Wednesday, 26 January 2022

6TH PAY COMMISSION PUNJAB: ਡੀਪੀਆਈ ਵਲੋਂ ਸਿੱਖਿਆ ਵਿਭਾਗ ਦੇ ਮੁਲਾਜ਼ਮਾਂ/ਪੈਨਸ਼ਨਰਾਂ ਲਈ ਤਨਖਾਹ ਕਮਿਸ਼ਨ ਦੀਆਂ ਹਦਾਇਤਾਂ ਲਾਗੂ ਕਰਨ ਲਈ ਸਬੰਧੀ ਪੱਤਰ

 

72 ਯੋਗ ਈਟੀਟੀ ਅਧਿਆਪਕਾਂ ਦੀ ਬਤੌਰ ਹੈੱਡ ਟੀਚਰ ਪ੍ਰਮੋਸ਼ਨਾ ਕਰਵਾਉਣ ਲਈ ਡਿਪਟੀ ਕਮਿਸ਼ਨਰ, ਲੁਧਿਆਣਾ ਨੂੰ ਦਿੱਤਾ ਬੇਨਤੀ ਪੱਤਰ

 72 ਯੋਗ ਈਟੀਟੀ ਅਧਿਆਪਕਾਂ ਦੀ ਬਤੌਰ ਹੈੱਡ ਟੀਚਰ ਪ੍ਰਮੋਸ਼ਨਾ ਕਰਵਾਉਣ ਲਈ ਡਿਪਟੀ ਕਮਿਸ਼ਨਰ, ਲੁਧਿਆਣਾ ਨੂੰ ਦਿੱਤਾ ਬੇਨਤੀ ਪੱਤਰ।


* ਚੋਣ ਜਾਬਤਾ ਲੱਗਣ ਤੋਂ ਪਹਿਲਾਂ ਦੀ ਚੱਲ ਰਹੀ ਪ੍ਰੀਕ੍ਰਿਆ ਨੂੰ ਪੁਰਾ ਕਰਵਾਉਣ ਦੀ ਗੁਹਾਰ।


ਲੁਧਿਆਣਾ ਜਿਲ੍ਹੇ ਵਿੱਚ ਈਟੀਟੀ ਤੋਂ ਹੈਡ ਟੀਚਰ ਦੀ ਪ੍ਰਮੋਸ਼ਨਾ ਦਾ ਕੰਮ ਦਸੰਬਰ 2021 ਤੋਂ ਚੱਲ ਰਿਹਾ ਹੈ ਤੇ ਇਸੇ ਦੀ ਲਗਾਤਾਰਤਾ ਵਿਚ 72 ਈਟੀਟੀ ਅਧਿਆਪਕਾਂ ਨੇ ਬਤੌਰ ਹੈਡ ਟੀਚਰ ਪ੍ਰਮੋਟ ਹੋਣਾ ਸੀ ਪਰ 8 ਜਨਵਰੀ ਨੂੰ ਚੋਣ ਜਾਬਤਾ ਲਾਗੂ ਹੋਣ ਕਾਰਨ ਇਹ ਕੰਮ ਰੂਕ ਗਿਆ। ਇਸ ਚੱਲ ਰਹੀ ਪ੍ਰੀਕ੍ਰਿਆ ਨੂੰ ਨੇਪਰੇ ਚਾੜ੍ਹਨ ਲਈ ਅੱਜ ਸਪੇਟਾ ਯੂਨੀਅਨ ਦੇ ਪ੍ਰਧਾਨ ਧੰਨਾ ਸਿੰਘ ਸਵੱਦੀ, ਸ਼ੇਰ ਸਿੰਘ ਛਿਬਰ , ਪ੍ਰਭਦਿਆਲ ਸਿੰਘ, ਸਰਬਜੀਤ ਸਿੰਘ ਚੌਕੀਮਾਨ ਤੇ ਕੁਲਦੀਪ ਸਿੰਘ ਮਹੋਲੀ ਦਾ ਵਫਦ ਡਿਪਟੀ ਕਮਿਸ਼ਨਰ ਲੁਧਿਆਣਾ ਦੇ ਦਫਤਰ ਵਿਖੇ ਬੇਨਤੀ ਲੈ ਕੇ ਗਿਆ ਪ੍ਰੰਤੂ ਉਨ੍ਹਾਂ ਦੇ 26 ਜਨਵਰੀ ਦੇ ਇੰਤਜਾਮ ਵਿਚ ਵਿਆਸਤ ਹੋਣ ਕਾਰਨ ਉਨ੍ਹਾਂ ਦੇ ਪੀਏ ਸਾਹਿਬ ਨੂੰ ਬੇਨਤੀ ਪੱਤਰ ਦਿੱਤਾ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਆਗੂਆਂ ਨੇ ਕਿਹਾ ਕਿ ਸਿੱਖਿਆ ਵਿਭਾਗ, ਲੁਧਿਆਣਾ ਵਿੱਚ ਕੰਮ ਕਰਦੇ ਈ. ਟੀ. ਟੀ. ਟੀਚਰਜ਼ ਦੀਆਂ ਬਤੌਰ ਹੈਡ ਟੀਚਰਜ਼ ਦੀਆਂ ਤਰੱਕੀਆਂ ਪ੍ਰਕਿਰਿਆ ਜਾਰੀ ਹੈ ਜਿਸ ਦੇ ਪਹਿਲੇ ਪੜਾਅ ਵਿੱਚ 92 ਈ. ਟੀ ਟੀ ਟੀਚਰਜ਼ ਨੂੰ ਬਤੌਰ ਹੈੱਡ ਟੀਚਰ ਜ਼ਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ ਸਿੱਖਿਆ ) ਲੁਧਿਆਣਾ ਦੇ ਹੁਕਮ ਨੇ, ਅ-2021 (ਐ.ਸਿ) ਪਦ ਉਨਤੀ ਐਚ.ਟੀ. / 2021392090 ਮਿਤੀ ਲੁਧਿਆਣਾ 20-12-2021 ਪਦ ਉਨਤ ਕੀਤਾ ਗਿਆ ਸੀ।ਡਾਇਰੈਕਟਰ ਸਿੱਖਿਆ ਵਿਭਾਗ ਪੰਜਾਬ ਵੱਲੋਂ ਹੈੱਡ ਟੀਚਰ ਦੀਆਂ ਖਾਲੀ ਅਸਾਮੀਆਂ ਨੂੰ ਭਰਨ ਤੱਕ ਪ੍ਰਕਿਰਿਆ ਜਾਰੀ ਰੱਖਣ ਦੀ ਹਦਾਇਤ ਕੀਤੀ ਗਈ ਸੀ। ਜਿਸ ਦੇ ਤਹਿਤ ਦੂਜੇ ਪੜਾਅ ਵਿਚ ਚੱਲ ਰਹੀ ਪ੍ਰਕਿਰਿਆ ਨੂੰ ਜਾਰੀ ਰੱਖਣ ਲਈ ਜ਼ਿਲ੍ਹਾ ਸਿੱਖਿਆ ਅਫਸਰ ਐ. ਸਿ. ) ਲੁਧਿਆਣਾ ਵਲੋਂ ਹੁਕਮ ਨੂੰ ਆ 6 / 20221 20226745 ਮਿਤੀ ਲੁਧਿਆਣਾ 07-01-2022 ਦੇ ਮੁਤਾਬਿਕ 72 ਯੋਗ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ। ਜਿਸ ਮੁਤਾਬਿਕ 10 ਜਨਵਰੀ ਤੱਕ ਇਸ ਸੂਚੀ ਸਬੰਧੀ ਇਤਰਾਜ਼ ਮੰਗੇ ਗਏ ਸਨ ਅਤੇ ਸੂਚੀ ਵਿੱਚ ਦਰਜ ਯੋਗ ਉਮੀਦਵਾਰਾਂ ਨੂੰ ਸਟੇਸ਼ਨ ਜੁਆਇਸ ਲਈ ਵੀ ਬੁਲਾਇਆ ਜਾ ਸਕਦਾ ਹੈ ਦੀ ਤਾਕੀਦ ਕੀਤੀ ਗਈ ਸੀ। ਪਰੰਤੂ 8 ਜਨਵਰੀ ਨੂੰ ਮੁੱਖ ਚੋਣ ਕਮਿਸ਼ਨਰ ਭਾਰਤ ਸਰਕਾਰ ਵਲੋਂ ਪੰਜਾਬ ਵਿੱਚ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ, ਜਿਸ ਕਾਰਨ ਇਹ ਸਟੇਸ਼ਨ ਚੁਆਇਸ ਨਹੀਂ ਹੋਈ। ਆਗੂਆਂ ਕਿਹਾ ਕਿਉਂਕਿ ਇਹ ਪ੍ਰਕਿਰਿਆ ਚੋਣ ਜਾਬਤਾ ਲਾਗੂ ਹੋਣ ਤੋਂ ਪਹਿਲਾਂ ਦੀ ਚੱਲ ਰਹੀ ਸੀ ਇਸ ਲਈ ਉਨ੍ਹਾਂ ਡਿਪਟੀ ਕਮਿਸ਼ਨਰ, ਲੁਧਿਆਣਾ ਜੀ ਨੂੰ ਇਸ ਪ੍ਰਕਿਰਿਆ ਨੂੰ ਜਾਰੀ ਰੱਖਣ ਲਈ ਆਗਿਆ ਦੇਣ ਦੀ ਪੁਰਜੋਰ ਮੰਗ ਕੀਤੀ ਤਾਂ ਜੋ ਪੀੜਤ ਅਧਿਆਪਕਾਂ ਨੂੰ ਇਨਸਾਫ ਮਿਲ ਸਕੇ। ਇਸ ਸਬੰਧੀ ਉਹ ਕੱਲ ਫਿਰ ਡਿਪਟੀ ਕਮਿਸ਼ਨਰ ਸਾਹਿਬ ਨੂੰ ਮਿਲਣਗੇ। ਇਸ ਮੌਕੇ ਕਮਲਜੀਤ ਸਿੰਘ, ਤੇਜਪਾਲ, ਕੁਲਦੀਪ ਸਿੰਘ, ਕਿੱਕਰ ਸਿੰਘ ਆਦਿ ਵੀ ਹਾਜ਼ਰ ਸਨ।

ਵਿੱਤ ਮੰਤਰੀ ਨੂੰ ਕਾਲੀਆਂ ਝੰਡੀਆਂ ਦਿਖਾਉਣ ਜਾਂਦੇ ਸਮੇਂ ਪੁਲਿਸ ਨੇ ਕੀਤਾ ਗ੍ਰਿਫਤਾਰ

 ਵਿੱਤ ਮੰਤਰੀ ਨੂੰ ਕਾਲੀਆਂ ਝੰਡੀਆਂ ਦਿਖਾਉਣ ਜਾਂਦੇ ਸਮੇਂ ਪੁਲਿਸ ਨੇ ਕੀਤਾ ਗ੍ਰਿਫਤਾਰ

ਪਟਿਆਲਾ ( ) ਅੱਜ ਪੰਜਾਬ ਤੇ ਯੂਟੀ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਦੇ ਸੱਦੇ ਤੇ ਪਟਿਆਲਾ ਵਿਖੇ ਮਨਪ੍ਰੀਤ ਸਿੰਘ ਬਾਦਲ ਨੂੰ ਕਾਲੇ ਝੰਡੇ ਦਿਖਾਉਣ ਸਮੇਂ ਪੁਲਿਸ ਨੇ ਫਰੰਟ ਦੇ ਆਗੂਆਂ ਦਰਸ਼ਨ ਸਿੰਘ ਬੇਲੂਮਾਜਰਾ , ਪਰਮਜੀਤ ਸਿੰਘ ਪਟਿਆਲਾ, ਹਰਦੀਪ ਟੋਡਰਪੁਰ, ਨਿਰਭੈ ਸਿੰਘ, ਸ਼ੀਸਮ ਸਿੰਘ ਸਮੇਤ ਲਗਭਗ 30 ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ। ਗ਼ੌਰਤਲਬ ਹੈ ਕਿ ਪੰਜਾਬ ਅਤੇ ਯੂਟੀ ਮੁਲਾਜ਼ਮ ਸਾਂਝਾ ਫਰੰਟ ਦੇ ਆਗੂ ਪਿਛਲੇ ਲੰਬੇ ਸਮੇਂ ਤੋਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖਿਲਾਫ਼ ਆਪਣੀਆਂ ਜਾਇਜ਼ ਮੰਗਾਂ ਨੂੰ ਲੈਕੇ ਸੰਘਰਸ਼ ਕਰ ਰਹੇ ਹਨ।Online transfer: ਬਦਲੀ ਹੋਏ ਈ.ਟੀ.ਟੀ. ਅਧਿਆਪਕਾਂ ਦੀ ਹੋ ਰਹੀ ਖੱਜਲ-ਖੁਆਰੀ


ਬਦਲੀ ਹੋਏ ਈ.ਟੀ.ਟੀ. ਅਧਿਆਪਕਾਂ ਦੀ ਹੋ ਰਹੀ ਖੱਜਲ-ਖੁਆਰੀ


 ਪੰਜਾਬ ਦੇ ਈ.ਟੀ.ਟੀ. ਅਧਿਆਪਕਾਂ ਦੀ ਬਦਲੀ ਹੋਏ ਨੂੰ ਤਕਰੀਬਨ ਇੱਕ ਸਾਲ ਹੋ ਗਿਆ ਹੈ। ਇਹ ਬਦਲੀ ਸਿੱਖਿਆ ਵਿਭਾਗ ਦੁਆਰਾ ਬਣਾਈ ਗਈ ਆਨਲਾਈਨ ਟੀਚਰ ਟ੍ਰਾਂਸਫਰ ਪਾਲਿਸੀ ਅਧੀਨ ਮੈਰਿਟ ਅੰਕ ਦੇ ਅਧਾਰ 'ਤੇ ਹੋਈ ਸੀ ਅਤੇ ਬਦਲੀ ਲਾਗੂ ਕਰਨ ਲਈ, ਜਿਨ੍ਹਾਂ ਦੀਬਦਲੀ ਹੋਏ ਈ.ਟੀ.ਟੀ. ਅਧਿਆਪਕਾਂ ਦੀ ਹੋ ਰਹੀ ਖੱਜਲ-ਖੁਆਰੀ

Also read:


 ਬਦਲੀ ਬਾਹਰੀ ਜ਼ਿਲ੍ਹਿਆਂ ਵਿੱਚ ਹੋਈ ਸੀ, ਉਹਨਾਂ ਨੂੰ ਸਕੂਲ ਜੁਆਇੰਨ ਕਰਵਾਉਣ ਉਪਰੰਤ ਵਾਪਿਸ ਡੈਪੂਟੇਸ਼ਨਾਂ 'ਤੇ ਬੁਲਾਕੇ ਮਾਨਸਿਕ ਤੌਰ 'ਤੇ ਖੱਜਲ-ਖੁਆਰ ਕੀਤਾ ਜਾ ਰਿਹਾ ਹੈ। ਕੀ ਅਸੀਂ ਦੇਸ਼ ਦੇ ਨਾਗਰਿਕ ਨਹੀਂ ਹਾਂ? ਸਾਡੇ ਨਾਲ ਐਨਾ ਵਿਤਕਰਾ ਕਿਉਂ ਕੀਤਾ ਜਾਂਦਾ ਹੈ। ਅੱਜ ਵੀ ਵਾਰ-ਵਾਰ ਇਲੈਕਸ਼ਨ ਕਮਿਸ਼ਨਰ ਵੱਲ ਬੇਨਤੀਆਂ ਕਰਨ 'ਤੇ ਸਿੱਖਿਆ ਵਿਭਾਗ ਵੱਲੋਂ ਅਤੇ ਇਲੈਕਸ਼ਨ ਕਮਿਸ਼ਨਰ ਵੱਲੋਂ ਡੈਪੂਟੇਸ਼ਨਾਂ ਤੋਂ ਅਤੇ ਸਕੂਲ ਤੋਂ ਫਾਰਗ ਨਹੀਂ ਕੀਤਾ ਗਿਆ ਅਤੇ ਨਾ ਹੀ ਕੋਈ ਠੋਸ ਕਦਮ ਚੁੱਕਿਆ ਗਿਆ।


ਸਾਡੀ ਬਦਲੀ ਆਪਣੇ ਪਿੱਤਰੀ ਜਿਲ੍ਹੇ ਵਿੱਚ ਹੋਈ ਹੈ ਅਤੇ ਡੈਪੂਟੇਸ਼ਨਾਂ ਲਈ ਘਰ ਤੋਂ 250-300 ਕਿਲੋਮੀਟਰ ਦੀ ਦੂਰੀ ਤੇ ਸਕੂਲ ਜਾਣਾ ਪੈਦਾ। ਧੁੰਦ ਅਤੇ ਠੰਢ ਹੋਣ ਕਾਰਨ ਆਉਣ-ਜਾਣ ਲੱਗਿਆ ਕੋਈ ਜਾਨੀ-ਮਾਲੀ ਨੁਕਸਾਨ ਵੀ ਹੋ ਸਕਦਾ। ਇਸ ਦਾ ਫਿਰ ਜਿੰਮੇਵਾਰ ਕੌਣ ਹੋਵੇਗਾ? ਚੋਣਾਂ ਦੇ ਚੱਲਦੇ ਇੱਕ ਅਧਿਆਪਕ ਦੀ ਤਿੰਨ ਜਗ੍ਹਾਂ ਤੇ ਡਿਊਟੀ ਆਉਣ ਕਾਰਨ ਬਿਨ੍ਹਾਂ ਵਜ੍ਹਾ ਖੱਜਲ-ਖੁਆਰ ਕੀਤਾ ਜਾ ਰਿਹਾ ਹੈ। ਇੱਕ ਚੋਣ ਡਿਊਟੀ ਬਦਲੀ ਹੋਏ ਪਿੱਤਰੀ ਜ਼ਿਲ੍ਹੇ, ਦੂਜਾ ਡੈਪੂਟੇਸ਼ਨ ਤੇ ਆਈ ਚੋਣ ਡਿਊਟੀ ਜਾਂ ਬੀ.ਐੱਲ.ਓ ਅਤੇ ਤੀਜਾ ਸਕੂਲ ਡੈਪੂਟੇਸ਼ਨ ਤੇ ਬੁਲਾਇਆ ਜਾ ਰਿਹਾ ਹੈ। Also read;

ਇਸ ਮਾਨਸਿਕ ਖੱਜਲ-ਖੁਆਰੀ ਨੂੰ ਬੰਦ ਕੀਤਾ ਜਾਵੇ ਅਤੇ ਬਦਲੀ ਹੋਏ ਈ.ਟੀ.ਟੀ. ਅਧਿਆਪਕਾਂ ਨੂੰ ਅੰਤਰ ਜ਼ਿਲ੍ਹਾਂ ਡੈਪੂਟੇਸ਼ਨਾਂ ਤੋਂ ਮੁਕਤ ਕੀਤਾ ਜਾਵੇ ਅਤੇ ਵਾਪਿਸ ਪਿੱਤਰੀ ਸਕੂਲ ਵਿਖੇ ਭੇਜਿਆ ਜਾਵੇ ਤਾਂ ਜੋ ਅਧਿਆਪਕ ਆਪਣੀ ਦੋਵੇਂ ਡਿਊਟੀਆਂ ਸਹਿਜੇ ਰੂਪ ਨਾਲ ਨਿਭਾ ਸਕਣ।ਜਸਵਿੰਦਰ ਸੇਖੜਾਾ,  ਮੰਗਲ ਸਿੰਘ ਮੋਗਾ, ਮਨਦੀਪ ਥਿੰਦ ਸਰਬਜੀਤ ਸਿੰਘ, ਰਮਨ ਚੌਧਰੀ ਮੋਗਾ, ਭਾਵੜਾ ਕੁਲਵਿੰਦਰ ਪਟਿਆਲ ਪਰਮਜੀਤ ਸਿੰਘ,ਹਰਜਿੰਦਰ ਪਟਿਆਲਾ, ਦੀਪ ਕੰਬੋਜ ਥਿੰਦ, ਗੁਰਦੀਪ ਡੋਡ*ਸਤਨਾਮ ਮੋਹਾਲੀ*ਇੰਦਰਜੀਤ ਆਨੰਦਪੁਰ ਸਾਹਿਬ*ਗੁਰਪ੍ਰੀਤ ਮੋਰਿੰਡ*ਇੰਨਕਲਾਬ ਗਿੱਲ*ਗੁਰਵੀਰ ਅਮਲੋਹ, ਪਰਮਜੀਤ ਸਿੰਘ ਮਾਛੀਵਾੜਾ, *ਜਗਮੀਤ ਢਾਬਾ*ਮਨਦੀਪ ਜੋਗੀ*ਦਵਿੰਦਰ ਸਿੰਘ*ਲਵਲੀ ਰੋਪੜ*ਸੁਖਵਿੰਦਰ ਸਿੰਘ ਮਾਨਸਾ*ਜਗਦੇਵ ਅੰਮ੍ਰਿਤਸਰ*ਰਣਜੀਤ ਅੰਮ੍ਰਿਤਸਰ*ਅਮਨ ਬਰਨਾਲਾ*ਸਤਵੀਰ ਦਾਖ਼ਲ*ਮਨਦੀਪ ਮੂੰਣਕ*ਗੁਰਪ੍ਰੀਤ ਬਠਿੰਡਾ ,ਵਿਕਾਸ ਕੁਮਾਰ ਬਲਕਰਨ ਬਠਿੰਡਾ,ਮੁਨੀਸ਼ ਜਲਾਲਾਬਾਦ,ਸਤਵੀਰ ਜਾਖ਼ਲ, ਮੁਨੀਸ਼ ਤਰਨਤਾਰਨ, ਵਿਕਰਮ ਸਿੰਘ, ਮੁਨੀਸ਼ ਅਸਾਲ, ਪਰਮਜੀਤ ਭਾਠਾ, ਅਸ਼ੋਕ ਰੋੜਾਂਵਾਲੀ,ਸੁਰਿੰਦਰ ਟਾਹਲੀ ਵਾਲਾ,ਪਰਮਜੀਤ, ਸੁਰਿੰਦਰ ਬਬਲੀ,ਮਨਦੀਪ ਮੂਣਕ, ਬੂਟਾ ਸਿੰਘ, ਲਖਵੀਰ ਸਿੰਘ, ਵਿਕਾਸ ਕੁਮਾਰ, ਹੀਰਾ ਲਾਲ, ਵਿਨੋਦ ਤਰਨਤਾਰਨ ਸੋਹਣ ਡੋਬ ,ਮੋਨਿਕਾ ਅਬੋਹਰ,ਦੀਪ ਸਿਖਾ ਪ੍ਰਵੀਨ ਕੁਮਾਰ, ਨਿਸ਼ਾ ਰਾਣੀ, ਮੋਨਿਕਾ ਤਰਨਤਾਰਨ, ਸਤਪਾਲ ਰਾਮ ਸਿੰਘ ਵਾਲਾ,ਅਜੀਤ ਭਾਊਵਾਲ, ਅਸ਼ੋਕ ਭਿੱਖੀਵਿੰਡ, ਹਰਪ੍ਰੀਤ ਕੌਰ,ਕਿਰਨ ਬਾਲਾ,ਰਾਜ ਕੌਰ,ਆਸ਼ਾ ਰਾਣੀ,ਹਰਦੀਪ ਕੌਰ, ਸੀਮਾ ਰਾਣੀ,ਸਵਰਨ ਕੌਰ, ਮੋਨਿਕਾ,ਅਲੀਸਾ ਰਾਣੀ, ਮਮਤਾ,ਰਾਣੀ, ਆਦਿ ਹਾਜ਼ਰ ਸਨ।*

ਰਾਹਤ, ਪੰਜਾਬ 'ਚ ਰੁਕਣ ਲੱਗੀ ਕੋਰੋਨਾ ਲਹਿਰ: 3 ਦਿਨਾਂ ਤੋਂ ਲਗਾਤਾਰ ਘਟ ਰਹੇ ਮਰੀਜ਼

 ਪੰਜਾਬ 'ਚ ਰੁਕਣ ਲੱਗੀ ਕੋਰੋਨਾ ਲਹਿਰ: 3 ਦਿਨਾਂ ਤੋਂ ਲਗਾਤਾਰ ਘਟ ਰਹੇ ਮਰੀਜ਼;ਪੰਜਾਬ 'ਚ ਕੋਰੋਨਾ ਦੀ ਲਹਿਰ ਰੁਕਦੀ ਨਜ਼ਰ ਆ ਰਹੀ ਹੈ। ਪਿਛਲੇ 3 ਦਿਨਾਂ ਤੋਂ ਨਵੇਂ ਮਰੀਜ਼ਾਂ ਦੀ ਗਿਣਤੀ ਲਗਾਤਾਰ ਘਟ ਰਹੀ ਹੈ। 23 ਜਨਵਰੀ ਨੂੰ ਸ਼ੁਰੂ ਹੋਈ ਕਮੀ 25 ਨੂੰ ਵੀ ਜਾਰੀ ਰਹੀ। 3 ਦਿਨਾਂ ਵਿੱਚ ਨਵੇਂ ਕੇਸ ਸਾਢੇ 5 ਹਜ਼ਾਰ ਤੋਂ ਘੱਟ ਕੇ 4 ਹਜ਼ਾਰ ਦੇ ਨੇੜੇ ਆ ਗਏ ਹਨ। ਇਸ ਤੋਂ ਇਲਾਵਾ ਨਵੇਂ ਮਰੀਜ਼ਾਂ ਦੇ ਮੁਕਾਬਲੇ ਠੀਕ ਹੋਣ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਇਸ ਤੋਂ ਇਲਾਵਾ, ਕੋਰੋਨਾ ਦੀ ਲਾਗ ਦਰ ਵੀ 11.39% 'ਤੇ ਆ ਗਈ ਹੈ।


ਮੰਗਲਵਾਰ ਨੂੰ ਪੰਜਾਬ ਵਿੱਚ 35 ਹਜ਼ਾਰ ਤੋਂ ਵੱਧ ਟੈਸਟ

ਹਾਲਾਂਕਿ, ਇਸ ਦੇ ਉਲਟ, ਕੋਰੋਨਾ ਨਾਲ ਹੋਈਆਂ ਮੌਤਾਂ ਨੇ ਚਿੰਤਾ ਵਧਾ ਦਿੱਤੀ ਹੈ। ਮੰਗਲਵਾਰ ਨੂੰ ਫਿਰ ਤੋਂ 30 ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਗਈ। ਪਿਛਲੇ 8 ਦਿਨਾਂ ਵਿੱਚ ਇਹ ਅੰਕੜਾ 244 ਤੱਕ ਪਹੁੰਚ ਗਿਆ ਹੈ। ਅਜਿਹੇ 'ਚ ਸਥਿਤੀ 'ਚ ਸੁਧਾਰ ਹੁੰਦਾ ਨਜ਼ਰ ਨਹੀਂ ਆ ਰਿਹਾ। ਇਸ ਦੇ ਬਾਵਜੂਦ ਹੁਣ ਉਮੀਦ ਕੀਤੀ ਜਾ ਰਹੀ ਹੈ ਕਿ 31 ਜਨਵਰੀ ਤੋਂ ਬਾਅਦ ਚੋਣ ਰੈਲੀਆਂ ਨੂੰ ਛੋਟ ਦਿੱਤੀ ਜਾ ਸਕਦੀ ਹੈ। ਫਿਲਹਾਲ ਚੋਣ ਕਮਿਸ਼ਨ ਨੇ ਕੋਰੋਨਾ ਕਾਰਨ ਇਸ 'ਤੇ ਰੋਕ ਲਗਾ ਦਿੱਤੀ ਹੈ।


ਮੌਤਾਂ ਤੋਂ ਅਜੇ ਰਾਹਤ ਨਹੀਂ.. ਕਿਉਂਕਿ 1587 ਅਜੇ ਵੀ ਜੀਵਨ ਬਚਾਓ ਸਹਾਇਤਾ 'ਤੇ ਹਨ ।


ਪੰਜਾਬ ਵਿੱਚ ਅਜੇ ਤੱਕ ਮੌਤਾਂ ਤੋਂ ਰਾਹਤ ਨਹੀਂ ਮਿਲੀ ਹੈ। ਸੂਬੇ ਵਿੱਚ ਅਜੇ ਵੀ 1587 ਮਰੀਜ਼ ਆਕਸੀਜਨ ਤੋਂ ਲੈ ਕੇ ਵੈਂਟੀਲੇਟਰ ਵਰਗੀ ਜਾਨ ਬਚਾਉਣ ਵਾਲੀ ਸਹਾਇਤਾ 'ਤੇ ਹਨ। ਮੰਗਲਵਾਰ ਨੂੰ ਸਭ ਤੋਂ ਵੱਧ 1,165 ਮਰੀਜ਼ ਆਕਸੀਜਨ ਸਪੋਰਟ 'ਤੇ ਹਨ। ਇਸ ਤੋਂ ਇਲਾਵਾ 322 ਮਰੀਜ਼ਾਂ ਨੂੰ ਆਈਸੀਯੂ ਵਿੱਚ ਰੱਖਿਆ ਗਿਆ ਹੈ। ਇਸ ਦੇ ਨਾਲ ਹੀ 100 ਮਰੀਜ਼ ਅਜੇ ਵੀ ਵੈਂਟੀਲੇਟਰ 'ਤੇ ਹਨ।


ਜ਼ਿਲ੍ਹਾ ਵਾਇਜ਼ ਵੇਰਵਾ; 


PADMA AWARDS 2022: SEE THE LIST OF PADMA AWARDS 2022

 Padma Awards - one of the highest civilian Awards of the country, are conferred in three categories, namely, Padma Vibhushan, Padma Bhushan and Padma Shri. The Awards are given in various disciplines/ fields of activities, viz.- art, social work, public affairs, science and engineering, trade and industry, medicine, literature and education, sports, civil service, etc.

 ‘Padma Vibhushan’ is awarded for exceptional and distinguished service; ‘Padma Bhushan’ for distinguished service of high order and ‘Padma Shri’ for distinguished service in any field. The awards are announced on the occasion of Republic Day every year.


2. These awards are conferred by the President of India at ceremonial functions which are held at Rashtrapati Bhawan usually around March/ April every year. 


This year the President has approved conferment of 128 Padma Awards including 2 duo case (in a duo case, the Award is counted as one) as per list below. The list comprises 4 Padma Vibhushan, 17 Padma Bhushan and 107 Padma Shri Awards. 34 of the awardees are women and the list also includes 10 persons from the category of Foreigners/NRI/PIO/OCI and 13 Posthumous awardees.ਜ਼ਿਲ੍ਹਾ ਮੈਜਿਸਟਰੇਟ ਵੱਲੋਂ ਕਰੋਨਾ ਪਾਬੰਦੀਆਂ ਦੇ ਹੁਕਮ ਜਾਰੀ, ਵਿਦਿਅਕ ਅਦਾਰਿਆਂ ਲਈ ਕੀਤੇ ਇਹ ਹੁਕਮ

 

 

DC LUDHIANA COVID RESTRICTIONS
PADMA AWARDS 2022 : SEE THE LIST OF PADMA AWARDS 2022 

BIG BREAKING :1 ਫਰਵਰੀ ਤੱਕ ਬੰਦ ਰਹਿਣਗੇ ਵਿੱਦਿਅਕ ਅਦਾਰੇ, ਸਰਕਾਰ ਵੱਲੋਂ ਹੁਕਮ ਜਾਰੀ

 ਮੋਹਾਲੀ, 25 ਜਨ਼ਵਰੀ 

ਪੰਜਾਬ ਸਰਕਾਰ ਵੱਲੋਂ ਸਮੂਹ ਵਿਦਿਅਕ ਅਦਾਰਿਆਂ ਲਈ ਅੱਜ ਵੱਡੇ ਫੈਸਲੇ ਕੀਤੇ ਗਏ ਹਨ। ਪੰਜਾਬ ਸਰਕਾਰ ਵਲੋਂ ਅੱਜ ਜਾਰੀ ਹੁਕਮਾਂ ਵਿੱਚ ਸਮੂਹ ਵਿਦਿਅਕ ਅਦਾਰਿਆਂ ਨੂੰ 1 ਫਰਵਰੀ ਤੱਕ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਹਨ । Subscribe you tube for latest updates

ਸਕੂਲਾਂ ਨੂੰ ਵਿਦਿਆਰਥੀਆਂ ਲਈ ਮੁੜ ਤੋਂ ਖੋਲ੍ਹਣ ਲਈ, ਪੰਜਾਬ ਸਰਕਾਰ ਵੱਲੋਂ 1ਫਰਵਰੀ ਨੂੰ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਜਾਣੀਆਂ ਹਨ। 


ਪੰਜਾਬ ਸਰਕਾਰ ਵੱਲੋਂ ਪਹਿਲਾਂ ਜਾਰੀ ਹਦਾਇਤਾਂ ਵਿੱਚ ਸਕੂਲ ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਨੂੰ ਹਾਜਰ ਹੋਣ ਦੇ ਆਦੇਸ ਦਿੱਤੇ ਗਏ ਸਨ ,ਤੇ ਵਿਦਿਆਰਥੀਆਂ ਨੂੰ ਆਨਲਾਈਨ ਪੜ੍ਹਉਣ ਲਈ ਕਿਹਾ ਗਿਆ ਸੀ। ਇਹਨਾਂ ਹੁਕਮਾਂ ਵਿੱਚ ਕੋਈ ਵੀ ਤਬਦੀਲੀ ਨਹੀਂ ਕੀਤੀ ਗਈ ਸਨ। ਅਧਿਆਪਕਾਂ ਨੂੰ ਆਮ ਦਿਨਾਂ ਵਾਂਗ ਸਕੂਲ ਆਉਣ ਲਈ ਹੁਕਮ ਜਾਰੀ ਕੀਤੇ ਸਨ।

PUNJAB SCHOOL CLOSED READ OFFICIAL LETTER HERE

ਇਹਨਾਂ ਹੁਕਮਾਂ ਦੀ ਕਾਪੀ ਪੜ੍ਹਨ ਲਈ ਇੱਥੇ ਕਲਿੱਕ ਕਰੋ


Also read;

ਪੰਜਾਬ ਸਰਕਾਰ ਨੇ ਵਧਾਈਆਂ ਕਰੋਨਾ ਪਾਬੰਦੀਆਂ, 1 ਫਰਵਰੀ ਤੱਕ ਰਹਿਣਗੀਆਂ ਲਾਗੂ


ਚੰਡੀਗੜ੍ਹ 26 ਜਨਵਰੀ, 

 ਪੰਜਾਬ 'ਚ ਦਿਨੋਂ ਦਿਨ ਕੋਰੋਨਾ ਦੇ ਮਾਮਲੇ ਵੱਧਦੇ ਜਾ ਰਹੇ ਹਨ। ਕੋਰੋਨਾ ਦੇ ਵੱਧ ਰਹੇ ਮਾਮਲਿਆਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ  ਨੇ ਪਾਬੰਦੀਆਂ ਵਧਾ ਦਿੱਤੀਆਂ ਹਨ। ਸਰਕਾਰ ਨੇ ਨਿਰਦੇਸ਼ ਦਿੱਤੇ ਹਨ ਕਿ ਕੰਮ ਵਾਲੀ ਥਾਂ ਸਮੇਤ ਜਨਤਕ ਥਾਵਾਂ 'ਤੇ ਹਰ ਕਿਸੇ ਲਈ ਮਾਸਕ ਪਹਿਨਣਾ ਲਾਜ਼ਮੀ ਹੋਵੇਗਾ। ਇਸ ਤੋਂ ਇਲਾਵਾ ਸਮਾਜਿਕ ਦੂਰੀ ਯਾਨੀ ਘੱਟੋ-ਘੱਟ 6 ਫੁੱਟ ਦੀ ਦੂਰੀ ਲਾਜ਼ਮੀ ਹੋਵੇਗੀ। ਪੰਜਾਬ ਵਿੱਚ ਰਾਤ ਦਾ ਕਰਫਿਊ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਜਾਰੀ ਰਹੇਗਾ। ਕਿਸੇ ਵੀ ਪ੍ਰੋਗਰਾਮ ਵਿੱਚ ਘੱਟੋ-ਘੱਟ 300 ਲੋਕਾਂ ਨੂੰ ਅੰਦਰ ਜਾਣ ਦਿੱਤਾ ਜਾਵੇਗਾ।


ਸਾਰੇ ਸਕੂਲ, ਕਾਲਜ, ਯੂਨੀਵਰਸਿਟੀ, ਕੋਚਿੰਗ ਇੰਸਟੀਚਿਊਟ ਆਦਿ ਬੰਦ ਰਹਿਣਗੇ।(read details) ਸਾਰੇ ਬਾਰ, ਸਿਨੇਮਾ ਹਾਲ, ਮਲਟੀਪਲੈਕਸ, ਮਾਲ, ਰੈਸਟੋਰੈਂਟ, ਸਪਾ, ਜਿੰਮ, ਸਪੋਰਟਸ ਕੰਪਲੈਕਸ, ਅਜਾਇਬ ਘਰ, ਚਿੜੀਆਘਰ ਆਦਿ ਨੂੰ ਸਾਰੇ ਕਰਮਚਾਰੀਆਂ ਦੇ ਮੁਕੰਮਲ ਟੀਕਾਕਰਨ ਦੇ ਅਧੀਨ, ਉਨ੍ਹਾਂ ਦੀ ਸਮਰੱਥਾ ਦੇ 50% 'ਤੇ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ, । ਇਸ ਤੋਂ ਇਲਾਵਾ ਏਸੀ ਬੱਸਾਂ 50 ਫੀਸਦੀ ਸਮਰੱਥਾ ਨਾਲ ਚੱਲਣਗੀਆਂ। ਸਿਰਫ਼ ਉਨ੍ਹਾਂ ਯਾਤਰੀਆਂ ਨੂੰ ਪੰਜਾਬ ਵਿੱਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਜਾਵੇਗੀ, ਜਿਨ੍ਹਾਂ ਦਾ ਪੂਰੀ ਤਰ੍ਹਾਂ ਟੀਕਾਕਰਨ ਕੀਤਾ ਗਿਆ ਹੈ ਜਾਂ 72 ਘੰਟਿਆਂ ਤੋਂ ਘੱਟ ਸਮੇਂ ਦੀ ਆਰਟੀਪੀਸੀਆਰ ਰਿਪੋਰਟ ਨਕਾਰਾਤਮਕ ਹੈ। ਇਸ ਤੋਂ ਇਲਾਵਾ ਸਰਕਾਰ ਨੇ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੇ ਨਿਰਦੇਸ਼ ਦਿੱਤੇ ਹਨ।

PUNJAB ELECTION 2022: ਕਾਂਗਰਸ ਪਾਰਟੀ ਵਲੋਂ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ, 23 ਉਮੀਦਵਾਰਾਂ ਦਾ ਐਲਾਨ

 


RECENT UPDATES

Today's Highlight