Sunday, 23 January 2022

ਮੌਸਮ ਵਿਭਾਗ ਵਲੋਂ ਯਲੋ ਅਲਰਟ ਜਾਰੀ, ਦੇਖੋ ਆਉਣ ਵਾਲੇ ਦਿਨਾਂ ਵਿੱਚ ਮੌਸਮ ਦਾ ਹਾਲ

 

ਮੌਸਮ ਵਿਭਾਗ ਵਲੋਂ ਅਗਲੇ ਦੋ ਦਿਨਾਂ ਵਿੱਚ ਪੰਜਾਬ, ਹਰਿਆਣਾ ਦਿੱਲੀ ਅਤੇ ਪੱਛਮੀ ਉੱਤਰ ਪ੍ਰਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਵਿੱਚ  ਸੰਘਣੀ ਧੂੰਦ ਅਤੇ ਠੰਡ ਦੀ ਭਵਿੱਖਬਾਣੀ ਕੀਤੀ ਗਈ ਹੈ।Also read;ਜ਼ਾਰੀ ਪ੍ਰੈੱਸ ਨੋਟ ਅਨੁਸਾਰ 24 ਜਨਵਰੀ ਨੂੰ ਇਨ੍ਹਾਂ ਇਲਾਕਿਆਂ ਵਿਚ ਸੀਤ ਲਹਿਰ ਵਧੇਗੀ 25 ਜਨਵਰੀ ਤੋਂ ਲੈ ਕੇ 27 ਜਨਵਰੀ ਤਕ ਇਨ੍ਹਾਂ ਖੇਤਰਾਂ ਵਿੱਚ ਅਲੱਗ-ਅਲੱਗ ਥਾਵਾਂ ਤੇ ਸੰਘਣੀ ਧੁੰਦ ਅਤੇ ਸੀਤ ਲਹਿਰ ਦੀ ਸੰਭਾਵਨਾ ਹੈ।


ਮੌਸਮ ਵਿਭਾਗ ਅਨੁਸਾਰ ਪੰਜਾਬ ਹਰਿਆਣਾ ਦਿੱਲੀ ਅਤੇ ਉੱਤਰ ਪ੍ਰਦੇਸ਼ ਦੇ ਇਲਾਕਿਆਂ ਵਿੱਚ ਠੰਢ ਅਤੇ ਸੰਘਣੀ ਧੁੰਦ ਦੀ ਦੋਹਰੀ ਮਾਰ ਪਵੇਗੀ। ਮੌਸਮ ਵਿਭਾਗ ਅਨੁਸਾਰ ਹਾਲੇ ਕਈ ਦਿਨਾਂ ਤਕ ਇਲਾਕਿਆਂ ਵਿੱਚ ਠੰਡ ਤੋਂ ਨਿਜਾਤ  ਨਹੀਂ ਮਿਲੇਗੀ.

ਸੰਯੁਕਤ ਸਮਾਜ ਮੋਰਚਾ ਨੇ ਪੰਜਵੀਂ ਸੂਚੀ ਕੀਤੀ ਜਾਰੀ, 8 ਉਮੀਦਵਾਰਾਂ ਦਾ ਐਲਾਨ

 

ਨਾਜਾਇਜ਼ ਸ਼ਰਾਬ ਵੰਡਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ-ਜ਼ਿਲ੍ਹਾ ਚੋਣ ਅਫਸਰ ਗੁਰਦਾਪੁਰ                         ਵਿਧਾਨ ਸਭਾ ਚੋਣਾਂ-2022


ਨਾਜਾਇਜ਼ ਸ਼ਰਾਬ ਵੰਡਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ-ਜ਼ਿਲ੍ਹਾ ਚੋਣ ਅਫਸਰ ਗੁਰਦਾਪੁਰ


ਧਾਰੀਵਾਲ ਦੇ ਰੈਸਟੋਰੈਂਟ ਸਟਾਰ ਇਨ ਬਾਰ ਵਿਚ ਬਿਨਾਂ ਲਾਇਸੰਸ/ਪਰਮਿਟ ਦੇ ਸ਼ਰੇਆਮ ਸ਼ਰਾਬ ਪਿਆਉਣ ’ਤੇ ਮਾਲਕ ਵਿਰੁੱਧ ਐਫ.ਆਈ.ਆਰ ਦਰਜਗੁਰਦਾਸਪੁਰ, 23 ਜਨਵਰੀ ( ਗਗਨਦੀਪ ਸਿੰਘ       ) ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਨੇ ਦੱਸਿਆ ਕਿ ਵਿਧਾਨ ਸਭਾ ਚੋਣਾਂ-2022 ਦੇ ਮੱਦੇਨਜ਼ਰ ਜ਼ਿਲੇ ਅੰਦਰ ਨਾਜਾਇਜ਼ ਸ਼ਰਾਬ ਵੰਡਣ ਤੇ ਤਸਕਰੀ ਵਿਰੁੱਧ ਸਖ਼ਤ ਅਭਿਆਨ ਵਿੱਢਿਆ ਗਿਆ ਹੈ ਤੇ ਫਲਾਇੰਗ ਸਕੈਅਡ ਟੀਮਾਂ ਵਲੋਂ ਅਜਿਹੇ ਅਨਸਰਾਂ ਵਿਰੁੱਧ ਨਕੇਲ ਕੱਸੀ ਜਾ ਰਹੀ ਹੈ।


ਜ਼ਿਲ੍ਹਾ ਚੋਣ ਅਫਸਰ ਗੁਰਦਾਸਪੁਰ ਨੇ ਅੱਗੇ ਕਿਹਾ ਕਿ ਵਿਧਾਨ ਸਭਾ ਚੋਣਾਂ ਵਿਚ ਸਮਾਜ ਵਿਰੋਧੀ ਅਨਸਰਾਂ ’ਤੇ ਸਖ਼ਤ ਨਜ਼ਰ ਰੱਖੀ ਜਾ ਰਹੀ ਹੈ ਤੇ ਜ਼ਿਲ੍ਹਾ ਪ੍ਰਸ਼ਾਸਨ ਵਿਧਾਨ ਸਭਾ ਚੋਣਾਂ ਨਸ਼ਾ ਤੇ ਲਾਲਚ ਮੁਕਤ ਕਰਵਾਉਣ ਲਈ ਵਚਨਬੱਧ ਹੈ। ਉਨਾਂ ਕਿਹਾ ਕਿ ਗੁਰਦਾਸਪੁਰ ਸਰਹੱਦੀ ਜ਼ਿਲਾ ਹੋਣ ਕਰਕੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੀਆਂ ਟੀਮਾਂ ਵਲੋਂ ਸਖ਼ਤ ਕਦਮ ਚੁੱਕੇ ਗਏ ਹਨ ਅਤੇ 24 ਘੰਟੇ ਨਿਗਰਾਨੀ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਮਾਣਯੋਗ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਨੂੰ ਜ਼ਿਲੇ ਅੰਦਰ ਇੰਨਬਿਨ ਲਾਗੂ ਕੀਤਾ ਗਿਆ ਹੈ ਤੇ ਆਦਰਸ਼ ਚੋਣ ਜ਼ਾਬਤੇ ਦੀ ਸਖਤੀ ਨਾਲ ਪਾਲਣਾ ਕਰਨ ਨੂੰ ਯਕੀਨੀ ਬਣਾਇਆ ਗਿਆ ਹੈ, ਤਾਂ ਜੋ ਵੋਟਰ ਬਿਨਾਂ ਕਿਸੇ ਡਰ ਜਾਂ ਭੈਅ ਦੇ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਸਕਣ।


ਉਨਾਂ ਅੱਗੇ ਦੱਸਿਆ ਕਿ ਫਲਾਇੰਗ ਸਕੈਅਡ ਟੀਮ ਵਲੋਂ ਧਾਰੀਵਾਲ ਦੇ ਰੈਸਟੋਰੈਂਟ ਸਟਾਰ ਇੰਨ ਬਾਰ ਅੰਦਰ ਨਾਜਇਜ਼ ਸ਼ਰੇਆਮ ਸ਼ਰਾਬ ਪਿਆਉਣ ਤਹਿਤ ਚੈਕਿੰਗ ਕੀਤੀ ਗਈ ਤੇ ਪਾਇਆ ਗਿਆ ਬਿਨਾਂ ਲਾਇਸੰਸ ਜਾਂ ਪਰਮਿਟ ਦੇ ਸ਼ਰੇਆਮ ਸ਼ਰਾਬ ਪਿਆਈ ਜਾ ਰਹੀ ਹੈ। ਜਿਸ ਤਹਿਤ ਰੈਸਟੋਰੈਂਟ ਦੇ ਮਾਲਕ ਵਿਰੁੱਧ ਪੁਲਿਸ ਥਾਣਾ ਧਾਰੀਵਾਲ ਵਲੋਂ ਐਫ.ਆਈ.ਦਰਜ ਕੀਤੀ ਗਈ ਹੈ।


ਪੁਲਿਸ ਸਟੇਸ਼ਨ ਧਾਰੀਵਲ ਵਿਖੇ ਕੀਤੀ ਗਈ ਐਫ.ਆਈ.ਆਰ ਅਨੁਸਾਰ ਮੁੱਖ ਅਫਸਰ ਥਾਣਾ ਧਾਰੀਵਾਲ, ਮਨ ਸਾਬਕਾ ਇੰਸਪੈਕਟਰ, ਅਜੈ ਕੁਮਾਰ ਸਰਕਲ ਧਾਰੀਵਾਲ ਦਫਤਰ ਹਾਜ਼ਰ ਸੀ ਕਿ ਫਲਾਇੰਗ ਸਕੈਅਡ ਟੀਮ ਨੰਬਰ 02 ਅਨਿਲ ਕੁਮਾਰ ਸਰਕਾਰੀ ਹਾਈ ਸਕੂਲ ਤੁਗਲਵਾਲ ਚੋਣ ਡਿਊਟੀ ਦੇ ਸਬੰਧ ਵਿਚ ਚੈਕਿੰਗ ਕਰਦੇ ਹੋਏ ਟੀ ਪੁਆਇੰਟ ਲੇਹਲ ਨਜ਼ਦੀਕ ਮੋਜੂਦ ਸੀ । ਅਨਿਲ ਕੁਮਾਰ ਦਾ ਫੋਨ ਮਸੂਲ ਹੋਇਆ ਕਿ ਸਟਾਰ ਇਨ ਬਾਰ ਰੈਸਟੋਰੇਂਟ ਧਾਰੀਵਾਲ ਅੰਦਰ ਸ਼ਰਾਬੀ ਹਾਲਤ ਵਿਚ ਕੁਝ ਵਿਅਕਤੀ ਰੈਸਟੋਰੈਂਟ ਤੋਂ ਬਾਹਰ ਨਿਕਲ ਰਹੇ ਸਨ ਤੇ ਰੈਸਟੋਰੈਂਟ ਵਿਚ ਸ਼ਰਾਬ ਪਿਆ ਰਹੇ ਹਨ, ਜਿਸ ਤੇ ਮਨ ਇੰਸਪੈਕਟਰ ਮੌਕੇ ਪਰ ਸਟਾਰ ਇਨ ਬਾਰ ਰੈਸਟੋਰੇਂਟ ਪੁੱਜਾ। ਜਿਥੇ ਰੈਸਟੋਂਰੇਂਟ ਦੀ ਚੈਕਿੰਗ ਕਰਨ ’ਤੇ ਜਿਥੇ ਇਕ ਟੇਬਲ ਵਿਚ ਕੁਝ ਆਦਮੀ ਬੈਠ ਕੇ ਸਰਾਬ ਪੀ ਰਹੇ ਸੀ, ਜੋ ਟੀਮ ਦੀ ਆਮਦ ਦੇਖ ਕੇ ਮੌਕੇ ਤੋਂ ਖਿਸਕ ਗਏ। ਰੈਸਟੋਰੈਂਟ ਅੰਦਰ ਵਿਅਕਤੀ ਨੂੰ ਕਾਬੂ ਕਰਕੇ ਨਾਮ ਪੁਛਿਆ ਤੇ ਜਿਸ ਨੇ ਆਪਣੇ ਆਪ ਨੂੰ ਰੈਸਟੋਰੈਂਟ ਦਾ ਮਾਲਕ ਦੱਸਦੇ ਹੋਏ ਆਪਣ ਨਾਮ ਦੱਸਿਆ। ਜਿਸ ਨੂੰ ਸ਼ਰੇਆਮ ਸ਼ਰਾਬ ਪਿਆਉਣ ਬਾਰੇ ਕੋਈ ਲਾਇਸੰਸ/ਪਰਮਿਟ ਪੇਸ਼ ਕਰਨ ਲਈ ਕਿਹਾ ਜੋ ਕਿ ਮੌਕੇ ’ਤੇ ਕੋਈ ਵੀ ਲਾਇਸੰਸ ਜਾਂ ਪਰਮਿਟ ਪੇਸ਼ ਨਹੀਂ ਕਰ ਸਕਿਆ। ਟੇਬਲ ਤੇ ਚਾਰ ਗਲਾਸ ਵਿਚ ਸ਼ਰਾਬ ਦੇ ਗਲਾਸ ਖਾਲੀ ਸਨ। ਮਾਲਕ ਨੂੰ ਪੁੱਛਣ ਤੇ ਦੱਸਿਆ ਕਿ ਐਂਟੀਕੁਇਟੀ ਬਲੂ ਸ਼ਰਾਬ ਪੀ ਰਹੇ ਸਨ। ਕਿਉਂਕਿ ਸੁਖਜਿੰਦਰ ਸਿੰਘ ਪੁੱਤਰ ਸੁਲੱਖਣ ਸਿੰਘ ਵਾਸੀ ਪਿੰਡ ਸੋਹਲ, ਹੋਟਸਲਮਾਲਕ ਸਟਾਰ ਇੰਨ ਬਾਰ ਰੈਸਟੋਂਰੈਂਟ ਦਾਣਾ ਮੰਡੀ , ਆਪਣੇ ਹੋਟਲ ਵਿਚ ਸ਼ਰੇਆਮ ਸ਼ਰਾਬ ਪਿਲਾ ਕੇ ਜੁਰਮ 68-1-14 ਐਕਸ਼ਾਈਜ ਐਕਟ ਦਾ ਕੀਤਾ ਹੈ। ਮਨ ਏ.ਐਸ.ਆਈ ਥਾਣਾ ਹਾਜਰ ਸੀ ਕਿ ਸਾਬਕਾ ਇੰਸਪੈਕਟਰ ਅਜੈ ਕੁਮਾਰ ਸਰਕਲ ਇੰਚਾਰਜ ਧਾਰੀਵਾਲ ਨੇ ਥਾਣੇ ਆ ਕੇ ਉਕਤ ਲਿਖਤ ਬਿਆਨ ਬਰਖਿਲਾਫ ਸੁਖਜਿੰਦਰ ਸਿੰਘ ਪੁੱਤਰ ਸੁਲੱਖਣ ਸਿੰਘ ਵਾਸੀ ਪਿੰਡ ਸੋਹਲ ਪੇਸ਼ ਕੀਤਾ ਹੈ। ਜਿਸ ਤੇ ਨੰਬਰ 11 ਮਿਤੀ 22-1-2022 ਜੁਰਮ 68-1-14 ਐਸਾਈਜ ਐਕਟ ਪੁਲਿਸ ਸਟੇਸ਼ਨ ਧਾਰੀਵਾਲ ਵਿਖੇ ਆਫ.ਆਈ.ਆਰ ਦਰਜ ਰਜਿਸਟਰਡ ਕੀਤੀ ਗਈ ਹੈ।

ਜਿਲ੍ਹੇ ਅੰਦਰ ਵੋਟਰਾਂ ਨੂੰ ਆਨਲਾਈਨ ਮਾਧਿਅਮ ਰਾਹੀਂ ਕੀਤਾ ਦਾ ਰਿਹਾ ਹੈ ਜਾਗਰੂਕ

 


ਜਿਲ੍ਹੇ ਅੰਦਰ ਵੋਟਰਾਂ ਨੂੰ ਆਨਲਾਈਨ ਮਾਧਿਅਮ ਰਾਹੀਂ ਕੀਤਾ ਦਾ ਰਿਹਾ ਹੈ ਜਾਗਰੂਕ


ਗੁਰਦਾਸਪੁਰ, 23 ਜਨਵਰੀ (ਗਗਨਦੀਪ ਸਿੰਘ   ) ਜਿਲ੍ਹਾ ਚੋਣਾਂ ਅਫਸਰ-ਕਮ-ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਨੇ ਦੱਸਿਆ ਕਿ ਕੌਵਿਡ-19 ਮਾਹਮਾਰੀ ਦੇ ਚਲਦਿਆਂ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਰਾਂ ਨੂੰ ਡਿਜ਼ੀਟਲ ਪਲੈਟਫਾਰਮ ਰਾਹੀਂ ਰਾਹੀਂ ਜਾਗਰੂਕ ਕੀਤਾ ਜਾ ਰਿਹਾ ਹੈ। ਵੋਟਰ ਜਗਰੂਕਤਾ ਸਬੰਧੀ ਜਾਣਕਾਰੀ ਸੋਸ਼ਲ ਮੀਡੀਆ ਰਾਹੀਂ ਫ਼ੈਲਾਉਣ ਲਈ ਹੈਸ਼ਟੈਗਜ਼ ਜਿਵੇਂ ਕਿ #ਦਾਸੀਈਓਪੰਜਾਬ, #ਦਾਪੰਜਾਬਵੋਟਸ2022 ਰਾਜ ਚੋਣ ਕਮਿਸ਼ਨ ਦੀ ਮਦਦ ਲਈ ਜਾ ਰਹੀ ਹੈ ਅਤੇ ਨਾਲ ਹੀ ਵਿਦਿਆਰਥੀਆਂ ਖਾਸ ਕਰਕੇ ਪਹਿਲੀ ਵਾਰ ਵੋਟਰ ਬਣੇ ਵਿਦਿਆਰਥੀਆਂ ਦੇ ਲੇਖ ਲਿਖਣ, ਸਲੋਗਨ ਲਿਖਣ ਅਤੇ ਪੋਸਟਰ ਡਿਜਾਇਨਿੰਗ ਮੁਕਾਬਲੇ ਕਰਵਾਏ ਜਾ ਰਹੇ ਹਨ ਅਤੇ ਵੋਟਾਂ ਸਬੰਧੀ ਸਹੁੰ ਵੀ ਚੁਕਾਈ ਜਾ ਰਹੀ ਹੈ । ਵਿਦਿਆਰਥੀਆਂ ਦੇ ਇਹ ਮੁਕਾਬਲੇ ਆਨ ਲਾਈਨ ਕਰਵਾਏ ਜਾ ਰਹੇ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਹਿਲੀ ਵਾਰ ਵੋਟ ਪਾਉਣ ਜਾ ਰਹੇ ਵਿਦਿਆਰਥੀਆਂ ਵਲੋਂ ਆਪਣੇ ਸਾਥੀਆਂ ਨੂੰ ਵੀ ਪ੍ਰੇਰਿਤ ਕੀਤਾ ਜਾਵੇ ਤਾਂ ਜੋ ਸਾਰੇ ਵੋਟਰ ਆਪਣੇ ਪਰਿਵਾਰ ਸਮੇਤ 20 ਫ਼ਰਵਰੀ ਨੂੰ ਬੂਥ ਤੇ ਜਾ ਕੇ ਵੋਟ ਪਾਉਣ। ਜਿਲ੍ਹੇ ਦੇ ਸਵੀਪ ਆਈਕਨ ਵਲੋਂ ਵੀ ਆਮ ਜਨਤਾ ਨੂੰ ਆਪਣੀ ਵੋਟ ਬਣਾਉਣ ਅਤੇ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਪ੍ਰੇਰਿਆ ਜਾ ਰਿਹਾ ਹੈ।


ਉਨ੍ਹਾਂ ਇਹ ਵੀ ਦੱਸਿਆ ਕਿ ਬੂਥ ਲੈਵਲ ਅਫ਼ਸਰਾਂ, ਬੂਥ ਲੈਵਲ ਗਰੁੱਪਾਂ ਵਲੋਂ ਵੀ ਘਰ-ਘਰ ਜਾ ਕੇ ਸਮੂਹ ਵੋਟਰਾਂ ਖਾਸ ਕਰ ਦਿਵਿਆਂਗਜ਼ਨ, 80 ਸਾਲ ਤੋਂ ਵੱਧ ਉਮਰ, ਟ੍ਰਾਂਸਜੈਂਡਰ, ਪਹਿਲੀ ਵਾਰ ਬਣੇ ਵੋਟਰਾਂ ਨੂੰ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਦਿਵਿਆਂਗਜਨ ਅਤੇ 80 ਸਾਲ ਤੋਂ ਵੱਧ ਉਮਰ ਦੇ ਵੋਟਰਾਂ ਲਈ ਜੋ ਸਹੂਲਤਾਂ ਮੁਹੱਇਆ ਕਰਵਾਈਆਂ ਜਾ ਰਹੀਆਂ ਉਨ੍ਹਾਂ ਬਾਰੇ ਦੱਸਿਆ ਜਾ ਰਿਹਾ ਹੈ। ਜਿਲ੍ਹੇ ਵਿੱਚ ਸਵੀਪ ਪ੍ਰੋਗਰਾਮ ਕੌਵਿਡ-19 ਦੀਆਂ ਹਦਾਇਤਾਂ ਨੂੰ ਮੁੱਖ ਰੱਖਦੇ ਹੋਏ ਡਿਜ਼ਿਟਲ ਮੀਡੀਆ ਅਤੇ ਘਰ-ਘਰ ਜਾ ਕੇ ਵੋਟਰਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਜਿਸ ਤਹਿਤ ਵੋਟਰਾਂ ਨੂੰ ਸੀ-ਵਿਜ਼ਿਲ ਐਪ, 1950 ਹੈਲਪਲਾਈਨ, ਦਿਵਿਆਂਗਜ਼ਨ ਲਈ ਪੀ.ਡਬਲਿਯੂ.ਡੀ. ਐਪ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ।

ਇਨ੍ਹਾਂ ਧਾਰਾਵਾਂ ਤਹਿਤ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ 'ਤੇ ਦਰਜ FIR, ਦਿੱਤਾ ਸੀ ਵਿਵਾਦਤ ਬਿਆਨ

 MALERKOTLA , 23 January 

ਇਕ ਖਾਸ ਫਿਰਕੇ ਬਾਰੇ ਵਿਵਾਦਤ ਬਿਆਨ ਦੇਣ ਵਾਲੀ ਕਾਂਗਰਸੀ ਉਮੀਦਵਾਰ ਰਜ਼ੀਆ ਸੁਲਤਾਨਾ ਦੇ ਪਤੀ ਸਾਬਕਾ ਆਈਪੀਐਸ ਮੁਹੰਮਦ ਮੁਸਤਫ਼ਾ ਖ਼ਿਲਾਫ਼ ਵਿਵਾਦਤ ਭਾਸ਼ਣ ਦੇਣ ਦੇ ਦੋਸ਼ ਹੇਠ ਮਲੇਰਕੋਟਲਾ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ। ਉਨ੍ਹਾਂ ਖ਼ਿਲਾਫ਼ ਧਾਰਾ 153-ਏ ਅਤੇ ਧਾਰਾ 125 ਤਹਿਤ ਕੇਸ ਦਰਜ ਕੀਤਾ ਗਿਆ ਹੈ। ਦੱਸ ਦੇਈਏ ਕਿ ਮੁਹੰਮਦ ਮੁਸਤਫਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਇਸ ਵੀਡੀਓ 'ਤੇ ਕਾਰਵਾਈ ਕਰਦੇ ਹੋਏ ਉਸ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।


FIR ON MOHAMMAD MUSTAFFA


COPY OF FIR ON MOHAMMAD MUSTAFFA EX DGP PUNJAB

Big Breaking: ਪੰਜਾਬ ਲੋਕ ਕਾਂਗਰਸ ਨੇ 22 ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ ਜਾਰੀ, ਦੇਖੋ ਕਿਸ ਨੂੰ ਕਿੱਥੋਂ ਮਿਲੀ ਟਿਕਟ

PUNJAB LOK CONGRESS LIST OF CANDIDATE RELEAESD ,SEE HERE

ਪਟਿਆਲਾ, 23 ਜਨ਼ਵਰੀ 

 ਪੰਜਾਬ ਲੋਕ ਕਾਂਗਰਸ (ਪੀਐਲਸੀ) ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪੰਜਾਬ ਵਿੱਚ 20 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਆਪਣੀ ਪਾਰਟੀ ਦੇ 22 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ। ਸੂਚੀ ਵਿੱਚ ਜਿੱਥੇ ਇੱਕ ਪਾਸੇ ਉਮੀਦਵਾਰਾਂ ਦੀ ਜਿੱਤ ਦੀ ਸੰਭਾਵਨਾ ਦਾ ਧਿਆਨ ਰੱਖਿਆ ਗਿਆ ਹੈ, ਉੱਥੇ ਹੀ ਸੂਬੇ ਦੇ ਵੱਖ-ਵੱਖ ਖੇਤਰਾਂ ਅਤੇ ਸਮਾਜ ਦੇ ਵੱਖ-ਵੱਖ ਵਰਗਾਂ ਨੂੰ ਯੋਗ ਪ੍ਰਤੀਨਿਧਤਾ ਦੇਣ ਦਾ ਵੀ ਪੂਰਾ ਧਿਆਨ ਰੱਖਿਆ ਗਿਆ ਹੈ।


ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ, ਉਹ ਬਹੁਤ ਮਜ਼ਬੂਤ ​​ਸਿਆਸੀ ਸਾਖ ਵਾਲੇ ਅਤੇ ਆਪੋ-ਆਪਣੇ ਹਲਕਿਆਂ ਵਿੱਚ ਚੰਗਾ ਪ੍ਰਭਾਵ ਰੱਖਣ ਵਾਲੇ ਲੋਕ ਹਨ। ਫਰਜ਼ਾਨਾ ਆਲਮ ਖਾਨ ਵੀ ਇਸ ਸੂਚੀ ਵਿੱਚ ਸ਼ਾਮਲ ਹਨ, ਜੋ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਅਤੇ ਸਾਬਕਾ ਡੀ.ਜੀ.ਪੀ. ਇਜ਼ਹਾਰ ਆਲਮ ਖਾਨ ਦੀ ਪਤਨੀ ਹੈ। ਉਹ ਮਾਲਵੇ ਦੇ ਮਲੇਰਕੋਟਲਾ ਤੋਂ ਚੋਣ ਲੜੇਗੀ।


ਇਨ੍ਹਾਂ ਤੋਂ ਇਲਾਵਾ ਕੈਪਟਨ ਅਮਰਿੰਦਰ ਸਿੰਘ ਖੁਦ ਵੀ ਇਸ ਸੂਚੀ ਵਿੱਚ ਸ਼ਾਮਲ ਹਨ, ਜਿਨ੍ਹਾਂ ਨੇ ਕੱਲ੍ਹ ਹੀ ਆਪਣੇ ਗ੍ਰਹਿ ਹਲਕੇ ਪਟਿਆਲਾ ਸ਼ਹਿਰ ਤੋਂ ਆਪਣੀ ਉਮੀਦਵਾਰੀ ਦਾ ਐਲਾਨ ਕੀਤਾ ਹੈ। ਕੈਪਟਨ ਅਤੇ ਫਰਜ਼ਾਨਾ ਆਲਮ ਤੋਂ ਇਲਾਵਾ ਮਾਲਵੇ ਦੇ ਹੋਰ ਪ੍ਰਮੁੱਖ ਉਮੀਦਵਾਰਾਂ ਵਿੱਚ ਪਟਿਆਲਾ ਦੇ ਮੌਜੂਦਾ ਮੇਅਰ ਸੰਜੀਵ ਸ਼ਰਮਾ ਉਰਫ਼ ਬਿੱਟੂ ਸ਼ਰਮਾ ਹਨ, ਜੋ ਪਿਛਲੇ ਕਈ ਸਾਲਾਂ ਤੋਂ ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਵੀ ਹਨ। ਬਿੱਟੂ ਸ਼ਰਮਾ ਪਟਿਆਲਾ ਦਿਹਾਤੀ ਤੋਂ ਚੋਣ ਲੜਨ ਲਈ ਅਧਿਕਾਰਤ ਹਨ।


ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਸਕੱਤਰ, ਪੰਜਾਬ ਸਹਿਕਾਰੀ ਬੈਂਕ ਦੇ ਸਾਬਕਾ ਚੇਅਰਮੈਨ ਅਤੇ ਪੀ.ਐਲ.ਸੀ. ਕੇ ਦੇ ਇੰਚਾਰਜ ਜਨਰਲ ਸਕੱਤਰ (ਸੰਗਠਨ) ਕਮਲਦੀਪ ਸੈਣੀ ਖਰੜ ਤੋਂ ਚੋਣ ਲੜਨਗੇ। ਜ਼ਿਲ੍ਹਾ ਕਾਂਗਰਸ ਕਮੇਟੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਅਤੇ ਪੀ.ਐਲ.ਸੀ. ਲੁਧਿਆਣਾ ਦੇ ਮੌਜੂਦਾ ਜ਼ਿਲ੍ਹਾ ਪ੍ਰਧਾਨ ਜਗਮੋਹਨ ਸ਼ਰਮਾ ਪੂਰਬੀ ਤੋਂ ਚੋਣ ਲੜਨਗੇ। ਅਕਾਲੀ ਦਲ ਦੀ ਸਰਕਾਰ ਵਿੱਚ ਸਹਿਕਾਰਤਾ ਮੰਤਰੀ ਦੇ ਪੁੱਤਰ ਸਤਿੰਦਰਪਾਲ ਸਿੰਘ ਤਾਜਪੁਰੀ ਨੂੰ ਲੁਧਿਆਣਾ ਦੱਖਣੀ ਸੀਟ ਤੋਂ ਚੋਣ ਮੈਦਾਨ ਵਿੱਚ ਉਤਾਰਨ ਦਾ ਫੈਸਲਾ ਕੀਤਾ ਗਿਆ ਹੈ।


