ਪੁਰਾਣੀ ਪੈਨਸ਼ਨ ਦਾ ਹੱਕ ਮੰਗਦੇ ਮੁਲਾਜ਼ਮਾਂ 'ਤੇ ਪਾਣੀ ਦੀਆਂ ਬੁਛਾੜਾਂ, ਧੱਕਾ ਮੁੱਕੀ
ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਵੱਲੋਂ ਮੁੱਖ ਮੰਤਰੀ ਦੇ ਸ਼ਹਿਰ ਮੋਰਿੰਡੇ ਵਿਖੇ ਸੂਬਾ ਪੱਧਰੀ ਪੈਨਸ਼ਨ ਅਧਿਕਾਰ ਮਹਾਰੈਲੀ
10 ਦਸੰਬਰ ਨੂੰ ਪ੍ਰਿੰਸੀਪਲ ਸਕੱਤਰ ਨਾਲ ਮੀਟਿੰਗ ਤਹਿ
ਮੋਰਿੰਡਾ 5 ਦਸੰਬਰ ( ਪੱਤਰ ਪ੍ਰੇਰਕ ) ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਵੱਲੋਂ ਅੱਜ ਦਾਣਾ ਮੰਡੀ ਮੋਰਿੰਡਾ ਵਿਖੇ ਸੂਬਾ ਪੱਧਰੀ ਪੈਨਸ਼ਨ ਅਧਿਕਾਰ ਮਹਾਂ ਰੈਲੀ ਕੀਤੀ ਗਈ। ਠਾਠਾਂ ਮਾਰਦਾ ਇਕੱਠ ਇਸ ਗੱਲ ਦਾ ਗਵਾਹ ਹੈ ਕਿ ਪੁਰਾਣੀ ਪੈਨਸ਼ਨ ਦੀ ਮੰਗ ਨੂੰ ਲੈ ਕੇ ਪੰਜਾਬ ਦਾ ਮੁਲਾਜਮ ਵਰਗ ਕਿਸ ਕਦਰ ਨਾਰਾਜ ਹੈ। ਇਸ ਰੈਲੀ ਤੋਂ ਬਾਅਦ ਕਾਂਗਰਸ ਸਰਕਾਰ ਨੂੰ ਸਪਸ਼ਟ ਸੰਕੇਤ ਹੈ ਕਿ ਨਵੀਂ ਪੈਨਸ਼ਨ ਸਕੀਮ ਮੁਲਾਜ਼ਮਾਂ ਨੂੰ ਮਨਜ਼ੂਰ ਨਹੀਂ। ਸੂਬਾ ਕਨਵੀਨਰ ਜਸਵੀਰ ਸਿੰਘ ਤਲਵਾੜਾ, ਕੋ ਕਨਵੀਨਰ ਜਗਸੀਰ ਸਿੰਘ ਸਹੋਤਾ, ਅਜੀਤ ਪਾਲ ਸਿੰਘ ਜੱਸੋਵਾਲ ਨੇ ਦਸਿਆ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਨੇ ਆਪਣੇ ਪਣੇ ਚੋਣ ਮੈਨੀਫੈਸਟੋ ਵਿੱਚ ਐਨ ਪੀ ਐਸ ਮੁਲਾਜਮਾਂ ਨਾਲ ਇਹ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਆਉਣ ਤੇ ਪੁਰਾਣੀ ਪੈਨਸ਼ਨ ਲਾਗੂ ਕਰਾਂਗੇ।
ALSO READ:
- PSEB Term-1 EXAM : ਸਿੱਖਿਆ ਬੋਰਡ ਵੱਲੋਂ ਨਿਗਰਾਨ ਅਮਲੇ ਦੀਆਂ ਡਿਊਟੀਆਂ ਲਗਾਉਣ ਸਬੰਧੀ ਕੀਤੇ ਵੱਡੇ ਬਦਲਾਅ
