Monday, 24 January 2022

NO FLY ZONE: ਜ਼ਿਲ੍ਹਾ ਲੁਧਿਆਣਾ NO FLY ZONE ਘੋਸ਼ਿਤ

 

ਜ਼ਿਲ੍ਹਾ ਮੈਜਿਸਟਰੇਟ ਵੱਲੋਂ 20 ਫਰਵਰੀ ਤੱਕ ਰੈਲੀਆਂ, ਧਰਨੇ ਅਤੇ ਸਮਾਰੋਹ ਕਰਨ ਤੇ ਲਗਾਈ ਪਾਬੰਦੀ

 

HT CHT RECRUITMENT: ਗੈਰ ਹਾਜ਼ਰ ਉਮੀਦਵਾਰਾਂ ਨੂੰ ਸਕਰੂਟਨੀ ਲਈ ਸੱਦਾ

 

ETT ADMISSION 2022: ਈਟੀਟੀ ਸੈਸ਼ਨ 2021-23 ਲਈ ਦੁਜੀ ਕਾਉਂਸਲਿੰਗ ਦਾ ਸ਼ਡਿਊਲ ਜਾਰੀ

 

ਹਰੇਕ ਯੋਗ ਨਾਗਰਿਕ ਨੂੰ ਕੋਵਿਡ ਵੈਕਸੀਨ ਦੀ ਖੁਰਾਕ ਮਿਲਣੀ ਯਕੀਨੀ ਬਣਾਉਣ ਲਈ ਘਰ-ਘਰ ਸਰਵੇਖਣ ਕੀਤਾ ਜਾਵੇਗਾ - ਡੀ. ਸੀ. ਵਿਸ਼ੇਸ਼ ਸਾਰੰਗਲਹਰੇਕ ਯੋਗ ਨਾਗਰਿਕ ਨੂੰ ਕੋਵਿਡ ਵੈਕਸੀਨ ਦੀ ਖੁਰਾਕ ਮਿਲਣੀ ਯਕੀਨੀ ਬਣਾਉਣ ਲਈ ਘਰ-ਘਰ ਸਰਵੇਖਣ ਕੀਤਾ ਜਾਵੇਗਾ - ਡੀ. ਸੀ. ਵਿਸ਼ੇਸ਼ ਸਾਰੰਗਲ


ਮਿਸ਼ਨ ਅਧਾਰਿਤ ਸਰਵੇਖਣ ਨੂੰ ਪੂਰਾ ਕਰਨ ਲਈ ਏ ਐਨ ਐਮ, ਆਸ਼ਾ ਅਤੇ ਆਂਗਣਵਾੜੀ ਵਰਕਰਾਂ ਦੀਆਂ ਸਾਂਝੀਆਂ ਟੀਮਾਂ ਕੰਮ ਕਰਨਗੀਆਂ


 ਨਵਾਂਸ਼ਹਿਰ, 24 ਜਨਵਰੀ


 ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਸੋਮਵਾਰ ਨੂੰ ਇੱਥੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਜ਼ਿਲ੍ਹੇ ਵਿੱਚ ਹਰ ਯੋਗ ਵਿਅਕਤੀ ਨੂੰ ਕੋਵਿਡ-19 ਵੈਕਸੀਨ ਦੀਆਂ ਦੋਵੇਂ ਖੁਰਾਕਾਂ ਮਿਲਣੀਆਂ ਯਕੀਨੀ ਬਣਾਉਣ ਲਈ ਏ ਐਨ ਐਮਜ਼, ਆਸ਼ਾ ਅਤੇ ਆਂਗਣਵਾੜੀ ਵਰਕਰਾਂ ਰਾਹੀਂ ਘਰ-ਘਰ ਸਰਵੇਖਣ ਸ਼ੁਰੂ ਕੀਤਾ ਹੈ। ਵਿਸ਼ੇਸ਼ ਮੁੱਖ ਸਕੱਤਰ ਤੇ ਜ਼ਿਲ੍ਹਾ ਪ੍ਰਭਾਰੀ ਅਧਿਕਾਰੀ ਰਵਨੀਤ ਕੌਰ ਦੀ ਪ੍ਰਧਾਨਗੀ ਹੇਠ ਹੋਈ ਵਰਚੁਅਲ ਮੀਟਿੰਗ ਵਿੱਚ ਭਾਗ ਲੈਂਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹਰ ਘਰ ਨੂੰ 'ਮਿਸ਼ਨ ਮੋਡ' ਵਿੱਚ ਸ਼ਾਮਲ ਕਰਨ ਨੂੰ ਯਕੀਨੀ ਬਣਾਉਣ ਲਈ ਏ.ਐਨ.ਐਮਜ਼, ਆਸ਼ਾ ਅਤੇ ਆਂਗਣਵਾੜੀ ਵਰਕਰਾਂ ਨੂੰ ਨਿਸ਼ਚਿਤ ਟੀਚੇ ਦਿੱਤੇ ਗਏ ਹਨ।


 ਉਨ੍ਹਾਂ ਕਿਹਾ ਕਿ ਏ.ਐਨ.ਐਮਜ਼, ਆਸ਼ਾ ਅਤੇ ਆਂਗਣਵਾੜੀ ਵਰਕਰਾਂ ਦੀਆਂ ਸਾਂਝੀਆਂ ਟੀਮਾਂ ਪਹਿਲਾਂ ਹੀ ਬਣਾਈਆਂ ਹੋਈਆਂ ਹਨ ਅਤੇ ਟੀਮਾਂ ਟੀਕਾਕਰਨ ਕਿੱਟਾਂ ਲੈ ਕੇ ਕੰਮ ਕਰ ਰਹੀਆਂ ਹਨ ਤਾਂ ਜੋ ਉਨ੍ਹਾਂ ਦੇ ਖੇਤਰਾਂ ਵਿੱਚ 100 ਪ੍ਰਤੀਸ਼ਤ ਲੋਕਾਂ ਦੀ ਕਵਰੇਜ ਨੂੰ ਯਕੀਨੀ ਬਣਾਇਆ ਜਾ ਸਕੇ।


 ਸ਼੍ਰੀ ਸਾਰੰਗਲ ਨੇ ਦੱਸਿਆ ਕਿ ਮੋਬਾਈਲ ਟੀਮਾਂ ਰਾਹੀਂ ਸਾਰੇ ਲਾਭਪਾਤਰੀਆਂ ਨੂੰ ਕਵਰ ਕਰਨ ਲਈ ਜ਼ਿਲ੍ਹੇ ਦੇ ਲਗਪਗ ਹਰ ਕੋਨੇ ਵਿੱਚ ਟੀਕਾਕਰਨ ਕੈਂਪ ਲਗਾਏ ਜਾ ਰਹੇ ਹਨ।


 ਉਨ੍ਹਾਂ ਕਿਹਾ ਕਿ ਟੀਕਾਕਰਨ ਹੀ ਸਥਿਤੀ ਨੂੰ ਆਮ ਵਾਂਗ ਲਿਆਉਣ ਤੇ ਕੋਵਿਡ ਤੋਂ ਬਚਾਅ ਦਾ ਇੱਕੋ ਇੱਕ ਕਾਰਗਰ ਹਥਿਆਰ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਹਰ ਯੋਗ ਵਿਅਕਤੀ ਦਾ ਟੀਕਾਕਰਨ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੇਗਾ।


 ਡਿਪਟੀ ਕਮਿਸ਼ਨਰ ਜ਼ਿਲ੍ਹੇ ਦੇ ਲੋਕਾਂ ਨੂੰ ਵੀ ਭਰੋਸਾ ਦਿਵਾਇਆ ਹੈ ਕਿ ਟੀਕਾਕਰਨ ਜਿੱਥੇ ਸਾਡੇ ਸਰੀਰ ਵਿੱਚ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਣ ਵਿੱਚ ਮਦਦ ਕਰਦਾ ਹੈ ਉੱਥੇ ਕੋਵਿਡ ਨਾਲ ਲੜਨ ਵਿੱਚ ਵੀ ਮਦਦ ਕਰਦਾ ਹੈ।


 ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਕੋਵਿਡ-19 ਵੈਕਸੀਨ ਦੀ ਸਪਲਾਈ ਅਤੇ ਸਟਾਕ ਲੋੜੀਂਦੀ ਮਾਤਰਾ ਵਿੱਚ ਉਪਲਬਧ ਹੈ।


 ਉਨ੍ਹਾਂ ਸਿਹਤ ਅਧਿਕਾਰੀਆਂ ਨੂੰ ਦੂਜੀ ਖੁਰਾਕ 'ਤੇ ਵਿਸ਼ੇਸ਼ ਧਿਆਨ ਦੇ ਕੇ ਜਾਗਰੂਕਤਾ ਮੁਹਿੰਮ ਨੂੰ ਯਕੀਨੀ ਬਣਾਉਣ ਲਈ ਕਿਹਾ ਕਿਉਂਕਿ ਇਹ ਸੋਸ਼ਲ ਮੀਡੀਆ, ਟੀਵੀ/ਰੇਡੀਓ ਜਿੰਗਲਾਂ, ਪੋਸਟਰਾਂ/ਬੈਨਰਾਂ ਅਤੇ ਹੋਰ ਤਰੀਕਿਆਂ ਰਾਹੀਂ ਜ਼ਿਲ੍ਹੇ ਦੇ ਨਾਗਰਿਕਾਂ ਦੀ ਮੁਕੰਮਲ ਸੁਰੱਖਿਆ ਲਈ ਜ਼ਰੂਰੀ ਹੈ।


 ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਸਬੀਰ ਸਿੰਘ, ਅਮਿਤ ਸਰੀਨ ਤੇ ਅਮਰਦੀਪ ਸਿੰਘ ਬੈਂਸ, ਉਪ ਮੰਡਲ ਮੈਜਿਸਟ੍ਰੇਟ ਡਾ: ਬਲਜਿੰਦਰ ਸਿੰਘ ਢਿੱਲੋਂ, ਨਵਨੀਤ ਕੌਰ ਬੱਲ, ਦੀਪਕ ਰੋਹੀਲਾ, ਸਿਵਲ ਸਰਜਨ ਡਾ: ਦਵਿੰਦਰ ਢਾਂਡਾ ਆਦਿ ਹਾਜ਼ਰ ਸਨ |

ਅੰਗਹੀਣ ਕਰਮਚਾਰੀਆਂ ਅਤੇ ਅਧਿਕਾਰੀਆਂ ਦੀਆਂ ਨਹੀਂ ਲਗਣਗੀਆਂ ਚੋਣ ਡਿਊਟੀਆਂ,

 ਚੰਡੀਗੜ੍ਹ 24 ਜਨਵਰੀ, : ਅੰਗਹੀਣ ਕਰਮਚਾਰੀਆਂ ਅਤੇ ਅਧਿਕਾਰੀਆਂ ਦੀਆਂ ਨਹੀਂ ਲਗਣਗੀਆਂ ਚੋਣ ਡਿਊਟੀਆਂ,


ਮੁੱਖ ਚੋਣ ਅਫ਼ਸਰ ਪੰਜਾਬ ਵਲੋਂ , ਵਿਧਾਨ ਸਭਾ ਚੋਣਾਂ ਲਈ ਅੰਗਹੀਣ ਕਰਮਚਾਰੀਆਂ ਅਤੇ ਅਧਿਕਾਰੀਆਂ ਦੀਆਂ ਚੋਣਾਂ ਵਿੱਚ ਡਿਊਟੀਆਂ ਨਾ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ।


ਮੁੱਖ ਚੋਣ ਅਫਸਰ ਵਲੋਂ 2014 ਵਿੱਚ ਜਾਰੀ ਪੱਤਰ  ਮੁਤਾਬਕ  ਸਮੂਹ ਡਿਪਟੀ ਕਮਿਸ਼ਨਰਾਂ  ਕਮ ਜ਼ਿਲ੍ਹਾ ਚੋਣ ਅਫ਼ਸਰਾਂ  ਨੂੰ ਹਦਾਇਤ ਕੀਤੀ ਗਈ ਹੈ ਕਿ , ਅੰਗਹੀਣ ਕਰਮਚਾਰੀਆਂ ਦੀਆਂ ਡਿਊਟੀਆਂ ਚੋਣਾਂ ਵਿੱਚ ਨਾ ਲਗਾਈਆਂ ਜਾਣ।


Also read;

 

BIG BREAKING: ਡਰੱਗਜ਼ ਮਾਮਲੇ 'ਚ ਫਸੇ ਅਕਾਲੀ ਆਗੂ ਬਿਕਰਮ ਮਜੀਠੀਆ ਨੂੰ ਵੱਡਾ ਝਟਕਾ,ਅਗਾਊਂ ਜ਼ਮਾਨਤ ਪਟੀਸ਼ਨ ਰੱਦਚੰਡੀਗੜ੍ਹ 24 ਜਨਵਰੀ

 ਡਰੱਗਜ਼ ਮਾਮਲੇ 'ਚ ਫਸੇ ਅਕਾਲੀ ਆਗੂ ਬਿਕਰਮ ਮਜੀਠੀਆ ਨੂੰ ਵੱਡਾ ਝਟਕਾ ਲੱਗਾ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਮਜੀਠੀਆ ਦੀ ਅਗਾਊਂ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਹੈ। ਇਸ ਨਾਲ ਮਜੀਠੀਆ 'ਤੇ ਵਿਸ ਚੋਣ ਨਾਮਜ਼ਦਗੀਆਂ ਭਰਨ ਦੀ ਤਲਵਾਰ ਲਟਕ ਗਈ ਹੈ।  

Updated 

ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਮਜੀਠੀਆ ਦੀ ਅਗਾਊਂ ਜ਼ਮਾਨਤ ਪਟੀਸ਼ਨ ਰੱਦ ਦੇ ਨਾਲ ਨਾਲ 3 ਦਿਨ ਗਿਰਫ਼ਤਾਰੀ ਤੇ ਰੋਕ ਲਗਾ ਦਿੱਤੀ ਹੈ।  

MASTER CADRE RECRUITMENT: ਮੈਥ, ਸੋਸ਼ਲ ਸਾਇੰਸ, ਮਿਊਜ਼ਿਕ, ਫਿਜ਼ੀਕਲ ਐਜੂਕੇਸ਼ਨ, ਭਰਤੀ ਦੇ ਵਿਦਿਅਕ ਯੋਗਤਾ ਵਿੱਚ ਸੋਧਾਂ, ਪੜ੍ਹੋ

ਸਿੱਖਿਆ ਵਿਭਾਗ ਪੰਜਾਬ ਅਧੀਨ ਮਿਤੀ 08.01.2022 ਨੂੰ ਮਾਸਟਰ ਕਾਡਰ ਦੀਆਂ ਵੱਖ- ਵੱਖ ਵਿਸ਼ਿਆਂ ਦੀ ਭਰਤੀ ਲਈ ਦਿੱਤੇ ਗਏ ਵਿਗਿਆਪਨ ਵਿੱਚ ਹੇਠ ਲਿਖੇ ਅਨੁਸਾਰ ਸੋਧਾਂ ਕੀਤੀ ਹਨ :  
ਦਿੱਤੇ ਗਏ ਵਿਗਿਆਪਨ ਵਿਚ ਮਾਸਟਰ ਕਾਡਰ (ਬਾਰਡਰ ਏਰੀਆ ) ਵਿੱਚ ਵੱਖ-ਵੱਖ ਵਿਸ਼ਿਆਂ ਦੀਆਂ ਬੈਕਲਾਗ ਅਤੇ ਨਵੀਂਆਂ ਅਸਾਮੀਆਂ ਦੀ ਥਾਂ ਮਾਸਟਰ ਕਾਡਰ ਵਿੱਚ ਵੱਖ-ਵੱਖ ਵਿਸ਼ਿਆਂ ਦੀਆਂ ਬੈਕਲਾਗ ਅਤੇ ਨਵੀਂਆਂ ਅਸਾਮੀਆਂ ਪੜ੍ਹਿਆ ਜਾਵੇ. 

MASTER CADRE RECRUITMENT PUNJAB 2022 

QUALIFICATION FOR MATHEMATICS MASTER 

Should have passed Graduation with 45% marks in the case of General Category candidates and 40% marks in the case of Scheduled Castes, Scheduled Tribes, Other Backward Classes, Backward Classes and Physical Handicapped Candidates from a recognized university or  institution and should have passed Mathematics as subject for three years of Graduation as per guidelines of University Grants
Commission; and Should have passed B.Ed from a recognized university or institution with Mathematics as one of the teaching subjects as per guidelines of
University Grants Commission.

 

MASTER CADRE RECRUITMENT PUNJAB 2022 

 QUALIFICATION FOR SOCIAL SCIENCE MASTER/MISTRESS


  Should have passed Graduation with 45% marks in the case of General Category candidates and 40% marks in the case of Scheduled Castes, Scheduled Tribes, Other Backward Classes, Backward Classes and Physical Handicapped Candidates from a recognized university or institution and should have studied any of the two subjects i.e. History, Political Science, Public Administration, Psychology, Sociology, Economics, Geography, Philosophy and Environmental Studies atleast for three years of Graduation as per guidelines of the University Grants Commission; and Should have passed B.Ed from a recognized university or institution with Social Science as one of the teaching subject as per guidelines of the University Grants Commission.

MASTER CADRE RECRUITMENT PUNJAB 2022  

QUALIFICATION FOR PHYSICAL EDUCATION TEACHER


Should have passed Four years integrated course of Bachelor of Physical Education from a recognized university or institution after 10+2 atleast with 45% marks. OR 24 Beachelors degree atleast with 45% marks with Physical Education as a subject in three years Graduation Course from a recognized University or institution and Should have acquired one year course of B.P.Ed/D.P.Ed from recognized university or institution as per guidelines of the University Grants Commision  OR Bachelors Degree from recognized University or institution atleast with 45% marks and having participated in National or State Games or Athletics or Cricket which are being organized by the Indian Punjab Olympic Association State Sports Association and in addition should have acquired one year course of B.P.Ed/D.P.Ed from a recognized University or institution after Graduation as per guidelines of the University Grants Commision. Provided that the candidates, who have secured the following marks in Graduation will be considered: - 45% marks in the case of General Category candidates and 40% marks in the case of scheduled castes, scheduled Tribes, other Backward classes. Backward classes and physically Handicapped candidates

MASTER CADRE RECRUITMENT PUNJAB 2022 

MUAIC ਵਿਸ਼ੇ ਲਈ ਵਿੱਦਿਅਕ ਯੋਗਤਾ (QUALIFICATION FOR MUSIC TEACHER):- 

Should have passed Graduation in Music (Instrumental or Vocal) atleast with 45% marks from a recognized university or institution as per guidelines of University Grants Commission: and (ii) Should have passed B.Ed from a recognized university or institution with Music as one of the teaching subjects as per guidelines of University Grants Commission Provided that the candidates who have secured the following marks in Graduation will be considered: - 45% marks in the case of General Category candidates and 40% marks in the case of scheduled castes, scheduled Tribes, other Backward classes, Backward classes and physically Handicapped candidates


 
MASTER CADRE RECRUITMENT PUNJAB QUALIFICATION OF TEACHERS
MASTER CADRE RECRUITMENT PUNJAB QUALIFICATION OF TEACHERS
QUALIFICATION FOR THE RECRUITMENT OF MASTER CADRE POSTS IN PUNJAB

MASTER CADRE RECRUITMENT 2022


QUESTION: WHAT IS THE QUALIFICATION FOR MATHEMATICS MASTER RECRUITMENT IN PUNJAB?

