SCHOOL CLOSED: ਪੰਜਾਬ ਸਰਕਾਰ ਵੱਲੋਂ ਸਕੂਲਾਂ ਨੂੰ ਮੁੜ ਖੋਲਣ ਦਾ ਫੈਸਲਾ ਹੁਣ 25 ਜਨਵਰੀ ਨੂੰ



 ਪੰਜਾਬ ਵਿਚ ਕਰੋਨਾ ਦੇ ਲਗਾਤਾਰ ਕੇਸਾਂ ਵਿੱਚ ਵਾਧਾ ਹੋਇਆ ਹੈ। ਕਰੋਨਾ ਦੇ ਚਲਦਿਆਂ ਪੰਜਾਬ ਸਰਕਾਰ ਵੱਲੋਂ ਸਮੂਹ ਸਕੂਲਾਂ ਵਿੱਚ ਛੁਟੀਆਂ ਦਾ ਐਲਾਨ ਕੀਤਾ ਗਿਆ ਹੈ। ਇਹ ਛੁੱਟੀਆਂ 25 ਜਨਵਰੀ ਤੱਕ ਕੀਤੀਆਂ ਹਨ।


 ਪੰਜਾਬ ਸਰਕਾਰ ਵੱਲੋਂ  15 ਜਨਵਰੀ ਨੂੰ ਵਿਦਿਆਰਥੀਆਂ ਲਈ ਸਕੂਲਾਂ ਨੂੰ   ਮੁੜ ਬੰਦ ਰੱਖਣ ਦਾ  ਫੈਸਲਾ ਕੀਤਾ ਗਿਆ । ਕਰੋਨਾ ਦੇ ਕੇਸਾਂ ਦੀ ਗਿਣਤੀ ਪੰਜਾਬ ਵਿੱਚ ਲਗਾਤਾਰ ਵਧ ਰਹੀ ਹੈ, 14 ਜਨਵਰੀ ਨੂੰ ਵੀ ਪੰਜਾਬ ਵਿੱਚ  7700ਦੇ ਕਰੀਬ  ਕਰੋਨਾ ਪਾਜ਼ਿਟਿਵ ਮਰੀਜ਼ ਪਾਏ ਗਏ ਹਨ। ਕਰੋਨਾ ਦੇ ਵੱਧ ਰਹੇ ਮਾਮਲਿਆਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਸਕੂਲਾਂ ਨੂੰ ਵਿਦਿਆਰਥੀਆਂ ਲਈ ਮੁੜ ਖੋਲਣ ਦਾ ਫੈਸਲਾ 25 ਜਨਵਰੀ ਨੂੰ ਕਰੇਗੀ।  


ਇਸ ਸਬੰਧੀ ਹੁਕਮ ਜਾਰੀ ਕੀਤੇ ਹਨ ਅਪਲੋਡ ਕਰ ਦਿੱਤੇ ਗਏ ਹਨ, ਪੜ੍ਹਨ ਲਈ ਇੱਥੇ ਕਲਿੱਕ ਕਰੋ।


PUNJAB ELECTION 2022: ਚੋਣ ਕਮਿਸ਼ਨ ਵੱਲੋਂ ਰੈਲੀਆਂ ਅਤੇ ਰੋਡ ਸੋਅ ਤੇ 22 ਜਨਵਰੀ ਤੱਕ ਲਗਾਈ ਪਾਬੰਦੀ

 

CORONA BREAKING: ਪੰਜਾਬ ਸਰਕਾਰ ਵੱਲੋਂ 25 ਜਨਵਰੀ ਤੱਕ ਕਰੋਨਾ ਪਾਬੰਦੀਆਂ ਲਾਗੂ

 

Download complete covid restrictions here

BIG BREAKING: ਪੰਜਾਬ ਸਰਕਾਰ ਵੱਲੋਂ 15 ਜਨਵਰੀ ਤੋਂ ਲਗਾਈਆਂ ਕਰੋਨਾ ਪਾਬੰਦੀਆਂ

 ਦੇਸ਼ 'ਚ ਕੋਰੋਨਾ ਦੇ ਨਵੇਂ ਵੇਰੀਐਂਟ ਓਮਾਈਕ੍ਰੋਨ ਨੂੰ ਲੈ ਕੇ ਸਰਕਾਰ ਹਰਕਤ 'ਚ ਆ ਗਈ ਹੈ। ਇਸ ਕਾਰਨ ਪਹਿਲਾਂ ਵੀ ਕਈ ਰਾਜਾਂ ਵਿੱਚ ਲੌਕਡਾਊਨ ਲਗਾਇਆ ਜਾ ਚੁੱਕਾ ਹੈ। ਹੁਣ ਪੰਜਾਬ ਸਰਕਾਰ ਨੇ ਵੀ ਓਮਾਈਕਰੋਨ ਦੇ ਕਾਰਨ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਹ ਦਿਸ਼ਾ-ਨਿਰਦੇਸ਼ 15 ਜਨਵਰੀ 2022 ਤੋਂ ਲਾਗੂ ਹੋਣਗੇ।


ਨਵੇਂ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਸਿਰਫ ਉਹ ਵਿਅਕਤੀ ਜਿਸ ਨੇ ਟੀਕੇ ਦੀਆਂ ਦੋਵੇਂ ਖੁਰਾਕਾਂ ਪ੍ਰਾਪਤ ਕਰ ਲਈਆਂ ਹਨ, ਨੂੰ ਜਨਤਕ ਸਥਾਨਾਂ, ਧਾਰਮਿਕ ਸਥਾਨਾਂ, ਸਬਜ਼ੀ ਮੰਡੀਆਂ, ਜਨਤਕ ਆਵਾਜਾਈ, ਸ਼ਾਪਿੰਗ ਮਾਲਾਂ ਆਦਿ ਵਿੱਚ ਜਾਣ ਦੀ ਆਗਿਆ ਹੋਵੇਗੀ। ਇਸ ਤੋਂ ਇਲਾਵਾ ਕੋਰੋਨਾ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਸਾਰੇ ਸਰਕਾਰੀ/ਮੰਡਲ/ਕਾਰਪੋਰੇਸ਼ਨ ਦਫ਼ਤਰਾਂ ਵਿੱਚ ਜਾਣ ਲਈ ਵੀ ਉਪਲਬਧ ਹੋਣੀਆਂ ਚਾਹੀਦੀਆਂ ਹਨ। ਲੋਕਾਂ ਨੂੰ ਵੈਕਸੀਨ ਤੋਂ ਬਿਨਾਂ ਹੋਟਲਾਂ, ਬਾਰਾਂ, ਰੈਸਟੋਰੈਂਟਾਂ, ਮਾਲਾਂ ਵਿੱਚ ਨਹੀਂ ਜਾਣ ਦਿੱਤਾ ਜਾਵੇਗਾ। ਇਸ ਤੋਂ ਇਲਾਵਾ, ਕੋਰੋਨਾ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਪ੍ਰਾਈਵੇਟ ਅਤੇ ਸਰਕਾਰੀ ਬੈਂਕਾਂ ਵਿੱਚ ਵੀ ਉਪਲਬਧ ਹੋਣਗੀਆਂ, ਤਦ ਹੀ ਦਾਖਲਾ ਉਪਲਬਧ ਹੋਵੇਗਾ। ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਸੂਚੀ ਪੜ੍ਹੋ:-

ਸਿੱਖਿਆ ਵਿਭਾਗ ਵੱਲੋਂ ਪੋਸਟ ਮੈਟ੍ਰਿਕ ਵਜ਼ੀਫਾ ਸਕੀਮਾਂ ਲਈ ਅਪਲਾਈ ਕਰਨ ਦੀ ਮਿਤੀ ਵਿੱਚ ਕੀਤਾ ਵਾਧਾ

 ਸਿੱਖਿਆ ਵਿਭਾਗ ਵੱਲੋਂ ਪੋਸਟ ਮੈਟ੍ਰਿਕ ਵਜ਼ੀਫਾ ਸਕੀਮਾਂ ਲਈ ਅਪਲਾਈ ਕਰਨ ਦੀ ਮਿਤੀ ਵਿੱਚ ਕੀਤਾ ਵਾਧਾ

    ਐੱਸ.ਏ.ਐੱਸ. ਨਗਰ 15 ਜਨਵਰੀ ( ਚਾਨੀ) ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਦੀ ਭਲਾਈ ਨੂੰ ਮੁੱਖ ਰੱਖਦਿਆਂ ਅਨੁਸੂਚਿਤ ਜਾਤੀਆਂ/ ਪੱਛੜੀਆਂ ਸ਼੍ਰੇਣੀਆਂ ਦੇ ਯੋਗ ਵਿਦਿਆਰਥੀਆਂ ਨੂੰ ਵਜ਼ੀਫਾ ਸਕੀਮਾਂ ਦਾ ਲਾਭ ਦੇਣ ਲਈ ਡਾ. ਬੀ.ਆਰ ਅੰਬੇਦਕਰ ਐੱਸ. ਸੀ. ਪੋਸਟ ਸਕਾਲਰਸ਼ਿਪ ਸਕੀਮ ਤਹਿਤ ਪੋਰਟਲ ਤੇ ਅਪਲਾਈ ਕਰਨ ਦੀ ਮਿਤੀ ਵਿੱਚ ਵਾਧਾ ਕੀਤਾ ਗਿਆ ਹੈ।



   ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਿੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਇਸ ਸੰਬੰਧੀ ਇੱਕ ਪੱਤਰ ਜਾਰੀ ਕੀਤਾ ਗਿਆ ਹੈ ਜਿਸ ਅਨੁਸਾਰ ਪੋਸਟ ਮੈਟ੍ਰਿਕ ਸਕਾਲਰਸਿਪ ਫਾਰ ਐੱਸ. ਸੀ./ਓ. ਬੀ. ਸੀ. ਸਕੀਮ ਅਧੀਨ ਅਤੇ ਪੰਜਾਬ ਸਟੇਟ ਪੱਧਰੀ ਡਾ. ਬੀ. ਆਰ. ਅੰਬੇਦਕਰ ਐੱਸ. ਸੀ. ਪੋਸਟ ਸਕਾਲਰਸ਼ਿਪ ਸਕੀਮ ਤਹਿਤ ਸਾਲ 2021-22 ਲਈ ਵਿਦਿਆਰਥੀਆਂ, ਵਿਦਿਅਕ ਸੰਸਥਾਵਾਂ, ਸੈਕਸ਼ਨ ਅਤੇ ਲਾਗੂ ਕਰਤਾ ਵਿਭਾਗਾਂ ਲਈ ਡਾ. ਅੰਬੇਦਕਰ ਪੋਰਟਲ ਦਾ ਰਿਵਾਇਜ਼ਡ ਐਕਟੀਵਿਟੀ ਸ਼ਡਿਊਲ ਜਾਰੀ ਕੀਤਾ ਗਿਆ ਹੈ।

ਵਿਭਾਗ ਵੱਲੋਂ ਜਾਰੀ ਕੀਤੇ ਇਸ ਰਿਵਾਇਜ਼ਡ ਸ਼ਡਿਊਲ ਅਨੁਸਾਰ ਐੱਸ.ਸੀ/ਓ.ਬੀ.ਸੀ ਵਿਦਿਆਰਥੀਆਂ ਲਈ ਮਿਤੀ 6 ਜਨਵਰੀ 2022 ਤੋਂ ਪੋਰਟਲ ਖੁੱਲ੍ਹਾ ਹੈ। ਵਿਭਾਗ ਵੱਲੋਂ ਵਿੱਦਿਅਕ ਸੰਸਥਾਵਾਂ ਲਈ ਕੰਪਲੀਟ ਕੇਸ ਭੇਜਣ ਲਈ ਮਿਤੀ ਵਿੱਚ 31 ਜਨਵਰੀ 2022 ਤੱਕ ਵਾਧਾ ਕੀਤਾ ਗਿਆ ਹੈ। ਇਹਨਾਂ ਵਜੀਫਾ਼ ਸੰਬੰਧੀ ਕੇਸਾਂ ਨੂੰ ਅਪਰੂਵ/ ਸੈਕਸ਼ਨ ਕਰਨ ਦੀ ਮਿਤੀ 10 ਫਰਵਰੀ 2022 ਤੱਕ ਵਧਾਈ ਗਈ ਹੈ। ਵਿਭਾਗਾਂ ਵੱਲੋਂ ਸੈਂਕਸ਼ਨਡ/ਅਪਰੂਵਡ ਕੇਸਾਂ ਨੂੰ ਭਲਾਈ ਵਿਭਾਗ ਨੂੰ ਭੇਜਣ ਦੀ ਮਿਤੀ ਵਿੱਚ 15 ਫਰਵਰੀ 2022 ਤੱਕ ਵਾਧਾ ਕੀਤਾ ਗਿਆ ਹੈ। 

    ਇਸ ਤੋਂ ਇਲਾਵਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਫਾਰ ਐੱਸ. ਸੀ.ਸਕੀਮ ਲਈ ਵਿਦਿਆਰਥੀਆਂ ਵੱਲੋਂ ਫਰੀਸ਼ਿਪ ਕਾਰਡ ਅਪਲਾਈ ਕਰਨ ਲਈ ਅੰਤਿਮ ਮੌਕਾ ਦਿੰਦੇ ਹੋਏ ਡਾ. ਅੰਬੇਦਕਰ ਸਕਾਲਰਸ਼ਿਪ ਪੋਰਟਲ 25 ਜਨਵਰੀ 2022 ਤੱਕ ਸਾਰਿਆਂ ਲਈ ਖੋਲ੍ਹਿਆ ਜਾ ਰਿਹਾ ਹੈ।

   ਸਿੱਖਿਆ ਵਿਭਾਗ ਵੱਲੋਂ ਇਹ ਹਦਾਇਤ ਕੀਤੀ ਗਈ ਹੈ ਕਿ ਇਹਨਾਂ ਵਜ਼ੀਫਾ ਸਕੀਮਾਂ ਦਾ ਲਾਭ ਲੈਣ ਲਈ ਵਿਦਿਆਰਥੀਆਂ ਨੂੰ ਜਾਰੀ ਕੀਤੇ ਇਸ ਨਵੇਂ ਸ਼ਡਿਊਲ ਤੋਂ ਜਾਣੂ ਕਰਵਾਇਆ ਜਾਵੇ ਅਤੇ ਸਾਰੇ ਯੋਗ ਵਿਦਿਆਰਥੀਆਂ ਦਾ ਅਪਲਾਈ ਕਰਵਾਉਣਾ ਯਕੀਨੀ ਬਣਾਇਆ ਜਾਵੇ।

PUNJAB CONGRESS LIST :ਪੰਜਾਬ 'ਚ ਕਾਂਗਰਸ ਦੇ 86 ਉਮੀਦਵਾਰਾਂ ਦੀ ਸੂਚੀ ਜਾਰੀ: CM ਚੰਨੀ, ਨਵਜੋਤ ਸਿੱਧੂ ਸਮੇਤ ਸਾਬਕਾ ਮੰਤਰੀਆਂ ਦੀਆਂ ਟਿਕਟਾਂ ਦਾ ਐਲਾਨ

 ਪੰਜਾਬ 'ਚ ਕਾਂਗਰਸ ਦੇ 86 ਉਮੀਦਵਾਰਾਂ ਦੀ ਸੂਚੀ ਜਾਰੀ: CM ਚੰਨੀ, ਨਵਜੋਤ ਸਿੱਧੂ ਸਮੇਤ ਸਾਬਕਾ ਮੰਤਰੀਆਂ ਦੀਆਂ ਟਿਕਟਾਂ ਦਾ ਐਲਾਨ, ਵਿਵਾਦਿਤ ਟਿਕਟਾਂ 'ਤੇ ਰੋਕ



ਪੰਜਾਬ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ 86 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਜਿਸ ਵਿੱਚ ਸੀ.ਐਮ ਚਰਨਜੀਤ ਚੰਨੀ, ਸੁਖਜਿੰਦਰ ਰੰਧਾਵਾ, ਪ੍ਰਤਾਪ ਬਾਜਵਾ ਸਮੇਤ ਕਈ ਦਿੱਗਜਾਂ ਦੇ ਨਾਂ ਸ਼ਾਮਲ ਹਨ। ਮੋਗਾ ਤੋਂ ਹਰਜੋਤ ਕਮਲ ਦੀ ਥਾਂ ਮਾਲਵਿਕਾ ਸੂਦ ਨੂੰ ਟਿਕਟ ਦਿੱਤੀ ਗਈ ਹੈ।



BIG BREAKING: ਕਰੋਨਾ ਦੇ ਚਲਦਿਆਂ ਪੰਜਾਬ ਸਰਕਾਰ ਵਲੋਂ  ਬੱਚਿਆਂ ਲਈ ਕੀਤੀਆਂ ਛੁੱਟੀਆਂ


BIG BREAKING: ਕਰੋਨਾ ਦੇ ਚਲਦਿਆਂ ਪੰਜਾਬ ਸਰਕਾਰ ਵਲੋਂ ਇਹਨਾਂ ਆਂਗਣਵਾੜੀ ਬੱਚਿਆਂ ਲਈ ਕੀਤੀਆਂ ਛੁੱਟੀਆਂ


 ਡਾਇਰੈਕਟਰ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਲੋਂ ਠੰਡ ਦੇ ਕਾਰਣ ਅਤੇ ਕੋਵਿਡ-19 ਦੀ ਸਥਿਤੀ ਨੂੰ ਮੁੱਖ ਰੱਖਦਿਆਂ ਆਂਗਣਵਾੜੀ ਸੈਂਟਰਾਂ ਦੇ ਲਾਭਪਾਤਰੀਆਂ ਜਿਵੇਂ ਕਿ 0-6 ਸਾਲ ਤੱਕ ਦੇ ਬੱਚਿਆਂ ਲਈ ਆਂਗਣਵਾੜੀ ਸੈਂਟਰ ਮਿਤੀ 31 ਜਨਵਰੀ, 2022 ਤੱਕ ਬੰਦ ਕੀਤੇ ਗਏ ਹਨ।

ਇਹ ਵੀ ਪੜ੍ਹੋ:

SCHOOL CLOSED: ਪੰਜਾਬ ਸਰਕਾਰ ਵੱਲੋਂ ਫ਼ੈਸਲਾ ਅੱਜ


 ਪ੍ਰੰਤੂ ਆਂਗਣਵਾੜੀ ਸੈਂਟਰਾਂ ਰਾਹੀਂ ਬੱਚਿਆਂ ਨੂੰ ਸਪਲੀਮੈਂਟਰੀ ਨਿਊਟ੍ਰੇਸ਼ਨ ਆਂਗਣਵਾੜੀ ਵਰਕਰਾਂ ਦੁਆਰਾ ਪਹਿਲਾਂ ਦੀ ਤਰ੍ਹਾਂ ਹੀ ਦਿੱਤਾ ਜਾਵੇਗਾ।



ਚੰਨੀ ਸਰਕਾਰ ਦੇ ਕਿਹੜੇ ਫੈਸਲੇ ਲਾਗੂ!, ਐਲਾਨ ਸਿਰਫ ਐਲਾਨ ਰਹਿ ਗਏ

 

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲ ਕੀਤੇ ਗਏ ਐਲਾਨ ਇਕ ਵਾਰ ਵਿਚ ਐਲਾਨ ਹੀ ਰਹਿ ਗਏ ਹਨ। ਪੰਜਾਬ ਦੇ 27.71 ਹਜ਼ਾਰ ਸਮਾਜਿਕ ਪੈਨਸ਼ਨਰਾਂ ਨੂੰ ਨਾ ਹੀ 1 ਹਜ਼ਾਰ ਰੁਪਏ ਵਾਧੂ ਪੈਨਸ਼ਨ ਮਿਲੀ ਹੈ ਅਤੇ ਨਾ ਹੀ ਕਾਲਜਾਂ ਦੇ 8 ਲੱਖ 67 ਹਜ਼ਾਰ ਵਿਦਿਆਰਥੀਆਂ ਨੂੰ 2 ਹਜ਼ਾਰ ਰੁਪਏ ਮੋਬਾਇਲ ਭੱਤਾ ਮਿਲ ਸਕਿਆ ਹੈ। ਇਨ੍ਹਾਂ  ਵਿਦਿਆਰਥੀਆਂ ਨੇ ਵਡੇ ਪੱਧਰ 'ਤੇ ਫਾਰਮ ਭਰਦੇ ਹੋਏ  ਘਰਾਂ ਵਿਚ ਇੰਟਰਨੈੱਟ ਕੁਨੈਕਸ਼ਨ ਵੀ ਲਗਵਾ ਲਏ ਸਨ ਪਰ ਬਿਲ ਦੀ ਅਦਾਇਗੀ ਕਰਨ ਲਈ ਮਿਲਣ ਵਾਲੇ 2 ਹਜਾਰ ਰੁਪਏ ਵੀ ਵਿਦਿਆਰਥੀਆਂ  ਨੂੰ ਨਹੀਂ ਮਿਲੇ ਹਨ।

 

ਇਹ ਦੋਵੇਂ ਫ਼ੈਸਲੇ 4  ਅਤੇ 5 ਜਨਵਰੀ ਨੂੰ ਕੀੀਤੀਆਂ ਮੀਟਿੰਗ ਦੌਰਾਨ ਲਏ  ਗਏ ਸਨ ਮੁੱਖ ਮੰਤਰੀ ਵੱਲੋਂ   ਇਹ ਵੀ ਕਿਹਾ ਗਿਆ ਸੀ ਕਿ ਇਹ ਦੋਵੇਂ ਫੈਸਲੇ  48 ਘੰਟਿਆਂ ਵਿੱਚ ਲਾਗੂ ਹੋ ਜਾਣਗੇ ਪਰ ਮੁੱਖ ਮੰਤਰੀ ਦਾ ਇਹ ਵਾਅਦਾ ਸਿਰਫ ਐਲਾਨ  ਵੀ ਸਿਰਫ ਐਲਾਨ ਤੱਕ ਹੀ ਸੀਮਤ ਰਹਿ ਗਿਆ।

 ਵਿਧਾਨ ਸਭਾ ਚੋਣਾਂ ਦੇ ਮੱਦੇਨਜਰ 4 ਜਨਵਰੀ ਨੂੰ ਕੈਬਨਿਟ ਦੌਰਾਨ ਫੈਸਲਾ ਲਿਆ ਗਿਆ ਕਿ ਕਰੋਨਾਾ ਕਾਰਨ   ਪੰਜਾਬ ਭਰ ਦੇ ਕਾਲਜ ਬੰਦ ਹੋ ਗਏ ਹਨ ਅਤੇ ਵਿਦਿਆਰਥੀਆਂ ਨੂੰ ਪੜ੍ਹਾਈ ਕਰਵਾਉਣਾ ਜ਼ਰੂਰੀ ਹੈ।ਇਸ ਲਈ ਇੰਟਰਨੈੱਟ ਭਤਾ ਦਿੱਤਾ ਜਾਵੇਗਾ। ਪ੍ਰੰਤੂ  ਇਹ ਫੈਸਲੇ ਵੀ ਐਲਾਨ ਹੀ ਰਹਿ ਗਏ ਹਨ। 36000 ਮੁਲਾਜ਼ਮਾਂ ਨੂੰ ਪੱਕਾ ਕਰਨ ਸਬੰਧੀ ਬਿਲ ਵੀ ਪਾਸ ਨਹੀਂ ਹੋ ਸਕਿਆ।

ਪੰਜਾਬ 'ਚ ਕੋਰੋਨਾ ਦਾ ਕਹਿਰ, 24 ਘੰਟਿਆਂ 'ਚ 7,642 ਨਵੇਂ ਮਾਮਲਿਆਂ ਦੀ ਪੁਸ਼ਟੀ, 21 ਮੌਤਾਂ

 

CORONA CASES IN PUNJAB 14TH JANUARY 2022

ਪੰਜਾਬ 'ਚ ਕੋਰੋਨਾ ਦਾ ਕਹਿਰ, 24 ਘੰਟਿਆਂ 'ਚ 7,642 ਨਵੇਂ ਮਾਮਲਿਆਂ ਦੀ ਪੁਸ਼ਟੀ, 21 ਮੌਤਾਂ


ਚੰਡੀਗੜ੍ਹ 15 ਜਨਵਰੀ ,2022

ਪੰਜਾਬ 'ਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਪੰਜਾਬ 'ਚ 24 ਘੰਟਿਆਂ 'ਚ 7,642 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਅੱਜ 21 ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋ ਗਈ ਹੈ।


 ਰਾਹਤ ਦੀ ਖ਼ਬਰ ਹੈ ਕਿ ਅੱਜ 3,612 ਲੋਕ ਕੋਰੋਨਾ ਤੋਂ ਠੀਕ ਹੋ ਗਏ ਹਨ। ਪੰਜਾਬ ਵਿੱਚ ਹੁਣ 34,303 ਐਕਟਿਵ ਕੇਸ ਹਨ। ਦੱਸ ਦੇਈਏ ਕਿ ਲੁਧਿਆਣਾ ਵਿੱਚ ਸਭ ਤੋਂ ਵੱਧ 1,808 ਕਰੋਨਾ ਦੇ ਕੇਸ ਮਿਲੇ ਹਨ ਅਤੇ ਇਸ ਤੋਂ ਬਾਅਦ ਮੁਹਾਲੀ ਵਿੱਚ 1,215 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ। ਪਾਜਿਟਿਵਿਟੀ  ਦਰ 21.19% ਹੋ ਗਈ ਹੈ। 



ਨਵੇਂ ਦਾਖਲੇ ਲਈ ਸਾਰੇ ਅਧਿਆਪਕ ਰਲਕੇ ਮੁਹਿੰਮ ਆਰੰਭ ਕਰਨ-ਹਰਕੰਵਲਜੀਤ ਸਿੰਘ

 ਨਵੇਂ ਦਾਖਲੇ ਲਈ ਸਾਰੇ ਅਧਿਆਪਕ ਰਲਕੇ ਮੁਹਿੰਮ ਆਰੰਭ ਕਰਨ-ਹਰਕੰਵਲਜੀਤ ਸਿੰਘ

ਬਲਾਚੌਰ,14 ਜਨਵਰੀ(ਮਾਨ): ਸ਼ੈਸ਼ਨ 2022-23 ਲਈ ਸਰਕਾਰੀ ਸਕੂਲਾਂ ਵਿੱਚ ਨਵਾਂ ਦਾਖ਼ਲਾ ਸ਼ੁਰੂ ਕਰਨ ਲਈ ਅਧਿਆਪਕ ਸਟਾਫ਼ ਦੇ ਆਪਸੀ ਸਹਿਯੋਗ ਨਾਲ ਵਿਊਂਤਬੰਦੀ ਕਰਕੇ ਮੁਹਿੰਮ ਸ਼ੁਰੂ ਕਰਨ ਤਾਂ ਪਿਛਲੇ ਸਾਲ ਨਾਲੋਂ ਸਾਡੇ ਸਕੂਲ ਬੱਚਿਆਂ ਦੀ ਗਿਣਤੀ ਵੱਧ ਸਕੇ,ਇਹ ਵਿਚਾਰ ਹਰਕੰਵਲਜੀਤ ਸਿੰਘ ਜਿਲ੍ਹਾ ਸਿੱਖਿਆ ਅਫ਼ਸਰ(ਐ ਸਿ), ਸ਼ਹੀਦ ਭਗਤ ਸਿੰਘ ਨਗਰ ਨੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮਹਿੰਦੀਪੁਰ ਵਿਖੇ ਬਲਾਕ ਬਲਾਚੌਰ ਅਤੇ ਸੜੋਆ ਦੇ ਸਮੂਹ ਸੈਂਟਰ ਹੈੱਡ ਟੀਚਰਜ਼ ਅਤੇ ਪੜ੍ਹੋ ਪੰਜਾਬ ਪੜਾਓ ਪੰਜਾਬ ਟੀਮ ਨਾਲ ਮੀਟਿੰਗ ਦੁਰਾਨ ਸਾਂਝੇ ਕੀਤੇ। ਉਨ੍ਹਾਂ ਅਧਿਆਪਕਾਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਜੇਕਰ ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ ਵੱਧੇਗੀ ਤਾਂ ਪੋਸਟਾਂ ਵੀ ਵੱਧ ਜਾਣਗੀਆਂ। ਜਿਸ ਨਾਲ ਸਾਡੇ ਪੜ੍ਹੇ ਲਿਖੇ ਨੌਜਵਾਨ ਵਰਗ ਨੂੰ ਨੌਕਰੀਆਂ ਦੇ ਰਸਤੇ ਖੁੱਲਣਗੇ। ਉਨ੍ਹਾਂ ਮੀਟਿੰਗ ਦੁਰਾਨ ਅਧਿਆਪਕਾਂ ਨੂੰ ਪ੍ਰੇਰਿਤ ਕਰਦਿਆਂ ਇਹ ਵੀ ਕਿਹਾ ਕਿ ਕਰੋਨਾ ਦੇ ਵੱਧ ਰਹੇ ਕੇਸਾਂ ਦੇ ਮੱਦੇਨਜ਼ਰ ਸਰਕਾਰ ਵਲੋਂ ਵਿਦਿਆਰਥੀਆਂ ਦੀ ਸਿਹਤ ਦਾ ਧਿਆਨ ਰੱਖਦਿਆਂ ਬੱਚਿਆਂ ਨੂੰ ਛੁੱਟੀਆਂ ਕੀਤੀਆਂ ਗਈਆ ਹਨ,ਪਰ ਸਾਡੇ ਸਕੂਲ ਖੁੱਲੇ ਹਨ। ਬੱਚਿਆਂ ਦੀ ਪੜ੍ਹਾਈ ਆਨ ਲਾਈਨ ਲਗਾਤਾਰ ਟਾਈਮ ਟੇਬਲ ਅਨੁਸਾਰ ਹੋਣੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਦੀ ਪੜ੍ਹਾਈ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਇਸ ਗੱਲ ਉੱਤੇ ਵੀ ਜੋਰ ਦਿੱਤਾ ਕਿ ਪਹਿਲਾਂ ਵਾਂਗ ਬੱਚਿਆਂ ਅਤੇ ਅਧਿਆਪਕਾਂ ਦੇ ਇੰਗਲਿਸ਼ ਬੂਸਟਰ ਕਲੱਬ ਬਣਾਏ ਜਾਣ ਤਾਂ ਕਿ ਸਰਕਾਰੀ ਸਕੂਲਾਂ ਦੇ ਬੱਚੇ ਆਪਣੀ ਇੰਗਲਿਸ਼ ਸਕਿੱਲ ਨੂੰ ਹੋਰ ਵੀ ਸੁਧਾਰ ਸਕਣ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਹਰੇਕ ਅਧਿਆਪਕ ਨੂੰ ਕੋਵਿਡ ਦੀਆਂ ਹਦਾਇਤਾਂ ਦੀ ਪਾਲਣਾ ਕਰਨੀ ਅਤੀ ਜ਼ਰੂਰੀ ਹੈ।ਜੇਕਰ ਕੋਈ ਅਧਿਆਪਕ ਕਿਸੇ ਕਾਰਨ ਆਪਣੀ ਕਰੋਨਾ ਡੋਜ ਲਗਵਾਉਣ ਤੋਂ ਰਹਿੰਦਾ ਹੈ ਤਾਂ ਤੁਰੰਤ ਲਗਾਵੇ ਅਤੇ ਆਪਣੀ ਰਿਪੋਰਟ ਈ ਐਚ ਆਰ ਐਮ ਉੱਤੇ ਵੀ ਅੱਪਲੋਡ ਕਰੇ। ਉਨ੍ਹਾਂ ਅਧਿਆਪਕਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਸਕੂਲਾਂ ਵਿੱਚ ਬਿਮਾਰੀਆਂ ਦੇ ਫੈਲਾਅ ਨੂੰ ਰੋਕਣ ਲਈ ਸਕੂਲ ਅਤੇ ਆਲੇ-ਦੁਆਲੇ ਦੀ ਸਫਾਈ ਦਾ ਖਾਸ ਧਿਆਨ ਰੱਖਿਆ ਜਾਵੇ। ਇਸ ਮੀਟਿੰਗ ਨੂੰ ਹੋਰਨਾ ਤੋਂ ਇਲਾਵਾ ਅਨੀਤਾ ਕੁਮਾਰੀ ਬੀ ਪੀ ਈ ਓ,ਸਤਨਾਮ ਸਿੰਘ ਪੀਪੀਡੀਸੀ,ਗੁਰਦਿਆਲ ਸਿੰਘ ਜਿਲ੍ਹਾ ਮੀਡੀਆ ਕੋਆਰਡੀਨੇਟਰ,ਬਲਜਿੰਦਰ ਸਿੰਘ ਸਮਾਰਟ ਕੋਆਰਡੀਨੇਟਰ ਨੇ ਵੀ ਸੰਬੋਧਨ ਕੀਤਾ। ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਗਿਆਨ ਕਟਾਰੀਆ, ਕੁਲਦੀਪ ਸਿੰਘ,ਅਮਨਦੀਪ ਸਿੰਘ,ਤਰਲੋਚਨ ਸਿੰਘ,ਅਨਿਲ ਕੁਮਾਰ,ਹਰਜਾਪ ਸਿੰਘ,ਸੰਦੀਪ ਰਾਣਾ,ਹਰਜਾਪ ਕੌਰ,ਸ਼ੁਸਮਾ ਰਾਣੀ,ਜਸਵਿੰਦਰ ਕੌਰ,ਰੀਨਾ ਚੌਧਰੀ ਵੀ ਹਾਜਿਰ ਸਨ।

ਜਿਲ੍ਹਾ ਸਿੱਖਿਆ ਅਫ਼ਸਰ ਅਤੇ ਟੀਮ ਸੈਂਟਰ ਹੈੱਡ ਟੀਚਰਜ਼ ਨਾਲ ਮੀਟਿੰਗ ਕਰਦੇ ਹੋਏ।


GPF RATE OF INTEREST: ਪੰਜਾਬ ਸਰਕਾਰ ਵੱਲੋਂ GPF/CPF ਚੌਥੀ ਤਿਮਾਹੀ ਲਈ ਵਿਆਜ਼ ਦਰਾਂ ਨਿਸ਼ਚਿਤ

 

FAMILY PENSION: ਫੈਮਿਲੀ ਪੈਨਸ਼ਨ ਸਬੰਧੀ ਡੀਪੀਆਈ ਵਲੋਂ ਅਹਿਮ ਸੂਚਨਾ, ਪੜ੍ਹੋ ਇਥੇ

 


MOUSAM UPDATE: ਪੰਜਾਬ'ਚ ਯੈਲੋ ਅਲਰਟ ਜਾਰੀ, ਦੇਖੋ ਮੌਸਮ ਦਾ ਹਾਲ

 


MOUSAM UPDATE IN PUNJAB 

ਪਹਾੜੀ ਇਲਾਕਿਆਂ ਵਿੱਚ ਭਾਰੀ ਬਰਫਬਾਰੀ ਹੋ ਰਹੀ ਹੈ, ਜਿਸ ਕਾਰਨ ਪੰਜਾਬ 'ਚ ਮੌਸਮ ਲਗਾਤਾਰ ਠੰਡਾ ਹੋ ਗਿਆ ਹੈ। ਸਾਰੇ ਜ਼ਿਲਿਆਂ ਵਿੱਚ ਰਾਤ ਨੂੰ ਤਾਪਮਾਨ 7 ਤੋਂ 10 ਡਿਗਰੀ ਰਿਹਾ ਹੈ। ਇਹ ਠੰਡੀਆਂ ਰਾਤਾਂ ਦਾ ਸਿਲਸਿਲਾ ਜਾਰੀ ਰਹੇਗਾ। ਮੌਸਮ ਵਿਭਾਗ ਦੇ ਮੁਤਾਬਕ 14 ਅਤੇ ਜਨਵਰੀ ਨੂੰ ਖੂਬ ਧੂੰਦ ਰਹੇਗੀ।


ਇਸ  ਕਾਰਨ  ਮੌਸਮ ਵਿਭਾਗ ਨੇ  ਪੰਜਾਬ ’ਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। 

ਯੈਲੋ ਅਲਰਟ ਦਾ ਕੀ  ਮਤਲਬ ਹੈ? ਇਸ ਦਾ ਮਤਲਬ ਹੈ ਕਿ ਘਰੋਂ ਨਿਕਲਦੇ ਸਮੇਂ ਮੌਸਮ ਦੀ ਸਥਿਤੀ ਨੂੰ ਧਿਆਨ ’ਚ ਰੱਖਣਾ ਚਾਹੀਦਾ ਹੈ। 

ਕਰੋਨਾ ਦਾ ਕਹਿਰ: PPSC ਵਲੋਂ ਲਿਖਤੀ ਪ੍ਰੀਖਿਆਵਾਂ ਮੁਲਤਵੀ


 

HOLIDAY ALERT: ਮਾਘੀ ਮੇਲੇ ਤੇ ਸਰਕਾਰ ਵਲੋਂ 14 ਜਨਵਰੀ ਨੂੰ ਛੁੱਟੀ ਘੋਸ਼ਿਤ


 HOLIDAY ON 14TH JANUARY IN PUNJAB

ਪੰਜਾਬ ਦੇ ਜ਼ਿਲ੍ਹੇ ਸ਼੍ਰੀ ਮੁਕਤਸਰ ਸਾਹਿਬ ਵਿਚ ਭਲਕੇ ਸਰਕਾਰੀ ਛੁੱਟੀ ਘੋਸ਼ਿਤ ਕੀਤੀ ਗਈ ਹੈ। 

ਪੰਜਾਬ ਸਰਕਾਰ ਵੱਲੋਂ ਜਿਲ੍ਹਾ ਮੁਕਤਸਰ ਵਿਚ 14 ਜਨਵਰੀ ਨੂੰ ਮਾਘੀ ਮੇਲੇ ਲਈ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ ਅੱਜ ਇਸ ਸਬੰਧੀ ਅਧਿਸੂਚਨਾ ਜਾਰੀ ਕਰ ਦਿੱਤੀ ਗਈ ਹੈ। 

ਇਹ ਵੀ ਪੜ੍ਹੋ: ਸਿੱਖਿਆ ਸਕੱਤਰ ਸੰਭਾਲਣਗੇ ਕੋਵਿਡ ਕੰਟਰੋਲ ਰੂਮ, ਹੁਕਮ ਜਾਰੀ 

ਕਰੋਨਾ ਦਾ ਖ਼ਤਰਾ: ਆਈਏਐਸ ਅਧਿਕਾਰੀਆਂ ਨੂੰ ਦਿੱਤਾ ਵਾਧੂ ਚਾਰਜ

ਛੁੱਟੀ ਸਬੰਧੀ ਅਧਿਸੂਚਨਾ ਚੋਣ ਕਮਿਸਨ ਦੀ ਆਗਿਆ ਤੋਂ ਬਾਅਦ  ਜਾਰੀ ਕੀਤੀ ਗਈ ਹੈ।  ਛੁੱਟੀ ਦੌਰਾਨ ਜਿਲ੍ਹਾ ਮੁਕਤਸਰ ਦੇ ਸਮੂਹ ਸਰਕਾਰੀ ਦਫ਼ਤਰ/ ਸਿੱਖਿਆ ਅਦਾਰੇ ਬੰਦ ਰਹਿਣਗੇ ।

6TH PAY COMMISSION : READ ALL NEW NOTIFICATION HERE 

CORONA UPDATE IN PUNJAB: READ ALL UPDATES HERE

PUNJAB ELECTION 2022: READ IMPORTANT UPDATE HERE


ਜ਼ਿਲ੍ਹਾ ਮੈਜਿਸਟਰੇਟ ਵੱਲੋਂ ਅੱਜ ਰਾਤ ਤੋਂ ਸ਼ਰਾਬ ਦੇ ਠੇਕੇ ਬੰਦ ਰੱਖਣ ਦੇ ਹੁਕਮ


 

 

 

ਪੰਜਾਬ ਸਰਕਾਰ ਵੱਲੋਂ ਹੈਜੇ਼ ਨੂੰ ਰੋਕਣ ਸਬੰਧੀ ਨਵੀਂ ਨੋਟੀਫਿਕੇਸ਼ਨ

 

ਗਣਤੰਤਰ ਦਿਵਸ ਤੇ ਰਾਸ਼ਟਰੀ ਝੰਡਾ ਲਹਿਰਾਉਣ ਦੀਆਂ ਡਿਊਟੀਆਂ ਵਿੱਚ ਸੋਧ , ਦੇਖੋ


 

 

ਮੁਲਾਜ਼ਮਾਂ ਨੇ ਕਾਂਗਰਸ ਸਰਕਾਰ ਦੇ ਝੂਠੇ ਲਾਰਿਆਂ ਦਾ ਲੋਹੜਾ ਬਾਲਿਆ

 ਮੁਲਾਜ਼ਮਾਂ ਨੇ ਕਾਂਗਰਸ ਸਰਕਾਰ ਦੇ ਝੂਠੇ ਲਾਰਿਆਂ ਦਾ ਲੋਹੜਾ ਬਾਲਿਆ 


ਕੱਚੇ ਮੁਲਾਜ਼ਮ ਪੱਕੇ ਨਾ ਕਰਨ, ਪੁਰਾਣੀ ਪੈਨਸ਼ਨ ਪ੍ਰਣਾਲੀ ਅਤੇ ਕੱਟੇ ਗਏ ਭੱਤੇ ਬਹਾਲ ਨਾ ਕਰਨ ਖ਼ਿਲਾਫ਼ ਰੋਸ  


ਕਾਂਗਰਸ ਸਰਕਾਰ ਨੂੰ ਚੋਣ ਜਾਬਤੇ ਦੌਰਾਨ ਵੀ ਘੇਰਨ ਦਾ ਅਮਲ ਸ਼ੁਰੂ 


ਅੰਮ੍ਰਿਤਸਰ, 13 ਜਨਵਰੀ: 

ਪੰਜਾਬ-ਯੂ.ਟੀ. ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਦੇ ਸੱਦੇ 'ਤੇ ਅਤੇ ਡੈਮੋਕਰੈਟਿਕ ਮੁਲਾਜ਼ਮ ਫੈਡਰੇਸ਼ਨ ਦੀ ਅਪੀਲ ਤਹਿਤ ਜ਼ਿਲ੍ਹਾ ਅੰਮ੍ਰਿਤਸਰ ਦੀਆਂ ਵੱਖ ਵੱਖ ਥਾਵਾਂ 'ਤੇ ਅਧਿਆਪਕਾਂ, ਜੰਗਲਾਤ ਵਰਕਰਾਂ, ਮਿਡ-ਡੇ-ਮੀਲ ਵਰਕਰਾਂ ਅਤੇ ਹੋਰ ਕਈ ਵਿਭਾਗਾਂ ਦੇ ਮੁਲਾਜ਼ਮਾਂ ਨੇ ਕਾਂਗਰਸੀ ਹਾਕਮਾਂ ਦੇ ਧੱਕੇ ਖ਼ਿਲਾਫ਼ ਪੰਜਾਬ ਦੀ ਨਾਬਰੀ ਦੇ ਪ੍ਰਤੀਕ 'ਦੁੱਲਾ ਭੱਟੀ' ਦੀ ਵਿਰਾਸਤ ਨੂੰ ਅੱਗੇ ਵਧਾਉਂਦਿਆਂ ਸੰਘਰਸ਼ੀ ਲੋਹੜੀ ਮਨਾਈ ਅਤੇ ਵੱਖ ਵੱਖ ਥਾਵਾਂ 'ਤੇ ਮੁਲਾਜ਼ਮ ਮੰਗਾਂ ਨੂੰ ਮਿੱਟੀ ਘੱਟੇ ਰੋਲਣ ਵਾਲੀ ਕਾਂਗਰਸ ਦੇ ਲਾਰਿਆਂ ਦੀ ਲੋਹੜੀ ਬਾਲ ਕੇ ਰੋਸ ਪ੍ਰਗਟ ਕੀਤਾ। ਇਸ ਮੌਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਸਿੱਖਿਆ ਮੰਤਰੀ ਪ੍ਰਗਟ ਸਿੰਘ ਦੀਆਂ ਤਸਵੀਰਾਂ ਅਤੇ ਪੰਜਾਬ ਕਾਂਗਰਸ ਦੇ ਮੈਨੀਫੈਸਟੋ ਦੀਆਂ ਕਾਪੀਆਂ ਵੀ ਸਾੜੀਆਂ ਗਈਆਂ।



ਇਸ ਮੌਕੇ ਮੁਲਾਜ਼ਮ ਆਗੂ ਜਰਮਨਜੀਤ ਸਿੰਘ, ਅਸ਼ਵਨੀ ਅਵਸਥੀ, ਮਮਤਾ ਸ਼ਰਮਾਂ ਅਤੇ ਰਛਪਾਲ ਸਿੰਘ ਜੋਧਾਨਗਰੀ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਨੇ ਵੱਖ ਵੱਖ ਵਿਭਾਗਾਂ ਵਿੱਚ 36 ਹਜ਼ਾਰ ਕੱਚੇ ਤੇ ਠੇਕਾ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਝੂਠੇ ਇਸ਼ਤਿਹਾਰ ਲਗਾ ਕੇ ਜਿੱਥੇ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਕੀਤਾ ਹੈ, ਉਥੇ ਹੀ ਖਾਲੀ ਅਸਾਮੀਆਂ 'ਤੇ ਕੋਈ ਵੀ ਭਰਤੀ ਨਾ ਕਰਕੇ ਬੇ-ਰੁਜ਼ਗਾਰ ਨੌਂਜਵਾਨਾਂ ਨਾਲ ਵੱਡਾ ਧੋਖਾ ਕੀਤਾ ਹੈ। ਇਸੇ ਤਰ੍ਹਾਂ ਪੰਜਾਬ ਅੰਦਰ ਕੰਮ ਕਰਦੀਆਂ ਮਾਣ ਭੱਤਾ ਵਰਕਰਾਂ ਨੂੰ ਘੱਟੋ ਘੱਟ ਉਜਰਤਾਂ ਦੇ ਘੇਰੇ ਵਿੱਚ ਨਹੀਂ ਲਿਆਂਦਾ ਗਿਆ।

6ਵੇਂ ਤਨਖਾਹ ਕਮਿਸ਼ਨ ਤਹਿਤ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀ ਪੇ-ਫਿਕਸੇਸ਼ਨ 'ਤੇ 2.72 ਗੁਣਾਂਕ ਲਾਗੂ ਨਹੀਂ ਕੀਤਾ। ਮੁਲਾਜ਼ਮਾਂ ਨੂੰ ਪਹਿਲਾਂ ਤੋਂ ਮਿਲ ਰਹੇ ਪੇਂਡੂ ਏਰੀਆ ਭੱਤਾ, ਬਾਰਡਰ ਏਰੀਆ ਭੱਤਾ ਅਤੇ ਅੰਗਹੀਣ ਭੱਤੇ ਸਮੇਤ 37 ਕਿਸਮਾਂ ਦੇ ਭੱਤੇ ਅਤੇ ਏ.ਸੀ.ਪੀ. ਦੇ ਲਾਭ ਰੋਕ ਲਏ ਗਏ ਹਨ। ਪਰਖ ਸਮਾਂ ਐਕਟ-2015 ਰੱਦ ਨਹੀਂ ਕੀਤਾ ਅਤੇ 01-01-16 ਤੋਂ ਬਾਅਦ ਭਰਤੀ ਮੁਲਾਜ਼ਮਾਂ ਦੇ ਪਰਖ ਸਮੇਂ ਦੇ ਸਾਰੇ ਬਕਾਏ ਦੱਬ ਲਏ ਹਨ। 01-01-04 ਤੋਂ ਬਾਅਦ ਭਰਤੀ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਪ੍ਰਣਾਲੀ ਬਹਾਲ ਨਹੀਂ ਕੀਤੀ ਗਈ ਅਤੇ ਨਾ ਹੀ 17 ਜੁਲਾਈ 2020 ਤੋਂ ਬਾਅਦ ਵਾਲੇ ਮੁਲਾਜ਼ਮਾਂ ‘ਤੇ ਪੰਜਾਬ ਦਾ ਤਨਖਾਹ ਸਕੇਲ ਲਾਗੂ ਕੀਤਾ ਹੈ। ਪਿਕਟਸ ਸੁਸਾਇਟੀ ਅਧੀਨ ਰੈਗੂਲਰ ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਮਰਜ ਨਹੀਂ ਕੀਤਾ ਗਿਆ। 180 ਈ.ਟੀ.ਟੀ. ਟੈਟ ਪਾਸ ਅਧਿਆਪਕਾਂ ਨੂੰ ਮੁੱਢਲੇ ਭਰਤੀ ਇਸ਼ਤਿਹਾਰ ਅਨੁਸਾਰ ਪੰਜਾਬ ਦੇ ਸਕੇਲ ਲਾਗੂ ਨਹੀਂ ਕੀਤੇ ਗਏ।


ਇਸੇ ਤਰ੍ਹਾਂ ਸਿੱਖਿਆ ਵਿਭਾਗ ਵਿੱਚ ਅਧਿਆਪਕਾਂ ਦੀਆਂ ਪੈਂਡਿੰਗ ਵਿਕਟੇਮਾਈਜ਼ੇਸ਼ਨਾਂ ਰੱਦ ਨਹੀਂ ਕੀਤੀਆਂ, ਓ.ਡੀ.ਐਲ. ਵਾਲੇ 3442, 7654 ਅਤੇ 5178 ਅਧਿਆਪਕਾਂ ਦੇ ਪੈਡਿੰਗ ਰੈਗੂਲਰ ਆਰਡਰ ਜਾਰੀ ਨਹੀਂ ਕੀਤੇ ਗਏ ਹਨ।

ਇਸ ਮੌਕੇ ਆਗੂਆਂ ਨੇ ਕਿਹਾ ਕਿ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਹਿੱਤਾਂ ਨਾਲ ਖਿਲਵਾੜ ਕਰਨ ਵਾਲੀ ਕਾਂਗਰਸ ਸਰਕਾਰ ਨੂੰ ਆਉਣ ਵਾਲੀਆਂ ਚੋਣਾਂ ਵਿੱਚ ਸਬਕ ਸਿਖਾਇਆ ਜਾਵੇਗਾ। 

ਇਹਨਾ ਰੋਸ ਪ੍ਰਦਰਸ਼ਨਾਂ ਵਿੱਚ ਗੁਰਬਿੰਦਰ ਸਿੰਘ ਖਹਿਰਾ, ਹਰਿੰਦਰ ਕੁਮਾਰ ਐਮਾਂ, ਗੁਰਦੀਪ ਸਿੰਘ ਕਲੇਰ, ਰਾਜੇਸ਼ ਪ੍ਰਾਸ਼ਰ, ਗੁਰਦੇਵ ਸਿੰਘ ਬਾਸਰਕੇ ਅਤੇ ਸੁਖਜਿੰਦਰ ਸਿੰਘ ਰਈਆ ਵੀ ਹਾਜਰ ਸਨ।

ਪੰਜਾਬੀ ਸਾਹਿਤ ਕਲਾ ਮੰਚ ਰਜਿਸਟਰਡ ਵੱਲੋਂ ਧੀਆਂ ਦੀ ਲੋਹੜੀ ਤੇ ਹੋਣਹਾਰ ਧੀਆਂ ਦਾ ਕੀਤਾ ਸਨਮਾਨ: ਅਮਨਦੀਪ ਸ਼ਰਮਾ

 ਪੰਜਾਬੀ ਸਾਹਿਤ ਕਲਾ ਮੰਚ ਰਜਿਸਟਰਡ ਵੱਲੋਂ ਧੀਆਂ ਦੀ ਲੋਹੜੀ ਤੇ ਹੋਣਹਾਰ ਧੀਆਂ ਦਾ ਕੀਤਾ ਸਨਮਾਨ: ਅਮਨਦੀਪ ਸ਼ਰਮਾ  

   11 ਧੀਆਂ ਦਾ ਕੀਤ‍ਾ ਸਨਮ‍ਾਨ:ਰਜਿੰਦਰ ਵਰਮਾ ਮੋਨੀ।

     ਓਮੀਕਰ ਕਾਰਨ ਆਨਲਾਈਨ ਘਰੋ -ਘਰੀ ਜਾ ਕੇ ਕੀਤਾ ਵਿਦਿਆਰਥਣਾਂ ਦਾ ਸਨਮਾਨ: ਗੁਰਜੰਟ ਸਿੰਘ ਬੱਛੂਆਣਾ  

ਮਾਨਸਾ ,13 ਜਨਵਰੀ


    ਪੰਜਾਬੀ ਸਾਹਿਤ ਕਲਾ ਮੰਚ ਰਜਿਸਟਰਡ ਮਾਨਸਾ ਵੱਲੋਂ ਧੀਆਂ ਦੀ ਲੋਹੜੀ ਪ੍ਰੋਗਰਾਮ ਤਹਿਤ ਨਵੇਂ ਸਾਲ ਵਿੱਚ ਵੱਖ -ਵੱਖ ਖੇਤਰ ਵਿੱਚ ਚੰਗਾ ਕੰਮ ਕਰਨ ਵਾਲੀਆਂ ਲੜਕੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।ਮੰਚ ਦੇ ਪ੍ਰਧਾਨ ਅਮਨਦੀਪ ਸ਼ਰਮਾ ਉਪ ਪ੍ਰਧਾਨ ਰਜਿੰਦਰ ਵਰਮਾ ਮੌਨੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੋਹਡ਼ੀ ਦੇ ਤਿਉਹਾਰ ਵਾਲੇ ਦਿਨ ਵੱਖ -ਵੱਖ ਖੇਤਰਾਂ ਵਿੱਚ ਆਪਣਾ ਨਾਮ ਰੌਸਨ ਕਰਨ ਵਾਲੀਆਂ ਲੜਕੀਆਂ ਜਿਨ੍ਹਾਂ ਵਿੱਚ ਨੈਨਸੀ ਪੁੱਤਰੀ ਭੋਜਰਾਜ ਸਾਇੰਸ ਅਧਿਆਪਕਾ ਸਰਕਾਰੀ ਮਿਡਲ ਸਕੂਲ ਚੱਕ ਭਾਈਕੇ, ਮਨਦੀਪ ਕੌਰ ਸਰਕਾਰੀ ਮਿਡਲ ਸਕੂਲ ਬੱਪੀਆਣਾ



ਸਟੇਟ ਵਿੱਚੋਂ ਸੁੰਦਰ ਲਿਖਾਈ ਵਿੱਚ ਦੂਸਰਾ ਸਥਾਨ ਹਾਸਲ ਕੀਤਾ, ਸਰਬਜੀਤ ਕੌਰ ਪੁੱਤਰੀ ਮੇਜਰ ਸਿੰਘ ਆਰਮਡ ਪੁਲੀਸ, ਕੋਮਲਪ੍ਰੀਤ ਕੌਰ ਪੁੱਤਰੀ ਸੱਤਪਾਲ ਸਿੰਘ ਮੋਫਰ ਕਲੱਸਟਰ ਪੱਧਰੀ ਪ੍ਰਾਇਮਰੀ ਪੰਜਵੀਂ ਕਲਾਸ ਦੀ ਬੋਰਡ ਪ੍ਰੀਖਿਆ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ, ਸਿਮਰਜੀਤ ਕੌਰ ਸਰਕਾਰੀ ਪ੍ਰਾਇਮਰੀ ਸਕੂਲ ਜੀਤਸਰ ਜਵਾਹਰ ਨਵੋਦਿਆ ਵਿਦਿਆਲਿਆ ਦੀ ਪ੍ਰੀਖਿਆ ਪਾਸ ਕੀਤੀ,ਰਵਨੀਤ ਕੌਰ ਸਰਕਾਰੀ ਪ੍ਰਾਇਮਰੀ ਸਕੂਲ ਜੀਤਸਰ ਜਵਾਹਰ ਨਵੋਦਿਆ ਵਿਦਿਆਲਿਆ ਪ੍ਰੀਖਿਆ ਪਾਸ ਕੀਤੀ ,ਹਰਸਿਮਰਨ ਕੌਰ ਪੁੱਤਰੀ ਚਮਕੌਰ ਸਿੰਘ ਪਿੰਡ ਅਤਲਾ ਕਲਾਂ ਪੇਂਟਿੰਗ ਮੁਕਾਬਲਿਆਂ ਵਿੱਚੋਂ ਅੱਵਲ ਰਹੀ,ਨਵਦੀਪ ਕੌਰ ਪੁੱਤਰੀ ਦੇਸ ਰਾਜ ਸਰਕਾਰੀ ਪ੍ਰਾਇਮਰੀ ਸਕੂਲ ਬਹਿਣੀਵਾਲ ਪੀਪੀਟੀ ਪੇਂਟਿੰਗ ਮੁਕਾਬਲਿਆਂ ਵਿੱਚ ਜ਼ਿਲ੍ਹਾ ਜੇਤੂ ,ਹਰਨੂਰ ਕੌਰ ਪੁੱਤਰੀ ਅਵਤਾਰ ਸਿੰਘ ਗੁਰਨੇ ਖੁਰਦ ਕਵਿਤਾ ਉਚਾਰਨ ਵਿੱਚੋਂ ਜ਼ਿਲ੍ਹੇ ਵਿੱਚੋਂ ਦੂਸਰਾ ਸਥਾਨ ਪ੍ਰਾਪਤ ਕੀਤਾ,ਜੈਸਿਕਾ ਸ਼ਰਮਾ ਫੁਟਬਾਲ ਪਲੇਅਰ ਸਮੇਤ ਲੜਕੀਆਂ ਦਾ ਮੰਚ ਵੱਲੋਂ ਲੋਹੜੀ ਦੇ ਤਿਉਹਾਰ ਤੇ ਸਨਮਾਨ ਕੀਤਾ ਗਿਆ ਤਾਂ ਜੋ ਵਿਦਿਆਰਥਣਾਂ ਹਰੇਕ ਖੇਤਰ ਵਿਚ ਅੱਗੇ ਵਧਣ।ਵੱਖ -ਵੱਖ ਸਕੂਲਾਂ ਵਿੱਚ ਮੰਚ ਵੱਲੋ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ।

HT AND CHT RECRUITMENT: ਫਾਈਨਲ ਨਤੀਜਾ ਘੋਸ਼ਿਤ

 

ਸਿੱਖਿਆ ਮੰਤਰੀ ਨਾਲ ਕੀਤੀਆਂ ਮੀਟਿੰਗਾਂ ਤੋਂ ਬਾਅਦ ਹੈੱਡ ਟੀਚਰ ਅਤੇ ਸੈਂਟਰ ਹੈੱਡ ਟੀਚਰ ਦੀ ਭਰਤੀ ਪ੍ਰਕਿਰਿਆ ਹੋਈ ਸ਼ੁਰੂ-ਹਰਪਾਲ ਕੌਰ

 ਸਿੱਖਿਆ ਮੰਤਰੀ ਨਾਲ ਕੀਤੀਆਂ ਮੀਟਿੰਗਾਂ ਤੋਂ ਬਾਅਦ ਹੈੱਡ ਟੀਚਰ ਅਤੇ ਸੈਂਟਰ ਹੈੱਡ ਟੀਚਰ ਦੀ ਭਰਤੀ ਪ੍ਰਕਿਰਿਆ ਹੋਈ ਸ਼ੁਰੂ-ਹਰਪਾਲ ਕੌਰ


ਵਫਦ ਦੀ ਮੀਟਿੰਗ ਦੌਰਾਨ ਸਿੱਖਿਆ ਮੰਤਰੀ ਪ੍ਰਗਟ ਸਿੰਘ ਨੇ ਸਿੱਖਿਆ ਸਕੱਤਰ ਨੂੰ ਫੋਨ ਕਰਕੇ ਭਰਤੀ ਪ੍ਰੀਕਿਰਿਆ ਅਮਲ ਚ ਲਿਆਉਣ ਲਈ ਕਿਹਾ ਸੀ



ਚੰਡੀਗੜ੍ਹ 13 ਜਨਵਰੀ (ਹਰਦੀਪ ਸਿੰਘ ਸਿੱਧੂ )ਸਿੱਖਿਆ ਮੰਤਰੀ ਪ੍ਰਗਟ ਸਿੰਘ ਨਾਲ ਈ ਟੀ ਟੀ ਅਧਿਆਪਕ ਯੂਨੀਅਨ ਪੰਜਾਬ ਦੀ ਸ੍ਰਪ੍ਰਸਤ ਹਰਪਾਲ ਕੌਰ ਦੀ ਅਗਵਾਈ ਚ ਹੋਈ ਮੀਟਿੰਗ ਨੂੰ ਬੂਰ ਪਿਆ ਹੈ। 35 ਹੈੱਡ ਟੀਚਰ ਅਤੇ 55 ਸੈਂਟਰ ਹੈੱਡ ਟੀਚਰ ਦੀ ਭਰਤੀ ਪ੍ਰੀਕਿਰਿਆ ਸ਼ੁਰੂ ਹੋ ਗਈ ਹੈ,ਸਬੰਧਤ ਅਧਿਆਪਕਾਂ ਨੂੰ 20 ਜਨਵਰੀ ਤੋਂ ਸ਼ੁਰੂ ਹੋ ਰਹੀ ਸਕਰੂਟਨੀ ਲਈ ਸੱਦਿਆ ਗਿਆ ਹੈ।ਸਿੱਖਿਆ ਮੰਤਰੀ ਨੇ ਪਿਛਲੇ ਦਿਨੀਂ ਹੋਈ ਮੀਟਿੰਗ ਦੌਰਾਨ ਹੀ ਸਿੱਖਿਆ ਸਕੱਤਰ ਅਜੋਏ ਸ਼ਰਮਾ ਨੂੰ ਹੈੱਡ ਟੀਚਰ ,ਸੈਂਟਰ ਹੈੱਡ ਟੀਚਰ ਦੀ ਬੈਕਲਾਗ ਤਰੱਕੀ ਪ੍ਰਕਿਰਿਆ ਨੂੰ ਤੁਰੰਤ ਸ਼ੁਰੂ ਕਰਨ ਦੀ ਹਦਾਇਤ ਕੀਤੀ ਗਈ ਸੀ।

