Sunday, 3 October 2021

ਲਖੀਮਪੁਰ ਖੇਰੀ ਚ ਕਿਸਾਨਾਂ ਦੀਆਂ ਕੀਤੀਆਂ ਹੱਤਿਆਵਾਂ ਦੇ ਵਿਰੋਧ ਵਿਚ ਕਿਰਤੀ ਕਿਸਾਨ ਯੂਨੀਅਨ ਨੇ ਯੂ.ਪੀ ਦੇ ਉੱਪ ਮੁੱਖਮੰਤਰੀ ਦਾ ਪੁਤਲਾ ਫੂਕਿਆ

 ਲਖੀਮਪੁਰ ਖੇਰੀ ਚ ਕਿਸਾਨਾਂ ਦੀਆਂ ਕੀਤੀਆਂ ਹੱਤਿਆਵਾਂ ਦੇ ਵਿਰੋਧ ਵਿਚ ਕਿਰਤੀ ਕਿਸਾਨ ਯੂਨੀਅਨ ਨੇ ਯੂ.ਪੀ ਦੇ ਉੱਪ ਮੁੱਖਮੰਤਰੀ ਦਾ ਪੁਤਲਾ ਫੂਕਿਆ

ਨਵਾਂਸ਼ਹਿਰ 3 ਅਕਤੂਬਰ (

           ) ਲਖੀਮਪੁਰ ਖੇਰੀ ਵਿਖੇ ਉੱਤਰ ਪ੍ਰਦੇਸ਼ ਦੇ ਉੱਪ ਮੁੱਖ ਮੰਤਰੀ ਦੀਨੇਸ਼ ਸ਼ਰਮਾ ਦਾ ਵਿਰੋਧ ਕਰ ਰਹੇ ਕਿਸਾਨਾਂ ਉੱਤੇ ਭਾਜਪਾ ਸਾਂਸਦ ਦੇ ਲੜਕੇ ਅਜੇ ਮਿਸ਼ਰਾ ਵਲੋਂ ਗੱਡੀ ਚਾੜ੍ਹਕੇ ਚਾਰ ਕਿਸਾਨਾਂ ਨੂੰ ਮੌਤ ਦੇ ਘਾਟ ਉਤਾਰਨ ਅਤੇ ਕਈ ਕਿਸਾਨਾਂ ਨੂੰ ਜਖਮੀ ਕਰਨ ਦੇ ਵਿਰੋਧ ਵਿਚ ਕਿਰਤੀ ਕਿਸਾਨ ਯੂਨੀਅਨ ਵਲੋਂ ਸਥਾਨਕ ਅੰਬੇਡਕਰ ਚੌਂਕ ਵਿਚ ਦੀਨੇਸ਼ ਸ਼ਰਮਾ ਦਾ ਪੁਤਲਾ ਫੂਕਕੇ ਅਜੇ ਮਿਸ਼ਰਾ ਅਤੇ ਉਸਦੇ ਸਾਥੀਆਂ ਵਿਰੁੱਧ ਕਤਲ ਦਾ ਮੁਕੱਦਮਾ ਦਰਜ ਕਰਕੇ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਗਈ।
ਇਸ ਮੌਕੇ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਭੁਪਿੰਦਰ ਸਿੰਘ ਵੜੈਚ ਨੇ ਕਿਹਾ ਕਿ ਭਾਜਪਾ ਦਾ ਬਹੁਤ ਹੀ ਘਟੀਆ ਅਤੇ ਨਿੰਦਣਯੋਗ ਕਾਰਨਾਮਾ ਹੈ।ਭਾਜਪਾ ਬੁਖਲਾਹਟ ਵਿਚ ਆਕੇ ਕਿਸਾਨਾਂ ਦੇ ਕਤਲ ਕਰਨ ਦੇ ਰਾਹ ਪੈ ਗਈ ਹੈ।ਇਸ ਮੌਕੇ ਮੱਖਣ ਸਿੰਘ ਭਾਨਮਜਾਰਾ, ਸੁਰਜੀਤ ਕੌਰ ਉਟਾਲ, ਮਨਜੀਤ ਕੌਰ ਅਲਾਚੌਰ, ਜਸਬੀਰ ਦੀਪ, ਪੁਨੀਤ ਬਛੌੜੀ, ਬਿੱਲਾ ਗੁੱਜਰ,ਹਰੀ ਲਾਲ, ਹਰੀ ਰਾਮ, ਜਸਵੀਰ ਸਿੰਘ ਮਹਾਲੋਂ ਆਗੂ ਵੀ ਮੌਜੂਦ ਸਨ।

ਕੈਪਸ਼ਨ :ਯੂ.ਪੀ ਦੇ ਉੱਪ ਮੁੱਖਮੰਤਰੀ ਦਾ ਪੁਤਲਾ ਫੂਕਦੇ ਹੋਏ ਕਿਸਾਨ।

👇👇👇👇👇👇👇👇👇👇👇👇👇👇

ਪੰਜਾਬ ਸਰਕਾਰ ਵੱਲੋਂ ਸਰਕਾਰੀ ਨੌਕਰੀਆਂ, ਸਿੱਖਿਆ ਅਤੇ ਹੋਰ ਅਪਡੇਟ ਲਈ ਟੈਲੀਗਰਾਮ ਚੈਨਲ ਜੁਆਇੰਨ ਕਰੋ 
🖕🖕🖕🖕🖕🖕🖕🖕🖕

ਸਿਆਸਤ : ਪੰਜਾਬ ਸਿਆਸਤ ਦੀਆਂ ਖਬਰਾਂ ਪੜ੍ਹਨ ਲਈ ਕਲਿੱਕ ਕਰੋ 
ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਅਹਿਮ ਅਪਡੇਟ , ਪੜ੍ਹੋ ਇਥੇ ਵੱਡੀ ਖ਼ਬਰ : ਪੰਜਾਬ ਪੁਲਿਸ ਨੇ ਸਬ-ਇੰਸਪੈਕਟਰਾਂ ਦੀ ਭਰਤੀ ਲਈ ਪ੍ਰੀਖਿਆ ਕੀਤੀ ਰੱਦ

 ਚੰਡੀਗੜ੍ਹ, 3 ਅਕਤੂਬਰ, 2021: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀਆਂ ਹਦਾਇਤਾਂ 'ਤੇ ਭਰਤੀ ਲਈ ਇਮਤਿਹਾਨ ਪ੍ਰਕਿਰਿਆ ਦੀ ਨਿਰਪੱਖਤਾ ਅਤੇ ਨਿਰਪੱਖਤਾ ਨੂੰ ਬਣਾਈ ਰੱਖਣ ਲਈ, ਪੰਜਾਬ ਪੁਲਿਸ ਸਬ-ਇੰਸਪੈਕਟਰ (ਐਸਆਈ) ਦੀਆਂ 560 ਅਸਾਮੀਆਂ ਭਰਨ ਲਈ ਲਈਆਂ ਗਈਆਂ ਪ੍ਰੀਖਿਆਵਾਂ ਨੂੰ ਰੱਦ ਕਰ ਦਿੱਤਾ ਹੈ।  ਪੰਜਾਬ ਪੁਲਿਸ ਦੇ ਚਾਰ ਕਾਡਰਾਂ/ਵਿੰਗਾਂ (ਇਨਵੈਸਟੀਗੇਸ਼ਨ, ਡਿਸਟ੍ਰਿਕਟ, ਆਰਮਡ ਪੁਲਿਸ ਅਤੇ ਇੰਟੈਲੀਜੈਂਸ) ਵਿੱਚ ਐਸਆਈਜ਼ ਦੀ ਭਰਤੀ ਲਈ ਸਾਂਝੇ ਕੰਪਿਉਟਰ ਅਧਾਰਤ ਟੈਸਟ 17 ਅਗਸਤ ਤੋਂ 24 ਅਗਸਤ, 2021 ਤੱਕ ਰਾਜ ਦੇ ਵੱਖ -ਵੱਖ ਕੇਂਦਰਾਂ ਤੇ ਹੋਏ ਸਨ।


 ਪੰਜਾਬ ਪੁਲਿਸ ਦੇ ਸਰਕਾਰੀ ਬੁਲਾਰੇ ਨੇ ਐਤਵਾਰ ਨੂੰ ਦੱਸਿਆ ਕਿ ਐਸਆਈਜ਼ ਦੀ ਭਰਤੀ ਲਈ ਨਵੀਆਂ ਪ੍ਰੀਖਿਆਵਾਂ ਕਰਵਾਉਣ ਦੀਆਂ ਤਰੀਕਾਂ ਜਲਦੀ ਹੀ ਨੋਟੀਫਾਈ ਕੀਤੀਆਂ ਜਾਣਗੀਆਂ।


 ਐਸਆਈ ਦੀ ਭਰਤੀ ਲਈ ਗਠਿਤ ਕੀਤੇ ਗਏ ਭਰਤੀ ਬੋਰਡ ਨੇ ਧੋਖਾਧੜੀ ਦੇ ਬਾਅਦ ਪ੍ਰੀਖਿਆਵਾਂ ਨੂੰ ਰੱਦ ਕਰਨ ਦੀ ਸਿਫਾਰਸ਼ ਕੀਤੀ ਸੀ ਅਤੇ ਟੈਸਟਾਂ ਵਿੱਚ ਦੁਰਵਰਤੋਂ ਦੀ ਰਿਪੋਰਟ ਕੀਤੀ ਗਈ ਸੀ. ਇਸ ਸਬੰਧ ਵਿੱਚ, ਡੀਜੀਪੀ ਦਫਤਰ ਨੂੰ 27 ਸਤੰਬਰ, 2021 ਨੂੰ ਰਿਪੋਰਟ ਪ੍ਰਾਪਤ ਹੋਈ ਅਤੇ ਡੀਜੀਪੀ ਨੇ ਸ਼ਨੀਵਾਰ (2 ਅਕਤੂਬਰ) ਨੂੰ ਭਰਤੀ ਬੋਰਡ ਦੀਆਂ ਸਿਫਾਰਸ਼ਾਂ ਨੂੰ ਪ੍ਰਵਾਨਗੀ ਦੇ ਦਿੱਤੀ।


👇👇👇👇👇👇👇👇👇👇👇👇👇👇

ਪੰਜਾਬ ਸਰਕਾਰ ਵੱਲੋਂ ਸਰਕਾਰੀ ਨੌਕਰੀਆਂ, ਸਿੱਖਿਆ ਅਤੇ ਹੋਰ ਅਪਡੇਟ ਲਈ ਟੈਲੀਗਰਾਮ ਚੈਨਲ ਜੁਆਇੰਨ ਕਰੋ 
🖕🖕🖕🖕🖕🖕🖕🖕🖕

ਸਿਆਸਤ : ਪੰਜਾਬ ਸਿਆਸਤ ਦੀਆਂ ਖਬਰਾਂ ਪੜ੍ਹਨ ਲਈ ਕਲਿੱਕ ਕਰੋ 
ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਅਹਿਮ ਅਪਡੇਟ , ਪੜ੍ਹੋ ਇਥੇ  ਬੁਲਾਰੇ ਨੇ ਅੱਗੇ ਦੱਸਿਆ ਕਿ ਧੋਖਾਧੜੀ ਅਤੇ ਦੁਰਵਰਤੋਂ ਸੰਬੰਧੀ ਸ਼ਿਕਾਇਤਾਂ ਦੇ ਆਧਾਰ 'ਤੇ ਪੰਜਾਬ ਪੁਲਿਸ ਪਹਿਲਾਂ ਹੀ ਐਸਏਐਸ ਨਗਰ, ਪਟਿਆਲਾ ਅਤੇ ਖੰਨਾ ਜ਼ਿਲ੍ਹਿਆਂ ਸਮੇਤ ਤਿੰਨ ਐਫਆਈਆਰ ਦਰਜ ਕਰ ਚੁੱਕੀ ਹੈ।


 ਬੁਲਾਰੇ ਨੇ ਕਿਹਾ ਕਿ 15 ਸਤੰਬਰ 2021 ਨੂੰ ਡੀਜੀਪੀ ਨੇ ਏਡੀਜੀਪੀ ਪ੍ਰਮੋਦ ਬਾਨ, ਏਡੀਜੀਪੀ ਵਿਸ਼ੇਸ਼ ਅਪਰਾਧ ਅਤੇ ਆਰਥਿਕ ਅਪਰਾਧ ਵਿੰਗ ਪੰਜਾਬ ਦੀ ਅਗਵਾਈ ਵਿੱਚ ਇੱਕ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦਾ ਗਠਨ ਵੀ ਕੀਤਾ ਸੀ ਤਾਂ ਜੋ ਇਸ ਸਬੰਧ ਵਿੱਚ ਦਰਜ ਮਾਮਲਿਆਂ ਦੀ ਨਿਰਪੱਖ ਅਤੇ ਤੇਜ਼ੀ ਨਾਲ ਜਾਂਚ ਕੀਤੀ ਜਾ ਸਕੇ। ਐਸਆਈਟੀ ਨੇ ਪਹਿਲਾਂ ਹੀ ਉਕਤ ਮਾਮਲਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਹੁਣ ਤੱਕ ਤਿੰਨ ਐਫਆਈਆਰ ਵਿੱਚ 20 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ।


 

ਮੁੱਖ ਮੰਤਰੀ ਨੇ ਲੋਕਾਂ ਦੀਆਂ ਸ਼ਿਕਾਇਤਾਂ ਨੂੰ ਤਰਜੀਹੀ ਤੌਰ ’ਤੇ ਨਿਪਟਾਉਣ ਲਈ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਅਤੇ ਜਵਾਬਦੇਹੀ ’ਤੇ ਦਿੱਤਾ ਜ਼ੋਰ

7445 ਲਾਭਪਾਤਰੀਆਂ ਲਈ 12.73 ਕਰੋੜ ਰੁਪਏ ਦੀ ਕਰਜ਼ਾ ਰਾਹਤ ਸਕੀਮ ਦੀ ਸੰਕੇਤਕ ਸ਼ੁਰੂਆਤ ਵਜੋਂ ਚਮਕੌਰ ਸਾਹਿਬ ਦੇ 25 ਖੇਤ ਕਾਮਿਆਂ ਤੇ ਬੇਜ਼ਮੀਨੇ ਕਿਸਾਨਾਂ ਨੂੰ ਦਿੱਤੇ ਕਰਜ਼ਾ ਮੁਆਫ਼ੀ ਦੇ ਸਰਟੀਫੀਕੇਟ


ਚਮਕੌਰ ਸਾਹਿਬ ਵਿਧਾਨ ਸਭਾ ਹਲਕੇ ਦੇ ਪਿੰਡਾਂ ਦੀਆਂ ਰਿਹਾਇਸ਼ੀ ਜਾਇਦਾਦਾਂ ਦੀ ਡਰੋਨ ਤਕਨਾਲੋਜੀ ਨਾਲ ਮੈਪਿੰਗ ਕਰਨ ਵਾਲੇ ਪਾਇਲਟ ਪ੍ਰਾਜੈਕਟ ਦੀ ਕੀਤੀ ਸ਼ੁਰੂਆਤ

ਰੂਪਨਗਰ 03 ਅਕਤੂਬਰ

 ਸੂਬੇ ਭਰ ਦੇ ਲੋਕਾਂ ਲਈ ਸਾਫ ਅਤੇ ਪਾਰਦਰਸ਼ੀ ਪ੍ਰਸ਼ਾਸਨ ਯਕੀਨੀ ਬਣਾਉਣ ਲਈ ਆਪਣੀ ਸਰਕਾਰ ਦੀ ਦ੍ਰਿੜ ਵਚਨਬੱਧਤਾ ਨੂੰ ਦੁਹਰਾਉਂਦਿਆਂ ਪੰਜਾਬ ਦੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਅੱਜ ਕਿਹਾ ਕਿ ਸਾਰੇ ਸਿਵਲ ਅਤੇ ਪੁਲਿਸ ਅਧਿਕਾਰੀਆਂ ਨੂੰ ਲੋਕਾਂ ਦੀਆਂ ਸ਼ਿਕਾਇਤਾਂ ਨੂੰ ਪਹਿਲ ਦੇ ਅਧਾਰ ਅਤੇ ਤੁਰੰਤ ਨਿਪਟਾਉਣ ਲਈ ਜਵਾਬਦੇਹ ਅਤੇ ਜ਼ਿੰਮੇਵਾਰ ਬਣਾਇਆ ਜਾਵੇਗਾ।ਮਿਸ਼ਨ ਲਾਲ ਲਕੀਰ ਅਧੀਨ ਸ੍ਰੀ ਚਮਕੌਰ ਸਾਹਿਬ ਵਿਧਾਨ ਸਭਾ ਹਲਕੇ ਦੀਆਂ ਪੇਂਡੂ ਜਾਇਦਾਦਾਂ ਦੀ ਡਿਜੀਟਲ ਮੈਪਿੰਗ ਲਈ ਡਰੋਨ ਤਕਨਾਲੋਜੀ ਵਾਲਾ ਪਾਇਲਟ ਪ੍ਰਾਜੈਕਟ ਲਾਂਚ ਕਰਨ ਦੇ ਨਾਲ -ਨਾਲ ਖੇਤ ਕਾਮਿਆਂ ਅਤੇ ਬੇਜ਼ਮੀਨੇ ਕਾਸ਼ਤਕਾਰਾਂ ਨੂੰ ਕਰਜ਼ਾ ਮੁਆਫੀ ਸਰਟੀਫੀਕੇਟ ਸੌਂਪਣ ਲਈ ਕਰਵਾਏ ਸੂਬਾ ਪੱਧਰੀ ਸਮਾਗਮ ਦੌਰਾਨ ਮੋਰਿੰਡਾ ਵਿਖੇ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਸਰਕਾਰ ਦੇ ਕੰਮਕਾਜ ਵਿੱਚ ਲੋਕਾਂ ਦੇ ਭਰੋਸੇ ਨੂੰ ਮੁੜ ਬਹਾਲ ਕਰਨ ਲਈ ਲੋਕਾਂ ਖਾਸ ਕਰਕੇ ਗਰੀਬਾਂ ਅਤੇ ਕਮਜ਼ੋਰ ਵਰਗ ਦੇ ਲੋਕਾਂ ਦੀਆਂ ਜਾਇਜ਼ ਸ਼ਿਕਾਇਤਾਂ ਦੇ ਫੌਰੀ ਨਿਪਟਾਰੇ ਦੀ ਲੋੜ ‘ਤੇ ਜੋਰ ਦਿੱਤਾ।

ਸ. ਚੰਨੀ ਨੇ ਕਿਹਾ ਕਿ ਜੇਕਰ ਕੋਈ ਵਿਅਕਤੀ ਗਲਤ ਕੰਮਾਂ ਵਿੱਚ ਸ਼ਾਮਲ ਪਾਇਆ ਜਾਂਦਾ ਹੈ ਤਾਂ ਉਸਨੂੰ ਬਖਸ਼ਿਆ ਨਹੀਂ ਜਾਵੇਗਾ ਜਦੋਂ ਕਿ ਨਿਰਦੋਸ਼ ਅਤੇ ਇਮਾਨਦਾਰ ਨੂੰ ਪੁਲਿਸ ਕਿਸੇ ਵੀ ਰੂਪ ’ਚ ਪ੍ਰੇਸ਼ਾਨ ਨਹੀਂ ਕਰੇਗੀ। ਉਨਾਂ ਕਿਹਾ ਕਿ ਸੂਬਾਈ ਪ੍ਰਸ਼ਾਸਨ ਵੱਲੋਂ ਸਾਰੇ ਸਿਵਲ ਅਤੇ ਪੁਲਿਸ ਅਧਿਕਾਰੀਆਂ ਨੂੰ ਪਹਿਲਾਂ ਹੀ ਵਿਸਥਾਰਤ ਨਿਰਦੇਸ਼ ਜਾਰੀ ਕੀਤੇ ਜਾ ਚੁੱਕੇ ਹਨ ਤਾਂ ਜੋ ਲੋਕਾਂ ਤੱਕ ਉਨਾਂ ਦੀ ਪਹੁੰਚ ਯਕੀਨੀ ਬਣਾਈ ਜਾ ਸਕੇ ਅਤੇ ਨਾਲ ਹੀ ਲੋਕਾਂ ਦੇ ਨੁਮਾਇੰਦਿਆਂ ਜਿਵੇਂ ਕਿ ਵਿਧਾਇਕ, ਸਰਪੰਚਾਂ, ਪੰਚਾਂ, ਕੌਂਸਲਰਾਂ ਆਦਿ ਨੂੰ ਬਣਦਾ ਸਤਿਕਾਰ ਦਿੱਤਾ ਜਾ ਸਕੇ।

ਸ. ਚੰਨੀ ਨੇ ਭਾਵੁਕ ਹੁੰਦਿਆਂ ਸ੍ਰੀ ਚਮਕੌਰ ਸਾਹਿਬ ਵਿਧਾਨ ਸਭਾ ਹਲਕੇ ਦੇ ਲੋਕਾਂ ਦਾ ਧੰਨਵਾਦ ਕੀਤਾ ਜਿਹਨਾਂ ਨੇ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਦੁਆਰਾ ਬਖਸ਼ੀ ਇਸ ਪਵਿੱਤਰ ਧਰਤੀ ਦੇ ਨਿਮਾਣੇ ਸੇਵਕ ਵਜੋਂ ਉਨ੍ਹਾਂ ਦੀ ਲੀਡਰਸ਼ਿਪ ਵਿੱਚ ਭਰੋਸਾ ਪ੍ਰਗਟਾਇਆ ਹੈ। ਮੁੱਖ ਮੰਤਰੀ ਨੇ ਤਾ-ਉਮਰ ਪੂਰੀ ਸ਼ਰਧਾ, ਇਮਾਨਦਾਰੀ ਅਤੇ ਵਚਨਬੱਧਤਾ ਨਾਲ ਖੇਤਰ ਦੇ ਵਿਕਾਸ ਅਤੇ ਲੋਕਾਂ ਦੀ ਭਲਾਈ ਲਈ ਉਨ੍ਹਾਂ ਦੀ ਸੇਵਾ ਕਰਨ ਦਾ ਭਰੋਸਾ ਦਿੱਤਾ। ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਦੀਆਂ ਇੱਛਾਵਾਂ ਦੀ ਕਦਰ ਕਰਦਿਆਂ ਉਹ ਅਗਲੇ 3-4 ਮਹੀਨਿਆਂ ਵਿੱਚ ਇਲਾਕੇ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਣਗੇ।

ਮੁੱਖ ਮੰਤਰੀ ਨੇ ਇਸ ਖੇਤਰ ਲਈ ਕਈ ਵਿਕਾਸ ਪ੍ਰੋਜੈਕਟਾਂ ਦਾ ਐਲਾਨ ਵੀ ਕੀਤਾ ਜਿਨ੍ਹਾਂ ਵਿੱਚ 114 ਕਰੋੜ ਰੁਪਏ ਦੀ ਲਾਗਤ ਨਾਲ ਬੇਲਾ-ਪਨਿਆਲੀ ਸੜਕ ਨੂੰ ਰਾਸ਼ਟਰੀ ਰਾਜਮਾਰਗ 344-ਏ ਨਾਲ ਜੋੜਨ ਵਾਲਾ ਇੱਕ ਓਵਰਬ੍ਰਿਜ, ਰਾਏਪੁਰ ਅਤੇ ਤ੍ਰਿਪੜੀ ਦੀਆਂ ਆਈ.ਟੀ.ਆਈਜ਼ ਵਿੱਚ ਦੋ ਖੇਡ ਸਟੇਡੀਅਮ ਬਣਾਉਣ ਤੋਂ ਇਲਾਵਾ ਸ੍ਰੀ ਚਮਕੌਰ ਸਾਹਿਬ ਵਿਖੇ ਸਿਵਲ ਹਸਪਤਾਲ ਦਾ ਨਵੀਨੀਕਰਨ ਸ਼ਾਮਲ ਹੈ। ਉਨਾਂ ਇਹ ਵੀ ਐਲਾਨ ਕੀਤਾ ਕਿ ਮੋਰਿੰਡਾ ਵਿਖੇ ਰੇਲਵੇ ਅੰਡਰਬ੍ਰਿਜ ਜਲਦੀ ਹੀ ਸ਼ੁਰੂ ਕਰ ਦਿੱਤਾ ਜਾਵੇਗਾ ਅਤੇ ਸ੍ਰੀ ਚਮਕੌਰ ਸਾਹਿਬ ਵਿਖੇ ਬਣਨ ਜਾ ਰਹੀ ਸਕਿੱਲ ਯੂਨੀਵਰਸਿਟੀ ਸਥਾਨਕ ਨੌਜਵਾਨਾਂ ਨੂੰ ਹੁਨਰਮੰਦ ਬਣਾ ਕੇ ਇਸ ਖੇਤਰ ਵਿੱਚ ਰੁਜ਼ਗਾਰ ਦੇ ਮੌਕਿਆਂ ਨੂੰ ਉਤਸ਼ਾਹਤ ਕਰਨ ਲਈ ਅਹਿਮ ਭੂਮਿਕਾ ਨਿਭਾਏਗੀ।

ਇਸ ਮੌਕੇ ਮੁੱਖ ਮੰਤਰੀ ਨੇ ਉਨ੍ਹਾਂ ਨਾਲ ਮੌਜੂਦ ਮਾਲ ਤੇ ਮੁੜ ਵਸੇਬਾ ਮੰਤਰੀ ਸ੍ਰੀਮਤੀ ਅਰੁਣਾ ਚੌਧਰੀ ਨਾਲ ਮੋਰਿੰਡਾ ਵਿਧਾਨ ਸਭਾ ਖੇਤਰ ਦੇ ਪਿੰਡਾਂ ਵਿੱਚ ਰਿਹਾਇਸ਼ੀ ਜਾਇਦਾਦਾਂ ਦੀ ਮੈਪਿੰਗ ਲਈ ਡਰੋਨ ਤਕਨਾਲੋਜੀ ਦਾ ਪਾਇਲਟ ਪ੍ਰਾਜੈਕਟ ਵੀ ਲਾਂਚ ਕੀਤਾ ਤਾਂ ਜੋ ਯੋਗ ਲਾਭਪਾਤਰੀਆਂ ਨੂੰ ਮਾਲਕੀ ਦੇ ਅਧਿਕਾਰ ਪ੍ਰਦਾਨ ਕੀਤੇ ਜਾ ਸਕਣ। ਇਸ ਦੌਰਾਨ ਗੁਰਮੀਤ ਸਿੰਘ ਅਤੇ ਨਰਿੰਦਰ ਸਿੰਘ ਵਾਸੀ ਵਜ਼ੀਦਪੁਰ ਨੂੰ ਮਾਲਕੀ ਸਰਟੀਫੀਕੇਟ ਵੀ ਦਿੱਤੇ ਗਏ।

ਬਾਅਦ ਵਿੱਚ ਉਨ੍ਹਾਂ ਨੇ ਕਰਜ਼ਾ ਮੁਆਫੀ ਸਕੀਮ ਦੀ ਸੰਕੇਤਕ ਸ਼ੁਰੂਆਤ ਦੇ ਰੂਪ ਵਿੱਚ 25 ਖੇਤ ਕਾਮਿਆਂ ਅਤੇ ਬੇਜ਼ਮੀਨੇ ਕਿਸਾਨਾਂ ਨੂੰ ਕਰਜ਼ਾ ਰਾਹਤ ਸਰਟੀਫਿਕੇਟ ਵੀ ਸੌਂਪੇ।ਜ਼ਿਕਰਯੋਗ ਹੈ ਕਿ ਇਸ ਸਕੀਮ ਤਹਿਤ ਰੋਪੜ ਅਤੇ ਮੁਹਾਲੀ ਜ਼ਿਲ੍ਹਿਆਂ ਦੇ 7445 ਲਾਭਪਾਤਰੀਆਂ ਲਈ ਪ੍ਰਾਇਮਰੀ ਖੇਤੀਬਾੜੀ ਸਹਿਕਾਰੀ ਸਭਾਵਾਂ ਵਲੋਂ ਦਿੱਤੇ ਗਏ 12.73 ਕਰੋੜ ਰੁਪਏ ਦੇ ਕਰਜ਼ੇ ਮੁਆਫ ਕੀਤੇ ਜਾਣੇ ਹਨ।

ਜਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਪਹਿਲਾਂ ਹੀ 31 ਜੁਲਾਈ, 2017 ਨੂੰ 2.85 ਲੱਖ ਖੇਤ ਮਜ਼ਦੂਰਾਂ ਅਤੇ ਬੇਜ਼ਮੀਨੇ ਕਿਸਾਨਾਂ ਦੇ ਉਨ੍ਹਾਂ ਦੇ ਸਹਿਕਾਰੀ ਕਰਜ਼ਿਆਂ ਦੀ ਮੂਲ ਰਕਮ ਦੇ ਸੰਬੰਧ ਵਿੱਚ 520 ਕਰੋੜ ਰੁਪਏ ਦੇ ਕਰਜ਼ੇ ਅਤੇ 6 ਮਾਰਚ, 2019 ਤੱਕ ਉਕਤ ਰਕਮ ‘ਤੇ 7.0 ਫੀਸਦੀ ਸਧਾਰਨ ਵਿਆਜ ਮੁਆਫ ਕਰਨ ਦਾ ਫੈਸਲਾ ਕੀਤਾ ਹੈ। ਇਹ ਧਿਆਨ ਯੋਗ ਹੈ ਕਿ ਸੂਬਾ ਸਰਕਾਰ ਨੇ ਇਸ ਤੋਂ ਪਹਿਲਾਂ 5.85 ਲੱਖ ਛੋਟੇ ਅਤੇ ਸੀਮਾਂਤ ਕਿਸਾਨਾਂ ਦੇ 4700 ਕਰੋੜ ਰੁਪਏ ਦੇ ਕਰਜ਼ੇ (2 ਲੱਖ ਰੁਪਏ ਤੱਕ ਦੇ ਫਸਲੀ ਕਰਜ਼ੇ) ਨੂੰ ਮੁਆਫ ਕਰ ਦਿੱਤਾ ਸੀ।

ਇਸ ਮੌਕੇ ਬੋਲਦਿਆਂ ਮਾਲ ਤੇ ਮੁੜ ਵਸੇਬਾ ਮੰਤਰੀ ਸ੍ਰੀਮਤੀ ਅਰੁਣਾ ਚੌਧਰੀ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਹਾਲ ਹੀ ਵਿੱਚ ਕਈ ਗਰੀਬ- ਪੱਖੀ ਪਹਿਲਕਦਮੀਆਂ ਕੀਤੀਆਂ ਗਈਆਂ ਹਨ, ਜੋ ਰਾਜ ਦੇ ਪ੍ਰਸ਼ਾਸਨ ਵਿੱਚ ਲੋਕਾਂ ਦੇ ਭਰੋਸੇ ਨੂੰ ਬਹਾਲ ਕਰਨ ਵਿੱਚ ਬਹੁਤ ਅਹਿਮ ਸਾਬਤ ਹੋਣਗੀਆਂ। ਉਨ੍ਹਾਂ ਮੁੱਖ ਮੰਤਰੀ ਨੂੰ ਭਰੋਸਾ ਦਿਵਾਇਆ ਕਿ ਮਿਸ਼ਨ ਲਾਲ ਲਕੀਰ ਅਕਤੂਬਰ ਦੇ ਅੰਤ ਤੱਕ ਜ਼ਰੂਰ ਮੁਕੰਮਲ ਹੋ ਜਾਵੇਗਾ ਕਿਉਂਕਿ ਡਰੋਨ ਪ੍ਰਾਜੈਕਟ ਪਹਿਲਾਂ ਹੀ ਜ਼ਿਲ੍ਹਾ ਗੁਰਦਾਸਪੁਰ ਵਿੱਚ ਪਾਇਲਟ ਪ੍ਰਾਜੈਕਟ ਵਜੋਂ ਲਾਂਚ ਕੀਤਾ ਜਾ ਚੁੱਕਾ ਹੈ ਅਤੇ ਡਿਜੀਟਲ ਮੈਪਿੰਗ ਰਾਹੀਂ ਪੇਂਡੂ ਜਾਇਦਾਦਾਂ ਦੀ ਪਛਾਣ ਕਰਨ ਲਈ ਇਸ ਨੂੰ ਹੋਰ ਸਾਰੇ ਜ਼ਿਲ੍ਹਿਆਂ ਵਿੱਚ ਵੀ ਵਰਤਿਆ ਜਾਵੇਗਾ।

ਇਸ ਦੌਰਾਨ ਸਹਿਕਾਰੀ ਸਭਾਵਾਂ ਦੇ ਰਜਿਸਟਰਾਰ ਸ੍ਰੀ ਵਿਕਾਸ ਗਰਗ ਨੇ ਆਪਣੇ ਸਵਾਗਤੀ ਭਾਸ਼ਣ ਵਿੱਚ ਮੁੱਖ ਮੰਤਰੀ ਨੂੰ ਖੇਤ ਮਜ਼ਦੂਰਾਂ ਅਤੇ ਬੇਜ਼ਮੀਨੇ ਕਿਸਾਨਾਂ ਲਈ ਕਰਜ਼ਾ ਮੁਆਫੀ ਸਕੀਮ ਬਾਰੇ ਜਾਣਕਾਰੀ ਦਿੱਤੀ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਵਿਧਾਇਕ ਭਾਗ ਸਿੰਘ, ਸਥਾਨਕ ਨੇਤਾਵਾਂ ਅਤੇ ਪਾਰਟੀ ਵਰਕਰਾਂ ਤੋਂ ਇਲਾਵਾ ਰੂਪਨਗਰ ਦੇ ਸੀਨੀਅਰ ਸਿਵਲ ਅਤੇ ਪੁਲਿਸ ਅਧਿਕਾਰੀ ਸ਼ਾਮਲ ਹੋਏ।

