ਸਕੂਲਾਂ ਵਿੱਚ ਤੇਲਗੂ ਪੜਾਉਣ ਦੀ ਸ਼ੁਰੂਆਤ,ਬੋਰਡ ਪ੍ਰੀਖਿਆਵਾਂ ਵਿੱਚ 4683 ਪੰਜਾਬੀ ਭਾਸ਼ਾ ਵਿੱਚ ਫੇਲ
ਸੰਗਰੂਰ, 27 ਮਈ 2023 ( PBJOBSOFTODAY)
ਜਿਲ੍ਹਾ ਸਿੱਖਿਆ ਅਫਸਰ (ਸੈ.ਸਿ) ਸੰਗਰੂਰ ਵਲੋਂ ਸਮੂਹ ਸਕੂਲ ਮੁਖੀਆਂ ਨੂੰ ਪੱਤਰ ਜਾਰੀ ਕਰ ਵਿਦਿਆਰਥੀਆਂ ਨੂੰ“ਏਕ ਭਾਰਤ ਸਰੇਸ਼ਟ ਭਾਰਤ' ਅਧੀਨ ਤੇਲਗੂ ਭਾਸ਼ਾ ਸਬੰਧੀ ਗਤੀਵਿਧੀ ਕਰਵਾਉਣ ਲਈ ਲਿਖਿਆ ਗਿਆ ਹੈ।
ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਹਦਾਇਤ ਕੀਤੀ ਹੈ ਹੈ ਕਿ ਪੰਜਾਬ ਨੂੰ “ਏਕ ਭਾਰਤ ਸ਼ਰੋਸ਼ਠ ਭਾਰਤ' ਅਧੀਨ ਆਂਧਰਾ ਪ੍ਰਦੇਸ਼ ਨਾਲ ਗਰੁੱਪ ਕੀਤਾ ਗਿਆ ਹੈ, ਇਸ ਲਈ ਵਿਦਿਆਂਰਥੀਆਂ ਨੂੰ ਆਂਧਰਾ ਪ੍ਰਦੇਸ਼ ਦੀ ਭਾਸ਼ਾ ਤੇਲਗੂ ਵਿੱਚ 100 ਛੋਟੇ ਵਾਕਾਂ ਰਾਹੀਂ ਸਹਿਜ ਬਣਾਇਆ ਜਾਵੇ ।
ਪ੍ਰਾਪਤ ਜਾਣਕਾਰੀ ਅਨੁਸਾਰ “ਏਕ ਭਾਰਤ ਸ਼੍ਰੇਸ਼ਠ ਭਾਰਤ' ਅਧੀਨ ਆਂਧਰਾ ਪ੍ਰਦੇਸ਼ ਦੇ ਵਿਦਿਆਰਥੀਆਂ ਨੂੰ ਪੰਜਾਬੀ ਭਾਸ਼ਾ ਸਿਖਾਈ ਜਾਵੇਗੀ।
PSEB 10TH RESULT 2023 : DIRECT LINK
PSEB 12TH RESULT 2023: CHECK HERE
ਇਸ ਸਬੰਧੀ ਸਾਰੀ ਕਾਰਵਾਈ 30 ਮਈ ਤੱਕ ਪੂਰੀ ਕਰਨ ਲਈ ਕਿਹਾ ਗਿਆ ਹੈ । ਸਬੰਧਤ ਗਤੀਵਿਧੀ ਦੀਆਂ ਫੋਟੋਆਂ ਅਤੇ ਵੀਡਿਓਜ ਨੂੰ ਸਕੂਲ ਦੇ ਸੋਸ਼ਲ ਮੀਡਿਆ ਪਲੇਟਫੋਰਮ ਤੇ ਅਪਲੋਡ ਕਰ ਇਸਦਾ ਲਿੰਕ ਭੇਜੇ ਗਏ ਗੂਗਲ ਫਾਰਮ ਵਿੱਚ ਵੀ ਭਰਿਆ ਜਾਵੇ।
ਪੰਜਾਬੀ ਵਿਸੇ਼ ਵਿੱਚ 4683 ਵਿਦਿਆਰਥੀ ਫੇਲ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸ਼ੁੱਕਰਵਾਰ ਨੂੰ ਐਲਾਨੇ ਦਸਵੀਂ ਜਮਾਤ ਦੇ ਨਤੀਜਿਆਂ 'ਚ 2265 ਵਿਦਿਆਰਥੀ ਪੰਜਾਬੀ ਵਿਸ਼ੇ 'ਚ ਫੇਲ੍ਹ ਹੋ ਗਏ ਹਨ। ਇਸ ਤੋਂ ਪਹਿਲਾਂ ਇਸੇ ਅਕਾਦਮਿਕ ਵਰ੍ਹੇ ਦੀ ਬਾਰ੍ਹਵੀਂ ਜਮਾਤ 'ਚ ਵੀ 1755 ਤੇ ਅੱਠਵੀਂ ਜਮਾਤ 'ਚ 663 ਵਿਦਿਆਰਥੀ ਫੇਲ੍ਹ ਹੋਏ। ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਜਮਾਤ ਵਿੱਚ ਕੁਲ 4683 ਵਿਦਿਆਰਥੀ ਪੰਜਾਬੀ ਭਾਸ਼ਾ ਵਿਚ ਫੈਲ ਹੋਏ, ਇਸ ਬਾਰੇ ਵੱਡੀ ਪੜਚੋਲ ਦੀ ਮੰਗ ਅਤੇ ਪੰਜਾਬੀ ਭਾਸ਼ਾ ਨੂੰ ਪ੍ਰਫੁਲਿਤ ਕਰਨ ਦੀ ਮੰਗ ਹੋ ਰਹੀ ਹੈ, ਪ੍ਰੰਤੂ ਵਿਭਾਗ ਵੱਲੋਂ ਹੋਰ ਭਾਸ਼ਾਵਾਂ ਪੜਾਉਣਾ ਆਪਣੇ ਵਿੱਚ ਇੱਕ ਪ੍ਰਸ਼ਨ ਹੈ।
PSEB 10TH MARKS PERCENTAGE CALCULATOR CLICK HERE
PPSC PRINCIPAL RECRUITMENT 2023 : APPLY ONLINE