PSEB CLASS 10TH SCIENCE SAMPLE QUESTION PAPER SEPTEMBER 2024
ਜਮਾਤ ਦਸਵੀਂ ਵਿਗਿਆਨ ਸਤੰਬਰ 2023 ਪ੍ਰੀਖਿਆ
ਸਮਾਂ: 03:00 ਘੰਟੇ ਕੁੱਲ ਅੰਕ: 80
Part-A (ਇਹ ਸਾਰੇ ਪ੍ਰਸ਼ਨ ਜਰੂਰੀ ਹਨ ਅਤੇ ਹਰ ਇੱਕ ਪ੍ਰਸ਼ਨ ਦੇ 1 ਅੰਕ ਹਨ)
- Fe2O3 + 2 Al → Al2O3 + 2Fe
ਉਪਰੋਕਤ ਰਸਾਇਣਿਕ ਕਿਰਿਆ ਇੱਕ ਉਦਾਹਰਣ ਹੈ:- ਸੰਯੋਜਨ ਕਿਰਿਆ
- ਦਹੁਰਾ ਵਿਸਥਾਪਨ ਕਿਰਿਆ
- ਅਪਘਟਨ ਕਿਰਿਆ
- ਵਿਸਥਾਪਨ ਕਿਰਿਆ
- ਕੀ ਹੁੰਦਾ ਹੈ ਜਦੋਂ ਪਤਲਾ ਹਾਈਡ੍ਰੋਕਲੋਰਿਕ ਐਸਿਡ ਲੋਹ ਚੂਰਨ ਉੱਪਰ ਪਾਇਆ ਜਾਂਦਾ ਹੈ?
- ਹਾਈਡ੍ਰੋਜਨ ਗੈਸ ਅਤੇ ਆਇਰਨ ਕਲੋਰਾਈਡ ਪੈਦਾ ਹੁੰਦੇ ਹਨ
- ਕਲੋਰਿਨ ਗੈਸ ਅਤੇ ਆਇਰਨ ਹਾਈਡ੍ਰੋਕਸਾਈਡ ਪੈਦਾ ਹੁੰਦੇ ਹਨ
- ਕੋਈ ਕਿਰਿਆ ਨਹੀਂ ਹੁੰਦੀ
- ਆਇਰਨ ਲੂਣ ਅਤੇ ਪਾਣੀ ਪੈਦਾ ਹੁੰਦੇ ਹਨ
- ਹੇਠ ਲਿਖੀ ਗਈ ਰਸਾਇਣਿਕ ਕਿਰਿਆ ਦੇ ਸੰਬੰਧ ਵਿੱਚ ਕਿਹੜੇ ਕਥਨ ਗਲਤ ਹਨ:
2PbO(s) + C(s) → 2Pb(s) + CO2(g)- ਲੈਡ ਦਾ ਲਘੂਕਰਨ ਹੋ ਰਿਹਾ ਹੈ
- ਕਾਰਬਨ ਡਾਇਆਕਸਾਈਡ ਦਾ ਆਕਸੀਕਰਨ ਹੋ ਰਿਹਾ ਹੈ
- ਕਾਰਬਨ ਦਾ ਆਕਸੀਕਰਨ ਹੋ ਰਿਹਾ ਹੈ
- ਲੈਡ ਆਕਸਾਈਡ ਦਾ ਲਘੂਕਰਨ ਹੋ ਰਿਹਾ ਹੈ
- (a) ਅਤੇ (b)
- (a) ਅਤੇ (c)
- (a), (b) ਅਤੇ (c)
- ਸਾਰੇ
- ਇਥੈਨ ਦਾ ਅਣਵੀ ਸੂਤਰ C2H6 ਹੈ, ਇਸ ਵਿੱਚ
- 6 ਸਹਿਯੋਜਕ ਬੰਧਨ ਹਨ
- 7 ਸਹਿਯੋਜਕ ਬੰਧਨ ਹਨ
- 8 ਸਹਿਯੋਜਕ ਬੰਧਨ ਹਨ
- 9 ਸਹਿਯੋਜਕ ਬੰਧਨ ਹਨ
- ਬਿਉਟੈਨੋਨ ਚਾਰ ਕਾਰਬਨ ਯੋਗਿਕ ਹੈ ਜਿਸ ਦਾ ਕਿਰਿਆਤਮਕ ਸਮੂਹ ਹੈ:
- ਕਾਰਬਾਕਸਿਲਿਕ ਐਸਿਡ
- ਐਲਡਿਹਾਈਡ
- ਕੀਟੋਨ
- ਐਲਕੋਹਲ
- ਭੋਜਨ ਪਕਾਉਣਦੇ ਸਮੇਂ ਜੇਕਰ ਭਾਂਡਿਆਂ ਦਾ ਥੱਲਾ ਬਾਹਰੋਂ ਕਾਲਾ ਹੋ ਰਿਹਾ ਹੋਵੇ ਤਾਂ ਇਸ ਤੋਂ ਸਪਸ਼ਟ ਹੈ ਕਿ:
- ਭੋਜਨ ਪੂਰੇ ਰੂਪ ਵਿੱਚ ਨਹੀਂ ਪਕਿਆ ਹੈ
- ਬਾਲਣ ਪੂਰੀ ਤਰ੍ਹਾਂ ਨਹੀਂ ਜਲ ਰਿਹਾ
- ਬਾਲਣ ਸਿਲਾਹ ਹੈ
- ਬਾਲਣ ਪੂਰੀ ਤਰ੍ਹਾਂ ਜਲ ਰਿਹਾ ਹੈ
- ਮਨੁੱਖ ਵਿੱਚ ਗੁਰਦੇ ਇੱਕ ਤੰਤਰ ਪ੍ਰਣਾਲੀ ਦਾ ਭਾਗ ਹਨ ਜੋ ਸੰਬੰਧਿਤ ਹੈ:
- ਪੋਸ਼ਣ
- ਸਾਹ ਕਿਰਿਆ
- ਮਲ ਤਿਆਗ
- ਪਰਿਵਹਨ
- ਪੌਦਿਆਂ ਵਿੱਚ ਜਾਇਲਮ ਦਾ ਕੰਮ ਹੈ:
- ਪਾਣੀ ਦਾ ਪਰਿਵਹਨ
- ਭੋਜਨ ਦਾ ਪਰਿਵਹਨ
- ਐਮੀਨੋ ਐਸਿਡ ਦਾ ਪਰਿਵਹਨ
- ਆਕਸੀਜਨ ਦਾ ਪਰਿਵਹਨ
- ਸਵੈਪੋਸ਼ੀ ਪੋਸ਼ਣ ਲਈ ਜ਼ਰੂਰੀ ਹੈ:
- ਕਾਰਬਨ ਡਾਈਆਕਸਾਈਡ ਅਤੇ ਪਾਣੀ
- ਕਲੋਰੋਫਿਲ
- ਸੂਰਜ ਦਾ ਪ੍ਰਕਾਸ਼
- ਉਪਰੋਕਤ ਸਾਰੇ
- ਪਾਇਰੂਵੇਟ ਦੇ ਵਿਖੰਨ ਨਾਲ ਕਾਰਬਨ ਡਾਈਆਕਸਾਈਡ, ਪਾਣੀ ਅਤੇ ਤਾਪ ਊਰਜਾ ਦੇਣ ਦੀ ਪ੍ਰਤੀਕਿਰਿਆ ਵਾਪਰਦੀ ਹੈ:
- ਸਾਇਟੋਪਲਾਜ਼ਮ ਵਿੱਚ
- ਮਾਈਟੋਕੌਂਡਰੀਆ ਵਿੱਚ
- ਕਲੋਰੋਪਲਾਸਟ ਵਿੱਚ
- ਨਿਊਕਲਿਅਸ ਵਿੱਚ
- ਹੇਠ ਲਿਖਿਆਂ ਵਿੱਚੋਂ ਕਿਹੜਾ ਪਦਾਰਥ ਲੈਂਸ ਬਣਾਉਣ ਲਈ ਨਹੀਂ ਵਰਤਿਆ ਜਾ ਸਕਦਾ?
- ਪਾਣੀ
- ਕੱਚ
- ਪਲਾਸਟਿਕ
- ਮਿੱਟੀ
- ਕਿਸੇ ਵਸਤੂ ਦਾ ਅਵਤਲ ਦਰਪਣ ਦੁਆਰਾ ਬਣਿਆ ਪ੍ਰਤੀਬਿੰਬ ਅਭਾਸੀ ਸਿੱਧਾ ਅਤੇ ਵਸਤੂ ਤੋਂ ਵੱਡਾ ਸੀ। ਵਸਤੂ ਦੀ ਸਥਿਤੀ ਹੋਣੀ ਚਾਹੀਦੀ ਹੈ:
- ਮੁੱਖ ਫੋਕਸ ਅਤੇ ਵਕਰਤਾ ਕੇਂਦਰ ਦੇ ਵਿਚਕਾਰ
- ਵਕਰਤਾ ਕੇਂਦਰ ਉੱਤੇ
- ਵਕਰਤਾ ਕੇਂਦਰ ਤੋਂ ਪਰੇ
- ਦਰਪਣ ਦੇ ਧਰੂਵ ਅਤੇ ਮੁੱਖ ਫੋਕਸ ਵਿਚਕਾਰ
- ਸਮਤਲ ਦਰਪਣ ਕਿਸ ਤਰ੍ਹਾਂ ਦਾ ਪ੍ਰਤੀਬਿੰਬ ਬਣਾਉਂਦਾ ਹੈ:
- ਅਭਾਸੀ ਅਤੇ ਸਿੱਧਾ
- ਵਸਤੂ ਦੇ ਆਕਾਰ ਦੇ ਬਰਾਬਰ
- ਸਿੱਧਾ ਅਤੇ ਉਲਟਾ
- ਉਪਰੋਕਤ ਸਾਰੇ
- ਕਿਸੇ ਦਰਪਣ ਤੋਂ ਤੁਸੀਂ ਕਿੰਨੀ ਵੀ ਦੂਰੀ 'ਤੇ ਖੜੇ ਹੋਵੋ, ਤੁਹਾਡਾ ਪ੍ਰਤੀਬਿੰਬ ਹਮੇਸ਼ਾ ਹੀ ਸਿੱਧਾ ਪ੍ਰਤੀਤ ਹੁੰਦਾ ਹੈ?
- ਕੇਵਲ ਸਮਤਲ
- ਕੇਵਲ ਅਵਤਲ
- ਕੇਵਲ ਉਤਲ
- ਜਾਂ ਤਾਂ ਸਮਤਲ ਜਾਂ ਉਤਲ
- ਕਿਸੇ ਵਸਤੂ ਦਾ ਵਾਸਤਵਿਕ ਅਤੇ ਸਮਾਨ ਆਕਾਰ ਪ੍ਰਤੀਬਿੰਬ ਪ੍ਰਾਪਤ ਕਰਨ ਲਈ ਵਸਤੂ ਨੂੰ ਉਤਲ ਲੈਂਸ ਦੇ ਸਾਹਮਣੇ ਕਿੱਥੇ ਰੱਖਿਆ ਜਾਵੇ?
- ਲੈਂਸ ਦੇ ਮੁੱਖ ਫੋਕਸ ਉੱਤੇ
- ਫੋਕਸ ਦੂਰੀ ਦੀ ਦੂਗਣੀ ਦੂਰੀ ਉੱਤੇ
- ਅਨੰਤ ਉੱਤੇ
- ਲੈਂਸ ਦੇ ਪ੍ਰਕਾਸ਼ ਕੇਂਦਰ ਅਤੇ ਮੁੱਖ ਫੋਕਸ ਦੇ ਵਿਚਕਾਰ
- ਮਨੁੱਖੀ ਅੱਖ ਜਿਸ ਭਾਗ ਉੱਤੇ ਕਿਸੇ ਵਸਤੂ ਦਾ ਪ੍ਰਤੀਬਿੰਬ ਬਣਾਉਂਦੀ ਹੈ, ਉਹ ਹੈ:
- ਕੋਰਨੀਆ
- ਆਇਰਿਸ
- ਪੁਪਲੀ
- ਰੇਟਿਨਾ
- ਸਧਾਰਨ ਦ੍ਰਿਸ਼ਟੀ ਦੇ ਵਿਅਕਤੀ ਲਈ ਸਪਸ਼ਟ ਦਰਸ਼ਨ ਦੀ ਘੱਟੋ-ਘੱਟ ਦੂਰੀ ਹੁੰਦੀ ਹੈ, ਲਗਭਗ:
- 25 ਮੀ
- 2.5 ਸੈ.ਮੀ.
- 25 ਸੈ.ਮੀ.
- 2.5 ਮੀ.
- ਅਲਿੰਗੀ ਜੰਨ ਬਡ਼ਿੰਗ ਦੁਆਰਾ ਜਿਸ ਵਿੱਚ ਹੁੰਦਾ ਹੈ?
- ਐਮੀਬਾ
- ਈਸਟ
- ਪਲਾਜ਼ਮੋਡੀਅਮ
- ਲੇਸ਼ਮਾਨੀਆ
- ਹੇਠ ਲਿਖਿਆਂ ਵਿੱਚੋਂ ਕਿਹੜਾ ਮਨੁੱਖ ਵਿੱਚ ਮਾਦਾ ਜੰਨ ਪ੍ਰਣਾਲੀ ਦਾ ਭਾਗ ਨਹੀਂ ਹੈ:
- ਅੰਡਕੋਸ਼
- ਗਰਭਕੋਸ਼
- ਸੁਕਰਾਣੂ ਵਹਿੰਣੀ
- ਫੈਲੋਪੀਅਨ ਟਿਊਬ
- ਫਰਾਗ ਕੋਸ਼ ਵਿੱਚ ਹੁੰਦਾ ਹੈ:
- ਹਰੀਆਂ ਪੱਤੀਆਂ
- ਬੀਜ ਅੰਡਾ
- ਇਸਤਰੀ ਕੇਸਰ
- ਫਰਾਗ ਕਣ
- ਉਹ ਪ੍ਰਕਿਰਿਆ ਜਿਸ ਦੁਆਰਾ ਮਾਤਾ-ਪਿਤਾ ਦੇ ਸਰੀਰਕ ਅਤੇ ਸਾਂਸਿਕ ਗੁਣ ਸੰਤਾਨ ਤੱਕ ਪਹੁੰਚਦੇ ਹਨ, ਉਸ ਨੂੰ ____________ ਕਿਹਾ ਜਾਂਦਾ ਹੈ।
- ‘XX’ ਗੁਣਸੂਤਰ________ ਵਿੱਚ ਪਾਏ ਜਾਂਦੇ ਹਨ।
- ‘XY’ ਗੁਣਸੂਤਰ________ ਵਿੱਚ ਪਾਏ ਜਾਂਦੇ ਹਨ।
- ____________ ਨੂੰ ਅਨੁਵਾਂਸ਼ਿਕਤਾ ਦੇ ਪਿਤਾ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ।
- ਮੈਂਡਲ ਦਾ ਵਿਗਿਆਨਕ ਨਾਂ ___________ ਹੈ।
Part-B (ਇਹ ਸਾਰੇ ਪ੍ਰਸ਼ਨ ਜਰੂਰੀ ਹਨ ਅਤੇ ਹਰ ਇੱਕ ਪ੍ਰਸ਼ਨ ਦੇ 2 ਅੰਕ ਹਨ)
- ਹਵਾ ਵਿੱਚ ਜਲਾਉਣ ਤੋਂ ਪਹਿਲਾਂ ਮੈਗਨੀਸ਼ੀਅਮ ਰਿਬਨ ਨੂੰ ਸਾਫ਼ ਕਿਉਂ ਕੀਤਾ ਜਾਂਦਾ ਹੈ?
- ਲੋਹੇ ਦੀਆਂ ਵਸਤੂਆਂ ਨੂੰ ਪੇਂਟ ਕਿਉਂ ਕਰਦੇ ਹਨ?
- ਹੇਠ ਲਿਖੇ ਯੋਗਿਕਾਂ ਦਾ ਰੇਖਾ ਚਿੱਤਰ ਬਣਾੋ: (i) ਬਿਉਟੀਨੋਨ (ii) ਹੈਕਸਨਾਲ
- ਸਮਜੌਤੀ ਲੜੀ ਕੀ ਹੁੰਦੀ ਹੈ? ਉਦਾਹਰਣ ਦੇ ਕੇ ਵਿਆਖਿਆ ਕਰੋ।
- ਸਵੈਪੋਸ਼ੀ ਪੋਸ਼ਣ ਅਤੇ ਪਰਪੋਸ਼ੀ ਪੋਸ਼ਣ ਵਿੱਚ ਕੀ ਅੰਤਰ ਹੈ?
- ਉੱਚ ਸੰਗਠਿਤ ਪੌਦਿਆਂ ਵਿੱਚ ਪਰਿਵਹਨ ਪ੍ਰਣਾਲੀ ਦੇ ਕਿਹੜੇ ਘਟਕ ਹਨ?
- ਉਹ ਕਿਹੜੇ ਕਾਰਕ ਹਨ ਜੋ ਨਵੀਂ ਸਪੀਸ਼ੀਜ਼ ਪੈਦਾ ਕਰਨ ਵਿੱਚ ਸਹਾਇਕ ਹਨ?
- ਇੱਕ ਗੋਲਾਕਾਰ ਦਰਪਣ ਦਾ ਵਕਰਤਾ ਅਰਧ ਵਿਆਸ 20 ਸੈ.ਮੀ ਹੈ। ਉਸ ਦੀ ਫੋਕਸ ਦੂਰੀ ਕੀ ਹੋਵੇਗੀ?
- ਅਸੀਂ ਵਾਹਨਾਂ ਵਿੱਚ ਉਤਲ ਦਰਪਣ ਨੂੰ ਪਿੱਛੇ ਦੀ ਆਵਾਜਾਈ ਦੇਖਣ ਵਾਲੇ ਦਰਪਣ ਦੇ ਰੂਪ ਵਿੱਚ ਪਹਿਲਾਂ ਕਿਉਂ ਦਿੰਦੇ ਹਾਂ?
- ਸੂਰਜ ਚੜ੍ਹਨ ਸਮੇਂ ਲਾਲ ਕਿਉਂ ਪ੍ਰਤੀਤ ਹੁੰਦਾ ਹੈ?
- ਸਾਫ਼ ਆਕਾਸ਼ ਦਾ ਰੰਗ ਨੀਲਾ ਕਿਉਂ ਹੈ?
Part-C (ਇਹ ਸਾਰੇ ਪ੍ਰਸ਼ਨ ਜਰੂਰੀ ਹਨ ਅਤੇ ਹਰ ਇੱਕ ਪ੍ਰਸ਼ਨ ਦੇ 3 ਅੰਕ ਹਨ)
- ਤਾਪ ਨਿਕਾਸੀ ਅਤੇ ਤਾਪ ਸੋਖੀ ਕਿਰਿਆ ਤੋਂ ਕੀ ਭਾਵ ਹੈ? ਉਦਾਹਰਣਾਂ ਦਿਓ।
- ਕਾਰਬਨ ਦੇ ਉਹ ਦੋ ਗੁਣ ਕਿਹੜੇ ਹਨ ਜਿਨ੍ਹਾਂ ਕਾਰਨ ਸਾਡੇ ਆਲੇ-ਦੁਆਲੇ ਚਾਰੇ ਕੁੱਧੇ ਕਾਰਬਨ ਯੋਗਿਕਾਂ ਦੀ ਵੱਡੀ ਸੰਖਿਆ ਵਿਖਾਈ ਦਿੰਦੀ ਹੈ?
- ਹਾਈਡ੍ਰੋਜਨੀਕਰਨ ਤੋਂ ਕੀ ਭਾਵ ਹੈ? ਇਸ ਦਾ ਉਦਯੋਗ ਵਿੱਚ ਕੀ ਉਪਯੋਗ ਹੈ?
- ਮਨੁੱਖ ਵਿੱਚ ਬੱਚੇ ਦਾ ਲਿੰਗ ਨਿਰਧਾਰਨ ਕਿਵੇਂ ਹੁੰਦਾ ਹੈ?
- ਨਿੰਮਨ ਲਿਖੀਆਂ ਸਥਿਤੀਆਂ ਵਿੱਚ ਵਰਤੇ ਗਏ ਦਰਪਣ ਦੀ ਕਿਸਮ ਅਤੇ ਕਾਰਨ ਦੱਸੋ:
- ਕਿਸੇ ਕਾਰ ਦੀ ਹੈੱਡ ਲਾਈਟ
- ਸੋਲਰ ਭੱਠੀ
- ਤਾਰੇ ਕਿਉਂ ਟਿਮਟਿਮਾਉਂਦੇ ਹਨ?
- ਕਿਸੇ ਪੁਲਾਓ ਯਾਤਰੀ ਨੂੰ ਆਕਾਸ਼ ਨੀਲੇ ਦੀ ਥਾਂ ਕਾਲਾ ਕਿਉਂ ਪ੍ਰਤੀਤ ਹੁੰਦਾ ਹੈ?
Part-D (ਇਹ ਸਾਰੇ ਪ੍ਰਸ਼ਨ ਜਰੂਰੀ ਹਨ ਅਤੇ ਹਰ ਇੱਕ ਪ੍ਰਸ਼ਨ ਦੇ 5 ਅੰਕ ਹਨ)
- ਯੂਬਰਟੀ ਸਮੇਂ ਲੜਕੀਆਂ ਵਿੱਚ ਕਿਹੜੇ-ਕਿਹੜੇ ਪਰਿਵਰਤਨ ਵਿਖਾਈ ਦਿੰਦੇ ਹਨ?
ਜਾਂ
(i) ਮਾਂ ਦੇ ਸਰੀਰ ਵਿੱਚੋਂ ਭਰੂਣ ਪੋਸ਼ਣ ਕਿਵੇਂ ਪ੍ਰਾਪਤ ਕਰਦਾ ਹੈ?
(ii) ਫੁੱਲ ਦੀ ਲੰਬਾਵਤਮਕ ਕਾਟ ਦਾ ਅੰਕਿਤ ਚਿੱਤਰ ਬਣਾੋ। - ਹੇਠ ਲਿਖੇ ਪਦਾਰਥਾਂ ਦੀ ਵਿਆਖਿਆ ਕਰੋ:
- ਖੋਰਨ
- ਦੁਰਗੰਧਤਾ
ਕਿਸੇ ਵਸਤੂ "X" ਦਾ ਘੋਲ ਸਫੈਦੀ ਕਰਨ ਲਈ ਉਪਯੋਗ ਕੀਤਾ ਜਾਂਦਾ ਹੈ?
(i) ਵਸਤੂ "X" ਦਾ ਨਾਮ ਅਤੇ ਉਸ ਦਾ ਸੂਤਰ ਲਿਖੋ।
(ii) ਉਪਰੋਕਤ ਵਿੱਚ ਲਿਖੀ ਵਸਤੂ "X" ਦੀ ਪਾਣੀ ਨਾਲ ਹੁੰਦੀ ਕਿਰਿਆ ਲਿਖੋ। - ਆਕਸੀ ਅਤੇ ਅਨ-ਆਕਸੀ ਸਾਹ ਕਿਰਿਆ ਵਿੱਚ ਅੰਤਰ ਲਿਖੋ:
ਜਾਂ
(i) ਕਾਰਬਨ ਅਤੇ ਉਸ ਦੇ ਯੋਗਿਕਾਂ ਦਾ ਉਪਯੋਗ ਬਹੁਤ ਸਾਰੇ ਕੰਮਾਂ ਵਿੱਚ ਬਾਲਣ ਦੇ ਰੂਪ ਵਿੱਚ ਕਿਉਂ ਕੀਤਾ ਜਾਂਦਾ ਹੈ?
(ii) ਹੇਠ ਲਿਖੇ ਯੋਗਿਕਾਂ ਦਾ ਨਾਮਕਰਣ ਲਿਖੋ।
Part-C (ਇਹ ਸਾਰੇ ਪ੍ਰਸ਼ਨ ਜਰੂਰੀ ਹਨ ਅਤੇ ਹਰ ਇੱਕ ਪ੍ਰਸ਼ਨ ਦੇ 3 ਅੰਕ ਹਨ)
- ਤਾਪ ਨਿਕਾਸੀ ਅਤੇ ਤਾਪ ਸੋਖੀ ਕਿਰਿਆ ਤੋਂ ਕੀ ਭਾਵ ਹੈ? ਉਦਾਹਰਣਾਂ ਦਿਓ।
- ਕਾਰਬਨ ਦੇ ਉਹ ਦੋ ਗੁਣ ਕਿਹੜੇ ਹਨ ਜਿਨ੍ਹਾਂ ਕਾਰਨ ਸਾਡੇ ਆਲੇ-ਦੁਆਲੇ ਚਾਰੇ ਕੁੱਧੇ ਕਾਰਬਨ ਯੋਗਿਕਾਂ ਦੀ ਵੱਡੀ ਸੰਖਿਆ ਵਿਖਾਈ ਦਿੰਦੀ ਹੈ.
- ਹਾਈਡ੍ਰੋਜਨੀਕਰਨ ਤੋਂ ਕੀ ਭਾਵ ਹੈ? ਇਸ ਦਾ ਉਦਯੋਗ ਵਿੱਚ ਕੀ ਉਪਯੋਗ ਹੈ?
- ਮਨੁੱਖ ਵਿੱਚ ਬੱਚੇ ਦਾ ਲਿੰਗ ਨਿਰਧਾਰਨ ਕਿਵੇਂ ਹੁੰਦਾ ਹੈ?
- ਨਿੰਮਨ ਲਿਖੀਆਂ ਸਥਿਤੀਆਂ ਵਿੱਚ ਵਰਤੇ ਗਏ ਦਰਪਣ ਦੀ ਕਿਸਮ ਅਤੇ ਕਾਰਨ ਦੱਸੋ: ਕਿਸੇ ਕਾਰ ਦੀ ਹੈੱਡ ਲਾਈਟ , ਸੋਲਰ ਭੱਠੀ
- ਤਾਰੇ ਕਿਉਂ ਟਿਮਟਿਮਾਉਂਦੇ ਹਨ?
- ਕਿਸੇ ਪੁਲਾਓ ਯਾਤਰੀ ਨੂੰ ਆਕਾਸ਼ ਨੀਲੇ ਦੀ ਥਾਂ ਕਾਲਾ ਕਿਉਂ ਪ੍ਰਤੀਤ ਹੁੰਦਾ ਹੈ?
Part-D (ਇਹ ਸਾਰੇ ਪ੍ਰਸ਼ਨ ਜਰੂਰੀ ਹਨ ਅਤੇ ਹਰ ਇੱਕ ਪ੍ਰਸ਼ਨ ਦੇ 5 ਅੰਕ ਹਨ)
1. ਪਿਯੂਬਰਟੀ ਸਮੇਂ ਲੜਕੀਆਂ ਵਿੱਚ ਕਿਹੜੇ-ਕਿਹੜੇ ਪਰਿਵਰਤਨ ਵਿਖਾਈ ਦਿੰਦੇ ਹਨ?ਜਾਂ
(i) ਮਾਂ ਦੇ ਸਰੀਰ ਵਿੱਚੋਂ ਭਰੂਣ ਪੋਸ਼ਣ ਕਿਵੇਂ ਪ੍ਰਾਪਤ ਕਰਦਾ ਹੈ?
(ii) ਫੁੱਲ ਦੀ ਲੰਬਾਵਤਮਕ ਕਾਟ ਦਾ ਅੰਕਿਤ ਚਿੱਤਰ ਬਣਾੋ।
2. ਹੇਠ ਲਿਖੇ ਪਦਾਰਥਾਂ ਦੀ ਵਿਆਖਿਆ ਕਰੋ:
- ਖੋਰਨ
- ਦੁਰਗੰਧਤਾ
ਕਿਸੇ ਵਸਤੂ "X" ਦਾ ਘੋਲ ਸਫੈਦੀ ਕਰਨ ਲਈ ਉਪਯੋਗ ਕੀਤਾ ਜਾਂਦਾ ਹੈ?
(i) ਵਸਤੂ "X" ਦਾ ਨਾਮ ਅਤੇ ਉਸ ਦਾ ਸੂਤਰ ਲਿਖੋ।
(ii) ਉਪਰੋਕਤ ਵਿੱਚ ਲਿਖੀ ਵਸਤੂ "X" ਦੀ ਪਾਣੀ ਨਾਲ ਹੁੰਦੀ ਕਿਰਿਆ ਲਿਖੋ।
3.ਆਕਸੀ ਅਤੇ ਅਨ-ਆਕਸੀ ਸਾਹ ਕਿਰਿਆ ਵਿੱਚ ਅੰਤਰ ਲਿਖੋ:
ਜਾਂ
(i) ਕਾਰਬਨ ਅਤੇ ਉਸ ਦੇ ਯੋਗਿਕਾਂ ਦਾ ਉਪਯੋਗ ਬਹੁਤ ਸਾਰੇ ਕੰਮਾਂ ਵਿੱਚ ਬਾਲਣ ਦੇ ਰੂਪ ਵਿੱਚ ਕਿਉਂ ਕੀਤਾ ਜਾਂਦਾ ਹੈ?
(ii) ਹੇਠ ਲਿਖੇ ਯੋਗਿਕਾਂ ਦਾ ਨਾਮਕਰਣ ਲਿਖੋ।