Monday, 4 October 2021

ਅਧੀਨ ਸੇਵਾਵਾਂ ਚੋਣ ਬੋਰਡ ਵਲੋਂ ਵੈਟਰਨਰੀ ਇੰਸਪੈਕਟਰਾਂ ਦਾ ਨਤੀਜਾ ਘੋਸ਼ਿਤ ਦੇਖੋ

 Final result cum merit list for the post of Veterinary Inspector (Advt. No 14 of 2021)  !!NEW!
ਮੁੱਖ ਮੰਤਰੀ ਵੱਲੋਂ ਮੁੱਖ ਨਿਵੇਸ਼ਕਾਂ ਦੀ ਮੇਜ਼ਬਾਨੀ, ਪੰਜਾਬ ਦੀਆਂ ਵਧ ਰਹੀਆਂ ਨਿਵੇਸ਼ ਸੰਭਾਵਨਾਵਾਂ ਦਾ ਲਾਭ ਉਠਾਉਣ ਲਈ ਪ੍ਰੇਰਿਆ

 

ਪੰਜਾਬ ਦੇ ਵਿਕਾਸ ਵਿੱਚ ਉਦਯੋਗਾਂ ਦੀ ਬਰਾਬਰ ਭਾਈਵਾਲੀ ਰਹੀ ਹੈ, ਮੈਂ ਤੁਹਾਡੇ ਮੁੱਦਿਆਂ ਨੂੰ ਸੁਲਝਾਉਣ ਲਈ ਹਰ ਕਦਮ ‘ਤੇ ਤੁਹਾਡੇ ਨਾਲ ਕੰਮ ਕਰਾਂਗਾ, ਚੰਨੀ ਨੇ ਵਪਾਰਕ ਨੇਤਾਵਾਂ ਨੂੰ ਕਿਹਾ

ਚੌਥਾ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ 26 ਅਤੇ 27 ਅਕਤੂਬਰ ਨੂੰ ਆਯੋਜਿਤ ਕਰਨ ਸਬੰਧੀ ਕੀਤਾ ਐਲਾਨ


ਸੂਬੇ ਵਿੱਚ ਨਿਵੇਸ਼ ਦੀਆਂ ਅਥਾਹ ਸੰਭਾਵਨਾਵਾਂ ਬਾਰੇ ਜਾਣੂ ਕਰਵਾਉਂਦਿਆਂ ਪੰਜਾਬ ਦੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਅੱਜ ਪ੍ਰਾਈਵੇਟ ਨਿਵੇਸ਼ਕਾਂ ਨੂੰ ਐਗਰੋ ਪ੍ਰੋਸੈਸਿੰਗ, ਫਾਰਮਾਸਿਊਟੀਕਲਜ਼, ਆਇਰਨ ਐਂਡ ਸਟੀਲ, ਸਿਹਤ, ਸਿੱਖਿਆ ਅਤੇ ਨਿਰਮਾਣ ਸਮੇਤ ਹੋਰ ਖੇਤਰਾਂ ਵਿੱਚ ਮੌਜੂਦਾ ਮੌਕਿਆਂ ਨੂੰ ਪੂਰੀ ਤਰ੍ਹਾਂ ਖੋਜਣ ਅਤੇ ਇਸ ਦਾ ਲਾਭ ਉਠਾਉਣ ਲਈ ਇੱਥੇ ਹੋਰ ਵਧੇਰੇ ਨਿਵੇਸ਼ ਕਰਨ ਲਈ ਕਿਹਾ।

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਭ ਤੋਂ ਵਧੀਆ ਅਤੇ ਕਾਰੋਬਾਰ-ਪੱਖੀ ਮਾਹੌਲ ਦੀ ਪੇਸ਼ਕਸ਼ ਕਰਦਾ ਹੈ। ਨਿਰਵਿਘਨ ਅਤੇ ਗੁਣਵੱਤਾ ਵਾਲੀ ਬਿਜਲੀ ਸਪਲਾਈ, ਕਿਰਤ ਸਬੰਧੀ ਮੁੱਦਿਆਂ ਦੀ ਪਹਿਲਾਂ ਕੋਈ ਘਟਨਾ ਨਾ ਹੋਣਾ, ਤੁਰੰਤ ਮਨਜ਼ੂਰੀ ਅਤੇ ਸਰਬੋਤਮ ਲੌਜਿਸਟਿਕਸ ਕੁਨੈਕਟੀਵਿਟੀ ਸਾਡੇ ਸੂਬੇ ਦੇ ਉਦਯੋਗ ਪੱਖੀ ਮਾਹੌਲ ਨੂੰ ਦਰਸਾਉਂਦਾ ਹੈ। ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਪੰਜਾਬ ਦੀ ਪ੍ਰਗਤੀਸ਼ੀਲ ਗਤੀ ਦਾ ਹਿੱਸਾ ਬਣੋ।

ਮੁੱਖ ਮੰਤਰੀ ਨੇ ਟਰਾਈਡੈਂਟ ਗਰੁੱਪ ਦੇ ਚੇਅਰਮੈਨ ਰਜਿੰਦਰ ਗੁਪਤਾ, ਵਰਧਮਾਨ ਸਮੂਹ ਦੇ ਉਪ ਚੇਅਰਮੈਨ ਅਤੇ ਐਮਡੀ ਸ੍ਰੀ ਸਚਿਤ ਜੈਨ, ਏਵਨ ਸਾਈਕਲਾਂ ਦੇ ਓਂਕਾਰ ਸਿੰਘ ਪਾਹਵਾ, ਆਈਸੀਈਓ ਐਚਐਮਈਐਲ ਪ੍ਰਭ ਦਾਸ, ਹੀਰੋ ਸਾਈਕਲਸ ਦੇ ਚੇਅਰਮੈਨ ਅਤੇ ਐਮਡੀ ਪੰਕਜ ਮੁੰਜਾਲ, ਇੰਟਰਨੈਸ਼ਨਲ ਟ੍ਰੈਕਟਰਸ ਦੇ ਵਾਈਸ ਚੇਅਰਮੈਨ ਏਐਸ ਮਿੱਤਲ ਅਤੇ ਸਵਰਾਜ ਮਹਿੰਦਰਾ ਦੇ ਸੀਈਓ ਹਰੀਸ਼ ਚਵਾਨ ਅਤੇ ਹੋਰਨਾਂ ਸਮੇਤ ਪ੍ਰਮੁੱਖ ਉਦਯੋਗਪਤੀਆਂ, ਜਿਨ੍ਹਾਂ ਦੀ ਅੱਜ ਦੁਪਹਿਰ ਦੇ ਖਾਣੇ ਲਈ ਮੁੱਖ ਮੰਤਰੀ ਨੇ ਮੇਜ਼ਬਾਨੀ ਕੀਤੀ ਸੀ, ਨੂੰ ਦੱਸਿਆ ਕਿ ਸਾਡਾ ਮੁੱਖ ਧਿਆਨ ਪੰਜਾਬ ਨੂੰ ਉਦਯੋਗ-ਪੱਖੀ ਸੂਬਾ ਬਣਾਉਣ ਦੇ ਉਦੇਸ਼ ਨਾਲ ਨਿਰਵਿਘਨ ਉਦਯੋਗਿਕ ਵਿਕਾਸ ਲਈ ਪ੍ਰਵਾਨਿਤ ਪ੍ਰਕਿਰਿਆਵਾਂ ਨੂੰ ਹੋਰ ਸੁਚਾਰੂ ਬਣਾਉਣਾ ਹੈ।

ਸਨਅਤਾਂ ਨੂੰ ਉਨ੍ਹਾਂ ਦੇ ਵਪਾਰਕ ਉੱਦਮਾਂ ਨੂੰ ਚਲਾਉਣ ਵਿੱਚ ਹਰ ਸੰਭਵ ਸਹਾਇਤਾ ਦਾ ਭਰੋਸਾ ਦਿਵਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਦਯੋਗਿਕ ਖੇਤਰ ਨੂੰ ਡਿਵੈਲਪਿੰਗ ਕਾਟੇਜ ਅਤੇ ਛੋਟੇ ਉਦਯੋਗਾਂ ਦੇ ਵਿਕਾਸ ‘ਤੇ ਕੇਂਦਰਤ ਕਰਨਾ ਚਾਹੀਦਾ ਹੈ ਅਤੇ ਇਸ ਪ੍ਰਕਿਰਿਆ ਵਿੱਚ ਕਿਸਾਨ ਭਾਈਚਾਰੇ ਨੂੰ ਵੀ ਸ਼ਾਮਲ ਕਰਨਾ ਚਾਹੀਦਾ ਹੈ। ਸ. ਚੰਨੀ ਨੇ ਕਿਹਾ, “ਜੇਕਰ ਤੁਸੀਂ ਸ਼ਕਤੀਸ਼ਾਲੀ ਹੋ ਤਾਂ ਪੰਜਾਬ ਮਜ਼ਬੂਤ ਹੋਵੇਗਾ”, ਉਨ੍ਹਾਂ ਕਿਹਾ ਕਿ ਖੇਤੀ ਅਧਾਰਤ ਉਦਯੋਗ ਖੇਤੀਬਾੜੀ ਤੋਂ ਬਾਅਦ ਸਭ ਤੋਂ ਮਹੱਤਵਪੂਰਨ ਸਥਾਨ ਰੱਖਦਾ ਹੈ ਅਤੇ ਕੁਸ਼ਲ ਕਾਮਿਆਂ ਦੀ ਕੋਈ ਕਮੀ ਨਹੀਂ ਹੋਵੇਗੀ ਕਿਉਂਕਿ ਸ੍ਰੀ ਚਮਕੌਰ ਸਾਹਿਬ ਵਿਖੇ ਇੱਕ ਸਕਿੱਲ ਯੂਨੀਵਰਸਿਟੀ ਸਥਾਪਤ ਕੀਤੀ ਜਾ ਰਹੀ ਹੈ।

ਮੁੱਖ ਮੰਤਰੀ ਨੇ ਕੈਬਨਿਟ ਮੰਤਰੀਆਂ, ਮੁੱਖ ਸਕੱਤਰ ਅਨਿਰੁਧ ਤਿਵਾੜੀ ਅਤੇ ਉੱਚ ਪ੍ਰਬੰਧਕੀ ਅਧਿਕਾਰੀਆਂ ਨਾਲ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ ਦੇ ਚੌਥੇ ਐਡੀਸ਼ਨ ਲਈ ਦੇਸ਼ ਦੇ ਸਾਰੇ ਉਦਯੋਗਪਤੀਆਂ ਨੂੰ ਸੱਦਾ ਦਿੱਤਾ ਅਤੇ ਉਹਨਾਂ ਨੇ ਇਹ ਸੰਮੇਲਨ ਇਸ ਸਾਲ 26 ਅਤੇ 27 ਅਕਤੂਬਰ ਨੂੰ ਆਯੋਜਿਤ ਕਰਨ ਦਾ ਐਲਾਨ ਕੀਤਾ। ਉੱਚ ਪੱਧਰੀ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਸ਼ੋਅਪੀਸ ਈਵੈਂਟ ਨਿਵੇਸ਼ ਦੇ ਅਨੁਕੂਲ ਮਾਹੌਲ ਅਤੇ ਮਜ਼ਬੂਤ ਕਨੈਕਟੀਵਿਟੀ ਅਤੇ ਲੌਜਿਸਟਿਕਸ ਨੈਟਵਰਕ ਨੂੰ ਉਜਾਗਰ ਕਰਕੇ ਪੰਜਾਬ ਦੇ ਵਿਲੱਖਣ ਕਾਰੋਬਾਰੀ ਪ੍ਰਸਤਾਵ ਮਾਡਲ ਨੂੰ ਪੇਸ਼ ਕਰੇਗਾ।

ਉਨ੍ਹਾਂ ਨੇ ਉਦਯੋਗ ਦਿੱਗਜਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਸਰਕਾਰ ਉਦਯੋਗਪਤੀਆਂ ਦਾ ਸਾਥ ਦੇਵੇਗੀ ਅਤੇ ਉਨ੍ਹਾਂ ਨਾਲ ਮਿਲ ਕੇ ਉਚਿਤ ਨੀਤੀਆਂ ਤਿਆਰ ਕਰੇਗੀ। ਪੰਜਾਬ ਨੂੰ ਆਪਣੀ ਪੁਰਾਣੀ ਸ਼ਾਨ ਅਤੇ ਸਹੀ ਸਥਾਨ ਪ੍ਰਾਪਤ ਕਰਨ ਲਈ, ਸਾਨੂੰ ਆਪਣੇ ਨੌਜਵਾਨਾਂ ਲਈ ਉਦਯੋਗ ਰਾਹੀਂ ਲਾਭਦਾਇਕ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਨਿਰੰਤਰ ਵਿਕਾਸ ਦਾ ਟੀਕਾ ਹਾਸਲ ਕਰਨ ਲਈ ਸਾਨੂੰ ਤਕਨੀਕੀ ਮੁਹਾਰਤ ਦੀ ਵਰਤੋਂ ਕਰਨ ਅਤੇ ਪੰਜਾਬ ਤੋਂ ਬਾਹਰ ਸਥਾਪਿਤ ਉਦਯੋਗਿਕ ਉੱਦਮਾਂ ਬਾਰੇ ਜਾਣਨ ਦੀ ਵੀ ਲੋੜ ਹੈ।

ਪੰਜਾਬ ਅਧਾਰਤ ਉਦਯੋਗਾਂ ਨਾਲ ਸਰਗਰਮੀ ਨਾਲ ਜੁੜਣ ਦੀ ਜ਼ਰੂਰਤ ‘ਤੇ ਜ਼ੋਰ ਦਿੰਦਿਆਂ ਮੁੱਖ ਮੰਤਰੀ ਨੇ ਦੱਸਿਆ ਕਿ ਸੰਮੇਲਨ ਦੇ ਉਦਘਾਟਨ ਸਮੁੱਚੇ ਭਾਰਤ ਦੇ ਉੱਘੇ ਉਦਯੋਗਪਤੀਆਂ ਨਾਲ ਮਿਲ ਕੇ ਵਰਚੁਅਲ ਤੌਰ ‘ਤੇ ਆਯੋਜਿਤ ਕੀਤਾ ਜਾਵੇਗਾ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਇਸ ਵਾਰ 27 ਅਕਤੂਬਰ ਨੂੰ ਲੁਧਿਆਣਾ ਵਿਖੇ ਸੂਬੇ ਦੀ ਉਦਯੋਗਿਕ ਰਾਜਧਾਨੀ ਵਿੱਚ ਇੱਕ ਵਿਸ਼ੇਸ਼ ਸਟੇਟ ਸੈਸ਼ਨ ਆਯੋਜਿਤ ਕੀਤਾ ਜਾਵੇਗਾ।

ਉਹਨਾਂ ਕਿਹਾ ਕਿ ਦੇਸ਼ ਵਿੱਚ ਲੌਜਿਸਟਿਕਸ ਰੈਂਕਿੰਗ ਅਨੁਸਾਰ ਪੰਜਾਬ ਦੂਜੇ ਸਥਾਨ ‘ਤੇ ਹੈ। ਉਨ੍ਹਾਂ ਨੇ ਵਪਾਰਕ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਵਿੱਚ ਨਿਵੇਸ਼ ਕਰਨ ਨੂੰ ਤਰਜ਼ੀਹ ਦੇਣ। ਉਨ੍ਹਾਂ ਭਰੋਸਾ ਦਿੱਤਾ ਕਿ ਸੂਬੇ ਵਿੱਚ ਉਦਯੋਗ ਨੂੰ ਇੱਕ ਬਹੁਤ ਹੀ ਮਜ਼ਬੂਤ ਅਤੇ ਨਿਰਵਿਘਨ ਉਦਯੋਗਿਕ ਈਕੋਸਿਸਟਮ ਅਤੇ ਮਾਹੌਲ ਪ੍ਰਦਾਨ ਕੀਤਾ ਜਾਵੇਗਾ।


ਉਨਾਂ ਨੂੰ ਸਰਗਰਮ ਸਰਕਾਰੀ ਸਹਾਇਤਾ ਦਾ ਭਰੋਸਾ ਦਿਵਾਉਂਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਦੀ ਸਰਕਾਰ ਵੱਧ ਤੋਂ ਵੱਧ ਨਿਵੇਸ਼ ਨੂੰ ਆਕਰਸ਼ਤ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੇਗੀ ਕਿਉਂਕਿ ਇਹ ਆਉਣ ਵਾਲੀਆਂ ਪੀੜੀਆਂ ਦੇ ਸਰਬਪੱਖੀ ਅਤੇ ਸਥਾਈ ਵਿਕਾਸ ਪ੍ਰਣਾਲੀ ਨੂੰ ਯਕੀਨੀ ਬਣਾਉਣ ਦਾ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਹੈ। ਉਨਾਂ ਉਦਯੋਗ ਨੂੰ ਭਰੋਸਾ ਦਿਵਾਇਆ ਕਿ ਉਨਾਂ ਦੇ ਦਰਵਾਜੇ ਉਦਯੋਗਾਂ ਲਈ ਹਮੇਸ਼ਾਂ ਖੁੱਲੇ ਹਨ ਅਤੇ ਉਹ ਬੜੀ ਸਰਗਰਮੀ ਨਾਲ ਉਦਯੋਗ ਪੱਖੀ ਮਾਹੌਲ ਨਾਲ ਜੁੜਨਾ ਅਤੇ ਉਦਯੋਗ ਦੇ ਅਨੁਕੂਲ ਨੀਤੀਆਂ ਬਣਾਉਣਾ ਚਾਹੁੰਦੇ ਹਨ।

ਪੰਜਾਬ ਅਧਾਰਤ ਵੱਡੇ ਉਦਯੋਗਪਤੀਆਂ ਜਿਨਾਂ ਨੇ ਰੁਜ਼ਗਾਰ ਪੈਦਾ ਕਰਨ ਅਤੇ ਰਾਜ ਦੀ ਆਰਥਿਕਤਾ ਵਿੱਚ ਵਾਧਾ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ, ਦੀ ਸ਼ਲਾਘਾ ਕਰਦਿਆਂ, ਉਨਾਂ ਭਰੋਸਾ ਦਿਵਾਇਆ ਕਿ ਸੂਬੇ ਵਿੱਚ ਤੇਜੀ ਨਾਲ ਉਦਯੋਗੀਕਰਨ ਉਨਾਂ ਦੀ ਸਰਕਾਰ ਦੀਆਂ ਪ੍ਰਮੁੱਖ ਤਰਜੀਹਾਂ ਵਿੱਚੋਂ ਇੱਕ ਹੈ।


ਪਿਛਲੇ ਕੁਝ ਸਾਲਾਂ ਵਿੱਚ ਪੰਜਾਬ ਨੇ ਆਪਣੇ ਆਪ ਨੂੰ ਦੇਸ਼ ਦੇ ਤੇਜੀ ਨਾਲ ਉੱਭਰ ਰਹੇ ਉਦਯੋਗਿਕ ਅਤੇ ਨਿਰਮਾਣ ਸ਼ਕਤੀ ਵਾਲੇ ਸੂਬਿਆਂ ਵਿੱਚੋਂ ਇੱਕ ਵਜੋਂ ਸਥਾਪਤ ਕੀਤਾ ਹੈ । ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਕੋਲ ਫੂਡ ਪ੍ਰੋਸੈਸਿੰਗ, ਖੇਤੀ ਮਸ਼ੀਨਰੀ ਅਤੇ ਆਟੋ ਕੰਪੋਨੈਂਟਸ, ਐਗਰੋ-ਬੇਸਡ ਪਾਰਟਸ, ਸਾਈਕਲ ਅਤੇ ਸਾਈਕਲ ਪਾਰਟਸ, ਸਪੋਰਟਸ ਸਮਾਨ, ਲਾਈਟ ਇੰਜੀਨੀਅਰਿੰਗ ਸਮਾਨ, ਮੈਟਲ ਐਂਡ ਅਲਾਇਜ, ਕੈਮੀਕਲ ਪ੍ਰੋਡਕਟਸ ਅਤੇ ਟੈਕਸਟਾਈਲ ਖੇਤਰਾਂ ਵਿੱਚ ਉਦਯੋਗਾਂ ਦਾ ਮਜਬੂਤ ਨੈਟਵਰਕ ਹੈ।


ਪੰਜਾਬ ਬਿਊਰੋ ਆਫ ਇਨਵੈਸਟਮੈਂਟ ਪ੍ਰਮੋਸ਼ਨ (ਪੀਬੀਆਈਪੀ) ਦੀ ਸ਼ਲਾਘਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਬਿਊਰੋ ਨੇ ਪੰਜਾਬ ਨੂੰ ਨਿਵੇਸ਼ ਦੇ ਮੋਹਰੀ ਸਥਾਨ ਵਜੋਂ ਉਭਾਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਬਿਊਰੋ ਨੂੰ ਇਨਵੈਸਟ ਇੰਡੀਆ ਅਤੇ ਆਈਐਫਸੀ (ਵਿਸਵ ਬੈਂਕ) ਦੁਆਰਾ ਘੋਸ਼ਿਤ ਕੀਤੇ ਗਏ ਦੇਸ਼ ਦੇ 20 ਰਾਜਾਂ ਵਿੱਚ ਨਿਵੇਸ਼ ਪ੍ਰਮੋਸ਼ਨ ਏਜੰਸੀਆਂ ਦੀ ਦਰਜਾਬੰਦੀ ਵਿੱਚ ਸਰਵੋਤਮ ਕਾਰਗੁਜਾਰੀ (ਉੱਚਤਮ ਸ੍ਰੇਣੀ) ਵਜੋਂ ਚੁਣਿਆ ਗਿਆ ਹੈ। ਉਨਾਂ ਅੱਗੇ ਐਲਾਨ ਕੀਤਾ ਕਿ ਇਨਵੈਸਟ ਪੰਜਾਬ ਨੂੰ ਆਉਣ ਵਾਲੇ ਸਮੇਂ ਵਿੱਚ ਵਧੇਰੇ ਸ਼ਕਤੀਆਂ ਦਿੱਤੀਆਂ ਜਾਣਗੀਆਂ ਤਾਂ ਜੋ ਉਦਯੋਗ ਆਪਣੀਆਂ ਸਾਰੀਆਂ ਪ੍ਰਵਾਨਗੀਆਂ ਲਈ ਇਸ ਇਕੱਲੀ ਏਜੰਸੀ ‘ਤੇ ਪੂਰੀ ਤਰਾਂ ਭਰੋਸਾ ਕਰ ਸਕਣ।


ਇਸ ਮੌਕੇ ਬੋਲਦਿਆਂ, ਖ਼ਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਵੱਡੇ ਉਦਯੋਪਤੀਆਂ ਨੂੰ ਭਰੋਸਾ ਦਿਵਾਇਆ ਕਿ ਉਨਾਂ ਦੀ ਸੂਬੇ ਦੀ ਅਫਸਰਸ਼ਾਹੀ ਅਤੇ ਰਾਜਨੀਤਿਕ ਵਰਗ ਤੱਕ ਸਿੱਧੀ ਪਹੁੰਚ ਹੋਵੇਗੀ ਜਿਸ ਨਾਲ ਪੰਜਾਬ ਵਿੱਚ ਕਾਰੋਬਾਰ ਕਰਨ ਵਿੱਚ ਅਸਾਨੀ ਹੋਵੇਗੀ। ਉਨਾਂ ਅੱਗੇ ਕਿਹਾ ਕਿ ਪੱਟੀ -ਮਖੂ ਰੇਲ ਲਿੰਕ ਸਥਾਪਤ ਕਰਨ ਤੋਂ ਇਲਾਵਾ ਫੋਕਲ ਪੁਆਇੰਟ ਬਣਾਉਣਾ ਸਾਡੀ ਪ੍ਰਮੁੱਖ ਤਰਜੀਹ ਹੈ। ਵਿੱਤ ਮੰਤਰੀ ਨੇ ਕਿਹਾ ਕਿ ਪੁਰਾਣੇ ਨਿਵੇਸ਼ਕਾਂ ਦੇ ਨਾਲ ਨਾਲ ਨਵੇਂ ਨਿਵੇਸ਼ਕਾਂ ਨੇ ਰਾਜ ਵਿੱਚ ਜੋ ਭਰੋਸਾ ਦਿਖਾਇਆ ਹੈ ਉਸਨੂੰ ਕਾਇਮ ਰੱਖਣਾ ਬਹੁਤ ਜਰੂਰੀ ਹੈ।


ਉਦਯੋਗ ਅਤੇ ਵਣਜ ਮੰਤਰੀ ਸ੍ਰੀ ਗੁਰਕੀਰਤ ਸਿੰਘ ਕੋਟਲੀ ਨੇ ਪ੍ਰਮੁੱਖ ਉਦਯੋਗਪਤੀਆਂ ਦਾ ਪੰਜਾਬ ਵਿੱਚ ਸਵਾਗਤ ਕਰਦਿਆਂ ਕਿਹਾ ਕਿ ਆਗਾਮੀ ਨਿਵੇਸ਼ਕ ਸੰਮੇਲਨ ਉਦਯੋਗ ਜਗਤ ਦੇ ਪ੍ਰਮੁੱਖ ਉਦਯੋਗਪਤੀਆਂ ਨਾਲ ਗੱਲਬਾਤ ਕਰਨ ਦਾ ਇੱਕ ਵਧੀਆ ਮੌਕਾ ਹੋਵੇਗਾ ਤਾਂ ਜੋ ਪੰਜਾਬ ਦੇ ਵਿਕਾਸ ਦੀ ਕਹਾਣੀ ਵਿੱਚ ਮੁਕੰਮਲ ਯੋਗਦਾਨ ਪਾਇਆ ਜਾ ਸਕੇ।


ਮੁੱਖ ਸਕੱਤਰ ਸ੍ਰੀ ਅਨਿਰੁੱਧ ਤਿਵਾੜੀ ਨੇ ਬਠਿੰਡਾ ਵਿੱਚ ਪੈਟਰੋ-ਕੈਮੀਕਲ ਸੈਕਟਰ ਵਿੱਚ ਸੰਭਾਵਨਾਵਾਂ ਤਲਾਸ਼ਣ ਦੇ ਨਾਲ-ਨਾਲ ਰਾਜ ਵਿੱਚ ਉਦਯੋਗਿਕ ਖੇਤਰ ਬਣਾਉਣ ਦਾ ਵਿਚਾਰ ਪੇਸ਼ ਕੀਤਾ। ਮੁੱਖ ਸਕੱਤਰ ਨੇ ਕਿਹਾ ਕਿ ਸੂਬਾ ਸਰਕਾਰ ਪੰਜਾਬ ਵਿੱਚ ਸਮਾਲ ਸਕੇਲ ਫੂਡ ਇੰਡਸਟਰੀ ਨੂੰ ਉਤਸ਼ਾਹਤ ਕਰਨ ‘ਤੇ ਵੀ ਧਿਆਨ ਦੇ ਰਹੀ ਹੈ।


ਵਰਧਮਾਨ ਸਮੂਹ ਦੇ ਸ੍ਰੀ ਸਚਿਤ ਜੈਨ ਨੇ ਪੰਜਾਬ ਵਿੱਚ ਕਾਰਜ ਸੱਭਿਆਚਾਰ ਦੀ ਸਲਾਘਾ ਕਰਦਿਆਂ ਕਿਹਾ ਕਿ ਉਦਯੋਗਿਕ ਸਰੋਕਾਰਾਂ ਨਾਲ ਬਿਹਤਰ ਸੜਕ ਸੰਪਰਕ ਤੋਂ ਇਲਾਵਾ ਰਾਜ ਵਿੱਚ ਬਿਜਲੀ ਦੀ ਲਾਗਤ ਵਾਜਬ ਹੋਣੀ ਚਾਹੀਦੀ ਹੈ। ਉਨਾਂ ਨੇ ਖਾਸ ਤੌਰ ‘ਤੇ ਲੁਧਿਆਣਾ ਦੇ ਨਾਗਰਿਕ ਬੁਨਿਆਦੀ ਢਾਂਚੇ ਵਿੱਚ ਸੁਧਾਰ ਲਈ ਕਿਹਾ ਜੋ ਕਿ ਰਾਜ ਦਾ ਉਦਯੋਗਿਕ ਕੇਂਦਰ ਹੈ।

ਪੰਕਜ ਮੁੰਜਾਲ ਨੇ ਈ-ਸਾਈਕਲਾਂ ‘ਤੇ ਭਵਿੱਖ ਦੇ ਸੰਕਲਪ ਵਜੋਂ ਜੋਰ ਦਿੱਤਾ ਅਤੇ ਨਾਲ ਹੀ ਰਾਜ ਵਿੱਚ ਖੋਜ ਅਤੇ ਵਿਕਾਸ ਨੂੰ ਹੁਲਾਰਾ ਦਿੱਤਾ।

ਕ੍ਰੇਮਿਕਾ ਗਰੁੱਪ ਦੇ ਸ੍ਰੀ ਅਨੂਪ ਵੈਕਟਰ ਨੇ ਪੰਜਾਬ ਵਿੱਚ ਫੂਡ ਪ੍ਰੋਸੈਸਿੰਗ ਉਦਯੋਗ ਨੂੰ ਹੁਲਾਰਾ ਦੇਣ ਲਈ ਇੱਕ ਵੱਖਰੀ ਨੀਤੀ ਦੀ ਮੰਗ ਕੀਤੀ।

ਨਿਊ ਸਵੈਨ ਗਰੁਪ ਦੇ ਉਪਕਾਰ ਸਿੰਘ ਨੇ ਕਿਹਾ ਕਿ ਨੌਜਵਾਨਾਂ ਦੇ ਹੁਨਰ ਨੂੰ ਉਦਯੋਗਿਕ ਖੇਤਰ ਦੀਆਂ ਬਦਲਦੀਆਂ ਲੋੜਾਂ ਦੇ ਅਨੁਸਾਰ ਰੁਜਗਾਰ ਦੇ ਯੋਗ ਬਣਾਉਣ ਦੇ ਨਾਲ -ਨਾਲ ਰਾਜ ਦੇ ਪੌਲੀਟੈਕਨਿਕ ਕਾਲਜਾਂ ਵਿੱਚ ਤਕਨੀਕੀ ਸਿੱਖਿਆ ਨੂੰ ਅਪਗ੍ਰੇਡ ਕਰਨਾ ਵੀ ਲਾਜਮੀ ਹੈ।

ਵਿਕਟਰ ਟੂਲਸ ਤੋਂ ਸ੍ਰੀ ਅਸਵਨੀ ਨੇ ਮੁੰਦਰਾ ਬੰਦਰਗਾਹ ਅਤੇ ਮੁੰਬਈ ਨਾਲ ਬਿਹਤਰ ਸੰਪਰਕ ਲਈ ਪੱਟੀ-ਮਖੂ ਰੇਲ ਲਿੰਕ ਦੀ ਮੁਹਿੰਮ ਦੀ ਮੰਗ ਕੀਤੀ ਜਿਸ ਨਾਲ 250 ਕਿਲੋਮੀਟਰ ਦਾ ਫਰਕ ਪਿਆ।

ਸੁਖਮੀਤ ਸਟਾਰਚ ਅਤੇ ਕੈਮੀਕਲਜ ਦੇ ਭਵਦੀਪ ਸਰਦਾਨਾ ਨੇ ਸਟੀਲ, ਟੈਕਸਟਾਈਲ ਅਤੇ ਫੂਡ ਪ੍ਰੋਸੈਸਿੰਗ ਉਦਯੋਗਾਂ ਨੂੰ ਮਜਬੂਤ ਕਰਨ ਲਈ ਇੱਕ ਕੇਸ ਤਿਆਰ ਕੀਤਾ।

ਉਦਯੋਗ ਜਗਤ ਦੇ ਨੁਮਾਇੰਦਿਆਂ ਨੇ ਨਿਰਯਾਤ ਸੈੱਲ ਤੋਂ ਇਲਾਵਾ ਲੋੜੀਂਦਾ ਨਿਰਯਾਤ ਕੇਂਦਰ ਬਣਾਉਣ ਦੀ ਮੰਗ ਕੀਤੀ ਅਤੇ ਨਾਲ ਹੀ ਖਾਸ ਯੋਜਨਾਵਾਂ ਬਣਾਉਣ, ਰੁਜਗਾਰ ਪੈਦਾ ਕਰਨ ‘ਤੇ ਕੇਂਦਰਤ ਉਦਯੋਗਾਂ ਦੀ ਸਿਰਜਣਾ ਲਈ ਹਰੇਕ ਜਿਲੇ ਦੀ ਸਮਰੱਥਾ ਤਲਾਸ਼ਣ ਦੀ ਮੰਗ ਕੀਤੀ।

ਅਧੀਨ ਸੇਵਾਵਾਂ ਚੋਣ ਬੋਰਡ ਸਕੂਲ ਲਾਇਬ੍ਰੇਰਿਅਨ ਦਾ ਫਾਈਨਲ ਨਤੀਜਾ ਅਤੇ ਮੈਰਿਟ ਸੂਚੀ ਕੀਤੀ ਜਾਰੀ

ਅਧੀਨ ਸੇਵਾਵਾਂ ਚੋਣ ਬੋਰਡ ਸਕੂਲ ਲਾਇਬ੍ਰੇਰਿਅਨ ਦਾ ਫਾਈਨਲ ਨਤੀਜਾ ਅਤੇ ਮੈਰਿਟ ਸੂਚੀ ਕੀਤੀ ਜਾਰੀ

👇👇👇👇👇👇👇👇👇👇👇👇👇👇


ਸਿਆਸਤ : ਪੰਜਾਬ ਸਿਆਸਤ ਦੀਆਂ ਖਬਰਾਂ ਪੜ੍ਹਨ ਲਈ ਕਲਿੱਕ ਕਰੋ 
ਅਧੀਨ ਸੇਵਾਵਾਂ ਚੋਣ ਬੋਰਡ ਟੈਕਨੀਕਲ ਅਸਿਸਟੈਂਟ ਭਰਤੀ ਦਾ ਫਾਈਨਲ ਨਤੀਜਾ ਅਤੇ ਮੈਰਿਟ ਸੂਚੀ ਕੀਤੀ ਜਾਰੀ

 ਅਧੀਨ ਸੇਵਾਵਾਂ ਚੋਣ ਬੋਰਡ ਟੈਕਨੀਕਲ ਅਸਿਸਟੈਂਟ ਭਰਤੀ ਦਾ ਫਾਈਨਲ ਨਤੀਜਾ ਅਤੇ ਮੈਰਿਟ ਸੂਚੀ ਕੀਤੀ ਜਾਰੀ

👇👇👇

  Final result cum merit list for the post of Technical Assistant (Advt.No. 06 of 2021) 


👇👇👇👇👇👇👇👇👇👇👇👇👇👇


ਸਿਆਸਤ : ਪੰਜਾਬ ਸਿਆਸਤ ਦੀਆਂ ਖਬਰਾਂ ਪੜ੍ਹਨ ਲਈ ਕਲਿੱਕ ਕਰੋ 
ਪ੍ਰਾਇਮਰੀ ਤੋਂ ਮਾਸਟਰ ਕਾਡਰ ਦੀਆਂ ਤਰੱਕੀਆਂ ਸਬੰਧੀ ਹੋਈ ਮੁੱਖ ਅਧਿਆਪਕ ਜਥੇਬੰਦੀ ਦੀ ਇੱਕ ਅਹਿਮ ਮੀਟਿੰਗ:ਅਮਨਦੀਪ ਸਰਮਾ ਸੂਬਾ ਪ੍ਰਧਾਨ ਪੰਜਾਬ

 ਪ੍ਰਾਇਮਰੀ ਤੋਂ ਮਾਸਟਰ ਕਾਡਰ ਦੀਆਂ ਤਰੱਕੀਆਂ ਸਬੰਧੀ ਹੋਈ ਮੁੱਖ ਅਧਿਆਪਕ ਜਥੇਬੰਦੀ ਦੀ ਇੱਕ ਅਹਿਮ ਮੀਟਿੰਗ:ਅਮਨਦੀਪ ਸਰਮਾ ਸੂਬਾ ਪ੍ਰਧਾਨ ਪੰਜਾਬ 

     ਤੁਰੰਤ ਤਰੱਕੀਆਂ ਨਾ ਹੋਈਆਂ ਤਾਂ  ਕਰਾਂਗੇ ਮੁਹਾਲੀ ਵਿਖੇ ਰੋਸ ਮਾਰਚ:ਸਤਿੰਦਰ ਦੁਆਬਿਆ

    ਪ੍ਰਾਇਮਰੀ ਤੋਂ ਮਾਸਟਰ ਕਾਡਰ ਦੇ ਵੱਖ ਵੱਖ ਵਿਸ਼ਿਆਂ ਦੀਆਂ ਤਰੱਕੀਆਂ ਲੈ ਕੇ ਅੱਜ ਮੁੱਖ ਅਧਿਆਪਕ ਅਤੇ ਸੈਂਟਰ ਮੁੱਖ ਅਧਿਆਪਕ ਜਥੇਬੰਦੀ ਪੰਜਾਬ ਦੀ ਅਹਿਮ ਮੀਟਿੰਗ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ਸੂਬਾ ਜਨਰਲ ਸਕੱਤਰ ਸਤਿੰਦਰ ਦੁਆਬੀਆ ਦੀ ਅਗਵਾਈ ਵਿਚ ਹੋਈ ਜਥੇਬੰਦੀ ਦੀ ਮੀਟਿੰਗ ਦੀ ਸ਼ੁਰੂਆਤ ਕਰਦਿਆਂ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਪ੍ਰਾਇਮਰੀ ਅਧਿਆਪਕ ਤਰੱਕੀਆਂ ਦੀ ਉਡੀਕ ਕਰਦੇ ਰਿਟਾਇਰ ਹੋ ਰਹੇ ਹਨ ਪ੍ਰੰਤੂ ਵਿਭਾਗ ਵਿੱਚ ਉਨ੍ਹਾਂ ਦੀ ਕੋਈ ਬਾਂਹ ਨਹੀਂ ਫੜ ਰਿਹਾ ਪਿਛਲੇ ਦੋ ਮਹੀਨਿਆਂ ਤੋਂ  ਤਰੱਕੀਆਂ ਦੀਆਂ ਲਿਸਟਾ  ਦੀ ਉਡੀਕ ਕਰ ਰਹੇ ਅਧਿਆਪਕਾਂ ਰਿਟਾਇਰ ਹੋ ਰਹੇ ਹਨ ਜਾਂ ਉਨ੍ਹਾਂ ਦੀ ਨੇੜਲੇ ਸਟੇਸ਼ਨ ਨਵੀਂ ਭਰਤੀ ਰਾਹੀਂ ਭਰੇ ਗਏ ਹਨ ਜਿਸ ਕਾਰਨ ਅਧਿਆਪਕਾਂ ਦੇ ਮਨਾ ਵਿੱਚ ਗਹਿਰਾ ਰੋਸ ਹੈ। ਜਥੇਬੰਦੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਸਤਿੰਦਰ ਸਿੰਘ ਦੁਆਬੀਆਂ ਨੇ ਕਿਹਾ ਕਿ ਇਸ ਹਫਤੇ ਜਥੇਬੰਦੀ ਨਵੇਂ ਸਿੱਖਿਆ ਸਕੱਤਰ ਨਾਲ ਪੰਜਾਬ ਨ‍ਲ ਗੱਲਬਾਤ ਕਰੇਗੀ ਜੇਕਰ ਮਸਲਾ ਹੱਲ ਨਹੀਂ ਹੁੰਦਾ ਤਾਂ ਫਿਰ ਪੰਜਾਬ ਭਰ ਦੇ ਐਮ ਐਲ ਏ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਤਰੱਕੀਆ ਸਬੰਧੀ ਰੋਸ ਪੱਤਰ ਭੇਜੇ ਜਾਣਗੇ  

।ਮੀਟਿੰਗ ਨੂੰ ਅੱਜ ਸੂਬਾ ਮੀਤ ਪ੍ਰਧਾਨ ਜਸ਼ਨਦੀਪ ਕੁਲਾਣਾ ,ਉਪ ਪ੍ਰਧਾਨ ਰਗਵਿੰਦਰ ਸਿੰਘ ਧੂਲਕਾ,ਸੂਬਾ ਜੁਆਇੰਟ ਸਕੱਤਰ ਰਕੇਸ਼ ਕੁਮਾਰ ਚੋਟੀਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਤਰੱਕੀ ਹਰੇਕ ਅਧਿਆਪਕ  ਦਾ ਹੱਕ ਹੈ ਅਤੇ ਇਹ ਹੱਕ ਉਸ ਨੂੰ ਸਮੇਂ ਸਿਰ ਮਿਲਣਾ ਚਾਹੀਦਾ ਹੈ। ਮੀਟਿੰਗ ਘਣਸ਼ਾਮ ਫਾਜ਼ਿਲਕਾ, ਪਰਮਜੀਤ ਗੁਰਦਾਸਪੁਰ, ਓਮ ਪ੍ਰਕਾਸ਼ ਸੰਗਰੂਰ ,ਕਮਲ ਗੋਇਲ ਸੁਨਾਮ ,ਜਸਬੀਰ ਸਿੰਘ ਹੁਸ਼ਿਆਰਪੁਰ ,ਗੁਰਜੰਟ ਸਿੰਘ ਬੱਛੂਆਣਾ ਆਦਿ ਨੇ ਵੀ ਸੰਬੋਧਨ ਕੀਤਾ।

ਬੀ. ਐੱਮ. ਪੀ. ਐੱਸ ਸਕੂਲ ਬੰਗਾ ਦੀ ਅਧਿਆਪਕਾ ਸ਼੍ਰੀਮਤੀ ਸੁਸ਼ਮਾ ਅਨੰਦ ਨੂੰ ਮਿਲਿਆ ਐੱਫ.ਏ.ਪੀ ਰਾਸ਼ਟਰੀ ਪੁਰਸਕਾਰ ਵਲੋਂ 'ਸਰਬੋਤਮ ਅਧਿਆਪਕ ਦਾ ਐਵਾਰਡ

 ਬੀ. ਐੱਮ. ਪੀ. ਐੱਸ ਸਕੂਲ ਬੰਗਾ ਦੀ ਅਧਿਆਪਕਾ ਸ਼੍ਰੀਮਤੀ ਸੁਸ਼ਮਾ ਅਨੰਦ ਨੂੰ ਮਿਲਿਆ ਐੱਫ.ਏ.ਪੀ ਰਾਸ਼ਟਰੀ ਪੁਰਸਕਾਰ ਵਲੋਂ 'ਸਰਬੋਤਮ ਅਧਿਆਪਕ ਦਾ ਐਵਾਰਡ


 ਬੰਗਾ ( ਪ੍ਰਭਜੋਤ ਸਿੰਘ ਬੰਗਾ)

ਭਗਵਾਨ ਮਹਾਵੀਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਬੰਗਾ ਦੀ ਅਧਿਆਪਕਾ ਸ਼੍ਰੀਮਤੀ ਸੁਸ਼ਮਾ ਅਨੰਦ ਨੂੰ ਵਿਦਿਆਰਥੀਆਂ ਦੇ ਭਵਿੱਖ ਵਿੱਚ ਸ਼ਾਨਦਾਰ ਭੂਮਿਕਾ ਲਈ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਹ ਪੁਰਸਕਾਰ ਉਨ੍ਹਾਂ ਨੂੰ 2 ਅਕਤੂਬਰ ਨੂੰ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿਖੇ ਭੇਟ ਕੀਤਾ ਗਿਆ।ਇਸ ਸੰਦਰਭ ਵਿੱਚ ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ. ਵਸੁਧਾ ਜੈਨ ਨੇ ਅਧਿਆਪਕਾ ਸ਼੍ਰੀਮਤੀ ਸੁਸ਼ਮਾ ਆਨੰਦ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਕੰਮ ਦੀ ਪ੍ਰਸ਼ੰਸਾ ਕੀਤੀ। ਸਕੂਲ ਦੇ ਡਾਇਰੈਕਟਰ ਡਾ: ਵਰੁਣ ਜੈਨ ਨੇ ਸ਼੍ਰੀਮਤੀ ਸੁਸ਼ਮਾ ਆਨੰਦ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇੱਕ ਅਧਿਆਪਕ ਦਾ ਫਰਜ਼ ਹੈ ਕਿ ਉਹ ਆਪਣੇ ਵਿਦਿਆਰਥੀਆਂ ਨੂੰ ਸਿੱਖਿਆ ਦੇ ਨਾਲ ਨਾਲ ਉਨ੍ਹਾਂ ਦੇ ਸਰਬਪੱਖੀ ਵਿਕਾਸ ਪ੍ਰਦਾਨ ਕਰੇ ਅਤੇ ਮੈਡਮ ਸੁਸ਼ਮਾ ਦੇਵੀ ਨੇ ਇਹ ਜ਼ਿੰਮੇਵਾਰੀ ਬਹੁਤ ਵਧੀਆ ਢੰਗ ਨਾਲ ਨਿਭਾਈ ਹੈ। 

ਉਹਹ ਇੱਕ ਹਿੰਦੀ ਅਧਿਆਪਕਾ ਦੇ ਨਾਲ ਨਾਲ ਪ੍ਰਾਇਮਰੀ ਵਿਭਾਗ ਦੇ ਪ੍ਰਮੁੱਖ ਅਧਿਕਾਰੀ ਦੇ ਰੂਪ ਵਿੱਚ ਕੰਮ ਕਰ ਰਹੀ ਹੈ ਅਤੇ ਇਹ ਕੰਮ ਬਹੁਤ ਵਧੀਆ ਢੰਗ ਨਾਲ ਕਰ ਰਹੀ ਹੈ। ਜਦੋਂ ਮੈਡਮ ਸੁਸ਼ਮਾ ਨਾਲ ਇਸ ਬਾਰੇ ਗੱਲ ਕੀਤੀ ਗਈ ਤਾਂ ਉਸਨੇ ਦੱਸਿਆ ਕਿ ਉਹ ਰਾਸ਼ਟਰੀ ਪੁਰਸਕਾਰ ਲਈ ਧੰਨਵਾਦੀ ਹੈ ਜੋ ਉਸਨੂੰ ਫੈਡਰੇਸ਼ਨ ਆਫ ਸਕੂਲਜ਼ ਅਤੇ ਐਸੋਸੀਏਸ਼ਨਾਂ ਦੁਆਰਾ ਦਿੱਤਾ ਗਿਆ ਹੈ ਅਤੇ ਉਹ ਮਾਣਯੋਗ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਇਹ ਪੁਰਸਕਾਰ ਪ੍ਰਾਪਤ ਕਰਨ ਲਈ ਬਹੁਤ ਧੰਨਵਾਦੀ ਹੈ ਅਤੇ ਖੁਸ਼ ਹੈ। ਪੁਰਸਕਾਰ ਪ੍ਰਾਪਤ ਕਰਨ ਸਮੇਂ ਪੰਜਾਬ ਦੇ ਟਰਾਂਸਪੋਰਟ ਮੰਤਰੀ ਸਰਦਾਰ ਅਮਰਿੰਦਰ ਸਿੰਘ ਰਾਜਾ ਵਡਿੰਗ, ਡਾ: ਕੁਲਵੰਤ ਸਿੰਘ ਧਾਲੀਵਾਲ, ਗਾਇਕ ਡਾ: ਸਤਿੰਦਰ ਸਰਤਾਜ, ਅਦਾਕਾਰਾ ਸੁਨੀਤਾ ਧੀਰ ਅਤੇ ਪੰਜਾਬ ਸਕੂਲ ਐਂਡ ਐਸੋਸੀਏਸ਼ਨ ਦੇ ਪ੍ਰਧਾਨ ਸਰਦਾਰ ਜਗਜੀਤ ਸਿੰਘ ਧੂਰੀ ਹਾਜ਼ਰ ਸਨ।

SBI PO RECRUITMENT 2021:SBI ISSUED NOTIFICATION FOR THE RECRUITMENT OF PROBATIONARY OFFICER
RECRUITMENT OF PROBATIONARY OFFICER

Applications are invited from eligible Indian Citizens for appointment as Probationary Officers (POs) in State Bank of India. The selected candidates may be posted anywhere in India. Candidates are advised to regularly visit Bank’s website https://bank.sbi/careers or https://www.sbi.co.in/careers for details and updates. 

VACANCIES:
SC    ST    OBC  EWS   GEN       Total 
324  162   560    200   810        2056 

Age Limit: (As on 01.04.2021): Not below 21 years and not above 30 years as on 01.04.2021 i.e. candidates must have been born not later than 01.04.2000 and not earlier than 02.04.1991 (both days inclusive). Relaxation in Upper age limit shall be as below:  

Age relaxation 
Scheduled Caste/ Scheduled Tribe 5 Years 
2. Other Backward Classes (Non-Creamy Layer) 3 Years 
see notification for more details 

👇👇👇👇👇👇👇👇👇👇👇👇👇👇


ਸਿਆਸਤ : ਪੰਜਾਬ ਸਿਆਸਤ ਦੀਆਂ ਖਬਰਾਂ ਪੜ੍ਹਨ ਲਈ ਕਲਿੱਕ ਕਰੋ 


ELIGIBLITY CRITERIA: (A) Essential Academic Qualifications (as on 31.12.2021): Graduation in any discipline from a recognised University . 

EMOLUMENTS: Presently, the starting basic pay is 41,960/- (with 4 advance increments) in the scale of 36000-1490/7-46430-1740/2-49910-1990/7-63840 applicable to Junior Management Grade Scale-I

SELECTION PROCEDURE: The selection for Probationary Officers will be done through a three-tier process:
 Phase-I: Preliminary Examination: Preliminary Examination consisting of Objective Test for 100 marks will be conducted online. 
The test will have of 3 Sections (with separate timings for each section) as follows: 

Name of test         No. of Questions
English Language           30 
Quantitative Aptitude     35
Reasoning Ability          35

Selection criteria for Main Examination: Category wise merit list will be drawn on the basis of the aggregate marks scored in the Preliminary Examination. There will be no sectional cut-off. Candidates numbering 10 times (approx.) the numbers of vacancies in each category will be short listed for Main Examination from the top of above merit list. Phase-II: Main Examination: Main Examination will be conducted online and will consist of Objective Tests for 200 marks and Descriptive Test for 50 marks. The Descriptive Test will be administered immediately after conclusion of the Objective Test and candidates will have to type their Descriptive Test answers on the computer.
(i) Objective Test: The duration of objective test is 3 hours and it consists of 4 Sections of total 200 marks. 

(ii) Descriptive Test: The duration of Descriptive Test is 30 minutes. It will be a Test of English Language (Letter Writing & Essay) with two questions for total 50 marks. Selection criteria for Phase-III: Category wise merit list will be drawn on the basis of the aggregate marks scored in Phase-II (Main Exam). There will be no sectional cut-off. Candidates numbering up to 3 times (approx.) of the category wise vacancies will be shortlisted for Phase-III from the top of the category wise merit list subject to a candidate scoring the minimum aggregate qualifying score, as decided by the Bank.

Final Selection The candidates will have to qualify both in Phase-II and Phase-III separately. The marks obtained in Main Examination (Phase-II), both in the Objective Test and the Descriptive Test, will be added to the marks obtained in Phase-III for preparing the final merit list. The marks obtained in the Preliminary Examination (Phase-I) will not be added for preparing the final merit list for selection. Marks secured by the candidates in the Phase-II (out of 250 marks) are converted to out of 75 marks and Phase-III scores of candidates (out of 50 marks) are converted to out of 25 marks. The final merit list is arrived at after aggregating (out of 100) converted marks of Phase-II and Phase-III. Selection will be made from the top merit ranked candidates in each category. Result Publication Results of the Preliminary Examination, Main Examination and the Final Result will be made available on the Bank's website.HOW TO APPLY: Candidates can apply online only from 05.10.2021 to 25.10.2021. No other mode of application will be accepted.

 Pre-requisites for Applying Online: Candidates should have valid email ID and mobile no. which should be kept active till the declaration of results. It will be essentially required for receiving any communication/ call letters/ advices from the bank by email/ SMS. 


GUIDELINES FOR FILLING ONLINE APPLICATION: Candidates will be required to register themselves online through Bank's ‘Career’ website https://bank.sbi/careers or https://www.sbi.co.in/careers. After registration candidates are required to pay the requisite application fee through online mode by using debit card/ credit card/ Internet Banking. Helpdesk: In case of any problem in filling up the form, payment of fee/ intimation charges or receipt of Admission/ call letter, queries may be made at telephone no. 022-22820427 (between 11:00 AM to 06:00 PM on working days) or lodge their query on http://cgrs.ibps.in. Candidates should mention ‘RECRUITMENT OF PROBATIONARY OFFICERS IN STATE BANK OF INDIA - 2021’ in the subject of the email.


Important Date
On-line registration including Editing/ Modification of Application by candidates 05.10.2021 to 25.10.2021 
Payment of Application Fee 05.10.2021 to 25.10.2021
Download of Preliminary Examination Call Letters 1 st /2 nd week November 2021 onwards
Phase-I: Online Preliminary Examination November/ December 2021
Declaration of Result of Preliminary Examination December 2021 
Download of Main Examination Call letter 2 nd /3rd week December 2021 onwards 
Phase-II: Online Main Examination December 2021 
Declaration of Result of Main Examination January 2022 
Download of Phase-III Call Letter 1 st /2 nd week of February 2022 onwards 
Phase-III: Interview (Or Interview & Group Exercises) 2 nd/ 3rd week of February 2022 
Declaration of Final Result February / March 2022 

Pre-Examination Training for SC/ ST/ Religious Minority Community candidates 

Download of call letters for Pre-Examination Training 1 st week of November 2021 onwards
Conduct of Pre- Examination Training 2 nd week of November 2021

Dubai ਵਿਖੇ ਹੋਣ ਵਾਲੇ World Expo 2021-22 ਵਿੱਚ ਭਾਗ ਲੈਣ ਲਈ ਵਿਦਿਆਰਥੀਆਂ ਦੀ ਚੋਣ ਲਈ ਹਦਾਇਤਾਂ ਜਾਰੀ

 


 

Dubai ਵਿਖੇ ਹੋਣ ਵਾਲੇ World Expo 2021-22 ਵਿੱਚ ਭਾਗ ਲੈਣ ਲਈ ਅਤੇ Byjus ਵੱਲੋਂ Akash Institute ਤੋਂ ਮੁਫ਼ਤ ਟ੍ਰੇਨਿੰਗ ਲਈ Aspirational District ਮੋਗਾ ਵਿੱਚੋਂ ਵਿਦਿਆਰਥੀਆਂ ਦੀ ਚੌਣ ਲਈ ਮਿਤੀ 05-10-2021 ਨੂੰ ਸਰਕਾਰੀ ਸਕੂਲਾਂ ਦੇ 11ਵੀਂ ਅਤੇ 12ਵੀਂ ਦੇ ਵਿਦਿਆਰਥੀਆਂ ਦਾ ਇਮਤਿਹਾਨ ਲਿਆ ਜਾਣਾ ਹੈ, ਜਿਸ ਸਬੰਧੀ ਹੇਠ ਡਿਪਟੀ ਕਮਿਸ਼ਨਰ ਮੋਗਾ ਵਲੋਂ ਹੇਠਾਂ ਲਿਖੀਆਂ ਹਦਾਇਤਾਂ ਦੀ ਪਾਲਣਾ ਕਰਨ ਲਈ ਲਿਖਿਆ ਗਿਆ ਹੈ

 1. ਇਮਤਿਹਾਨ ਦਾ ਸਮਾਂ ਸਵੇਰੇ 12:09 ਤੋਂ ਦੁਪਹਿਰ 02:00 ਵਜੇ ਭਾਵ 2 ਘੰਟੇ ਵਿੱਚ ਕਰਵਾਇਆ ਜਾਵੇ। 

 2. ਇਮਤਿਹਾਨ ਦੌਰਾਨ ਕਿਸੇ ਵੀ ਤਰ੍ਹਾਂ ਦੀ ਨਕਲ ਨੂੰ ਰੋਕਣ ਲਈ Flying Squad ਦਾ ਗਠਨ ਕਰ ਲਿਆ ਜਾਵੇ ਅਤੇ ਨਕਲ ਨੂੰ ਰੋਕਣ ਲਈ ਆਪ ਦੀ ਨਿਰੋਲ ਜਿੰਮੇਵਾਰੀ ਹੋਵੇਗੀ।

 3. ਇਮਤਿਹਾਨ ਸੈਂਟਰ ਵਿਖੇ ਮੋਬਾਇਲ/Electronic Gadgets ਦੀ ਵਰਤੋਂ ਤੇ ਪੂਰਨ ਪਾਬੰਧੀ ਹੋਵੇਗੀ। ਇਹ ਸੁਨਿਸ਼ਚਿਤ ਕਰ ਲਿਆ ਜਾਵੇ ਕਿ ਕੋਈ ਵੀ Unfair means ਦੀ ਵਰਤੋਂ ਨਾ ਕੀਤੀ ਜਾ ਸਕੇ।

 4. ਇਮਤਿਹਾਨ ਦੀ Answer Sheet ਤੇ ਕਿਸੇ ਵੀ ਤਰ੍ਹਾਂ ਦੀ ਕਟਿੰਗ ਅਤੇ ਫਲਿਊਡ ਦੀ ਵਰਤੋਂ ਨਾ ਕੀਤੀ ਜਾਵੇ। ਜੇਕਰ ਕਿਸੇ ਉੱਤਰ ਲਈ ਕਟਿੰਗ ਜਾਂ ਫਲਿਊਡ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਉਸ ਪ੍ਰਸ਼ਨ ਦੇ ਉੱਤਰ ਨੂੰ ਗਲਤ ਮੰਨਿਆ ਜਾਵੇਗਾ। 5
.Answer Sheet ਤੇ ਕੇਵਲ ਕਾਲੀ ਜਾਂ ਨੀਲੀ ਸਿਆਹੀ ਵਾਲੇ ਪੈਂਨ ਦੀ ਹੀ ਵਰਤੋਂ ਕੀਤੀ ਜਾਵੇ। 

 6. Answer Sheet ਦੀ ਮਾਰਕਿੰਗ ਸਬੰਧਤ ਸਕੂਲ ਦੇ ਪੱਧਰ ਤੇ ਹੀ ਕਰਵਾ ਲਈ ਜਾਵੇ ਅਤੇ Result Sheet ਸਮੇਤ Answer Sheets ਸਬੰਧਤ ਉਪ ਮੰਡਲ ਮੈਜਿਸਟਰੇਟ ਦੇ ਦਫਤਰ ਵਿਖੇ ਮਿਤੀ 08/10/2021 ਦਿਨ ਸ਼ੁੱਕਰਵਾਰ ਨੂੰ ਸਵੇਰੇ 10:00 ਵਜੇ ਤੱਕ ਜਮਾਂ ਕਰਵਾ ਦਿੱਤੀਆ ਜਾਣ।

👇👇👇👇👇👇👇👇👇👇👇👇👇👇


ਸਿਆਸਤ : ਪੰਜਾਬ ਸਿਆਸਤ ਦੀਆਂ ਖਬਰਾਂ ਪੜ੍ਹਨ ਲਈ ਕਲਿੱਕ ਕਰੋ 


ਵਿਭਾਗਾਂ ਦੇ ਕੰਮਕਾਜ ਨੂੰ ਸੁਚਾਰੂ ਤਰੀਕੇ ਨਾਲ ਚਲਾਉਣ ਲਈ ਮਾਹਿਰਾਂ ਦੇ ਤਜਰਬੇ, ਨਜ਼ਰੀਏ ਅਤੇ ਦੂਰਅੰਦੇਸ਼ੀ ਦਾ ਲਾਭ ਉਠਾਇਆ ਜਾਵੇਗਾ : ਸਿੱਖਿਆ ਮੰਤਰੀ

 ਵਿਭਾਗਾਂ ਦੇ ਕੰਮਕਾਜ ਨੂੰ ਸੁਚਾਰੂ ਤਰੀਕੇ ਨਾਲ ਚਲਾਉਣ ਲਈ ਮਾਹਿਰਾਂ ਦੇ ਤਜਰਬੇ, ਨਜ਼ਰੀਏ ਅਤੇ ਦੂਰਅੰਦੇਸ਼ੀ ਦਾ ਲਾਭ ਉਠਾਇਆ ਜਾਵੇਗਾ: ਪਰਗਟ ਸਿੰਘ
ਚੰਡੀਗੜ੍ਹ, 4 ਅਕਤੂਬਰ

ਪੰਜਾਬ ਦੇ ਸਿੱਖਿਆ, ਉਚੇਰੀ ਸਿੱਖਿਆ, ਖੇਡਾਂ ਤੇ ਪਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਸ. ਪਰਗਟ ਸਿੰਘ ਨੇ ਚਾਰੋ ਵਿਭਾਗਾਂ ਨੂੰ ਮਾਹਿਰਾਂ ਦੀਆਂ ਕਮੇਟੀਆਂ ਬਣਾਉਣ ਦੇ ਨਿਰਦੇਸ਼ ਦਿੱਤੇ ਹਨ। ਆਪੋ-ਆਪਣੇ ਖੇਤਰਾਂ ਦੇ ਮਾਹਿਰ ਜ਼ਮੀਨੀ ਹਕੀਕਤਾਂ ਅਨੁਸਾਰ ਵਿਭਾਗਾਂ ਦੇ ਕੰਮਕਾਜ ਨੂੰ ਸੁਚਾਰੂ ਤਰੀਕੇ ਨਾਲ ਚਲਾਉਣ ਲਈ ਸਲਾਹ ਦੇਣਗੇ। ਇਹ ਫੈਸਲਾ ਉਨ੍ਹਾਂ ਅੱਜ ਚਾਰੋਂ ਵਿਭਾਗਾਂ ਦੇ ਉਚ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਕੀਤਾ।

ਮੀਟਿੰਗ ਉਪਰੰਤ ਜਾਰੀ ਪ੍ਰੈਸ ਬਿਆਨ ਵਿੱਚ ਸ. ਪਰਗਟ ਸਿੰਘ ਨੇ ਕਿਹਾ ਕਿ ਸਿੱਖਿਆ ਵਿਭਾਗ ਲਈ ਮਾਹਿਰ ਸਿੱਖਿਆ ਸਾਸ਼ਤਰੀਆਂ ਤੇ ਅਧਿਆਪਕਾਂ, ਉਚੇਰੀ ਸਿੱਖਿਆ ਤੇ ਭਾਸ਼ਾਵਾਂ ਵਿਭਾਗ ਲਈ ਸਿੱਖਿਆ ਸਾਸ਼ਤਰੀਆਂ ਦੇ ਨਾਲ ਉੱਘੇ ਸਾਹਿਤਕਾਰਾਂ, ਖੇਡ ਵਿਭਾਗ ਲਈ ਸਬੰਧਤ ਖੇਡਾਂ ਦੇ ਨਾਮੀਂ ਖਿਡਾਰੀਆਂ ਅਤੇ ਪਰਵਾਸੀ ਭਾਰਤੀ ਮਾਮਲਿਆਂ ਦੇ ਵਿਭਾਗ ਲਈ ਐਨ.ਆਰ.ਆਈਜ਼ ਦੀ ਕਮੇਟੀ ਬਣਾਈ ਜਾਵੇਗੀ।

ਸ. ਪਰਗਟ ਸਿੰਘ ਨੇ ਕਿਹਾ ਕਿ ਸਲਾਹਕਾਰਾਂ ਦੀਆਂ ਇਨ੍ਹਾਂ ਕਮੇਟੀਆਂ ਵਿੱਚ ਸ਼ਾਮਲ ਕੀਤੀਆਂ ਜਾਣ ਵਾਲੀਆਂ ਉਘੀਆਂ ਸਖਸ਼ੀਅਤਾਂ ਜਿੱਥੇ ਆਪੋ-ਆਪਣੇ ਖੇਤਰਾਂ ਵਿੱਚ ਮੁਹਾਰਤ ਰੱਖਦੀਆਂ ਹਨ, ਉਥੇ ਉਨ੍ਹਾਂ ਨੂੰ ਸਬੰਧਤ ਖੇਤਰਾਂ ਦਾ ਨਿੱਜੀ ਤਜ਼ਰਬਾ ਵੀ ਹੈ ਅਤੇ ਇਨ੍ਹਾਂ ਖੇਤਰਾਂ ਨੂੰ ਅੱਗੇ ਲਿਜਾਣ ਲਈ ਉਨ੍ਹਾਂ ਕੋਲ ਨਜ਼ਰੀਆ ਅਤੇ ਕਾਰਜ ਯੋਜਨਾ ਵੀ ਹੈ। ਮਾਹਿਰਾਂ ਦੀ ਦੂਰਅੰਦੇਸ਼ੀ ਸੋਚ ਦਾ ਲਾਭ ਉਠਾਇਆ ਜਾਵੇਗਾ ਅਤੇ ਮਾਹਿਰਾਂ ਦੀ ਰਾਏ ਨਾਲ ਵਿਭਾਗਾਂ ਨੂੰ ਚਲਾਇਆ ਜਾਵੇਗਾ।

👇👇👇👇👇👇👇👇👇👇👇👇👇👇


ਸਿਆਸਤ : ਪੰਜਾਬ ਸਿਆਸਤ ਦੀਆਂ ਖਬਰਾਂ ਪੜ੍ਹਨ ਲਈ ਕਲਿੱਕ ਕਰੋ 


ਸਿੱਖਿਆ ਤੇ ਖੇਡ ਮੰਤਰੀ ਨੇ ਮੀਟਿੰਗ ਦੌਰਾਨ ਅਧਿਕਾਰੀਆਂ ਨੂੰ ਕਿਹਾ ਕਿ ਸੂਬੇ ਦੇ ਲੋਕਾਂ ਖਾਸ ਕਰਕੇ ਨੌਜਵਾਨਾਂ ਨੂੰ ਸੂਬਾ ਸਰਕਾਰ ਤੋਂ ਬਹੁਤ ਆਸਾਂ ਹਨ ਅਤੇ ਉਨ੍ਹਾਂ ਦੀ ਉਮੀਦਾਂ ‘ਤੇ ਖਰੇ ਉਤਰਨ ਲਈ ਕੰਮ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਸਾਰੇ ਵਿਭਾਗਾਂ ਦੇ ਕੰਮਕਾਜ ਆਪਸ ਵਿੱਚ ਜੁੜੇ ਹੋਣ ਕਰਕੇ ਆਪਸੀ ਤਾਲਮੇਲ ਨੂੰ ਹੋਰ ਬਿਹਤਰ ਬਣਾਇਆ ਜਾਵੇ ਤਾਂ ਹੇਠਲੇ ਪੱਧਰ ‘ਤੇ ਯੋਜਨਾਵਾਂ ਨੂੰ ਲਾਗੂ ਕੀਤਾ ਜਾ ਸਕੇ।

ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸਕੂਲ ਸਿੱਖਿਆ ਅਤੇ ਖੇਡਾਂ ਤੇ ਯੁਵਕ ਸੇਵਾਵਾਂ ਵਿਭਾਗ ਦੇ ਸਕੱਤਰ ਸ੍ਰੀ ਅਜੋਏ ਸ਼ਰਮਾ, ਉਚੇਰੀ ਸਿੱਖਿਆ ਤੇ ਭਾਸ਼ਾਵਾਂ ਅਤੇ ਪਰਵਾਸੀ ਭਾਰਤੀ ਮਾਮਲਿਆਂ ਬਾਰੇ ਵਿਭਾਗ ਦੇ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ, ਡਾਇਰੈਕਟਰ ਖੇਡਾਂ ਸ੍ਰੀ ਡੀ.ਪੀ.ਐਸ.ਖਰਬੰਦਾ, ਡੀ.ਪੀ.ਆਈ. (ਕਾਲਜਾਂ) ਸ੍ਰੀ ਪਰਮਜੀਤ ਸਿੰਘ ਤੇ ਡੀ.ਪੀ.ਆਈ. (ਸਕੂਲ ਸਿੱਖਿਆ) ਸ੍ਰੀ ਸੁਖਜੀਤ ਪਾਲ ਸਿੰਘ ਵੀ ਹਾਜ਼ਰ ਸਨ।

ਅਪ੍ਰੈਂਟਿਸਸ਼ਿਪ ਮੇਲੇ 60 ਸਿੱਖਿਆਰਥੀਆਂ ਨੂੰ ਕੀਤਾ ਰਜਿਸ਼ਟਰ

 

ਅਪ੍ਰੈਂਟਿਸਸ਼ਿਪ ਮੇਲੇ 60 ਸਿੱਖਿਆਰਥੀਆਂ ਨੂੰ ਕੀਤਾ ਰਜਿਸ਼ਟਰ 


ਨੰਗਲ4 ਅਕਤੂਬਰ () 

ਕਿਰਤ ਅਤੇ ਰੋਜ਼ਗਾਰ ਵਿਭਾਗ (ਡੀਜੀਟੀ) ਅਤੇ ਡਾਇਰੈਕਟਰ ਤਕਨੀਕੀ ਸਿੱਖਿਆਂ ਅਤੇ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਸਰਕਾਰੀ ਆਈਟੀਆਈ ਨੰਗਲ ਵਿਖੇ ਅਪ੍ਰੈਂਟਿਸਸ਼ਿਪ ਮੇਲੇ ਦਾ ਅਯੋਜਨ ਕੀਤਾ ਗਿਆ,ਜਿਸ ਵਿੱਚ 60 ਤੋਂ ਵੱਧ ਸਿੱਖਿਆਰਥੀਆਂ ਨੂੰ ਰਜਿਸ਼ਟਰਡ ਕੀਤਾ ਗਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਲਲਿਤ ਮੋਹਨ ਨੇ ਦੱਸਿਆਂ ਕਿ ਇਸ ਸਕੀਮ ਵਿੱਚ ਕੋਈ ਵੀ ਉਮੀਦਵਾਰ (ਫਰੈਸ਼ਰ ਜਾ ਆਈਟੀਆਈ ਪਾਸ) ਸਰਕਾਰੀ ਜਾ ਨਿੱਜੀ ਉਦਯੋਗ ਵਿੱਚ ਟਰੇਨਿੰਗ ਲੈ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਸਬੰਧਤ ਉਦਯੋਗ ਵਲੋਂ ਅਪ੍ਰੈਂਟਿਸਸ਼ਿਪ ਟ੍ਰੇਨਿੰਗ ਸਕੀਮ ਤਹਿਤ ਦਾਖਿਲ ਹੋਏ ਸਿੱਖਿਆਰਥੀ ਨੂੰ ਸਰਕਾਰ ਵਲੋਂ ਨਿਸਚਤ ਕੀਤੇ ਪ੍ਰਤੀ ਮਹੀਨਾ ਵਜੀਫੇ ਵੀ ਦਿੱਤਾ ਜਾਦਾ ਹੈ।ਉਨਾ ਦੱਸਿਆਂ ਕਿ ਇਸ ਸਬੰਧੀ ਬਣਾਏ ਗਏ ਪੋਰਟਲ ਤੇ ਦੇਸ਼ ਭਰ ਦੀ ਸਰਕਾਰੀ ਅਤੇ ਗੈਰ ਸਰਕਾਰੀ ਉਦਯੋਗਿਕ ਇਕਾਈਆਂ ਨਾਲ ਲਿੰਕ ਕੀਤਾ ਗਿਆ ਹੈ, ਇਸ ਸਬੰਧੀ ਸਰਕਾਰ ਵਲੋਂ ਤਹਿ ਕੀਤੇ ਨਿਯਮਾਂ ਅਨੁਸਾਰ ਇਹ ਕੰਪਨੀਆਂ/ਅਦਾਰਿਆਂ ਵਲੋਂ ਰਜਿਸ਼ਟਰਡ ਕੀਤੇ ਸਿੱਖਿਆਰਥੀਆਂ ਦੀ ਅਪ੍ਰੈਂਟਿਸਸ਼ਿਪ ਲਈ ਚੌਣ ਕੀਤੀ ਜਾਦੀ ਹੈ।ਇਸ ਮੌਕੇ ਟਰੇਨਿੰਗ ਅਫਸਰ ਨਰੋਤਮ ਲਾਲ,ਟਰੇਨਿੰਗ ਅਫਸਰ ਗੁਰਨਾਮ ਸਿੰਘ ਭੱਲੜੀ,ਦਫਤਰੀ ਸੁਪਰਡੰਟ ਹਰਵਿੰਦਰ ਸਿੰਘ, ਅਪ੍ਰੈਂਟਿਸਸ਼ਿਪ ਸ਼ਾਖਾ ਦੇ ਇੰਚਾਰਜ ਗੁਰਦੀਪ ਕੁਮਾਰ ਅਤੇ ਹਰਮਿੰਦਰ ਸਿੰਘ ਆਦਿ ਤੋਂ ਇਲਾਵਾ ਸਮੂਹ ਸਟਾਫ ਮੈਂਬਰ ਅਤੇ ਸਿੱਖਿਆਰਥੀ ਹਾਜਰ ਸਨ।ਅਧੀਨ ਸੇਵਾਵਾਂ ਚੋਣ ਬੋਰਡ ਵਲੋਂ ਡਾਟਾ ਐਂਟਰੀ ਓਪਰੇਟਰਾਂ ਦੀ ਅਸਾਮੀ ਲਈ ਕਟ ਆਫ ਮੈਰਿਟ ਜਾਰੀ

👇👇👇👇👇👇👇👇👇👇👇👇👇👇


ਸਿਆਸਤ : ਪੰਜਾਬ ਸਿਆਸਤ ਦੀਆਂ ਖਬਰਾਂ ਪੜ੍ਹਨ ਲਈ ਕਲਿੱਕ ਕਰੋ 


BREAKING NEWS : ਤਿੰਨ ਸਾਲ ਤੋਂ ਇਕੋ ਸੀਟ ਤੇ ਕੰਮ ਕਰਦੇ ਕਰਮਚਾਰੀਆਂ ਦੀ ਸੂਚਨਾ ਮੰਗੀ

👇👇👇👇👇👇👇👇👇👇👇👇👇👇


ਸਿਆਸਤ : ਪੰਜਾਬ ਸਿਆਸਤ ਦੀਆਂ ਖਬਰਾਂ ਪੜ੍ਹਨ ਲਈ ਕਲਿੱਕ ਕਰੋ 


JAIL WARDER RECRUITMENT : ਮੈਰਿਟ ਸੂਚੀ ਜਾਰੀ, ਫਿਜ਼ੀਕਲ ਐਫਿਸਿਐੰਸੀ ਟੈਸਟ 9 ਅਕਤੂਬਰ ਤੋਂ ਸ਼ੁਰੂ

ਵਾਰਡਰ/ਮੈਟਰਨ(ਜੇਲ੍ਹ ਵਿਭਾਗ, ਪੰਜਾਬ) ਦੀ ਅਸਾਮੀ ਵਾਸਤੇ ਲਈ ਗਈ ਲਿਖਤੀ ਪ੍ਰੀਖਿਆ ਮਿਤੀ 27, 28 ਅਤੇ 29 ਅਗਸਤ ਵਿੱਚ ਭਾਗ ਲੈਣ ਵਾਲੇ ਸਮੂਹ ਉਮੀਦਵਾਰਾਂ ਦੇ Marks / Normalized Marks ਮਿਤੀ 24.09.2019 ਨੂੰ ਬੋਰਡ ਦੀ ਵੈਬਸਾਈਟ WWW.sssb.punjab.gov.in ਤੇ ਪ੍ਰਕਾਸ਼ਿਤ ਕਰ ਦਿੱਤੇ ਗਏ ਸਨ। ਲਿਖਤੀ ਪ੍ਰੀਖਿਆ ਵਿੱਚ 40 ਪ੍ਰਤੀਸ਼ਤ ਜਾਂ ਇਸ ਤੋਂ ਵੱਧ ਅੰਕ ਹਾਸਲ ਕਰਨ ਵਾਲੇ ਉਮੀਦਵਾਰਾਂ ਨੂੰ ਉਨ੍ਹਾਂ ਦੀ ਸਬੰਧਤ ਰਾਖਵੀਂ ਸ਼੍ਰੇਣੀ ਵਿੱਚ ਪ੍ਰਕਾਸ਼ਿਤ ਅਸਾਮੀਆਂ ਦੇ ਵਿਰੁੱਧ Normzlized Marks ਦੇ ਅਧਾਰ ਤੇ ਤਿਆਰ ਮੈਰਿਟ ਮੁਤਾਬਿਕ ਸਰੀਰਿਕ ਮਾਪ ਟੈਸਟ | ਸਰੀਰਿਕ ਯੋਗਤਾ ਟੈਸਟ (Physicyal Measurement Test / Physical Efficiency Test) ਲਈ Annexure -A ਅਨੁਸਾਰ ਸੱਦਿਆ ਜਾਂਦਾ ਹੈ।


 ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਇਹ ਸਰੀਰਿਕ ਮਾਪ ਟੈਸਟ | ਸਰੀਰਿਕ ਯੋਗਤਾ ਟੈਸਟ (Physicyal Measurement Test | Physical Efficiency Test) ਮਿਤੀ 09 ਅਕਤੂਬਰ 2021 ਤੋਂ ਮਿਤੀ 14 ਅਕਤੂਬਰ 2021 ਵਿੱਚ ਲਿਆ ਜਾਣਾ ਹੈ ਅਤੇ ਇਹ ਟੈਸਟ Sports Complex, Sector-7, Chandigarh ਵਿਖੇ ਆਯੋਜਿਤ ਕੀਤਾ ਜਾਣਾ ਹੈ।ਨਵਜੋਤ ਸਿੰਘ ਸਿੱਧੂ ਨੂੰ ਪ੍ਰਦਰਸ਼ਨਕਾਰੀਆਂ ਸਮੇਤ ਚੰਡੀਗੜ੍ਹ ਪੁਲਿਸ ਨੇ ਹਿਰਾਸਤ ਵਿੱਚ ਲਿਆ

ਚੰਡੀਗੜ੍ਹ, 4 ਅਕਤੂਬਰ, 2021: ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੂੰ ਪ੍ਰਦਰਸ਼ਨਕਾਰੀਆਂ ਸਮੇਤ ਚੰਡੀਗੜ੍ਹ ਪੁਲਿਸ ਨੇ ਹਿਰਾਸਤ ਵਿੱਚ ਲਿਆ ਹੈ। ਉਹ ਦੁਖਦਾਈ ਲਖੀਮਪੁਰ ਘਟਨਾ ਵਿੱਚ ਜਾਨੀ ਨੁਕਸਾਨ ਦੇ ਵਿਰੁੱਧ ਰਾਜਪਾਲ ਦੀ ਰਿਹਾਇਸ਼ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਸਨ। ਲਖੀਮਪੁਰ ਖੇੜੀ ਹਿੰਸਾ ਵਿੱਚ ਖੇਤ ਕਾਨੂੰਨਾਂ ਦਾ ਵਿਰੋਧ ਕਰ ਰਹੇ ਚਾਰ ਕਿਸਾਨਾਂ ਸਮੇਤ ਅੱਠ ਲੋਕਾਂ ਦੀ ਮੌਤ ਹੋ ਗਈ

ਵੱਡੀ ਖ਼ਬਰ : ਮੁਲਾਜ਼ਮਾਂ ਦੇ ਧਰਨੇ, ਜਲੂਸ, ਰੈਲਿਆਂ ਨੂੰ ਰੋਕਣ ਲਈ ਸਰਕਾਰ ਵੱਲੋਂ 2 ਮਹੀਨੇ ਲਈ ਧਾਰਾ 144

 

PSTCL RECRUITMENT 2021: PSTCL ਵਲੋਂ ਵੱਖ ਵੱਖ ਅਸਾਮੀਆਂ ਤੇ ਭਰਤੀ ਦਾ ਨਤੀਜਾ ਐਲਾਨਿਆ, ਦੇਖੋ ਇਥੇ

PSTCL RECRUITMENT 2021: PSTCL ਵਲੋਂ ਵੱਖ ਵੱਖ ਅਸਾਮੀਆਂ ਤੇ ਭਰਤੀ ਦਾ ਨਤੀਜਾ ਐਲਾਨਿਆ, ਦੇਖੋ ਇਥੇ CLICK TO SEE THE RESULT HERE IS THE LINK

ਲਖੀਮਪੁਰੀ ਜਾਣਗੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਯੂਪੀ ਸਰਕਾਰ ਨੂੰ ਲਿਖਿਆ ਪੱਤਰ

ਲਖੀਮਪੁਰੀ ਜਾਣਗੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਯੂਪੀ ਸਰਕਾਰ ਨੂੰ ਲਿਖਿਆ ਪੱਤਰ। ਪੰਜਾਬ ਸਰਕਾਰ ਵੱਲੋਂ ਯੂਪੀ ਸਰਕਾਰ ਨੂੰ ਪੱਤਰ ਲਿਖ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹੈਲੀਕਾਪਟਰ ਨੂੰ ਲੈੰਡ ਕਰਨ ਦੀ ਇਜਾਜ਼ਤ ਮੰਗੀ ਹੈ।

ਸਿੱਖਿਆ ਸਕੱਤਰ ਵੱਲੋਂ ਸਹਾਇਕ ਡਾਇਰੈਕਟਰ ( ਟਰੈਨਿੰਗ) ਨੂੰ ਕੀਤਾ ਫਾਰਗ

 

👇👇👇👇👇👇👇👇👇👇👇👇👇👇


ਸਿਆਸਤ : ਪੰਜਾਬ ਸਿਆਸਤ ਦੀਆਂ ਖਬਰਾਂ ਪੜ੍ਹਨ ਲਈ ਕਲਿੱਕ ਕਰੋ 


LAKHIMPUR KHERI UPDATE : ਪੰਜਾਬ ਦੇ ਉਪ ਮੁੱਖ ਮੰਤਰੀ ਦੀ ਫਲਾਈਟ ਲੈੰਡ ਨੂੰ ਮੰਜੂਰੀ ਨਹੀਂ : ਯੂ਼ਪੀ ਸਰਕਾਰ

 

BREAKING NEWS : ਪੰਜਾਬ ਮੰਤਰੀ ਪ੍ਰੀਸ਼ਦ ਦੀ ਮੀਟਿੰਗ ਅੱਜ, ਸਮਾਂ ਬਦਲਿਆ

 

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ 'ਚ ਅੱਜ ਪੰਜਾਬ ਕੈਬਨਿਟ ਦੀ ਮੀਟਿੰਗ ਹੋਵੇਗੀ। ਇਸ ਮੀਟਿੰਗ ਦੌਰਾਨ ਕਈ ਅਹਿਮ ਮੁੱਦਿਆਂ ’ਤੇ ਚਰਚਾ ਹੋਵੇਗੀ।  ਦੱਸਣਯੋਗ ਹੈ ਕਿ ਮੀਟਿੰਗ ਕਰਨ ਦਾ ਸਮਾਂ ਪਹਿਲਾਂ ਸਵੇਰੇ 11 ਵਜੇ ਦੇ ਰੱਖਿਆ ਗਿਆ ਸੀ, ਜਿਸ ਨੂੰ ਬਦਲ ਕੇ ਹੁਣ ਸ਼ਾਮ 6 ਵਜੇ ਕੀਤਾ ਗਿਆ ਹੈ। ਸ਼ਾਮ ਨੂੰ ਹੋਣ ਵਾਲੀ ਮੀਟਿੰਗ ਸਬੰਧੀ ਮੰਤਰੀਆਂ ਨੂੰ ਕੋਈ ਏਜੰਡੀ ਜਾਰੀ ਨਹੀਂ ਕੀਤਾ ਗਿਆ ਹੈ। ਚਰਚਾ ਇਹ ਵੀ ਹੈ ਕਿ ਮੀਟਿੰਗ 'ਚ ਸੂਬਾ ਸਰਕਾਰ ਰੇਤ ਬੱਜਰੀ ਸਬੰਧੀ ਆਪਣੀ ਨਵੀਂ ਨੀਤੀ ਪੇਸ਼ ਕਰ ਸਕਦੀ ਹੈ।ਪਹਿਲਾਂ ਮੰਤਰੀ ਪੀਸਦ ਦੀ ਮੀਟਿੰਗ ਮਿਤੀ 04/10/2021 ਦਿਨ ਬੁੱਧਵਾਰ ਨੂੰ ਸਵੇਰੇ 11:00 ਵਜੇ, ਕਮੇਟੀ ਕਮਰਾ, ਦੂਜੀ ਮੰਜ਼ਿਲ, ਪੰਜਾਬ ਸਿਵਲ ਸਕੱਤਰੇਤ-1, ਚੰਡੀਗੜ੍ਹ ਵਿਖੇ ਰੱਖੀ ਗਈ ਸੀ। 

ਪੰਜਾਬ ਸਰਕਾਰ ਵੱਲੋਂ ਸਰਕਾਰੀ ਨੌਕਰੀਆਂ, ਸਿੱਖਿਆ ਅਤੇ ਹੋਰ ਅਪਡੇਟ ਲਈ ਟੈਲੀਗਰਾਮ ਚੈਨਲ ਜੁਆਇੰਨ ਕਰੋ

ਸਿਆਸਤ : ਪੰਜਾਬ ਸਿਆਸਤ ਦੀਆਂ ਖਬਰਾਂ ਪੜ੍ਹਨ ਲਈ ਕਲਿੱਕ ਕਰੋ 
ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਅਹਿਮ ਅਪਡੇਟ , ਪੜ੍ਹੋ ਇਥੇ 

ਪੰਜਾਬ ਐਜੂਕੇਸ਼ਨਲ ਅਪਡੇਟ ਪੜਨ ਲਈ ਇਥੇ ਕਲਿੱਕ ਕਰੋ

LAKHIMPUR KHERI VIOLENCE: ਇੰਟਰਨੈੱਟ ਬੰਦ, ਧਾਰਾ 144 ਲਾਗੂ,NH 24 ਬੰਦ

 


IAS AJOY SHARMA ਹੋਣਗੇ ਨਵੇਂ ਸਿੱਖਿਆ ਸਕੱਤਰ

👇👇👇👇👇👇👇👇👇👇👇👇👇👇


ਸਿਆਸਤ : ਪੰਜਾਬ ਸਿਆਸਤ ਦੀਆਂ ਖਬਰਾਂ ਪੜ੍ਹਨ ਲਈ ਕਲਿੱਕ ਕਰੋ 


ਹੱਥਕੜੀਆਂ ਪਾਓ ਤੇ ਲੈ ਜਾਓ: ਗੁੱਸੇ ਵਿੱਚ ਪ੍ਰਿਯੰਕਾ ਗਾਂਧੀ ਨੇ ਯੂਪੀ ਪੁਲਿਸ ਦੇ ਅਧਿਕਾਰੀਆਂ ਨੂੰ ਤਾੜਨਾ ਕੀਤੀ, ਵੇਖੋ ਵੀਡੀਓ

  

ਤਬਾਦਲੇ ਤੋਂ ਬਾਅਦ ਸਿੱਖਿਆ ਸਕੱਤਰ ਦਾ ਅਧਿਆਪਕਾਂ ਲਈ ਸੰਦੇਸ਼, ਪੜ੍ਹੋ

 ਤਬਾਦਲੇ ਤੋਂ ਬਾਅਦ ਸਿੱਖਿਆ ਸਕੱਤਰ ਦਾ ਅਧਿਆਪਕਾਂ ਲਈ ਸੰਦੇਸ਼, ਪੜ੍ਹੋ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦਾ ਤਬਾਦਲਾ ਹੋ ਗਿਆ ਹੈ, ਉਨ੍ਹਾਂ ਦੀ ਜਗ੍ਹਾ ਆਈਏਐਸ AJOY SHARMA ਨੂੰ ਸਿੱਖਿਆ ਸਕੱਤਰ ( ਸਕੂਲ ਸਿੱਖਿਆ) ਲਗਾਇਆ ਗਿਆ ਹੈ।

ਸੋਸ਼ਲ ਮੀਡੀਆ ਰਾਹੀਂ ਸਿੱਖਿਆ ਸਕੱਤਰ ਨੇ ਅਧਿਆਪਕਾਂ ਲਈ ਸੰਦੇਸ਼ ਭੇਜਿਆ, ਉਨ੍ਹਾਂ ਕਿਹਾ

"*Sat Shree Akal Jee and a very good morning*


*It gives me immense pleasure to share you the news that I have joined as Secretary Higher Education . It has been unforgettable and unique experience of working in the department of school education. During the couse of journey, I was very lucky to meet so many talented, dedicated, hardworking, innovative teachers. I am running short of words to praise you all. I really proud of you all and the department of school education*


*Will always be in touch. Feel free to share anything. Will be glad if I could help in any manner.*


*Please keep it up the momentum you have created. Please do not let it down . We have huge responsibility towards furure generations.*


*Wish you the very best in every aspect of life !!*


Yours sincerely


Krishan Kumar"

👇👇👇👇👇👇👇👇👇👇👇👇👇👇


ਸਿਆਸਤ : ਪੰਜਾਬ ਸਿਆਸਤ ਦੀਆਂ ਖਬਰਾਂ ਪੜ੍ਹਨ ਲਈ ਕਲਿੱਕ ਕਰੋ 


Lecturer recruitment: ਸਕੂਲਾਂ ਵਿੱਚ ਲੈਕਚਰਾਰ ਭਰਤੀ ਲਈ ਨੋਟੀਫਿਕੇਸ਼ਨ ਜਾਰੀ, ਕਰੋ ਡਾਊਨਲੋਡ

 


 ਘਰ ਘਰ ਰੋਜ਼ਗਾਰ ਯੋਜਨਾ ਤਹਿਤ ਮੈਰੀਟੋਰੀਅਸ ਸੁਸਾਇਟੀ, ਪੰਜਾਬ ਦੇ ਪੱਤਰ ਨੂੰ MS/301(A/65079/2021/1847-49 ਮਿਤੀ 24-09-2021 ਅਨੁਸਾਰ ਮੈਰੀਟੋਰੀਅਸ ਸਕੂਲਾਂ ਵਿੱਚ ਵੱਖ ਵੱਖ ਵਿਸੇ  Biology , Mathematics, Physics , Chemistry , Commerce , English ,Punjabi  ਦੇ  Lecturers ਦੀਆਂ  ਅਸਾਮੀਆਂ (ਕੰਟਰੈਕਟ ਤੇ) ਨੂੰ ਭਰਨ ਲਈ ਯੋਗ ਉਮੀਦਵਾਰਾਂ ਪਾਸੋਂ, ਵਿਭਾਗ ਦੀ ਵੈੱਬ ਸਾਈਟ www.educationrecruitmentboard.com ਤੇ ਆਨਲਾਈਨ ਦਰਖਾਸਤਾਂ ਦੀ ਮੰਗ ਮਿਤੀ 20-10-2021 ਤੱਕ ਕੀਤੀ ਗਈ ਹੈ। ਵਿਦਿਅਕ ਯੋਗਤਾ: (i) Should have passed M.Sc OR M.A or any other equivalent qualification, but equivalency certificate should be given by the concerned University or institution at least with 55% marks and should have passed B.Ed with teaching subject Science from a recognized university or institution as per guidelines of University Grants Commission 
 (ii) However, the relaxation to SC/ST, Backward Caste and physically disabled candidates shall be upto 5% as per the Punjab Government rules 

 (i) Knowledge of Punjabi Language of Matriculation Standard  


 ਚੋਣ ਦਾ ਢੰਗ:- ਇਹਨਾਂ ਆਸਮੀਆਂ ਦੀ ਭਰਤੀ ਕਰਨ ਸਬੰਧੀ ਸਟੇਟ ਪੱਧਰ ਤੇ 150 ਅੰਕਾਂ ਦਾ ਲਿਖਤੀ ਟੈਸਟ ਲਿਆ ਜਾਵੇਗਾ, ਜੋ ਇਹਨਾਂ ਆਸਮੀਆਂ ਲਈ ਦਰਸਾਈਆਂ ਗਈਆਂ ਵਿਦਿਅਕ ਪ੍ਰੋਫੈਸ਼ਨਲ ਯੋਗਤਾਵਾਂ ਲਈ ਨਿਰਧਾਰਿਤ ਹੋਰ ਸ਼ਰਤਾਂ ਪੂਰੀਆਂ ਕਰਦੇ ਹੋਣਗੇ ਉਹਨਾਂ ਉਮੀਦਵਾਰਾਂ ਦੀ ਮੈਰਿਟ ਨਿਰੋਲ ਲਿਖਤੀ ਟੈਸਟ ਦੇ ਆਧਾਰ ਤੇ ਬਣਾਈ ਜਾਵੇਗੀ। (ਜੇਕਰ ਇੱਕ ਤੋਂ ਵੱਧ ਉਮੀਦਵਾਰਾਂ ਦੇ ਲਿਖਤੀ ਟੈਸਟ ਵਿਚੋਂ ਬਰਾਬਰ ਅੰਕ ਆਉਂਦੇ ਹਨ ਤਾਂ ਜਿਸ ਉਮੀਦਵਾਰ ਦੀ ਉਮਰ ਵੱਧ ਹੋਵੇਗੀ, ਉਸਨੂੰ ਮੈਰਿਟ ਵਿੱਚ ਪਹਿਲਾਂ ਰੱਖਿਆ ਜਾਵੇਗਾ ਅਤੇ ਜੇਕਰ ਇੱਕ ਤੋਂ ਵੱਧ ਉਮੀਦਵਾਰਾਂ ਦੇ ਅੰਕ ਅਤੇ ਉਮਰ ਦੋਨੋਂ ਇਕੋਂ ਜਿਹੇ ਹੋਣਗੇ ਤਾਂ ਉਮੀਦਵਾਰਾਂ ਦੇ ਪੋਸਟ ਗੈਜੂਏਸ਼ਨ ਵਿੱਚ ਵੱਧ ਪ੍ਰਤੀਸ਼ਤ ਅੰਕ ਹੋਣਗੇ, ਉਸ ਨੂੰ ਮੈਰਿਟ ਵਿੱਚ ਪਹਿਲਾਂ ਰੱਖਿਆ ਜਾਵੇਗਾ। 


 ਅਦਾਇਗੀ ਯੋਗ ਰਕਮ ,:  ਚੁਣੇ ਗਏ ਲੈਕਚਰਾਰਾਂ ਨੂੰ 38750+1500 (Residential Allowance (Fixed) ਪ੍ਰਤੀ ਮਹੀਨਾ ਉੱਕਾ-ਪੁੱਕਾ ਦਿੱਤੀ ਤਨਖਾਹ ਜਾਵੇਗੀ। 