ਸਰਕਾਰ ਦੇ ਸਾਢੇ ਚਾਰ ਸਾਲ ਹੋ ਗਏ ਅਜੇ ਤੱਕ ਸਾਡੀ ਇਸ ਇੱਕੋ ਇੱਕ ਮੰਗ ਨੂੰ ਲੈ ਕੇ ਸਰਕਾਰ ਨੇ ਗੰਭੀਰਤਾ ਨਹੀਂ ਦਿਖਾਈ। ਲੋਕ ਮੁੱਦਿਆਂ ਤੇ ਕਾਂਗਰਸ ਸਰਕਾਰ ਦੁਆਰਾ ਲਾਰਾ ਲਾਉਣ ਤੋਂ ਡੰਗ ਟਪਾਉਣ ਦੀ ਨੀਤੀ ਅਪਣਾ ਕੇ ਵੋਟਾਂ ਲੈਣ ਦੀ ਫਿਤਰਤ ਨੂੰ ਨੰਗਾ ਕਰਨ ਲਈ ਸਾਨੂੰ ਇਹ ਪੈਨਸ਼ਨ ਅਧਿਕਾਰ ਮਹਾਂ ਰੈਲੀ ਮੁੱਖ ਮੰਤਰੀ ਦੇ ਸ਼ਹਿਰ ਮੋਰਿੰਡੇ ਰੱਖਣੀ ਪਈ। ਜੇ ਸਰਕਾਰ ਸਾਡੀ ਇਹ ਮੰਗ ਨਹੀਂ ਮੰਨਦੀ ਤਾਂ ਇਸ ਵਾਰ ਲੋਕਾਂ ਵਿੱਚ ਆ ਕੇ ਇਹਨਾਂ ਵਿਧਾਇਕਾਂ ਨੂੰ ਵੋਟਾਂ ਮੰਗਣੀਆਂ ਮੁਸ਼ਕਲ ਕਰ ਦੇਵਾਂਗੇ ਕਰਮਜੀਤ ਸਿੰਘ ਤਾਮਕੋਟ, ਲਖਵਿੰਦਰ ਸਿੰਘ ਭੌਰ,ਜਸਵਿੰਦਰ ਸਿੰਘ ਜੱਸਾ ਨੇ ਸਰਕਾਰ ਨੂੰ ਵੰਗਾਰਦਿਆਂ ਕਿਹਾ ਕਿ ਸਾਡਾ ਟੀਚਾ ਪੁਰਾਣੀ ਪੈਨਸ਼ਨ ਦੀ ਬਹਾਲੀ ਲਈ ਸਰਕਾਰ ਵੱਲੋਂ ਦਿੱਤੀ ਗਈ ਫੈਮਲੀ ਪੈਨਸ਼ਨ ਸਾਡੀ ਮੰਗ ਦਾ ਅੰਸ ਮਾਤਰ ਹੈ। ਅਸੀਂ ਅਪਣੇ ਟੀਚੇ ਦੀ ਪ੍ਰਾਪਤੀ ਤੱਕ ਲੜਦੇ ਰਹਾਂਗੇ । ਜਰਨੈਲ ਸਿੰਘ ਪੱਟੀ ਜਨਰਲ ਸਕੱਤਰ ਅਤੇ ਸੂਬਾ ਜ਼ਾਇੰਟ ਸਕੱਤਰ ਬਿਕਰਮਜੀਤ ਸਿੰਘ ਕੱਦੋਂ ਨੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਨੇ ਬੋਲਦਿਆਂ ਕਿਹਾ ਕਿ ਪੰਜਾਬ ਵਿੱਚ ਐਨ.ਪੀ.ਐਸ ਅਧੀਨ ਆਉਂਦੇ ਦੋ ਲੱਖ ਕਰਮਚਾਰੀਆ ਦਾ ਬੁਢਾਪਾ ਰੁਲਦਾ ਨਜਰ ਆ ਰਿਹਾ ਹੈ। ਅੱਜ ਜਦੋਂ ਐਨ ਪੀ ਐਸ ਸਕੀਮ ਦੇ ਮਾੜੇ ਨਤੀਜੇ ਸਾਹਮਣੇ ਆ ਰਹੇ ਹਨ ਇਹਨਾਂ ਤੋਂ ਸਬਕ ਜੇ ਲੈਂਦਿਆਂ ਕੈਪਟਨ ਸਰਕਾਰ ਨੂੰ ਤੁਰੰਤ ਪੁਰਾਣੀ ਪੈਨਸ਼ਨ ਬਹਾਲ ਕਰਕੇ ਪੂਰੇ ਭਾਰਤ ਵਿੱਚ ਪੁਰਾਣੀ ਪੈਨਸ਼ਨ ਬਹਾਲੀ ਕਰਨ ਵਾਲੀ ਪਹਿਲੀ ਸਰਕਾਰ ਬਣੇ । ਪੂਰੇ ਭਾਰਤ ਦੇ ਮੁਲਾਜ਼ਮ ਇਹ ਦੇਖ ਰਹੇ ਹਨ ਕਿ ਕਿਸ ਸਿਆਸੀ ਪਾਰਟੀ ਦੀ ਸਰਕਾਰ ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਪਹਿਲ ਕਦਮੀ ਕਰਦੀ ਹੈ। ਪੱਛਮੀ ਬੰਗਾਲ ਵਿੱਚ ਦਿ ਸਰਕਾਰ ਸਪਸ਼ਟ ਉਦਾਹਰਣ ਹੈ ਉਥੇ ਦੁਬਾਰਾ ਉਹੀ ਸਰਕਾਰ ਲੋਕਾਂ ਨੇ ਚੁਣੀ ਹੈ। ਜਿਲ੍ਹਾ ਕਨਵੀਨਰ ਗੁਰਿੰਦਰਪਾਲ ਖੇੜੀ ਬਲਵਿੰਦਰ ਸਿੰਘ ਲੋਧੀਪੁਰ, ਨਿਰਮਲ ਸਿੰਘ ਮੋਗਾ, ਪ੍ਰੇਮ ਠਾਕੁਰ ,ਬਲਵਿੰਦਰ ਸਿੰਘ ਅਤੇ ਗੁਰਦੀਪ ਸਿੰਘ ਚੀਮਾ ਨੇ ਕਿਹਾ ਕਿ ਇੱਕ ਅਨੁਸਾਰ ਪੰਜਾਬ ਦੇ ਹੱਕ ਦਾ ਲਗਭਗ 2500 ਕਰੋੜ ਰੁਪਏ ਸਲਾਨਾ ਜੋ ਕਿ ਲੰਮੇ ਸਮੇਂ ਲਈ ਪੰਜਾਬ ਵਿਕਾਸ ਕਾਰਜਾਂ ਲਈ ਵਰਤਿਆ ਜਾ ਸਕਦਾ ਹੈ ਇਹ ਡਰੋਨ ਹੈ ਕਿ ਐਨ ਪੀ ਐਸ ਰਾਹੀਂ ਪੰਜਾਬ ਤੋਂ ਬਾਹਰ ਕਾਰਪੋਰੇਟਸ ਕੋਲ ਪਹੁੰਚ ਰਿਹਾ ਹੈ
ਇਸ ਸਮੇਂ ਕੋ ਕਨਵੀਨਰ ਸੰਜੀਵ ਧੂਤ, ਗੁਰਦੀਪ ਚੀਮਾ, ਸੰਤ ਸੇਵਕ ਸਿੰਘ ਸਰਕਾਰੀਆ, ਗੁਰਦਿਆਲ ਸਿੰਘ ਮਾਨ, ਹਰਪ੍ਰੀਤ ਸਿੰਘ ਬਰਾੜ, ਗੁਰਸ਼ਰਨ ਸਿੰਘ ਰਾਊਆਲ, ਲਵਪ੍ਰੀਤ ਸਿੰਘ ਰੋੜਾਂਵਾਲੀ, ਗੁਰਤੇਜ ਸਿੰਘ ਖਹਿਰਾ, ਸਰਬਜੀਤ ਸਿੰਘ ਪੂਨਾਵਾਲਾ, ਦਰਸ਼ਨ ਸਿੰਘ ਆਲੀਸ਼ੇਰ, ਪਰਮਿੰਦਰਪਾਲ ਸਿੰਘ, ਦਿਦਾਰ ਸਿੰਘ ਮੁੱਦਕੀ, ਗੁਲਾਬ ਸਿੰਘ, ਸੋਹਨਲਾਲ, ਸਤਨਾਮ ਸਿੰਘ, ਕੁਲਵਿੰਦਰ ਸਿੰਘ, ਗੁਰਵਿੰਦਰਪਾਲ ਸਿੰਘ ਖੇੜੀ, ਰਜਨੀਸ਼ ਕੁਮਾਰ, ਗੌਰਮਿੰਟ ਟੀਚਰ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਚਾਹਲ, ਡੀਟੀਐਫ ਦੇ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ, ਬੀਐਡ ਫਰੰਟ ਸੂਬਾ ਪ੍ਰਧਾਨ ਹਰਵਿੰਦਰ ਸਿੰਘ ਬਿਲਗਾ ,ਆਈ ਟੀ ਸੈੱਲ ਤੋਂ ਸੱਤ ਪ੍ਰਕਾਸ਼ ,ਹਰਪ੍ਰੀਤ ਉੱਪਲ , ਸ਼ਿਵਪ੍ਰੀਤ ਪਟਿਆਲਾ ,ਬਲਜੀਤ ਸਿੰਘ ਸੇਖਾ ਸਕੂਲ ਲਾਇਬ੍ਰੇਰੀ ਯੁਨੀਅਨ, ਬਲਜੀਤ ਸਿੰਘ ਸਲਾਣਾ ਐਸ ਸੀ ਬੀ ਸੀ ਯੁਨੀਅਨ ਹਾਜ਼ਰ ਸਨ।
MGNREGA RECRUITMENT: ਡਿਪਟੀ ਕਮਿਸ਼ਨਰ ਵੱਲੋਂ ਖਾਲੀ ਅਸਾਮੀਆਂ ਭਰਨ ਲਈ ਅਰਜ਼ੀਆਂ ਦੀ ਮੰਗ
ਨਗਰ ਸੁਧਾਰ ਟਰੱਸਟ ਪਟਿਆਲਾ ਵਲੋਂ ਸਫ਼ਾਈ ਸੇਵਕਾਂ ਦੀ ਭਰਤੀ ਲਈ ਇੰਟਰਵਿਊ ਸ਼ਡਿਊਲ ਜਾਰੀ