10 ਦਿਸੰਬਰ ਤੱਕ ਪ੍ਰਵਾਨਤ 10880 ਅਸਾਮੀਆਂ ਦਾ ਇਸ਼ਤਿਹਾਰ ਹੋਵੇਗਾ ਜਾਰੀ: ਸਿੱਖਿਆ ਮੰਤਰੀ

 ਬੇਰੁਜ਼ਗਾਰਾਂ ਨੇ ਦਿਨ ਚੜਨ ਤੋਂ ਪਹਿਲਾਂ ਹੀ ਘੇਰੀ ਸਿੱਖਿਆ ਮੰਤਰੀ ਪਰਗਟ ਸਿੰਘ ਦੀ ਕੋਠੀ; ਪੁਲਿਸ ਪ੍ਰਬੰਧਾਂ ਉੱਤੇ ਲਗਾਇਆ ਸਵਾਲੀਆ ਚਿੰਨ



ਸਿੱਖਿਆ ਮੰਤਰੀ ਪਰਗਟ ਸਿੰਘ ਨੇ ਖੁਦ ਆ ਕੇ 10 ਦਿਸੰਬਰ ਤੱਕ ਪ੍ਰਵਾਨਤ 10880 ਅਸਾਮੀਆਂ ਦਾ ਇਸ਼ਤਿਹਾਰ ਜਾਰੀ ਕਰਨ ਦਾ ਭਰੋਸਾ ਦਿੱਤਾ


 


ਦਲਜੀਤ ਕੌਰ ਭਵਾਨੀਗੜ੍ਹ





ਜਲੰਧਰ, 4 ਦਿਸੰਬਰ, 2021: ਅੱਜ ਦੇਰ ਦਿਨ ਚੜਨ ਤੋ ਪਹਿਲਾਂ ਹੀ ਬੇਰੁਜ਼ਗਾਰਾਂ ਨੇ ਸਿੱਖਿਆ ਮੰਤਰੀ ਦੀ ਕੋਠੀ ਦਾ ਗੇਟ ਮੱਲ ਕੇ ਪੁਲਿਸ ਪ੍ਰਬੰਧਾਂ ਉੱਤੇ ਸਵਾਲੀਆ ਚਿੰਨ ਖੜ੍ਹਾ ਕਰ ਦਿੱਤਾ ਅਤੇ ਨਾਲ ਹੀ ਸ੍ਰ ਪ੍ਰਗਟ ਸਿੰਘ ਦਾ ਕੋਠੀ ਤੋ ਬਾਹਰ ਨਿਕਲਣ ਦਾ ਰਸਤਾ ਬੰਦ ਕਰ ਦਿੱਤਾ। ਆਖਿਰ ਸਿੱਖਿਆ ਮੰਤਰੀ ਪ੍ਰਗਟ ਸਿੰਘ ਨੇ ਆਪ ਖੁਦ ਬਾਹਰ ਆ ਕੇ ਬੇਰੁਜ਼ਗਾਰਾਂ ਨੂੰ 10 ਦਸੰਬਰ ਤੱਕ ਇਸ਼ਤਿਹਾਰ ਜਾਰੀ ਕਰਨ ਦਾ ਭਰੋਸਾ ਦੇ ਕੇ ਰਾਹ ਖੁਲਵਾਇਆ।



ਜ਼ਿਕਰਯੋਗ ਹੈ ਕਿ ਬੀਤੇ 3 ਦਿਸੰਬਰ ਨੂੰ ਬੇਰੁਜ਼ਗਾਰ ਬੀ ਐੱਡ ਟੈੱਟ ਪਾਸ ਅਧਿਆਪਕ ਯੂਨੀਅਨ ਨੇ ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਹੋਇਆ ਸੀ, ਪਰ ਬਿਲਕੁਲ ਮੌਕੇ ਤੇ ਬੇਰੁਜ਼ਗਾਰਾਂ ਨੇ ਸਥਾਨਕ ਬੀਐੱਸਐੱਫ ਚੌਂਕ ਵਿੱਚ ਲਾਰੇ ਫੂਕ ਕੇ ਪ੍ਰਦਰਸ਼ਨ ਖਤਮ ਕਰ ਦਿੱਤਾ ਸੀ। 



ਭਾਵੇਂ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਬੇਰੁਜ਼ਗਾਰ ਬੀ ਐੱਡ ਟੈੱਟ ਪਾਸ ਅਧਿਆਪਕਾਂ ਨੂੰ 5 ਦਿਸੰਬਰ ਨੂੰ ਸਿੱਖਿਆ ਮੰਤਰੀ ਨਾਲ ਉਨ੍ਹਾਂ ਦੀ ਸਥਾਨਕ ਰਿਹਾਇਸ਼ ਵਿੱਚ ਮੀਟਿੰਗ ਕਰਵਾਉਣ ਦਾ ਭਰੋਸਾ ਵੀ ਦਿੱਤਾ ਗਿਆ ਸੀ, ਪ੍ਰੰਤੂ ਬੇਰੁਜ਼ਗਾਰਾਂ ਨੇ ਅੱਜ ਦਿਨ ਚੜਨ ਤੋਂ ਪਹਿਲਾਂ ਹੀ ਮੂੰਹ ਹਨੇਰੇ ਦੱਬੇ ਪੈਰੀਂ ਕੋਠੀ ਅੱਗੇ ਪਹੁੰਚ ਕੇ ਪੰਜਾਬ ਸਰਕਾਰ ਅਤੇ ਸਿੱਖਿਆ ਮੰਤਰੀ ਪਰਗਟ ਸਿੰਘ ਖ਼ਿਲਾਫ਼ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ।



ਪ੍ਰਸ਼ਾਸ਼ਨ ਨੂੰ ਇਸ ਗੱਲ ਦਾ ਕਿਆਸ ਤੱਕ ਨਹੀਂ ਸੀ। ਘਬਰਾਏ ਹੋਏ ਪੁਲਿਸ ਅਧਿਕਾਰੀਆਂ ਵੱਲੋਂ ਫੋਟੋਆਂ ਖਿੱਚਦਿਆਂ ਅਤੇ ਵੀਡੀਓਜ਼ ਬਣਾਉਂਦਿਆਂ ਬੇਰੁਜ਼ਗਾਰ ਅਧਿਆਪਕ ਆਗੂਆਂ ਨਾਲ ਧੱਕਾਮੁੱਕੀ ਕਰਕੇ ਦੀ ਮੋਬਾਈਲ ਫੋਨ ਖੋਹਣ ਤੱਕ ਦੀ ਕੋਸ਼ਿਸ਼ ਕੀਤੀ ਗਈ। ਆਖਿਰ ਲੰਬੀ ਜੱਦੋ ਜਹਿਦ ਮਗਰੋਂ ਸਿੱਖਿਆ ਮੰਤਰੀ ਨੇ ਬੇਰੁਜ਼ਗਾਰ ਆਗੂਆਂ ਮੀਤ ਪ੍ਰਧਾਨ ਅਮਨ ਸੇਖਾ, ਸੰਦੀਪ ਗਿੱਲ, ਗਗਨਦੀਪ ਕੌਰ, ਰਸ਼ਪਾਲ ਸਿੰਘ, ਹਰਜਿੰਦਰ ਕੌਰ ਗੋਲੀ, ਬਲਕਾਰ ਸਿੰਘ ਮਾਘਾਨੀਆ ਅਤੇ ਅਮਨਦੀਪ ਕੌਰ ਬਠਿੰਡਾ ਨੂੰ ਦਫਤਰ ਵਿੱਚ ਬੁਲਾ ਕਿ ਭਰੋਸੇ ਵਿੱਚ ਲੈਣ ਦੀ ਕੋਸ਼ਿਸ਼ ਕੀਤੀ। 



ਆਖਿਰਕਾਰ ਗੱਲ ਨਾ ਬਣਦੀ ਵੇਖ ਸਿੱਖਿਆ ਮੰਤਰੀ ਪ੍ਰਗਟ ਸਿੰਘ ਨੇ ਖੁਦ ਆਪ ਬੇਰੁਜ਼ਗਾਰਾਂ ਨੂੰ ਸੰਬੋਧਨ ਕਰਕੇ 10 ਦਿਸੰਬਰ ਤੱਕ ਪ੍ਰਵਾਨਤ 10880 ਅਸਾਮੀਆਂ ਦਾ ਇਸ਼ਤਿਹਾਰ ਜਾਰੀ ਕਰਨ ਦਾ ਭਰੋਸਾ ਦਿੱਤਾ। ਉਹਨਾਂ ਸਮਾਜਿਕ ਸਿੱਖਿਆ, ਹਿੰਦੀ ਅਤੇ ਪੰਜਾਬੀ ਦੀਆਂ ਅਸਾਮੀਆਂ ਦੀ ਪੂਰਨ ਜਾਣਕਾਰੀ ਲਈ ਜਲਦੀ ਹੀ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਵੀ ਦਿੱਤਾ, ਜਿਸ ਉਪਰੰਤ ਬੇਰੁਜ਼ਗਾਰਾਂ ਨੇ ਕੋਠੀ ਦੇ ਗੇਟ ਤੋਂ ਚਲਦਾ ਧਰਨਾ ਸਮਾਪਤ ਕਰਕੇ ਮੰਗਾਂ ਦੀ ਪੂਰਤੀ ਤੱਕ ਬੱਸ ਸਟੈਂਡ ਵਿੱਚ ਪਾਣੀ ਵਾਲੀ ਟੈਂਕੀ ਉੱਤੇ ਅਤੇ ਹੇਠਾਂ ਚੱਲ ਰਹੇ ਪੱਕੇ ਮੋਰਚੇ ਨੂੰ ਜਿਉ ਦੀ ਤਿਉਂ ਜਾਰੀ ਰੱਖਣ ਦਾ ਐਲਾਨ ਕੀਤਾ।




ALSO READ:

PSEB Term-1 EXAM : ਸਿੱਖਿਆ ਬੋਰਡ ਵੱਲੋਂ ਨਿਗਰਾਨ ਅਮਲੇ ਦੀਆਂ ਡਿਊਟੀਆਂ ਲਗਾਉਣ ਸਬੰਧੀ ਕੀਤੇ ਵੱਡੇ ਬਦਲਾਅ 







ਬੇਰੁਜ਼ਗਾਰ ਆਗੂਆਂ ਨੇ ਕਾਂਗਰਸ ਸਰਕਾਰ ਉੱਤੇ ਆ ਘਰ-ਘਰ ਰੁਜ਼ਗਾਰ ਅਤੇ ਬੇਰੁਜ਼ਗਾਰੀ ਭੱਤਾ ਦੇਣ ਤੋਂ ਮੁਕਰਨ ਦੇ ਦੋਸ਼ ਲਗਾਉਂਦਿਆਂ ਆਉਂਦੀਆਂ ਚੋਣਾਂ ਵਿੱਚ ਜ਼ਬਰਦਸਤ ਵਿਰੋਧ ਦੀ ਚਿਤਾਵਨੀ ਦਿੱਤੀ।



ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਕਿਹਾ ਕਿ ਸਰਦੀ ਦੇ ਮੌਸਮ ਵਿੱਚ ਮੁਨੀਸ਼ ਕੁਮਾਰ ਅਤੇ ਜਸਵੰਤ ਘੁਬਾਇਆ ਨੂੰ 37 ਦਿਨ ਹੋ ਚੁੱਕੇ ਹਨ ਟੈਂਕੀ ਉੱਤੇ ਬੈਠਿਆਂ ਨੂੰ ਪ੍ਰੰਤੂ ਸਰਕਾਰ ਵਲੋਂ ਬੇਰੁੱਖੀ ਧਾਰੀ ਬੈਠੀ ਹੈ। ਉਨ੍ਹਾਂ ਕਾਂਗਰਸ ਦੇ ਜ਼ਬਰ ਖ਼ਿਲਾਫ਼ ਲੋਕ ਰੋਹ ਉੱਠਣ ਦੀ ਗੱਲ ਆਖੀ।



ਇਸ ਮੌਕੇ ਬਲਰਾਜ ਸਿੰਘ ਫਰੀਦਕੋਟ, ਬਰਜਿੰਦਰ ਗਿਲਜੇਵਾਲਾ, ਰਸਨਦੀਪ ਸਿੰਘ ਰਿੰਕਾ ਝਾੜੋਂ, ਜਗਸੀਰ ਬਰਨਾਲਾ, ਗੁਰਪਰੀਤ ਸਿੰਘ ਖੇੜੀ ਕਲਾਂ, ਕੁਲਵੰਤ ਸਿੰਘ ਲੌਂਗੋਵਾਲ, ਹਰਦੀਪ ਕੌਰ ਭਦੌੜ, ਜਗਤਾਰ ਸਿੰਘ, ਗੁਰਜੀਤ ਕੌਰ ਸੰਗਰੂਰ, ਮਲਿਕਪ੍ਰੀਤ ਮਾਲੇਰਕੋਟਲਾ, ਹਰਦੀਪ ਕੌਰ ਮਾਲੇਰਕੋਟਲਾ, ਨਿਸ਼ੂ ਫਾਜ਼ਿਲਕਾ, ਗੁਰਸ਼ਰਨ ਕੌਰ ਅਨੰਦਪੁਰ ਸਾਹਿਬ ਆਦਿ ਹਾਜ਼ਰ ਸਨ।

Featured post

PSEB 8th Result 2024 BREAKING NEWS: 8 ਵੀਂ ਜਮਾਤ ਦਾ ਨਤੀਜਾ ਇਸ ਦਿਨ

PSEB 8th Result 2024 : DIRECT LINK Punjab Board Class 8th result 2024  :  ਸਮੂਹ ਸਕੂਲ ਮੁੱਖੀਆਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਅੱਠਵੀਂ ਦੇ ਪ੍ਰੀਖਿਆਰਥੀਆਂ...

RECENT UPDATES

Trends