਰਜ਼ੀਆਂ ਮੰਗੀਆਂ, ਜਲਦੀ ਕਰੋ ਅਪਲਾਈ

ਆਮ ਬਦਲੀਆਂ ਦੀ ਨੀਤੀ ਹੋਈ ਜਾਰੀ

 ਚੰਡੀਗੜ੍ਹ 15 ਅਕਤੂਬਰ:   ਪੰਜਾਬ ਵਿਧਾਨ ਸਭਾ ਚੋਣਾਂ-2022 ਦੇ ਮੱਦੇਨਜ਼ਰ ਭਾਰਤ ਚੋਣ ਕਮਿਸ਼ਨ ਵਲੋਂ ਬਦਲੀਆਂ ਅਤੇ ਤਾਇਨਾਤੀਆਂ ਸਬੰਧੀ ਨੀਤੀ ਜਾਰੀ ਕਰ ਦਿੱਤੀ ਗਈ ਹੈ। 

ਪੰਜਾਬ ਵਿਧਾਨ ਸਭਾ ਚੋਣਾਂ ਦੀ ਸਮੁੱਚੀ ਕਾਰਵਾਈ ਅਗਲੇ ਸਾਲ ਮਾਰਚ ਦੀ ਪਹਿਲੀ ਤਿਮਾਹੀ ਨੂੰ ਨੇਪਰੇ ਚਾੜੀ ਜਾਣੀ ਹੈ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾ. ਐਸ ਕਰੁਣਾ ਰਾਜੂ ਨੇ ਦੱਸਿਆ ਕਿ ਪੰਜਾਬ ਵਿਧਾਨ ਸਭਾ ਚੋਣਾਂ ਕਾਰਨ ਆਮ ਬਦਲੀਆਂ ਤੇ ਤਾਇਨਾਤੀਆਂ ਇਸੇ ਨੀਤੀ ਤਹਿਤ ਹੋਣਗੀਆਂ। 
ਉਨ੍ਹਾਂ ਦੱਸਿਆ ਕਿ ਮੌਜੂਦਾ ਪੰਜਾਬ ਵਿਧਾਨ ਸਭਾ ਦੀ ਮਿਆਦ ਅਗਲੇ ਸਾਲ 31 ਮਾਰਚ ਤੱਕ ਹੈ। ਉਨ੍ਹਾਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਪੱਤਰ ਦੀ ਕਾਪੀ ਪੰਜਾਬ ਰਾਜ ਦੇ ਮੁੱਖ ਸਕੱਤਰ, ਗ੍ਰਹਿ ਸਕੱਤਰ, ਡਾਇਰੈਕਟਰ ਜਨਰਲ ਆਫ ਪੁਲੀਸ, ਸਾਰੇ ਵਿਭਾਗਾਂ ਦੇ ਪ੍ਰਬੰਧਕੀ ਸਕੱਤਰ, ਵਿਭਾਗ ਮੁਖੀ, ਡਿਪਟੀ ਕਮਿਸ਼ਨਰਾਂ ਤੇ ਜ਼ਿਲ੍ਹਾ ਪੁਲੀਸ ਮੁਖੀਆਂ ਨੂੰ ਅਗਲੇਰੀ ਕਾਰਵਾਈ ਲਈ ਭੇਜ ਦਿੱਤੀ ਗਈ ਹੈ।


ਇਹ ਵੀ ਪੜ੍ਹੋ :  ਘਰ ਘਰ ਰੋਜ਼ਗਾਰ : ਪੰਜਾਬ ਸਰਕਾਰ ਵੱਲੋਂ ਸਰਕਾਰੀ ਨੌਕਰੀਆਂ ਦੇਖੋ ਇਥੇ 

ਪੰਜਾਬ ਕੈਬਨਿਟ ਮੀਟਿੰਗ ਦੇ ਫੈਸਲੇ: ਪੜ੍ਹੋ ਇਥੇ

ਪੰਜਾਬ ਸਿੱਖਿਆ ਵਿਭਾਗ ਦੀਆਂ ਅਪਡੇਟ ਪੜਨ ਲਈ ਇਥੇ ਕਲਿੱਕ ਕਰੋ ਮੁੱਖ ਮੰਤਰੀ ਨੇ 60 ਕਰੋੜ ਦੀ ਲਾਗਤ ਦੇ ਵਿਕਾਸ ਪ੍ਰੋਜੈਕਟਾਂ ਦੇ ਰੱਖੇ ਨੀਂਹ ਪੱਥਰ

 ਮੁੱਖ ਮੰਤਰੀ ਨੇ 60 ਕਰੋੜ ਦੀ ਲਾਗਤ ਦੇ ਵਿਕਾਸ ਪ੍ਰੋਜੈਕਟਾਂ ਦੇ ਰੱਖੇ ਨੀਂਹ ਪੱਥਰਲੋਕਾਂ ਦੀ ਚੰਗੀ ਸਿਹਤ ਲਈ ਸੂਬੇ ਭਰ ਵਿਚ ਪਾਰਕ ਬਣਾਉਣ ਦਾ ਕੀਤਾ ਐਲਾਨ


ਰਾਜ ਦੇ ਲੋਕਾਂ ਨੂੰ ਦੁਸ਼ਹਿਰੇ ਦੀਆਂ ਦਿੱਤੀਆਂ ਸ਼ੁੱਭ ਕਾਮਨਾਵਾਂ


ਸ਼ਹੀਦ ਸੰਦੀਪ ਸਿੰਘ ਚੌਂਕ ਲੋਕ ਅਰਪਿਤ


ਚਿਰਸਥਾਈ ਸ਼ਹਿਰੀ ਵਿਕਾਸ ਨੂੰ ਦੱਸਿਆ ਤਰਜ਼ੀਹ


ਮੁੱਖ ਮੰਤਰੀ ਵਲੋਂ ਬਿਜਲੀ ਬਿੱਲ ਬਕਾਏ ਮੁਆਫ਼ ਕਰਨ ਦੀ ਵਿੱਤ ਮੰਤਰੀ  ਨੇ ਕੀਤੀ ਸ਼ਲਾਘਾ

ਬਠਿੰਡਾ 15 ਅਕਤੂਬਰ

ਸ਼ਹਿਰੀ ਬੁਨਿਆਦੀ ਢਾਂਚੇ ਦੀ ਸਰਵਪੱਖੀ ਉੱਨਤੀ ਲਈ ਯੋਜਨਾਬੱਧ ਵਿਕਾਸ ਤੇ ਜ਼ੋਰ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਆਧੁਨਿਕ ਦੌਰ ਦੀ ਭੱਜ-ਦੌੜ ਵਾਲੀ ਜੀਵਨਸ਼ੈਲੀ ਵਿਚ ਲੋਕਾਂ ਨੂੰ ਚੰਗੀ ਸਿਹਤ ਨਾਲ ਜੋੜਨ ਲਈ ਸੂਬੇ ਭਰ ਵਿਚ ਪਾਰਕ ਵਿਕਸ਼ਿਤ ਕੀਤੇ ਜਾਣਗੇ। ਉਨ੍ਹਾਂ ਨੇ ਇਹ ਗੱਲ ਆਪਣੇ ਬਠਿੰਡਾ ਦੌਰੇ ਦੌਰਾਨ ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਵਲੋਂ ਬਠਿੰਡਾ ਬ੍ਰਾਂਚ ਨਹਿਰ ਦੇ ਨਾਲ-ਨਾਲ ਪਾਰਕ ਬਣਾਉਣ ਦੀ ਰੱਖੀ ਮੰਗ ਦੇ ਸੰਦਰਭ ਵਿਚ ਕਹੀ।

          ਮੁੱਖ ਮੰਤਰੀ ਨੇ ਬੁਰਾਈ ਤੇ ਇਛਾਈ ਦੀ ਜਿੱਤ ਦੇ ਪ੍ਰਤੀਕ ਦੁ਼ਸ਼ਹਿਰੇ ਦੇ ਤਿਉਹਾਰ ਮੌਕੇ ਰਾਜ ਦੇ ਲੋਕਾਂ ਨੂੰ ਆਪਣੀਆਂ ਸ਼ੁਭ ਕਾਮਨਾਵਾਂ ਦਿੰਦਿਆਂ ਕਿਹਾ ਕਿ ਸ਼ਹਿਰੀ ਵਿਕਾਸ ਉਨ੍ਹਾਂ ਦੀ ਸਰਕਾਰ ਦੀ ਪ੍ਰਮੁੱਖ ਤਰਜ਼ੀਹ ਹੈ ਅਤੇ ਇਸ ਲਈ ਉਨ੍ਹਾਂ ਕੋਲ ਵਿਕਾਸ ਦਾ ਪੂਰਾ ਖ਼ਾਕਾ ਹੈ, ਜਿਸ ਵਿਚ ਸੀਵਰੇਜ਼ ਸਿਸਟਮ, ਵਧੀਆ ਮਾਰਕਿੱਟਾਂ ਅਤੇ ਪਾਰਕਾਂ ਆਦਿ ਹੋਣ ਜਿਸ ਨੂੰ ਆਉਣ ਵਾਲੇ ਸਮੇਂ ਵਿਚ ਪੂਰਾ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਦੀਆਂ ਸਕੀਮਾਂ ਦਾ ਲਾਭ ਹਰ ਇੱਕ ਲੋੜਵੰਦ ਨੂੰ ਬਿਨਾਂ ਕਿਸੇ ਮੁਸ਼ਕਿਲ ਅਤੇ ਬਿਨਾਂ ਕਿਸੇ ਦੇਰੀ ਦੇ ਮਿਲਣਾ ਚਾਹੀਦਾ ਹੈ।

           ਇੱਥੇ ਪਰਸਰਾਮ ਨਗਰ ਵਿਚ ਸ਼ਹੀਦ ਸਿਪਾਹੀ ਸੰਦੀਪ ਸਿੰਘ ਦੀ ਯਾਦ ਵਿਚ ਬਣਾਏ ਚੌਂਕ ਨੂੰ ਲੋਕ ਸਪਰਪਿਤ ਕਰਦਿਆਂ ਸ਼ਹੀਦ ਨਿਮਿੱਤ ਆਪਣੀ ਸ਼ਰਧਾਂਜ਼ਲੀ ਭੇਂਟ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਲਈ 2 ਅਗਸਤ 1999 ਨੂੰ ਸੂਰਨਕੋਟ, ਜੰਮੂ ਕਸ਼ਮੀਰ ਵਿਖੇ ਆਪਣਾ ਸਰਵ ਉੱਚ ਬਲੀਦਾਨ ਦੇਣ ਵਾਲੇ ਸੰਦੀਪ ਸਿੰਘ ਦੇ ਮਾਤਾ-ਪਿਤਾ ਨੂੰ ਮਿਲ ਕੇ ਆਸ਼ੀਰਵਾਦ ਲੈਣਾ ਉਨ੍ਹਾਂ ਲਈ ਇੱਕ ਭਾਵੁਕ ਪਲ ਹੈ। ਇਸ ਮੌਕੇ ਸ. ਚੰਨੀ ਨੇ ਸੈਨਿਕਾਂ ਅਤੇ ਅਧਿਆਪਕਾਂ ਦੇ ਸਮਾਜ ਪ੍ਰਤੀ ਯੋਗਦਾਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਇੱਕ ਪਾਸੇ ਜਿੱਥੇ ਆਪਣੇ ਦਿਲ ਵਿਚ ਦੇਸ਼ ਭਗਤੀ ਦੀ ਭਾਵਨਾ ਰੱਖਦੇ ਹਨ, ਉੱਥੇ ਹੀ ਰਾਸ਼ਟਰ ਨਿਰਮਾਣ ਵਿਚ ਆਪਣੀ ਭੂਮਿਕਾ ਨਿਭਾਉਂਦੇ ਹਨ।

          ਇਸ ਮੌਕੇ ਬੋਲਦਿਆਂ ਜਿੱਥੇ ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਨੇ ਲੋਕਾਂ ਨੂੰ ਦੁਸ਼ਹਿਰੇ ਦੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ ਉੱਥੇ ਹੀ ਉਨ੍ਹਾਂ ਪਿਛਲੇ ਦਿਨੀਂ ਕਸ਼ਮੀਰ ਵਿਚ ਸ਼ਹੀਦ ਹੋਏ 5 ਜਵਾਨਾਂ ਦੀ ਸ਼ਹਾਦਤ ਨੂੰ ਵੀ ਨਮਨ ਕੀਤਾ। ਉਨ੍ਹਾਂ ਕਿਹਾ ਕਿ ਬੇਸ਼ੱਕ ਭਾਰਤ ਸ਼ਾਂਤੀ ਪਸੰਦ ਦੇਸ਼ ਹੈ ਪਰ ਇਸ ਨੂੰ ਕਮਜ਼ੋਰ ਸਮਝਣ ਵਾਲੇ ਦੁਸ਼ਮਣਾਂ ਦਾ ਮੂੰਹ ਤੋੜ ਜਵਾਬ ਦੇਣਾ ਵੀ ਜਾਣਦਾ ਹੈ। ਸਿੱਖ ਰੈਜੀਮੈਂਟ ਅਤੇ ਪੰਜਾਬ ਨੂੰ ਭਾਰਤੀ ਫੌਜ ਦੇ ਸਿਰ ਦਾ ਤਾਜ਼ ਦਸਦਿਆਂ ਵਿੱਤ ਮੰਤਰੀ ਨੇ ਦੇਸ਼ ਲਈ ਆਪਾ ਵਾਰਨ ਵਾਲੇ ਸ਼ਹੀਦਾਂ ਦੇ ਮਾਪਿਆਂ ਨੂੰ ਵੀ ਸਿਜ਼ਦਾ ਕੀਤਾ। ਉਨ੍ਹਾਂ ਨੇ 2 ਕਿਲੋ ਵਾਟ ਤੱਕ ਦੇ ਬਿਜਲੀ ਲੋਡ ਵਾਲੇ ਉਪਭੋਗਤਾਵਾਂ ਦੇ ਬਿੱਲ ਬਕਾਏ ਦੀ ਮੁਆਫ਼ੀ ਲਈ ਵੀ ਮੁੱਖ ਮੰਤਰੀ ਦਾ ਧੰਨਵਾਦ ਕੀਤਾ।

          ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ 30 ਕਰੋੜ ਰੁਪਏ ਦੀ ਲਾਗਤ ਨਾਲ ਬਠਿੰਡਾ ਬ੍ਰਾਂਚ ਨਹਿਰ ਦੇ ਨਵੀਨੀਕਰਨ ਦੇ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਨੇ ਰੋਜ਼ ਗਾਰਡਨ ਬਠਿੰਡਾ ਵਿਖੇ 2 ਏਕੜ ਵਿਚ 27.15 ਕਰੋੜ ਦੀ ਲਾਗਤ ਨਾਲ ਬਨਣ ਵਾਲੇ ਬਲਵੰਤ ਗਾਰਗੀ ਮਲਟੀਪਰਪਜ਼ ਔਡੀਟੌਰੀਅਮ ਦਾ ਨੀਂਹ ਪੱਥਰ ਵੀ ਰੱਖਿਆ, ਜਿਸ ਵਿਚ 928 ਵਿਅਕਤੀਆਂ ਦੀ ਬੈਠਣ ਦੀ ਸਮਰੱਥਾਂ ਤੋਂ ਇਲਾਵਾ 120 ਲੋਕਾਂ ਲਈ ਓਪਨ ਏਅਰ ਥੀਏਟਰ, ਕਲਾ ਅਤੇ ਪ੍ਰਦਰਸ਼ਨੀ ਹਾਲ, ਕਨਫ਼ਰੰਸ ਹਾਲ, ਸੈਮੀਨਾਰ ਹਾਲ, ਕੈਫੇਟੇਰੀਆ ਵੀ ਬਣੇਗਾ।

          ਮੁੱਖ ਮੰਤਰੀ ਨੇ ਮੈਰੀਟੋਰੀਅਸ ਸਕੂਲ ਵਿਖੇ ਸਥਾਪਿਤ ਵਿਸ਼ੇਸ਼ ਡੇਂਗੂ ਵਾਰਡ ਦਾ ਦੌਰਾ ਵੀ ਕੀਤਾ ਅਤੇ ਇੱਥੇ ਇਲਾਜ ਕਰਵਾ ਰਹੇ ਮਰੀਜ਼ਾਂ ਦਾ ਹਾਲ-ਚਾਲ ਜਾਣਿਆ। ਉਨ੍ਹਾਂ ਨੇ ਇੱਥੇ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਤੇ ਤਸੱਲੀ ਪ੍ਰਗਟਾਈ। ਇਸ ਦੌਰਾਨ ਉਨ੍ਹਾਂ ਨੇ ਵਿੱਤ ਮੰਤਰੀ ਦੀ ਇੱਥੇ ਬਨਣ ਵਾਲੀ ਰਿਹਾਇਸ਼ ਦਾ ਨੀਂਹ ਪੱਥਰ ਰੱਖਿਆ ਅਤੇ ਉਹ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਸ਼੍ਰੀ ਅਜਾਇਬ ਸਿੰਘ ਭੱਟੀ ਦੇ ਗ੍ਰਹਿ ਵਿਖੇ ਵੀ ਗਏ।

          ਇਸ ਮੌਕੇ ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਦੀ ਪਤਨੀ ਸ਼੍ਰੀਮਤੀ ਵੀਨੂੰ ਬਾਦਲ, ਪੰਜਾਬ ਪ੍ਰਦੇਸ਼ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਸ਼੍ਰੀ ਪਵਨ ਗੋਇਲ, ਸਾਬਕਾ ਮੰਤਰੀ ਸ. ਗੁਰਪ੍ਰੀਤ ਸਿੰਘ ਕਾਂਗੜ, ਸ਼੍ਰੀ ਚਿਰੰਜੀ ਲਾਲ ਗਰਗ, ਵਿਧਾਇਕ ਸ਼੍ਰੀ ਪ੍ਰੀਤਮ ਸਿੰਘ ਕੋਟਭਾਈ ਅਤੇ ਸ਼੍ਰੀ ਜਗਦੇਵ ਸਿੰਘ ਕਮਾਲੂ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਸ਼੍ਰੀ ਹੁਸਨ ਲਾਲ, ਡਿਪਟੀ ਕਮਿਸ਼ਨਰ ਸ਼੍ਰੀ ਅਰਵਿੰਦ ਪਾਲ ਸਿੰਘ ਸੰਧੂ, ਐਸਐਸਪੀ ਸ਼੍ਰੀ ਅਜੈ ਮਲੂਜਾ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸ਼੍ਰੀ ਰਾਜਨ ਗਰਗ, ਸੀਨੀਅਰ ਕਾਂਗਰਸੀ ਆਗੂ ਜੈਜੀਤ ਸਿੰਘ ਜੌਹਲ, ਸਾਬਕਾ ਵਿਧਾਇਕ ਸ਼੍ਰੀ ਹਰਮਿੰਦਰ ਸਿੰਘ ਜੱਸੀ, ਬਠਿੰਡਾ ਦੇ ਮੇਅਰ ਸ਼੍ਰੀਮਤੀ ਰਮਨ ਗੋਇਲ, ਸੀਨੀਅਰ ਡਿਪਟੀ ਮੇਅਰ ਸ਼੍ਰੀ ਅਸ਼ੋਕ ਪ੍ਰਧਾਨ ਵੀ ਹਾਜ਼ਰ ਸਨ। ਮੁੱਖ ਮੰਤਰੀ ਵੱਲੋਂ ਸ੍ਰੀ ਚਮਕੌਰ ਸਾਹਿਬ ਅਤੇ ਮੋਰਿੰਡਾ ਲਈ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਦਾ ਐਲਾਨ

 

ਮੁੱਖ ਮੰਤਰੀ ਵੱਲੋਂ ਸ੍ਰੀ ਚਮਕੌਰ ਸਾਹਿਬ ਅਤੇ ਮੋਰਿੰਡਾ ਲਈ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਦਾ ਐਲਾਨਦੁਸਹਿਰੇ ਦੇ ਸ਼ੁਭ ਅਵਸਰ `ਤੇ ਲੋਕਾਂ ਨੂੰ ਦਿੱਤੀ ਵਧਾਈ 

ਮੋਰਿੰਡਾ 15 ਅਕਤੂਬਰ
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਸ੍ਰੀ ਚਮਕੌਰ ਸਾਹਿਬ ਅਤੇ ਮੋਰਿੰਡਾ ਦੇ ਸਰਬਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਐਲਾਨ ਕੀਤਾ।


ਦੁਸਹਿਰੇ ਦੇ ਸ਼ੁਭ ਅਵਸਰ `ਤੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਲੋਕਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਚਮਕੌਰ ਸਾਹਿਬ ਵਿਖੇ ਕਮਿਊਨਿਟੀ ਹੈਲਥ ਸੈਂਟਰ ਨੂੰ 100 ਬਿਸਤਰਿਆਂ ਵਾਲੇ ਹਸਪਤਾਲ ਵਜੋਂ ਅਪਗ੍ਰੇਡ ਕੀਤਾ ਜਾਵੇਗਾ ਅਤੇ ਮੋਰਿੰਡਾ ਵਿਖੇ ਜਲਦ ਹੀ ਇੱਕ ਟਰੌਮਾ ਸੈਂਟਰ ਵੀ ਬਣਾਇਆ ਜਾਵੇਗਾ।


ਉਨ੍ਹਾਂ ਨੇ ਪਸ਼ੂਧਨ ਦੀ ਗੁਣਵੱਤਾ ਵਿੱਚ ਸੁਧਾਰ ਲਿਆਉਣ ਲਈ ਬਿਹਤਰ ਸਿਹਤ ਸਹੂਲਤਾਂ ਨੂੰ ਯਕੀਨੀ ਬਣਾਉਣ ਵਾਸਤੇ ਸੂਬੇ ਭਰ ਵਿੱਚ ਦਿਹਾਤੀ ਖੇਤਰਾਂ ਦੀਆਂ ਪਸ਼ੂ ਪਾਲਣ ਡਿਸਪੈਂਸਰੀਆਂ ਨੂੰ ਅਪਗ੍ਰੇਡ ਕਰਨ ਦਾ ਵੀ ਐਲਾਨ ਕੀਤਾ ਤਾਂ ਜੋ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕੀਤਾ ਜਾ ਸਕੇ। ਚੰਨੀ ਨੇ ਮੋਰਿੰਡਾ ਕਸਬੇ ਲਈ 42 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਸੀਵਰੇਜ ਪ੍ਰੋਜੈਕਟ ਅਤੇ 28 ਕਰੋੜ ਰਪਏ ਦੀ ਲਾਗਤ ਨਾਲ ਨਹਿਰ ਅਧਾਰਤ ਜਲ ਸਪਲਾਈ ਯੋਜਨਾ ਦਾ ਵੀ ਐਲਾਨ ਕੀਤਾ, ਜਿਸ ਨੂੰ ਪਹਿਲਾਂ ਹੀ ਮਨਜ਼ੂਰੀ ਦੇ ਦਿੱਤੀ ਗਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਖੇਤਰ ਵਿੱਚ ਆਰਥਿਕ ਵਿਕਾਸ ਨੂੰ ਹੁਲਾਰਾ ਦੇਣ ਵਾਸਤੇ ਬੇਲਾ-ਪਨਿਆਲੀ ਸੜਕ ਨੂੰ ਕੌਮੀ ਰਾਜਮਾਰਗ 344 -ਏ ਨਾਲ ਜੋੜਨ ਲਈ ਖੇਤਰ ਵਿੱਚ ਸਤਲੁਜ ਦਰਿਆ ਉੱਤੇ 114 ਕਰੋੜ ਦੀ ਲਾਗਤ ਨਾਲ ਪੁਲ ਦਾ ਨਿਰਮਾਣ ਪਹਿਲਾਂ ਹੀ ਸ਼ੁਰੂ ਕਰ ਦਿੱਤਾ ਗਿਆ ਹੈ।


ਇਸ ਤੋਂ ਬਾਅਦ ਮੁੱਖ ਮੰਤਰੀ ਨੇ ਦੁਸਹਿਰੇ ਦੇ ਜਸ਼ਨਾਂ ਮੌਕੇ ਰਾਵਣ ਦੇ ਪੁਤਲੇ ਨੂੰ ਅਗਨੀ ਵਿਖਾਈ।


ਚੰਨੀ ਨੇ ਅੱਗੇ ਕਿਹਾ ਕਿ ਦੁਸਹਿਰਾ ਸਾਨੂੰ ਬਦੀ `ਤੇ ਨੇਕੀ ਦੀ ਜਿੱਤ ਦੇ ਵਿਸ਼ਵਵਿਆਪੀ ਸੱਚ ਦੀ ਯਾਦ ਦਿਵਾਉਂਦਾ ਹੈ ਅਤੇ ਇਹ ਤਿਉਹਾਰ ਫਿਰਕੂ ਰੁਕਾਵਟਾਂ ਨੂੰ ਪਾਰ ਕਰਦਿਆਂ ਲੋਕਾਂ ਨੂੰ ਆਪਸੀ ਭਾਈਚਾਰੇ, ਸਦਭਾਵਨਾ ਅਤੇ ਮੇਲ-ਜੋਲ ਦੇ ਬੰਧਨ ਨੂੰ ਮਜ਼ਬੂਤ ਕਰਨ ਦਾ ਮੌਕਾ ਪ੍ਰਦਾਨ ਕਰਦਾ ਹੈ।


ਤਿਉਹਾਰ ਦੀ ਸ਼ਾਨਾਮੱਤੀ ਵਿਰਾਸਤ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਵਿਜੈਦਸ਼ਮੀ ਬਦੀ ਉੱਤੇ ਨੇਕੀ ਦੀ ਜਿੱਤ ਦੀ ਅਟੱਲਤਾ ਵਿੱਚ ਸਾਡੇ ਵਿਸ਼ਵਾਸ ਨੂੰ ਮਜ਼ਬੂਤ ਕਰਦੀ ਹੈ ਜਿਸ ਨਾਲ ਅੱਗੇ ਲੋਕਾਂ ਵਿੱਚ ਸਦਭਾਵਨਾ, ਭਾਈਚਾਰੇ ਅਤੇ ਸ਼ਾਂਤੀ ਦੀ ਭਾਵਨਾ ਮਜ਼ਬੂਤ ਹੁੰਦੀ ਹੈ।


ਮੁੱਖ ਮੰਤਰੀ ਨੇ ਲੋਕਾਂ ਨੂੰ ਜਾਤੀ, ਰੰਗ ਅਤੇ ਨਸਲ ਦੇ ਭੇਦਭਾਵ ਤੋਂ ਉੱਪਰ ਉੱਠ ਕੇ ਧਾਰਮਿਕ ਉਤਸ਼ਾਹ ਨਾਲ ਇਸ ਸ਼ੁਭ ਅਵਸਰ ਨੂੰ ਮਨਾਉਣ ਦੀ ਅਪੀਲ ਵੀ ਕੀਤੀ।

CSR RULES : CSR RULES FOR EARNED LEAVE, READ HERE

 

CSR RULES : CSR RULES FOR EARNED LEAVE, READ HERE 


CSR RULES: QUARANTINE LEAVE ਲਈ ਕੀ ਹਨ ਸਿਵਲ ਸਰਵਿਸਿਜ਼ ਨਿਯਮ, ਪੜ੍ਹੋ ਇਥੇ

 

Is quarantine leave cut from medical leave or earned leave in Punjab govt?
Answer: No

CSR RULES : CSR RULES FOR EARNED LEAVE, READ HERE 


CSR RULES: ਅਚਨਚੇਤ, ਕਮਾਈ ਅਤੇ QUARANTINE ਛੁੱਟੀਆਂ ਸਬੰਧੀ ਸਿਵਲ ਸਰਵਿਸਿਜ਼ ਦੇ ਨਿਯਮ, ਪੜ੍ਹੋ

Referred to in Rule 8.61)
Rules for the grant of Casual and Quarantine Leave 1. 
Casual Leave 1. Casual leave may be granted to Government employees for short periods by the authorities specified in Appendix 12 or by any officer under them to whom the powers are delegated by the said authorities subject to the conditions therein stated as follows:-
 (1) Scale -Casual leave will be admissible as follows:- 
 (i) To employees with 10 years' service or less ... 10 days 
 (ii) To employees with more than 10 years Service but less than 20 years service ... 15 days 
 (iii) To employees with over 20 years service ...20 days 
 (iv) To all female Government employees irrespective of their length of service ...20 days.

(2) How calculated.-From the date on which an employee completes his 10 20 year of service, as the case may be. he will be given leave in that year according to the next higher scale. Thus it an employee completes 10 years service on the 30 April. 1963 he will be entitled to 15 days casual leave for the entire year 1963. Length of service will be assessed as in note below Rule 8.116 of Punjab C. S. R. Volume 1, Part I.

 (3) Accounting of Casual Leave.-The casual leave account will be maintained annually from the 15 of January to 31" of December. All casual leave accounts will be closed on the 31" December and new accounts opened on the 1" of January, following. irrespective of the fact that an official takes a spell of casual leave which includes the last few days of December, and the first few days of January. Thus it an official takes leave from the 26 December, 1959. to 5 January. 1960. the period 26 December to 319 December will be debited to his leave account for the year 1959 and the period !" January to the 5" January, 1960 will be debited to his leave account for the year 1960.

 (4) Length of leave and Combination of leave.-In taking casual leave, within the limits admissible above, an employee may remain continuously absent from duty for a maximum of 16 days. In this spell he will be permitted to include holidays which will not be debited to his casual leave account. The total spell, however, should in no case exceed 16 days. The balance of the casual leave can be taken in driblets. It may be emphasised that it is desirable, but not compulsory for Government employees to take such a spell. Where a Government employee desires to take such a spell permission should not ordinarily be refused although of course the competent authority may adjust the dates on which the spell is taken for administrative convenience.

 ਸਰਕਾਰੀ ਸਕੂਲਜ ਲੈਬਾਰਟਰੀ ਸਟਾਫ ਯੂਨੀਅਨ ਦੇ ਵਫਦ ਨੇ ਉਪ ਮੁੱਖ ਮੰਤਰੀ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਨੂੰ ਸੌਪਿਆ ਗਿਆ ਮੰਗਪੱਤਰਸਰਕਾਰੀ ਸਕੂਲਜ ਲੈਬਾਰਟਰੀ ਸਟਾਫ ਯੂਨੀਅਨ ਦੇ ਵਫਦ ਨੇ ਉਪ ਮੁੱਖ ਮੰਤਰੀ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਨੂੰ ਸੌਪਿਆ ਗਿਆ ਮੰਗ ਪੱਤਰ 


ਉਪ ਮੁੱਖ ਮੰਤਰੀ ਵਲੋਂ ਯੂਨੀਅਨ ਨੂੰ ਪੈਨਲ ਮੀਟਿੰਗ ਦਾ ਦਿੱਤਾ ਭਰੋਸਾ


ਚੰਡੀਗੜ੍ਹ15 ਅਕਤੂਬਰ 2021 ( )ਸਰਕਾਰੀ ਸਕੂਲਜ ਲੈਬਾਰਟਰੀ ਸਟਾਫ ਯੂਨੀਅਨ ਦੇ ਸੂਬਾ ਪ੍ਰਧਾਨ ਅਮਨਬੀਰ ਸਿੰਘ ਗੁਰਾਇਆ ਅਤੇ ਸੂਬਾ ਜਨਰਲ ਸਕੱਤਰ ਨਰੰਜਨਜੋਤ ਸਿੰਘ ਚਾਂਦਪੁਰੀ ਨੇ ਪ੍ਰੈਸ ਨੂੰ ਬਿਆਨ ਜਾਰੀ ਕਰਦੇ ਹੋਏ ਦੱਸਿਆ ਹੈ ਕਿ ਅੱਜ ਸੁਖਜਿੰਦਰ ਸਿੰਘ ਰੰਧਾਵਾ ਉਪ ਮੁੱਖ ਮੰਤਰੀ ਨੂੰ ਵਫਦ ਵਲੋਂ ਮੰਗ ਪੱਤਰ ਸੌਪਿਆ ਗਿਆ ਤੇ ਬੜੇ ਹੀ ਸੁਖਾਵੇਂ ਮਹੌਲ ਵਿੱਚ ਉਨ੍ਹਾਂ ਨਾਲ ਵਿਚਾਰ ਚਰਚਾ ਹੋਈ ਉਨ੍ਹਾ ਵਲੋਂ ਸਰਦਾਰ ਪਰਗਟ ਸਿੰਘ ਸਿੱਖਿਆ ਮੰਤਰੀ ਜੀ ਨਾਲ ਫੋਨ ਤੇ ਗੱਲ ਕੀਤੀ ਗਈ ਤੇ ਜਥੇਬੰਦੀ ਨੂੰ ਪੈਨਲ ਮੀਟਿੰਗ ਦੇਣ ਲਈ ਕਿਹਾ ਗਿਆ । ਸਿੱਖਿਆ ਮੰਤਰੀ ਵਲੋਂ ਜਥੇਬੰਦੀ ਨੂੰ ਮਿਤੀ 18.10.2021 ਦਿਨ ਸੋਮਵਾਰ ਦਾ ਪੰਜਾਬ ਭਵਨ ਚੰਡੀਗੜ੍ਹ ਵਿਖੇ ਮੀਟਿੰਗ ਦਾ ਸਮਾਂ ਦਿੱਤਾ ਗਿਆ। ਵਫਦ ਵਿੱਚ ਸੂਬਾ ਕਾਜਕਾਰਨੀ ਦੇ ਨਾਲ ਜਿਲ੍ਹਾ ਕਾਰਜਕਾਰਨੀ ਗੁਰਦਾਸਪੁਰ ਦੇ ਆਗੂ ਵੀ ਸ਼ਾਮਿਲ ਸਨ। 

ਸੂਬਾ ਜਨਰਲ ਸਕੱਤਰ ਨਰੰਜਨਜੋਤ ਚਾਂਦਪੁਰੀ ਵਲੋਂ ਦੱਸਿਆ ਗਿਆ ਕਿ ਜਥੇਬੰਦੀ ਦੀਆਂ ਮੁੱਖ ਮੰਗਾਂ ਜਿਵੇਂ ਕਿ ਪੇਅ ਪੈਰਟੀ ਬਹਾਲ ਕਰਨਾ ,ਅਸਾਮੀ ਦਾ ਨਾ ਸੀਨੀਆਰ ਲੈਬਾਰਟਰੀ ਅਟੈਂਡੈਂਟ ਤੋਂ ਲੈਬਾਰਟਰੀ ਸਹਾਇਕ ਕਰਨਾ, ਬਿਨਾਂ ਸ਼ਰਤ ਨਾਨ ਟੀਚਿੰਗ ਤੋਂ ਮਾਸਟਰ ਕਾਡਰ ਵਿੱਚ ਜਲਦ ਤਰੱਕੀਆਂ ਕਰਨਾ,ਬੀ.ਐੱਡ ਕਰਨ ਲਈ ਬਿਨਾਂ ਤਨਖਾਹ ਛੁੱਟੀਆਂ ਆਦਿ ਮੰਗਾਂ ਨੂੰ ਜੇਕਰ ਸਰਕਾਰ ਪੂਰਾ ਨਹੀਂ ਕਰਦੀ ਤਿੱਖਾ ਸੰਘਰਸ਼ ਕੀਤਾ ਜਾਵੇਗਾ।

ਪੰਜਾਬ ਸਰਕਾਰ ਨੇ ਡੇਂਗੂ ਟੈਸਟ ਦੇ ਰੇਟ ਕੀਤੇ ਫਿਕਸ

 

ETT RECRUITMENT: ਪ੍ਰੀਖਿਆ ਕੇਂਦਰਾਂ ਸਬੰਧੀ ਸ਼ੰਕਾ ਨੂੰ ਦੂਰ ਕਰਨ ਲਈ ਡਾਇਰੈਕਟੋਰੇਟ ਵਲੋਂ ਸੂਚਨਾ ਜਾਰੀ

 

ਵੱਡੀ ਖ਼ਬਰ: ETT 6635 ਲਿਖਤੀ ਪ੍ਰੀਖਿਆ ਵਿੱਚ ਬੀ਼ਐਡ ਡਿਗਰੀ ਧਾਰਕ ਕੀਤੇ ਬਾਹਰ , ਨਹੀਂ ਦੇ ਸਕਣਗੇ ਪ੍ਰੀਖਿਆ

ਸਿੰਘੂ ਬਾਰਡਰ ਕਤਲ ਮਾਮਲਾ: ਵਿਜੇ ਸਾਂਪਲਾ ਨੇ ਡੀਜੀਪੀ ਨੂੰ 24 ਘੰਟਿਆਂ ਦੇ ਅੰਦਰ ਮਾਮਲੇ ਦੀ ਮੁੱਢਲੀ ਰਿਪੋਰਟ ਪੇਸ਼ ਕਰਨ ਲਈ ਕਿਹਾ

 ਸਿੰਘੂ ਸਰਹੱਦ 'ਤੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਅੰਦੋਲਨਕਾਰੀਆਂ ਦੇ ਮੁੱਖ ਮੰਚ ਦੇ ਕੋਲ ਇਕ ਨੌਜਵਾਨ ਦੀ ਲਾਸ਼ ਲਟਕਦੀ ਮਿਲੀ। ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਅਤੇ ਫਿਰ ਉਸਦਾ ਹੱਥ ਕੱਟ ਕੇ ਬੈਰੀਕੇਡ ਤੋਂ ਲਟਕਾ ਦਿੱਤਾ ਗਿਆ। 


ਦੂਜੇ ਪਾਸੇ, ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਨੇ ਇਸ ਘਟਨਾ ਦਾ ਨੋਟਿਸ ਲੈਂਦੇ ਹੋਏ ਹਰਿਆਣਾ ਦੇ ਡੀਜੀਪੀ ਨੂੰ 24 ਘੰਟਿਆਂ ਦੇ ਅੰਦਰ ਮਾਮਲੇ ਦੀ ਮੁੱਢਲੀ ਰਿਪੋਰਟ ਪੇਸ਼ ਕਰਨ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਸਿੰਧੂ ਸਰਹੱਦ ਦੀ ਇਸ ਦਿਲ ਨੂੰ ਛੂਹਣ ਵਾਲੀ, ਦਿਲ ਨੂੰ ਛੂਹਣ ਵਾਲੀ ਤਸਵੀਰ ਨੇ ਸਮੁੱਚੀ ਮਨੁੱਖਤਾ ਨੂੰ ਸ਼ਰਮਸਾਰ ਕਰ ਦਿੱਤਾ ਹੈ। ਹਰਿਆਣਾ ਸਰਕਾਰ ਨੂੰ ਇਸ ਮਾਮਲੇ ਵਿੱਚ ਤੇਜ਼ੀ ਨਾਲ ਕਾਰਵਾਈ ਯਕੀਨੀ ਬਣਾਉਣੀ ਚਾਹੀਦੀ ਹੈ।

ਸਿੱਖਿਆ ਮੰਤਰੀ ਨੇ ਸਾਂਝਾ ਅਧਿਆਪਕ ਮੋਰਚਾ ਦੀ ਪੈਨਲ ਮੀਟਿੰਗ ਸਿੱਖਿਆ ਸਕੱਤਰ ਨਾਲ ਕੀਤੀ ਨਿਸ਼ਚਿਤ

 ਜਲੰਧਰ () : ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਆਗੂਆਂ ਦਾ ਵਫਦ ਸਿੱਖਿਆ ਮੰਤਰੀ ਪੰਜਾਬ ਸ. ਪ੍ਰਗਟ ਸਿੰਘ ਨੂੰ ਉਹਨਾਂ ਦੀ ਜਲੰਧਰ ਰਿਹਾਇਸ਼ ਤੇ ਮਿਲਿਆ ਜਿਸ ਦੀ ਅਗਵਾਈ ਮੋਰਚੇ ਦੇ ਆਗੂਆਂ ਕਰਨੈਲ ਫਿਲੌਰ, ਨਵਪ੍ਰੀਤ ਬੱਲੀ, ਸੁਰਿੰਦਰ ਪੁਆਰੀ, ਕੁਲਵਿੰਦਰ ਜੋਸਨ, ਹਰਬੰਸ ਪਰਜੀਆਂ ਤੇ ਕੁਲਦੀਪ ਸਿੰਘ ਬਾਹਮਣੀਆਂ ਨੇ ਕੀਤੀ! ਇਸ ਸਮੇਂ ਆਗੂਆਂ ਨੇ ਸਿੱਖਿਆ ਮੰਤਰੀ ਪੰਜਾਬ ਨੂੰ ਇਕ ਯਾਦ ਪੱਤਰ ਦਿੱਤਾ ਤੇ ਪੰਜਾਬ ਦੇ ਅਧਿਆਪਕ ਮਸਲਿਆਂ ਦੇ ਫੌਰੀ ਹੱਲ ਕਰਨ ਦੀ ਬੇਨਤੀ ਕੀਤੀ ਤੇ ਯਾਦ ਕਰਵਿਆ ਕਿ ਬੀਤੇ 02 ਅਕਤੂਬਰ ਨੂੰ ਸਾਂਝੇ ਮੋਰਚੇ ਵਲੋਂ ਆਪ ਨੂੰ ਮੰਗ ਪੱਤਰ ਦਿੱਤਾ ਗਿਆ ਸੀ। ਇਸ ਤੇ ਤਰੁੰਤ ਕਾਰਵਾਈ ਕਰਦੇ ਹੋਏ ਸਿੱਖਿਆ ਮੰਤਰੀ ਸ. ਪ੍ਰਗਟ ਸਿੰਘ ਨੇ ਮੌਕੇ ਤੇ ਹੀ ਸਿੱਖਿਆ ਸਕੱਤਰ ਅਜੋਏ ਸ਼ਰਮਾ ਨੂੰ ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਵਫਦ ਨਾਲ 18 ਅਕਤੂਬਰ ਨੂੰ ਸ਼ਾਮ 04 ਵਜੇ ਪੰਜਾਬ ਭਵਨ ਚੰਡੀਗੜ੍ਹ ਵਿਖੇ ਪੈਨਲ ਮੀਟਿੰਗ ਕਰਨ ਲਈ ਪਾਬੰਦ ਕੀਤਾ ।

ਇਹ ਵੀ ਪੜ੍ਹੋ: 

ਅਧੀਨ ਸੇਵਾਵਾਂ ਚੋਣ ਬੋਰਡ ਲੈਬੋਰਟਰੀ ਅਟੈੰਡਡੈਂਟ ਸਮੇਤ ਇਹਨਾਂ ਅਸਾਮੀਆਂ ਤੇ ਭਰਤੀ ਲਈ ਅਰਜ਼ੀਆਂ ਦੀ ਮੰਗ 

ਅਹਿਮ ਖਬਰ: ਪੰਜਾਬ ਸਰਕਾਰ ਵੱਲੋਂ ਸਹਿਕਾਰੀ ਬੈਂਕਾਂ 'ਚ ਬੰਪਰ ਭਰਤੀਆਂ ਕਰਨ ਦਾ ਐਲਾਨ 
 ਇਸ ਸਮੇਂ ਅਧਿਆਪਕ ਆਗੂਆਂ ਨੇ ਕਿਹਾ ਕਿ ਲੰਬੇ ਸਮੇਂ ਤੋਂ ਅਧਿਆਪਕਾਂ ਦੇ ਮਸਲੇ ਜਿਊਂ ਦੇ ਤਿਊਂ ਹੀ ਖੜੇ ਹਨ ਜਿਹਨਾਂ ਵਿਚ ਅੰਦੋਲਨ ਸਮੇਂ ਵਿਕਟੇਮਾਈਜੇਸ਼ਨਾਂ, ਸਿੱਖਿਆ ਵਿਭਾਗ ਵਿਚ ਅਦਰੂੰਨੀ ਲੋਕਤੰਤਰ ਬਹਾਲ ਕਰਨਾ, ਰਹਿੰਦੀਆਂ ਬਦਲੀਆਂ ਲਾਗੂ ਕਰਾਉਣ ਤੇ ਨਵੀਆਂ ਬਦਲੀਆਂ ਕਰਾਉਣ ਲਈ ਹਰ ਅਧਿਆਪਕ ਨੂੰ ਮੌਕਾ ਦੇਣ ਦਾ ਮਸਲਾ, ਵੱਖ ਵੱਖ ਪ੍ਰਜੈਕਟਾਂ ਵਿਚ ਲਾਏ ਅਧਿਆਪਕਾਂ ਨੂੰ ਸਕੂਲਾਂ ਵਿਚ ਭੇਜਣ ਦਾ ਮਸਲਾ, ਨਵੀਆਂ ਭਰਤੀਆਂ ਨੂੰ ਨੇਪਰੇ ਚਾੜਨਾਂ, ਵਿਭਾਗ ਵਿਚ ਹਰ ਤਰਾਂ ਦੇ ਕੇਡਰ ਦੀਆਂ ਤਰੱਕੀਆਂ, ਪੁਰਾਣੀ ਪੈਨਸ਼ਨ ਬਹਾਲ ਕਰਨਾ, ਕੱਚੇ ਅਧਿਆਪਕ ਪੱਕੇ ਕਰਨਾ, ਕਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿਚ ਮਰਜ਼ ਕਰਨਾ, 1904 ਹੈੱਡ ਟੀਚਰ ਦੀਆਂ ਪੋਸਟਾਂ ਮੁੜ ਸੁਰਜੀਤ ਕਰਨਾ, 228 ਸਰੀਰਕ ਸਿੱਖਿਆ ਅਧਿਆਪਕਾਂ ਦੀਆਂ ਪੋਸਟਾਂ ਮੁੜ ਮਿਡਲ ਸਕੂਲਾਂ ਵਿਚ ਭੇਜਣਾਂ, ਸਾਰੀਆਂ ਭਰਤੀਆਂ ਮੁਕੰਮਲ ਕਰਨਾ ਆਦਿ।
ਪੰਜਾਬ ਕੈਬਨਿਟ ਦੇ ਫੈਸਲੇ: ਪੰਜਾਬ ਕੈਬਨਿਟ ਦੇ ਫੈਸਲੇ ਪੜ੍ਹੋ ਇਥੇ

 ਇਸ ਸਮੇਂ ਕੰਵਲਜੀਤ ਸੰਗੋਵਾਲ਼, ਕੁਲਵੰਤ ਰੁੜਕਾ, ਰਕੇਸ਼ ਕੁਮਾਰ ਬੰਟੀ, ਭਾਰਤ ਭੂਸਨ ਲਾਡਾ, ਕੁਲਦੀਪ ਵਾਲ਼ੀਆ, ਬੂਟਾ ਰਾਮ ਮਸਾਣੀ, ਪ੍ਰਮਿੰਦਰ ਸਿੰਘ, ਜਸਵੀਰ ਸਿੰਘ, ਗੁਰਮੇਜ਼ ਹੀਰ, ਅਮਰਜੀਤ ਪੰਡੋਰੀ, ਹਰੀਸ਼ ਕੁਮਾਰ, ਵਿਜੈ ਕੁਮਾਰ, ਸੰਦੀਪ ਕੰਬੋਜ਼, ਬਲਰਾਜ ਸਿੰਘ, ਹਰਪਿੰਦਰ ਸਿੰਘ, ਰਕੇਸ਼ ਕੁਮਾਰ ਹੀਰ, ਵਿਦਿਆ ਸਾਗਰ, ਜਸਵੰਤ ਰਾਏ, ਹਰਪਿੰਦਰ ਸਿੰਘ, ਜਸਵੀਰ ਸਿੰਘ ਸੰਧੂ ਆਦਿ ਹਾਜ਼ਰ ਸਨ!

ਡਿਸਟ੍ਰਿਕਟ ਐਂਡ ਸੈਸ਼ਨ ਜੱਜ ਵਲੋਂ ਵੱਖ ਵੱਖ ਅਸਾਮੀਆਂ ਦੀ ਭਰਤੀ ਲਈ ਅਰਜ਼ੀਆਂ ਮੰਗੀਆਂ, ਜਲਦੀ ਕਰੋ ਅਪਲਾਈ 

ਭਾਰਤੀ ਜਲ ਸੈਨਾ ਨੇ 300 ਅਸਾਮੀਆਂ ਲਈ ਅਰਜ਼ੀਆਂ ਮੰਗੀਆਂ, 10 ਵੀਂ ਪਾਸ ਨੌਜਵਾਨਾਂ ਲਈ ਮੌਕਾ

ਭਾਰਤੀ ਜਲ ਸੈਨਾ ਨੇ 300 ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਹਨ. ਇਸਦੀ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਗਈ ਹੈ ਅਤੇ ਅਰਜ਼ੀ ਪ੍ਰਕਿਰਿਆ 29 ਅਕਤੂਬਰ 2021 ਤੋਂ ਸ਼ੁਰੂ ਹੋਵੇਗੀ. ਯੋਗ ਉਮੀਦਵਾਰ joinindiannavy.gov.in 'ਤੇ ਭਾਰਤੀ ਜਲ ਸੈਨਾ ਭਰਤੀ ਦੀ ਅਧਿਕਾਰਤ ਵੈਬਸਾਈਟ' ਤੇ ਜਾ ਕੇ ਅਰਜ਼ੀ ਫਾਰਮ ਭਰ ਸਕਦੇ ਹਨ.

ਚੋਣ ਕਿਵੇਂ ਹੋਵੇਗੀ?

 ਇਨ੍ਹਾਂ ਜਲ ਸੈਨਾ ਅਸਾਮੀਆਂ ਲਈ ਉਮੀਦਵਾਰਾਂ ਦੀ ਚੋਣ ਪ੍ਰੀਖਿਆ ਵਿੱਚ ਪ੍ਰਾਪਤ ਅੰਕਾਂ ਦੇ ਅਧਾਰ ਤੇ ਕੀਤੀ ਜਾਵੇਗੀ.

ਇਹ ਵੀ ਪੜ੍ਹੋ: 

ਅਧੀਨ ਸੇਵਾਵਾਂ ਚੋਣ ਬੋਰਡ ਲੈਬੋਰਟਰੀ ਅਟੈੰਡਡੈਂਟ ਸਮੇਤ ਇਹਨਾਂ ਅਸਾਮੀਆਂ ਤੇ ਭਰਤੀ ਲਈ ਅਰਜ਼ੀਆਂ ਦੀ ਮੰਗ 

ਅਹਿਮ ਖਬਰ: ਪੰਜਾਬ ਸਰਕਾਰ ਵੱਲੋਂ ਸਹਿਕਾਰੀ ਬੈਂਕਾਂ 'ਚ ਬੰਪਰ ਭਰਤੀਆਂ ਕਰਨ ਦਾ ਐਲਾਨ 


 ਮਹੱਤਵਪੂਰਣ ਤਾਰੀਖਾਂ

ਆਨਲਾਈਨ ਅਰਜ਼ੀ ਦੀ ਅਰੰਭਕ ਮਿਤੀ - 29 ਅਕਤੂਬਰ 2021

ਅਰਜ਼ੀ ਦੀ ਆਖਰੀ ਤਾਰੀਖ - 2 ਨਵੰਬਰ 2021

ਅਰਜ਼ੀ ਫਾਰਮ ਜਮ੍ਹਾਂ ਕਰਨ ਦੀ ਆਖਰੀ ਮਿਤੀ - 2 ਨਵੰਬਰ 2021

ਸਿਖਲਾਈ ਸ਼ੁਰੂ ਹੋਣ ਦੀ ਮਿਤੀ - ਅਪ੍ਰੈਲ 2022


ਯੋਗਤਾ:  10 ਵੀਂ ਕਲਾਸ ਪਾਸ ਉਮੀਦਵਾਰ ਅਪਲਾਈ ਕਰ ਸਕਦੇ ਹਨ.

 ਉਮਰ ਹੱਦ:  ਉਮੀਦਵਾਰਾਂ ਦੀ ਜਨਮ ਮਿਤੀ 1 ਅਪ੍ਰੈਲ 2002 ਤੋਂ 31 ਮਾਰਚ 2005 ਦੇ ਵਿਚਕਾਰ ਹੋਣੀ ਚਾਹੀਦੀ ਹੈ.


ਡਿਸਟ੍ਰਿਕਟ ਐਂਡ ਸੈਸ਼ਨ ਜੱਜ ਵਲੋਂ ਵੱਖ ਵੱਖ ਅਸਾਮੀਆਂ ਦੀ ਭਰਤੀ ਲਈ ਅਰਜ਼ੀਆਂ ਮੰਗੀਆਂ, ਜਲਦੀ ਕਰੋ ਅਪਲਾਈ 

ਅਰਜ਼ੀ ਫੀਸ :  ਨੋਟੀਫਿਕੇਸ਼ਨ ਦੇ ਅਨੁਸਾਰ, ਇਨ੍ਹਾਂ ਅਸਾਮੀਆਂ ਲਈ ਅਰਜ਼ੀ ਦੇਣ ਵਾਲੀ ਕਿਸੇ ਵੀ ਸ਼੍ਰੇਣੀ ਦੇ ਉਮੀਦਵਾਰ ਨੂੰ ਕੋਈ ਅਰਜ਼ੀ ਫੀਸ ਨਹੀਂ ਦੇਣੀ ਪਵੇਗੀ।ਅਰਜ਼ੀਆਂ ਸਾਰਿਆਂ ਲਈ ਮੁਫਤ ਹਨ.

ਅਰਜ਼ੀ ਕਿਵੇਂ ਦੇਣੀ ਹੈ?


ਭਾਰਤੀ ਜਲ ਸੈਨਾ ਦੀ ਅਧਿਕਾਰਤ ਵੈਬਸਾਈਟ www.joinindiannavy.gov.in ਤੇ ਜਾਉ. ਇੱਥੇ ਤੁਹਾਨੂੰ ਇਸ ਭਰਤੀ ਦੀ ਸੂਚਨਾ ਮਿਲੇਗੀ. ਇਸ ਵਿੱਚ ਤੁਸੀਂ ਅਰਜ਼ੀ ਪ੍ਰਕਿਰਿਆ ਨਾਲ ਜੁੜੀ ਪੂਰੀ ਜਾਣਕਾਰੀ ਪ੍ਰਾਪਤ ਕਰੋਗੇ

ਵੈੱਬਸਾਈਟ ਤੇ ਜਾਣ ਲਈ ਕਲਿੱਕ ਕਰੋ

https://www.joinindiannavy.gov.in/

ਮੁੱਖ ਅਧਿਆਪਕ ਅਤੇ ਕੇਦਰ ਮੁੱਖ ਅਧਿਆਪਕ ਜਥੇਬੰਦੀ ਵੱਲੋਂ 17 ਅਕਤੂਬਰ ਨੂੰ ਖਰੜ ਵਿਖੇ ਮੁੱਖ ਮੰਤਰੀ ਪੰਜਾਬ ਦੀ ਕੋਠੀ ਵੱਲ ਕੂਚ ਕਰਨ ਸਬੰਧੀ ਅਧਿਆਪਕਾਂ ਦੀਆਂ ਲਗਾਈਆਂ ਡਿਊਟੀਆ :ਅਮਨਦੀਪ ਸਰਮਾ ਸੂਬਾ ਪ੍ਰਧਾਨ

 ਮੁੱਖ ਅਧਿਆਪਕ ਅਤੇ ਕੇਦਰ ਮੁੱਖ ਅਧਿਆਪਕ ਜਥੇਬੰਦੀ ਵੱਲੋਂ 17 ਅਕਤੂਬਰ ਨੂੰ ਖਰੜ ਵਿਖੇ ਮੁੱਖ ਮੰਤਰੀ ਪੰਜਾਬ ਦੀ ਕੋਠੀ ਵੱਲ ਕੂਚ ਕਰਨ ਸਬੰਧੀ ਅਧਿਆਪਕਾਂ ਦੀਆਂ ਲਗਾਈਆਂ ਡਿਊਟੀਆ :ਅਮਨਦੀਪ ਸਰਮਾ ਸੂਬਾ ਪ੍ਰਧਾਨ ਪੰਜਾਬ।

 ਜੂਮ ਮੀਟਿੰਗ ਵਿੱਚ ਲਿਆ ਸੈਕੜੇ ਸਾਥੀਆਂ ਨੇ ਭ‍ਾਗ :ਭਗਵੰਤ ਭਟੇਜਾ

15 ਅਕਤੂਬਰ ਤੱਕ ਮਾਣਯੋਗ ਮੁੱਖ ਮੰਤਰੀ ਪੰਜਾਬ ਪੰਜਾਬ ਨਾਲ ਮੀਟਿੰਗ ਕਰਵਾਉਣ ਦਾ ਪ੍ਰਸ਼ਾਸਨ ਨੇ ਦਿੱਤਾ ਸੀ ਭਰੋਸਾ :ਸਤਿੰਦਰ ਦੁਆਬਿਆ

    ਪ੍ਰਾਇਮਰੀ ਅਧਿਆਪਕਾਂ ਦੀਆਂ ਤਰੱਕੀਆ ਅਤੇ ਬਦਲੀਆ ਘਰਾਂ ਦੇ ਨਜਦੀਕ ਕਰਨ ਦੀ ਮੰਗ:ਰਕੇਸ ਕੁਮਾਰ ਚੋਟੀਆਸੰਗਰੂਰ 15 ਅਕਤੂਬਰ

ਮੁੱਖ ਅਧਿਆਪਕ ਜਥੇਬੰਦੀ ਪੰਜਾਬ ਵਲੋਂ ਆਪਣੀਆਂ ਜਾਇਜ ਮੰਗਾਂ ਸਬੰਧੀ 7 ਅਕਤੂਬਰ ਨੂੰ ਮੁੱਖ ਮੰਤਰੀ ਪੰਜਾਬ ਦੀ ਕੋਠੀ ਵੱਲ ਮਾਰਚ ਦਾ ਪ੍ਰੋਗਰਾਮ ਰੱਖਿਆ ਸੀ ਜ਼ਿਲ੍ਹਾ ਪ੍ਰਸ਼ਾਸਨ ਨੇ ਫ਼ੋਨ ਸੰਦੇਸ਼ ਤੇ ਮੀਟਿੰਗ ਕਰਾਉਣ ਉਪਰੰਤ ਮੁਲਤਵੀ ਕੀਤਾ ਗਿਆ ਸੀ ਪ੍ਰੰਤੂ ਅਜੇ ਤੱਕ ਪ੍ਰਸ਼ਾਸਨ ਵੱਲੋਂ ਕੋਈ ਮੀਟਿੰਗ ਦਾ ਸੁਨੇਹਾ ਨਹੀਂ ਆਇਆ ਜਥੇਬੰਦੀ ਪੰਜਾਬ ਵੱਲੋਂ 17 ਅਕਤੂਬਰ ਨੂੰ ਮੁੱਖ ਮੰਤਰੀ ਦੀ ਕੋਠੀ ਵੱਲ ਵੱਡੇ ਪੱਧਰ ਤੇ ਰੋਸ ਮਾਰਚ ਕੀਤਾ ਜਾਵੇਗਾ।

 ਜਥੇਬੰਦੀ ਪੰਜਾਬ ਦੇ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ਨੇ ਕਿਹਾ ਕਿ ਦੂਰ ਦੁਰਾਡੇ ਕੰਮ ਕਰ ਰਹੇ ਅਧਿਆਪਕਾਂ ਦੀਆਂ ਘਰਾਂ ਦੇ ਨੇਡ਼ੇ ਬਦਲੀਆ ਕਰਨ, ਪ੍ਰਾਇਮਰੀ ਤੋਂ ਮਾਸਟਰ ਕਾਡਰ ਤਰੱਕੀਆ ਕਰਨ,ਤਨਖਾਹ ਕਮਿਸਨ ਨਾਲ ਸਬੰਧਿਤ ਮਸਲੇ ਆਦਿ ਅਹਿਮ ਮੁੱਦਾ ਹੋਵੇਗਾ। 

ਇਹ ਵੀ ਪੜ੍ਹੋ: 

ਅਧੀਨ ਸੇਵਾਵਾਂ ਚੋਣ ਬੋਰਡ ਲੈਬੋਰਟਰੀ ਅਟੈੰਡਡੈਂਟ ਸਮੇਤ ਇਹਨਾਂ ਅਸਾਮੀਆਂ ਤੇ ਭਰਤੀ ਲਈ ਅਰਜ਼ੀਆਂ ਦੀ ਮੰਗ 

ਅਹਿਮ ਖਬਰ: ਪੰਜਾਬ ਸਰਕਾਰ ਵੱਲੋਂ ਸਹਿਕਾਰੀ ਬੈਂਕਾਂ 'ਚ ਬੰਪਰ ਭਰਤੀਆਂ ਕਰਨ ਦਾ ਐਲਾਨ 


ਜਥੇਬੰਦੀ ਦੇ ਸੂਬਾ ਸਰਪ੍ਰਸਤ ਲਖਵੀਰ ਸਿੰਘ ਸੰਗਰੂਰ ਨੇ ਕਿਹਾ ਕੇ ਪਰਖ ਕਾਲ ਮੁੱਦਾ ਕਰਾਵਾਗੇ ਹੱਲ,ਪ੍ਰਾਇਮਰੀ ਅਧਿਆਪਕਾਂ ਦੀਆਂ ਤਰੱਕੀਆ ਦੀ ਨਿਰਾਸਤਾ ਹੋਵੇਗੀ ਜਲਦੀ ਦੂਰ  ਦਵਿੰਦਰ ਸਿੰਘ ਜਲੰਧਰ ਨੇ ਕਿਹਾ ਕੇ ਪ੍ਰਾਇਮਰੀ ਅਧਿਆਪਕਾਂ ਦੀਆਂ ਤਰੱਕੀਆ ਕਰਨ ਤੋਂ ਪਹਿਲਾ ਵੱਖ ਵੱਖ ਵਿਸਿ‍ਆ ਦੀਆਂ ਪੋਸਟਾ ਸਪੱਸਟ ਹੋਣ। ਸਾਥੀ ਰਾਕੇਸ ਕੁਮਾਰ ਚੋਟੀਆਂ ਨੇ ਕਿਹਾ ਕੇ ਸਾਰੇ ਸਾਥੀ 17 ਅਕਤੂਬਰ ਨੂੰ ਖਰੜ ਜਰੂਰ ਪਹੁੰਚੋ

 ਸਤਿੰਦਰ ਦੁਆਬੀਆ ਨੇ ਕਿਹਾ ਕੇ ਅਸੀਂ ਪਾਰਟ ਟਾਇਮ ਸਵੀਪਰ ਦੀਆਂ ਪੋਸਟਾ ਅਤੇ 1904 ਹੈਡ ਟੀਚਰ ਦੀਆਂ ਪੋਸਟਾ ਦਾ ਮਸਲਾ ਲੱਗਭਗ ਹੋਇਆ ਸਿੱਖਿਆ ਮੰਤਰੀ ਨਾਲ ਪੈਨਲ ਮੀਟਿੰਗ ਵਿੱਚ ਹੱਲ।


ਪੰਜਾਬ ਕੈਬਨਿਟ ਦੇ ਫੈਸਲੇ: ਪੰਜਾਬ ਕੈਬਨਿਟ ਦੇ ਫੈਸਲੇ ਪੜ੍ਹੋ ਇਥੇ

ਜਥੇਬੰਦੀ ਵੱਲੋਂ ਰਗਵਿੰਦਰ ਸਿੰਘ ਧੂਲਕਾ ,ਸਤਿੰਦਰ ਸਿੰਘ ਦੁਆਬੀਆ ,ਭਗਵੰਤ ਭਟੇਜਾ ,ਕੁਲਦੀਪ ਲੁਧਿਆਣਾ ,ਸਰਬਜੀਤ ਤੂਰ , ਜਸਨਦੀਪ ਕੁਲਾਣਾ,ਬਲਵਿੰਦਰ ਹਾਕਮਵਾਲਾ, ਕਮਲ ਗੋਇਲ ਸੰਗਰੂਰ, ਲਖਵੀਰ ਸਿੰਘ ਸੰਗਰੂਰ ,ਪਰਮਜੀਤ ਸਿੰਘ ਤਲਵੰਡੀ ਸਾਬੋ ,ਪ੍ਰਿੰਸ ਸੰਗਰੂਰ ਆਦਿ ਅਧਿਆਪਕ ਆਗੂਆ ਦੀਆਂ ਡਿਊਟੀਆ ਲਗਾ ਦਿੱਤੀਆਂ ਹਨ।


Big Breaking: ਨਿਹੰਗ ਸਿੰਘਾਂ ਵਲੋਂ ਸਿੰਘੂ ਬਾਰਡਰ ਤੇ ਕਤਲ ਕੀਤਾ ਨੌਜਵਾਨ ਪੰਜਾਬ ਤੋਂ

 ਨਿਹੰਗ ਸਿੰਘਾਂ ਵਲੋਂ ਸਿੰਘੂ ਬਾਰਡਰ ਤੇ ਕਤਲ ਕੀਤੇ ਨੌਜਵਾਨ ਦੀ ਪਛਾਣ ਕਰ ਲਈ ਹੈ। ਅੱਜ ਉਸ ਸਮੇਂ ਹਫੜਾ-ਦਫੜੀ ਮਚ ਗਈ ਸੀ, ਜਦੋਂ ਨਿਹੰਗਾਂ ਵਲੋਂ ਇਕ ਨੌਜਵਾਨ ਦਾ ਕਤਲ ਕਰ ਉਸ ਦੀ ਲਾਸ਼ ਨੂੰ ਬੈਰੀਕੇਡ ਨਾਲ ਲਟਕਾ ਦਿੱਤਾ ਗਿਆ। ਲਟਕਦੀ ਹੋਈ ਲਾਸ਼ ਵੇਖ ਸਨਸਨੀ ਫੈਲ ਗਈ। ਮਾਮਲੇ ਦੀ ਜਾਂਚ ਕਰ ਰਹੀ ਪੁਲਸ ਨੇ ਨਿਹੰਗਾਂ ਵਲੋਂ ਕਤਲ ਕੀਤੇ ਨੌਜਵਾਨ ਦੀ ਪਛਾਣ ਕਰ ਲਈ ਹੈ।
 ਮ੍ਰਿਤਕ ਨੌਜਵਾਨ ਦੀ ਪਛਾਣ ਲਖਬੀਰ ਸਿੰਘ ਪਿੰਡ ਚੀਮਾ ਖੁਰਦ ਵਜੋਂ ਹੋਈ ਹੈ, ਜਿਸ ਦੀ ਉਮਰ 35- 36 ਸਾਲ ਦੇ ਕਰੀਬ ਹੈ। ਮ੍ਰਿਤਕ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਚੀਮਾ ਖੁਰਦ ਦਾ ਰਹਿਣ ਵਾਲਾ ਹੈ। ਇਹ ਪਿੰਡ ਸਰਾਏ ਅਮਾਨਤ ਖਾਂ ਦੇ ਅਧੀਨ ਆਉਂਦਾ ਹੈ। 


ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ ਸ਼ਹਿਰੀ ਤਰਨਤਾਰਨ ਸੁੱਚਾ ਸਿੰਘ ਬਲ ਨੇ ਦੱਸਿਆ ਕਿ ਮ੍ਰਿਤਕ ਦਾ ਵਿਆਹ ਹੋ ਚੁੱਕਾ ਹੈ। ਉਸ ਦੀਆਂ 3 ਧੀਆਂ ਹਨ, ਅਤੇ ਤਿੰਨੇ ਹੀ ਨਾਬਾਲਗ ਹਨ।  ਮ੍ਰਿਤਕ ਨੌਜਵਾਨ ਨਸ਼ੇ ਅਤੇ ਸ਼ਰਾਬ ਪੀਣ ਦਾ ਆਦੀ ਹੈ ਅਤੇ ਉਸ ਦੀ ਪਤਨੀ ਉਸ ਨੂੰ ਛੱਡ ਕੇ ਚਲੀ ਗਈ ਹੈ।

ਮੌਸਮ ਵਿਭਾਗ ਵੱਲੋਂ ਪੰਜਾਬ ਵਿੱਚ ਭਾਰੀ ਵਾਰਿਸ ਦਾ ਅਲਰਟ ਕੀਤਾ ਜਾਰੀ

 


ਚੰਡੀਗੜ੍ਹ: ਮੌਸਮ ਵਿਭਾਗ ਵੱਲੋਂ 16 ਅਕਤੂਬਰ ਸ਼ਾਮ ਅਤੇ 17-18 ਅਕਤੂਬਰ ਨੂੰ ਪੰਜਾਬ 'ਚ ਭਾਰੀ ਬਾਰਿਸ਼ ਦੀ ਉਮੀਦ ਜਤਾਈ ਹੈ।17 ਅਕਤੂਬਰ ਨੂੰ ਠੰਡੀਆਂ ਤੇਜ ਪੂਰਬੀ ਹਵਾਵਾਂ ਨਾਲ ਪੰਜਾਬ ਦੇ ਅੱਧੇ ਤੋਂ ਵੱਧ ਇਲਾਕੇ 'ਚ ਤਕੜੇ ਗਰਜ-ਲਿਸ਼ਕ ਵਾਲੇ ਬੱਦਲ ਮੁੜ-ਮੁੜ ਬਣਦੇ ਰਹਿਣਗੇ ਤੇ ਸੰਘਣੀ ਬੱਦਲਵਾਹੀ ਹੇਠ ਲਗਾਤਾਰ ਭਾਰੀ ਬਾਰਿਸ਼ ਜਾਰੀ ਰਹੇਗੀ।
 18 ਅਕਤੂਬਰ ਨੂੰ ਇਹ ਸਥਿਤੀ ਸਿਰਫ਼ ਪੂਰਬੀ ਪੰਜਾਬ ਤੱਕ ਸੀਮਿਤ ਰਹੇਗੀ। ਇਸ ਦੌਰਾਨ ਘੱਟੋ-ਘੱਟ ਪਾਰਾ 16-20°c ਤੇ ਵੱਧੋ-ਵੱਧ ਪਾਰਾ 22- 25°c ਦਰਮਿਆਨ ਰਹੇਗਾ, ਜਿਸ ਕਾਰਨ ਮੀਂਹ ਆਲੇ ਖੇਤਰ ‘ਚ ਪੂਰੀ ਠੰਡ ਮਹਿਸੂਸ ਹੋਵੇਗੀ। 


ਚੰਡੀਗੜ੍ਹ, ਮੋਹਾਲੀ, ਰੋਪੜ, ਫ਼ਤਹਿਗੜ੍ਹ ਸਾਹਿਬ, ਪਟਿਆਲਾ, ਅੰਬਾਲਾ, ਕੁਰਛੇਤਰ, ਕਰਨਾਲ, ਕੈਥਲ, ਯਮੁਨਾਨਗਰ, ਪੰਚਕੂਲਾ ਜਿਲ੍ਹਿਆਂ 'ਚ 17/18 ਅਕਤੂਬਰ ਨੂੰ ਭਾਰੀ ਤੋਂ ਭਾਰੀ ਬਾਰਿਸ਼ ਦੇ 80-90% ਆਸਾਰ ਹਨ, ਇੱਥੇ ਬਹੁਤੀ ਥਾਂ 50 ਤੋਂ 150 ਮਿਲੀਮੀਟਰ ਬਾਰਿਸ਼ ਹੋ ਸਕਦੀ ਹੈ, 2-4 ਤਹਿਸੀਲਾਂ 'ਚ ਤਕੜੇ ਮਾਨਸੂਨੀ ਸਿਸਟਮ ਵਾਂਗੂ ਰਿਕਾਰਡਤੋੜ 200-300 ਮਿਲੀਮੀਟਰ ਮੀਂਹ ਵੀ ਪੈ ਸਕਦਾ ਹੈ।

ਸੰਗਰੂਰ, ਲੁਧਿਆਣਾ, ਨਵਾਂਸ਼ਹਿਰ, ਹੁਸ਼ਿਆਰਪੁਰ, ਫਗਵਾੜਾ, ਜਲੰਧਰ, ਮਲੇਰਕੋਟਲਾ, ਮਾਨਸਾ, ਬਰਨਾਲਾ, ਫ਼ਤਿਹਾਬਾਦ ਜਿਲ੍ਹਿਆਂ 'ਚ ਦਰਮਿਆਨੀ ਤੋਂ ਭਾਰੀ ਜਾਂ ਕਿਤੇ-ਕਿਤੇ ਬਹੁਤ ਭਾਰੀ ਮੀਂਹ ਪੈ ਸਕਦਾ ਹੈ। ਇਨ੍ਹਾਂ ਜਿਲ੍ਹਿਆਂ 'ਚ ਬਹੁਤੀ ਥਾਂ 25 ਤੋਂ 100 ਮਿਲੀਮੀਟਰ ਤੱਕ ਬਾਰਿਸ਼ ਪੈਣ ਦੇ 60-70% ਆਸਾਰ ਹਨ। ਗੁਰਦਾਸਪੁਰ, ਪਠਾਨਕੋਟ, ਕਪੂਰਥਲਾ, ਮੋਗਾ, ਬਠਿੰਡਾ, ਅੰਮ੍ਰਿਤਸਰ ਤੇ ਤਰਨਤਾਰਨ ਜਿਲ੍ਹਿਆਂ 'ਚ 40-50% ਆਸਾਰ ਹਨ। ਇਨ੍ਹਾਂ ਇਲਾਕਿਆਂ ਦੇ ਪੱਛਮੀ ਖੇਤਰਾਂ 'ਚ ਹਲਚਲ ਪੂਰਬ ਨਾਲੋਂ ਘੱਟ ਜਾਂ ਨਾ ਬਰਾਬਰ ਰਹਿ ਸਕਦੀ ਹੈ। ਇਸ ਤੋਂ ਇਲਾਵਾ, ਫਿਰੋਜ਼ਪੁਰ, ਮੁਕਤਸਰ ਸਾਹਿਬ, ਫਾਜ਼ਿਲਕਾ, ਸਿਰਸਾ, ਹਨੂੰਮਾਨਗੜ੍ਹ ਤੇ ਗੰਗਾਨਗਰ ਜਿਲ੍ਹਿਆਂ 'ਚ ਆਸਾਰ ਘੱਟ ਹਨ, ਪਰ ਫਿਰ ਵੀ 16/17 ਅਕਤੂਬਰ ਨੂੰ ਕਿਤੇ-ਕਿਤੇ ਗਰਜ-ਲਿਸ਼ਕ ਵਾਲੇ ਬੱਦਲ ਫੁਹਾਰਾਂ ਦੇ ਸਕਦੇ ਹਨ। 

RECENT UPDATES

School holiday

SCHOOL HOLIDAYS IN FEBRUARY 2023: ਫਰਵਰੀ ਮਹੀਨੇ ਸਕੂਲਾਂ ਵਿੱਚ ਛੁੱਟੀਆਂ ਹੀ ਛੂਟੀਆਂ

SCHOOL HOLIDAYS IN FEBRUARY 2023   ਸਕੂਲਾਂ ਵਿੱਚ ਫਰਵਰੀ ਮਹੀਨੇ ਦੀਆਂ ਛੁੱਟੀਆਂ  ਪਿਆਰੇ ਵਿਦਿਆਰਥੀਓ ਪ੍ਰੀ ਬੋਰਡ ਪ੍ਰੀਖਿਆਵਾਂ ਜਨਵਰੀ ਮਹੀਨੇ ਤੋਂ ਸ਼ੁਰੂ ਹੋ ਕੇ ਫਰ...