FINANCIAL BENEFITS TO EMPLOYEES: 9 ਸਤੰਬਰ ਨੂੰ ਹਾਈਕੋਰਟ ਵਿੱਚ ਕੇਸ ਦੀ ਸੁਣਵਾਈ, 7 ਸਤੰਬਰ ਨੂੰ ਮੁਲਾਜ਼ਮਾਂ/ ਪੈਨਸ਼ਨਰਾਂ ਨੂੰ ਫਾਇਨੈਸ਼ੀਅਲ ਬੈਨੀਫਿਟ ਜਾਰੀ ਕਰਨ ਦੇ ਹੁਕਮ
**ਚੰਡੀਗੜ੍ਹ, 7 ਸਤੰਬਰ 2024:** ਪੰਜਾਬ ਸਰਕਾਰ ਨੇ ਸਿੱਖਿਆ ਵਿਭਾਗ ਦੇ ਕਰਮਚਾਰੀਆਂ ਨੂੰ ਗਰੈਚੁਟੀ ਅਤੇ ਲੀਵ ਇੰਨਕੈਸ਼ਮੈਂਟ ਦੀਆਂ ਵਧੀ ਹੋਈਆਂ ਤਨਖਾਹਾਂ ਉੱਤੇ ਲਾਗੂ ਕਰਨ ਦੇ ਹੁਕਮ ਦਿੱਤੇ ਹਨ। ਇਸ ਤੋਂ ਇਲਾਵਾ ਹੋਰ ਪੈਨਸ਼ਨਰੀ ਲਾਭ ਵੀ ਇਸੇ ਤਰ੍ਹਾਂ ਰੀਵਾਈਜ਼ ਕੀਤੇ ਜਾਣਗੇ।
ਸਿੱਖਿਆ ਵਿਭਾਗ ਦੇ ਪ੍ਰਬੰਧਕੀ ਵਿਭਾਗ ਨੂੰ ਇਹ ਵੀ ਹਦਾਇਤ ਕੀਤੀ ਗਈ ਹੈ ਕਿ ਵਿੱਤ ਵਿਭਾਗ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਮਿਤੀ 10-7-2024 ਅਨੁਸਾਰ, ਪ੍ਰਬੰਧਕੀ ਵਿਭਾਗ ਆਪਣੇ ਪੱਧਰ 'ਤੇ ਕਾਰਵਾਈ ਕਰੇ।
ਇਸ ਤੋਂ ਇਲਾਵਾ, ਪ੍ਰਬੰਧਕੀ ਵਿਭਾਗ ਨੂੰ ਇਹ ਵੀ ਦੱਸਿਆ ਗਿਆ ਹੈ ਕਿ ਵਿੱਤ ਵਿਭਾਗ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਮਿਤੀ 10-7-2024 ਅਨੁਸਾਰ, ਪ੍ਰਬੰਧਕੀ ਵਿਭਾਗ ਵੱਲੋਂ ਹੁਣ ਤੱਕ ਇਸ ਕੇਸ ਵਿੱਚ ਕਾਰਵਾਈ ਕਿਉਂ ਨਹੀਂ ਕੀਤੀ ਗਈ।
ਮਾਨਯੋਗ ਹਾਈ ਕੋਰਟ ਦੇ ਹੁਕਮ ਮਿਤੀ 27-8-2024 ਅਨੁਸਾਰ, ਪ੍ਰਬੰਧਕੀ ਵਿਭਾਗ (ਸਿੱਖਿਆ ਵਿਭਾਗ) ਨੂੰ ਮੁੜ ਲਿਖਿਆ ਗਿਆ ਹੈ ਕਿ ਲੋੜੀਂਦੀ ਕਾਰਵਾਈ ਕਰਦੇ ਹੋਏ, ਪਟੀਸ਼ਨਰਾਂ ਨੂੰ ਸੁਣਵਾਈ ਦੀ ਮਿਤੀ ਤੋਂ ਪਹਿਲਾਂ ਫਾਈਨਾਂਸ਼ੀਅਲ ਬੈਨੇਫਿਟਸ ਜਾਰੀ ਕੀਤੇ ਜਾਣ ਅਤੇ ਇਸ ਸਬੰਧੀ ਕੀਤੀ ਕਾਰਵਾਈ ਬਾਰੇ ਸੂਚਨਾ ਵਿੱਤ ਵਿਭਾਗ ਨੂੰ ਭੇਜੀ ਜਾਵੇ।
ਪ੍ਰਬੰਧਕੀ ਵਿਭਾਗ ਨੂੰ ਲਿਖਿਆ ਜਾਂਦਾ ਹੈ ਕਿ ਜੇਕਰ ਕਿਸੇ ਵੀ ਦੇਰੀ ਕਾਰਨ ਮਾਨਯੋਗ ਕੋਰਟ ਵੱਲੋਂ ਕੋਈ ਅਣ-ਸੁਖਾਵੇਂ ਹੁਕਮ ਕੀਤੇ ਜਾਂਦੇ ਹਨ ਤਾਂ ਇਸ ਦੀ ਨਿਰੋਲ ਜਿੰਮੇਵਾਰੀ ਪ੍ਰਬੰਧਕੀ ਵਿਭਾਗ ਦੀ ਹੋਵੇਗੀ। ਇਸ ਕੇਸ ਵਿੱਚ ਸੁਣਵਾਈ ਦੀ ਮਿਤੀ 9-9-2024 ਹੈ।