QUALIFICATION FOR MATHEMATICS MASTER SEE HERE


QUESTION: WHAT IS THE QUALIFICATION FOR SOCIAL MASTER RECRUITMENT IN PUNJAB?

QUALIFICATION FOR SOCIAL MASTER RECRUITMENTQUESTION: WHAT IS THE QUALIFICATION FOR PHYSICAL EDUCATION MASTER RECRUITMENT IN PUNJAB?

QUALIFICATION FOR PHYICAL MASTER RECRUITMENT


QUESTION: WHAT IS THE QUALIFICATION FOR MUSIC MASTER RECRUITMENT IN PUNJAB?

QUALIFICATION FOR MUSIC MASTER RECRUITMENT


ਸਕੂਲੀ ਸਿੱਖਿਆ ਲਈ ਯੋਗ ਅਗਵਾਈ ਵਿਸ਼ੇ 'ਤੇ ਚਰਚਾ

 ਸਕੂਲੀ ਸਿੱਖਿਆ ਲਈ ਯੋਗ ਅਗਵਾਈ ਵਿਸ਼ੇ 'ਤੇ ਚਰਚਾ

ਅਗਵਾਈ ਲਈ ਕੌਮੀ ਮਿਸ਼ਨ ਪ੍ਰੋਗਰਾਮ ਤਹਿਤ ਸਿੱਖਿਆ ਵਿਭਾਗ ਪੰਜਾਬ ਵੱਲੋਂ ਇੱਕ ਰੋਜ਼ਾ ਵਰਕਸ਼ਾਪ ਆਯੋਜਿਤ

ਚੰਡੀਗੜ੍ਹ/ਐੱਸ.ਏ.ਐੱਸ. ਨਗਰ 24 ਜਨਵਰੀ ( ਚਾਨੀ)

ਸਕੂਲ ਸਿੱਖਿਆ ਵਿਭਾਗ ਵੱਲੋਂ ਸਕੱਤਰ ਸਕੂਲ ਸਿੱਖਿਆ ਪੰਜਾਬ ਅਜੋਏ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ ਪ੍ਰਦੀਪ ਕੁਮਾਰ ਅਗਰਵਾਲ ਦੀ ਦੇਖ-ਰੇਖ ਹੇਠ ਡਾਇਰੈਕਟਰ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਉਪਰਾਲਿਆਂ ਸਦਕਾ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ, ਕੰਮ ਕਰਦੇ ਅਧਿਆਪਕਾਂ ਅਤੇ ਕਰਮਚਾਰੀਆਂ ਨੂੰ ਸਿੱਖਿਆਦਾਇਕ ਵਾਤਾਵਰਨ ਪ੍ਰਦਾਨ ਕਰਵਾਉਣ ਹਿੱਤ ਯੋਗ ਮਾਹੌਲ ਦੇਣ ਲਈ ਅਗਵਾਈ ਕਰਤਾ (ਮੈਂਟਰ) ਦੀ ਸਾਕਾਰਾਤਮਕ ਭੂਮਿਕਾ ਅਤੇ ਇਸਦੇ ਪ੍ਰਾਪਤ ਕੀਤੇ ਜਾ ਸਕਣ ਵਾਲੇ ਉਦੇਸ਼ਾਂ ਸਬੰਧੀ ਆਨਲਾਇਨ ਚਰਚਾ ਕਰਵਾਈ। ਸਮੂਹ ਭਾਗ ਲੈਣ ਆਏ ਮੈਂਬਰਾਂ ਨੂੰ ਡਾ ਜਰਨੈਲ ਸਿੰਘ ਕਾਲੇਕੇ ਡਾਇਰੈਕਟਰ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਨੇ ਜੀ ਆਇਆ ਨੂੰ ਕਿਹਾ। ਇਸ ਚਰਚਾ ਵਿੱਚ ਦਿੱਲੀ ਤੋਂ ਡਾ. ਜਯੇਸ਼ ਪਟੇਲ ਡਿਪਟੀ ਸੈਕਟਰੀ ਐਨ.ਸੀ.ਟੀ.ਈ. ਨੇ ਵੀ ਵਿਸ਼ੇਸ਼ ਮਾਹਿਰਾਂ ਦੀ ਟੀਮ ਨਾਲ ਹਿੱਸਾ ਲਿਆ। ਡਾ. ਜਯੇਸ਼ ਪਟੇਲ ਨੇ ਸੰਬੋਧਨ ਕਰਦਿਆਂ ਕਿਹਾ ਹੈ ਕਿ ਐੱਨਸੀਟੀਈ ਨੂੰ ਦੋ ਦਸਤਾਵੇਜ਼ ਤਿਆਰ ਕਰਨ ਲਈ ਕਾਰਜ ਮਿਲਿਆ ਹੈ। ਇਹਨਾਂ ਦਸਤਾਵੇਜਾਂ ਨੂੰ ਤਿਆਰ ਕਰਨ ਲਈ ਇਹ ਖੁੱਲ੍ਹੀ ਚਰਚਾ ਰੱਖੀ ਗਈ ਹੈ ਜਿਸ ਵਿੱਚ ਪੰਜਾਬ ਦੇ ਸਿੱਖਿਆ ਮਾਹਿਰ, ਅਧਿਆਪਕ ਅਤੇ ਅਧਿਕਾਰੀ ਵੀ ਭਾਗ ਲੈ ਰਹੇ ਹਨ। ਹੁਣ ਤੱਕ ਖੁੱਲ੍ਹੀ ਚਰਚਾ ਦੇ 11-11 ਪ੍ਰੋਗਰਾਮ ਮੁਕੰਮਲ ਕੀਤੇ ਜਾ ਚੁੱਕੇ ਹਨ। ਉਹਨਾਂ ਕਿਹਾ ਕਿ ਨੈਸ਼ਨਲ ਮੈਂਟਰਿੰਗ ਮਿਸ਼ਨ (ਐੱਨ.ਐੱਮ.ਐੱਮ.) ਲਈ ਬਹੁਤ ਵਧੀਆ ਸੁਝਾਅ ਮਿਲਣਗੇ ਜਿਸ ਨਾਲ ਬਹੁਤ ਵਧੀਆ ਦਸਤਾਵੇਜ਼ ਤਿਆਰ ਹੋ ਕੇ ਸਾਹਮਣੇ ਆਏਗਾ।ਇਸ ਮੌਕੇ ਚਰਚਾ ਵਿੱਚ ਭਾਗ ਲੈਣ ਵਾਲਿਆਂ ਨੇ ਆਪਣੇ ਵਿਚਾਰ ਪੇਸ਼ ਕੀਤੇ। ਉਹਨਾਂ ਕਿਹਾ ਕਿ ਅਜੋਕੇ ਸਮੇਂ ਵਿੱਚ ਮੈਂਟਰਿੰਗ (ਅਗਵਾਈ) ਦੀ ਪ੍ਰਕਿਰਿਆ ਨੂੰ ਮਹੱਤਵਪੂਰਨ ਦੱਸਿਆ। ਉਹਨਾਂ ਕਿਹਾ ਕਿ ਇਹ ਇੱਕ ਕਿਸਮ ਦਾ ਆਤਮ-ਵਿਸ਼ਵਾਸ਼ ਪੈਦਾ ਕਰੇ। ਮੈਂਟਰ ਆਪਣੇ ਸਾਥੀ ਦਾ ਰਾਹ ਦਸੇਰਾ ਬਣੇ। ਮੈਂਟਰਿੰਗ ਪ੍ਰਕਿਰਿਆ ਨਾਲ ਸਿੱਖਿਆ ਦਾ ਮਾਹੌਲ ਸਾਜਗਾਰ ਬਣੇ ਤਾਂ ਜੋ ਬੱਚਿਆਂ ਨੂੰ ਇਸਦਾ ਵੱਧ ਤੋਂ ਵੱਧ ਲਾਭ ਹੋ ਸਕੇ। 

ਇਸ ਚਰਚਾ ਵਿੱਚ ਡਾ. ਜਰਨੈਲ ਸਿੰਘ ਕਾਲੇਕੇ ਡਾਇਰੈਕਟਰ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ, ਸਹਾਇਕ ਡਾਇਰੈਕਟਰ ਡਾ. ਮਨਿੰਦਰ ਸਿੰਘ ਸਰਕਾਰੀਆ, ਰਾਜੇਸ਼ ਕੁਮਾਰ ਭਾਰਦਵਾਜ ਸਹਾਇਕ ਡਾਇਰੈਕਟਰ, ਪ੍ਰਭਜੋਤ ਕੌਰ ਸਹਾਇਕ ਡਾਇਰੈਕਟਰ, ਜਯੋਤੀ ਸੋਨੀ ਸਹਾਇਕ ਡਾਇਰੈਕਟਰ, ਹਰਪ੍ਰੀਤ ਸਿੰਘ ਸਹਾਇਕ ਡਾਇਰੈਕਟਰ, ਨਿਰਮਲ ਕੌਰ ਸਟੇਟ ਰਿਸੋਰਸ ਪਰਸਨ, ਪ੍ਰੋ. ਸੁਖਵਿੰਦਰ ਕੌਰ ਮੁਖੀ ਸਿੱਖਿਆ ਵਿਭਾਗ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਸੁਨੀਲ ਕੁਮਾਰ, ਪ੍ਰਦੀਪ ਛਾਬੜਾ, ਵਰਿੰਦਰ ਸੇਖੋਂ, ਸੀਮਾ ਵਾਲੀਆ ਸਟੇਟ ਰਿਸੋਰਸ ਪਰਸਨ, ਰਾਜਿੰਦਰ ਸਿੰਘ ਚਾਨੀ ਸਟੇਟ ਮੀਡੀਆ ਕੋਆਰਡੀਨੇਟਰ, ਡਾ. ਬੂਟਾ ਸਿੰਘ ਪ੍ਰਿੰਸੀਪਲ ਡਾਇਟ ਮਾਨਸਾ, ਡਾ. ਆਨੰਦ ਗੁਪਤਾ ਪ੍ਰਿੰਸੀਪਲ ਡਾਇਟ ਫਤਹਿਗੜ੍ਹ ਸਾਹਿਬ, ਡਾ.ਹਰਪਾਲ ਸਿੰਘ ਬਾਜਕ ਸਟੇਟ ਕੋਆਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਪ੍ਰਾਇਮਰੀ, ਚੰਦਰ ਸ਼ੇਖਰ ਜਲੰਧਰ, ਸਤਨਾਮ ਸਿੰਘ ਹੁਸ਼ਿਆਰਪੁਰ, ਗੁਰਤੇਜ ਸਿੰਘ, ਗੁਰਿੰਦਰ ਕੌਰ, ਹਰਜੀਤ ਕੌਰ, ਨੀਲਮ ਕੁਮਾਰੀ, ਜਸਕਰਨ ਸਿੰਘ ਬੀਪੀਈਓ ਪਟਿਆਾਲਾ, ਪ੍ਰਿੰਸੀਪਲ ਸ਼ੰਕਰ ਚੌਧਰੀ ਫਾਜ਼ਿਲਕਾ, ਪ੍ਰਿੰਸੀਪਲ ਰਾਜੇਸ਼ ਜੈਨ ਰੂਪਨਗਰ, ਰੁਪਿੰਦਰ ਕੌਰ ਲੁਧਿਆਣਾ, ਗੁਰਦਮਨਪ੍ਰੀਤ ਕੌਰ ਫਤਿਹਗੜ੍ਹ ਸਾਹਿਬ,ਭੁਪਿੰਦਰ ਸਿੰਘ ਖਰੜ, ਮਹਿੰਦਰ ਸਿੰਘ ਸ਼ੈਲੀ ਫਿਰੋਜ਼ਪੁਰ, ਜਸਪ੍ਰੀਤ ਸਿੰਘ ਫਤਿਹਗੜ੍ਹ ਸਾਹਿਬ, ਦੀਪਿਕਾ ਛਿੱਬਰ ਮੋਹਾਲੀ, ਰਾਜਵੰਤ ਸਿੰਘ ਪਟਿਆਲਾ, ਅਵਨਿੰਦਰ ਸਿੰਘ ਫਤਿਹਗੜ੍ਹ ਸਾਹਿਬ, ਵਿਵੇਕ ਸ਼ੌਨਿਕ ਮੋਹਾਲੀ, ਜਸਵੀਰ ਸਿੰਘ ਲੁਧਿਆਣਾ, ਗੁਰਿੰਦਰ ਸਿੰਘ ਲੁਧਿਆਣਾ, ਹਰਮਨਦੀਪ ਸਿੰਘ ਸੰਗਰੂਰ, ਸੀਮਾ ਸ਼ਰਮਾ ਮੋਹਾਲੀ, ਦੀਪਿਕਾ ਸ਼ਰਮਾ ਮੋਹਾਲੀ, ਅਭਿਨਵ ਜੋਸ਼ੀ ਪਟਿਆਲਾ, ਬੰਦਨਾ ਪੁਰੀ ਪ੍ਰਿੰਸੀਪਲ ਮੁਧੋ ਸੰਗਤੀਆਂ, ਸੁਮਿਤ ਬਾਂਸਲ ਦੱਪਰ, ਪ੍ਰਿੰਸੀਪਲ ਪਰਮਲ ਸਿੰਘ ਨਦਾਮਪੁਰ ਪਟਿਆਲਾ, ਨਿਧੀ ਗੁਪਤਾ, ਮਨਪ੍ਰੀਤ ਸਿੰਘ, ਨਿਤਿਨ, ਜੈਸਮੀਨ ਢੀਂਗਰਾ, ਅਮਰਦੀਪ ਸਿੰਘ ਬਾਠ, ਅਸ਼ੋਕ ਕੁਮਾਰ, ਸੰਜੇ ਸ਼ਰਮਾ ਸਾਂਝੀ ਸਿੱਖਿਆ, ਇਸ਼ਪ੍ਰੀਤ ਕੌਰ, ਮਮਤਾ, ਮਲਿਕਾ ਅਤੇ ਹੋਰ ਰਿਸੋਰਸ ਪਰਸਨਾਂ ਨੇ ਭਾਗ ਲਿਆ।

ਡੀ ਸੀ ਨੇ 25 ਜਨਵਰੀ ਤੋਂ ਸ਼ੁਰੂ ਹੋਣ ਵਾਲੀ ਨਾਮਜ਼ਦਗੀ ਪ੍ਰਕਿਰਿਆ ਸਬੰਧੀ ਪ੍ਰਬੰਧਾਂ ਦਾ ਜਾਇਜ਼ਾ ਲਿਆ

 ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਸ਼ਹੀਦ ਭਗਤ ਸਿੰਘ ਨਗਰ


ਡੀ ਸੀ ਨੇ 25 ਜਨਵਰੀ ਤੋਂ ਸ਼ੁਰੂ ਹੋਣ ਵਾਲੀ ਨਾਮਜ਼ਦਗੀ ਪ੍ਰਕਿਰਿਆ ਸਬੰਧੀ ਪ੍ਰਬੰਧਾਂ ਦਾ ਜਾਇਜ਼ਾ ਲਿਆ


ਐਸ ਐਸ ਪੀ, ਰਿਟਰਨਿੰਗ ਅਫ਼ਸਰਾਂ ਤੇ ਡੀ ਐਸ ਪੀਜ਼ ਨਾਲ ਕੀਤੀ ਵਿਸਤ੍ਰਿਤ ਮੀਟਿੰਗ


ਆਰ ਓ ਰੂਮ ਵਿੱਚ ਉਮੀਦਵਾਰ ਸਮੇਤ ਸਿਰਫ਼ ਤਿੰਨ ਵਿਅਕਤੀਆਂ ਨੂੰ ਕਾਗਜ਼ ਦਾਖਲ ਕਰਨ ਦੀ ਇਜਾਜ਼ਤ ਹੋਵੇਗੀ


ਨਾਮਜ਼ਦਗੀ ਕਰਨ ਆਏ ਕਿਸੇ ਵੀ ਵਿਅਕਤੀ ਨੂੰ ਆਰ ਓ ਰੂਮ ਦੇ ਅੰਦਰ ਮੋਬਾਈਲ ਲਿਜਾਣ ਦੀ ਇਜਾਜ਼ਤ ਨਹੀਂ ਹੋਵੇਗੀ


 ਨਵਾਂਸ਼ਹਿਰ, 24 ਜਨਵਰੀ


 ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਮੰਗਲਵਾਰ (25 ਜਨਵਰੀ) ਤੋਂ ਸ਼ੁਰੂ ਹੋਣ ਵਾਲੀ ਵਿਧਾਨ ਸਭਾ ਚੋਣਾਂ ਦੀ ਨਾਮਜ਼ਦਗੀ ਪ੍ਰਕਿਰਿਆ ਨੂੰ ਸੁਚਾਰੂ ਰੂਪ ਨਾਲ ਚਲਾਉਣ ਲਈ ਅੱਜ ਐਸ ਐਸ ਪੀ ਕੰਵਰਦੀਪ ਕੌਰ, ਰਿਟਰਨਿੰਗ ਅਫ਼ਸਰਾਂ ਤੇ ਡੀ ਐਸ ਪੀਜ਼ ਨਾਲ ਵਿਸਤ੍ਰਿਤ ਮੀਟਿੰਗ ਕਰਕੇ ਪ੍ਰਬੰਧਾਂ ਨੂੰ ਅੰਤਿਮ ਰੂਪ ਦਿੱਤਾ।     ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ (ਈ.ਸੀ.ਆਈ.) ਦੁਆਰਾ ਨਿਰਧਾਰਤ ਮਾਪਦੰਡਾਂ ਅਨੁਸਾਰ, ਉਮੀਦਵਾਰ ਸਮੇਤ ਕੇਵਲ ਤਿੰਨ ਵਿਅਕਤੀਆਂ ਨੂੰ ਆਰ.ਓ. ਦੇ ਕਮਰੇ ਵਿੱਚ ਦਾਖਲ ਹੋਣ ਦੀ ਇਜਾਜ਼ਤ ਹੋਵੇਗੀ ਜਿੱਥੇ ਨਾਮਜ਼ਦਗੀਆਂ ਲਈਆਂ ਜਾਣੀਆਂ ਹਨ। ਉਨ੍ਹਾਂ ਵੱਲੋਂ 25 ਜਨਵਰੀ ਤੋਂ 1 ਫਰਵਰੀ ਤੱਕ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਨਾਮਜ਼ਦਗੀਆਂ ਹਾਸਲ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ 26 ਜਨਵਰੀ ਅਤੇ 30 ਜਨਵਰੀ ਨੂੰ ਛੁੱਟੀਆਂ ਹੋਣ ਕਾਰਨ ਨਾਮਜ਼ਦਗੀਆਂ ਨਹੀਂ ਲਈਆਂ ਜਾਣਗੀਆਂ।


    ਉਨ੍ਹਾਂ ਕਿਹਾ ਕਿ ਨਾਮਜ਼ਦਗੀ ਭਰਨ ਆਏ ਕਿਸੇ ਵੀ ਵਿਅਕਤੀ ਨੂੰ ਆਰ.ਓ. ਦੇ ਕਮਰੇ ਅੰਦਰ ਮੋਬਾਈਲ ਲੈ ਕੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।


 ਉਨ੍ਹਾਂ ਕਿਹਾ ਕਿ ਨਾਮਜ਼ਦਗੀ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਨੂੰ ਯਕੀਨੀ ਬਣਾਉਣ ਤੋਂ ਇਲਾਵਾ ਆਰ.ਓ. ਦੇ ਕਮਰੇ ਅੰਦਰ ਪਬਲਿਕ ਐਡਰੈਸ ਸਿਸਟਮ, ਡਿਜੀਟਲ ਕਲਾਕ ਅਤੇ ਹੋਰ ਪ੍ਰਬੰਧ ਪੂਰੀ ਤਰ੍ਹਾਂ ਨਾਲ ਮੁਕੰਮਲ ਕੀਤੇ ਜਾਣਗੇ ਤਾਂ ਜੋ ਨਾਮਜ਼ਦਗੀ ਅਮਲ ਪੂਰੀ ਪਾਰਦਰਸ਼ਤਾ ਨਾਲ ਯਕੀਨੀ ਬਣਾਇਆ ਜਾ ਸਕੇ।


   ਸ਼੍ਰੀ ਸਾਰੰਗਲ ਨੇ ਉਨ੍ਹਾਂ ਨੂੰ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੇ ਅਨੁਸਾਰ ਆਰ.ਓ. ਦੇ ਦਫ਼ਤਰ ਦੇ 100 ਮੀਟਰ ਦੇ ਘੇਰੇ ਨੂੰ ਸਪਸ਼ਟ ਤੌਰ 'ਤੇ ਨਿਰਧਾਰਿਤ ਕਰਕੇ ਸੂਚਨਾ ਤਖ਼ਤੀ ਲਾਉਣ, ਸੀ ਸੀ ਟੀ ਵੀ ਕੈਮਰੇ, ਪਾਰਕਿੰਗ ਏਰੀਆ, ਬੈਰੀਕੇਡਿੰਗ ਕਰਨ ਲਈ ਕਿਹਾ।


 ਉਨ੍ਹਾਂ ਕਿਹਾ ਕਿ ਨਾਮਜ਼ਦਗੀ ਪ੍ਰਕਿਰਿਆ ਨੂੰ ਸੁਚਾਰੂ, ਆਜ਼ਾਦਾਨਾ ਅਤੇ ਨਿਰਪੱਖ ਢੰਗ ਨਾਲ ਨੇਪਰੇ ਚਾੜ੍ਹਨ ਲਈ ਪੁਖਤਾ ਪ੍ਰਬੰਧ ਕੀਤੇ ਜਾਣਗੇ।


  ਸ਼੍ਰੀ ਸਾਰੰਗਲ ਨੇ ਦੱਸਿਆ ਕਿ ਚੋਣਾਂ ਲਈ ਨਾਮਜ਼ਦਗੀਆਂ ਸਬੰਧਤ ਤਿੰਨਾਂ ਐਸ.ਡੀ.ਐਮਜ਼ ਦਫ਼ਤਰਾਂ ਵਿਖੇ ਸਵੇਰੇ 11 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਪ੍ਰਾਪਤ ਕੀਤੀਆਂ ਜਾਣਗੀਆਂ।


    ਉਨ੍ਹਾਂ ਕਿਹਾ ਕਿ ਨਾਮਜ਼ਦਗੀਆਂ ਦੌਰਾਨ ਆਦਰਸ਼ ਚੋਣ ਜ਼ਾਬਤੇ ਦੀ ਸਖ਼ਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣ ਲਈ ਸਥਾਨਕ ਪੁਲਿਸ, ਅਰਧ ਸੈਨਿਕ ਹਥਿਆਰਬੰਦ ਬਲਾਂ ਸਮੇਤ ਢੁੱਕਵੇਂ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਜਾਣਗੇ।


      ਨਾਮਜ਼ਦਗੀ ਭਰਨ ਦੇ ਚਾਹਵਾਨ ਉਮੀਦਵਾਰਾਂ ਲਈ ਸੁਵਿਧਾ ਪੋਰਟਲ ਨੂੰ ਬਹੁਤ ਹੀ ਢੁਕਵਾਂ ਮੰਚ ਕਰਾਰ ਦਿੰਦਿਆਂ ਉਨ੍ਹਾਂ ਦੱਸਿਆ ਕਿ https://suvidha.eci.gov.in/ ’ਤੇ ਜਾ ਕੇ ਉਮੀਦਵਾਰ ਆਪਣਾ ਅਕਾਊਂਟ ਬਣਾ ਕੇ ਨਾਮਜ਼ਦਗੀ ਨਾਲ ਸਬੰਧਤ ਪ੍ਰਕਿਰਿਆ ਨੂੰ ਸੁਖਾਲਾ ਬਣਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਨਾਮਜ਼ਦਗੀ ਪੱਤਰ ਆਨਲਾਈਨ ਭਰਨ ਤੋਂ ਇਲਾਵਾ ਜ਼ਮਾਨਤੀ ਰਾਸ਼ੀ ਜਮ੍ਹਾਂ ਕਰਵਾਉਣ ਅਤੇ ਰਿਟਰਨਿੰਗ ਅਫ਼ਸਰ ਅੱਗੇ ਪੇਸ਼ ਹੋਣ ਲਈ ਅਗਾਊੂਂ ਸਮਾਂ ਲੈਣ ਵਿੱਚ ਇਹ ਆਨਲਾਈਨ ਪੋਰਟਲ ਬੜਾ ਸਹਾਇਕ ਸਿੱਧ ਹੋਵੇਗਾ।


      ਉਨ੍ਹਾਂ ਦੱਸਿਆ ਕਿ ਇੱਕ ਵਾਰ ਆਨਲਾਈਨ ਨਾਮਜ਼ਦਗੀ ਫ਼ਾਰਮ ਭਰਨ ਉਪਰੰਤ, ਉਮੀਦਵਾਰ ਇਸ ਦਾ ਪ੍ਰਿੰਟ ਲੈ ਕੇ, ਉਸ ਨੂੰ ਤਸਦੀਕ ਕਰਵਾ ਕੇ ਅਤੇ ਲੋੜੀਂਦੇ ਦਸਤਾਵੇਜ਼ ਨਾਲ ਲਗਾ ਕੇ, ਇਸ ਨੂੰ ਰਿਟਰਨਿੰਗ ਅਫ਼ਸਰ ਅੱਗੇ ਜਾ ਕੇ ਨਿੱਜੀ ਤੌਰ ’ਤੇ ਪੇਸ਼ ਕਰ ਸਕਦਾ ਹੈ। 

     ਉਨ੍ਹਾਂ ਦੱਸਿਆ ਕਿ ਆਨਲਾਈਨ ਤੋਂ ਇਲਾਵਾ ਨਾਮਜ਼ਦਗੀ ਦੀ ਆਫ਼ਲਾਈਨ ਪ੍ਰਕਿਰਿਆ ਵੀ ਮੌਜੂਦ ਹੈ ਪਰੰਤੂ ਆਨਲਾਈਨ ਫ਼ਾਰਮ ਭਰਨ ਨਾਲ ਗ਼ਲਤੀਆਂ ਦੀ ਗੁੰਜਾਇਸ਼ ਬਹੁਤ ਹੀ ਘੱਟ ਜਾਵੇਗੀ। ਉਨ੍ਹਾਂ ਸਮੂਹ ਧਿਰਾਂ ਨੂੰ ਅਪੀਲ ਕੀਤੀ ਕਿ ਉਹ ਸਮੁੱਚੀ ਚੋਣ ਪ੍ਰਕਿਰਿਆ ਵਿੱਚ ਸਹਿਯੋਗ ਕਰਨ।


      ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਸਬੀਰ ਸਿੰਘ, ਅਮਿਤ ਸਰੀਨ ਤੇ ਅਮਰਦੀਪ ਸਿੰਘ ਬੈਂਸ, ਐਸ ਪੀ ਮਨਵਿੰਦਰਬੀਰ ਸਿੰਘ, ਉਪ ਮੰਡਲ ਮੈਜਿਸਟ੍ਰੇਟ ਡਾ: ਬਲਜਿੰਦਰ ਸਿੰਘ ਢਿੱਲੋਂ, ਨਵਨੀਤ ਕੌਰ ਬੱਲ ਤੇ ਦੀਪਕ ਰੋਹਿਲਾ ਆਦਿ ਹਾਜ਼ਰ ਸਨ।

ਡਿਪਟੀ ਕਮਿਸ਼ਨਰ ਨੇ 73ਵੇਂ ਗਣਤੰਤਰ ਦਿਵਸ ਸਮਾਰੋਹ ਦੀ ਫੁੱਲ ਡਰੈਸ ਰਿਹਰਸਲ ਦਾ ਨਿਰੀਖਣ ਕੀਤਾ

 ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਸ਼ਹੀਦ ਭਗਤ ਸਿੰਘ ਨਗਰ


ਡਿਪਟੀ ਕਮਿਸ਼ਨਰ ਨੇ 73ਵੇਂ ਗਣਤੰਤਰ ਦਿਵਸ ਸਮਾਰੋਹ ਦੀ ਫੁੱਲ ਡਰੈਸ ਰਿਹਰਸਲ ਦਾ ਨਿਰੀਖਣ ਕੀਤਾ


ਕੋਵਿਡ ਪ੍ਰੋਟੋਕੋਲ ਦੀ ਸਖਤੀ ਨਾਲ ਪਾਲਣਾ ਦੇ ਨਾਲ ਕੀਤਾ ਜਾਵੇਗਾ ਸਮਾਗਮ


ਨਵਾਂਸ਼ਹਿਰ, 24 ਜਨਵਰੀ


ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਅਤੇ ਸੀਨੀਅਰ ਪੁਲਿਸ ਕਪਤਾਨ ਕੰਵਰਦੀਪ ਕੌਰ ਨੇ ਸੋਮਵਾਰ ਨੂੰ ਸਥਾਨਕ ਆਈ.ਟੀ.ਆਈ. ਗਰਾਊਂਡ ਵਿਖੇ 73ਵੇਂ ਗਣਤੰਤਰ ਦਿਵਸ ਦੇ ਜਸ਼ਨ ਮਨਾਉਣ ਲਈ ਕਰਵਾਈ ਗਈ ਫੁਲ ਡਰੈਸ ਰਿਹਰਸਲ ਦਾ ਜਾਇਜ਼ਾ ਲਿਆ। ਫੁੱਲ ਡਰੈੱਸ ਰਿਹਰਸਲ ਦੌਰਾਨ ਡਿਪਟੀ ਕਮਿਸ਼ਨਰ ਨੇ ਕੌਮੀ ਝੰਡਾ ਲਹਿਰਾਇਆ ਅਤੇ ਪਰੇਡ ਕਮਾਂਡਰ ਡੀਐਸਪੀ ਸ਼ਾਹਬਾਜ਼ ਸਿੰਘ ਦੀ ਅਗਵਾਈ ਵਾਲੇ ਮਾਰਚ ਪਾਸਟ ਤੋਂ ਸਲਾਮੀ ਲਈ।


 ਡਿਪਟੀ ਕਮਿਸ਼ਨਰ ਨੇ ਸਮਾਗਮ ਤੋਂ ਬਾਅਦ 26 ਜਨਵਰੀ ਨੂੰ ਹੋਣ ਵਾਲੇ ਮੁੱਖ ਸਮਾਗਮ ਦੀਆਂ ਤਿਆਰੀਆਂ ਨੂੰ ਲੈ ਕੇ ਅਧਿਕਾਰੀਆਂ ਨੂੰ ਜ਼ਰੂਰੀ ਦਿਸ਼ਾ-ਨਿਰਦੇਸ਼ ਵੀ ਦਿੱਤੇ।


 ਉਨ੍ਹਾਂ ਨੇ ਕੋਵਿਡ ਪ੍ਰੋਟੋਕੋਲ ਦੀ ਸਖ਼ਤੀ ਨਾਲ ਪਾਲਣਾ ਕਰਦੇ ਹੋਏ ਇਸ ਜ਼ਿਲ੍ਹਾ ਪੱਧਰੀ ਮੁੱਖ ਸਮਾਗਮ ਨੂੰ ਬਹੁਤ ਹੀ ਢੁਕਵੇਂ ਢੰਗ ਨਾਲ ਮਨਾਉਣ ਲਈ ਪ੍ਰਸ਼ਾਸਨ ਦੀ ਦ੍ਰਿੜ ਵਚਨਬੱਧਤਾ ਨੂੰ ਦੁਹਰਾਇਆ। ਉਨ੍ਹਾਂ ਕਿਹਾ ਕਿ ਕੋਵਿਡ-19 ਮਹਾਂਮਾਰੀ ਦੇ ਮੱਦੇਨਜ਼ਰ ਜ਼ਿਲ੍ਹਾ ਪੱਧਰੀ 73ਵਾਂ ਗਣਤੰਤਰ ਦਿਵਸ ਸਮਾਗਮ ਬਹੁਤ ਹੀ ਸੀਮਿਤ ਗਿਣਤੀ ਨਾਲ ਹੋਵੇਗਾ।


  ਸ਼੍ਰੀ ਸਾਰੰਗਲ ਨੇ ਕਿਹਾ ਕਿ ਸਮਾਗਮ ਵਿੱਚ ਸੀਮਤ ਇਕੱਠ ਨੂੰ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਜਾਵੇਗੀ ਤਾਂ ਜੋ ਸਮਾਗਮ ਦੌਰਾਨ ਕੋਵਿਡ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾ ਸਕੇ।


 ਉਨ੍ਹਾਂ ਕਿਹਾ ਕਿ ਇਸ ਸਮਾਗਮ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ ਅਤੇ ਇਹ ਅਹਿਮ ਦਿਹਾੜਾ ਪੂਰੀ ਦੇਸ਼ ਭਗਤੀ ਅਤੇ ਰਾਸ਼ਟਰ ਭਗਤੀ ਦੀ ਭਾਵਨਾ ਨਾਲ ਮਨਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ।


 ਸ਼੍ਰੀ ਸਾਰੰਗਲ ਨੇ ਅੱਗੇ ਕਿਹਾ ਕਿ ਸਮਾਗਮ ਸਬੰਧੀ ਜਿਨ੍ਹਾਂ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ ਅਤੇ ਇਸ ਡਿਊਟੀ ਵਿੱਚ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਗੈਰ-ਵਾਜਬ ਅਤੇ ਨਾ ਬਰਦਾਸ਼ਤ ਯੋਗ ਹੋਵੇਗੀ।


 ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਦੌਰਾਨ ਕੋਵਿਡ-19 ਮਹਾਂਮਾਰੀ ਦੇ ਕਾਰਨ ਕੋਈ ਵੀ ਸੱਭਿਆਚਾਰਕ ਸਮਾਗਮ, ਪੀ.ਟੀ.ਸ਼ੋਅ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦੀ ਟੀਮ ਆਜ਼ਾਦੀ ਘੁਲਾਟੀਆਂ ਨੂੰ ਉਨ੍ਹਾਂ ਦੇ ਘਰ ਜਾ ਕੇ ਸਨਮਾਨਿਤ ਕਰੇਗੀ। ਬਾਅਦ 'ਚ ਉਨ੍ਹਾਂ ਨੇ ਮੌਕੇ 'ਤੇ ਅਧਿਕਾਰੀਆਂ ਨਾਲ ਵੱਖਰੀ ਮੀਟਿੰਗ ਵੀ ਕੀਤੀ ਅਤੇ ਪ੍ਰਬੰਧਾਂ ਬਾਰੇ ਹਦਾਇਤ ਕੀਤੀ।


 ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਸਬੀਰ ਸਿੰਘ, ਸਹਾਇਕ ਕਮਿਸ਼ਨਰ ਦੀਪਾਂਕਰ ਗਰਗ, ਪੁਲਿਸ ਕਪਤਾਨ ਮਨਵਿੰਦਰਬੀਰ ਸਿੰਘ ਅਤੇ ਸਰਬਜੀਤ ਸਿੰਘ ਬਾਹੀਆ, ਡੀ.ਐਸ.ਪੀਜ਼ ਗੁਰਪ੍ਰੀਤ ਸਿੰਘ, ਜੰਗ ਬਹਾਦਰ ਆਦਿ ਹਾਜ਼ਰ ਸਨ।

ਇਕ ਦਫਤਰ ਤੋਂ ਦੂਜੇ ਦਫਤਰ ਤੱਕ ਕਾਗਜ਼ਾਂ ਦੀ ਫਿਜ਼ੀਕਲ ਗਤੀ ਨੂੰ ਘਟਾਉਣ ਸਬੰਧੀ ਹਦਾਇਤਾਂ ਜਾਰੀ

 

SCHOOL REMAIN CLOSED: ਸਰਕਾਰ ਦਾ ਵੱਡਾ ਫ਼ੈਸਲਾ, 31 ਜਨਵਰੀ ਤੱਕ ਸਕੂਲ ਬੰਦ

 SHIMLA 24 ਜਨ਼ਵਰੀ

ਕੋਰੋਨਾ ਦੀ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਹਿਮਾਚਲ ਸਰਕਾਰ ਨੇ ਛੁੱਟੀਆਂ 31 ਜਨਵਰੀ ਤੱਕ ਵਧਾ ਦਿੱਤੀਆਂ ਹਨ। ਰਾਜ ਆਫ਼ਤ ਪ੍ਰਬੰਧਨ ਅਥਾਰਟੀ (SDMA) ਦੇ ਚੇਅਰਮੈਨ ਅਤੇ ਮੁੱਖ ਸਕੱਤਰ ਰਾਮ ਸੁਭਾਗ ਸਿੰਘ ਨੇ ਸੋਮਵਾਰ ਨੂੰ ਇਸ ਸਬੰਧ 'ਚ ਹੁਕਮ ਜਾਰੀ ਕੀਤੇ। ਨਵੇਂ ਹੁਕਮਾਂ ਵਿੱਚ 50 ਫੀਸਦੀ ਮੁਲਾਜ਼ਮਾਂ ਨੂੰ ਸਰਕਾਰੀ ਦਫ਼ਤਰਾਂ ਵਿੱਚ ਬੁਲਾਉਣ ਲਈ ਕਿਹਾ ਗਿਆ ਹੈ ਅਤੇ ਪੰਜ ਦਿਨਾਂ ਹਫ਼ਤੇ ਦੀ ਪ੍ਰਣਾਲੀ ਨੂੰ ਵੀ 31 ਜਨਵਰੀ ਤੱਕ ਜਾਰੀ ਰੱਖਣ ਲਈ ਕਿਹਾ ਗਿਆ ਹੈ।ਪੰਜਾਬ ਵਿਚ ਖੁਲਣਗੇ ਸਕੂਲ ਜਾ ਨਹੀ? 

PUNJAB SCHOOL CLOSED : ਸਕੂਲਾਂ ਨੂੰ ਖੋਲ੍ਹਣ ਦਾ ਫੈਸਲਾ ਇਸ ਦਿਨ ਪੜ੍ਹੋ 

25-26 ਜਨਵਰੀ ਦੇ ਪ੍ਰੋਗਰਾਮ ਕਰਨ ਦੀ ਇਜਾਜ਼ਤ


ਐਸਡੀਐਮਏ ਨੇ 25 ਅਤੇ 26 ਜਨਵਰੀ ਨੂੰ 50 ਪ੍ਰਤੀਸ਼ਤ ਸਮਰੱਥਾ ਵਾਲੇ ਸਮਾਗਮਾਂ ਨੂੰ ਆਯੋਜਿਤ ਕਰਨ ਦੀ ਆਗਿਆ ਦਿੱਤੀ ਹੈ। ਇਨ੍ਹਾਂ ਵਿੱਚ 100 ਅਤੇ 300 ਵਿਅਕਤੀਆਂ ਦੀ ਸ਼ਰਤ ਲਾਗੂ ਨਹੀਂ ਹੋਵੇਗੀ। ਰਾਜ ਪੱਧਰੀ ਪੂਰਨ ਰਾਜ ਦਿਵਸ ਮੰਗਲਵਾਰ ਨੂੰ ਸੋਲਨ ਦੇ ਥੋਡੋ ਮੈਦਾਨ ਵਿੱਚ ਹੋਣ ਜਾ ਰਿਹਾ ਹੈ। 26 ਜਨਵਰੀ ਨੂੰ ਜ਼ਿਲ੍ਹਾ ਪੱਧਰ 'ਤੇ ਗਣਤੰਤਰ ਦਿਵਸ ਦੇ ਪ੍ਰੋਗਰਾਮ ਕਰਵਾਏ ਜਾਣੇ ਹਨ। ਇਨ੍ਹਾਂ ਵਿੱਚ ਕੋਰੋਨਾ ਪ੍ਰੋਟੋਕੋਲ ਦੀ ਸਖ਼ਤੀ ਨਾਲ ਪਾਲਣਾ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ।


ਇਨ੍ਹਾਂ ਧਾਰਾਵਾਂ ਤਹਿਤ ਕਾਰਵਾਈ ਕੀਤੀ ਜਾਵੇਗੀ


ਕੋਰੋਨਾ ਨਿਯਮਾਂ ਦੀ ਉਲੰਘਣਾ ਕਰਨ 'ਤੇ ਡਿਜ਼ਾਸਟਰ ਮੈਨੇਜਮੈਂਟ ਐਕਟ 2005 ਦੀ ਧਾਰਾ 51 ਤੋਂ 60 ਅਤੇ ਆਈਪੀਸੀ ਦੀ ਧਾਰਾ 188 ਦੇ ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਐਸਡੀਐਮਏ ਨੇ ਸਾਰੇ ਜ਼ਿਲ੍ਹਾ ਕੁਲੈਕਟਰਾਂ, ਪੁਲਿਸ ਸੁਪਰਡੈਂਟਾਂ, ਸਥਾਨਕ ਸ਼ਹਿਰੀ ਸੰਸਥਾਵਾਂ ਅਤੇ ਪੰਚਾਇਤੀ ਰਾਜ ਸੰਸਥਾਵਾਂ ਨੂੰ ਹੁਕਮਾਂ ਦੀ ਪਾਲਣਾ ਕਰਨ ਲਈ ਸਖ਼ਤ ਹਦਾਇਤਾਂ ਦਿੱਤੀਆਂ ਹਨ।


ਅੱਜ ਤੋਂ ਸਕੂਲ ਖੁੱਲ੍ਹਣੇ ਸਨ


ਐਸਡੀਐਮਏ ਦੇ 14 ਜਨਵਰੀ ਦੇ ਹੁਕਮਾਂ ਅਨੁਸਾਰ ਅੱਜ ਸਾਰੇ ਸਕੂਲ, ਕੋਚਿੰਗ ਸੈਂਟਰ, ਕਾਲਜ ਅਤੇ ਯੂਨੀਵਰਸਿਟੀਆਂ ਖੋਲ੍ਹੀਆਂ ਜਾਣੀਆਂ ਸਨ, ਪਰ ਮੁੱਖ ਮੰਤਰੀ ਜੈ ਰਾਮ ਠਾਕੁਰ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਐਸਡੀਐਮਏ ਦੇ ਚੇਅਰਮੈਨ ਨੇ ਸਿੱਖਿਆ ਸੰਸਥਾਵਾਂ ਨੂੰ ਵਿਵਸਥਾਵਾਂ ਅਨੁਸਾਰ ਬੰਦ ਰੱਖਣ ਦਾ ਫੈਸਲਾ ਕੀਤਾ। ਆਫ਼ਤ ਪ੍ਰਬੰਧਨ ਐਕਟ ਨੇ ਲਿਆ ਹੈ।

ਪੰਜਾਬੀ ਯੂਨੀਵਰਸਿਟੀ ਆਨਲਾਈਨ ਇਮਤਿਹਾਨ: 6 ਮਹੀਨੇ ਤੱਕ ਵਿਦਿਆਰਥੀਆਂ ਨੂੰ ਸੰਭਾਲ ਕੇ ਰੱਖਣੀ ਪਵੇਗੀ ਆਂਸਰ ਕੀ

 ਅੱਜ ਤੋਂ ਪੰਜਾਬ ਯੂਨੀਵਰਸਿਟੀ ਦੇ ਆਨਲਾਈਨ ਇਮਤਿਹਾਨ ਸ਼ੁਰੂ ਹੋ ਰਹੇ ਹਨ । ਯੂਨੀਵਰਸਿਟੀ ਵਲੋਂ ਜਾਰੀ ਹਦਾਇਤਾਂ ਅਨੁਸਾਰ  ਪੇਪਰ ਆਨਲਾਈਨ ਹੋਣਗੇ, ਅਤੇ  answer sheet ਨੂੰ ਪੇਪਰ ਟਾਈਮ ਖਤਮ ਹੋਣ ਤੋਂ ਇਕ ਘੰਟੇ ਦੇ ਅੰਦਰ ਅੰਦਰ ਆਨਲਾਈਨ ਅੱਪਲੋਡ ਕਰਨਾ ਜਰੂਰੀ ਹੈ। ਇਸ ਵਾਰ    ਆੰਸਰ ਕੀ ਨੂੰ ਡਾਕ ਰਾਹੀਂ ਭੇਜਣ ਦੀ ਕੋਈ ਜਰੂਰਤ ਨਹੀਂ ਹੈ। ਲੇਕਿਨ  ਯੂਨੀਵਰਸਿਟੀ ਵਲੋਂ ਜਾਰੀ ਹਦਾਇਤਾਂ ਅਨੁਸਾਰ answer sheets ਨੂੰ 6 ਮਹੀਨੇ ਲਈ ਸੰਭਾਲ ਕੇ ਰੱਖਣਾ ਲਾਜਮੀ ਹੈ ।ਯੂਨੀਵਰਸਿਟੀ ਕਿਸੇ ਵੀ ਸਮੇਂ ਚੈੱਕ ਕਰਨ ਲਈ ਮੰਗ ਸਕਦੀ ਹੈ।NVS RECRUITMENT 2022: 1925 ਅਸਾਮੀਆਂ ਤੇ ਭਰਤੀ ਲਈ ਅਰਜ਼ੀਆਂ ਮੰਗੀਆਂ

ਇਸ ਵਾਰ ਸਾਰੀਆਂ ਪ੍ਰੀਖਿਆਵਾਂ ਆਨਲਾਈਨ ਹੋਣਗੀਆਂ। ਕੋਰੋਨਾ ਮਹਾਮਾਰੀ ਦੇ ਖ਼ਤਰੇ ਦੇ ਮੱਦੇਨਜ਼ਰ ਇਸ ਵਾਰ ਪ੍ਰੀਖਿਆਰਥੀਆਂ ਨੂੰ ਉੱਤਰ ਕਾਪੀਆਂ ਦੀ ਅਸਲ ਕਾਪੀ ਨਹੀਂ ਭੇਜਣੀ ਪਵੇਗੀ। ਪ੍ਰੀਖਿਆਰਥੀਆਂ ਨੂੰ ਈਮੇਲ ਦੇ ਜ਼ਰੀਏ ਨਾਲ ਉੱਤਰ ਕਾਪੀਆਂ ਭੇਜਣੀਆਂ ਪੈਣਗੀਆਂ। ਪ੍ਰੀਖਿਆਰਥੀਆਂ ਨੂੰ ਅਸਲ ਕਾਪੀ ਛੇ ਮਹੀਨਿਆਂ ਤਕ ਆਪਣੇ ਕੋਲ ਰਿਕਾਰਡ ਦੇ ਤੌਰ ਤੇ ਰੱਖਣੀ ਪਵੇਗੀ।

PUNJAB CORONA CASES UPDATE: ਪਿਛਲੇ 24 ਘੰਟਿਆਂ ਵਿੱਚ 30 ਮੌਤਾਂ, 5664 ਨਵੇਂ ਮਾਮਲੇ

 ਪੰਜਾਬ 'ਚ ਚੋਣਾਂ ਦੌਰਾਨ ਕਰੋਨਾ ਫੈਲ ਰਿਹਾ ਹੈ। ਐਤਵਾਰ ਨੂੰ ਕੋਰੋਨਾ ਦੇ 5,664 ਮਰੀਜ਼ ਮਿਲੇ ਹਨ। ਇਹ ਕੁਝ ਰਾਹਤ ਵਾਲੀ ਗੱਲ ਹੈ ਕਿ ਇੱਕ ਦਿਨ ਵਿੱਚ ਪਹਿਲੀ ਵਾਰ ਨਵੇਂ ਮਰੀਜ਼ਾਂ ਦੇ ਮੁਕਾਬਲੇ 7,660 ਮਰੀਜ਼ ਠੀਕ ਹੋਏ ਹਨ। ਹਾਲਾਂਕਿ, ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ। ਐਤਵਾਰ ਨੂੰ ਵੀ ਕੋਰੋਨਾ ਨਾਲ 30 ਮਰੀਜ਼ਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ 1,565 ਮਰੀਜ਼ ਜੀਵਨ ਬਚਾਓ ਸਹਾਇਤਾ 'ਤੇ ਪਹੁੰਚ ਗਏ ਹਨ। ਜਿਸ ਕਾਰਨ ਆਉਣ ਵਾਲੇ ਦਿਨਾਂ ਵਿੱਚ ਮਰਨ ਵਾਲਿਆਂ ਦੀ ਗਿਣਤੀ ਘਟਣ ਦੀ ਉਮੀਦ ਨਹੀਂ ਹੈ।


"ABIDE WITH ME" ਨੂੰ ਕੇਂਦਰ ਸਰਕਾਰ ਨੇ ਬੀਟਿੰਗ ਦਿ ਰੀਟਰੀਟ ਸਮਾਰੋਹ 'ਚੋਂ ਕੀਤਾ ਬਾਹਰ ,ਜਾਣੋ ਇਤਿਹਾਸ

ਨਵੀਂ ਦਿੱਲੀ , 23 ਜਨਵਰੀ, 2022

ਕੇਂਦਰ ਸਰਕਾਰ ਨੇ ਮਹਾਤਮਾ ਗਾਂਧੀ ਦੇ ਪਸੰਦੀਦਾ ਅੰਗ੍ਰੇਜ਼ੀ ਭਜਨ ਐਬਾਈਡ ਵਿਦ ਮੀ, ਨੂੰ 29 ਜਨਵਰੀ 2022 ਨੂੰ ਬੀਟਿੰਗ ਦਿ ਰੀਟਰੀਟ ਸਮਾਰੋਹ ਵਿੱਚ ਵਜਾਈਆਂ ਜਾਣ ਵਾਲੀਆਂ ਧੁਨਾਂ ਦੀ ਸੂਚੀ ਵਿੱਚੋਂ ਬਾਹਰ ਕਰ ਦਿੱਤਾ ਗਿਆ ਹੈ।1950 ਤੋਂ ਹਰ ਸਾਲ ਸੁਰੱਖਿਆ ਬਲਾਂ ਦੇ ਮਾਸਡ ਬੈਂਡ ਦੁਆਰਾ ਬੀਟਿੰਗ ਦਿ ਰੀਟਰੀਟ ਸਮਾਰੋਹ ਵਿੱਚ ਧੁਨ ਵਜਾਈ ਜਾਂਦੀ ਸਨ, ਜੋ ਕਿ ਗਣਤੰਤਰ ਦਿਵਸ ਸਮਾਰੋਹ ਦੇ ਅੰਤ ਨੂੰ ਦਰਸਾਉਂਦੀ ਹੈ। ਹਾਲਾਂਕਿ, ਇਸ ਸਾਲ ਵਜਾਈਆਂ ਜਾਣ ਵਾਲੀਆਂ 26 ਧੁਨਾਂ ਦੀ ਸੂਚੀ ਦਰਸਾਉਂਦੀ ਹੈ ਕਿ ਇਸਦੀ ਥਾਂ ਦੇਸ਼ ਭਗਤੀ ਦੇ ਗੀਤ "ਏ ਮੇਰੇ ਵਤਨ ਕੇ ਲੋਗੋ" ਨੇ ਲੈ ਲਈ ਹੈ।ਐਬਾਈਡ ਵਿਦ ਮੀ ਨੂੰ 19ਵੀਂ ਸਦੀ ਵਿੱਚ ਸਕਾਟਿਸ਼ ਕਵੀ ਹੈਨਰੀ ਫਰਾਂਸਿਸ ਲਾਇਟ ਦੁਆਰਾ ਲਿਖਿਆ ਗਿਆ ਸੀ ਅਤੇ ਵਿਲੀਅਮ ਹੈਨਰੀ ਮੋਨਕ ਦੁਆਰਾ ਰਚਿਆ ਗਿਆ ਸੀ। ਭਜਨ ਨੂੰ 2020 ਦੇ ਬੀਟਿੰਗ ਦਿ ਰੀਟਰੀਟ ਸਮਾਰੋਹ ਤੋਂ ਵੀ ਹਟਾ ਦਿੱਤਾ ਗਿਆ ਸੀ, ਪਰ ਬਾਅਦ ਵਿੱਚ ਸੋਸ਼ਲ ਮੀਡੀਆ 'ਤੇ ਵਿਆਪਕ ਆਲੋਚਨਾ ਦੇ ਬਾਅਦ ਇਸਨੂੰ ਬਹਾਲ ਕਰ ਦਿੱਤਾ ਗਿਆ ਸੀ।

What is beating retreat? 

ਬੀਟਿੰਗ ਰੀਟਰੀਟ ਇੱਕ ਸਦੀਆਂ ਪੁਰਾਣੀ ਫੌਜੀ ਪਰੰਪਰਾ ਹੈ ਜੋ ਉਹਨਾਂ ਦਿਨਾਂ ਦੀ ਹੈ ਜਦੋਂ ਸੈਨਿਕ ਸੂਰਜ ਡੁੱਬਣ ਵੇਲੇ ਲੜਨਾ ਬੰਦ ਕਰ ਦਿੰਦੇ ਸਨ।ਜਿਵੇਂ ਹੀ ਬਿਗੁਲਵਾਲਾ  ਵਜਾਉਣ ਵਾਲੇ  'ਪਿੱਛੇ ਜਾਣ' ਦੀ ਆਵਾਜ਼ ਦਿੰਦੇ, ਸਿਪਾਹੀ ਲੜਨਾ ਬੰਦ ਕਰ ਦਿੰਦੇ ਅਤੇ ਜੰਗ ਦੇ ਮੈਦਾਨ ਤੋਂ ਪਿੱਛੇ ਹਟ ਜਾਂਦੇ।

ਬੀਟਿੰਗ ਦ ਰਿਟਰੀਟ ਗਣਤੰਤਰ ਦਿਵਸ ਦੇ ਜਸ਼ਨਾਂ ਦੀ ਸਮਾਪਤੀ ਨੂੰ ਦਰਸਾਉਂਦਾ ਹੈ। 

Q.Whose favourite song "Abide with me"  dropped from beating retreat? 

Answer. Abide with me was favourite song of Mahatma Gandhi.

Q. Who wrote "Abide with me"? ਐਬਾਈਡ ਵਿਦ ਮੀ, ਕਿਸ ਕਵੀ ਨੇ ਲਿਖਿਆ ਸੀ? 

Answer. ਐਬਾਈਡ ਵਿਦ ਮੀ ਨੂੰ 19ਵੀਂ ਸਦੀ ਵਿੱਚ ਸਕਾਟਿਸ਼ ਕਵੀ ਹੈਨਰੀ ਫਰਾਂਸਿਸ ਲਾਇਟ ਦੁਆਰਾ ਲਿਖਿਆ ਗਿਆ ਸੀ।

Q. What is beating retreat? 

ਬੀਟਿੰਗ ਦ ਰਿਟਰੀਟ ਗਣਤੰਤਰ ਦਿਵਸ ਦੇ ਜਸ਼ਨਾਂ ਦੀ ਸਮਾਪਤੀ ਨੂੰ ਦਰਸਾਉਂਦਾ ਹੈ।

Q  In which year "abide with me" dropped from beating retreat ceremony? 

Answer. In year 2022 , song  abide with me dropped from beating retreat ceremony.

Q. Which song will be played in place of "abide with me"?

Answer: "Aie mere batan k logo" song will be played in place of "abide with me"

Q. What is "abide with me"? 

Answer : "abide with me" is Mahatma Gandhi's favourite song , written by Scottish poet Henry Francis lyte.

RECENT UPDATES

Today's Highlight