BAD NEWS FOR GOVT EMPLOYEES: ਸਰਕਾਰ ਨੇ ਪੁਰਾਣੀ ਪੈਨਸ਼ਨ ਨੂੰ ਬਹਾਲ ਕਰਨ ਤੇ ਸਾਫ ਇਨਕਾਰ
ਨਵੀਂ ਦਿੱਲੀ , 12 ਦਸੰਬਰ 2022 ( JOBSOFTODAY )
ਸਰਕਾਰੀ ਮੁਲਾਜਮਾਂ ਲਈ ਵੱਡੀ ਬੁਰੀ ਖਬਰ ਸਾਹਮਣੇ ਆਈ ਹੈ। ਸਰਕਾਰੀ ਮੁਲਜਮਾਂ ਦੀਆਂ ਉਮੀਦਾਂ ਤੇ ਉਸ ਸਮੇ ਪਾਣੀ ਫਿਰ ਗਿਆ ਜਦੋਂ ਮੋਦੀ ਸਰਕਾਰ ਨੇ ਪੁਰਾਣੀ ਪੈਨਸ਼ਨ ਨੂੰ ਬਹਾਲ ਕਰਨ ਤੇ ਸਾਫ ਇਨਕਾਰ ਕਰ ਦਿੱਤਾ। ਕੇਂਦਰ ਸਰਕਾਰ ਨੇ ਅੱਜ ਲੋਕਸਭਾ ਵਿੱਚ ਕਿਹਾ ਕਿ ਪੁਰਾਣੀ ਪੈਨਸ਼ਨ ਬਹਾਲੀ ਤੇ ਹੁਣ ਕੋਈ ਵੀ ਯੋਜਨਾ ਨਹੀਂ ਹੈ। ਆਓ ਜਾਣਦੇ ਹਾਂ ਕੀ ਹੈ ਪੂਰਾ ਮਾਮਲਾ ?
ਅੱਜ ਲੋਕਸਭਾ ਵਿਚ ਐਮਪੀ ਓਬੇਸੀ ਵੱਲੋਂ ਪੁਰਾਣੀ ਪੈਨਸ਼ਨ ਬਹਾਲੀ ਸਬੰਧੀ ਸਵਾਲ ਪੁੱਛਿਆ ਗਿਆ ਅਤੇ ਇਹ ਵੀ ਪੁੱਛਿਆ ਕਿ ਕਈ ਸੂਬਿਆਂ ਵੱਲੋਂ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾ ਰਹੀ ਹੈ ਤਾਂ ਕੀ ਕੇਂਦਰ ਸਰਕਾਰ ਐਨਪੀਐਸ ਦੇ ਵਿੱਚ ਜਮਾਂ ਰਕਮ ਨੂੰ ਸੂਬਿਆਂ ਨੂੰ ਵਾਪਿਸ ਕੀਤਾ ਜਾਵੇਗਾ ਕਿ ਨਹੀਂ ?
Also read:
ਪੰਜਾਬ ਕੈਬਨਿਟ ਦੇ ਵੱਡੇ ਫੈਸਲੇ, ਪੜ੍ਹੋ ਇਥੇ
GOVT JOB IN PUNJAB: ਪੰਜਾਬ ਸਰਕਾਰ ਵੱਲੋਂ ਵੱਖ ਵੱਖ ਵਿਭਾਗਾਂ ਵਿਚ 2500+ ਅਸਾਮੀਆਂ ਤੇ ਭਰਤੀ
ਮੋਦੀ ਸਰਕਾਰ ਨੇ ਇਸ ਸਵਾਲ ਦੇ ਜਵਾਬ ਵਿਚ ਕਿਹਾ ਕਿ ਕੇਂਦਰ ਸਰਕਰ ਨਾਂ ਤਾ ਪੁਰਾਣੀ ਪੈਨਸ਼ਨ ਬਹਾਲ ਕਰੇਗੀ ਅਤੇ ਐਨਪੀਐਸ ਦੇ ਵਿੱਚ ਜਮਾਂ ਰਕਮ ਨੂੰ ਸੂਬਿਆਂ ਨੂੰ ਵਾਪਿਸ ਨਹੀਂ ਕੀਤਾ ਜਾਵੇਗਾ। ਗੌਰਤਲਬ ਹੈ ਰਾਜਸਥਾਨ ਸਰਕਾਰ ਵੱਲੋਂ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਉਪਰੰਤ ਐਨਪੀਐਸ ਦੇ ਵਿੱਚ ਜਮਾਂ ਰਕਮ ਨੂੰ ਵਾਪਿਸ ਕਰਨ ਤੋਂ ਕੇਂਦਰ ਸਰਕਾਰ ਨੇ ਇਨਕਾਰ ਕਰ ਦਿੱਤਾ ਸੀ , ਹੁਣ ਪੰਜਾਬ ਸਰਕਾਰ ਵਲੋਂ ਵੀ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤੀ ਹੈ ਪ੍ਰੰਤੂ ਇਸ ਸਬੰਧੀ ਡਿਟੇਲ ਹਾਲੇ ਆਉਣੀ ਬਾਕੀ ਹੈ।
ਹਿਮਾਚਲ ਸਰਕਰ ਨੇ ਵੀ ਪੁਰਾਣੀ ਪੈਨਸ਼ਨ ਨੂੰ ਪਹਿਲੀ ਕੈਬਿਨੇਟ ਵਿਚ ਬਹਾਲ ਕਰਨ ਨੂੰ ਕਿਹਾ ਹੈ। ਕੇਂਦਰ ਸਰਕਰ ਵੱਲੋਂ ਐਨਪੀਐਸ ਦੇ ਵਿੱਚ ਜਮਾਂ ਰਕਮ ਨੂੰ ਸੂਬਿਆਂ ਨੂੰ ਵਾਪਿਸ ਨਾਂ ਕੀਤਾ ਗਿਆ ਤਾਂ ਪੁਰਾਣੀ ਪੈਨਸ਼ਨ ਨੂੰ ਬਹਾਲ ਕਰਨਾ ਸੂਬਿਆਂ ਲਈ ਮੁਸ਼ਲਿਕ ਹੋਵੇਗਾ। ਮੀਡੀਆ ਰਿਪੋਰਟਾਂ ਅਨੁਸਾਰ ਐਨਪੀਐਸ ਦੇ ਵਿੱਚ ਪੰਜਾਬ ਦੇ ਮੁਲਾਜ਼ਮਾਂ ਦਾ 17 ਹਜਾਰ ਕਰੋੜ ਰੁਪਏ ਹੈ। ਇਹ ਰਕਮ ਵੱਖ ਵੱਖ PRIVATE ਕੰਪਨੀਆਂ ਵਿਚ ਜਮਾ ਹੈ।