 ਉਮਰ ਸੀਮਾ:- i) ਮਿਤੀ 01.01.2021 ਨੂੰ ਉਮਰ 18 ਤੋਂ 37 ਸਾਲ ਦਰਮਿਆਨ ਹੋਵੇ।
 i) ਪੰਜਾਬ ਰਾਜ ਦੇ ਅਨੁਸੂਚਿਤ ਜਾਤੀ ਅਤੇ ਪੱਛੜੀ ਸ਼੍ਰੇਣੀ ਦੇ ਉਮੀਦਵਾਰਾਂ ਦੀ ਉਪਰਲੀ ਉਮਰ ਸੀਮਾਂ ਦੀ ਹੋਂਦ ਵਿੱਚ 5 ਸਾਲ ਦੀ ਛੋਟ ਹੋਵੇਗੀ। ਪੰਜਾਬ, ਹੋਰ ਰਾਜਾਂ ਅਤੇ ਕੇਂਦਰੀ ਸਰਕਾਰ ਦੇ ਕਰਮਚਾਰੀਆਂ ਦੀ ਉਪਰਲੀ ਸੀਮਾ ਵਿੱਚ ਪੰਜਾਬ ਸਰਕਾਰ ਦੇ ਰੂਲਾ/ਨਿਯਮਾਂ ਤਹਿਤ ਛੋਟ ਹੋਵੇਗੀ ਜੋ ਕਿ ਵੱਧ ਤੋਂ ਵੱਧ 45 ਸਾਲ ਦੀ ਉਮਰ ਤੱਕ ਹੋਵੇਗੀ। ਪੰਜਾਬ ਰਾਜ ਦੀਆਂ ਵਿਧਵਾਂ ਅਤੇ ਤਲਾਕਸ਼ੁਦਾ ਔਰਤਾਂ ਦੀ ਉਪਰਲੀ ਸੀਮਾ ਦੀ ਹੋਂਦ ਵਿੱਚ 42 ਸਾਲ ਤੱਕ ਦੀ ਛੋਟ ਹੋਵੇਗੀ। ਪੰਜਾਬ ਦੇ ਸਰੀਰ ਪੱਖੋਂ ਵਿਲੱਖਣ ਉਮੀਦਵਾਰਾਂ ਦੀ ਉਮਰ ਹੱਦ ਸੀਮਾ ਦੀ ਹੱਦ ਵਿੱਚ 10 ਸਾਲ ਦੀ ਛੋਟ ਹੋਵੇਗੀ। 

👇👇👇👇👇👇👇👇👇👇👇👇👇👇

ਪੰਜਾਬ ਸਰਕਾਰ ਵੱਲੋਂ ਸਰਕਾਰੀ ਨੌਕਰੀਆਂ, ਸਿੱਖਿਆ ਅਤੇ ਹੋਰ ਅਪਡੇਟ ਲਈ ਟੈਲੀਗਰਾਮ ਚੈਨਲ ਜੁਆਇੰਨ ਕਰੋ 
🖕🖕🖕🖕🖕🖕🖕🖕🖕

ਸਿਆਸਤ : ਪੰਜਾਬ ਸਿਆਸਤ ਦੀਆਂ ਖਬਰਾਂ ਪੜ੍ਹਨ ਲਈ ਕਲਿੱਕ ਕਰੋ 
ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਅਹਿਮ ਅਪਡੇਟ , ਪੜ੍ਹੋ ਇਥੇ 

DOWNLOAD OFFICIAL NOTIFICATION FOR THE RECRUITMENT OF LECTURER CLICK BELOW ,LINK FOR APPLYING THESE POSTS GIVEN BELOW

 Recruitment of Lecturer biology for meritorious schools

36 IAS / PCS ਅਧਿਕਾਰੀਆਂ ਦੇ ਤਬਾਦਲੇ, ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦਾ ਹੋਇਆ ਤਬਾਦਲਾ, ਦਿੱਤਾ ਉਚੱ ਸਿੱਖਿਆ ਵਿਭਾਗ👇👇👇👇👇👇👇👇👇👇👇👇👇👇


ਸਿਆਸਤ : ਪੰਜਾਬ ਸਿਆਸਤ ਦੀਆਂ ਖਬਰਾਂ ਪੜ੍ਹਨ ਲਈ ਕਲਿੱਕ ਕਰੋ 


ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖੁਦ ਸ਼ੁਰੂ ਕਰਨਗੇ ਦਫ਼ਤਰਾਂ ਦੀ ਅਚਨਚੇਤ ਚੈਕਿੰਗ

 

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਪੰਜਾਬ ਦੇ ਦਫ਼ਤਰਾਂ 'ਚ ਅਚਨਚੇਤ ਚੈਕਿੰਗ ਦੌਰੇ ਸ਼ੁਰੂ ਕੀਤੇ ਜਾਣਗੇ ਤਾਂ ਜੋ ਦੇਖਿਆ ਜਾ ਸਕੇ ਕਿ ਮੁਲਾਜ਼ਮ ਸਮੇਂ ਸਿਰ ਦਫ਼ਤਰਾਂ 'ਚ ਪਹੁੰਚ ਕੇ ਆਪਣਾ ਕੰਮ ਸਹੀ ਤਰੀਕੇ ਕਰ ਰਹੇ ਹਨ ਜਾਂ ਨਹੀਂ । ਪ੍ਰਾਪਤ ਜਾਣਕਾਰੀ ਅਨੁਸਾਰ ਇਸ ਸਬੰਧੀ ਮੁੱਖ ਮੰਤਰੀ ਦਫ਼ਤਰ ਤੇ ਪੁਲਿਸ ਮੁਖੀ ਦਫ਼ਤਰ ਵਲੋਂ ਤਾਲਮੇਲ ਬਣਾ ਕੇ ਯੋਜਨਾ ਤਿਆਰ ਕੀਤੀ ਜਾਵੇਗੀ। ਸੂਚਨਾ ਅਨੁਸਾਰ ਲੋਕਾਂ ਵਲੋਂ ਸਰਕਾਰੀ ਬਾਬੂਆਂ ਵਲੋਂ ਨਿੱਕੇ-ਨਿੱਕੇ ਕੰਮਾਂ ਲਈ ਬੇਵਜ਼ਾ ਪ੍ਰੇਸ਼ਾਨ ਕਰਨਾ ਤੇ ਕੰਮ ਨੂੰ ਲਟਕਾ ਕੇ ਰੱਖਣ ਸਬੰਧੀ ਵੀਡਬੈਕ ਦਿੱਤੀ ਗਈ ਹੈ।


 ਇਸ ਦੇ ਇਲਾਵਾ ਮੁੱਖ ਮੰਤਰੀ ਦਫ਼ਤਰ ਕੋਲ ਵੀ ਵੀਡਬੈਕ ਪੁੱਜੀ ਹੈ ਕਿ ਰਾਜ ਦੀਆਂ ਤਹਿਸੀਲਾਂ 'ਚ ਲੋਕ ਜਿੱਥੇ ਜ਼ਿਆਦਾ ਖੱਜਲ ਖ਼ੁਆਰ ਹੋ ਰਹੇ  ਹਨ ਉੱਥੇ ਤਹਿਸੀਲਾਂ 'ਚ ਭ੍ਰਿਸ਼ਟਾਚਾਰ ਨੂੰ ਵੀ ਨੱਥ ਪਾਉਣੀ ਬੇਹੱਦ ਜ਼ਰੂਰੀ ਹੈ ।


 ਮੁੱਖ ਮੰਤਰੀ ਦਫ਼ਤਰ ਦੇ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਮੁੱਖ ਮੰਤਰੀ ਨੇ ਹੁਕਮ ਦਿੱਤੇ ਹਨ ਕਿ ਸਾਰੇ ਸਰਕਾਰੀ ਵਿਭਾਗਾਂ ਵਿਚ ਤਾਇਨਾਤ ਅਜਿਹੇ ਅਧਿਕਾਰੀਆਂ ਤੇ ਸਰਕਾਰੀ ਬਾਬੂਆਂ ਦੀ ਸੂਚੀ ਤਿਆਰ ਕੀਤੀ ਜਾਵੇ ਜੋ ਭਿਸ਼ਟਾਚਾਰ ਦੇ ਕੇਸਾਂ 'ਚ ਫਸੇ ਰਹੇ ਹਨ। ਇਹ ਸੂਚੀ ਤਿਆਰ ਹੋਣ ਮਗਰੋਂ ਸਰਕਾਰ ਇਸ ਗੱਲ ਨੂੰ ਯਕੀਨੀ ਬਣਾਉਣ ਦੀ ਤਿਆਰੀ 'ਚ ਹੈ ਕਿ ਭ੍ਰਿਸ਼ਟਾਚਾਰ ਦੇ ਕੇਸਾਂ 'ਚ ਫਸੇ ਸਰਕਾਰੀ ਬਾਬੂਆਂ ਨੂੰ ਚੰਗੀ ਜਗਾ ਤਾਇਨਾਤੀ ਤੇ ਚੰਗਾ ਅਹੁਦਾ ਨਾ ਦਿੱਤਾ ਜਾਵੇ।


ਨੈਸ਼ਨਲ ਅਚੀਵਮੈਂਟ ਸਰਵੇਖਣ: ਖਰਾਬ ਨਤੀਜਿਆਂ ਲਈ ਸਕੂਲ ਮੁੱਖੀ ਹੋਣਗੇ ਜਿੱਮੇਵਾਰ

 


ਕੇਂਦਰੀ ਮੰਤਰਾਲੇ ਵੱਲੋਂ ਦੇਸ਼ ਭਰ ਦੇ ਸਕੂਲਾਂ ਦੇ ਵਿਦਿਆਰਥੀਆਂ ਦਾ ਬੰਧਿਕ ਪੱਧਰ ਜਾਣਨ ਲਈ ਨੈਸ਼ਨਲ ਅਚੀਵਮੈਂਟ ਸਰਵੇਖਣ ਕਰਵਾਇਆ ਜਾਵੇਗਾ। 


 ਇਹ ਪ੍ਰੀਖਿਆ ਦੇਸ਼ ਭਰ ਦੇ ਸਕੂਲਾਂ ਚ 12 ਨਵੰਬਰ ਨੂੰ ਹੋਵੇਗੀ। ਇਸ ਪ੍ਰੀਖਿਆ ਦੇ ਆਧਾਰ ਤੇ ਦੇਸ਼ ਭਰ ਦੇ ਸਕੂਲਾਂ ਦੀ ਰੈਂਕਿੰਗ ਕੀਤੀ ਜਾਵੇਗੀ। ਐੱਨਸੀਈਆਰਟੀ ਵੱਲੋਂ ਕਰਵਾਈ ਜਾ ਰਹੀ ਇਹ ਪ੍ਰੀਖਿਆ ਦੇਸ਼ ਭਰ ਦੇ 1,23,729 ਸਕੂਲਾਂ ਦੇ 38,87,759 ਵਿਦਿਆਰਥੀ ਦੇਣਗੇ, ਜਦਕਿ ਇਸ ਦੀ ਰਿਪੋਰਟ ਸੀਬੀਐੱਸਈ ਵੱਲੋਂ ਤਿਆਰ ਕੀਤੀ ਜਾਵੇਗੀ। 


 ਪ੍ਰੀਖਿਆ ਲਈ ਪੰਜਾਬ ਤੇ 3722, ਹਰਿਆਣਾ ਦੇ 3230 ਤੇ ਚੰਡੀਗੜ੍ਹ ਦੇ 106 ਸਕੂਲਾਂ ਦੀ ਚੋਣ ਕੀਤੀ ਗਈ ਹੈ। ਅਧਿਕਾਰੀ ਨੇ ਦੱਸਿਆ ਕਿ ਇਸ ਪ੍ਰੀਖਿਆ ਦੇ ਆਧਾਰ 'ਤੇ ਮਾੜੇ ਨਤੀਜਿਆਂ ਵਾਲੇ ਸਕੂਲਾਂ ਮੁਖੀਆਂ ਦੀ ਜਵਾਬਦੇਹੀ ਤੈਅ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਹ ਪ੍ਰੀਖਿਆ ਤੀਜੀ, ਪੰਜਵੀਂ, ਅੱਠਵੀਂ ਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਲਈ ਹੋਵੇਗੀ। 


👇👇👇👇👇👇👇👇👇👇👇👇👇👇


ਸਿਆਸਤ : ਪੰਜਾਬ ਸਿਆਸਤ ਦੀਆਂ ਖਬਰਾਂ ਪੜ੍ਹਨ ਲਈ ਕਲਿੱਕ ਕਰੋ 


ਇਨ੍ਹਾਂ ਵਿਦਿਆਰਥੀਆਂ ਦੀ ਭਾਸ਼ਾ, ਗਣਿਤ, ਵਿਗਿਆਨ, ਸਮਾਜਿਕ ਸਿੱਖਿਆ ਦੀ ਪ੍ਰੀਖਿਆ ਇਕੋ ਦਿਨ ਜਾਵੇਗੀ। ਇਸ ਪ੍ਰੀਖਿਆ ਦੇ ਅਧਾਰ ਤੇ ਵਿਦਿਆਰਥੀਆਂ ਦੀਆਂ ਖਾਮੀਆਂ ਨੂੰ ਜਾਂਚਿਆ ਜਾਵੇਗਾ।

SCHOOL LECTURER RECRUITMENT OFFICIAL NOTIFICATION DOWNLOAD HERE


DOWNLOAD OFFICIAL NOTIFICATION FOR THE RECRUITMENT OF LECTURER CLICK BELOW ,

LINK FOR APPLYING ONLINE  CLICK HERE 

 Recruitment of Lecturer biology for meritorious schools


 Recruitment of Lecturer Chemistry for meritorious schools


  Recruitment of Lecturer Commerce for meritorious schools 


Recruitment of Lecturer English for meritorious schools Recruitment of Lecturer Math for meritorious schools

 Recruitment of Lecturer Physics for meritorious schools 


Recruitment of Lecturer Punjabi for meritorious schools 

👇👇👇👇👇👇👇👇👇👇👇👇👇👇


ਸਿਆਸਤ : ਪੰਜਾਬ ਸਿਆਸਤ ਦੀਆਂ ਖਬਰਾਂ ਪੜ੍ਹਨ ਲਈ ਕਲਿੱਕ ਕਰੋ RECENT UPDATES

Today's Highlight