Punjab Board 10+2 Religion Guess Paper 2025

 

ਪ੍ਰਸ਼ਨ ਪੱਤਰ

ਕਲਾਸ- ਬਾਰ੍ਹਵੀਂ ਰਿਲੀਜਨ ਗੈਸ ਪੇਪਰ 2025

ਧਰਮ

ਸਮਾਂ-3 ਘੰਟੇ ਬਿਊਰੀ-80 ਅੰਕ

1. ਸਾਰੇ ਪ੍ਰਸ਼ਨ ਲਾਜ਼ਮੀ ਹਨ।

2. ਪ੍ਰਸ਼ਨ ਪੱਤਰ 4 ਭਾਗਾਂ ਵਿੱਚ ਹੈ (ੳ,ਅ,ੲ.ਸ)

ਭਾਗ-ੳ 10x1=10
ਬਹੁ-ਵਿਕਲਪੀ ਪ੍ਰਸ਼ਨ
  1. ਜਲ ਦੀ ਪਵਿੱਤਰਤਾ ਮਹੋਜੋਦੜੋ ਤੋਂ ਮਿਲੀ ਕਿਸ ਚੀਜ ਤੋਂ ਪਤਾ ਲੱਗੀ ?
    (ੳ) ਨਦੀ (ਅ) ਖੂਹ (ੲ) ਵਿਸ਼ਾਲ ਇਸ਼ਨਾਨ ਘਰ (ਸ) ਬਾਉਲੀ
  2. ਮਹਾਤਮਾ ਬੁੱਧ ਦੇ ਪਿਤਾ ਕੌਣ ਸਨ?
    (ੳ) ਵਸੁਮਿਤਰ (ਅ) ਸਾਕਯਮੁਨੀ (ੲ) ਮਹਾਵੀਰ (ਸ) ਸ਼ੁੱਧੋਧਨ
  3. ਗੁਰੂ ਨਾਨਕ ਦੇਵ ਜੀ * ਕਿਹੜੀ ਉਦਾਸੀ ਸਮੇਂ ਸਯਦਪੁਰ,ਕੁਰਕਸ਼ੇਤਰ, ਪਾਣੀਪੱਤ ਅਤੇ ਦਿੱਲੀ ਗਏ?
    (ੳ) ਪਹਿਲੀ (ਅ) ਤੀਜੀ (ੲ) ਦੂਜੀ (ਸ) ਪਹਿਲੀ
  4. ਸਿੱਧੂ ਘਾਟੀ ਸਭਿਅਤਾ ਦੇ ਲੋਕ ਕਿਸ ਜਾਨਵਰ ਦੀ ਪੂਜਾ ਕਰਦੇ ਸਨ?
    (ਅ) ਹਾਥੀ (ੲ) ਸਾਨ੍ਹ (ਸ) ਇਹ ਸਾਰੇ ਹੀ
  5. ਸਭ ਤੋਂ ਪੁਰਾਣਾ ਵੇਦ ਕਿਹੜਾ ਹੈ?
    (ੳ) ਅਥਰਵਵੇਦ (ਅ) ਸਾਮਵੇਦ (ੲ) ਰਿਗਵੇਦ (ਸ) ਯਜੁਰਵੇਦ
  6. ਧਰਮ ਸੂਤਰ ਸਾਹਿਤ ਵਿਚ ਕਿਹੜਾ ਸੂਤਰ ਸ਼ਾਮਿਲ ਹੈ?
    (ੳ) ਸ੍ਰੋਤ ਸੂਤਰ (ਅ) ਗ੍ਰਾਮ ਸੂਤਰ (ੲ) ਸੁਲਭ ਸੂਤਰ (ਸ) ਇਹ ਸਾਰੇ ਹੀ।
  7. ਆਦਿ ਗ੍ਰੰਥ ਦੀ ਸੰਪਾਦਨਾ ਦਾ ਕਾਰਜ ਕਿਸ ਸਥਾਨ ਵਿਖੇ ਹੋਇਆ?
    (ੳ) ਤਰਨਤਾਰਨ (ਅ) ਕਰਤਾਰਪੁਰ (ੲ) ਅੰਮ੍ਰਿਤਸਰ (ਸ)ਮੁਕਤਸਰ
  8. ਬੁੱਧ ਸਾਹਿਤ ਕਿਸ ਭਾਸ਼ਾ ਵਿਚ ਲਿਖਿਆ ਗਿਆ?
    (ੳ) ਹਿੰਦੀ (ਅ) ਪੰਜਾਬੀ (ੲ)ਪਾਲੀ (ਸ) ਅੰਗ੍ਰੇਜੀ
  9. ਜੈਨ ਧਰਮ ਵਿੱਚ ਕਿੰਨੇ ਤਿਰਥੰਕਰ ਸਨ?
    (ੳ) 35 (ਅ) 34 (ੲ) 25 (ਸ)24
  10. ਕਿਹਨਾਂ ਗੁਰੂ ਸਾਹਿਬ ਜੀ ਨੇ ਨਾਮ ਜਪੋ,ਕਿਰਤ ਕਰੋ,ਵੰਡ ਛੱਕੋ ਦੇ ਸਿਧਾਂਤ ਦਿੱਤੇ?
    (ੳ) ਗੁਰੂ ਨਾਨਕ ਦੇਵ ਜੀ (ਅ) ਗੁਰੂ ਅੰਗਦ ਦੇਵ ਜੀ (ੲ) ਗੁਰੂ ਰਾਮਦਾਸ ਜੀ (ਸ) ਗੁਰੂ ਅਮਰਦਾਸ ਜੀ
ਭਾਗ-ਅ 20x1=20
ਵਸਤੁਨਿਸ਼ਠ ਪ੍ਰਸ਼ਨ

ਇੱਕ ਸ਼ਬਦ ਤੋਂ ਇੱਕ ਵਾਕ ਵਿੱਚ ਉੱਤਰ ਦਿਉ।

  1. ਸਿੰਧੂ ਘਾਟੀ ਸਭਿਅਤਾ ਦੇ ਕਿਸੇ ਇੱਕ ਕੇਂਦਰ ਦਾ ਨਾਂ ਲਿਖੋ।
  2. ਮਹਾਤਮਾ ਬੁੱਧ ਦੀਆਂ ਕੋਈ ਦੋ ਸਿੱਖਿਆਵਾਂ ਲਿਖੋ।
  3. ਗੁਰਮੁਖੀ ਲਿਪੀ ਦਾ ਸੁਧਾਰ ਕਿਹੜੇ ਗੁਰੂ ਜੀ ਨੇ ਕੀਤਾ?
  4. ਸਿੰਧੂ ਘਾਟੀ ਸਭਿਅਤਾ ਦੇ ਲੋਕ ਕਿਸ ਚਿੰਨ੍ਹ ਦੀ ਪੂਜਾ ਕਰਦੇ ਸਨ?
  5. ਬੁੱਧ ਧਰਮ ਦੀਆਂ ਯਾਤਕ ਕਥਾਵਾਂ ਕਿਹੜੀ ਭਾਸ਼ਾ ਵਿੱਚ ਹਨ?
  6. ਸਭ ਤੋਂ ਪਹਿਲਾਂ ਮਹਾਤਮਾ ਬੁੱਧ ਨੇ ਆਪਣਾ ਉਪਦੇਸ਼ ਕਿਸ ਨੂੰ ਦਿੱਤਾ ਸੀ?
  7. ਗੁਰੂ ਅਮਰਦਾਸ ਜੀ ਦੀ ਇਕ ਰਚਨਾ ਦਾ ਨਾਂ ਲਿਖੋ।
ਖਾਲੀ ਥਾਵਾਂ ਭਰੋ:
  1. ________ ਤੁਫਾਨ ਦੇ ਦੇਵਤਾ ਸਨ।
  2. ਅਥਰਵਵੇਦ ਨੂੰ ________ ਕਿਹਾ ਜਾਂਦਾ ਹੈ।
  3. ਮੁੱਖ ਤੌਰ ਤੇ ਉਪਨਿਸ਼ਦਾਂ ਦੀ ਗਿਣਤੀ ________ ਮੰਨੀ ਜਾਂਦੀ ਹੈ।
  4. ਆਦਿ ਗ੍ਰੰਥ ਵਿੱਚ ਸੂਫੀ ਸੰਤ ________ ਜੀ ਦੀ ਬਾਣੀ ਦਰਜ ਹੈ।
  5. ਵੇਦਾਂ ਦੀ ਕੁੱਲ ਗਿਣਤੀ ________ ਹੈ।
  6. ਆਦਿ ਗ੍ਰੰਥ ਦਾ ਸੰਕਲਨ 1601 ਤੋਂ ________ ਤੱਕ ਹੋਇਆ।
  7. ਕਠੋ ਉਪਨਿਸ਼ਦ ________ ਵੇਦ ਦਾ ਉਪਨਿਸ਼ਦ ਹੈ।
ਸਹੀ/ਗਲਤ ਲਿਖੋ-
  1. ਜੈਨ ਧਰਮ ਵਿੱਚ ਅੱਠ ਪ੍ਰਕਾਰ ਦੇ ਅਲੰਕਾਰ ਦਾ ਜ਼ਿਕਰ ਹੈ। ( )
  2. ਮਹਾਤਮਾ ਬੁੱਧ ਨੇ ਆਪਣੇ ਉਪਦੇਸ਼ਾਂ ਦੇ ਪ੍ਰਚਾਰ ਲਈ ਲਗਭਗ 80 ਸਾਲ ਲਾਏ। ( )
  3. ਜੈਨਮਤ ਵਿੱਚ ਆਤਮਾ ਦੀ ਹੋਂਦ ਨੂੰ ਸਵੀਕਾਰ ਨਹੀਂ ਕੀਤਾ ਗਿਆ। ( )
  4. ਤ੍ਰਿਪਟਕ ਜੈਨ ਧਰਮ ਦਾ ਗ੍ਰੰਥ ਹੈ। ( )
  5. ਸਿੱਖ ਜੀਵਨ ਜਾਚ ਅਨੁਸਾਰ ਸ੍ਰਿਸ਼ਟੀ ਦਾ ਪ੍ਰਬੰਧ ਪਰਮਾਤਮਾ ਦੇ ਹੁਕਮ ਨਾਲ਼ ਚਲ ਰਿਹਾ ਹੈ। ( )
  6. ਸਿੱਖ ਧਰਮ ਅਨੁਸਾਰ ਕੁਰਹਿਤਾਂ ਕਰਨ ਵਾਲ਼ੇ ਨੂੰ ਤਨਖਾਹ ਲਾਈ ਜਾਂਦੀ ਹੈ। ( )
ਭਾਗ-ੲ 10x2=20
ਛੋਟੇ ਉਤਰਾਂ ਵਾਲੇ ਪ੍ਰਸ਼ਨ 30-35 ਸ਼ਬਦਾ ਵਿੱਚ ਉਤਰ ਲਿਖੋ।
  1. ਆਰੀਆ ਦੀ ਊਸ਼ਾ ਦੇਵੀ ਬਾਰੇ ਜਾਣਕਾਰੀ ਦਿਉ।
  2. ਬੋਧ 'ਸੰਘ' ਤੋਂ ਕੀ ਭਾਵ ਹੈ ?
  3. ਗੁਰੂ ਨਾਨਕ ਦੇਵ ਜੀ ਦੀ ਪਹਿਲੀ ਉਦਾਸੀ ਬਾਰੇ ਤੁਸੀ ਕੀ ਜਾਣਦੇ ਹੋ?
  4. ਵੈਦਿਕ ਸਾਹਿਤ ਵਿੱਚੋਂ ਸਵਰਗ ਅਤੇ ਨਰਕ ਵਿੱਚ ਵਿਸ਼ਵਾਸ ਦਾ ਪਤਾ ਲੱਗਦਾ ਹੈ। ਵਿਚਾਰ ਕਰੋ।
  5. ਧਰਮ ਸੂਤਰ ਤੋਂ ਕੀ ਭਾਵ ਹੈ?
  6. ਤੈਤੈਯ ਉਪਨਿਸ਼ਦ ਬਾਰੇ ਤੁਸੀਂ ਕੀ ਜਾਣਦੇ ਹੋ?
  7. ਆਦਿ ਗ੍ਰੰਥ ਦੀ ਸੰਪਾਦਨਾ ਦੀ ਲੋੜ ਕਿਉਂ ਪਈ?
  8. ਬੁੱਧਮੱਤ ਅਨੁਸਾਰ ਦੁਖਾਂ ਦੀ ਸਮਾਪਤੀ ਕਿਵੇਂ ਹੋ ਸਕਦੀ ਹੈ?
  9. ਸਿੱਖ ਜੀਵਨ ਜਾਂਚ ਅਨੁਸਾਰ ਸੱਚਖੰਡ ਕੀ ਹੈ?
  10. ਗੁਰਦੁਆਰਾ ਸੰਸਥਾ ਤੇ ਨੋਟ ਲਿਖੋ।
ਭਾਗ-ਸ (100 %ਅੰਤਰਿਕ ਛੋਟ) 5x6=30
ਵੱਡੇ ਉਤਰਾਂ ਵਾਲੇ ਪ੍ਰਸ਼ਨ, 60-70 ਸ਼ਬਦਾਂ ਵਿੱਚ ਉਤਰ ਲਿਖੋ।
  1. ਆਰੰਭਿਕ ਆਰੀਆ ਦੇ ਧਾਰਮਿਕ ਜੀਵਨ ਦੀ ਵਿਆਖਿਆ ਕਰੋ।
    ਜਾਂ
    ਭਗਵਾਨ ਬੁੱਧ ਦੇ ਮਹਾਨ ਤਿਆਗ ਬਾਰੇ ਲਿਖੋ।
  2. ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ ਦਾ ਵਰਨਣ ਕਰੋ।
    ਜਾਂ
    ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦੀ ਵਿਆਖਿਆ ਕਰੋ।
  3. ਵੈਦਿਕ ਸਾਹਿਤ ਦੀਆਂ ਵਿਸ਼ੇਸ਼ਤਾਵਾਂ ਦਾ ਵਰਨਣ ਕਰੋ।
    ਜਾਂ
    ਆਦਿ ਗ੍ਰੰਥ ਸਾਹਿਬ ਦੀ ਮਹੱਤਤਾ ਲਿਖੋ।
  4. ਵੇਦਾਂ ਦੀ ਮਹੱਤਤਾ ਬਾਰੇ ਸੰਖੇਪ ਵਿੱਚ ਲਿਖੋ।
    ਜਾਂ
    ਆਦਿਗ੍ਰੰਥ ਵਿਚਲੀ ਗੁਰੂ ਅਮਰਦਾਸ ਜੀ ਦੀ ਬਾਣੀ ਬਾਰੇ ਸੰਖੇਪ ਜਾਣਕਾਰੀ ਦਿਉ।
  5. ਮਨੂੰ ਸਮ੍ਰਿਤੀ ਤੇ ਸੰਖੇਪ ਨੋਟ ਲਿਖੋ।
    ਜਾਂ
    ਸਿੱਖ ਧਰਮ ਵਿੱਚ ਹੰਕਾਰ ਦੀ ਅਵਧਾਰਨਾ ਦਾ ਵਰਨਣ ਕਰੋ।

Featured post

Punjab Board Class 8 Result 2025 Link : Check Your Result soon

Punjab Board Class 8 Result 2025 – Check PSEB 8th Result Online @ pseb.ac.in Punjab Board 8th Class Result 2025 – Important Da...

RECENT UPDATES

Trends