ਈ ਟੀ ਟੀ ਅਧਿਆਪਕ ਯੂਨੀਅਨ ਪੰਜਾਬ ਦੀ ਸ੍ਰਪ੍ਰਸਤ ਮੈਡਮ ਹਰਪਾਲ ਕੌਰ ਨੇ ਸਿੱਖਿਆ ਮੰਤਰੀ ਪ੍ਰਗਟ ਸਿੰਘ ਦਾ ਵਿਸ਼ੇਸ਼ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਸਮੇਂ ਸਿਰ ਹੈੱਡ ਟੀਚਰ,ਸੈਂਟਰ ਹੈੱਡ ਟੀਚਰ ਦੀ ਤਰੱਕੀ ਪ੍ਰਕਿਰਿਆ ਸ਼ੁਰੂ ਕਰਨ ਕਰਨ ਦੀ ਕਾਰਵਾਈ ਨੂੰ ਅਮਲ ਚ ਲਿਆਂਦਾ ਹੈ।

ਅਧਿਆਪਕ ਆਗੂ ਇੰਦਰਜੀਤ ਸਿੰਘ ਧਾਲੀਵਾਲ ਅਤੇ ਹੋਰਨਾਂ ਪੰਜਾਬ ਭਰ ਦੇ ਆਗੂਆਂ ਨੇ ਮੈਡਮ ਹਰਪਾਲ ਕੌਰ ਦਾ ਧੰਨਵਾਦ ਕੀਤਾ ਕਿ ਦੋ ਮਹੀਨਿਆਂ ਤੋਂ ਰੁਕੀ ਪ੍ਰਕਿਰਿਆ ਨੂੰ ਸ਼ੁਰੂ ਕਰਵਾ ਕੇ ਵੱਡਾ ਕਾਰਜ ਕੀਤਾ ਹੈ। ਉਨ੍ਹਾਂ ਸਿੱਖਿਆ ਮੰਤਰੀ ਪ੍ਰਗਟ ਸਿੰਘ ਦਾ ਵੀ ਧੰਨਵਾਦ ਕੀਤਾ ਕਿ ਹੈੱਡ ਟੀਚਰ ਅਤੇ ਸੈਂਟਰ ਹੈੱਡ ਟੀਚਰ ਦੀ ਰੁਕੀ ਸਿੱਧੀ ਭਰਤੀ ਪ੍ਰਕਿਰਿਆਂ ਨੂੰ ਸ਼ੁਰੂ ਕਰਵਾਕੇ ਅਧਿਆਪਕਾਂ ਨੂੰ ਵੱਡਾ ਇਨਸਾਫ ਦਿੱਤਾ ਹੈ।

   ਅਧਿਆਪਕ ਆਗੂ ਇੰਦਰਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਹੈੱਡ ਟੀਚਰ,ਸੈਂਟਰ ਹੈੱਡ ਟੀਚਰ ਦੀ ਸਿੱਧੀ ਭਰਤੀ ਲਈ 31 ਅਕਤੂਬਰ 2021 ਨੂੰ ਲਿਖਤੀ ਪੇਪਰ ਹੋਇਆ ਸੀ,ਪਰ ਦੋ ਮਹੀਨਿਆਂ ਬਾਅਦ ਵੀ ਇਸ ਭਰਤੀ ਦਾ ਨਤੀਜਾ ਘੋਸ਼ਿਤ ਨਹੀਂ ਕੀਤਾ ਗਿਆ,ਪਰ ਸਿੱਖਿਆ ਮੰਤਰੀ ਨਾਲ ਹੋਈ ਮੀਟਿੰਗ ਤੋਂ ਬਾਅਦ ਸਾਰੀ ਪ੍ਰਕਿਰਿਆ ਅਮਲ ਚ ਲਿਆਂਦੀ ਗਈ, ਜਿਸ ਕਾਰਨ ਪੰਜਾਬ ਭਰ ਚ ਖੁਸ਼ੀ ਦਾ ਮਹੌਲ ਹੈ।

 ਸਿੱਖਿਆ ਮੰਤਰੀ ਪ੍ਰਗਟ ਸਿੰਘ ਨਾਲ ਹੋਈ ਮੀਟਿੰਗ ਚ ਸਟੇਟ ਮੀਡੀਆ ਕੋਆਰਡੀਨੇਟਰ ਹਰਦੀਪ ਸਿੰਘ ਸਿੱਧੂ, ਅਧਿਆਪਕ ਆਗੂ ਅਕਬਰ ਸਿੰਘ ਬੱਪੀਆਣਾ, ਭਾਰਤ ਭੂਸ਼ਣ,ਮਨਜਿੰਦਰਜੀਤ ਸਿੰਘ,ਮੈਡਮ ਭਗਵੰਤ ਕੌਰ ਪਟਿਆਲਾ, ਮੈਡਮ ਗੁਰਵਿੰਦਰ ਕੌਰ ਵੀ ਹਾਜ਼ਰ ਸਨ।

ਕਰੋਨਾ ਦਾ ਖ਼ਤਰਾ: IAS, PCS APPOINTED AS DISTT. COVID TRACKING OFFICER

 

ਸਿੱਖਿਆ ਸਕੱਤਰ ਸੰਭਾਲਣਗੇ ਕੋਵਿਡ ਕੰਟਰੋਲ ਰੂਮ, ਹੁਕਮ ਜਾਰੀ

 

ਕਰੋਨਾ ਦਾ ਖ਼ਤਰਾ: ਆਈਏਐਸ ਅਧਿਕਾਰੀਆਂ ਨੂੰ ਦਿੱਤਾ ਵਾਧੂ ਚਾਰਜ

 

CORONA CASES DISTT WISE: ਕਰੋਨਾ ਦਾ ਕਹਿਰ ਜਾਰੀ, ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ 'ਚ ਲਗਾਤਾਰ ਵਾਧਾ

 

ਵਿਧਾਨ ਸਭਾ ਚੋਣਾਂ-2022- ਕਮਿਸ਼ਨਰੇਟ ਪੁਲਿਸ ਨੇ ਲੁਧਿਆਣਾ ਰੇਲਵੇ ਸਟੇਸ਼ਨ ਦੀ ਕੀਤੀ ਚੈਕਿੰਗ

 


-ਵਿਧਾਨ ਸਭਾ ਚੋਣਾਂ-2022-

ਕਮਿਸ਼ਨਰੇਟ ਪੁਲਿਸ ਨੇ ਲੁਧਿਆਣਾ ਰੇਲਵੇ ਸਟੇਸ਼ਨ ਦੀ ਕੀਤੀ ਚੈਕਿੰਗ

ਨਿਰਵਿਘਨ ਅਤੇ ਸ਼ਾਂਤੀਪੂਰਨ ਚੋਣਾਂ ਨੂੰ ਯਕੀਨੀ ਬਨਾਉਣ ਲਈ ਕਾਨੂੰਨ ਵਿਵਸਥਾ ਬਣਾਈ ਰੱਖੀ ਜਾਵੇ -ਡੀ.ਸੀ.ਪੀ. ਸਿਮਰਤਪਾਲ ਸਿੰਘ ਢੀਂਡਸਾ



ਲੁਧਿਆਣਾ, 12 ਜਨਵਰੀ (000)- ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਅਤੇ ਵੋਟਰਾਂ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਦੇ ਨਾਲ-ਨਾਲ ਕਾਨੂੰਨ ਵਿਵਸਥਾ ਨੂੰ ਮਜ਼ਬੂਤ ਕਰਨ ਲਈ ਕਮਿਸ਼ਨਰੇਟ ਪੁਲਿਸ ਲੁਧਿਆਣਾ ਵੱਲੋਂ ਅੱਜ ਰੇਲਵੇ ਸਟੇਸ਼ਨ ਲੁਧਿਆਣਾ ਦੀ ਬਾਰੀਕੀ ਨਾਲ ਚੈਕਿੰਗ ਕੀਤੀ ਗਈ ਅਤੇ ਵਿਸ਼ੇਸ਼ ਫਲੈਗ ਮਾਰਚ ਕੱਢਿਆ ਗਿਆ ਤਾਂ ਜੋ ਲੋਕਾਂ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਹੋਰ ਮਜ਼ਬੂਤ ਕਰਕੇ ਸ਼ਾਂਤਮਈ ਢੰਗ ਨਾਲ ਚੋਣ ਪ੍ਰਕਿਰਿਆ ਨੂੰ ਸਿਰੇ ਚਾੜ੍ਹਿਆ ਜਾ ਸਕੇ।

ਚੈਕਿੰਗ ਦੀ ਅਗਵਾਈ ਕਰਦਿਆਂ ਡੀ.ਸੀ.ਪੀ. ਸਿਮਰਤਪਾਲ ਸਿੰਘ ਢੀਂਡਸਾ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਅਮਨ-ਸ਼ਾਂਤੀ ਬਣਾਈ ਰੱਖਣ ਲਈ ਪੂਰੀ ਤਰ੍ਹਾਂ ਨਾਲ ਕਮਰ ਕੱਸ ਲਈ ਗਈ ਹੈ ਤਾਂ ਜੋ ਲੋਕਾਂ ਦੀ ਸੁਰੱਖਿਆ ਅਤੇ ਸੁਰੱਖਿਆ ਨੂੰ ਮੁੱਖ ਰੱਖਦਿਆਂ ਨਿਰਵਿਘਨ ਚੋਣਾਂ ਨੂੰ ਯਕੀਨੀ ਬਣਾਇਆ ਜਾ ਸਕੇ। ਇਸ ਮੌਕੇ ਏ.ਸੀ.ਪੀ. ਹਰਸਿਮਰਤ ਸਿੰਘ ਸ਼ੇਤਰਾ ਵੀ ਮੌਜੂਦ ਸਨ।

ਡੀ.ਸੀ.ਪੀ. ਢੀਂਡਸਾ ਨੇ ਦੱਸਿਆ ਕਿ ਅਰਧ ਫੌਜੀ ਬਲਾਂ ਦੀਆਂ ਕਈ ਕੰਪਨੀਆਂ ਪਹੁੰਚ ਗਈਆਂ ਹਨ ਜਦੋਂਕਿ ਦੰਗਾ ਵਿਰੋਧੀ ਪੁਲਿਸ ਨੇ ਕਮਿਸ਼ਨਰੇਟ ਪੁਲਿਸ ਦੇ ਨਾਲ ਚੈਕਿੰਗ ਅਤੇ ਹੋਰ ਸੁਰੱਖਿਆ ਉਪਾਅ ਤੇਜ਼ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਸੀ.ਆਰ.ਪੀ.ਐਫ. ਅਤੇ ਏ.ਆਰ.ਪੀ. ਟੀਮਾਂ ਦੀਆਂ ਹੋਰ ਕੰਪਨੀਆਂ ਪਹੁੰਚਣਗੀਆਂ। ਡੀ.ਸੀ.ਪੀ. ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਨੂੰ ਹਰ ਕੀਮਤ 'ਤੇ ਆਜ਼ਾਦ, ਨਿਰਪੱਖ, ਪਾਰਦਰਸ਼ੀ ਅਤੇ ਸ਼ਾਂਤੀਪੂਰਨ ਢੰਗ ਨਾਲ ਕਰਵਾਉਣਾ ਯਕੀਨੀ ਬਣਾਇਆ ਜਾਵੇਗਾ।

ਉਨ੍ਹਾਂ ਕਿਹਾ ਕਿ ਕਮਿਸ਼ਨਰੇਟ ਪੁਲਿਸ ਮੁਲਾਜ਼ਮਾਂ ਦੇ ਨਾਲ ਅਰਧ ਸੈਨਿਕ ਬਲਾਂ ਦੀਆਂ ਸਾਂਝੀਆਂ ਟੀਮਾਂ ਨੂੰ ਲੋਕਾਂ ਵਿੱਚ ਵਿਸ਼ਵਾਸ ਪੈਦਾ ਕਰਨ ਦੇ ਹਿੱਸੇ ਵਜੋਂ ਵਿਸ਼ੇਸ਼ ਤੌਰ 'ਤੇ ਕਮਜ਼ੋਰ ਖੇਤਰਾਂ ਵਿੱਚ ਪੈਦਲ ਮਾਰਚ ਕਰਨ ਤੋਂ ਇਲਾਵਾ ਵੱਖ-ਵੱਖ ਜਗ੍ਹਾਂ 'ਤੇ ਗਸ਼ਤ ਕਰਨ ਲਈ ਤਾਇਨਾਤ ਕੀਤਾ ਜਾਵੇਗਾ।

ਉਨ੍ਹਾਂ ਦੱਸਿਆ ਕਿ ਕਮਿਸ਼ਨਰੇਟ ਦੀ ਹਦੂਦ ਅੰਦਰ ਨਾਕੇ ਵੀ ਲਗਾ ਕੇ ਚੈਕਿੰਗ ਸ਼ੁਰੂ ਹੋ ਚੁੱਕੀ ਹੈ, ਜਿਹੜੀ ਕਿ ਆਉਂਦੇ ਦਿਨਾਂ ਵਿੱਚ ਹੋਰ ਤੇਜ਼ ਕੀਤੀ ਜਾਵੇਗੀ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਭਾਰਤ ਚੋਣ ਕਮਿਸ਼ਨ ਵੱਲੋਂ ਸਮੇਂ-ਸਮੇਂ ਸਿਰ ਜਾਰੀ ਹੁੰਦੀਆਂ ਹਦਾਇਤਾਂ ਦੀ ਪਾਲਣਾ ਨੂੰ ਹਰ ਹਾਲ ਯਕੀਨੀ ਬਣਾਉਣ ਤਾਂ ਜੋ ਚੋਣ ਪ੍ਰਕਿਰਿਆ ਅਮਨ-ਅਮਾਨ ਨਾਲ ਨੇਪਰੇ ਚਾੜ੍ਹੀ ਜਾ ਸਕੇ।

QUARANTINE LEAVE: ਪੰਜਾਬ ਸਰਕਾਰ ਸਿਹਤ ਵਿਭਾਗ ਵੱਲੋਂ QUARANTINE LEAVE ਛੁੱਟੀ ਤਨਖਾਹ ਸਮੇਤ ਦੇਣ ਸਬੰਧੀ ਪਤੱਰ

 

ਖਰਚ ਨਿਗਰਾਨ ਕਮੇਟੀਆਂ ਸ਼ੈਡੋ ਰਜਿਸਟਰਾਂ ਰਾਹੀਂ ਰੱਖਣਗੀਆਂ ਚੋਣ ਖਰਚੇ ’ਤੇ ਨਜ਼ਰ

 

ਖਰਚ ਨਿਗਰਾਨ ਕਮੇਟੀਆਂ ਸ਼ੈਡੋ ਰਜਿਸਟਰਾਂ ਰਾਹੀਂ ਰੱਖਣਗੀਆਂ ਚੋਣ ਖਰਚੇ ’ਤੇ ਨਜ਼ਰ


ਵੱਖ-ਵੱਖ ਟੀਮਾਂ ਰਾਹੀਂ ਉਮੀਦਵਾਰਾਂ ਵੱਲੋਂ ਕੀਤੇ ਹਰੇਕ ਖਰਚ ਨੂੰ ਰਿਕਾਰਡ ’ਤੇ ਲਿਆਂਦਾ ਜਾਵੇਗਾ-ਵਧੀਕ ਡਿਪਟੀ ਕਮਿਸ਼ਨਰ


ਸਹਾਇਕ ਖਰਚਾ ਨਿਗਰਾਨਾਂ ਤੇ ਲੇਖਾ ਟੀਮਾਂ ਨਾਲ ਮੀਟਿੰਗ


ਨਵਾਂਸ਼ਹਿਰ, 12 ਜਨਵਰੀ-


ਵਧੀਕ ਜ਼ਿਲ੍ਹਾ ਚੋਣ ਅਫ਼ਸਰ ਕਮ ਵਧੀਕ ਡਿਪਟੀ ਕਮਿਸ਼ਨਰ (ਜ) ਜਸਵੀਰ ਸਿੰਘ ਵੱਲੋਂ ਅੱਜ ਜ਼ਿਲ੍ਹਾ ਖਰਚਾ ਨਿਗਰਾਨ ਕਮੇਟੀ, ਸਹਾਇਕ ਖਰਚਾ ਨਿਗਰਾਨਾਂ ਅਤੇ ਵਿਧਾਨ ਸਭਾ ਹਲਕਾ ਪੱਧਰ ’ਤੇ ਗਠਿਤ ਲੇਖਾਂ ਟੀਮਾਂ ਦੇ ਮੈਂਬਰਾਂ ਦੀ ਮੀਟਿੰਗ ਕਰਕੇ ਜਿੱਥੇ ਉਨ੍ਹਾਂ ਨੂੰ ਉਨ੍ਹਾਂ ਦੇ ਕੰਮ ਪ੍ਰਤੀ ਜਾਣਕਾਰੀ ਦਿੱਤੀ ਗਈ ਉੱਥੇ ਨਾਮਜ਼ਦਗੀਆਂ ਸ਼ੁਰੂ ਹੋਣ ਦੇ ਦਿਨ ਤੋਂ ਆਪਣੀ ਡਿਊਟੀ ਪੂਰੀ ਸਰਗਰਮੀ ਅਤੇ ਤਨਦੇਹੀ ਨਾਲ ਨਿਭਾਉਣ ਦੀ ਹਦਾਇਤ ਵੀ ਕੀਤੀ।


        ਉਨ੍ਹਾਂ ਦੱਸਿਆ ਕਿ ਖਰਚ ਨਿਗਰਾਨ ਟੀਮਾਂ ਦਾ ਅਸਲ ਕੰਮ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਭਰਨ ਤੋਂ ਹੀ ਸ਼ੁਰੂ ਹੋਵੇਗਾ ਅਤੇ ਇਹ ਕਮੇਟੀ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੋਵੇਗੀ ਕਿ ਉਹ ਆਪਣੀਆਂ ਸਹਾਇਕ ਕਮੇਟੀਆਂ ਤੇ ਟੀਮਾਂ ਰਾਹੀਂ ਉਮੀਦਵਾਰਾਂ ਦੇ ਲੁਕਵੇਂ ਖਰਚੇ ਨੂੰ ਉਜਾਗਰ ਕਰਨ ਅਤੇ ਉਨ੍ਹਾਂ ਨੂੰ ਸ਼ੈਡੋ ਰਜਿਸਟਰ ਵਿੱਚ ਦਰਜ ਕਰਨ। ਉਨ੍ਹਾਂ ਕਿਹਾ ਕਿ ਇਸ ਸ਼ੈਡੋ ਰਜਿਸਟਰ ਨੂੰ ਉਮੀਦਵਾਰ ਵੱਲੋਂ ਪੇਸ਼ ਕੀਤੇ ਜਾਣ ਵਾਲੇ ਖਰਚਾ ਰਜਿਸਟਰ ਨਾਲ ਮਿਲਾਇਆ ਜਾਵੇਗਾ ਅਤੇ ਉਸ ਵੱਲੋਂ ਛੱਡੇ ਗਏ ਖਰਚਿਆਂ ਨੂੰ ਉਸ ਦੇ ਖਾਤੇ ਵਿੱਚ ਜੋੜ ਦਿੱਤਾ ਜਾਵੇਗਾ।


        ਉਨ੍ਹਾਂ ਚੋਣ ਕਮਿਸ਼ਨ ਵੱਲੋਂ ਇਨ੍ਹਾਂ ਵਿਧਾਨ ਸਭਾ ਚੋਣਾਂ ਵਿੱਚ ਨਿਰਪੱਖਤਾ ਤੇ ਨਿੱਡਰਤਾ ਕਾਇਮ ਰੱਖਣ ਦੇ ਉਦੇਸ਼ ਨਾਲ ਕੀਤੇ ਗਏ ਪ੍ਰਬੰਧਾਂ ਬਾਰੇ ਦੱਸਦਿਆਂ ਕਿਹਾ ਕਿ ਖਰਚਾ ਨਿਗਰਾਨ (ਅਕਸਪੈਂਡੀਚਰ ਅਬਜ਼ਰਵਰ) ਦੇ ਨਾਲ ਸਹਾਇਕ ਖਰਚਾ ਨਿਗਰਾਨ, ਫਲਾਇੰਗ ਸਕੂਐਡ ਤੇ ਸਟੈਟਿਕ ਸਰਵੇਲੈਂਸ ਟੀਮਾਂ, ਵੀਡਿਓ ਸਰਵੇਲੈਂਸ ਟੀਮਾਂ, ਵੀਡਿਓ ਵੀੳੂਇੰਗ ਟੀਮਾਂ, ਮੀਡੀਆ ਸਰਟੀਫ਼ਿਕੇਸ਼ਨ ਤੇ ਮੋਨੀਟਰਿੰਗ ਕਮੇਟੀ, ਅਕਾਊਂਟਿੰਗ ਟੀਮਾਂ, ਆਮਦਨ ਕਰ ਵਿਭਾਗ ਅਤੇ ਸ਼ਰਾਬ ਅਤੇ ਡਰੱਗ ਮੋਨੀਟਰਿੰਗ ਟੀਮ ਬਣਾਈ ਗਈ ਹੈ।


        ਉਨ੍ਹਾਂ ਨੇ ਅਕਾਊਂਟਿੰਗ ਟੀਮਾਂ ਦੇ ਕੰਮ ਨੂੰ ਸਭ ਤੋਂ ਮਹੱਤਵਪੂਰਣ ਕਰਾਰ ਦਿੰਦਿਆਂ ਆਖਿਆ ਕਿ ਜਦੋਂ ਵੀ ਕਿਸੇ ਵਿਧਾਨ ਸਭਾ ਹਲਕੇ ਵਿੱਚ ਕੋਈ ਪਾਰਟੀ ਰੈਲੀ ਕਰੇਗੀ ਤਾਂ ਸਟੈਟਿਕ ਸਰਵੇਲੈਂਸ ਟੀਮਾਂ, ਵੀਡਿਓ ਵਿਊਇੰਗ ਟੀਮਾਂ ਦੇ ਸਹਿਯੋਗ ਨਾਲ ਉਸ ਰੈਲੀ ’ਤੇ ਖਰਚ ਹੋਏ ਖਰਚ ਦੀ ਤਫ਼ਸੀਲ ਸਬੰਧਤ ਫ਼ਾਰਮੈਟ ਵਿੱਚ ਭਰ ਕੇ ਦੇਣਗੀਆਂ ਅਤੇ ਅਕਾਊਂਟਿੰਗ ਟੀਮ ਉਸ ਦਾ ਅਸਲ ਖਰਚ ਕੱਢੇਗੀ, ਜੋ ਬਾਅਦ ਵਿੱਚ ਸ਼ੈਡੋ ਰਜਿਸਟਰ ਵਿੱਚ ਦਰਜ ਕਰਨ ਉਪਰੰਤ ਇਸ ਨੂੰ ਉਮੀਦਵਾਰ ਦੇ ਖਾਤੇ ਵਿੱਚ ਜੋੜ ਦੇਵੇਗੀ। ਉਨ੍ਹਾਂ ਦੱਸਿਆ ਕਿ ਇਹ ਖਰਚਾ ਚੋਣ ਕਮਿਸ਼ਨ ਵੱਲੋਂ ਵੱਖ-ਵੱਖ ਮਦਾਂ ਦੇ ਨਿਰਧਾਰਿਤ ਮੁੱਲ/ਕੀਮਤ ਸੂਚੀ ਮੁਤਾਬਕ ਦਰਜ ਹੋਵੇਗਾ।


        ਉਨ੍ਹਾਂ ਲੇਖਾ ਟੀਮਾਂ ਦੇ ਇੰਚਾਰਜਾਂ ਨੂੰ ਹਦਾਇਤ ਦਿੰਦਿਆਂ ਆਖਿਆ ਕਿ ਜਦੋਂ ਵੀ ਵੀਡਿਓ ਸਰਵੇਲੈਂਸ ਟੀਮ ਵੱਲੋਂ ਕਿਸੇ ਰੈਲੀ ਦੀ ਵੀਡਿਓਗ੍ਰਾਫ਼ੀ ਕੀਤੀ ਜਾਵੇ ਤਾਂ ਉਸ ਵਿੱਚ ਬੋਲ ਕੇ ਸਬੰਧਤ ਸਥਾਨ ਦਾ ਨਾਂ, ਕੁਰਸੀਆਂ ਦੀ ਲਗਪਗ ਗਿਣਤੀ, ਲੋਕਾਂ ਦੀ ਅਨੁਮਾਨਿਤ ਤਾਦਾਦ, ਚਾਹ-ਪਕੌੜੇ ਆਦਿ ਦਾ ਲੰਗਰ ਤੇ ਹੋਰ ਪ੍ਰਬੰਧਾਂ ਨੂੰ ਦਰਜ ਕੀਤਾ ਜਾਵੇ ਤਾਂ ਜੋ ਅਕਾਊਂਟਿੰਗ ਟੀਮਾਂ ਨੂੰ ਬਾਅਦ ਵਿੱਚ ਖਰਚ ਅਨੁਮਾਨ ਬਣਾਉਣ ਵਿੱਚ ਕੋਈ ਪ੍ਰੇਸ਼ਾਨੀ ਨਾ ਆਵੇ। 


        ਉਨ੍ਹਾਂ ਦੱਸਿਆ ਕਿ ਉਮੀਦਵਾਰ ਨੂੰ ਕੇਵਲ 40 ਲੱਖ ਰੁਪਏ ਖਰਚਣ ਦੀ ਆਗਿਆ ਹੈ। ਇਸ ਤੋਂ ਇਲਾਵਾ ਉਸ ਲਈ 10 ਹਜ਼ਾਰ ਤੋਂ ਉੱਤੇ ਹਰੇਕ ਅਦਾਇਗੀ ਅਤੇ ਚੰਦਾ ਹਾਸਲ ਕਰਨਾ ਚੈੱਕ/ਡਰਾਫ਼ਟ ਰਾਹੀਂ ਲਾਜ਼ਮੀ ਹੋਵੇਗਾ, ਪਰ ਇਹ ਸਾਰਾ ਖਰਚ ਉਸ ਵੱਲੋਂ ਚੋਣ ਮੁਹਿੰਮ ਲਈ ਖੋਲ੍ਹੇ ਵਿਸ਼ੇਸ਼ ਬੈਂਕ ਖਾਤੇ ਰਾਹੀਂ ਹੀ ਕੀਤਾ ਜਾਵੇਗਾ। ਇਸ ਖਰਚ ਦੌਰਾਨ ਉਸ ਵੱਲੋਂ ਕੀਤੇ ਜਾਣ ਵਾਲੇ ਲੁਕਵੇਂ ਖਰਚ ਨੂੰ ਖਰਚ ਨਿਗਰਾਨ ਕਮੇਟੀ ਵੱਲੋਂ ਆਪਣੇ ਸ਼ੈਡੋ ਰਜਿਸਟਰ ਵਿੱਚ ਦਰਜ ਕਰਕੇ ਚੋਣ ਕਮਿਸ਼ਨ ਨੂੰ ਇਸ ਦੀ ਰਿਪੋਰਟ ਦਿੱਤੀ ਜਾਵੇਗੀ।


        ਇਸ ਤੋਂ ਇਲਾਵਾ ਫਲਾਇੰਗ ਸਕੂਐਡ ਵੱਲੋਂ ਕਿਸੇ ਵੀ ਵਾਹਨ ਵਿੱਚੋਂ 50 ਹਜ਼ਾਰ ਤੋਂ ਵਧੇਰੇ ਕੈਸ਼ ਬਰਾਮਦ ਹੋਣ ’ਤੇ ਵੀ ਤੁਰੰਤ ਜ਼ਿਲ੍ਹਾ ਚੋਣ ਅਧਿਕਾਰੀ ਨੂੰ ਸੂਚਿਤ ਕਰਨ ਬਾਰੇ ਆਖਿਆ ਗਿਆ। ਇਸੇ ਤਰ੍ਹਾਂ ਉਮੀਦਵਾਰਾਂ ਦੇ ਖਾਤੇ ’ਚੋਂ ਇੱਕ ਲੱਖ ਤੋਂ ਵਧੇਰੇ ਅਤੇ ਬੈਂਕਾਂ ’ਚੋਂ 10 ਲੱਖ ਤੋਂ ਵਧੇਰੇ ਦੇ ਹੋਏ ਲੈਣ-ਦੇਣ ਬਾਰੇ ਵੀ ਤੁਰੰਤ ਜਾਣਕਾਰੀ ਜ਼ਿਲ੍ਹਾ ਚੋਣ ਅਫ਼ਸਰ ਨੂੰ ਦੇਣ ਬਾਰੇ ਕਿਹਾ ਗਿਆ।


         ਉਨ੍ਹਾਂ ਨੇ ਸਹਾਇਕ ਖਰਚਾ ਨਿਗਰਾਨਾਂ, ਲੇਖਾ ਕਮੇਟੀਆਂ ਤੇ ਸਹਾਇਕ ਕਮੇਟੀਆਂ/ਟੀਮਾਂ ਨੂੰ ਆਪਣਾ ਕੰਮ ਇਮਾਨਦਾਰੀ, ਨਿਰਪੱਖਤਾ ਤੇ ਨਿਪੁੰਨਤਾ ਨਾਲ ਕਰਨ ਲਈ ਵੀ ਆਖਿਆ ਗਿਆ। 


          ਇਸ ਮੌਕੇ ਰਿਟਰਨਿੰਗ ਅਫ਼ਸਰ ਕਮ ਐਸ ਡੀ ਐਮਜ਼ ’ਚ ਡਾ. ਬਲਜਿੰਦਰ ਸਿੰਘ ਢਿੱਲੋਂ ਨਵਾਂਸ਼ਹਿਰ, ਨਵਨੀਤ ਕੌਰ ਬੱਲ ਬੰਗਾ ਅਤੇ ਦੀਪਕ ਰੋਹਿਲਾ ਬਲਾਚੌਰ ਤੋਂ ਇਲਾਵਾ ਆਮਦਨ ਕਰ ਅਫ਼ਸਰ ਨਵਾਂਸ਼ਹਿਰ ਅਨਿਲ ਭੱਟੀ ਅਤੇ ਜ਼ਿਲ੍ਹਾ ਚੋਣ ਦਫ਼ਤਰ ਦੇ ਕਾਨੂੰਨਗੋ ਪਲਵਿੰਦਰ ਸਿੰਘ ਪ੍ਰਮੁੱਖ ਤੌਰ ’ਤੇ ਮੌਜੂਦ ਸਨ।

ਵਧੀਕ ਡਿਪਟੀ ਕਮਿਸ਼ਨਰ ਕਮ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਜਸਬੀਰ ਸਿੰਘ ਸਹਾਇਕ ਖਰਚਾ ਨਿਗਰਾਨਾਂ ਅਤੇ ਲੇਖਾ ਟੀਮਾਂ ਨਾਲ ਬੁੱਧਵਾਰ ਨੂੰ ਵਿਧਾਨ ਸਭਾ ਚੋਣਾਂ-2022 ’ਚ ਉਮੀਦਵਾਰਾਂ ਦੇ ਖਰਚੇ ’ਤੇ ਨਿਗ੍ਹਾ ਰੱਖਣ ਸਬੰਧੀ ਮੀਟਿੰਗ ਕਰਦੇ ਹੋਏ।





ਜ਼ਿਲ੍ਹਾ ਮੈਜਿਸਟਰੇਟ ਵੱਲੋਂ ਚਾਈਨਾ ਡੋਰ ਦੇ ਖਰੀਦਣ, ਵੇਚਣ ਤੇ ਰੋਕ ਲਗਾਉਣ ਸਬੰਧੀ ਹੁਕਮ ਜਾਰੀ

 

CHANDIGARH CORONA BREAKING : ਆਂਗਣਵਾੜੀ ਕੇਂਦਰਾਂ ਨੂੰ ਤੁਰੰਤ ਪ੍ਰਭਾਵ ਨਾਲ ਅਗਲੇ ਹੁਕਮਾਂ ਤੱਕ ਕੀਤਾ ਬੰਦ

 ਚੰਡੀਗੜ੍ਹ 12, ਜਨਵਰੀ:   ਸ਼ਹਿਰ 'ਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ, ਜਿਸ ਨੂੰ ਦੇਖਦੇ ਹੋਏ ਚੰਡੀਗੜ੍ਹ ਪ੍ਰਸ਼ਾਸਨ ਨੇ ਵੱਡਾ ਫੈਸਲਾ ਲਿਆ ਹੈ। ਦਰਅਸਲ ਸ਼ਹਿਰ ਦੇ ਸਾਰੇ ਆਂਗਣਵਾੜੀ ਕੇਂਦਰਾਂ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਅਗਲੇ ਹੁਕਮਾਂ ਤੱਕ ਸਾਰੇ ਆਂਗਣਵਾੜੀ ਕੇਂਦਰ ਬੰਦ ਰਹਿਣਗੇ।


ਵਿਧਾਨ ਸਭਾ ਚੋਣਾਂ 2022: ਸੰਯੁਕਤ ਕਿਸਾਨ ਮੋਰਚਾ ਨੇ ਜਾਰੀ ਕੀਤੀ ਉਮੀਦਵਾਰਾਂ ਦੀ ਸੂਚੀ, ਬਲਬੀਰ ਸਿੰਘ ਰਾਜੇਵਾਲ ਸਮਰਾਲਾ ਤੋਂ ਚੋਣ ਲੜਨਗੇ

ਵਿਧਾਨ ਸਭਾ ਚੋਣਾਂ 2022: ਸੰਯੁਕਤ ਕਿਸਾਨ ਮੋਰਚਾ ਨੇ ਜਾਰੀ ਕੀਤੀ ਉਮੀਦਵਾਰਾਂ ਦੀ ਸੂਚੀ, ਬਲਬੀਰ ਸਿੰਘ ਰਾਜੇਵਾਲ ਸਮਰਾਲਾ ਤੋਂ ਚੋਣ ਲੜਨਗੇ.
ਉਮੀਦਵਾਰ - ਵਿਧਾਨ ਸਭਾ ਸੀਟ
ਬਲਵੀਰ ਸਿੰਘ ਰਾਜੇਵਾਲ- ਸਮਰਾਲਾ
ਐਡਵੋਕੇਟ ਪ੍ਰੇਮ ਸਿੰਘ ਭੰਗੂ - ਘਨੌਰ
ਹਰਜਿੰਦਰ ਸਿੰਘ ਟਾਂਡਾ - ਖਡੂਰ ਸਾਹਿਬ
ਰਵਨੀਤ ਸਿੰਘ ਬਰਾੜ - ਮੋਹਾਲੀ
ਡਾ: ਸੁਖਮਨਦੀਪ ਸਿੰਘ - ਤਰਨਤਾਰਨ
ਰਾਜੇਸ਼ ਕੁਮਾਰ - ਕਰਤਾਰਪੁਰ
ਰਮਨਦੀਪ ਸਿੰਘ - ਜੈਤੋ
ਅਜੇ ਕੁਮਾਰ - ਫਿਲੌਰ
ਬਲਰਾਜ ਸਿੰਘ ਠਾਕੁਰ - ਕਾਦੀਆਂ
ਨਵਦੀਪ ਸੰਘਾ - ਮੋਗਾ
 

RECENT UPDATES

School holiday

LINK FOR MERITORIOUS SCHOOL ADMISSION 2023-24: ਮੈਰੀਟੋਰੀਅਸ ਸਕੂਲਾਂ ਵਿੱਚ ਦਾਖ਼ਲੇ ਲਈ ਲਿੰਕ ਐਕਟਿਵ

MERITORIOUS SCHOOL ADMISSION 2023: ਮੈਰੀਟੋਰੀਅਸ ਸਕੂਲਾਂ ਵਿੱਚ ਦਾਖ਼ਲੇ ਲਈ ਅਰਜ਼ੀਆਂ ਦੀ ਮੰਗ  ਸੋਸਾਇਟੀ ਫਾਰ ਪ੍ਰੋਮੋਸ਼ਨ ਆਫ਼ ਕੋਆਲਿਟੀ ਐਜੂਕੇਸ਼ਨ ਛਾਰ ਅਰ ਐਂਡ ਸੈ...