ਮੁੱਖ ਮੰਤਰੀ ਦੀ ਕੋਠੀ ਨੂੰ ਜਾਉਣ ਵਾਲੀਆਂ ਸੜਕਾਂ ਨੂੰ 25 ਸਾਲਾਂ ਬਾਅਦ ਆਮ ਲੋਕਾਂ ਲਈ ਖੋਲਿਆ

ਚੰਡੀਗੜ੍ਹ 03 ਅਕਤੂਬਰ:  ਆਪਣੇ ਵਾਅਦੇ ਅਨੁਸਾਰ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੇ ਤੌਂ ਹੀ ਵੀਵੀਆਈਪੀ ਕਲਚਰ ਨੂੰ ਖਤਮ ਕਰਨ ਦੀ ਸ਼ੁਰੂਆਤ ਕੀਤੀ ਹੈ। 
ਆਪਣੀ ਸੁਰੱਖਿਆ ਵਿੱਚ ਤਾਇਨਾਤ ਕਰਮਚਾਰੀਆਂ ਦੀ ਗਿਣਤੀ ਘਟਾਉਣ ਤੋਂ ਬਾਅਦ, ਮੁੱਖ ਮੰਤਰੀ ਨੇ  ਹੁਣ ਫੈਸਲਾ ਕੀਤਾ ਹੈ ਕਿ ਉਹ ਸਿਰਫ ਸੈਕਟਰ 2 ਵਿੱਚ ਸਥਿਤ ਸਰਕਾਰੀ ਕੋਠੀ ਨੰਬਰ 45 ਦੀ ਵਰਤੋਂ ਕਰਨਗੇ. ਜਦੋਂ ਕਿ ਇਸ ਤੋਂ ਪਹਿਲਾਂ ਕੈਂਪ ਦਫਤਰ ਅਤੇ ਮੁੱਖ ਮੰਤਰੀ ਦੁਆਰਾ ਸੁਰੱਖਿਆ ਦਸਤੇ ਲਈ ਵਰਤੇ ਜਾਣ ਵਾਲੇ ਦੋ ਹੋਰ ਸੈੱਲ ਖਾਲੀ ਕਰ ਦਿੱਤੇ ਜਾਣਗੇ। ਇਸ ਦੇ ਨਾਲ ਹੀ, ਇਨ੍ਹਾਂ ਕੋਠੀਆਂ ਨੂੰ ਜਾਣ ਵਾਲੀ ਆਮ ਸੜਕ, ਜੋ ਲਗਭਗ 25 ਸਾਲਾਂ ਤੋਂ ਬੰਦ ਹੈ, ਨੂੰ ਵੀ ਆਮ ਲੋਕਾਂ ਲਈ ਖੋਲ੍ਹ ਦਿੱਤਾ ਜਾਵੇਗਾ।ਹੁਣ ਤੱਕ ਮੁੱਖ ਮੰਤਰੀ ਕੈਂਪ ਦਫਤਰ ਮੁੱਖ ਮੰਤਰੀ ਵੱਲੋਂ ਖਾਲੀ ਕਰਨ ਲਈ ਕੋਠੀ ਨੰਬਰ 44 ਵਿੱਚ ਚਲਾਇਆ ਜਾਂਦਾ ਸੀ, ਜਦੋਂ ਕਿ ਉਨ੍ਹਾਂ ਦੇ ਪਿੱਛੇ ਦੀ ਕੋਠੀ ਵਿੱਚ ਮੁੱਖ ਮੰਤਰੀ ਦੀ ਸੁਰੱਖਿਆ ਅਧੀਨ ਤਾਇਨਾਤ ਕਰਮਚਾਰੀਆਂ ਨੂੰ ਰੱਖਿਆ ਜਾਂਦਾ ਸੀ।


 ਮੁੱਖ ਮੰਤਰੀ ਚੰਨੀ ਦੇ ਨਵੇਂ ਫੈਸਲੇ ਅਨੁਸਾਰ ਉਨ੍ਹਾਂ ਨੂੰ ਇਨ੍ਹਾਂ ਦੋ ਕਮਰਿਆਂ ਦੀ ਲੋੜ ਨਹੀਂ ਹੈ। ਇਸ ਦੇ ਨਾਲ, ਜਿਹੜੇ ਰਸਤੇ ਇਨ੍ਹਾਂ ਕਮਰਿਆਂ ਵੱਲ ਜਾਂਦੇ ਹਨ ਉਨ੍ਹਾਂ ਨੂੰ ਵੀ ਖੋਲ੍ਹਿਆ ਜਾਣਾ ਚਾਹੀਦਾ ਹੈ. ਦੱਸ ਦੇਈਏ ਕਿ ਸਾਲ 1995 ਵਿੱਚ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਤੋਂ ਬਾਅਦ ਇਨ੍ਹਾਂ ਤਿੰਨਾਂ ਕੋਠੀਆਂ ਨੂੰ ਜਾਣ ਵਾਲੀਆਂ ਸੜਕਾਂ ਨੂੰ ਬੰਦ ਕਰ ਦਿੱਤਾ ਗਿਆ ਸੀ, ਜਿਨ੍ਹਾਂ ਨੂੰ ਹੁਣ ਤੱਕ ਬੰਦ ਰੱਖਿਆ ਗਿਆ ਹੈ, ਜਦੋਂ ਕਿ ਇਨ੍ਹਾਂ ਸੜਕਾਂ 'ਤੇ ਹੋਰ ਵੀ ਕਈ ਰਿਹਾਇਸ਼ੀ ਹਨ।

Agriculture Minister Gets Rousing Welcome at His Ancestral Place Nabha

 Agriculture Minister Gets Rousing Welcome at His Ancestral Place Nabha


Wows For Agricultural Reforms by Bringing Out a Vision Document to Bail Out the Farming Community from Distress State


The Perpetrators of the Sacrilege Incident Not to be Spared 


Promised to Meet Nabha Residents on Each WeekendNabha (Patiala), October 03:


Agriculture Minister Kaka Randeep Singh Nabha got rousing welcome from the residents of his ancestral place after reaching here as a Cabinet Minister. He said, "His head always bows and heart beats for the people of his ancestral and birth place Nabha and his constituency Amloh for showering a lot of love and affection on him". 

     Interacting with media, he said that we are working on a vision document to bail out the farming community from the present distress state and to mkae the agriculture profession more profitable. "We will solicit cooperation of progressive farmers and other stakeholders having good knowledge of farming to frame this document", said Minister Randeep Singh Nabha by adding that present time is a trying time for whole of the farming community as they have been facing the wrath of indifferent behaviour of Center Government due to the black laws being enacted to benefit a few of companies on the one hand while struggling with their poor agricultural economy on the other hand. 

     On being asked upon the fate of sacrilege incident accused of Bargari, he said that the perpetrators of the Sacrilege Incident would not be Spared. Reiterating commitment of Deputy Chief Minister Sukhjinder Singh Randhawa to bring the result in this case in the coming days, he said that the people of Punjab would see an important development in this case with in a month. 

       He said though we have a short stint of working but we, the whole cabinet of Punjab, assure the people of Punjab that we would not disappoint them and they would definitely repose in us by choosing Congress Government again in Punjab in 2022. 

       Earlier, Agricultural Minister S. Randeep Singh Nabha was given a guard of honour by the district police. Deputy Commissioner Kumar Amit, SSP Dr Sandeep Garg, SDM Ms Kanu Garg and DSP Nabha Rajesh Chhiber were also present there to welcome the cabinet minister. 

     He also vows to follow the footprints of his late father Sardar Gurdarahan Singh by paying homage on his memorial. He promised to meet Nabha residents each weekend to sort out their problems.

ਪ੍ਰਮੋਟ ਹੋਏ ਅਧਿਆਪਕਾਂ ਨੂੰ ਵੀ ਬਦਲੀਆਂ ਦਾ ਹੱਕ ਦੇਣ ਦੀ ਮੰਗ: ਅਮਨਦੀਪ ਸ਼ਰਮਾ ਸੂਬਾ ਪ੍ਰਧਾਨ ਪੰਜਾਬ

 ਪ੍ਰਮੋਟ ਹੋਏ ਅਧਿਆਪਕਾਂ ਨੂੰ ਵੀ ਬਦਲੀਆਂ ਦਾ ਹੱਕ ਦੇਣ ਦੀ ਮੰਗ: ਅਮਨਦੀਪ ਸ਼ਰਮਾ ਸੂਬਾ ਪ੍ਰਧਾਨ ਪੰਜਾਬ।

ਮੁੱਖ ਮੰਤਰੀ ਵੱਲੋਂ ਦੂਰ ਦੁਰਾਡੇ ਅਧਿਆਪਕਾਂ ਦੀਆਂ ਬਦਲੀਆਂ ਘਰਾਂ ਦੇ ਨੇੜੇ ਕਰਨ ਦੇ ਬਿਆਨ ਦੀ ਕੀਤੀ ਸ਼ਲਾਘਾ:ਰਕੇਸ ਕੁਮਾਰ ਬਰੇਟਾ , ਬੱਛੋਆਣਾ  
      ਮੁੱਖ ਮੰਤਰੀ ਪੰਜਾਬ ਵੱਲੋਂ ਦੂਰ ਦੁਰਾਡੇ ਕੰਮ ਕਰਦੇ ਅਧਿਆਪਕਾਂ ਨੂੰ ਆਪਣੇ ਘਰਾਂ ਦੇ ਨਜ਼ਦੀਕੀ ਭੇਜਣ ਦੇ ਬਿਆਨ ਤੋਂ ਬਾਅਦ ਮੁੱਖ ਅਧਿਆਪਕ ਅਤੇ ਕੇਂਦਰ ਮੁੱਖ ਅਧਿਆਪਕ ਜਥੇਬੰਦੀ ਪੰਜਾਬ ਨੇ ਮੁੱਖ ਮੰਤਰੀ ਪੰਜਾਬ ਤੋਂ ਮੰਗ ਕੀਤੀ ਹੈ ਕਿ ਅਠਾਰਾਂ ਵੀਹ ਸਾਲ ਦੀ ਸਰਵਿਸ ਕਰਨ ਉਪਰੰਤ ਤਰੱਕੀ ਦੇ ਕੇ ਦੂਰ ਦਰਾਡੇ ਅਲਾਟ ਕੀਤੇ ਸਟੇਸਨਾ ਵਾਲੇ ਅਧਿਆਪਕਾਂ ਨੂੰ ਵੀ ਬਦਲੀ ਦਾ ਮੌਕਾ ਦਿੱਤਾ  ਜਾਵੇ। ਜਥੇਬੰਦੀ ਪੰਜਾਬ ਦੇ ਪ੍ਰਧਾਨ ਅਮਨਦੀਪ ਸ਼ਰਮਾ ਨੇ ਕਿਹਾ ਕਿ ਹਿੰਦੀ, ਪੰਜਾਬੀ ,ਗਣਿਤ ,ਅੰਗਰੇਜ਼ੀ ਅਤੇ ਵੱਖ- ਵੱਖ ਵਿਸ਼ਿਆਂ ਦੀਆਂ ਤਰੱਕੀਆਂ ਤੋਂ ਬਾਅਦ  ਦੂਰ ਦਰਾਡੇ ਅਲਾਟ ਕੀਤੇ ਸਟੇਸਨਾ ਵਾਲੇ ਅਧਿਆਪਕਾਂ ,ਪ੍ਰਾਇਮਰੀ ਕਾਡਰ ਵਿਚ ਤਰੱਕੀ ਉਪਰੰਤ ਦੂਰ ਗਏ ਹੈੱਡ ਟੀਚਰ ਅਤੇ ਸੈਂਟਰ ਹੈੱਡ ਟੀਚਰ ਅਧਿਆਪਕਾਂ ਨੂੰ ਵੀ ਵਿਸ਼ੇਸ਼ ਮੌਕਾ ਦੇ ਕੇ ਬਦਲੀ ਦਾ ਹੱਕ ਦੇਣ ਦੀ ਮੰਗ ਕੀਤੀ ਹੈ । 3704 ਨਵੇਂ ਅਧਿਆਪਕਾਂ ਨੂੰ ਵਿਸ਼ੇਸ਼ ਮੌਕਾ ਦੇ ਕੇ ਬਦਲੀ  ਪਾਲਿਸੀ ਵਿੱਚ  ਸੋਧ ਕੀਤੀ ਸੀ ਇਸੇ ਤਰ੍ਹਾਂ  ਸਮੁੱਚੇ ਪੰਜਾਬ ਦੇ ਅਧਿਆਪਕਾਂ ਨੂੰ ਇੱਕ ਵਾਰ ਬਦਲੀ ਕਰਵਾਉਣ ਦਾ  ਵਿਸੇਸ ਮੌਕਾ ਦੇਣ ਦੀ ਗੱਲ ਕਰਦਿਆਂ ਜਥੇਬੰਦੀ  ਦੇ ਸੂਬਾ ਜਨਰਲ ਸਕੱਤਰ ਸਤਿੰਦਰ ਸਿੰਘ ਦੁਆਬੀਆ ਨੇ ਕਿਹਾ ਕੇ ਸਾਰੇ ਅਧਿਆਪਕਾਂ ਨੂੰ ਬਦਲੀ ਦਾ ਹੱਕ ਮਿਲੇ ਤਾਂ ਜੋ ਅਧਿਆਪਕ ਆਪਣੇ ਘਰਾਂ ਕੋਲ ਨੌਕਰੀ ਕਰ ਸਕਣ।

👇👇👇👇👇👇👇👇👇👇👇👇👇👇

ਪੰਜਾਬ ਸਰਕਾਰ ਵੱਲੋਂ ਸਰਕਾਰੀ ਨੌਕਰੀਆਂ, ਸਿੱਖਿਆ ਅਤੇ ਹੋਰ ਅਪਡੇਟ ਲਈ ਟੈਲੀਗਰਾਮ ਚੈਨਲ ਜੁਆਇੰਨ ਕਰੋ 
🖕🖕🖕🖕🖕🖕🖕🖕🖕

ਸਿਆਸਤ : ਪੰਜਾਬ ਸਿਆਸਤ ਦੀਆਂ ਖਬਰਾਂ ਪੜ੍ਹਨ ਲਈ ਕਲਿੱਕ ਕਰੋ 
ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਅਹਿਮ ਅਪਡੇਟ , ਪੜ੍ਹੋ ਇਥੇ ਸ਼ਾਹਰੁਖ ਖਾਨ ਦਾ 23 ਸਾਲਾ ਬੇਟਾ ਆਰੀਅਨ ਖਾਨ ਗਿਰਫ਼ਤਾਰ

 ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ ਦਾ 23 ਸਾਲਾ ਬੇਟਾ ਆਰੀਅਨ ਖਾਨ ਉਨ੍ਹਾਂ ਅੱਠ ਲੋਕਾਂ ਵਿੱਚੋਂ ਇੱਕ ਹੈ ਜਿਨ੍ਹਾਂ ਤੋਂ ਨਾਰਕੋਟਿਕਸ ਕੰਟਰੋਲ ਬਿਉਰੋ (ਐਨਸੀਬੀ) ਨੇ ਬੀਤੀ ਰਾਤ ਮੁੰਬਈ ਤੱਟ ਦੇ ਨੇੜੇ ਇੱਕ ਕਰੂਜ਼ ਜਹਾਜ਼ ਉੱਤੇ ਇੱਕ ਪਾਰਟੀ ਉੱਤੇ ਛਾਪਾ ਮਾਰ ਕੇ ਪੁੱਛਗਿੱਛ ਕੀਤੀ।
 ਇਸਦੀ ਪੁਸ਼ਟੀ ਏਜੰਸੀ ਨੇ ਆਪਣੇ ਇੱਕ ਬਿਆਨ ਵਿੱਚ ਕੀਤੀ ਹੈ। ਕੁੱਲ ਅੱਠ ਲੋਕਾਂ ਵਿੱਚ ਦੋ ਔਰਤਾਂ ਵੀ ਸ਼ਾਮਲ ਹਨ, ਜਿਨ੍ਹਾਂ ਤੋਂ ਪੁੱਛਗਿੱਛ ਕੀਤੀ ਗਈ ਹੈ।


ਇਹ ਅੱਠ ਲੋਕ ਹਨ - ਮੁਨਮੁਨ ਧਮੇਚਾ, ਨੂਪੁਰ ਸਾਰਿਕਾ, ਇਸਮੀਤ ਸਿੰਘ, ਮੋਹਕ ਜੈਸਵਾਲ, ਵਿਕਰਾਂਤ ਛੋਕਰ, ਗੋਮੀਤ ਚੋਪੜਾ, ਆਰੀਅਨ ਖਾਨ, ਅਰਬਾਜ਼ ਵਪਾਰੀ.


ਏਜੰਸੀ ਨੇ ਕਿਹਾ, "ਆਰੀਅਨ ਖਾਨ ਸਮੇਤ ਸਾਰੇ ਅੱਠ ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਦੇ ਬਿਆਨ ਦੇ ਆਧਾਰ 'ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।" ਸੂਤਰਾਂ ਨੇ ਦੱਸਿਆ ਕਿ ਐਨਸੀਬੀ ਦੀ ਟੀਮ ਯਾਤਰੀਆਂ ਦੇ ਭੇਸ ਵਿੱਚ ਜਹਾਜ਼ ਵਿੱਚ ਸਵਾਰ ਹੋਈ ਸੀ।

ਵੱਡੀ ਖ਼ਬਰ : 58 ਸਾਲ ਤੋਂ ਵੱਧ ਉਮਰ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਛੁੱਟੀ ਕਰੇਗੀ ਚੰਨੀ ਸਰਕਾਰ

ਵੱਡੀ ਖ਼ਬਰ : 58 ਸਾਲ ਤੋਂ ਵੱਧ ਉਮਰ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਛੁੱਟੀ ਕਰੇਗੀ ਚੰਨੀ ਸਰਕਾਰ


ਮੋਰਿੰਡਾ  3 ਅਕਤੂਬਰ : 

ਮੁੱਖ ਮੰਤਰੀ ਚੰਨੀ ਨੇ ਨੌਜਵਾਨਾਂ ਦੀ ਨੌਕਰੀਆਂ ਨੂੰ ਲੈ ਕੇ ਕਿਹਾ ਕਿ 58 ਸਾਲ ਤੋਂ ਉਪਰ ਉਮਰ ਦੇ ਸਰਕਾਰੀ ਅਧਿਕਾਰੀ ਤੇ ਕਰਮਚਾਰੀ ਹੁਣ ਸੀਟ ਖਾਲੀ ਕਰਨ ਤੇ ਨਵੇਂ ਨੋਜਵਾਨਾ ਨੂੰ ਮੋਕਾ ਦੇਣ।  


 


ਮੁੱਖ ਮੰਤਰੀ ਨੇ ਕਿਹਾ ਡੀ.ਜੀ.ਪੀ ਦੀ ਨਿਯੁਕਤੀ ਅਜੇ ਹੋਣੀ ਹੈ ਜਿਸਦੇ ਲਈ 10 ਅਫਸਰਾਂ ਦੀ ਸੂਚੀ ਕੇਂਦਰ ਨੂੰ ਭੇਜੀ ਗਈ ਹੈ ਤੇ ਤਿੰਨ ਨਾਵਾਂ ਦਾ ਪੈਨਲ ਆਉਣ ਤੋਂ ਬਾਅਦ ਨਵਜੋਤ ਸਿੱਧੂ ਤੇ ਬਾਕੀ ਵਿਧਾਇਕਾਂ ਦੀ ਰਾਏ ਨਾਲ ਡੀ. ਜੀ. ਪੀ ਦੀ ਨਿਯੁਕਤੀ ਹੋਵੇਗੀ।30 ਸਾਲ ਦੀ ਉਮਰ ਪੂਰੀ ਕਰ ਚੁੱਕੇ ਪੁਲਿਸ ਦੇ ਅਧਿਕਾਰੀਆਂ ਦੀ ਸੂਚੀ ਵੀ ਭੇਜੀ ਜਾ ਚੁਕੀ ਹੈ।


ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੀ ਗੱਲ ਕਰਦਿਆਂ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ 58 ਸਾਲ ਤੋਂ ਉਪਰ ਉਮਰ ਦੇ ਸਰਕਾਰੀ ਅਧਿਕਾਰੀ ਤੇ ਕਰਮਚਾਰੀ ਹੁਣ ਸੀਟ ਖਾਲੀ ਕਰਨ ਤੇ ਨਵੇਂ ਨੋਜਵਾਨਾ ਨੂੰ ਮੋਕਾ ਦੇਣ ।ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨੌਕਰੀ ਦੇਣ ਲਈ ਕਿਸੇ ਵੀ ਮੁਲਾਜ਼ਮ ਨੂੰ ਉਮਰ ਸਬੰਧੀ ਰਿਆਇਤ ਨਹੀਂ ਦਿੱਤੀ ਜਾਵੇਗੀ।


👇👇👇👇👇👇👇👇👇👇👇👇👇👇

ਪੰਜਾਬ ਸਰਕਾਰ ਵੱਲੋਂ ਸਰਕਾਰੀ ਨੌਕਰੀਆਂ, ਸਿੱਖਿਆ ਅਤੇ ਹੋਰ ਅਪਡੇਟ ਲਈ ਟੈਲੀਗਰਾਮ ਚੈਨਲ ਜੁਆਇੰਨ ਕਰੋ 
🖕🖕🖕🖕🖕🖕🖕🖕🖕

ਸਿਆਸਤ : ਪੰਜਾਬ ਸਿਆਸਤ ਦੀਆਂ ਖਬਰਾਂ ਪੜ੍ਹਨ ਲਈ ਕਲਿੱਕ ਕਰੋ 
ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਅਹਿਮ ਅਪਡੇਟ , ਪੜ੍ਹੋ ਇਥੇ  ਮੁੱਖ ਮੰਤਰੀ ਨੇ ਕਿਹਾ ਡੀ.ਜੀ.ਪੀ ਦੀ ਨਿਯੁਕਤੀ ਅਜੇ ਹੋਣੀ ਹੈ ਜਿਸਦੇ ਲਈ 10 ਅਫਸਰਾਂ ਦੀ ਸੂਚੀ ਕੇਂਦਰ ਨੂੰ ਭੇਜੀ ਗਈ ਹੈ ਤੇ ਤਿੰਨ ਨਾਵਾਂ ਦਾ ਪੈਨਲ ਆਉਣ ਤੋਂ ਬਾਅਦ ਨਵਜੋਤ ਸਿੱਧੂ ਤੇ ਬਾਕੀ ਵਿਧਾਇਕਾਂ ਦੀ ਰਾਏ ਨਾਲ ਡੀ. ਜੀ. ਪੀ ਦੀ ਨਿਯੁਕਤੀ ਹੋਵੇਗੀ। 30 ਸਾਲ ਦੀ ਉਮਰ ਪੂਰੀ ਕਰ ਚੁੱਕੇ ਪੁਲਿਸ ਦੇ ਅਧਿਕਾਰੀਆਂ ਦੀ ਸੂਚੀ ਵੀ ਭੇਜੀ ਜਾ ਚੁਕੀ ਹੈ।


 ਉਨ੍ਹਾਂ ਕਿਹਾ ਕਿ ਕਿਸੇ ਦੇ ਨਾਲ ਵੀ ਧੋਖਾਧੜੀ ਨਹੀਂ ਹੋਵੇਗੀ। ਐਮ ਐਲ ਏ ਬਣਨ ਮਗਰੋਂ ਚਮਕੌਰ ਸਾਹਿਬ ਦੇ ਲਈ ਕਈ ਕੰਮ ਕੀਤੇ ਹਨ ਤੁਸੀਂ ਮੈਨੂੰ ਪਹਿਲੀ ਵਾਰੀ ਆਜ਼ਾਦ ਜਿਤਵਾਇਆ ਸੀ। ਦੂਜੀ ਵਾਰ ਜਿੱਤ ਦਾ ਪਾੜਾ ਤਿੰਨ ਗੁਣਾਂ ਵਧਾ ਦਿੱਤਾ ਹੈ। ਹੁਣ ਚਮਕੌਰ ਸਾਹਿਬ ਨੂੰ ਹੋਰ ਵਿਕਸਿਤ ਕਰਨ ਦੇ ਲਈ ਅੰਡਰਬ੍ਰਿਜ ਬਣਾਇਆ ਜਾ ਰਿਹਾ ਹੈ। ਸਰਕਾਰ ਦੇ ਵੱਲੋਂ ਪੰਜਾਬ ਦੀ ਜਨਤਾ ਦੇ ਲਈ ਅਤੇ ਉਨ੍ਹਾਂ ਦੇ ਹਿੱਤਾਂ ਦੇ ਲਈ ਕੰਮ ਕੀਤੇ ਜਾਣਗੇ।

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਜ਼ਿਲ੍ਹਾ ਰੂਪਨਗਰ ਵਿਖੇ ਮੋਰਿੰਡਾ ਅਨਾਜ ਮੰਡੀ  ਝੋਨੇ ਦੀ ਖਰੀਦ ਦੀ ਸ਼ੁਰੂਆਤ ਕੀਤੀ।

ਨਵਜੋਤ ਸਿੰਘ ਸਿੱਧੂ ਦਾ ਟਵੀਟ AG/DG ਨੂੰ ਹਟਾਓ, ਨਹੀਂ ਤਾਂ...

 


 

ਭਵਾਨੀਪੁਰ ਵਿਧਾਨ ਸਭਾ ਸੀਟ ਦੀ ਉਪ ਚੋਣ ਮਮਤਾ ਬੈਨਰਜੀ ਨੇ 58832 ਵੋਟਾਂ ਨਾਲ ਜਿੱਤੀ

 ਭਵਾਨੀਪੁਰ ਵਿਧਾਨ ਸਭਾ ਸੀਟ ਦੀ ਉਪ ਚੋਣ ਮਮਤਾ ਬੈਨਰਜੀ ਨੇ 58832 ਵੋਟਾਂ ਨਾਲ ਜਿੱਤੀ ।ਉਪ ਮੁੱਖ ਮੰਤਰੀ ਸਾਹਿਬ ਸਿੱਖਿਆ ਸਕੱਤਰ ਨੂੰ ਬਦਲੋ ਤੁਰੰਤ, ਸਾਂਝਾ ਅਧਿਆਪਕ ਮੋਰਚਾ

  ਉਪ ਮੁੱਖ ਮੰਤਰੀ ਸੋਨੀ ਨੂੰ ਸਾਂਝਾ ਅਧਿਆਪਕ ਮੋਰਚਾ ਨੇ ਦਿੱਤਾ ਮੰਗ ਪੱਤਰ  
 ਸਿੱਖਿਆ ਸਕੱਤਰ ਨੂੰ ਤੁਰੰਤ ਬਦਲਣ ਦੀ ਮੰਗ  

ਅੰਮ੍ਰਿਤਸਰ, 03 ਅਕਤੂਬਰ , ਸਿੱਖਿਆ ਸਕੱਤਰ ਦੀਆਂ ਤਾਨਾਸ਼ਾਹੀ ਰੁਚੀਆਂ ਤੋਂ ਸਾਰਾ ਹੀ ਸਿੱਖਿਆ ਵਿਭਾਗ ਤੰਗ ਆ ਚੁੱਕਾ ਹੈ । ਸਿੱਖਿਆ ਸਕੱਤਰ ਦੀ ਡਿਕਟੇਟਰਸ਼ਿਪ ਤੋਂ ਅਧਿਆਪਕ ਤੋਂ ਲੈ ਕੇ ਸਿੱਖਿਆ ਅਫ਼ਸਰਾਂ ਤਕ ਸਭ ਪਰੇਸ਼ਾਨ ਹਨ । ਇਸ ਕਰਕੇ ਅਜਿਹੇ ਅਧਿਕਾਰੀ ਨੂੰ ਸਿੱਖਿਆ ਜਿਹੇ ਸੰਵੇਦਨਸ਼ੀਲ ਵਿਭਾਗ ਵਿੱਚ ਨਹੀਂ ਰਹਿਣ ਦੇਣਾ ਚਾਹੀਦਾ । 
ਇਹ ਮੰਗ ਸਾਂਝਾ ਅਧਿਆਪਕ ਮੋਰਚਾ ਦੇ ਇਕ ਵਫ਼ਦ ਨੇ ਉਪ ਮੁੱਖ ਮੰਤਰੀ ਸ੍ਰੀ ਓਮ ਪ੍ਰਕਾਸ਼ ਸੋਨੀ ਨੂੰ ਮੰਗ ਪੱਤਰ ਦਿੰਦਿਆਂ ਕਹੇ । ਸਾਂਝਾ ਅਧਿਆਪਕ ਮੋਰਚਾ ਦੇ ਕਨਵੀਨਰ ਬਲਕਾਰ ਵਲਟੋਹਾ ਤੇ ਮੋਰਚੇ ਦੇ ਆਗੂਆਂ ਅਸ਼ਵਨੀ ਅਵਸਥੀ, ਮਲਕੀਤ ਸਿੰਘ ਕੱਦਗਿੱਲ, ਸੰਜੀਵ ਕਾਲੀਆ, ਹਰਪ੍ਰੀਤ ਸਿੰਘ ਤੇ ਹਰਦੇਵ ਸਿੰਘ ਭਕਨਾ ਦੀ ਅਗਵਾਈ ਵਿੱਚ ਵਫ਼ਦ ਨੇ ਉਪ ਮੁੱਖ ਮੰਤਰੀ ਨੂੰ ਉਨ੍ਹਾਂ ਦੀ ਰਿਹਾਇਸ਼ ਤੇ ਮਿਲ ਕੇ ਇਹ ਵਿਚਾਰ ਵਟਾਂਦਰਾ ਕੀਤਾ ।

ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਵਲੋਂ ਬੱਸ ਸਟੈਂਡ ਸ਼ਹੀਦ ਭਗਤ ਸਿੰਘ ਨਗਰ ਵਿਖੇ ਸਫਾਈ ਮੁਹਿੰਮ ਦੀ ਸ਼ੁਰੂਆਤ


ਟਰਾਂਸਪੋਰਟ ਮੰਤਰੀ ਪੰਜਾਬ ਸ੍ਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਵਲੋਂ ਦਿੱਤੇ ਗਏ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅੱਜ ਮਿਤੀ 03.10 2021 ਨੂੰ ਸਰਦਾਰ ਭੁਪਿੰਦਰ ਸਿੰਘ ਰਾਏ ਡਾਇਰੈਕਟਰ ਸਟੇਟ ਟਰਾਂਸਪੋਰਟ, ਪੰਜਾਬ/ ਮੈਨੇਜਿੰਗ ਡਾਇਰੈਕਟਰ ਪਨਬੱਸ ਚੰਡੀਗੜ ਜੀ ਦੀ ਰਹਿਨੁਮਾਈ ਹੇਠ ਸ੍ਰੀ ਰਾਜੀਵ ਦੱਤਾ, ਜਨਰਲ ਮੈਨੇਜਰ ਪੰਜਾਬ ਰੋਡਵੇਜ਼ ਸ਼ਹੀਦ ਭਗਤ ਸਿੰਘ ਨਗਰ ਸਮੇਤ ਡਿਪੂ ਦੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਵਲੋਂ ਬੱਸ ਸਟੈਂਡ ਸ਼ਹੀਦ ਭਗਤ ਸਿੰਘ ਨਗਰ ਵਿਖੇ ਸਫਾਈ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ।


 ਇਸ ਮੌਕੇ ਬੱਸ ਸਟੈਂਡ ਤੇ ਲੱਗੇ ਪੋਸਟਰ ਉਤਾਰੇ ਗਏ ਅਤੇ ਮੇਨ ਹੋਲ, ਜੰਗਲੀ ਘਾਹ ਆਦਿ ਦੀ ਸਫਾਈ ਕੀਤੀ ਗਈ।ਮਾਨਯੋਗ ਨਿਰਦੇਸ਼ਕ ਜੀ ਵਲੋਂ ਇਸ ਸਮੇਂ ਬੱਸ ਸਟੈਂਡ ਅਤੇ ਡਿਪੂ ਦੀ ਵਰਕਸ਼ਾਪ ਨੂੰ ਸਾਫ ਸੁਥਰਾ ਰੱਖਣ ਲਈ ਹਦਾਇਤ ਕੀਤੀ ਗਈ ਅਤੇ ਮਾਨਯੋਗ ਟਰਾਂਸਪੋਰਟ ਮੰਤਰੀ ਪੰਜਾਬ ਸ੍ਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਵਲੋਂ ਦਿੱਤੇ ਆਦੇਸ਼ਾਂ ਮੁਤਾਬਕ ਬੱਸ ਸਟੈਂਡ/ਡਿਪੂ ਦੀ ਸਾਫ ਸਫਾਈ ਅਤੇ ਬੱਸਾਂ ਨੂੰ ਰੂਟ ਤੇ ਭੇਜਣ ਤੋਂ ਪਹਿਲਾਂ ਅੰਦਰੋਂ ਅਤੇ ਬਾਹਰੋਂ ਸਾਫ ਸਫਾਈ ਰੱਖਣ ਲਈ ਵੀ ਹਦਾਇਤ ਕੀਤੀ ਗਈ ।


ਇਸ ਮੌਕੇ ਸ੍ਰੀ ਸਚਿਨ ਦੀਵਾਨ, ਪ੍ਰਧਾਨ ਮਿਉਂਸਪਲ ਕੌਂਸਲ ਨਵਾਂਸ਼ਹਿਰ, ਡਾ: ਕਮਲਜੀਤ ਲਾਲ, ਚੇਅਰਮੈਨ ਇੰਪਰੂਵਮੈਂਟ ਟਰੱਸਟ, ਸ੍ਰੀ ਇੰਦਰਬੀਰ ਸਿੰਘ ਸਹਾਇਕ ਕੰਟਰੋਲਰ, ਸ੍ਰੀ ਜਸਮੀਤ ਸਿੰਘ ਵਰਕਸ ਮੈਨੇਜਰ, ਸ੍ਰੀ ਗੁਰਤੇਜ਼ ਸਿੰਘ ਸਹਾਇਕ ਮਕੈਨੀਕਲ ਇੰਜੀਨੀਅਰ, ਸ੍ਰੀ ਮਨਜੀਤ ਸਿੰਘ ਸੁਪਰਡੰਟ, ਸ੍ਰੀ ਗੁਰਨਾਮ ਸਿੰਘ ਸਟੇਸ਼ਨ ਸੁਪਰਵਾਈਜਰ ਅਤੇ ਪੰਜਾਬ ਰੋਡਵੇਜ਼ ਸ਼ਹੀਦ ਭਗਤ ਸਿੰਘ ਨਗਰ ਦੇ ਸਮੂਹ ਕਰਮਚਾਰੀ ਹਾਜਰ ਸਨ।ਸ੍ਰੀ ਰਾਜੀਵ ਦੱਤਾ ਜਨਰਲ ਮੈਨੇਜਰ ਵਲੋਂ ਨਗਰ ਕੌਂਸਲ ਨਵਾਂਸ਼ਹਿਰ ਦੇ ਸਮੂਹ ਅਧਿਕਾਰੀਆਂ/ਕਰਮਚਾਰੀਆਂ ਦਾ ਸਫਾਈ ਮੁਹਿੰਮ ਵਿੱਚ ਯੋਗਦਾਨ ਪਾਉਣ ਤੇ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ।ਉਪ ਮੁੱਖ ਮੰਤਰੀ ਸੋਨੀ ਨੂੰ ਸਾਂਝਾ ਅਧਿਆਪਕ ਮੋਰਚਾ ਨੇ ਕੀਤੀ ਮੰਗ,ਸਿੱਖਿਆ ਸਕੱਤਰ ਨੂੰ ਬਦਲੋ ਤੁਰੰਤ

 ਉਪ ਮੁੱਖ ਮੰਤਰੀ ਸੋਨੀ ਨੂੰਸਾਂਝਾ ਅਧਿਆਪਕ ਮੋਰਚਾ ਨੇ ਦਿੱਤਾ ਮੰਗ ਪੱਤਰ  


 ਸਿੱਖਿਆ ਸਕੱਤਰ ਨੂੰ ਤੁਰੰਤ ਬਦਲਣ ਦੀ ਮੰਗ  


ਅੰਮ੍ਰਿਤਸਰ, 03 ਅਕਤੂਬਰ , ਸਿੱਖਿਆ ਸਕੱਤਰ ਦੀਆਂ ਤਾਨਾਸ਼ਾਹੀ ਰੁਚੀਆਂ ਤੋਂ ਸਾਰਾ ਹੀ ਸਿੱਖਿਆ ਵਿਭਾਗ ਤੰਗ ਆ ਚੁੱਕਾ ਹੈ । ਸਿੱਖਿਆ ਸਕੱਤਰ ਦੀ ਡਿਕਟੇਟਰਸ਼ਿਪ ਤੋਂ ਅਧਿਆਪਕ ਤੋਂ ਲੈ ਕੇ ਸਿੱਖਿਆ ਅਫ਼ਸਰਾਂ ਤਕ ਸਭ ਪਰੇਸ਼ਾਨ ਹਨ । ਇਸ ਕਰਕੇ ਅਜਿਹੇ ਅਧਿਕਾਰੀ ਨੂੰ ਸਿੱਖਿਆ ਜਿਹੇ ਸੰਵੇਦਨਸ਼ੀਲ ਵਿਭਾਗ ਵਿੱਚ ਨਹੀਂ ਰਹਿਣ ਦੇਣਾ ਚਾਹੀਦਾ । 
ਇਹ ਮੰਗ ਸਾਂਝਾ ਅਧਿਆਪਕ ਮੋਰਚਾ ਦੇ ਇਕ ਵਫ਼ਦ ਨੇ ਉਪ ਮੁੱਖ ਮੰਤਰੀ ਸ੍ਰੀ ਓਮ ਪ੍ਰਕਾਸ਼ ਸੋਨੀ ਨੂੰ ਮੰਗ ਪੱਤਰ ਦਿੰਦਿਆਂ ਕਹੇ । ਸਾਂਝਾ ਅਧਿਆਪਕ ਮੋਰਚਾ ਦੇ ਕਨਵੀਨਰ ਬਲਕਾਰ ਵਲਟੋਹਾ ਤੇ ਮੋਰਚੇ ਦੇ ਆਗੂਆਂ ਅਸ਼ਵਨੀ ਅਵਸਥੀ, ਮਲਕੀਤ ਸਿੰਘ ਕੱਦਗਿੱਲ, ਸੰਜੀਵ ਕਾਲੀਆ, ਹਰਪ੍ਰੀਤ ਸਿੰਘ ਤੇ ਹਰਦੇਵ ਸਿੰਘ ਭਕਨਾ ਦੀ ਅਗਵਾਈ ਵਿੱਚ ਵਫ਼ਦ ਨੇ ਉਪ ਮੁੱਖ ਮੰਤਰੀ ਨੂੰ ਉਨ੍ਹਾਂ ਦੀ ਰਿਹਾਇਸ਼ ਤੇ ਮਿਲ ਕੇ ਇਹ ਵਿਚਾਰ ਵਟਾਂਦਰਾ ਕੀਤਾ । 
ਟਰਾਂਸਪੋਰਟ ਮੰਤਰੀ ਰਾਜਾ ਅਮਰਿੰਦਰ ਵੜਿੰਗ ਐਕਸ਼ਨ ਮੋੜ 'ਚ ,ਬਸ ਸਟੈਂਡ ਦੀ ਸਫਾਈ ਨਾ ਹੋਣ ਤੇ ਕੀਤੀ ਤਾੜਨਾ

 ਟਰਾਂਸਪੋਰਟ ਮੰਤਰੀ ਰਾਜਾ ਅਮਰਿੰਦਰ ਵੜਿੰਗ ਅੱਜ ਸਵੇਰੇ ਲੁਧਿਆਣਾ ਬੱਸ ਸਟੈਂਡ ਪਹੁੰਚੇ। ਇੱਥੇ ਪਹੁੰਚ ਕੇ ਉਨ੍ਹਾਂ ਨੇ ਸਫਾਈ ਅਤੇ ਹੋਰ ਪ੍ਰਬੰਧਾਂ ਦਾ ਨਿਰੀਖਣ ਕੀਤਾ। 
ਇਸ ਦੇ ਨਾਲ ਹੀ ਬੱਸ ਅੱਡੇ ਦੀ ਸਫਾਈ ਨਾ ਹੋਣ ਕਾਰਨ ਵਡਿੰਗ ਨੇ ਖੁਦ ਉਥੇ ਸਫਾਈ ਕੀਤੀ। ਇਸ ਦੌਰਾਨ ਉਨ੍ਹਾਂ ਨੇ ਸਫਾਈ ਅਧਿਕਾਰੀਆਂ ਨੂੰ ਬੱਸ ਸਟੈਂਡ ਦੀ ਸਫਾਈ ਨਾ ਕਰਨ 'ਤੇ ਤਾੜਨਾ ਕੀਤੀ।

Election news ;ਪੱਛਮੀ ਬੰਗਾਲ ਦੀ ਭਵਾਨੀਪੁਰ ਸੀਟ ’ਤੇ ਮਮਤਾ ਬੈਨਰਜੀ ਅੱਗੇ

ਪੱਛਮੀ ਬੰਗਾਲ ਦੀ ਭਵਾਨੀਪੁਰ ਸੀਟ ’ਤੇ ਹੋਈਆਂ ਜ਼ਿਮਨੀ ਚੋਣਾਂ ਦੀਆਂ ਵੋਟਾਂ ਦੀ ਗਿਣਤੀ ਅੱਜ ਹੋ ਰਹੀ ਹੈ। ਇਸ ਸੀਟ 'ਤੇ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਕਿਸਮਤ ਦਾਅ 'ਤੇ ਲੱਗੀ ਹੈ। ਮਮਤਾ ਨੇ ਸ਼ੁਰੂਆਤੀ ਰੁਝਾਨਾਂ ਵਿਚ ਆਪਣੇ ਮੁਕਾਬਲੇਬਾਜ਼ ਭਾਜਪਾ ਦੀ ਪ੍ਰਿਅੰਕਾ ਟਿਬਰੇਵਾਲਾ ਤੋਂ ਲਗਾਤਾਰ ਅੱਗੇ ਚੱਲ ਰਹੀ ਹੈ। ਭਵਾਨੀਪੁਰ ਸੀਟ ਵਿਚ ਤੀਜੇ ਰਾਊਂਡ ਦੀ ਵੋਟਿੰਗ ਮਗਰੋਂ ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਕ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਨੇ ਤਗੜੀ ਲੀਡ ਬਣਾ ਲਈ ਹੈ। ਮਮਤਾ ਬੈਨਰਜੀ ਅਤੇ ਤ੍ਰਿਣਮੂਲ ਕਾਂਗਰਸ (TMC) ਸੁਪਰੀਮੋ ਭਾਜਪਾ ਉਮੀਦਵਾਰ ਪ੍ਰਿਅੰਕਾ ਟਿਬਰੇਵਾਲ ਦੇ 881 ਵੋਟਾਂ ਦੇ ਮੁਕਾਬਲੇ 3680 ਵੋਟਾਂ ਨਾਲ ਅੱਗੇ ਚੱਲ ਰਹੀ ਹੈ। ਇਸ ਤੋਂ ਇਲਾਵਾ ਤ੍ਰਿਣਮੂਲ ਕਾਂਗਰਸ ਸਮਸੇਰਗੰਜ ਅਤੇ ਜੰਗੀਪੁਰ ਸੀਟ 'ਤੇ ਵੀ ਅੱਗੇ ਚੱਲ ਰਹੀ ਹੈ। ਉੱਥੇ ਹੀ ਮਮਤਾ ਦੇ ਘਰ ਦੇ ਬਾਹਰ ਵੱਡੀ ਗਿਣਤੀ ਵਿਚ ਤ੍ਰਿਣਮੂਲ ਕਾਂਗਰਸ ਵਰਕਰ ਅਤੇ ਉਨ੍ਹਾਂ ਦੇ ਸਮਰਥਕ ਪਹੁੰਚ ਰਹੇ ਹਨ। ਇਹ ਲੋਕ ਜਸ਼ਨ ਮਨਾ ਰਹੇ ਹਨ।


BIG BREAKING: 6ਵੇਂ ਤਨਖਾਹ ਕਮਿਸ਼ਨ ਦੇ ਭੱਤਿਆਂ ਬਾਰੇ ਸਰਕਾਰ ਵਲੋਂ ਕੀਤੇ ਇਹ ਐਲਾਨ , ਪੜ੍ਹੋ

 CHANDIGARH 2 OCTOBER

Punjab Government Finance  Department has issued  Letter No 4/6/2021- 4FP1/1166-1170 dated 07-09-2021 for the implementation of 6th pay commission , now the government has made an ammendment  that the 3'd line of said letter ie "Allopathic doctors both in Health and Medical Education Departments" should be read as "Medical, Dental and Ayurvedic doctors both in Health and Medical Education Departments".

The Governor of Punjab is also pleased to decide that the Non Practice Allowance (NPA) shall be admissible @ 20% of Revised Basic Pay in the revised pay structure subject to the condition that the sum of basic pay and NPA does not exceed Rs. 2,37,500/- (Rupees two lakh thirty seven thousand and five hundred only)

👇👇👇👇👇👇👇👇👇👇👇👇👇👇

ਪੰਜਾਬ ਸਰਕਾਰ ਵੱਲੋਂ ਸਰਕਾਰੀ ਨੌਕਰੀਆਂ, ਸਿੱਖਿਆ ਅਤੇ ਹੋਰ ਅਪਡੇਟ ਲਈ ਟੈਲੀਗਰਾਮ ਚੈਨਲ ਜੁਆਇੰਨ ਕਰੋ 
🖕🖕🖕🖕🖕🖕🖕🖕🖕

ਸਿਆਸਤ : ਪੰਜਾਬ ਸਿਆਸਤ ਦੀਆਂ ਖਬਰਾਂ ਪੜ੍ਹਨ ਲਈ ਕਲਿੱਕ ਕਰੋ 
ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਅਹਿਮ ਅਪਡੇਟ , ਪੜ੍ਹੋ ਇਥੇ 

ਪੰਜਾਬ ਐਜੂਕੇਸ਼ਨਲ ਅਪਡੇਟ ਪੜਨ ਲਈ ਇਥੇ ਕਲਿੱਕ ਕਰੋ

ਸਰਕਾਰੀ ਸਕੂਲ ਦੀ ਅਧਿਆਪਕਾ ਨੇ ਪ੍ਰਿੰਸੀਪਲ ਨੂੰ ਜੜਿਆ ਥੱਪੜ, ਸਸਪੈੰਡ


ਲੁਧਿਆਣਾ 03 ਅਕਤੂਬਰ () ਸਕੂਲਾਂ'ਚ ਅਧਿਆਪਕਾਂ ਵੱਲੋਂ ਬੱਚਿਆਂ ਦੇ ਥੱਪੜ ਮਾਰੇ ਜਾਣ ਦੇ ਮਾਮਲੇ ਆਮ ਕਰ ਕੇ ਸੁਣਨ ਨੂੰ ਮਿਲਦੇ ਸਨ ਪਰ ਹੁਣ ਅਧਿਆਪਕਾਂ ਵਲੋਂ ਹੀ  ਆਪਸ ਵਿੱਚ ਉਲਝਣ ਅਤੇ ਹੱਥੋਪਾਈ ਕਰਨ ਦੀਆਂ ਖ਼ਬਰਾਂ ਆ ਰਹਿਆਂ ਹਨ। ਤਾਜਾ ਮਾਮਲਾ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬਰਮੀ, ਜ਼ਿਲ੍ਹਾ ਲੁਧਿਆਣਾ  ਵਿਚ ਸਾਹਮਣੇ ਆਇਆ ਹੈ, ਜਿਥੋਂ ਦੀ ਕੰਪਿਊਟਰ ਅਧਿਆਪਕਾ ਨੇ ਕਿਸੇ ਗੱਲ ਨੂੰ ਲੈ ਕੇ ਪ੍ਰਿੰਸੀਪਲ ਨਾਲ ਹੋਈ ਤਕਰਾਰ ਤੋਂ ਬਾਅਦ ਉਸ ਨੂੰ ਥੱਪੜ ਜੜ ਦਿੱਤਾ। 


ਮਾਮਲੇ ਦੀ ਗੂੰਜ ਸਿੱਖਿਆ ਵਿਭਾਗ ਤੱਕ ਪੁਜੀ

ਸਾਰਾ ਮਾਮਲਾ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਉਪਰੰਤ ਇਸਦੀ ਗੂੰਜ ਸਿੱਖਿਆ ਵਿਭਾਗ ਤੱਕ ਪੁੱਜ ਗਈ, ਜਿਸ ਤੋਂ ਬਾਅਦ ਡੀ. ਪੀ. ਆਈ. ਨੇ ਸਖਤ ਐਕਸ਼ਨ ਲੈਂਦੇ ਹੋਏ ਕੰਪਿਊਟਰ ਅਧਿਆਪਕਾ ਨੂੰ ਸਸਪੈਂਡ ਕਰਨ ਦੇ ਨਾਲ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਹੈ। ਉਕਤ ਪੂਰੀ ਕਾਰਵਾਈ ਪ੍ਰਿੰਸੀਪਲ ਦੀ ਸ਼ਿਕਾਇਤ ਤੇ ਕੀਤੀ ਗਈ ਹੈ। ਇਸ ਪੂਰੀ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਜੰਮ ਕੇ ਵਾਇਰਲ ਹੋਈ। 


ਕੀ ਹੈ ਮਾਮਲਾ? 

  ਪ੍ਰਾਪਤ ਜਾਣਕਾਰੀ ਅਨੁਸਾਰ ਸਕੂਲ ਪ੍ਰਿੰਸੀਪਲ ਵੱਲੋਂ ਕਿਸੇ ਕੰਮ ਦੇ   ਸਿਲਸਿਲੇ 'ਚ ਕੰਪਿਊਟਰ ਅਧਿਆਪਕਾ  ਨੂੰ ਰੋਕਿਆ ਗਿਆ   ਜਿਸਤੋਂ ਬਾਅਦ ਕੰਪਿਊਟਰ ਅਧਿਆਪਕਾ ਗੁੱਸੇ ਚ ਆ ਗਈ ਅਤੇ ਪ੍ਰਿੰਸੀਪਲ ਨੂੰ ਥੱਪੜ ਜੜ ਦਿੱਤਾ।👇👇👇👇👇👇👇👇👇👇👇👇👇👇

ਪੰਜਾਬ ਸਰਕਾਰ ਵੱਲੋਂ ਸਰਕਾਰੀ ਨੌਕਰੀਆਂ, ਸਿੱਖਿਆ ਅਤੇ ਹੋਰ ਅਪਡੇਟ ਲਈ ਟੈਲੀਗਰਾਮ ਚੈਨਲ ਜੁਆਇੰਨ ਕਰੋ 
🖕🖕🖕🖕🖕🖕🖕🖕🖕

ਸਿਆਸਤ : ਪੰਜਾਬ ਸਿਆਸਤ ਦੀਆਂ ਖਬਰਾਂ ਪੜ੍ਹਨ ਲਈ ਕਲਿੱਕ ਕਰੋ 
ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਅਹਿਮ ਅਪਡੇਟ , ਪੜ੍ਹੋ ਇਥੇ ਵਿਭਾਗ ਵਲੋਂ ਦੋਸ਼ ਸੂਚੀ ਜਾਰੀ ਅਤੇ ਕੀਤਾ ਸਸਪੈੈੰਡ

ਵਿਭਾਗ ਵੱਲੋਂ ਜਾਰੀ ਕਾਰਨ ਦੱਸੋ ਨੋਟਿਸ 'ਚ ਅਧਿਆਪਕਾ ‘ਤੇ ਪ੍ਰਿੰਸੀਪਲ ਨੂੰ ਥੱਪੜ ਮਾਰਨ ਦਾ ਵੀ ਦੋਸ਼ ਹੈ। ਵਿਭਾਗ ਵੱਲੋਂ ਜਾਰੀ ਕਾਰਨ ਦੱਸੋ ਨੋਟਿਸ ਮੁਤਾਬਕ ਉਕਤ ਘਟਨਾ ਦੌਰਾਨ ਕੰਪਿਊਟਰ ਅਧਿਆਪਕਾ ਨੂੰ  ਸਕੂਲ ਦੇ  ਅਧਿਆਪਕਾਂ  ਵਲੋਂ   ਰੋਕੇ ਜਾਣ 'ਤੇ ਉਸ ਨੇ ਸਕੂਲ ਸਟਾਫ ਦੇ ਨਾਲ ਵੀ ਬੁਰਾ ਸਲੂਕ ਅਤੇ ਗਾਲੀ-ਗਲੋਚ ਕੀਤਾ, ਜਿਸ ਕਾਰਨ ਡਾਇਰੈਕਟਰ ਸਿੱਖਿਆ ਵਿਭਾਗ ਪੰਜਾਬ ਵੱਲੋਂ ਉਸ ਨੂੰ ਕਾਰਨ ਦੱਸੋ ਨੋਟਿਸ਼ ਜਾਰੀ ਕਰਦੇ ਹੋਏ ਸਸਪੈਂਡ ਕਰ ਦਿੱਤਾ ਗਿਆ ਹੈ। ਇਸ ਸਸਪੈਂਸ਼ਨ ਪੀਰੀਅਡ ਦੌਰਾਨ ਕੰਪਿਊਟਰ ਅਧਿਆਪਕਾ ਦਾ ਹੈੱਡ ਕੁਆਰਟਰ ਜ਼ਿਲਾ ਸਿੱਖਿਆ ਅਧਿਕਾਰੀ ਸੈਕੰਡਰੀ ਸਿੱਖਿਆ ਤਰਨਤਾਰਨ ਨਿਰਧਾਰਤ ਕੀਤਾ ਗਿਆ ਹੈ।

ਪੰਜਾਬ ਸਰਕਾਰ ਕਰੇਗੀ 1000 ਲੈਕਚਰਾਰਾਂ ਦੀ ਭਰਤੀ
ਪੰਜਾਬ ਸਰਕਾਰ  1000 ਲੈਕਚਰਾਰਾਂ ਦੀ ਭਰਤੀ ਕਰੇਗੀ ਇਹ  ਐਲਾਨ ਪੰਜਾਬ ਦੇ ਨਵੇਂ ਬਣੇ ਸਿੱਖਿਆ ਮੰਤਰੀ ਪਰਗਟ ਸਿੰਘ ਵਲੋਂ ਕੀਤਾ ਗਿਆ ਹੈ।


ਪੰਜਾਬ ਦੇ ਸਿੱਖਿਆ ਤੇ ਖੇਡ ਮੰਤਰੀ ਪਰਗਟ ਸਿੰਘ ਵੱਲੋਂ। 11 ਕਰੋੜ ਦੀ ਲਾਗਤ ਨਾਲ ਸ਼ਾਹਕੋਟ 'ਚ ਬਣੇ ਸਰਕਾਰੀ ਡਿਗਰੀ ਕਾਲਜ ਦਾ ਉਦਘਾਟਨ ਕੀਤਾ ਗਿਆ  ।  
ਇਸ ਮੌਕੇ ਜਲੰਧਰ ਤੋਂ ਲੋਕ ਸਭਾ ਮੈਂਬਰ ਚੌਧਰੀ ਸੰਤੋਖ ਸਿੰਘ, ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਉਚੇਰੀ ਸਿੱਖਿਆ ਵਿਭਾਗ ਦੇ ਪ੍ਰਿੰਸੀਪਲ ਸੈਕਟਰੀ ਵੀਕੇ ਮੀਨਾ ਵੀ ਨਾਲ ਸਨ। 
👇👇👇👇👇👇👇👇👇👇👇👇👇👇

ਪੰਜਾਬ ਸਰਕਾਰ ਵੱਲੋਂ ਸਰਕਾਰੀ ਨੌਕਰੀਆਂ, ਸਿੱਖਿਆ ਅਤੇ ਹੋਰ ਅਪਡੇਟ ਲਈ ਟੈਲੀਗਰਾਮ ਚੈਨਲ ਜੁਆਇੰਨ ਕਰੋ 
🖕🖕🖕🖕🖕🖕🖕🖕🖕

ਸਿਆਸਤ : ਪੰਜਾਬ ਸਿਆਸਤ ਦੀਆਂ ਖਬਰਾਂ ਪੜ੍ਹਨ ਲਈ ਕਲਿੱਕ ਕਰੋ 
ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਅਹਿਮ ਅਪਡੇਟ , ਪੜ੍ਹੋ ਇਥੇ ਉਦਘਾਟਨੀ ਸਮਾਗਮ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਪ੍ਰਗਟ ਸਿੰਘ ਨੇ ਕਿਹਾ ਕਿ ਸਿੱਖਿਆ ਤੇ ਖੇਡਾਂ ਅਹਿਮ ਖੇਤਰ ਹਨ, ਜਿਨ੍ਹਾਂ ਨੂੰ ਮੌਜੂਦਾ ਲੋੜਾਂ ਅਨੁਸਾਰ ਹੋਰ ਮਜ਼ਬੂਤ ਬਣਾਇਆ ਜਾਵੇਗਾ ਤਾਂ ਜੋ ਨੌਜਵਾਨ ਇਨ੍ਹਾਂ ਦੋਵਾਂ ਖੇਤਰਾਂ ਵਿੱਚ ਕੌਮੀ ਅਤੇ ਅੰਤਰ ਰਾਸ਼ਟਰੀ ਪੱਧਰ 'ਤੇ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਛੂਹ ਸਕਣ। ਸਿੱਖਿਆ ਅਤੇ ਖੇਡਾਂ ਦੇ ਖੇਤਰ ਇਕ ਦੂਜੇ ਨਾਲ ਜੁੜੇ ਹੋਏ ਹਨ ਜਿਸ ਰਾਹੀਂ ਨੌਜਵਾਨਾਂ ਦੇ ਹੁਨਰ ਅਤੇ ਅਥਾਹ ਸ਼ਕਤੀ ਨੂੰ ਉਸਾਰੂ ਪਾਸੇ ਲਗਾਇਆ ਜਾਵੇਗਾ। ਇਨ੍ਹਾਂ ਖੇਤਰਾਂ ਵਿਚ ਲੋੜੀਂਦੇ ਸੁਧਾਰ ਵੀ ਕੀਤੇ ਜਾਣਗੇ ਤਾਂ ਜੋ ਨੌਜਵਾਨਾਂ ਨੂੰ ਅਤਿ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਸਕਣ।


 ਕੈਬਨਿਟ ਮੰਤਰੀ ਪਰਗਟ ਸਿੰਘ ਨੇ ਪੰਜਾਬ 'ਚ 1 ਹਜ਼ਾਰ ਨਵੇਂ ਲੈਕਚਰਾਂ ਨੂੰ ਭਰਤੀ ਕਰਨ, ਸ਼ਾਹਕੋਟ ਹਲਕੇ ਦੇ 6 ਸਕੂਲਾਂ ਨੂੰ ਅਪਗ੍ਰੇਡ ਕਰਨ, 3 ਖੇਡ ਪਾਰਕਾਂ ਬਣਾਉਣ ਤੇ ਖੇਡਾਂ ਦੇ ਸਾਮਾਨ ਲਈ 50 ਲੱਖ ਰੁਪਏ ਦੇਣ ਦਾ ਐਲਾਨ ਕੀਤਾ । 

RECENT UPDATES

Today's Highlight