GTU VIGIYANIK MEETING: ਸਿੱਖਿਆ ਮੰਤਰੀ ਦੇ ਹਲਕੇ ਵਿੱਚ ਝੰਡਾ ਮਾਰਚ ਕਰਨ ਦੀ ਤਿਆਰੀ
ਲੁਧਿਆਣਾ 20 ਮਈ ( ਜਾਬਸ ਆਫ ਟੁਡੇ)
ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ (ਵਿਗਿਆਨਿਕ) ਦੀ ਸੂਬਾਈ ਮੀਟਿੰਗ ਸੂਬਾ ਪ੍ਰਧਾਨ ਨਵਪ੍ਰੀਤ ਸਿੰਘ ਬੱਲੀ ਦੀ ਅਗਵਾਈ ਵਿੱਚ ਹੋਈ। ਮੀਟਿੰਗ ਬਾਰੇ ਜਾਣਕਾਰੀ ਦਿੰਦੇ ਸੂਬਾ ਜਨਰਲ ਸਕੱਤਰ ਸੁਰਿੰਦਰ ਕੰਬੋਜ ਤੇ ਸੂਬਾ ਪ੍ਰੈਸ ਸਕੱਤਰ ਐਨ ਡੀ ਤਿਵਾੜੀ ਨੇ ਦੱਸਿਆ ਕਿ 25 ਮਈ ਦੇ ਸਿੱਖਿਆ ਮੰਤਰੀ ਦੇ ਹਲਕੇ ਵਿੱਚ ਝੰਡਾ ਮਾਰਚ ਕਰਨ ਸੰਬੰਧੀ ਤਿਆਰੀ ਮੀਟਿੰਗ ਕੀਤੀ ਗਈ । ਮੀਟਿੰਗ ਵਿੱਚ ਆਗੂਆਂ ਨੇ ਦੱਸਿਆ ਕਿ ਪ੍ਰਮੋਸ਼ਨ ਦੇ ਨਾਂ ਤੇ ਅਧਿਆਪਕਾਂ ਨੂੰ ਆਪਣਾ ਰਿਕਾਰਡ ਦੇਣ ਲਈ ਮੋਹਾਲੀ ਬੁਲਾਉਣ ਦੀ ਬਜਾਏ ਹਰ ਜ਼ਿਲੇ ਵਿੱਚ ਡੀਈਓਜ ਦਫ਼ਤਰਾਂ ਰਾਹੀਂ ਇਹ ਪ੍ਰਮੋਸ਼ਨ ਫ਼ਾਈਲਾਂ ਜਮਾਂ ਕਰਵਾਈਆਂ ਜਾਣ ਅਤੇ ਪ੍ਰਮੋਸ਼ਨ ਚੈਨਲ ਜਲਦ ਤੋ ਜਲਦ ਸ਼ੁਰੂ ਕੀਤਾ ਜਾਵੇ ।
9 ਜੁਲਾਈ ਦੀ ਦੇਸ਼ ਵਿਆਪੀ ਹੜਤਾਲ ਵਿੱਚ ਜੀਟੀਯੂ (ਵਿਗਿਆਨਿਕ) ਵੱਡੀ ਗਿਣਤੀ ਵਿਚ ਸਮੂਲੀਅਤ ਕਰੇਗੀ ਤੇ ਲਗਾਤਾਰ ਇਸ ਸੰਬੰਧੀ ਤਿਆਰੀ ਮੀਟਿੰਗਾਂ ਹਰ ਜ਼ਿਲੇ ਪੱਧਰ ਤੇ ਚੱਲ ਰਹੀਆਂ ਹਨ। ਆਗੂਆਂ ਨੇ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਈ ਪੰਜਾਬ ਪੋਰਟਲ ਤੇ ਮਨਜੂਰਸ਼ੁਦਾ ਅਤੇ ਸਰਪਲੱਸ ਅਸਾਮੀਆਂ ਭਰਨ ਸੰਬੰਧੀ ਦਿੱਤੇ ਅਧੂਰੇ ਸੰਦੇਸ਼ ਨੇ ਅਧਿਆਪਕਾਂ ਵਿੱਚ ਭੰਬਲਭੂਸਾ ਖੜਾ ਕੀਤਾ ਹੋਇਆ ਹੈ।
ਆਗੂਆਂ ਨੇ ਠੀਕ ਤੱਥਾਂ ਅਨੁਸਾਰ ਸਹੀ ਜਾਣਕਾਰੀ ਮੁਹੱਈਆਂ ਕਰਵਾਉਣ ਦੀ ਮੰਗ ਕੀਤੀ ਤਾਂ ਜੋ ਪਤਾ ਲੱਗ ਸਕੇ ਕਿ ਬੱਚਿਆਂ ਦੀ ਕਿਸ ਗਿਣਤੀ ਦੇ ਅਧਾਰ ਤੇ ਮਨਜ਼ੂਰਸ਼ੁਦਾ ਜਾਂ ਸਰਪਲੱਸ ਅਸਾਮੀਆਂ ਸੰਬੰਧੀ ਜਾਣਕਾਰੀ ਸਕੂਲ ਮੁਖੀਆਂ ਵੱਲੋਂ ਉਪਲਬਧ ਕਰਵਾਉਣੀ ਹੈ। ਵਿਭਾਗ ਇਸ ਬਾਰੇ ਸਪਸ਼ਟ ਨਿਰਦੇਸ਼ ਜਾਰੀ ਕਰੇ । ਮੀਟਿੰਗ ਵਿੱਚ ਆਗੂਆਂ ਨੇ ਮੰਗ ਕੀਤੀ ਕਿ ਹਰੇਕ ਸਕੂਲ ਵਿੱਚ ਪ੍ਰੀ-ਪ੍ਰਾਇਮਰੀ ਲਈ ਵੱਖਰੇ ਅਧਿਆਪਕ ਅਤੇ ਪ੍ਰਾਈਮਰੀ ਲਈ ਜਮਾਤ ਵਾਰ ਅਧਿਆਪਕ, ਮਿਡਲ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਵਿਸ਼ਾਵਾਰ ਅਤੇ ਸੈਕਸ਼ਨ ਵਾਈਜ਼ ਅਧਿਆਪਕ ਦਿੱਤੇ ਜਾਣ ਅਤੇ ਖਾਲੀ ਪਈਆਂ ਪੋਸਟਾਂ ਰੈਗੂਲਰ ਤੌਰ ਤੇ ਤੁਰੰਤ ਭਰੀਆਂ ਜਾਣ । ਇਸ ਮੌਕੇ ਵਿੱਤ ਸਕੱਤਰ ਸੋਮ ਸਿੰਘ, ਬਿਕਰਮਜੀਤ ਸਿੰਘ ਸ਼ਾਹ, ਪਰਗਟ ਸਿੰਘ ਜੰਬਰ, ਜਗਦੀਪ ਸਿੰਘ ਜੌਹਲ, ਗੁਰਪ੍ਰੀਤ ਸਿੰਘ, ਕੰਵਲਜੀਤ ਸੰਗੋਵਾਲ, ਰਸ਼ਮਿੰਦਰ ਪਾਲ ਸੋਨੂ, ਗੁਰਮੀਤ ਸਿੰਘ ਖ਼ਾਲਸਾ, ਇਤਬਾਰ ਸਿੰਘ, ਰਾਜਵਿੰਦਰ ਸਿੰਘ, ਗੁਰੇਕ ਸਿੰਘ, ਲਾਲ ਚੰਦ, ਰਾਜ ਭਾਟੀਆ, ਮੇਜਰ ਸਿੰਘ, ਅਸ਼ਵਨੀ ਕੁਮਾਰ, ਪੰਕਜ ਕੁਮਾਰ, ਰਮਨ ਗੁਪਤਾ ਆਦਿ ਆਗੂ ਸ਼ਾਮਿਲ ਸਨ।
