*ਤਰੱਕੀਆਂ ਨੂੰ ਲੈਕੇ ਸਿਖਿਆ ਮੰਤਰੀ ਪੰਜਾਬ ਤੇ ਈ ਟੀ ਯੂ (ਰਜਿ) ਦੀ ਮੀਟਿਂਗ ਹੋਈ ।
ਸਿਖਿਆ ਮੰਤਰੀ ਵੱਲੋ ਤੁਰੰਤ ਤਰੱਕੀ ਆਰਡਰ ਜਾਰੀ ਕਰਨ ਤੇ ਹੋਰ ਮੰਗਾ ਦੇ ਨਿਪਟਾਰੇ ਲਈ ਈ ਟੀ ਯੂ (ਰਜਿ ) ਦਾ ਰੋਸ ਪੱਤਰ ਤੇ ਨੋਟਿਸ ਮੌਕੇ ਤੇ ਉੱਚ ਅਧਿਕਾਰੀਆ ਨੂੰ ਕੀਤਾ ਫਾਰਵਰਡ ।
ਮੀਟਿੰਗ ਚ ਹੈੱਡ ਟੀਚਰ ਅਤੇ ਸੈਂਟਰ ਹੈੱਡ ਟੀਚਰਜ /ਮਾਸਟਰ ਦੀਆਂ ਤਰੱਕੀਆਂ ਦੇ ਆਰਡਰ ਕਰਨ ਤੇ ਹੋਰ ਮੰਗਾਂ ਦੇ ਨਿਪਟਾਰੇ ਕਰਨ ਚ ਕੀਤੀ ਜਾ ਰਹੀ ਦੇਰੀ ਦੇ ਰੋਸ ਨੂੰ ਲੈਕੇ ਹੋਈ ਮੀਟਿੰਗ । ————————————ਸੋਮਵਾਰ ਤੱਕ ਤਰੱਕੀਆਂ ਦਾ ਦਿਤਾ ਅਲਟੀਮੇਟਮ ।
11 ਨੂੰ ਸਿਖਿਆ ਮੰਤਰੀ ਦੇ ਰਿਹਾਰਿਸ਼ ਮੂਹਰੇ ਰੋਸ ਧਰਨਾ ਦਾ ਵੀ ਦਿੱਤਾ ਨੋਟਿਸ ।
( ) -ਅੱਜ ਜਲੰਧਰ ਵਿਖੇ ਈ ਟੀ ਯੂ ਪੰਜਾਬ (ਰਜਿ) ਜਲੰਧਰ ਤੋ ਈ ਟੀ ਯੂ ਦੇ ਸੂਬਾਈ ਆਗੂ ਤੇ ਜਿਲਾ ਪ੍ਰਧਾਨ ਈਟੀਯੂ (ਰਜਿ) ਪਵਨ ਕੁਮਾਰ, ਜਨਰਲ ਸਕੱਤਰ ਤਰਸੇਮ ਲਾਲ, ਪ੍ਰੈੱਸ ਸਕੱਤਰ ਰਿਸ਼ੀ ਕੁਮਾਰ, ਮੀਤ ਪ੍ਰਧਾਨ ਰਵੀ ਕੁਮਾਰ ਨੇ ਸਿਖਿਆ ਮੰਤਰੀ ਨਾਲ ਹੋਈ ਮੀਟਿੰਗ ਚ ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ ਵੱਲੋ ਉਲੀਕੇ ਸਂਘਰਸ਼ ਤਹਿਤ ਰੋਸ ਜਾਹਰ ਕੀਤਾ ਕਿ ਸਰਕਾਰ ਵਲੋ ਪੰਜਾਂ ਸਾਲਾ ਬਾਅਦ ਕੀਤੀਆ ਜਾ ਰਹੀਆ ਪਰਮੋਸ਼ਨਾ ਨੂੰ ਜਿਲਾ ਸਿਖਿਆ ਅਫਸਰਾ ਵੱਲੋ ਬਣਾਈਆ ਤਜਵੀਜਾਂ ਕਈ ਦਿਨਾ ਤੋ ਡੀ ਪੀ ਆਈ ਦਫਤਰ ਨੂੰ ਪਹੁੰਚਣ ਦੇ ਬਾਵਜੂਦ ਵੀ ਬਾਰ ਬਾਰ ਭਰੋਸੇ ਦੇਕੇ ਡੰਗ ਟਪਾਕੇ ਸਰਕਾਰ ਵੱਲੋ ਪ੍ਰਵਾਨਗੀ ਨਾ ਦੇਕੇ ਜਾਣ ਬੁੱਝਕੇ ਚੋਣ ਜਾਬਤੇ ਦੀ ਭੈਟ ਚੜਾਉਣ ਦਾ ਮਨ ਬਣਾਇਆ ਹੈ ,ਜਿਸਤੇ ਆਗੂਆ ਨੇ ਕਿਹਾ ਕਿ ਜੇਕਰ ਹੈਡ ਟੀਚਰਜ /ਸੈਟਰ ਹੈਡ ਟੀਚਰਜ ਦੀ ਪਹਿਲੀ ਲਿਸਟ ਨੂੰ ਏਨਾ ਸਮਾ ਲਗਾ ਦਿਤਾ ਤੇ ਕਦੋ ਡੀ ਬਾਰ ਹੋਣ ਵਾਲੇ ਅਧਿਆਪਕ ਤੇ ਸੈਟਰ ਹੈਡ ਟੀਚਰਜ ਦੀਆ ਖਾਲੀ ਹੋਣ ਵਾਲੀਆ ਸੀਟਾ ਤੇ ਦੂਸਰੇ ਪੜਾਅ ਦੀਆ ਪਰਮੋਸਸਨਾਂ ਹੋਣਗੀਆ।ਅਧਿਆਪਕ ਵਰਗ ਵਿੱਚ ਨਿਰਾਸ਼ਾ ਦਾ ਮਾਹੌਲ ਪੈਦਾ ਹੋ ਗਿਆ ਹੈ । ਇਸਦੇ ਨਾਲ ਹੀ ਮਾਸਟਰ ਕੇਡਰ ਤਰੱਕੀਆਂ ਦੇ ਆਰਡਰ ਨਹੀ ਕੀਤੇ ਜਾ ਰਹੇ ।
ALSO READ:
- PSEB Term-1 EXAM : ਸਿੱਖਿਆ ਬੋਰਡ ਵੱਲੋਂ ਨਿਗਰਾਨ ਅਮਲੇ ਦੀਆਂ ਡਿਊਟੀਆਂ ਲਗਾਉਣ ਸਬੰਧੀ ਕੀਤੇ ਵੱਡੇ ਬਦਲਾਅ
ਸੋਮਵਾਰ ਤੱਕ ਤਰੱਕੀਆ ਕਰਨ ਲਈ ਦਿਤਾ ਅਲ਼ਟੀਮੇਟਮ ਦਿਂਦਿਆ ਕਿਹਾ ਕਿ ਨਹੀ ਤਾ ਈ ਟੀ ਯੂ (ਰਜਿ) ਦਾ ਸੰਘਰਸ਼ ਜਾਰੀ ਰਹੇਗਾ ਤੇ 11 ਨੂੰ ਸਿਖਿਆ ਮੰਤਰੀ ਦੇ ਰਿਹਾਰਿਸ਼ ਮੂਹਰੇ ਰੋਸ ਧਰਨਾ ਵੀ ਹੋਵੇਗਾ ਜਿਸ ਸਬੰਧੀ ਨੋਟਿਸ ਵੀ ਸਿਖਿਆ ਮੰਤਰੀ ਨੂੰ ਦਿੱਤਾ ਗਿਆ।ਜਿਸਤੇ ਸਿਖਿਆ ਮੰਤਰੀ ਨੇ ਕਿਹਾ ਕਿ ਜਲਦ ਪਰਮੋਸ਼ਨਾ ਦੇ ਆਰਡਰ ਜਾਰੀ ਹੋ ਰਹੇ ਹਨ,ਇਸਦੇ ਨਾਲ ਹੀ ਈ ਟੀ ਯੂ ਦਾ ਰੋਸ ਪੱਤਰ ਸਿਖਿਆ ਮੰਤਰੀ ਪੰਜਾਬ ਵੱਲੋ ਚਂਡੀਗੜ ਉੱਚ ਅਧਿਕਾਰੀਆ ਨੂੰ ਮੌਕੇ ਤੇ ਫਾਰਵਰਡ ਕੀਤਾ ਗਿਆ ।
ਇਸ ਤੋ ਇਲਾਵਾ ਯੂਨੀਅਨ ਆਗੂਆ ਨੇ ਸਿਖਿਆ ਮੰਤਰੀ ਦੇ ਧਿਆਨ ਚ ਲਿਆਕੇ ਰੋਸ ਜਾਹਰ ਕੀਤਾ ਕਿ ਪਰਾਇਮਰੀ ਪੱਧਰ ਤੇ ਅਧਿਆਪਕਾਂ ਦੀ ਵੱਧ ਮਿਹਨਤ ਤੇ ਵੱਧ ਦੇਣ ਦੀ ਜਗਾ ਪਿਛਲੀਆ ਸਰਕਾਰਾ ਵੱਲੋ ਦਿਤੀਆ ਪੋਸਟਾ ਅਤੇ ਪੇ ਕਮਿਸ਼ਨ ਵੱਲੋ ਦਿਤੇ ਸਕੇਲ ਘਟਾ ਦੇਣਾ ਤੇ ਲੰਮੇ ਸਮੇ ਤੋ ਜਿਲਾ ਪ੍ਰੀਸ਼ਦ ਅਧਿਆਪਕਾਂ ਦੇ ਬਕਾਏ ਰੋਕੀ ਰੱਖਣਾ ਵੱਡੀ ਬੇਰਿਨਸਾਫੀ ਹੈ । ਇਸਤੇ ਸਿਖਿਆ ਮੰਤਰੀ ਵੱਲੋ ਜਲਦ ਹੱਲ ਦਾ ਭਰੋਸਾ ਦਿਂਦਿਆ ਕਾਰਵਾਈ ਲਈ ਫਾਈਲ ਉੱਚ ਅਧਿਕਾਰੀਆ ਨੂੰ ਫਾਰਵਰਡ ਕੀਤੀ । ਤਾ ਜੋ ਯੂਨੀਅਨ ਦੀਆ ਮੰਗਾਂ ਦਾ ਨਿਪਟਾਰਾ ਹੋ ਸਕੇ *।
MGNREGA RECRUITMENT: ਡਿਪਟੀ ਕਮਿਸ਼ਨਰ ਵੱਲੋਂ ਖਾਲੀ ਅਸਾਮੀਆਂ ਭਰਨ ਲਈ ਅਰਜ਼ੀਆਂ ਦੀ ਮੰਗ
ਨਗਰ ਸੁਧਾਰ ਟਰੱਸਟ ਪਟਿਆਲਾ ਵਲੋਂ ਸਫ਼ਾਈ ਸੇਵਕਾਂ ਦੀ ਭਰਤੀ ਲਈ ਇੰਟਰਵਿਊ ਸ਼ਡਿਊਲ ਜਾਰੀ