1.ਗੁਰੂ ਗੋਬਿੰਦ ਸਿੰਘ ਜੀ ਦੇ ਸਭ ਤੋਂ ਛੋਟੇ ਸਾਹਿਬਜ਼ਾਦੇ ਜੀ ਦਾ ਨਾਂ ਦੱਸੋ ?
ਬਾਬਾ ਜ਼ੋਰਾਵਰ ਸਿੰਘ ਜੀ
ਬਾਬਾ ਫ਼ਤਿਹ ਸਿੰਘ ਜੀ ✅
ਬਾਬਾ ਅਜੀਤ ਸਿੰਘ ਜੀ
ਬਾਬਾ ਜੁਝਾਰ ਸਿੰਘ ਜੀ
2. ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਵਾਲੇ ਜੱਲਾਦਾਂ ਦੇ ਕੀ ਨਾਂ ਸਨ ?
- ਸ਼ਾਸਲ ਬੇਗ , ਬਾਸ਼ਲ ਬੇਗ ✅
- ਵਜ਼ੀਰ ਖਾਨ , ਅਮੀਰ ਖਾਨ
- ਔਰੰਗਜੇਬ
- ਬਾਜ਼ੀਦ ਖਾਨ ਖੇਸ਼ਗੀ
3. ਛੋਟੇ ਸਾਹਿਬਜ਼ਾਦੇ ਅਤੇ ਗੁਰੂ ਗੋਬਿੰਦ ਸਿੰਘ ਜੀ ਕਿਸ ਨਦੀ ਦੇ ਕੰਢੇ ਵਿੱਛੜ ਗਏ ?
ਜਮਨਾ ਨਦੀ
ਸਰਸਾ ਨਦੀ ✅
ਸਤਲੁਜ ਨਦੀ
ਚਨਾਬ ਨਦੀ
4.ਸਰਸਾ ਕੰਢੇ ਵਿਛੜਣ ਉਪਰੰਤ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਨੂੰ ਕੌਣ ਆਪਣੇ ਨਾਲ ਲੈ ਗਿਆ ?
ਭੰਗੂ ਬ੍ਰਾਹਮਣ
ਗੰਗੂ ਬ੍ਰਾਹਮਣ ✅
ਵਜੀਰ ਖਾਨ
ਸੈਨਿਕ
5.ਚਮਕੌਰ ਸਾਹਿਬ ਦੀ ਜੰਗ ਵੇਲੇ ਮੁਗ਼ਲ ਫ਼ੌਜ ਦੀ ਗਿਣਤੀ ਕਿੰਨੀ ਸੀ ?
- 8 ਲੱਖ
- 10 ਲੱਖ ✅
- 2 ਲੱਖ
- 5 ਲੱਖ
6.ਚਮਕੌਰ ਸਾਹਿਬ ਦੀ ਜੰਗ ਵਿੱਚ ਮੁਗਲ ਫੌਜ ਦੇ ਮੁਕਾਬਲੇ ਕਿੰਨੇ ਸਿੱਖ ਲੜੇ ਸਨ ?
- 45
- 55
- 60
- 40 ✅
7.ਵਜ਼ੀਰ ਖਾਨ ਦੀ ਕਚਹਿਰੀ ਵਿੱਚ ਛੋਟੇ ਸਾਹਿਬਜ਼ਾਦਿਆਂ ਲਈ ‘ਹਾਅ ਦਾ ਨਾਅਰਾ' ਕਿਸ ਨੇ ਮਾਰਿਆ ?
ਨਵਾਬ ਔਰੰਗਜੇਬ
ਨਵਾਬ ਸ਼ੇਰ ਮੁਹੰਮਦ ਖਾਨ ✅
ਨਵਾਬ ਵਜੀਰ ਖਾਨ
ਸੁੱਚਾ ਨੰਦ
8.ਗੰਗੂ, ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਨੂੰ ਆਪਣੇ ਨਾਲ ਕਿੱਥੇ ਲੈ ਗਿਆ ?
- ਕੁਟੀਆ ਵਿੱਚ
- ਆਪਣੇ ਪਿੰਡ ਸਹੇੜੀ (ਖੇੜੀ ) ✅
- ਮੋਰਿੰਡੇ
- ਚਮਕੌਰ ਸਾਹਿਬ
9.ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੀ ਬਾਬਾ ਕੁੰਮੇ ਮਾਸਕੀ ਜੀ ਦੀ ਝੋਂਪੜੀ ਵਿੱਚ ਪ੍ਰਸ਼ਾਦੇ ਦੀ ਸੇਵਾ ਕਿਸ ਨੇ ਕੀਤੀ
ਮਾਤਾ ਬਸੰਤ ਜੀ
ਮਾਤਾ ਬੀਰ ਜੀ
ਮਾਈ ਰਛਮੀ ਜੀ
ਮਾਈ ਲਛਮੀ ਜੀ✅
10. ਬਾਬਾ ਮੋਤੀ ਰਾਮ ਮਹਿਰਾ ਜੀ ਦੇ ਪੁੱਤਰ ਦਾ ਕੀ ਨਾਮ ਸੀ
ਭਾਈ ਨਰੈਣਾ ਜੀ✅
ਭਾਈ ਮਦਨ ਜੀ
ਭਾਈ ਸਾਹਿਬ ਜੀ
11. ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਨੂੰ ਠੰਢੇ ਬੁਰਜ਼ ਵਿੱਚ ਰਹਿਣ ਦਾ ਹੁਕਮ ਕਿਸ ਨੇ ਦਿੱਤਾ ?
ਵਜ਼ੀਰ ਖਾਨ ਨੇ✅
ਔਰੰਗਜੇਬ ਨੇ
ਸ਼ੇਰ ਖਾਨ ਨੇ
ਚੌਧਰੀ ਕੌਡੂ ਮੱਲ ਨੇ
12. ਸਾਹਿਬਜ਼ਾਦਿਆਂ ਦੇ ਦਾਦਾ ਜੀ ਦਾ ਕੀ ਨਾਂ ਸੀ ?
ਗੁਰੁ ਹਰਗੋਬਿੰਦ ਸਾਹਿਬ ਜੀ
ਗੁਰੁ ਤੇਗ ਬਹਾਦਰ ਸਾਹਿਬ ਜੀ ✅
ਗੁਰੁ ਹਰਕ੍ਰਿਸ਼ਨ ਸਾਹਿਬ ਜੀ
ਗੁਰੂ ਨਾਨਕ ਦੇਵ ਜੀ
13. ਸਰਸਾ ਨਦੀ ਦੇ ਕੰਢੇ ਉਪਰ ਜਥੇ ਦੀ ਅਗਵਾਈ ਕਿਸ ਨੇ ਕੀਤੀ ਸੀ ?
- ਸਾਹਿਬਜ਼ਾਦਾ ਅਜੀਤ ਸਿੰਘ ਨੇ ✅
- ਸਾਹਿਬਜ਼ਾਦਾ ਜੁਝਾਰ ਸਿੰਘ ਨੇ
- ਭਾਈ ਸੰਗਤ ਸਿੰਘ ਨੇ
- ਭਾਈ ਪਹਾੜਾ ਸਿੰਘ ਨੇ
14. ਸ਼ਹਾਦਤ ਸਮੇਂ ਛੋਟੇ ਸਾਹਿਬਜ਼ਾਦਿਆਂ ਦੀ ਉਮਰ ਕਿੰਨੀ ਸੀ ?
- 7 ਅਤੇ 9 ਸਾਲ ✅
- 8 ਅਤੇ 9 ਸਾਲ
- 6 ਅਤੇ 9 ਸਾਲ
- 9 ਅਤੇ 10 ਸਾਲ
15. ਨਵਾਬ ਵਜ਼ੀਰ ਖਾਨ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਗ੍ਰਿਫਤਾਰ ਕਰਨ ਲਈ ਕਿੰਨੇ ਮਹੀਨੇ ਆਨੰਦਪੁਰ ਸਾਹਿਬ ਦਾ ਕਿਲ੍ਹਾ ਘੇਰ ਕੇ ਰੱਖਿਆ ਸੀ?
- ਸੱਤ ਮਹੀਨੇ
- ਅੱਠ ਮਹੀਨੇ ✅
- ਛੇ ਮਹੀਨੇ
- ਇੱਕ ਸਾਲ
16. ਸਰਸਾ ਨਦੀ ਪਾਰ ਕਰਨ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਸਾਹਿਬ ਕਿੱਥੇ ਰੁਕੇ ਸਨ ?
ਦੁਨੀ ਚੰਦ ਦੀ ਹਵੇਲੀ
ਬੁੱਧੀ ਚੰਦ ਦੀ ਹਵੇਲੀ✅
ਦੁੱਤੀ ਚੰਦ ਦੀ ਹਵੇਲੀ
ਜਹਾਜ ਹਵੇਲੀ
17. ਮਾਤਾ ਗੁਜਰ ਕੌਰ ਕੀ ਕਿੱਥੇ ਸ਼ਹੀਦ ਹੋੇਏ ?
ਹਵੇਲੀ ਵਿੱਚ
ਮਹਿਲਾਂ ਵਿੱਚ
ਚਮਕੌਰ ਸਾਹਿਬ
ਠੰਢੇ ਬੁਰਜ਼, ਸਰਹੰਦ ਵਿੱਚ ✅
18. ਨਵਾਬ ਨੂੰ ਝੁਕ ਕੇ ਸਲਾਮ ਕਰਨ ਵਾਲੀ ਗੱਲ ਕਿਸ ਨੇ ਕਹੀ ?
ਦਰਬਾਰੀ ਨੇ
ਪਹਿਰੇਦਾਰਾਂ ਨੇ
ਸੁੱਚਾ ਨੰਦ ਨੇ ✅
ਚੌਧਰੀ ਕੌਡੂ ਮੱਲ ਨੇ
19. ਠੰਡੇ ਬੁਰਜ ਵਿਚ ਦੁੱਧ ਦੀ ਸੇਵਾ (ਮਾਤਾ ਜੀ ਅਤੇ ਛੋਟੇ ਸਾਹਿਬਜਾਦਿਆਂ ਦੀ ) ਕਿਸ ਨੇ ਕੀਤੀ ਸੀ
ਬਾਬਾ ਮੋਤੀ ਰਾਮ ਜੀ ✅
ਟੋਡਰ ਮੱਲ ਜੀ
ਨਵਾਬ ਸ਼ੇਰ ਮੁਹੰਮਦ ਜੀ
20. ਜਿੱਥੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਅਤੇ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਮੈਦਾਨੇ-ਜੰਗ ਵਿੱਚ ਲੜਦੇ ਹੋਏ ਸ਼ਹੀਦ ਹੋਏ ਉੱਥੇ ਕਿਹੜਾ ਗੁਰਦਵਾਰਾ ਸਾਹਿਬ ਸਥਿਤ ਹੈ
- ਗੁਰਦਵਾਰਾ ਸ੍ਰੀ ਕਤਲਗੜ੍ਹ ਸਾਹਿਬ ✅
- ਗੁਰਦਵਾਰਾ ਸ੍ਰੀ ਜੋਤੀ ਸਰੂਪ ਸਾਹਿਬ
- ਗੁਰਦਵਾਰਾ ਸ੍ਰੀ ਅੰਬ ਸਾਹਿਬ
21 ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਦਾ ਕਿਲ੍ਹਾ ਕਦੋਂ ਛੱਡਿਆ
7 ਪੋਹ ਦੀ ਰਾਤ ਨੂੰ
8 ਪੋਹ ਦੀ ਰਾਤ ਨੂੰ
6 ਪੋਹ ਦੀ ਰਾਤ ਨੂੰ ✅
9 ਪੋਹ ਦੀ ਰਾਤ ਨੂੰ
22. ਸਰਸਾ ਨਦੀ ਪਾਰ ਕਰਦੇ ਸਮੇਂ ਗੁਰੂ ਜੀ ਦਾ ਪਰਿਵਾਰ ਕਿੰਨੇ ਹਿੱਸਿਆਂ ਵਿੱਚ ਵੰਡਿਆ ਗਿਆ
- 2 ਹਿੱਸਿਆਂ ਵਿੱਚ
- 3 ਹਿੱਸਿਆਂ ਵਿੱਚ ✅
- 4 ਹਿੱਸਿਆਂ ਵਿੱਚ
23. ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰ ਕੌਰ ਜੀ ਨੇ ਬਾਬਾ ਕੁੰਮੇ ਮਾਸਕੀ ਜੀ ਦੀ ਝੋਂਪੜੀ ਵਿੱਚ ਕਿਹੜੀ ਰਾਤ ਰੁਕੇ
7 ਪੋਹ ਦੀ ✅
8 ਪੋਹ ਦੀ
6 ਪੋਹ ਦੀ
9 ਪੋਹ ਦੀ
24. ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦੇ ਕਦੋਂ ਸ਼ਹੀਦ ਹੋਏ
10 ਪੋਹ ਨੂੰ
11 ਪੋਹ ਨੂੰ
13 ਪੋਹ ਨੂੰ ✅
14 ਪੋਹ ਨੂੰ
25. ਚਮਕੌਰ ਸਾਹਿਬ ਦੀ ਗੜ੍ਹੀ ਦੀ ਜੰਗ ਕਦੋਂ ਹੋਈ ?
8 ਪੋਹ ਨੂੰ ✅
9 ਪੋਹ ਨੂੰ
10 ਪੋਹ ਨੂੰ
ਟੈਲੀਗਰਾਮ ਚੈਨਲ ਜੁਆਇੰਨ ਕਰਨ ਲਈ ਇਥੇ ਕਲਿੱਕ ਕਰੋ।
Punjab News online APP ਡਾਊਨਲੋਡ ਕਰਨ ਲਈ ਇਥੇ ਕਲਿੱਕ ਕਰੋ