ਲੁਧਿਆਣਾ ਦੇ ਸਾਬਕਾ ਸੀਨੀਅਰ ਡਿਪਟੀ ਮੇਅਰ ਅਤੇ ਮਾਨਸਾ ਤੋਂ ਅਕਾਲੀ ਦਲ ਦੇ ਸਾਬਕਾ ਵਿਧਾਇਕ ਪ੍ਰੇਮ ਮਿੱਤਲ ਆਤਮਨਗਰ ਤੋਂ ਚੋਣ ਲੜਨਗੇ ਜਦਕਿ ਦਮਨਜੀਤ ਸਿੰਘ ਮੋਹੀ ਜੋ ਯੂਥ ਕਾਂਗਰਸ ਦੇ ਸਰਗਰਮ ਵਰਕਰ ਹੋਣ ਦੇ ਨਾਲ ਸਰਪੰਚ, ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਅਤੇ ਮੁੱਲਾਂਪੁਰ ਮਾਰਕੀਟ ਕਮੇਟੀ ਦੇ ਚੇਅਰਮੈਨ ਸਨ। ਆਤਮਨਗਰ ਤੋਂ ਦਾਖਾ ਸੀਟ ਤੋਂ ਚੋਣ ਲੜ ਰਹੇ ਹਨ।


ਸੇਵਾਮੁਕਤ ਪੀ.ਪੀ.ਐਸ ਅਧਿਕਾਰੀ ਅਤੇ ਹਰਮਨ ਪਿਆਰੇ ਦਲਿਤ ਚਿਹਰੇ ਮੁਖਤਿਆਰ ਸਿੰਘ ਨੂੰ ਰਾਖਵੀਂ ਸੀਟ ਨਿਹਾਲ ਸਿੰਘ ਵਾਲਾ ਤੋਂ ਟਿਕਟ ਦਿੱਤੀ ਗਈ ਹੈ। ਰਵਿੰਦਰ ਸਿੰਘ ਗਰੇਵਾਲ ਨੂੰ ਧਰਮਕੋਟ ਤੋਂ ਅਧਿਕਾਰਤ ਕੀਤਾ ਗਿਆ ਹੈ, ਜੋ ਕਿ ਵਕੀਲ ਹੋਣ ਤੋਂ ਇਲਾਵਾ ਕਿਸਾਨ ਅਤੇ ਕਾਰੋਬਾਰੀ ਹਨ। ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਲੋਕਾਂ ਵਿੱਚ ਕੰਮ ਕਰ ਰਹੇ ਪ੍ਰੋਫੈਸ਼ਨਲ ਡਾਕਟਰ ਅਮਰਜੀਤ ਸ਼ਰਮਾ ਦੀ ਚੋਣ ਰਾਮਪੁਰਾ ਫੂਲ ਤੋਂ ਕੀਤੀ ਜਾ ਰਹੀ ਹੈ।


ਰਾਜ ਨੰਬਰਦਾਰ ਨੂੰ ਬਠਿੰਡਾ ਸ਼ਹਿਰ ਤੋਂ ਟਿਕਟ ਮਿਲੀ ਹੈ, ਜੋ ਕਿ ਇੱਕ ਉੱਘੇ ਹਿੰਦੂ ਚਿਹਰੇ ਦੇ ਨਾਲ-ਨਾਲ ਇੱਕ ਜਾਣੇ-ਪਛਾਣੇ ਵਪਾਰੀ, ਟਰਾਂਸਪੋਰਟਰ ਅਤੇ ਖੇਤੀਬਾਜ਼ ਹਨ। ਵਰਨਣਯੋਗ ਹੈ ਕਿ ਉਨ੍ਹਾਂ ਦੇ ਪਿਤਾ ਦੇਵ ਰਾਜ ਨੰਬਰਦਾਰ ਨੇ ਵੀ 1985 ਵਿੱਚ ਬਠਿੰਡਾ ਤੋਂ ਚੋਣ ਲੜੀ ਸੀ। ਸਾਬਕਾ ਵਿਧਾਇਕ ਸਵਰਗੀ ਮੱਖਣ ਸਿੰਘ ਦੇ ਪੁੱਤਰ ਸਵੇਰਾ ਸਿੰਘ ਬਠਿੰਡਾ ਦਿਹਾਤੀ (ਰਿਜ਼ਰਵ) ਤੋਂ ਚੋਣ ਲੜਨਗੇ ਅਤੇ ਇਸ ਵੇਲੇ ਪੰਜਾਬ ਜਲ ਸਰੋਤ ਪ੍ਰਬੰਧਨ ਨਿਗਮ ਦੇ ਉਪ ਚੇਅਰਮੈਨ ਹਨ।


ਬੁਢਲਾਡਾ (ਰਾਖਵੀਂ) ਸੀਟ ਤੋਂ ਸੂਬੇਦਾਰ ਭੋਲਾ ਸਿੰਘ ਹਸਨਪੁਰ ਨੂੰ ਚੋਣ ਮੈਦਾਨ ਵਿੱਚ ਉਤਾਰਨ ਦਾ ਫੈਸਲਾ ਕੀਤਾ ਗਿਆ ਹੈ। ਉਸਨੇ 28 ਸਾਲ ਭਾਰਤੀ ਫੌਜ ਵਿੱਚ ਸੇਵਾ ਕੀਤੀ ਅਤੇ ਸਰਬਸੰਮਤੀ ਨਾਲ ਆਪਣੇ ਪਿੰਡ ਦਾ ਸਰਪੰਚ ਚੁਣਿਆ ਗਿਆ। ਬਰਨਾਲਾ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਮੈਂਬਰ ਅਤੇ ਤਿੰਨ ਵਾਰ ਨਗਰ ਕੌਂਸਲਰ ਰਹਿ ਚੁੱਕੇ ਧਰਮ ਸਿੰਘ ਫੌਜੀ ਭਦੌੜ (ਰਾਖਵੀਂ) ਸੀਟ ਤੋਂ ਚੋਣ ਲੜ ਰਹੇ ਹਨ। ਉਹ ਅਕਾਲੀ ਦਲ ਦੇ ਅਨੁਸੂਚਿਤ ਜਾਤੀ ਸੈੱਲ ਦੇ ਸਾਬਕਾ ਪ੍ਰਧਾਨ ਵੀ ਰਹਿ ਚੁੱਕੇ ਹਨ।


ਸਨੌਰ ਦੇ ਵਪਾਰੀ ਅਤੇ ਨੌਜਵਾਨ ਸਮਾਜ ਸੇਵੀ ਬਿਕਰਮਜੀਤ ਇੰਦਰ ਸਿੰਘ ਚਾਹਲ, ਜੋ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਅਤੇ ਸਲਾਹਕਾਰ ਹਨ, ਨੂੰ ਬੀ.ਆਈ.ਐਸ. ਲਈ ਨਾਮਜ਼ਦ ਕੀਤਾ ਗਿਆ ਹੈ। ਚਾਹਲ ਦੇ ਪੁੱਤਰ ਸ. ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਤੇ ਪੰਚਾਇਤ ਸੰਮਤੀ ਦੇ ਸਾਬਕਾ ਮੈਂਬਰ ਸੁਰਿੰਦਰ ਸਿੰਘ ਖੇੜਕੀ ਨੂੰ ਸਮਾਣਾ ਤੋਂ ਚੋਣ ਲੜਾਇਆ ਜਾ ਰਿਹਾ ਹੈ।ਗੁਰਦਾਸਪੁਰ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਸਾਬਕਾ ਮੀਤ ਪ੍ਰਧਾਨ ਤੇਜਿੰਦਰ ਸਿੰਘ ਰੰਧਾਵਾ ਉਰਫ਼ ਬਿਊਟੀ ਰੰਧਾਵਾ ਨੂੰ ਮਾਝਾ ਖੇਤਰ ਦੀ ਫਤਿਹਗੜ੍ਹ ਚੂੜੀਆਂ ਸੀਟ ਤੋਂ ਟਿਕਟ ਮਿਲੀ ਹੈ, ਜਦਕਿ ਸਾਬਕਾ ਵਿਧਾਇਕ ਅਤੇ ਜੰਗਲਾਤ ਨਿਗਮ ਅਤੇ ਬੈਕਫਿੰਕੋ ਦੇ ਸਾਬਕਾ ਚੇਅਰਮੈਨ ਹਰਜਿੰਦਰ ਸਿੰਘ ਠੇਕੇਦਾਰ ਨੂੰ ਅੰਮ੍ਰਿਤਸਰ ਤੋਂ ਟਿਕਟ ਦਿੱਤੀ ਗਈ ਹੈ। ਦੱਖਣੀ ਸੀਟ.


ਪਹਿਲੀ ਸੂਚੀ ਵਿੱਚ ਜਿਨ੍ਹਾਂ ਵਿਅਕਤੀਆਂ ਦੇ ਨਾਂ ਸ਼ਾਮਲ ਹਨ, ਉਹ ਹਨ- ਭੁਲੱਥ ਤੋਂ ਪੰਜਾਬ ਕਾਂਗਰਸ ਦੇ ਸਾਬਕਾ ਬੁਲਾਰੇ ਅਮਨਦੀਪ ਸਿੰਘ ਉਰਫ਼ ਗੋਰਾ ਗਿੱਲ। ਅਜੀਤਪਾਲ ਸਿੰਘ, ਨਕੋਦਰ ਤੋਂ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ। ਇਹ ਟਿਕਟ ਨਵਾਂਸ਼ਹਿਰ ਤੋਂ ਸਤਵੀਰ ਸਿੰਘ ਪੱਲੀ ਝਿੱਕੀ ਨੂੰ ਦਿੱਤੀ ਗਈ ਹੈ, ਜੋ ਕਿ ਨਵਾਂਸ਼ਹਿਰ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਹਨ ਅਤੇ ਇਸੇ ਜ਼ਿਲ੍ਹੇ ਦੇ ਯੂਥ ਕਾਂਗਰਸ ਦੇ ਪ੍ਰਧਾਨ ਰਹਿ ਚੁੱਕੇ ਹਨ।

ਪੰਜਾਬ ਲੋਕ ਕਾਂਗਰਸ ਵਲੋਂ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਸੂਚੀ ਜਾਰੀ ਦੇਖੋ ਇਥੇ

PUNJAB LOK CONGRESS LIST OF CANDIDATE

ਤੁਹਾਨੂੰ ਦੱਸ ਦੇਈਏ ਕਿ ਪੀ.ਐੱਲ.ਸੀ. ਸੂਬੇ ਵਿੱਚ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ (ਯੂਨਾਈਟਿਡ) ਮਿਲ ਕੇ ਚੋਣਾਂ ਲੜ ਰਹੇ ਹਨ। ਸੂਬੇ ਦੀਆਂ ਕੁੱਲ 117 ਸੀਟਾਂ ਵਿੱਚੋਂ ਪੀ.ਐਲ.ਸੀ. 37 ਸੀਟਾਂ ਉਸ ਦੇ ਹਿੱਸੇ ਆਈਆਂ ਹਨ। ਪਾਰਟੀ ਭਾਈਵਾਲਾਂ ਨਾਲ ਗੱਲਬਾਤ ਕਰ ਰਹੀ ਹੈ ਤਾਂ ਜੋ ਉਸ ਨੂੰ ਘੱਟੋ-ਘੱਟ ਪੰਜ ਹੋਰ ਸੀਟਾਂ ਮਿਲ ਸਕਣ। ਪੀ.ਐਲ.ਸੀ ਭਾਜਪਾ ਨੇ ਜਿੱਤੀਆਂ 37 ਸੀਟਾਂ ਵਿੱਚੋਂ 26 ਮਾਲਵਾ ਖੇਤਰ ਦੀਆਂ ਹਨ ਜਿੱਥੇ ਕੈਪਟਨ ਦਾ ਜ਼ਬਰਦਸਤ ਪ੍ਰਭਾਵ ਹੈ।

D.EL.Ed 2nd counseling schedule:ਡੀ.ਐਲ.ਐਡ. ਦਾਖਲੇ ਸਬੰਧੀ ਦੂਜੀ ਕਾਉਂਸਲਿੰਗ ਲਈ ਸ਼ਡਿਊਲ ਜਾਰੀ

 

ਡੀ.ਐਲ.ਐਡ. ਡਿਪਲੋਮਾ ਕੋਰਸ ਸੈਸ਼ਨ 2021-23 ਦੇ ਦਾਖਲੇ ਸਬੰਧੀ ਦੂਜੀ ਕਾਉਂਸਲਿੰਗ ਮਿਤੀ 27, 28, ਅਤੇ 29 ਜਨਵਰੀ 2022 ਨੂੰ ਕੀਤੀ ਜਾ ਰਹੀ ਹੈ, ਸਬੰਧੀ ਹੇਠ ਲਿਖੇ ਅਨੁਸਾਰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ:

 1) ਕਾਊਂਸਲਿੰਗ ਦੌਰਾਨ ਸਲੈਕਟਡ ਉਮੀਦਵਾਰ ਸੰਸਥਾ ਵਿੱਚ ਹਾਜਰ ਹੋਣ ਵਾਲੇ ਸਿੱਖਿਆਰਥੀਆਂ ਸਾਹਮਣੇ ਖਾਨੇ ਵਿੱਚ Yes' ਲਿਖਿਆ ਜਾਵੇ ਅਤੇ ਸੰਸਥਾ ਵਿੱਚ ਦਾਖਲਾ ਨਾ ਲੈਣ ਵਾਲੇ ਭਾਵ ਹਾਜਰ ਨਾ ਹੋਣ ਵਾਲੇ ਵਿਦਿਆਰਥੀਆਂ ਸਬੰਧੀ ਖਾਨੇ ਵਿੱਚ "No" ਲਿਖਦੇ ਹੋਏ ਸੂਚਨਾ ਅਪਡੇਟ ਕੀਤੀ ਜਾਵੇ। ਇਸ ਨੂੰ ਅਤਿ ਜਰੂਰੀ ਸਮਝਿਆ ਜਾਵੇ ਜੀ।

 2) ਡਾਇਟ ਪ੍ਰਿੰਸੀਪਲ ਡਾਇਟ ਅਤੇ ਆਪਣੇ ਅਧੀਨ ਆਉਂਦੇ ਪ੍ਰਾਈਵੇਟ ਕਾਲਜਾਂ ਦੀ ਆਨ-ਲਾਈਨ ਅਪਡੇਸ਼ਨ ਮਿਤੀ 01.02.2022 ਸਵੇਰੇ 10.00 ਵਜੇ ਤੱਕ ਮੁਕੰਮਲ ਕਰਨੀ ਯਕੀਨੀ ਬਣਾਏਗਾ ਅਤੇ ਮਿਤੀ 01.02.2022 ਨੂੰ ਸ਼ਾਮ 04.00 ਵਜੇ ਤੱਕ ਇਸ ਸਬੰਧੀ ਸਰਟੀਫਿਕੇਟ ਦੀ ਸਕੈਨਡ ਕਾਪੀ ਈ.ਮੇਲ scertaffiliation@punjabeducation.gov.in ਤੇ ਭੇਜੇਗਾ। 

 3) ਕਾਊਂਸਲਿੰਗ ਤਿੰਨ ਪੜਾਵਾਂ ਵਿੱਚ ਕਰਦੇ ਹੋਏ ਦਾਖਲਾ ਪ੍ਰਕਿਰਿਆ ਮੁਕੰਮਲ ਕੀਤੀ ਜਾਵੇਗੀ। 
 4) ਦਾਖਲਾ ਪ੍ਰਕਿਰਿਆ ਦੌਰਾਨ ਸੰਸਥਾਵਾਂ ਵਿੱਚ ਹਾਜਰ ਹੋਣ ਵਾਲੇ ਉਮੀਦਵਾਰਾਂ ਦਾ ਇਕੱਠ ਨਾ ਕੀਤਾ ਜਾਵੇ, ਉਮੀਦਵਾਰਾਂ ਨੂੰ ਤਰਤੀਬਵਾਰ ਅੰਦਰ ਬੁਲਾਇਆ ਜਾਵੇ। ਸਿਹਤ ਵਿਭਾਗ ਵੱਲ਼ ਕੋਵਿਡ -19 ਸਬੰਧੀ ਜਾਰੀ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ। ਸੈਨੀਟਾਈਜ਼ਰ , ਮਾਸਕ ਅਤੇ ਉਚਿਤ ਦੂਰੀ ਆਦਿ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਨੀ ਯਕੀਨੀ ਬਣਾਈ ਜਾਵੇ। ਇਸ ਸਬੰਧੀ ਕਿਸੇ ਪ੍ਰਕਾਰ ਦੀ ਲਾਪਰਵਾਹੀ ਨਾ ਵਰਤੀ ਜਾਵੇ। ਇਸ ਦੀ ਨਿਰੋਲ ਜਿੰਮੇਵਾਰੀ ਸਬੰਧਤ ਸੰਸਥਾ ਦੇ ਮੁਖੀ ਦੀ ਹੋਵੇਗੀ। 
 5) ਭਾਰਤ ਸਰਕਾਰ , ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦੀਆਂ ਕੋਡ-19 ਸਬੰਧੀ ਸਮੇਂ ਸਮੇਂ ਸਿਰ ਜਾਰੀ ਹਦਾਇਤਾਂ ਦੀ ਪਾਲਣਾ ਕਰਨੀ ਯਕੀਨੀ ਬਣਾਈ ਜਾਵੇ। 1

POLLING HELPLINE: ਪੋਲਿੰਗ ਕਰਮਚਾਰੀ ਆਪਣੀ ਵੋਟ ਕਿਵੇਂ ਪਾਉਣ, (FORM 12 AND 12A DETAILS)

ਪੋਲਿੰਗ ਕਰਮਚਾਰੀ ਆਪਣੀ ਵੋਟ ਕਿਵੇਂ ਪਾਉਣ, (FORM 12 AND 12A DETAILS) 


ਜੇਕਰ ਪੋਲਿੰਗ ਮੁਲਾਜ਼ਮਾਂ ਦੀ  ਡਿਊਟੀ ਦੂਸਰੇ ਹਲਕੇ ਵਿਚ ਹੈ ਤਾਂ ਫਾਰਮ 12 ਅਨੁਸਾਰ, 19 ਫਰਬਰੀ ਨੂੰ ਪੋਸਟਲ ਬੈਲਟ ਪ੍ਰਾਪਤ ਕਰੋੋ।   ਘੋਸ਼ਨਾ ਭਰ ਕੇ ਅਟੈਸਟ ਕਰਵਾਓ, ਬੈਲਟ ‘ਤੇ ਸਹੀ ਦਾ ਨਿਸ਼ਾਨ ਲਗਾਓ ਬੈਲਟ ਛੋਟੇ ਲਿਫਾਫੇ ਵਿਚ ਪਾ ਕੇ ਬੰਦ ਕਰੋ ਬੈਲਟ ਵਾਲਾ ਲਿਫਾਫਾ ਅਤੇ ਘੋਸ਼ਨਾ R੦ ਦਾ ਪਤਾ ਲਿਖੇ ਲਿਫਾਫੇ ਵਿਚ ਪਾ ਕੇ ਪੋਸਟ ਕਰੋ ਗਿਣਤੀ ਸ਼ੁਰੂ ਹੋਣ ਤੋਂ ਪਹਿਲਾਂ ਪਹੁੰਚ ਜਾਵੇ ।


  • ਤੁਹਾਡੀ ਆਪਣੀ ਵੋਟ:   ਜੇਕਰ ਡਿਊਟੀ ਆਪਣੇ ਹਲਕੇ ਵਿਚ ਹੈ ਤਾਂ ਫਾਰਮ 12A ਭਰੋ - 

EDC : 19 ਫਰਬਰੀ ਨੂੰ EDC  ਪ੍ਰਾਪਤ ਕਰੋ.
 EDc ਸੰਭਾਲ ਕੇ ਰੱਖੋ ਪੋਲਿੰਗ ਵਾਲੇ ਦਿਨ ਵੋਟ ਪਾਉਣ ਲਈ ਪ੍ਰਜ਼ਾਈਡਿੰਗ ਅਫਸਰ ਨੂੰ ਦਿਓ ਅਤੇ EVM ‘ਤੇ ਵੋਟ ਪਾਓ।

EDC -ELECTION DUTY CERTIFICATE

BALLOT PAPER


Also read;


 

NVS RECRUITMENT 2022: ਨਵੋਦਿਆ ਵਿਦਿਆਲਿਆ ਸਮਿਤੀ ਦੁਆਰਾ 1925 ਅਸਾਮੀਆਂ ਤੇ ਭਰਤੀ, ਜਲਦੀ ਕਰੋ ਅਪਲਾਈ

 NVS RECRUITMENT 2022: ਨਵੋਦਿਆ ਵਿਦਿਆਲਿਆ ਸਮਿਤੀ (NVS) ਦੁਆਰਾ ਗਰੁੱਪ A, B ਅਤੇ C ਦੀਆਂ ਅਸਾਮੀਆਂ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ।NVS RECRUITMENT  2022 POST DETAILS SEE HERE

 ਨੋਟੀਫਿਕੇਸ਼ਨ ਅਨੁਸਾਰ ਸਹਾਇਕ ਕਮਿਸ਼ਨਰ, ਫੀਮੇਲ ਸਟਾਫ ਨਰਸ, ਸਹਾਇਕ ਸੈਕਸ਼ਨ ਅਫਸਰ, ਆਡਿਟ ਸਹਾਇਕ ਜੂਨੀਅਰ ਅਨੁਵਾਦ ਅਫਸਰ, ਜੂਨੀਅਰ ਇੰਜੀਨੀਅਰ, ਸਟੈਨੋਗ੍ਰਾਫਰ, ਕੰਪਿਊਟਰ ਆਪਰੇਟਰ, ਕੇਟਰਿੰਗ ਸਹਾਇਕ, ਜੂਨੀਅਰ ਸਕੱਤਰੇਤ ਸਹਾਇਕ, ਇਲੈਕਟ੍ਰੀਸ਼ੀਅਨ ਕਮ ਪਲੰਬਰ, ਲੈਬ ਅਟੈਂਡੈਂਟ, ਮੈਸ ਹੈਲਪਰ ਅਤੇ ਮਲਟੀ ਟਾਸਕਿੰਗ ਸਟਾਫ ਦੀਆਂ ਵੱਖ-ਵੱਖ 1925 ਅਸਾਮੀਆਂ 'ਤੇ ਸਰਕਾਰੀ ਭਰਤੀ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ।

QUALIFICATION DETAILS FOR NVS RECRUITMENT 2022 

 ਇਨ੍ਹਾਂ ਅਸਾਮੀਆਂ ਲਈ 8ਵੀਂ, 10ਵੀਂ, 12ਵੀਂ ਪਾਸ, ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਉਮੀਦਵਾਰ ਅਪਲਾਈ ਕਰ ਸਕਦੇ ਹਨ। ਯੋਗ ਅਤੇ ਦਿਲਚਸਪੀ ਰੱਖਣ ਵਾਲੇ ਉਮੀਦਵਾਰ NVS ਦੀ ਅਧਿਕਾਰਤ ਵੈੱਬਸਾਈਟ ਰਾਹੀਂ 12 ਜਨਵਰੀ 2022 ਤੋਂ 10 ਫਰਵਰੀ 2022 ਤੱਕ ਆਨਲਾਈਨ ਮੋਡ ਰਾਹੀਂ NVS ਨਾਨ ਟੀਚਿੰਗ ਔਨਲਾਈਨ ਫਾਰਮ 2022 ਜਮ੍ਹਾਂ ਕਰ ਸਕਦੇ ਹਨ।


NVS RECRUITMENT OFFICIAL NOTIFICATION PDF DOWNLOAD HERE

 NVS ਭਰਤੀ 2022 ਲਈ NVS ਨੋਟੀਫਿਕੇਸ਼ਨ ਨਵੋਦਿਆ ਵਿਦਿਆਲਿਆ ਸਮਿਤੀ ਦੀ ਅਧਿਕਾਰਤ ਵੈੱਬਸਾਈਟ https://navodaya.gov.in/ 'ਤੇ ਉਪਲਬਧ ਹੈ। ਨੋਟੀਫਿਕੇਸ਼ਨ ਹੇਠਾਂ ਦਿੱਤੇ ਲਿੰਕ ਤੇ ਡਾਉਨਲੋਡ ਕਰੋ।NVS RECRUITMENT 2022: SELECTION PROCESS 

ਨਵੋਦਿਆ ਵਿਦਿਆਲਿਆ ਭਰਤੀ 2022 ਆਨਲਾਈਨ ਅਰਜ਼ੀ ਫਾਰਮ

ਉਮੀਦਵਾਰਾਂ ਦੀ ਚੋਣ NVS ਦੀਆਂ ਵੱਖ-ਵੱਖ ਅਸਾਮੀਆਂ ਲਈ ਆਨਲਾਈਨ ਲਿਖਤੀ ਪ੍ਰੀਖਿਆ ਦੇ ਆਧਾਰ 'ਤੇ ਕੀਤੀ ਜਾਵੇਗੀ। NVS ਦੁਆਰਾ ਜਾਰੀ ਨੋਟੀਫਿਕੇਸ਼ਨ ਦੇ ਅਧਾਰ 'ਤੇ, ਪ੍ਰੀਖਿਆ ਦੀ ਮਿਤੀ 09 ਤੋਂ 11 ਮਾਰਚ 2022 ਤੱਕ ਹੈ। ਯੋਗ ਉਮੀਦਵਾਰ ਜਿਨ੍ਹਾਂ  ਆਖਰੀ ਮਿਤੀ ਤੋਂ ਪਹਿਲਾਂ NVS ਭਾਰਤੀ 2022 ਲਈ ਅਰਜ਼ੀ ਦੇ ਸਕਦੇ ਹਨ। ਹੋਰ ਜਾਣਕਾਰੀ ਜਿਵੇਂ ਕਿ ਵਿਦਿਅਕ ਯੋਗਤਾ, ਉਮਰ ਸੀਮਾ, ਚੋਣ ਪ੍ਰਕਿਰਿਆ, ਫੀਸਾਂ, ਮਹੱਤਵਪੂਰਨ ਤਾਰੀਖਾਂ, ਨੋਟੀਫਿਕੇਸ਼ਨ ਪੀਡੀਐਫ ਡਾਊਨਲੋਡ ਕਰੋ ਅਤੇ ਔਨਲਾਈਨ ਅਪਲਾਈ ਕਰੋ ਲਿੰਕ ਇਸ ਪੰਨੇ 'ਤੇ ਹੇਠਾਂ ਦਿੱਤਾ ਗਿਆ ਹੈ।


Telegram'ਤੇ ਸਰਕਾਰੀ ਨੌਕਰੀਆਂ ਅਤੇ ਹੋਰ ਅਪਡੇਟ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ, ਤੁਸੀਂ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਗਰੁੱਪ ਵਿੱਚ ਸ਼ਾਮਲ ਹੋ ਸਕਦੇ ਹੋ, ਇੱਥੇ ਕਲਿੱਕ ਕਰੋ 


NVS ਭਾਰਤੀ 2022 NVS ਭਾਰਤੀ 2022 

ਵਿਭਾਗ ਦਾ ਨਾਮ ਨਵੋਦਿਆ ਵਿਦਿਆਲਿਆ ਸਮਿਤੀ (NVS)

ਪੋਸਟ ਦਾ ਨਾਮ ਅਸਿਸਟੈਂਟ ਕਮਿਸ਼ਨਰ, ਫੀਮੇਲ ਸਟਾਫ ਨਰਸ, ਲੈਬ ਅਟੈਂਡੈਂਟ, ਮੈਸ ਹੈਲਪਰ,ਅਤੇ ਮਲਟੀ ਟਾਸਕਿੰਗ ਸਟਾਫ ਅਤੇ ਹੋਰ ਪੋਸਟਾਂ

NVS RECRUITMENT QUALIFICATION DETAILS

ਯੋਗਤਾ 8ਵੀਂ/10ਵੀਂ/12ਵੀਂ/ਗ੍ਰੈਜੂਏਸ਼ਨ/ਪੋਸਟ ਗ੍ਰੈਜੂਏਸ਼ਨ

ਕੁੱਲ ਅਸਾਮੀਆਂ 1925 ਅਸਾਮੀਆਂ 


LAST DATE FOR APPLYING NVS RECRUITMENT 2022 

ਔਨਲਾਈਨ ਅਰਜ਼ੀ 12/01/2022 ਤੋਂ ਸ਼ੁਰੂ ਹੁੰਦੀ ਹੈ

ਆਖਰੀ ਮਿਤੀ 10/02/2022

NVS RECRUITMENT 2022 , SALARY 

NVS ਵੱਖ-ਵੱਖ ਅਸਾਮੀਆਂ ਦੀ ਭਰਤੀ 2022 ਦੇ ਵੇਰਵੇ

ਪੋਸਟ ਦਾ ਨਾਮ.     ਕੁੱਲ ਪੋਸਟਾਂ.    ਤਨਖਾਹ

ਸਹਾਇਕ ਕਮਿਸ਼ਨਰ 7 ਅਸਾਮੀਆਂ 67700-209200/-

ਫੀਮੇਲ ਸਟਾਫ ਨਰਸ 82 ਅਸਾਮੀਆਂ 44900-142400/-

ਸਹਾਇਕ ਸੈਕਸ਼ਨ ਅਫਸਰ 10 ਅਸਾਮੀਆਂ 35400-112400/-

ਆਡਿਟ ਅਸਿਸਟੈਂਟ 11 ਅਸਾਮੀਆਂ 35400-112400/-

ਜੂਨੀਅਰ ਅਨੁਵਾਦ ਅਧਿਕਾਰੀ 4 ਅਸਾਮੀਆਂ 35400-112400/-

ਜੂਨੀਅਰ ਇੰਜੀਨੀਅਰ ਸਿਵਲ 1 ਪੋਸਟ 29200-92300/-

ਸਟੈਨੋਗ੍ਰਾਫਰ 22 ਅਸਾਮੀਆਂ 25500-81100/-

ਕੰਪਿਊਟਰ ਆਪਰੇਟਰ 4 ਅਸਾਮੀਆਂ 25500-81100/-

ਕੇਟਰਿੰਗ ਅਸਿਸਟੈਂਟ 87 ਅਸਾਮੀਆਂ 25500-81100/-

ਜੂਨੀਅਰ ਸਕੱਤਰੇਤ ਸਹਾਇਕ 630 ਅਸਾਮੀਆਂ 19900-63200/-

ਇਲੈਕਟ੍ਰੀਸ਼ੀਅਨ ਕਮ ਪਲੰਬਰ 273 ਅਸਾਮੀਆਂ 19900-63200/-

ਲੈਬ ਅਟੈਂਡੈਂਟ 142 ਅਸਾਮੀਆਂ 18000-56900/-

ਮੈਸ ਹੈਲਪਰ 629 ਪੋਸਟਾਂ 18000-56900/-

ਮਲਟੀ ਟਾਸਕਿੰਗ ਸਟਾਫ਼ 23 ਅਸਾਮੀਆਂ 18000-56900/-

ਕੁੱਲ ਅਸਾਮੀਆਂ 1925 ਅਸਾਮੀਆਂ 

AGE AND QUALIFICATION FOR NVS RECRUITMENT 2022


NVS ਭਰਤੀ 2022 ਸਿੱਖਿਆ ਯੋਗਤਾ ਅਤੇ ਉਮਰ ਸੀਮਾ

ਪੋਸਟ ਦਾ ਨਾਮ  : ਵਿਦਿਅਕ ਯੋਗਤਾ ਅਧਿਕਤਮ ਉਮਰ ਸੀਮਾ

ਮਲਟੀ ਟਾਸਕਿੰਗ ਸਟਾਫ਼: 10ਵੀਂ ਪਾਸ 18-30 ਸਾਲ

ਮੈਸ ਹੈਲਪਰ: 10ਵੀਂ ਪਾਸ 18-30 ਸਾਲ

ਲੈਬ ਅਟੈਂਡੈਂਟ: 10ਵੀਂ ਅਤੇ ਡਿਪਲੋਮਾ ਇਨ ਲੈਬਾਰਟਰੀ ਟੈਕਨੀਸ਼ੀਅਨ

ਜਾਂ

12ਵੀਂ ਪਾਸ ਸਾਇੰਸ ਵਿਸ਼ੇ ਨਾਲ 18-30 ਸਾਲ

ਸਹਾਇਕ ਕਮਿਸ਼ਨਰ: ਮਾਸਟਰ ਡਿਗਰੀ ਜਾਂ 45 ਸਾਲਾਂ ਦੇ ਤਜ਼ਰਬੇ ਨਾਲ ਗ੍ਰੈਜੂਏਸ਼ਨ

ਫੀਮੇਲ ਸਟਾਫ ਨਰਸ :35 ਸਾਲ ਨਰਸਿੰਗ ਵਿੱਚ ਸਰਟੀਫਿਕੇਟ, ਡਿਪਲੋਮਾ ਅਤੇ ਡਿਗਰੀ ਦੇ ਨਾਲ 12ਵੀਂ

ਸਹਾਇਕ ਸੈਕਸ਼ਨ ਅਫਸਰ: 18-30 ਸਾਲ ਕਿਸੇ ਵੀ ਅਨੁਸ਼ਾਸਨ ਵਿੱਚ ਗ੍ਰੈਜੂਏਸ਼ਨ

ਆਡਿਟ ਅਸਿਸਟੈਂਟ ਕਾਮਰਸ ਗ੍ਰੈਜੂਏਸ਼ਨ: 18-30 ਸਾਲ

ਜੂਨੀਅਰ ਅਨੁਵਾਦ ਅਧਿਕਾਰੀ ਮਾਸਟਰ: ਡਿਗਰੀ 32 ਸਾਲ

ਜੂਨੀਅਰ ਇੰਜੀਨੀਅਰ; ਸਿਵਲ ਡਿਗਰੀ ਜਾਂ ਸਿਵਲ ਇੰਜੀਨੀਅਰਿੰਗ ਵਿੱਚ ਡਿਪਲੋਮਾ 35 ਸਾਲ ਸ਼ਾਰਟਹੈਂਡ ਸਪੀਡ 80 WPM ਅਤੇ ਅੰਗਰੇਜ਼ੀ ਟਾਈਪਿੰਗ 40 WPM 18-27 ਸਾਲ 

ਕੰਪਿਊਟਰ ਆਪਰੇਟਰ:  ਕਿਸੇ ਵੀ ਅਨੁਸ਼ਾਸਨ ਵਿੱਚ ਗ੍ਰੈਜੂਏਸ਼ਨ ਅਤੇ ਇੱਕ ਸਾਲ ਦਾ ਕੰਪਿਊਟਰ ਡਿਪਲੋਮਾ 18-30 ਸਾਲ

ਕੇਟਰਿੰਗ ਅਸਿਸਟੈਂਟ 10ਵੀਂ ਜਾਂ 12ਵੀਂ ਨਾਲ ਡਿਪਲੋਮਾ ਇਨ ਕੇਟਰਿੰਗ 35 ਸਾਲ

ਜੂਨੀਅਰ ਸਕੱਤਰੇਤ ਸਹਾਇਕ 12ਵੀਂ ਪਾਸ ਅਤੇ ਅੰਗਰੇਜ਼ੀ ਜਾਂ ਹਿੰਦੀ ਟਾਈਪਿੰਗ ਦਾ ਗਿਆਨ 18-27 ਸਾਲ

ਇਲੈਕਟ੍ਰੀਸ਼ੀਅਨ ਕਮ ਪਲੰਬਰ:  ਇਲੈਕਟ੍ਰੀਸ਼ੀਅਨ ਜਾਂ 02 ਸਾਲਾਂ ਦੇ ਤਜ਼ਰਬੇ ਵਾਲਾ ਪਲੰਬਰ 

NVS RECRUITMENT EXAMINATION FEES

ਨਵੋਦਿਆ ਵਿਦਿਆਲਿਆ ਖਾਲੀ 2022 ਪ੍ਰੀਖਿਆ ਫੀਸ 

1500/- ਸਹਾਇਕ ਕਮਿਸ਼ਨਰ ਲਈ

750/- ਲੈਬ ਅਟੈਂਡੈਂਟ, ਮੈਸ ਹੈਲਪਰ ਅਤੇ ਮਲਟੀ ਟਾਸਕਿੰਗ ਸਟਾਫ ਲਈ

1200/- ਮਹਿਲਾ ਸਟਾਫ ਨਰਸ ਲਈ

1000/- ਹੋਰ ਸਾਰੀਆਂ ਅਸਾਮੀਆਂ ਲਈ

SC/ST/PWD 0/-


NVS RECRUITMENT 2022: LAST DATE FOR APPLYING ONLINE

NVS ਭਾਰਤੀ 2022 ਔਨਲਾਈਨ ਫਾਰਮ ਦੀ ਸ਼ੁਰੂਆਤ ਅਤੇ ਆਖਰੀ ਮਿਤੀ

ਪੜਾਅ ਦੀ ਮਿਤੀ

ਨੋਟੀਫਿਕੇਸ਼ਨ PDF ਜਾਰੀ ਕੀਤੀ:  ਮਿਤੀ 12 ਜਨਵਰੀ 2022

ਔਨਲਾਈਨ ਅਰਜ਼ੀ ਦੀ ਸ਼ੁਰੂਆਤੀ:  ਮਿਤੀ 12 ਜਨਵਰੀ 2022

ਆਖਰੀ ਮਿਤੀ 10 ਫਰਵਰੀ 2022

ਪ੍ਰੀਖਿਆ ਦੀ ਮਿਤੀ 09-11 ਮਾਰਚ 2022


DISTRICT WISE GOVT  JOBS IN PUNJAB

JOBS IN JALANDHAR 

HOW TO APPLY NVS RECRUITMENT

ਸਭ ਤੋਂ ਪਹਿਲਾਂ NVS ਦੀ ਅਧਿਕਾਰਤ ਵੈੱਬਸਾਈਟ 'ਤੇ ਲੌਗ ਇਨ ਕਰੋ।

★ ਉਸ ਤੋਂ ਬਾਅਦ “NVS Bharti 2022 Notification PDF” ਲਿੰਕ 'ਤੇ ਕਲਿੱਕ ਕਰੋ ਅਤੇ ਇਸਨੂੰ ਧਿਆਨ ਨਾਲ ਪੜ੍ਹੋ।

★ ਹੁਣ "ਆਨਲਾਈਨ ਅਪਲਾਈ ਕਰੋ" ਲਿੰਕ 'ਤੇ ਕਲਿੱਕ ਕਰੋ।

★ ਸਾਰੇ ਨਿੱਜੀ ਅਤੇ ਹੋਰ ਵੇਰਵਿਆਂ ਨੂੰ ਧਿਆਨ ਨਾਲ ਭਰੋ।

★ ਲੋੜੀਂਦੇ ਦਸਤਾਵੇਜ਼ ਅਪਲੋਡ ਕਰੋ ਅਤੇ ਫੀਸ ਦਾ ਭੁਗਤਾਨ ਆਨਲਾਈਨ ਕਰੋ।

★ ਜਾਂਚ ਕਰੋ ਕਿ ਕੀ ਸਾਰੇ ਵੇਰਵੇ ਸਹੀ ਹਨ ਜਾਂ ਨਹੀਂ।

★ ਅੰਤ ਵਿੱਚ ਔਨਲਾਈਨ ਅਰਜ਼ੀ ਫਾਰਮ ਜਮ੍ਹਾਂ ਕਰੋ।

★ ਸਾਰੇ ਰਜਿਸਟ੍ਰੇਸ਼ਨ ਵੇਰਵਿਆਂ ਨੂੰ ਨੋਟ ਕਰੋ ਅਤੇ ਅਰਜ਼ੀ ਫਾਰਮ ਦੀ ਹਾਰਡ ਕਾਪੀ ਪ੍ਰਿੰਟ ਕਰੋ।

NVS RECRUITMENT IMPORTANT LINKS 

NVS ਵੈਕੈਂਸੀ 2022 ਐਪਲੀਕੇਸ਼ਨ ਫਾਰਮ ਲਿੰਕ

Official notification ਵਿਭਾਗੀ ਇਸ਼ਤਿਹਾਰ  LINK 

 ਆਨਲਾਈਨ ਅਪਲਾਈ ਕਰੋ LINK HERE 

OFFICIAL WEBSITE https://navodaya.gov.in/.

ਸਾਡੇ ਟੈਲੀਗ੍ਰਾਮ ਚੈਨਲ ਨਾਲ ਜੁੜੋ 


NVS Bharti 2022 ਮਹੱਤਵਪੂਰਨ ਸਵਾਲ

Q.1: ਨਵੋਦਿਆ ਵਿਦਿਆਲਿਆ ਭਰਤੀ ਫਾਰਮ ਭਰਨ ਦੀ ਆਖਰੀ ਮਿਤੀ ਕੀ ਹੈ? ( What is the last date for applications nvs recruitment?) 

ਉੱਤਰ: NVS ਫਾਰਮ ਭਰਨ ਦੀ ਆਖਰੀ ਮਿਤੀ 10 ਫਰਵਰੀ 2022 ਹੈ।


Q.2: NVS ਭਰਤੀ ਆਨਲਾਈਨ ਫਾਰਮ ਲਈ ਅਧਿਕਾਰਤ ਵੈੱਬਸਾਈਟ ਕਿਹੜੀ ਹੈ? 

Which is the official website to fill online form 

ਜਵਾਬ: https://navodaya.gov.in/ ਔਨਲਾਈਨ ਫਾਰਮ ਜਮ੍ਹਾਂ ਕਰਨ ਲਈ ਅਧਿਕਾਰਤ ਵੈੱਬਸਾਈਟ ਹੈ।


Q.3: NVS ਅਸਾਮੀਆਂ ਲਈ ਵਿਦਿਅਕ ਯੋਗਤਾ ਅਤੇ ਉਮਰ ਸੀਮਾ ਕੀ ਹੈ? 

What is the age and qualifications for nvs recruitment 2022

ਉੱਤਰ: 10ਵੀਂ, 12ਵੀਂ ਅਤੇ ਗ੍ਰੈਜੂਏਸ਼ਨ ਅਤੇ ਪੋਸਟ ਗ੍ਰੈਜੂਏਟ ਪਾਸ ਉਮੀਦਵਾਰ ਆਨਲਾਈਨ ਅਪਲਾਈ ਕਰ ਸਕਦੇ ਹਨ।


Q.4: NVS ਭਾਰਤੀ 2022 ਵਿੱਚ ਤਨਖਾਹ ਕੀ ਹੈ?

What is the salary of nvs recruitment 2022

ਉੱਤਰ: ਵੱਖ-ਵੱਖ ਅਸਾਮੀਆਂ ਲਈ ਤਨਖਾਹ 18000 ਤੋਂ 209200 ਤੱਕ ਹੈ।

ਪੰਜਾਬ ਵਿੱਚ, ਰੋਜ਼ਾਨਾ ਕੇਸ 8 ਹਜ਼ਾਰ ਦੇ ਨੇੜੇ ਪਹੁੰਚੇ, 22 ਜਨਵਰੀ ਨੂੰ ਜ਼ਿਲ੍ਹਾ ਵਾਇਜ਼ ਮਰੀਜ਼ਾਂ ਦਾ ਵੇਰਵਾ

 ਰੋਜ਼ਾਨਾ ਕੇਸ 8 ਹਜ਼ਾਰ ਦੇ ਨੇੜੇ ਪਹੁੰਚ ਗਏ ਹਨ


ਪੰਜਾਬ 'ਚ ਹੁਣ ਰੋਜ਼ਾਨਾ ਕੋਰੋਨਾ ਦੇ ਨਵੇਂ ਮਾਮਲੇ 8 ਹਜ਼ਾਰ ਦੇ ਕਰੀਬ ਪਹੁੰਚ ਗਏ ਹਨ। 19 ਜਨਵਰੀ ਨੂੰ 7,849, ਫਿਰ 20, 7,986 ਅਤੇ 21 ਨੂੰ 7,792 ਨਵੇਂ ਮਾਮਲੇ ਸਾਹਮਣੇ ਆਏ। 22 ਜਨਵਰੀ ਨੂੰ ਇਹ ਅੰਕੜਾ 7,699 ਤੱਕ ਪਹੁੰਚ ਗਿਆ। ਪੰਜਾਬ ਵਿੱਚ ਇਸ ਸਮੇਂ 48,564 ਐਕਟਿਵ ਕੇਸ ਹਨ।

22 ਜਨਵਰੀ ਨੂੰ ਜ਼ਿਲ੍ਹਾ ਵਾਇਜ਼ ਕਰੋਨਾ ਪਾਜ਼ਿਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ

TERM 1 RESULT DOWNLOAD HERE: ਟਰਮ 1 ਦਾ ਨਤੀਜਾ ਇਸ ਹਫਤੇ, ਇੰਜ ਕਰੋ ਡਾਊਨਲੋਡ

CBSE TERM 1 RESULT DOWNLOAD HERE 
ਟਰਮ-1 ਦਾ ਨਤੀਜਾ ਜਨਵਰੀ ਦੇ ਆਖ਼ਰੀ ਹਫ਼ਤੇ 'ਚ 


 ਨਵੀਂ ਦਿੱਲੀ : ਸੀਬੀਐੱਸਈ ਦੀਆਂ 10ਵੀਂ ਤੇ 12ਵੀਂ ਦੀ ਟਰਮ-1 ਦੀਆਂ ਬੋਰਡ ਪ੍ਰੀਖਿਆਵਾਂ ਦੇ ਨਤੀਜੇ ਦਾ ਵਿਦਿਆਰਥੀ  ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਸੀਬੀਐੱਸਈ ਦੇ  ਅਧਿਕਾਰੀਆਂ ਦਾ ਕਹਿਣਾ ਹੈ ਕਿ ਵਿਦਿਆਰਥੀਆਂ ਦੇ ਪ੍ਰਦਰਸ਼ਨ ਦੀ ਸਮੀਖਿਆ ਕੀਤੀ ਜਾ ਰਹੀ ਹੈ।  ਟਰਮ 1   ਪ੍ਰੀਖਿਆ ਚ ਹੱਲ ਕੀਤੇ ਸਵਾਲਾਂ ਦੇ ਆਧਾਰ 'ਤੇ ਜਨਵਰੀ ਦੇ ਆਖ਼ਰੀ ਹਫ਼ਤੇ ਤੱਕ, (ਭਾਵ 28 ਜਨ਼ਵਰੀ ਤੱਕ)  ਵਿਦਿਆਰਥੀਆਂ ਦੇ ਪ੍ਰਦਰਸ਼ਨ ਬਾਰੇ ਦੱਸਿਆ ਜਾ ਸਕਦਾ ਹੈ।ਇਸ ਪ੍ਰੀਖਿਆ ਦਾ ਕੋਈ ਵੱਖਰਾ ਨਤੀਜਾ ਜਾਰੀ ਨਹੀਂ ਕੀਤਾ ਜਾਵੇਗਾ। 

CBSE TERM 1 RESULT DOWNLOAD HERE


ਟਰਮ-2 ਦੀ ਪ੍ਰੀਖਿਆ ਹੋਣ ਤੋਂ ਬਾਅਦ ਦੋਵੇਂ ਪ੍ਰੀਖਿਆਵਾਂ 'ਚ ਹਾਸਲ ਨੰਬਰਾਂ ਦੇ ਆਧਾਰ 'ਤੇ ਨਤੀਜਾ ਜਾਰੀ ਕੀਤਾ ਜਾਵੇਗਾ। ਇਸ ਵਾਰ ਸੀਬੀਐੱਸਈ ਨੇ ਸੈਸ਼ਨ 2021-22 ਲਈ 10ਵੀਂ ਅਤੇ 12 ਵੀਂ ਬੋਰਡ ਪ੍ਰੀਖਿਆ ਨੂੰ ਦੋ ਟਰਮਾਂ ਚ ਵੰਡਿਆ ਹੈ। 

ਟਰਮ-2 ਦੀ ਪ੍ਰੀਖਿਆ ਹੋਣ ਤੋਂ ਬਾਅਦ ਦੋਵੇਂ ਪ੍ਰੀਖਿਆਵਾਂ ’ਚ ਹਾਸਲ ਨੰਬਰਾਂ ਦੇ ਆਧਾਰ ਤੇ ਨਤੀਜਾ ਜਾਰੀ ਕੀਤਾ ਜਾਵੇਗਾ।


HOW TO DOWNLOAD CBSE TERM 01 RESULT :
ਵਿਦਿਆਰਥੀਆਂ ਨੂੰ ਆਪਣਾ ਨਤੀਜਾ ਡਾਊਨਲੋਡ ਕਰਨ ਲਈ ਸੀਬੀਐਸਈ ਦੀ ਵੈਬਸਾਈਟ ਤੇ ਜਾਣ ਉਪਰੰਤ ਰੋਲ ਨੰਬਰ ਭਰਨ , ਤੇ ਆਪਣਾ ਨਤੀਜਾ ਚੈਕ ਕਰ ਸਕਦੇ ਹਨ। Official website click here. ਆਫਿਸਿਅਲ ਵੈਬਸਾਈਟ ਤੇ ਜਾਣ ਉਪਰੰਤ , ਕਲਿੱਕ ਕਰੋ 

ਇਸ ਉਪਰੰਤ ਵਿਦਿਆਰਥੀ ਆਪਣੇ ਰੋਲ ਨੰਬਰ ਭਰ ਕੇ ਨਤੀਜਾ ਡਾਊਨਲੋਡ ਕਰ ਸਕਦੇ ਹਨ। 

RECENT UPDATES

Today's Highlight