PSEB CLASS 6 SEPTEMBER SST QUESTION PAPER 2024

PSEB CLASS 6 SEPTEMBER SST  QUESTION PAPER 2024 

ਸਮਾਜਿਕ ਵਿਗਿਆਨ ਪ੍ਰਸ਼ਨ ਪੱਤਰ

ਸਮਾਜਿਕ ਵਿਗਿਆਨ ਪ੍ਰਸ਼ਨ ਪੱਤਰ

ਰੋਲ ਨੰਬਰ: [---- ]ਸਮਾਂ: 3 ਘੰਟੇ.     ਅੰਕ: 80

ਬਹੁ ਬਿਕਲਪੀ ਪ੍ਰਸ਼ਨ 

  1. 21 ਜੂਨ ਨੂੰ ਸੂਰਜ ਦੀਆਂ ਕਿਰਨਾਂ ਕਿੱਥੇ ਸਿੱਧੀਆਂ ਪੈਂਦੀਆਂ ਹਨ?
    • ਉੱਤਰੀ ਗੋਲਾਰਧ
    • ਦੱਖਣੀ ਗੋਲਾਰਧ
    • ਮੱਧ ਰੇਖਾ
    • ਕਰਕ ਰੇਖਾ
  2. ਨਕਸ਼ੇ ਉੱਪਰ ਮੈਦਾਨਾ ਨੂੰ ਕਿਹੜੇ ਰੰਗ ਨਾਲ ਦਰਸਾਇਆ ਜਾਂਦਾ ਹੈ?
    • ਹਰਾ
    • ਪੀਲਾ
    • ਨੀਲਾ
    • ਸੰਤਰੀ
  3. ਪੰਜਾਬ ਦੀ ਰਾਜਧਾਨੀ ਕਿਹੜੀ ਹੈ?
    • ਚੰਡੀਗੜ੍ਹ
    • ਲੁਧਿਆਣਾ
    • ਅੰਮ੍ਰਿਤਸਰ
    • ਪਟਿਆਲਾ
  4. 2020 ਤੋਂ ਬਾਅਦ ਲੀਪ ਦਾ ਸਾਲ ਕਿਹੜਾ ਹੋਵੇਗਾ?
    • 2024
    • 2028
    • 2032
    • 2036
  5. ਗਲੋਬ ਉਪਰ ਲੰਬਕਾਰਾ ਦੀ ਕੁੱਲ ਗਿਣਤੀ ਕਿੰਨੀ ਹੈ?
    • 180
    • 240
    • 360
    • 480
  6. ਮਨੁੱਖ ਨੇ ਖੇਤੀਬਾੜੀ ਕਰਨੀ ਕਿਸ ਯੁੱਗ ਵਿੱਚ ਸੁਰੂ ਕੀਤੀ?
    • ਪੁਰਾਪੁਰਸ਼ ਯੁੱਗ
    • ਨਵ ਪੱਥਰ ਯੁੱਗ
    • ਤਾਮਰ ਯੁੱਗ
    • ਲੋਹਾ ਯੁੱਗ
  7. ਹੜੱਪਾ ਸੱਭਿਅਤਾ ਕਿਸ ਨਦੀ ਲਾਗੇ ਵਿਕਸਿਤ ਹੋਈ?
    • ਸਿੰਧੂ
    • ਗੰਗਾ
    • ਨਰਮਦਾ
    • ਯਮੁਨਾ
  8. ਸੰਸਾਰ ਦੀ ਸਭ ਤੋਂ ਪੁਰਾਣੀ ਪੁਸਤਕ ਕਿਹੜੀ ਹੈ?
    • ਮਹਾਂਭਾਰਤ
    • ਰਾਮਾਇਣ
    • ਵੇਦ
    • ਗੀਤਾ
  9. ਮਹਾਤਮਾ ਬੁੱਧ ਨੂੰ ਗਿਆਨ ਦੀ ਪ੍ਰਾਪਤੀ ਕਿਸ ਸਥਾਨ ਤੇ ਹੋਈ?
    • ਬੋਧ ਗਯਾ
    • ਲੁੰਬਿਨੀ
    • ਸਾਰਨਾਥ
    • ਕੁਸ਼ੀਨਗਰ
  10. ਮੈਗਸਥਨੀਜ ਨੇ ਕਿਹੜੀ ਪੁਸਤਕ ਦੀ ਰਚਨਾ ਕੀਤੀ?
    • ਇੰਡਿਕਾ
    • ਪ੍ਰਯਾਣ
    • ਸਿਲਾਸਿਲੇ
    • ਸਫ਼ਰਨਾਮਾ
  11. ਕਿਹੜਾ ਚੀਨੀ ਯਾਤਰੀ ਚੰਦ੍ਰਗੁਪਤ ਦੂਜੇ ਦੇ ਸਮੇਂ ਭਾਰਤ ਆਇਆ ਸੀ?
    • ਫਾਹਿਆਂ
    • ਹਿਊਆਂ ਥਸਾਂਗ
    • ਮੇਗਸਥਨੀਜ
    • ਕੋਲੰਬਸ
  12. ਸਮਾਜ ਦੀ ਮੁਢਲੀ ਇਕਾਈ ਕਿਹੜੀ ਹੈ?
    • ਪਰਿਵਾਰ
    • ਗੁਰਦੁਆਰਾ
    • ਸਕੂਲ
    • ਹਸਪਤਾਲ
  13. ਪੰਚਾਇਤ ਦੀ ਆਮਦਨ ਖਰਚ ਦਾ ਹਿਸਾਬ ਕਿਤਾਬ ਕੌਣ ਰੱਖਦਾ ਹੈ?
    • ਸਰਪੰਚ
    • ਸਕੱਤਰ
    • ਲੈਕਚਰਾਰ
    • ਮੁਨਸੀਫ਼
  14. ਨਗਰ ਨਿਗਮ ਦੇ ਮੁਖੀ ਨੂੰ ਕੀ ਕਹਿੰਦੇ ਹਨ?
    • ਮੇਅਰ
    • ਵਾਰਡ ਕੌਂਸਲਰ
    • ਸਰਪੰਚ
    • ਪ੍ਰਧਾਨ
  15. ਵਿਧਾਨ ਪਾਲਿਕਾ ਦਾ ਮੁੱਖ ਕੰਮ ਕੀ ਹੈ?
    • ਕਾਨੂੰਨ ਬਣਾਉਣਾ
    • ਕਾਨੂੰਨ ਲਾਗੂ ਕਰਨਾ
    • ਕਾਨੂੰਨ ਦੀ ਵਿਆਖਿਆ ਕਰਨਾ
    • ਕਾਨੂੰਨ ਨੂੰ ਬਦਲਣਾ
  16. ਭਾਰਤ ਵਿੱਚ ਹੁਣ ਕਿੰਨੇ ਰਾਜ ਹਨ?
    • 28
    • 29
    • 23
    • 8

Punjabi Question Paper

  1. ਧਰਤੀ ਦੇ ਵਿਚਕਾਰੋਂ ----- ਗੁਜ਼ਰਦੀ ਹੈ ਜੋ ਧਰਤੀ ਨੂੰ ਦੋ ਸਮਾਨ ਭਾਗਾ ਵਿੱਚ ਵੰਡਦੀ ਹੈ?
  2. ਖੇਤਰਫਲ ਪੱਖੋਂ ਏਸ਼ੀਆ ਮਹਾਦੀਪ ਸਭ ਤੋਂ ਵੱਡਾ ਹੈ। ( T/F) 
  3. ਮੰਗਲ ਤੋਂ ਵੱਡਾ ਗ੍ਰਹਿ .... ਹੈ?
  4. ਦੀਪ  ਦੇ ਸਾਲ ਵਿੱਚ 366 ਦਿਨ ਹੁੰਦੇ ਹਨ।( T/F) 
  5. ਅਰਥਸ਼ਾਸਤਰ ਦੀ ਰਚਨਾ ਕੁਟਲਿਆ ਨੇ ਕੀਤੀ।( T/F) 
  6. ਕਾਲੀ ਦਾਸ ਇਕ ਮਹਾਨ ---- ਸੀ?
  7. ਲੋਥਲ ਬੰਦਰਗਾਹ ਗੁਜਰਾਤ ਰਾਜ ਵਿਚ ਸਥਿਤ ਸੀ। ( T/F) 
  8. ਰਮਾਇਣ ਦੀ ਰਚਨਾ ਕਿਸ ਨੇ ਕੀਤੀ ਸੀ?
  9. ਅਸ਼ੋਕ ਨੇ ਕਲਿੰਗ ਤੇ ਹਮਲੇ ਤੋ ਬਾਅਦ ਯੁੱਧ ਨੀਤੀ ਨੂੰ ਤਿਆਗ ਦਿਤਾ।( T/F) 
  10. ਭਾਰਤ ਵਿਚ 28 ਰਾਜ ਅਤੇ 8 ਕੇਂਦਰ ਸ਼ਾਸਤ ਪ੍ਰਦੇਸ਼ ਹਨ।( T/F) 
  11. ਜ਼ਿਲ੍ਹੇ ਦੇ ਪ੍ਰਬੰਧਕੀ ਕੰਮਾਂ ਨੂੰ ਨਿਭਾਉਣ ਦੀ ਜ਼ਿਮੇਵਾਰੀ---- ਦੀ ਹੁੰਦੀ ਹੈ?
  12. ਮੁਫਤ ਤੇ ਲਾਜਮੀ ਸਿੱਖਿਆ 6 ਤੋ 14 ਸਾਲ ਦੇ ਬੱਚਿਆਂ ਨੂੰ ਦਿੱਤੇ ਜਾਣ ਦੀ ਵਿਵਸਥਾ ਹੈ। ( T/F) 

ਹੇਠਲੇ ਪ੍ਰਸ਼ਨਾਂ ਦੇ ਉੱਤਰ ਇੱਕ ਦੋ ਵਾਕਾਂ ਵਿੱਚ ਲਿਖੋ।

  1. ਸੂਰਜ ਪਰਿਵਾਰ ਬਾਰੇ ਤੁਸੀਂ ਕੀ ਜਾਣਦੇ ਹੋ?
  2. ਨਕਸ਼ੇ ਅਤੇ ਗਲੋਬ ਵਿਚ ਅੰਤਰ ਦੱਸੋ।
  3. ਵੈਦਿਕ ਸਾਹਿਤ ਦੇ ਕਿਹੜੇ ਕਿਹੜੇ ਗ੍ਰੰਥ ਮਿਲਦੇ ਹਨ?
  4. ਅਸ਼ੋਕ ਨੂੰ ਮਹਾਨ ਕਿਉ ਕਿਹਾ ਜਾਂਦਾ ਹੈ?
  5. ਚਾਲੁਕਿਆ ਮੰਦਰਾਂ ਤੇ ਨੋਟ ਲਿਖੋ।
  6. ਮਨੁੱਖ ਨੂੰ ਸਮਾਜਿਕ ਪ੍ਰਾਣੀ ਕਿਉਂ ਕਿਹਾ ਜਾਂਦਾ ਹੈ?

ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਚਾਰ ਪੰਜ ਵਾਕਾਂ ਵਿਚ ਦਿਓ (ਕੋਈ ਚਾਰ)

  1. ਧਰਤੀ ਦੀ ਦੈਨਿਕ ਅਤੇ ਵਾਰਸਿਕ ਗਤੀ ਵਿੱਚ ਅੰਤਰ ਦੱਸੋ।
  2. ਪਹੀਏ ਦੀ ਖੋਜ ਨੇ ਮਨੁੱਖ ਦੀ ਇਸ ਤਰ੍ਹਾਂ ਸਹਾਇਤਾ ਕੀਤੀ?
  3. ਮਹਾਦੀਪਾਂ ਅਤੇ ਮਹਾਂਸਾਗਰਾਂ ਦੇ ਨਾਮ ਲਿਖੋ।
  4. ਬੁੱਧ ਧਰਮ ਦੀਆਂ ਮੁੱਖ ਸਿੱਖਿਆਵਾਂ ਲਿਖੋ।
  5. ਕਨਿਸ਼ਕ ਤੇ ਇੱਕ ਨੋਟ ਲਿਖੋ।
  6. ਰੇਸ਼ਮੀ ਮਾਰਗ ਤੋਂ ਕੀ ਭਾਵ ਹੈ?
  7. ਅੱਜਕਲ ਪਿੰਡਾ ਵਿੱਚ ਕਿਹੜੀਆਂ ਕਿਹੜੀਆਂ ਸਹੂਲਤਾਂ ਉਪਲਬਧ ਹਨ?
  8. ਨਗਰਪਾਲਿਕਾ ਦੇ ਕੋਈ ਚਾਰ ਕੰਮ ਲਿਖੋ।

ਸਰੋਤ ਅਧਾਰਿਤ ਪ੍ਰਸ਼ਨ

ਕੋਟਲੀਆ ਦੁਆਰਾ ਲਿਖੀ ਗਈ ਪੁਸਤਕ ਅਰਥ ਸ਼ਾਸਤਰ ਹੈ। ਕੋਟਲੀਆ ਚਾਣਕਿਆ ਦਾ ਹੀ ਦੂਸਰਾ ਨਾਮ ਸੀ। ਉਹ ਇੱਕ ਮਹਾਨ ਵਿਦਵਾਨ ਸੀ ਅਤੇ ਤਕਸਿਲਾ ਵਿਸ਼ਵ ਵਿਦਿਆਲੇ ਦਾ ਅਧਿਆਪਕ ਸੀ। ਮੈਗਿਸਥਨੀਜ ਦੁਆਰਾ ਲਿਖੀ ਗਈ ਪੁਸਤਕ ਇੰਡੀਕਾ ਹੈ। ਮੈਗਿਸਥਨੀਜ ਚੰਦਰਗੁਪਤ ਮੌਰੀਆ ਦੇ ਦਰਬਾਰ ਵਿੱਚ ਸੈਲਯੁਕਸ ਦਾ ਯੂਨਾਨੀ ਰਾਜਦੂਤ ਸੀ।

  1. ਇੰਡੀਕਾ ਨਾਮ ਦੀ ਪੁਸਤਕ ਦੀ ਰਚਨਾ ਕਿਸਨੇ ਕੀਤੀ?
  2. ਮੈਗਸਥਨੀਜ ਕੌਣ ਸੀ?
  3. ਚਾਣਕਿਆ ਕੌਣ ਸੀ?
  4. ਅਰਥ ਸ਼ਾਸਤਰ ਦੀ ਰਚਨਾ ਕਿਸਨੇ ਕੀਤੀ?
  5. ਕੋਟਲੀਆ ਦਾ ਦੂਜਾ ਨਾਮ ਕੀ ਸੀ?

ਸੰਸਾਰ ਦੇ ਨਕਸ਼ੇ ਵਿਚ  ਹੇਠ ਲਿਖੇ ਸਥਾਨ ਭਰੋ।

ਅੰਧ ਮਹਾਸਾਗਰ, ਏਸ਼ੀਆ, ਸੰਯੁਕਤ ਰਾਜ ਅਮਰੀਕਾ, ਭੂ ਮੱਧ ਰੇਖਾ, ਭਾਰਤ, ਆਸਟ੍ਰੇਲੀਆ, ਚੀਨ, ਹਿੰਦ ਮਹਾਸਾਗਰ, ਹਿਮਾਲਾ ਪਰਬਤ, ਸ੍ਰੀ ਲੰਕਾ 

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends