PUNJAB BOARD CLASS 12 PUNJABI QUESTION PAPER ANSWER KEY HELD ON 24 FEB 2025

PUNJAB BOARD PUNJABI QUESTION PAPER HELD ON 24 FEB 2025

Question Paper
Roll No. ----
002/C
Total No. of Questions: 10]
[Total No. of Printed Pages: 5
SS
2325
ਪੰਜਾਬ ਬੋਰਡ 12 ਵੀਂ ਜਮਾਤ ਸਲਾਨਾ ਪਰੀਖਿਆ ਪ੍ਰਣਾਲੀ
756651
GENERAL PUNJABI
(Common for All Groups and Vocational Stream)
Time Allowed: 3 Hours
Maximum Marks: 80
ਨੋਟ :
  1. (i) ਆਪਣੀ ਉੱਤਰ-ਪੱਤਰੀ ਦੇ ਟਾਈਟਲ ਪੰਨੇ 'ਤੇ ਵਿਸ਼ਾ-ਕੋਡ/ਪੇਪਰ-ਕੋਡ ਵਾਲੇ ਖ਼ਾਨੇ ਵਿਚ ਵਿਸ਼ਾ-ਕੋਡ/ ਪੇਪਰ-ਕੋਡ 002 ਜ਼ਰੂਰ ਦਰਜ ਕਰੋ।
  2. (ii) ਉੱਤਰ-ਪੱਤਰੀ ਲੈਂਦੇ ਹੀ ਇਸ ਦੇ ਪੰਨੇ ਗਿਣ ਕੇ ਦੇਖ ਲਓ ਕਿ ਇਸ ਵਿਚ ਟਾਈਟਲ ਸਹਿਤ 28 ਪੰਨੇ ਹਨ ਅਤੇ ਠੀਕ ਕ੍ਰਮਵਾਰ ਹਨ।
  3. (iii) ਉੱਤਰ-ਪੱਤਰੀ ਵਿਚ ਖ਼ਾਲੀ ਪੰਨਾ/ ਪੰਨੇ ਛੱਡਣ ਤੋਂ ਬਾਅਦ ਹੱਲ ਕੀਤੇ ਗਏ ਪ੍ਰਸ਼ਨ/ਪ੍ਰਸ਼ਨਾਂ ਦਾ ਮੁਲਾਂਕਣ ਨਹੀਂ ਕੀਤਾ ਜਾਵੇਗਾ।
  4. (iv) ਪ੍ਰਸ਼ਨ-ਪੱਤਰ ਵਿਚ ਕੁੱਲ 10 ਪ੍ਰਸ਼ਨ ਹਨ।
  5. (1) ਸਾਰੇ ਪ੍ਰਸ਼ਨ ਜ਼ਰੂਰੀ ਹਨ।
1. ਵਸਤੁਨਿਸ਼ਠ ਪ੍ਰਸ਼ਨ : 20x1=20
ਭਾਗ - ੳ
ਖਾਲੀ ਥਾਵਾਂ ਭਰੋ : 5x1-5
  1. ਰੰਗਾ ਲੰਮੀ ਨਕਲ ਦਾ ਇਕ ਪ੍ਰਕਾਰ ਦਾ _____ਹੁੰਦਾ ਹੈ । 1
  2. ਹਰ ਪੰਜਾਬੀ ਨੂੰ ਆਪਣੇ ______'ਤੇ ਅਭਿਮਾਨ ਨਹੀਂ ਸਗੋਂ ਮਾਣ ਕਰਨਾ ਚਾਹੀਦਾ ਹੈ । 1
  3. ਕਾਵਿ-ਸਤਰ ਪੂਰੀ ਕਰੋ : ਇਸ ਜ਼ਰਖੇਜ਼ ਜ਼ਮੀਨ ਦੇ _____ ਫੁੱਟਿਆ ਜ਼ਹਿਰ। 1
  4. ਕਾਵਿ-ਸਤਰ ਪੂਰੀ ਕਰੋ : ________
    ਘੋੜੀਆਂ ਦੇ ਪੌੜ ਜਦੋਂ ਕੰਨਾਂ ਸੁਣੇ ਵੇਖਣ ਨੂੰ ਨੈਣ ਆਏ ਬੂਹੇ ਵੱਲ ਭੱਜਦੇ । 1
  5. ਅਖਾਉਤ ਪੂਰੀ ਕਰੋ : 'ਢਿੱਡ ਭਰਿਆ _______ 1
ਭਾਗ - ਅ
ਇਕ ਜਾਂ ਦੋ ਸ਼ਬਦਾਂ ਵਿਚ ਉੱਤਰ ਦਿਓ : 5x1-5
  1. ਰੁੱਤਾਂ ਦੇ ਬਦਲਦੇ ਗੇੜ ਵਿਚੋਂ ਜਨਮੇ ਮੇਲਿਆਂ ਨੂੰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ ? 1
  2. 'ਲੂਣ-ਤੇਲ-ਲੱਲ੍ਹੇ' ਲੋਕ-ਖੇਡ ਹੁਣ ਕਿਸ ਖੇਡ ਵਿਚ ਜਾ ਸਮੋਈ ਹੈ ? 1
  3. 'ਵਾਰਸ ਸ਼ਾਹ' ਕਵਿਤਾ ਕਿਸ ਦੀ ਰਚਨਾ ਹੈ ? 1
  4. 'ਦੂਜਿਆਂ ਦੀ ਝਾਕ ਛੱਡ ਕੇ ਆਪਣਾ ਕੰਮ ਆਪ ਕਰਨ' ਦੀ ਨਸੀਹਤ ਦੇਣ ਲਈ ਕਿਹੜੀ ਅਖਾਉਤ ਢੁੱਕਵੀਂ ਹੈ ? 1
  5. 'ਆਪਣਾ ਦੇਸ' ਕਹਾਣੀ ਦੇ ਪਾਤਰ ਹਰਿੰਦਰ ਅਤੇ ਗੁਰਿੰਦਰ ਕੈਨੇਡਾ ਵਿਚ ਆਪਣੇ ਨਾਂ ਬਦਲ ਕੇ ਕੀ ਦੱਸਦੇ ਹਨ ? 1
ਭਾਗ - ੲ
ਬਹੁ-ਚੋਣਵੇਂ ਉੱਤਰਾਂ ਵਾਲੇ ਪ੍ਰਸ਼ਨ : 5x1-5
  1. ਝੂੰਮਰ ਲੋਕ-ਨਾਚ ਕਿੰਨੀਆਂ ਤਾਲਾਂ ਤਹਿਤ ਨੱਚਿਆ ਜਾਂਦਾ ਹੈ ? 1
    (ੳ) ਦੋ                  (ਅ) ਤਿੰਨ
    (ੲ) ਚਾਰ                  (ਸ) ਪੰਜ
  2. ਹੇਠ ਲਿਖਿਆਂ ਵਿਚੋਂ ਕਿਹੜਾ ਗਹਿਣਾ ਇਸਤਰੀਆਂ ਦੁਆਰਾ ਗਰਦਨ ਦੁਆਲੇ ਪਹਿਨਿਆ ਜਾਂਦਾ ਹੈ ? 1
    (ੳ) ਦਾਉਣੀ                  (ਅ) ਲੈਟਣ
    (ੲ) ਹਮੇਲ                  (ਸ) ਗੋਖੜੂ
  3. 'ਘਰ ਜਾਹ ਆਪਣੇ' ਦੀ ਪਾਤਰ ਜੀਤੋ ਆਪਣੇ ਵੱਡੇ ਭਰਾ ਤੋਂ ਕਿੰਨੀ ਛੋਟੀ ਹੈ ? 1
    (ੳ) ਇਕ-ਦੋ ਸਾਲ                  (ਅ) ਤਿੰਨ-ਚਾਰ ਸਾਲ
    (ੲ) ਪੰਜ-ਛੇ ਸਾਲ                  (ਸ) ਅੱਠ-ਦਸ ਸਾਲ
  4. 'ਸਾਂਝ ਹਮੇਸ਼ਾ ਆਪਣੇ ਬਰਾਬਰ ਦੀ ਧਿਰ ਨਾਲ ਰੱਖਣ' ਦੀ ਨਸੀਹਤ ਦੇਣ ਲਈ ਕਿਹੜੀ ਅਖਾਉਤ ਢੁੱਕਵੀਂ ਹੈ ? 1
    (ੳ) ਤੌੜੀ ਉਬਲੇਗੀ ਤਾਂ ਆਪਣੇ ਹੀ ਕੰਢੇ ਸਾੜੇਗੀ
    (ਅ) ਡਾਹਦੇ ਨਾਲ ਭਿਆਲੀ, ਉਹ ਮੰਗੇ ਹਿੱਸਾ ਉਹ ਕੱਢੇ ਗਾਲੀ
    (ੲ) ਨਵਾਂ ਨੌਂ ਦਿਨ ਪੁਰਾਣਾ ਸੋ ਦਿਨ
    (ਸ) ਬੇਗਾਨਾ ਮਹਿਲ ਵੇਖ ਕੇ ਆਪਣੀ ਕੁੱਲੀ ਨਹੀਂ ਢਾਹੀਦੀ
  5. ਅਖਾਉਤ ਪੂਰੀ ਕਰੋ : 'ਆਪੇ ਫਾਥੜੀਏ _____ 1
    (ੳ) ਤੈਨੂੰ ਕੌਣ ਛੁਡਾਏ                  (ਅ) ਤੈਨੂੰ ਰੱਬ ਬਚਾਏ
    (ੲ) ਤੈਨੂੰ ਕੌਣ ਸਮਝਾਏ                  (ਸ) ਤੈਨੂੰ ਪਿਓ ਬਚਾਏ
ਭਾਗ - ਸ
ਹੇਠ ਲਿਖੇ ਕਥਨਾਂ ਵਿਚੋਂ ਦੱਸੋ ਕਿ ਕਿਹੜਾ ਕਥਨ ਸਹੀ ਹੈ ਅਤੇ ਕਿਹੜਾ ਗਲਤ : 5x1-5
  1. ਰਮਾਇਣ ਅਤੇ ਮਹਾਭਾਰਤ ਦੀਆਂ ਪ੍ਰਮੁੱਖ ਘਟਨਾਵਾਂ ਅਜੋਕੇ ਰਾਜਨੀਤਿਕ ਪੰਜਾਬ ਦੀ ਧਰਤੀ ਉੱਪਰ ਹੀ ਵਾਪਰੀਆਂ ਸਨ। 1
  2. ਬਹੁਤ ਸਾਰੇ ਸੰਸਕਾਰਾਂ ਦਾ ਆਰੰਭ ਦੈਵੀ ਤਾਕਤਾਂ ਨੂੰ ਪਤਿਆਉਣ ਜਾਂ ਰਿਝਾਉਣ ਕਰਕੇ ਹੋਇਆ। 1
  3. 'ਸਤੀਆ ਸੇਈ' ਕਹਾਣੀ ਦਾ ਕਹਾਣੀਕਾਰ ਸੰਤੋਖ ਸਿੰਘ ਧੀਰ ਹੈ। 1
  4. 'ਮੁਕਾਬਲੇ ਵਿਚ ਸਭ ਨੂੰ ਬਰਾਬਰਦੇ ਮੌਕੇ ਮਿਲਦੇ ਹਨ' ਇਹ ਦੱਸਣ ਲਈ 'ਮਾਂਹਾਂ-ਮੈਠਾਂ ਵਿਚ ਕੋਈ ਵੱਡਾ-ਛੋਟਾ ਨਹੀਂ ਹੁੰਦਾ' ਅਖਾਉਤ ਢੁੱਕਵੀਂ ਹੈ। 1
  5. ਆਪਣੇ ਅਹੁਦੇ ਦਾ ਲਾਭ ਕੇਵਲ ਆਪਣੇ ਹੀ ਸਕੇ-ਸਬੰਧੀਆਂ ਨੂੰ ਦੇਣ ਦੀ ਸਥਿਤੀ ਉੱਪਰ 'ਅੰਨ੍ਹਾ ਵੰਡੇ ਰਿਓੜੀਆਂ ਮੁੜ-ਮੁੜ ਆਪਣਿਆਂ ਨੂੰ' ਅਖਾਉਤ ਬਿਲਕੁਲ ਢੁੱਕਵੀਂ ਹੈ। 1
2. ਹੇਠ ਦਿੱਤੇ ਪੈਰ੍ਹੇ ਨੂੰ ਪੜ੍ਹ ਕੇ ਪੁੱਛੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ : 3x2=6

ਇਹ ਮੇਲਾ ਲੁਧਿਆਣੇ ਦੇ ਪਿੰਡ ਛਪਾਰ ਵਿਚ ਭਾਦਰੋਂ ਸੁਦੀ ਚੌਦਾਂ ਨੂੰ ਲਗਦਾ ਹੈ। ਇੱਥੇ ਪਿੰਡ ਦੀ ਦੱਖਣੀ ਗੁੱਠੇ ਗੁੱਗੇ ਪੀਰ ਦੀ ਇਕ ਮਾੜੀ ਹੈ। ਇਸ ਦੀ ਗੁੱਗੇ ਦੇ ਭਗਤਾਂ ਨੇ ਰਾਜਸਥਾਨ ਦੀ ਕਿਸੇ ਮਾੜੀ ਤੋਂ ਮਿੱਟੀ ਲਿਆ ਕੇ 1880 ਬਿਕਰਮੀ ਵਿਚ ਇੱਥੇ ਸਥਾਪਨਾ ਕੀਤੀ । ਉਦੋਂ ਤੋਂ ਹੀ ਇਹ ਮੇਲਾ ਚੱਲਿਆ ਆ ਰਿਹਾ ਹੈ । ਛਪਾਰ ਦਾ ਮੇਲਾ ਭਾਵ ਗੁੱਗੇ ਦੀ ਸਿਮਰਤੀ ਵਿਚ ਲੱਗਦਾ ਹੈ ਪਰ ਇਸ ਵਿਚ ਗੁੱਗੇ ਦੇ ਭਗਤਾਂ ਤੋਂ ਬਿਨਾਂ ਦੂਜੇ ਲੋਕ ਵੀ ਚੋਖੀ ਮਾਤਰਾ ਵਿਚ ਸ਼ਾਮਲ ਹੁੰਦੇ ਹਨ ਅਤੇ ਇਸ ਮੇਲੇ ਦਾ ਚਰਿੱਤਰ ਲੌਕਿਕ ਹੋ ਗਿਆ ਹੈ। ਇਸ ਮੇਲੇ ਵਿਚ ਪੰਜਾਬੀਆਂ ਨੂੰ ਉਹਨਾਂ ਦੇ ਪੂਰੇ ਰੰਗ ਵਿਚ ਵੇਖਿਆ ਜਾ ਸਕਦਾ ਹੈ।

  1. (ੳ) ਉੱਪਰ ਦਿੱਤਾ ਗਿਆ ਪੈਰ੍ਹਾ ਕਿਸ ਲੇਖ ਵਿਚੋਂ ਲਿਆ ਗਿਆ ਹੈ ਅਤੇ ਇਸ ਦਾ ਲੇਖਕ ਕੌਣ ਹੈ ? 1+1=2
  2. (ਅ) ਪੈਰ੍ਹੇ ਵਿਚ ਆਏ ਹੇਠ ਲਿਖੇ ਸ਼ਬਦਾਂ ਦਾ ਸੰਦਰਭਗਤ ਅਰਥ ਲਿਖੋ : 1+1=2
    (i) ਸੁਦੀ                  (ii) ਮਾੜੀ
  3. (ੲ) ਛਪਾਰ ਦੇ ਮੇਲੇ ਦਾ ਚਰਿੱਤਰ ਬਦਲਣ ਦਾ ਕੀ ਕਾਰਨ ਹੈ ? 2
3. ਕੋਈ ਚਾਰ ਪ੍ਰਸ਼ਨਾਂ ਦੇ ਉੱਤਰ ਲਿਖੋ : 4x3=12
  1. (ੳ) ਪੰਜਾਬ ਦੇ ਮਰਦਾਵੇਂ ਲੋਕ-ਨਾਚਾਂ ਦਾ ਸੰਖੇਪ ਵਰਨਣ ਕਰੋ। 3
  2. (ਅ) ਪੰਜਾਬ ਦੀਆਂ ਨਕਲਾਂ ਦੇ ਵਿਸ਼ੇਸ਼ ਲੱਛਣ ਕਿਹੜੇ ਹਨ ? 3
  3. (ੲ) 'ਪੰਜਾਬੀ ਸੱਭਿਆਚਾਰਕ ਪਰਿਵਰਤਨ' ਪਾਠ ਵਿਚ ਗੁਰਬਾਣੀ ਦੀ ਤੁਕ 'ਮਾਤਾ ਧਰਤਿ ਮਹਤੁ' ਅਜੋਕੇ ਸਮਾਜ ਦੀ ਕਿਹੜੀ ਸਮੱਸਿਆ ਵੱਲ ਸੰਕੇਤ ਕਰਦੀ ਹੈ ? ਖੋਲ੍ਹ ਕੇ ਦੱਸੋ। 3
  4. (ਸ) ਪੰਜਾਬੀ ਸੱਭਿਆਚਾਰ ਦੇ ਇਤਿਹਾਸਕ ਪਿਛੋਕੜ ਬਾਰੇ ਦੱਸੋ। 3
  5. (ਹ) ਪੁਰਾਤਨ ਸਮੇਂ ਵਿਚ ਪਿੰਡ ਵਾਸੀ ਆਪਣੇ ਪਿੰਡ ਦੇ ਲੋਕ-ਖਿਡਾਰੀਆਂ ਅਤੇ ਪਹਿਲਵਾਨਾਂ ਨੂੰ ਕਿਵੇਂ ਨਿਵਾਜਦੇ ਸਨ ? 3
  6. (ਕ) ਨਰਾਤਿਆਂ ਦੇ ਦਿਨਾਂ ਦੌਰਾਨ ਕੁੜੀਆਂ ਵੱਲੋਂ ਬਣਾਈਆਂ ਮਿੱਟੀ ਦੀਆਂ ਮੂਰਤੀਆਂ ਬਾਰੇ ਭਰਪੂਰ ਜਾਣਕਾਰੀ ਦਿਓ। 3

Punjab Board 10+2 Religion Guess Paper 2025

4. ਤੁਸੀਂ ਪੜ੍ਹੇ-ਲਿਖੇ ਨੌਜਵਾਨ ਹੋ। ਆਪਣੀ ਯੋਗਤਾ ਤੇ ਸਮੱਰਥਾ ਦੱਸਦੇ ਹੋਏ ਕਿਸੇ ਨਜ਼ਦੀਕੀ ਬੈਂਕ ਤੋਂ ਸ੍ਵੈ-ਰੁਜ਼ਗਾਰ ਚਲਾਉਣ ਲਈ ਕਰਜਾ ਲੈਣ ਵਾਸਤੇ ਸ਼ਾਖਾ-ਪ੍ਰਬੰਧਕ ਨੂੰ ਪੱਤਰ ਲਿਖੋ : 2+4+1=7

ਜਾਂ

ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਸੂਚਨਾ ਅਧਿਕਾਰੀ ਨੂੰ ਪੱਤਰ ਲਿਖੋ, ਜਿਸ ਵਿਚ ਸਾਉਣੀ ਦੀਆਂ ਫਸਲਾਂ ਦੇ ਬੀਜਾਂ ਦੀ ਉਪਲਬਧਤਾ, ਸਿਖਲਾਈ-ਪ੍ਰੋਗਰਾਮਾਂ, ਖੇਤੀਬਾੜੀ ਸਾਹਿਤ, ਸਾਉਣੀ ਦੀਆਂ ਫਸਲਾਂ ਦੇ ਸੰਭਾਵਿਤ ਰੋਗਾਂ ਤੇ ਰੋਕਥਾਮ ਆਦਿ ਬਾਰੇ ਜਾਣਕਾਰੀ ਦੀ ਮੰਗ ਕਰੋ।

5. ਹੇਠ ਲਿਖੇ ਪੈਰ੍ਹੇ ਦੀ ਸੰਖੇਪ ਰਚਨਾ ਕਰੋ ਅਤੇ ਢੁੱਕਵਾਂ ਸਿਰਲੇਖ ਵੀ ਲਿਖੋ : 4+1=5

ਆਮ ਜ਼ਿੰਦਗੀ ਵਿਚ ਵੀ ਵੇਖਿਆ ਜਾਵੇ ਤਾਂ ਕਈ ਆਦਮੀ ਬੜੇ ਸਾਊ ਕਿਸਮ ਦੇ ਹੁੰਦੇ ਹਨ। ਇਹ ਚੰਗੀ ਪਰਵਰਿਸ ਦਾ ਨਤੀਜਾ ਹੈ। ਪਰ ਕਈਆਂ ਦੀ ਤਬੀਅਤ ਪੂਰੀ ਚੰਗਿਆੜਿਆਂ ਵਰਗੀ ਹੁੰਦੀ ਹੈ, ਉਹਨਾਂ ਦਾ ਬਚਪਨ ਜ਼ਰੂਰ ਕੁਝ ਤਰੁੱਟੀਆਂ ਜਾਂ ਹੀਣ-ਭਾਵਨਾਵਾਂ ਦਾ ਸ਼ਿਕਾਰ ਹੋਵੇਗਾ। ਸਿਆਣਿਆਂ ਦਾ ਕਥਨ ਹੈ, ''ਜਿਸ ਨੇ ਬਚਪਨ ਵਿਚ ਭੁੱਖ ਵੇਖੀ ਹੋਵੇ, ਉਸ ਦੀ ਨੀਅਤ ਸਾਰੀ ਉਮਰ ਨਹੀਂ ਰੱਜਦੀ"। ਇਸੇ ਤਰ੍ਹਾਂ ਜੋ ਬਚਪਨ ਪਿਆਰ ਵਿਹੂਣਾ ਹੁੰਦਾ ਹੈ, ਉਹ ਸਾਰੀ ਉਮਰ ਸਮਾਜ ਨੂੰ ਗੁੱਸੇ ਅਤੇ ਨਿਰਾਸ਼ਾ ਬਿਨਾਂ ਹੋਰ ਕੁਝ ਨਹੀਂ ਦੇ ਸਕਦਾ। ਇਸੇ ਕਰਕੇ ਸਿਆਣਿਆਂ ਨੇ ਸਮਾਜ ਦੀ ਰਚਨਾ ਕੀਤੀ, ਸਮਾਜ ਨੇ ਪਰਿਵਾਰ ਦੀ, ਘਰ ਦੀ ਜੋ ਸਕੂਨ ਦਾ ਦੂਜਾ ਨਾਂ ਹੈ । ਖ਼ਾਸ ਕਰ ਕੇ ਪਰਿਵਾਰ ਅਤੇ ਮਾਂ-ਬਾਪ ਦੀ ਜ਼ਿੰਮੇਵਾਰੀ ਸਭ ਤੋਂ ਵੱਡੀ ਹੁੰਦੀ ਹੈ। ਉਹਨਾਂ ਦੀ ਸਿਆਣਪ ਅਤੇ ਜੀਵਨ-ਸ਼ੈਲੀ ਬੱਚੇ ਨੂੰ ਸਰਬ-ਕਲਾ ਸੰਪੂਰਨ ਬਣਾਉਂਦੀ ਹੈ । ਥੋੜ੍ਹੀ ਜਿਹੀ ਲਾਪਰਵਾਹੀ ਬੱਚੇ 'ਚ ਸਾਰੀ ਉਮਰ ਲਈ ਹੀਣ-ਭਾਵਨਾ ਭਰ ਦਿੰਦੀ ਹੈ, ਇਹੀ ਲਾਪਰਵਾਹੀ ਬੱਚੇ ਨੂੰ ਬੁਰੀ ਸੰਗਤ ਵੱਲ ਧੱਕ ਦਿੰਦੀ ਹੈ। ਇਸ ਵਿਚ ਮਾਂ ਦੀ ਜ਼ਿੰਮੇਵਾਰੀ ਸਭ ਤੋਂ ਜ਼ਿਆਦਾ ਹੁੰਦੀ ਹੈ ਹਾਲਾਂਕਿ ਬਾਕੀ ਪਰਿਵਾਰ ਦਾ ਕੋਈ ਮੈਂਬਰ ਵੀ ਮਾਫ਼ੀ ਦਾ ਹੱਕਦਾਰ ਨਹੀਂ ਹੁੰਦਾ। ਦੁਨੀਆ ਦੇ ਇਤਿਹਾਸ ਵਿਚ ਜਿੰਨੇ ਵੀ ਮਹਾਨ ਪੁਰਸ਼ ਹੋਏ ਹਨ ਜਾਂ ਜਿਨੇ ਵੀ ਮਾੜੀ (ਖਲਨਾਇਕ) ਕਿਸਮ ਦੇ ਆਦਮੀ ਹੋਏ ਹਨ, ਉਹਨਾਂ ਬਾਰੇ ਪੂਰੀ ਜਾਣਕਾਰੀ ਇਕੱਠੀ ਕੀਤੀ ਜਾਵੇ ਤਾਂ ਇਹ ਤੱਥ ਪ੍ਰਮੁੱਖ ਤੌਰ 'ਤੇ ਸਾਹਮਣੇ ਆਉਂਦੇ ਹਨ ਕਿ ਉਹਨਾਂ ਦੇ ਚੰਗੇ ਜਾਂ ਮਾੜੇ ਬਣਨ ਵਿਚ ਉਹਨਾਂ ਦੇ ਮਾਂ-ਬਾਪ, ਪਰਿਵਾਰ ਅਤੇ ਸੰਗਤ ਦਾ ਹੀ ਹੱਥ ਹੁੰਦਾ ਹੈ ।

6. ਹੇਠ ਲਿਖੇ ਸ਼ਬਦ-ਸਮੂਹਾਂ ਵਿਚੋਂ ਕਿਸੇ ਇਕ ਸ਼ਬਦ-ਸਮੂਹ ਨੂੰ ਸ਼ਬਦ-ਕੋਸ਼ ਤਰਤੀਬ ਅਨੁਸਾਰ ਲਿਖੋ : 3
  1. ਸ਼ਬਦ-ਸਮੂਹ :
    ਯੂਨੀਫ਼ਾਰਮ
    ਵਿਰਾਨ
    ਵਰਜਿਸ਼
    ਵਕਾਲਤ
    ਵਕਤਾ
    ਸ਼ਬਦ-ਸਮੂਹ :
    ਹੰਗਾਮਾ
    ਉਪਬੋਲੀ
    ਕਸਰਤ
    ਆਵਾਜ਼
    ਮਕਸਦ

Punjab Board Class 8th, 10th, and 12th Guess Paper 2025: Your Key to Exam Success!

7.ਹੇਠ ਲਿਖੇ ਵਾਕਾਂ ਵਿਚੋਂ ਕਿਸੇ ਪੰਜ ਵਾਕਾਂ ਦਾ ਬੈਕਟ ਵਿਚ ਦਿੱਤੇ ਨਿਰਦੇਸ਼ ਅਨੁਸਾਰ ਵਾਕ-ਵਟਾਂਦਰਾ ਕਰੋ : 5x1=5
  • (ੳ) ਰੋਟੀ ਮੈਥੋਂ ਖਾਧੀ ਜਾ ਰਹੀ ਹੈ। (ਕਰਤਰੀ ਵਾਚ ਵਾਕ)

  • (ਅ) ਬਲਜੀਤ ਨੇ ਚਾਹ ਪੀਤੀ । (ਕਰਮਣੀ ਵਾਚ ਵਾਕ)

  • (ੲ) ਉਹ ਹਮੇਸ਼ਾ ਸੱਚ ਬੋਲਦਾ ਹੈ । (ਨਾਂਹ-ਵਾਚਕ ਵਾਕ)

  • (ਸ) ਉਹ ਅਮੀਰ ਹੈ ਪਰ ਬਹੁਤ ਕੰਜੂਸ ਹੈ। (ਸਧਾਰਨ ਵਾਕ)

  • (ਹ) ਬਿਮਾਰ ਹੋਣ ਕਾਰਨ ਉਹ ਤੁਹਾਡਾ ਕੰਮ ਨਹੀਂ ਕਰ ਸਕਦਾ। (ਮਿਸ਼ਰਿਤ ਵਾਕ)

  • (ਕ) ਭਾਵੇਂ ਤੁਸੀਂ ਦੌਲਤਮੰਦ ਹੈ ਤਾਂ ਵੀ ਤੁਸੀਂ ਸੁਖੀ ਨਹੀਂ । (ਸੰਯੁਕਤ ਵਾਕ)

  • (ਖ) ਫੁੱਲ ਬਹੁਤ ਸੁੰਦਰ ਹੈ । (ਵਿਸਮੇ-ਵਾਚਕ ਵਾਕ)

  • (ਗ) ਬੱਚੇ ਸਭ ਨੂੰ ਪਿਆਰੇ ਲੱਗਦੇ ਹਨ। (ਪ੍ਰਸ਼ਨ-ਵਾਚਕ ਵਾਕ)
  • PUNJAB BOARD CLASS 12 PUNJABI QUESTION PAPER ANSWER KEY HELD ON 24 FEB 2025 : Soon 8. ਹੇਠ ਲਿਖੀਆਂ ਅਖਾਉਤਾਂ ਵਿਚੋਂ ਕਿਸੇ ਪੰਜ ਨੂੰ ਵਾਕਾਂ ਵਿਚ ਵਰਤੋਂ ਜਾਂ ਉਹਨਾਂ ਦੀ ਵਰਤੋਂ ਦੀਆਂ ਸਥਿਤੀਆਂ ਦੱਸੋ : 5x2=10
    1. (ੳ) ਵਾਦੜੀਆਂ-ਸਜਾਦੜੀਆਂ ਨਿਭਣ ਸਿਰਾਂ ਦੇ ਨਾਲ 2

    2. (ਅ) ਇਕ ਦਰ ਬੰਦ ਸੌ ਦਰ ਖੁੱਲ੍ਹਾ 2

    3. (ੲ) ਉੱਠੇ ਤਾਂ ਉੱਠ ਨਹੀਂ ਰੇਤੇ ਦੀ ਮੁੱਠ 2

    4. (ਸ) ਸ੍ਵੈਭਰੋਸਾ ਵੱਡਾ ਤੋਸਾ 2

    5. (ਹ) ਹਿੰਗ ਲੱਗੇ ਨਾ ਫਟਕੜੀ ਰੰਗ ਚੋਖਾ ਆਵੇ 2

    6. (ਕ) ਘਰ ਦਾ ਸੜਿਆ ਵਣ ਗਿਆ, ਵਣ ਨੂੰ ਲੱਗੀ ਅੱਗ 2

    7. (ਖ) ਜਦੋਂ ਗਿੱਦੜ ਦੀ ਮੌਤ ਆਉਂਦੀ ਹੈ ਤਾਂ ਉਹ ਸ਼ਹਿਰ ਵੱਲ ਭੱਜਦਾ ਹੈ 2

    8. (ਗ) ਬਿੱਲੀ ਦੇ ਸਿਰ੍ਹਾਣੇ ਦੁੱਧ ਨਹੀਂ ਜੰਮਦਾ 2


    9. ਕਿਸੇ ਇਕ ਕਵਿਤਾ ਦਾ ਕੇਂਦਰੀ ਭਾਵ ਲਿਖੋ : 1x5=5
    1. (ੳ) ਟੁਕੜੀ ਜੱਗ ਤੋਂ ਨਿਆਰੀ (ਭਾਈ ਵੀਰ ਸਿੰਘ) 5

    2. (ਅ) ਐਵੇਂ ਨਾ ਬੁੱਤਾਂ 'ਤੇ ਡੋਲ੍ਹੀ ਜਾ ਪਾਣੀ (ਸੁਰਜੀਤ ਪਾਤਰ) 5

    3. (ੲ) ਚੁੰਮ-ਚੁੰਮ ਰੱਖੋ (ਨੰਦ ਲਾਲ ਨੂਰਪੁਰੀ) 5


    10. ਕਿਸੇ ਇਕ ਕਹਾਣੀ ਦਾ ਸਾਰ ਆਪਣੇ ਸ਼ਬਦਾਂ ਵਿਚ ਲਿਖੋ : 1x7=7
    1. (ੳ) ਘਰ ਜਾਹ ਆਪਣੇ (ਗੁਲਜ਼ਾਰ ਸਿੰਘ ਸੰਧੂ) 7

    2. (ਅ) ਸਾਂਝ (ਸੁਜਾਨ ਸਿੰਘ) 7

    PUNJAB BOARD CLASS 12 PUNJABI QUESTION PAPER HELD ON 24 FEB 2025 DOWNLOAD HERE

    Featured post

    Punjab Board Class 8th, 10th, and 12th Guess Paper 2025: Your Key to Exam Success!

    PUNJAB BOARD GUESS PAPER 2025 Punjab Board Class 8th, 10th, and 12th Guess Paper 2025: Your Key to Exam Success! The ...

    RECENT UPDATES

    Trends