HOLIDAY DECLARED: ਪੰਜਾਬ ਸਰਕਾਰ ਵੱਲੋਂ 23 ਮਈ ਨੂੰ ਛੁੱਟੀ ਦਾ ਐਲਾਨ
ਚੰਡੀਗੜ੍ਹ, 21 ਮਈ ( ਜਾਬਸ ਆਫ ਟੁਡੇ) ਮਾਤਾ ਭੱਦਰਕਾਲੀ ਜੀ ਦੇ ਇਤਿਹਾਸਕ ਮੇਲੇ (ਸ਼ੇਖੂਪੁਰ) ਦੇ ਅਵਸਰ ਤੇ ਮਿਤੀ 23.05.2025 (ਦਿਨ ਸ਼ੁੱਕਰਵਾਰ) ਨੂੰ ਸਬ ਡਵੀਜਨ ਕਪੂਰਥਲਾ ਵਿੱਚ ਪੈਂਦੇ ਸਾਰੇ ਸਰਕਾਰੀ ਅਦਾਰਿਆਂ/ਨਿਗਮ/ਬੋਰਡਾਂ/ਵਿਦਿਅਕ ਅਦਾਰਿਆਂ (ਜਿਨ੍ਹਾਂ ਅਦਾਰਿਆਂ ਵਿੱਚ ਪੇਪਰ ਹੋ ਰਹੇ ਹਨ, ਉਹਨਾਂ ਨੂੰ ਛੱਡ ਕੇ) ਅਤੇ ਹੋਰ ਸਰਕਾਰੀ ਸੰਸਥਾਵਾਂ ਵਿੱਚ ਸਥਾਨਕ ਛੁੱਟੀ ਘੋਸ਼ਿਤ ਕੀਤੀ ਗਈ ਹੈ। ਇਹ ਹੁਕਮ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ।