PSEB 9TH PUNJABI A SAMPLE PAPER SEPTEMBER 2024

PSEB  9TH PUNJABI A SAMPLE PAPER SEPTEMBER 2024

Class - IX Paper - Punjabi - (A)   M.M. 65  Time: 3 hrs

1. ਸੁੰਦਰ ਲਿਖਾਈ ਦੇ 5 ਅੰਕ ਹਨ 1.

2 ਵਸਤੂਨਿਸ਼ਠ ਪ੍ਰਸ਼ਨ - (10x 2=20)
(ੳ) ਭਾਈ ਵੀਰ ਸਿੰਘ ਦੀ ਲਿਖੀ ਕਵਿਤਾ ਦਾ ਨਾਂ ਲਿਖੋ 
(ਅ) ਖੂਹ ਉੱਤੇ ਪਾਣੀ ਕੌਣ ਕਰ ਰਿਹਾ ਹੈ?
(ੲ)  ਗਲੀ ਵਿੱਚ ਸਭ ਤੋਂ ਪਹਿਲਾਂ ਕੌਣ ਆਇਆ।
(ਸ) ਮੋਦੀਖਾਨਾ ਕਿਸਦਾ ਸੀ? 
(ਹ) ਜੁਗਲ ਪ੍ਰਸ਼ਾਦ ਤੇ ਦੇਵਕੀ ਦੇ ਕਿੰਨੇ ਬੱਚੇ ਸਨ?
(ਕ) ਬਿਮਾਰ ਮਾਂ ਕੀ ਮੰਗ ਰਹੀ ਸੀ। 
(ਖ) ਕਿਸ਼ਨ ਦੇਈ ਦਾ ਮਕਾਨ ਕਿੰਨੇ ਮੰਜਲਾ ਸੀ।
(ਗ) ਵਾਰੇ ਵਿੱਚ ਕੱਟ ਰਹਿੰਦਾ ਸੀ?
(ਘ) ਸੰਤਾ ਕਿਸ ਸ਼ਹਿਰ ਵਿੱਚ ਰਿਕਸ਼ਾ ਚਲਾਉਂਦਾ ਹੈ?
() ਬੰਤਾ ਤਾਰੇ ਦਾ ਕੀ ਲੱਗਦਾ ਸੀ।

3. ਹੇਠ ਲਿਖੇ ਕਾਵਿ-ਟੋਟਿਆਂ ਵਿੱਚੋਂ ਕਿਸੇ ਇੱਕ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ :- (2+3= 5)

(ੳ) ਆਣਾ ਜਾਣਾ ਫੇਰੇ  ਪਾਣਾ, ਤੂਰਿਆਂ ਰਹਿਣਾ ਅੱਖ ਨਾ ਲਾਣਾ 
ਹੁਕਮਾਂ ਅੰਦਰ ਵਾਂਗ ਫਹਾਰੇ , ਮੁੜ-ਮੁੜ ਚੜ੍ਹਦਾ, ਲਹਿੰਦਾ ਜਾਏ
ਨੀਰ ਨਦੀ ਦਾ ਵਹਿੰਦਾ ਜਾਏ ।

(ਸ) ਇਹ ਬੇਪਰਵਾਹ ਪੰਜਾਬ ਦੇ, ਮੌਤ ਨੂੰ ਮਖੌਲਾਂ ਕਰਨ, ਮਰਨ ਥੀਂ ਨਹੀਂ ਕਰਦੇ। 
ਪਿਆਰ ਨਾਲ ਇਹ ਕਰਨ ਗੁਲਾਮੀ, ਜਾਨ ਕੋਹ ਆਪਣੀ ਵਾਰ ਦਿੰਦੇ,
ਪਰ ਟੈਂ  ਨ ਮੰਨਣ ਕਿਸੇ ਦੀ, ਖਲੋ ਜਾਣ ਡਾਗਾਂ ਮੋਢੇ 'ਤੇ ਉਲਾਰਦੇ ।

4. ਹੇਠ ਲਿਖੀਆਂ ਕਵਿਤਾਵਾਂ ਵਿੱਚੋਂ ਕਿਸੇ ਇੱਕ ਕਵਿਤਾ ਦਾ ਕੇਂਦਰੀ ਭਾਵ ਲਗ-ਪਗ 40 ਸ਼ਬਦਾਂ ਵਿੱਚ ਲਿਖੋ :- (4)
(ੳ) ਵਹਿੰਦਾ ਜਾਏ (ਅ) ਇੱਕ ਪਿਆਲਾ ਪਾਣੀ
5. ਹੇਠ ਲਿਖੇ ਪ੍ਰਸ਼ਨਾਂ ਵਿੱਚੋਂ ਕਿਸੇ ਤਿੰਨ ਦੇ ਉੱਤਰ ਲਿਖੋ :- (6)
(ੳ) ਜੈ ਰਾਮ ਨੇ ਗੁਰੂ ਨਾਨਕ ਦੇਵ ਜੀ ਲਈ ਕੀ ਕੁੱਝ ਕੀਤਾ? 
(ਅ) ਪਾਂਡਾ-ਭੋਲੀਆਂ-ਭਾਲੀਆਂ ਔਰਤਾਂ ਨੂੰ ਕਿਵੇਂ ਵਰਗਲਾ ਕੇ ਲੁੱਟਦਾ ਹੈ।
(ੲ) 'ਸਮਯ ਦਾ ਅਰਘ' ਤੋਂ ਕੀ ਭਾਵ ਹੈ? ਲੇਖਕ ਕਿਸੇ ਸਮੇਂ ਨੂੰ ਸਾਰਥਕ ਸਮਝਦਾ ਹੈ?
(ਸ ) ਜੁਗਲ ਪ੍ਰਸ਼ਾਦ ਆਪਣੇ ਪੁੱਤਰ ਨੂੰ ਅੰਗਰੇਜ਼ੀ ਸਕੂਲ ਵਿੱਚ ਦਾਖਲ ਕਿਉਂ ਕਰਵਾਉਣਾ ਚਾਹੁੰਦਾ ਸੀ?
(ਹ) ਦੁਨੀਆਂ ਦਾ ਉਲਟਾਪਨ ਕੀ ਹੈ ? 

6. ਕਿਸੇ ਦੋ ਪ੍ਰਸ਼ਨਾਂ ਦੇ ਉੱਤਰ ਲਿਖੇ :- (4)
(ੳ) ਜੁਗਲ ਪ੍ਰਸ਼ਾਦ ਆਪਣੇ ਪੁੱਤਰ ਨੂੰ ਅੰਗਰੇਜ਼ੀ ਸਕੂਲ ਵਿੱਚ ਦਾਖਲ ਕਿਉਂ ਕਰਵਾਉਣਾ ਚਾਹੁੰਦਾ ਸੀ?
(ਅ) ਮਾਂ ਨੂੰ ਆਪਣੀਆਂ ਮੁਰਕੀਆਂ ਬਾਰੇ ਪੁੱਤਰਾਂ ਤੇ ਕੀ ਸ਼ੱਕ ਸੀ  ? 
(ੲ) ਕੱਲੋਂ ਨੇ ਲੇਖਕ ਨੂੰ ਕਿਹੜੀ ਸੌਗਾਤ ਭੇਂਟ ਕੀਤੀ ਅਤੇ ਕਿਉਂ?
(ਸ) ਬਸ਼ੀਰਾ ਕਹਾਣੀ ਦੀ ਕਿਹੜੀ ਘਟਨਾ ਨੇ ਲੇਖਕ ਨੂੰ ਰੋਣ ਲਈ ਮਜ਼ਬੂਰ ਕਰ ਦਿੱਤਾ ?

7. ਕਿਸੇ ਇੱਕ ਕਹਾਣੀ ਦਾ ਸਾਰ ਲਿਖੋ :-  (5) 
(ੳ) ਕੱਲੋ  (ਅ) ਮੁਰਕੀਆਂ 
8. ਕਿਸੇ ਦੇ ਪ੍ਰਸ਼ਨਾਂ ਦੇ ਉੱਤਰ ਲਿਖੇ :-    (4)
(ੳ) ਬੰਤਾ  ਆਪਣੀ ਪਤਨੀ ਤੋਂ ਚਾਹ ਦੀ ਥਾਂ ਤੇ ਬੈਡ ਟੀ ਦੀ ਮੰਗ ਕਿਉਂ ਕਰਦਾ ਹੈ।
(ਅ) ਬੰਤੇ  ਦੇ ਪਿਤਾ ਜੀ ਦੀ ਮੌਤ ਕਿਵੇਂ ਹੋਈ ? 
(ੲ) ਬੰਤਾ  ਸਵੇਰੇ ਦੋ ਛੇ ਵਜੇ ਕਿੱਥੇ ਪਹੁੰਚਣਾ ਚਾਹੁੰਦਾ ਸੀ ਅਤੇ ਕਿਉਂ ? 
(ਸ) ਬੰਤੇ  ਨੇ ਚਪੜਾਸੀ ਦੀ ਨੌਕਰੀ ਕਿਉਂ ਛੱਡੀ ?

9. ਕਿਸੇ ਇੱਕ ਪਾਤਰ ਦਾ ਚਰਿੱਤਰ-ਚਿਤਰਨ ਕਰੇ   (5)

(ੳ) ਕਿਸ਼ਨ ਦੇਈ (ਅ) ਬਜ਼ੁਰਗ (ਪੰਜਾਬਾ )

10. ਹੇਠ ਲਿਖੇ ਵਾਰਤਾਲਾਪਾਂ ਵਿੱਚੋਂ ਕਿਸੇ ਇੱਕ ਵਾਰਤਾਲਾਪ ਦੇ ਪ੍ਰਸ਼ਨਾਂ ਦੇ ਉੱਤਰ ਲਿਖੇ :-          (3)
ਤੁਸੀਂ ਸਰਦਾਰ ਸਾਹਿਬ, ਬੜੇ ਜ਼ੋਰਾਵਰ ਓ । ਦੋਖੋ ਨਾ, ਜਬਰਦਸਤੀ ਘਸੀਟੀ ਲਿਜਾਂਦੇ  ਓ ।

(ੳ) ਇਹ ਸ਼ਬਦ ਕਿਸ ਇਕਾਂਗੀ ਵਿੱਚੋਂ ਹਨ? 
(ਅ) ਇਹ ਇਕਾਂਗੀ ਕਿਸ ਦੀ ਰਚਨਾ ਹੈ?
(ੲ) ਇਹ ਵਾਕ ਕਿਸਨੇ ਕਿਸ ਨੂੰ ਕਦੇ ਕਹੇ ?
ਜਾਂ 
ਸੱਤ ਹੈ, ਕਲਯੁਗ ਮੇਂ ਸਭ ਜੀਵ ਦੁੱਖੀ ਹੈ । ਨਾਨਕ ਦੁਖੀਆ ਸਭ ਸੰਸਾਰ। 
(ੳ) ਇਹ ਸ਼ਬਦ ਕਿਸ ਇਕਾਂਗੀ ਵਿੱਚ ਲਏ ਗਏ ਹਨ?
(ਅ) ਇਹ ਇਕਾਂਗੀ ਕਿਸ ਦੀ ਰਚਨਾ ਹੈ?
(ੲ) ਕੌਣ-ਕੌਣ ਦੁਖੀ ਹਨ।
 
11. ਪ੍ਰਸੰਗ ਦੱਸ ਕੇ ਵਿਆਖਿਆ ਕਰੋ :-   (4)

“ਭਲੀਏ ਲੋਕੇ, ਜਿਹੜੀ ਚਾਹ ਵੱਡੇ ਲੋਕ ਬਿਸਤਰਾ ਛੱਡਣ ਤੋਂ ਪਹਿਲਾਂ ਪੀਂਦੇ ਐ, ਉਹ ਹੁੰਦੀ ਐ ਬੈੱਡ ਟੀ । ਚਲ ਉੱਠ ਪਿਆ ਦੇ ਅੱਜ ਸਾਨੂੰ ਵੀ ਬੈੱਡ ਟੀ"

"ਇਹਨਾਂ ਛੂਛੜੀਆਂ  ਨਾਲ ਸਾਡਾ ਕੀ ਬਣਨਾ ਐ? ਪਿੰਡ ਚਲ ਕੇ ਪੀਆਂਗੇ ਬਾਟੇ ਵਿੱਚ ।"

Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

PSEB 8TH ,10TH AND 12TH DATESHEET 2025 TODAY : ਇਸ ਦਿਨ ਜਾਰੀ ਹੋਵੇਗੀ ਬੋਰਡ ਪ੍ਰੀਖਿਆਵਾਂ ਦੀ ਡੇਟ ਸ਼ੀਟ, 19 ਫਰਵਰੀ ਤੋਂ ਪ੍ਰੀਖਿਆਵਾਂ ਸ਼ੁਰੂ

PSEB 8TH ,10TH AND 12TH DATESHEET 2025 : ਸਿੱਖਿਆ ਬੋਰਡ ਨੇ ਕੀਤਾ ਬੋਰਡ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ, 19 ਫਰਵਰੀ ਤੋਂ ਸ਼ੁਰੂ ਹੋਣਗੀਆਂ ਬੋਰਡ ਪ੍ਰੀਖਿਆਵਾਂ   ਪੰ...

RECENT UPDATES

Trends