PSEB 10TH PUNJABI A SAMPLE PAPER SEPTEMBER 2024

PSEB 10TH PUNJABI A SAMPLE PAPER SEPTEMBER 2024

Class - X Paper - Punjabi - (A) Time : 3 hrs, M.M. 65

1. ਸੁੰਦਰ  ਲਿਖਾਈ ਦੇ 5 ਅੰਕ ਹਨ  ।

2. ਵਸਤੂਨਿਸ਼ਠ ਪ੍ਰਸ਼ਨ : 2 X 10 = 20

(1) ਰੰਗੜ ਨਾਲੋਂ ਚੰਗਾ ਕਿਸ ਨੂੰ ਕਿਹਾ ਗਿਆ ਹੈ?
(2) 'ਭੰਡ' ਸ਼ਬਦ ਦਾ ਕੀ ਅਰਥ ਹੈ?
(3) ਰਬਾਬ  ਮੰਗਾਉਣ ਦਾ ਬਿਰਤਾਂਤ' ਲੇਖ ਵਿੱਚ ਬੀਬੀ ਕੌਣ ਹੈ ?
 (4) ਬੋਲੀ ਲੇਖ ਵਿੱਚ ਲੇਖਕ ਜਿੰਦਗੀ ਦਾ ਅਸਲ ਸੋਨਾ ਕਿਸ ਚੀਜ ਨੂੰ ਕਹਿੰਦਾ ਹੈ।
(5) ਮਾਸੀ ਦਾ ਕੰਦ ਕਿੰਨਾ ਸੀ?
(6) ਅੰਗ-ਸੰਗ ਕਹਾਣੀ ਦੇ ਮੁੱਖ ਪਾਤਰ ਦਾ ਨਾਂ ਲਿਖੋ ।
(7) ਪਿਤਾ ਤੇ ਪੁੱਤਰ ਤੋਂ ਇਲਾਵਾ ‘ਨਾਇਕ’ ਇਕਾਂਗੀ ਵਿੱਚ ਹੋਰ ਕਿਹੜਾ ਪਾਤਰ ਹੈ? 
(8) "ਸਮੁੰਦਰ ਪਾਰ"  ਇਕਾਂਗੀ ਦੇ ਅੰਤ ਵਿੱਚ ਗੋਲੀ ਕਿਸ ਦੇ ਲਗਦੀ ਹੈ? 
(9) "ਇਕ ਹੋਰ ਨਵਾਂ ਸਾਲ"  ਨਾਵਲ ਕਿਸ ਦੀ ਰਚਨਾ ਹੈ?
(10) ਬੇਬੇ ਸਭ ਤੋਂ ਪਹਿਲਾਂ ਕੀ ਕਰਨਾ ਚਾਹੁੰਦੀ ਹੈ?

2. ਹੇਠ ਲਿਖੇ ਦੋ ਕਾਵਿ-ਟੋਟਿਆਂ ਵਿਚੋਂ ਕਿਸੇ ਇੱਕ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ :-  2+ 3 = 5 

ਨਾ ਤਿਸੁ ਭਾਰੇ ਪਰਬਤਾ ਅਸਮਾਨ ਖਹੰਦੇ ॥
ਨਾ ਤਿਸੁ ਭਾਰੇ ਕੋਟ ਗੜ੍ਹ ਘਰ ਬਾਰ ਦਿਸੰਦੇ॥ 
ਨਾ ਤਿਸੁ ਭਾਰੇ ਸਾਇਰਾ ਨਦ ਵਾਹ ਵਹੰਦੇ ॥
ਨਾ ਤਿਸੁ ਭਾਰੇ ਤਰੁਵਰਾਂ ਫਲ ਸੁਫਲ ਫਲੰਦੇ ॥
ਨਾ ਤਿਸੁ ਭਾਰੇ ਜੀਅ ਜੰਤ ਅਣਗਿਣਤ ਫਿਰੰਦੇ ॥    
ਭਾਰੇ ਭੁਈ ਅਕਿਰਤਘਣ ਮੰਦੀ ਹੂ ਮੰਦੇ ॥

ਜਾਂ

ਅੱਵਲ ਆਖਰ ਆਪਾ ਨੂੰ ਜਾਣਾ, ਨਾ ਕੋਈ ਦੂਜਾ ਹੋਰ ਪਛਾਣਾ। 
ਮੈਥੋਂ ਹੋਰ ਨਾ ਕੋਈ ਸਿਆਣਾ, ਬੁੱਲ੍ਹਾ ਸ਼ਾਹ ਖੜ੍ਹਾ ਹੈ ਕੌਣ। 
ਬੁੱਲਾ ਕੀ ਜਾਣਾ ਮੈਂ ਕੌਣ ।

4. ਹੇਠ ਲਿਖੀਆਂ ਕਵਿਤਾਵਾਂ ਵਿੱਚੋਂ ਕਿਸੇ ਇੱਕ ਦਾ ਕੇਂਦਰੀ ਭਾਗ ਲਗਭਗ 40 ਸ਼ਬਦਾਂ ਵਿੱਚ ਲਿਖੇ :- (4×1= 4)

(ੳ) ਦੇਖਿ ਪਰਾਈਆਂ ਚੰਗੀਆਂ (ਭਾਈ ਗੁਰਦਾਸ ਜੀ)   (ਅ) ਸਾਈਂ ਜਿਨ੍ਹਾਂ ਦੇ ਵਲ (ਸ਼ਾਹ ਹੁਸੈਨ)

5. ਹੇਠ ਲਿਖੇ ਲੇਖਾਂ ਵਿੱਚੋਂ ਕਿਸੇ ਇੱਕ ਦਾ ਸਾਰ ਲਗਭਗ 150 ਸ਼ਬਦਾਂ ਵਿੱਚ ਲਿਖੇ । 

(ੳ) ਬੋਲੀ (ਸ. ਗੁਰਬਖ਼ਸ਼ ਸਿੰਘ) (ਅ) ਰਬਾਬ ਮੰਗਾਉਣ ਦਾ ਵਿਰਤਾਂਤ (ਗਿਆਨੀ ਦਿੱਤ ਸਿੰਘ) 

6. ਹੇਠ ਲਿਖੇ ਪ੍ਰਸ਼ਨਾਂ ਵਿੱਚੋਂ ਕਿਸੇ ਦੋ  ਦੇ ਉੱਤਰ ਆਪਣੀ ਪਾਠ ਪੁਸਤਕ ਦੇ ਆਧਾਰ ਤੇ ਲਿਖੋ ।   (5×1= 5)

(1) ਆਮ ਲੋਕ ਗੁਰੂ ਨਾਨਕ ਜੀ ਬਾਰੇ ਕੀ ਕਹਿੰਦੇ ਸਨ। 
(2) ਮਹਾਨ ਵਿਅਕਤੀਆਂ ਦੇ ਚਰਿੱਤਰ ਵਿੱਚ ਘਰ ਦੇ ਪਿਆਰ ਦਾ ਕੀ ਮਹੱਤਵ ਹੁੰਦਾ ਹੈ?
(3) ਵਿੱਡਿਆਂ ਨੂੰ ਬੱਚਿਆਂ ਦੀ ਬੋਲੀ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਕਿਉਂ?
(4) ਸਿੱਖ ਧਰਮ ਵਿੱਚ ਅਰਦਾਸ ਦੀ ਕੀ ਮਹੱਤਤਾ ਹੈ? 

7. ਹੇਠ ਲਿਖੀਆਂ ਕਹਾਣੀਆਂ ਵਿੱਚੋਂ ਕਿਸੇ ਇੱਕ ਦਾ ਸਾਰ ਲਗਭਗ 150 ਸ਼ਬਦਾਂ ਵਿੱਚ ਲਿਖੇ :-  (5) 

(ੳ) ਮੜੀਆਂ ਤੋਂ ਦੂਰ (ਰਘੁਬੀਰ ਢੰਡ)
(ਅ) ਅੰਗ-ਸੰਗ (ਵਰਿਆਮ ਸਿੰਘ ਸੰਧੂ) 

8. ਹੇਠ ਲਿਖੇ ਪ੍ਰਸ਼ਨਾਂ ਵਿਚੋਂ ਕਿਸੇ ਦੋ  ਦੇ ਉੱਤਰ ਸੰਬੰਧਿਤ ਕਹਾਣੀ ਦੇ ਆਧਾਰ ਤੇ ਲਿਖੋ :- (2+2 = 4)

(1) ਲੇਖਕ 'ਕੁਲਫੀ' ਕਹਾਣੀ ਵਿੱਚ ਕੀ ਸੰਦੇਸ਼ ਦੇਣਾ ਚਾਹੁੰਦਾ ਹੈ ?
(2) ਮਾਸੀ ਵੱਲੋਂ ਅਜਿਹੀ ਕਿਹੜੀ ਗੱਲ ਕਹੀ ਗਈ ਸੀ, ਜਿਸ ਨੇ ਲੇਖਕ ਨੂੰ ਕੀਲ ਲਿਆ ਸੀ?
(3) ਕਰਤਾਰ ਸਿੰਘ ਦੇ ਛੋਟੀ ਉਮਰੇ ਦੁਨੀਆਂ ਤੋਂ ਤੁਰ ਜਾਣ ਦੇ ਕੀ ਕਾਰਨ ਸਨ?
(4) ਲੇਖਕ ਦੀ ਮਾਸੀ ਦਾ ਸੁਭਾ ਕਿਹੋ ਜਿਹਾ ਹੈ ।

9. ਹੇਠ ਲਿਖੇ ਪਾਤਰਾ ਵਿਚੋਂ ਕਿਸੇ ਇੱਕ ਦਾ ਪਾਤਰ-ਚਿਤਰਨ ਲਗਭਗ 125 ਸ਼ਬਦਾਂ ਵਿੱਚ ਲਿਖੇ :-  (5)

(ੳ) ਵੀਰਾਂ ਵਾਲੀ (ਬੰਬ ਕੇਸ) (ਅ) ਸੁਖਦੇਵ (ਸਮੁੰਦਰੋਂ ਪਾਰ )

10. ਹੇਠ ਲਿਖੇ ਵਾਰਤਾਲਾਪਾਂ ਵਿਚੋਂ ਕਿਸੇ ਇੱਕ ਦੇ ਤਿੰਨ ਪ੍ਰਸ਼ਨਾਂ ਦੇ ਉੱਤਰ ਦਿਉ :-  (1+1+1= 3)

"ਨਹੀਂ ਇਹ ਗੱਲ ਨਹੀਂ, ਮੈਂ ਆਪਣੇ ਪੈਰਾਂ ਤੇ ਖਲੋਣਾ ਚਾਹੁੰਦਾ ਹਾਂ, ਪਰ ਤੁਸੀਂ ਮੇਰੀ ਇਹ ਗੱਲ ਨਹੀਂ ਸਮਝੇਗੇ। 

(1) ਇਕਾਂਗੀ ਅਤੇ ਇਸਦੇ ਲੇਖਕ ਦਾ ਨਾਂ ਦੱਸੇ
(2) ਇਹ ਸ਼ਬਦ ਕਿਸ ਨੇ ਕਿਸ ਨੂੰ ਕਹੋ ?
(3) ਇਨ੍ਹਾਂ ਸ਼ਬਦਾਂ ਵਿੱਚ ਬੋਲਣ ਵਾਲੇ ਦਾ ਸੁਭਾਅ ਕਿਹੋ ਜਿਹਾ ਜਾਪਦਾ ਹੈ। 

ਜਾਂ 

“ਹਰਦੇਵ ਨੇ ਸੱਚ-ਮੁੱਚ ਬੜੀ ਕੋਝੀ ਤੇ ਸ਼ਰਮਨਾਕ ਕਰਤੂਤ ਕੀਤੀ ਏ। ਜੇ ਸਾਨੂੰ ਪਹਿਲਾਂ ਪਤਾ ਹੁੰਦਾ ਤਾਂ ਅਸੀਂ---------" 

(1) ਇਕਾਂਗੀ ਅਤੇ ਇਸਦੇ ਲੇਖਕ ਦਾ ਨਾਂ ਲਿਖੋ ।
(2) ਇਹ ਸ਼ਬਦ ਕਿਸਨੇ ਕਿਸ ਨੂੰ ਕਹੇ?
(3) ਹਰਦੇਵ ਨੇ ਕਿਹੜੀ ਸ਼ਰਮਾਨਕ ਤੇ ਕੋਈ ਕਰਤੂਤ ਕੀਤੀ ਸੀ?

11.  ਹੇਠ ਲਿਖਿਆਂ ਵਿੱਚੋਂ ਕਿਸੇ ਇੱਕ ਦਾ ਪਾਤਰ-ਚਿੱਤਰਨ ਲਗਭਗ 150 ਸ਼ਬਦਾਂ ਵਿੱਚ ਲਿਖੋ :-  5 X 1 =5 

(ੳ) ਦੀਨਾ (ਦੀਨ ਮੁਹੰਮਦ) 
(ਅ) ਨੰਦ ਸਿੰਘ
(ੲ) ਨੱਥਾ ਸਿੰਘ


Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends