SCHOOL HOLIDAYS LETTER CLARIFICATION: 22 ਮਈ ਤੋਂ ਛੁੱਟੀਆਂ ਸਬੰਧੀ ਪੱਤਰ ਵਾਇਰਲ, ਜਾਣੋ ਸੱਚਾਈ
ਚੰਡੀਗੜ੍ਹ, 21 ਮਈ 2025 ( ਜਾਬਸ ਆਫ ਟੁਡੇ) ਸੋਸ਼ਲ ਮੀਡੀਆ ਤੇ ਅੱਜ ਯਾਨੀ 21 ਮਈ ਨੂੰ ਇੱਕ ਪੱਤਰ ਵਾਇਲਰ ਕੀਤਾ ਜਾ ਰਿਹਾ ਹੈ, ਇਸ ਪੱਤਰ ਨੂੰ ਹਰ ਵਾਟਸ ਅਪ ਅਤੇ ਟੈਲੀਗਰਾਮ ਚੈਨਲਾਂ ਰਾਹੀਂ ਸ਼ੇਅਰ ਕੀਤਾ ਜਾ ਰਿਹਾ ਹੈ। ਜਿਸ ਵਿੱਚ ਲਿਖਿਆ ਗਿਆ ਹੈ ਕਿ ਪੰਜਾਬ ਦੇ ਸਮੂਹ ਸਕੂਲਾਂ ਵਿੱਚ 22 ਮਈ ਤੋਂ 30 ਜੂਨ ਤੱਕ ਦੀਆਂ ਛੁੱਟੀਆਂ ਕੀਤੀਆਂ ਗਈਆਂ ਹਨ।
ਇਸ ਸਬੰਧੀ ਜੋਬਸ ਆਫ ਟੁਡੇ ਵੱਲੋਂ ਜਦੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਵੱਲੋਂ ਦੱਸਿਆ ਗਿਆ ਕਿ ਇਹ ਪੱਤਰ ਜਾਅਲੀ ਹੈ । ਸਿੱਖਿਆ ਵਿਭਾਗ ਦੇ ਸਕੱਤਰ ਵੱਲੋਂ ਇਸ ਤਰ੍ਹਾਂ ਦਾ ਕੋਈ ਵੀ ਪੱਤਰ ਜਾਰੀ ਨਹੀਂ ਕੀਤਾ ਗਿਆ ਹੈ।
ਅਧਿਕਾਰੀਆਂ ਨੇ ਕਿਹਾ ਕਿ ਸੁਪਰਡੈਂਟ ਵੱਲੋਂ ਜੋ ਹਸਤਾਖਰ ਕੀਤੇ ਗਏ ਹਨ ਉਹ ਸੁਪਰਡੈਂਟ ਵੀ ਕਈ ਮਹੀਨੇ ਪਹਿਲਾਂ ਸੇਵਾ ਮੁਕਤ ਹੋ ਚੁੱਕੇ ਹਨ।
ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਪੱਤਰ ਵਾਇਰਲ ਕਰਨ ਵਾਲੇ ਵਿਰੁੱਧ ਜਲਦੀ ਹੀ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ।