ਸਕੂਲਾਂ ਚ ਸਫਾਈ ਲਈ ਮਨਰੇਗਾ ਕਾਮੇ ਨਿਯੁਕਤ ਕਰਨ ਦਾ ਫੈਸਲਾ । - - ਕੈਬਨਿਟ ਮੰਤਰੀ ਧਾਲੀਵਾਲ

 *ਸਕੂਲਾਂ ਚ ਸਫਾਈ ਲਈ ਮਨਰੇਗਾ ਕਾਮੇ ਨਿਯੁਕਤ ਕਰਨ ਦਾ ਫੈਸਲਾ । - - ਕੈਬਨਿਟ ਮੰਤਰੀ ਧਾਲੀਵਾਲ*


*ਅੱਜ ਅੰਮ੍ਰਤਸਰ ਵਿਖੇ ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਦੀ ਕੈਬਨਿਟ ਮੰਤਰੀ ਨਾਲ ਵਿਸ਼ੇਸ਼ ਮੀਟਿੰਗ ਵਿੱਚ ਐਲੀਮੈਂਟਰੀ ਸਕੂਲਾਂ, ਅਧਿਆਪਕਾਂ, ਬੱਚਿਆਂ ,ਸਿੱਖਿਆ ਸੁਧਾਰਾਂ ਅਤੇ ਪਿਛਲੀ ਸਰਕਾਰ ਵੱਲੋ   ਅਧਿਆਂਪਕਾਂ ਦੇ ਖੋਹੇ ਵਿਤੀ ਲਾਭਾਂ , ਭੱਤਿਆਾਂ ,ਵਿਭਾਗੀ ਮੰਗਾਂ ਆਦਿ ਮੁੱਖ ਮੰਗਾਂ ਦੇ ਹੱਲ ਲਈ ਹੋਈਆਂ ਠੋਸ ਵਿਚਾਰਾਂ ।*


*ਗੈਰਵਿਦਿੱਅਕ, ਆਨਲਾਈਨ ਕੰਮਾਂ ਤੋਂ ਛੁਟਕਾਰਾ ਦਿਵਾ ਕੇ ਅਧਿਆਪਕਾਂ ਨੂੰ ਪੂਰਨ ਰੂਪ ਵਿੱਚ ਸਿੱਖਿਆ ਨਾਲ ਜੋੜਨ ਦੀ ਵੀ ਹੋਈ ਮੰਗ*



*ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਵੱਲੋਂ ਮੰਗ ਪੱਤਰ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਭੇਜ ਕੇ ਮੰਗ ਕੀਤੀ ਕਿ  ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ, ਪ੍ਰਾਇਮਰੀ ਅਧਿਆਪਕਾਂ/ਹੈਡ ਟੀਚਰਜ/ਸੈਂਟਰ ਹੈਡਟੀਚਰਜ/ਬੀ ਪੀ ਈ ਓਜ  ਨੂੰ  ਛੇਵੇਂ ਪੇ ਕਮਿਸਨ ਵੱਲੋ ਦਿੱਤੇ ਵੱਧ ਗੁਣਾਂਕ ਲਾਗੂ ਕੀਤੇ ਜਾਣ ਅਤੇ ਪੇ- ਕਮਿਸ਼ਨ ਦੇ ਬਣਦੇ ਬਕਾਏ ਤੁਰੰਤ ਦਿੱਤੇ ਜਾਣ, ਪੇਂਡੂ ਭੱਤਾ , ਬਾਰਡਰ ਏਰੀਆ ਭੱਤਾ ਹੈਂਡੀਕੈਪ ਭੱਤਾ ਤੇ ਹੋਰ ਰੋਕੇ ਭੱਤੇ ਤੁਰੰਤ ਲਾਗੂ ਕਰਕੇ ਬਣਦੇ ਬਕਾਏ, ਏ ਸੀ ਪੀ ਲਾਗੂ ਕਰਕੇ  ਅਗਲੇ ਗ੍ਰੇਡ ਦੇਣ, ਮਿਤੀ 17-7-2020 ਤੋਂ ਬਾਅਦ  ਨਵੀਂ ਭਰਤੀ ਤੇ ਲਾਗੂ ਕੀਤੇ ਕੇਂਦਰੀ ਪੈਟਰਨ ਸਕੇਲ ਬੰਦ ਕਰਕੇ ਪਹਿਲਾਂ ਦੀ ਤਰ੍ਹਾਂ ਬਣਦੇ ਸਕੇਲ ਲਾਗੂ ਕੀਤੇ ਜਾਣ ਅਤੇ ਇੱਕੋ ਇਸ਼ਤਿਹਾਰ ਰਾਹੀਂ ਭਰਤੀ ਹੋਏ ਟੈਟ ਪਾਸ 180 ਈ ਟੀ ਟੀ ਅਧਿਆਪਕਾਂ ਤੇ ਵੀ ਮੁੱਢਲੇ ਨਿਯੁਕਤੀ ਪੱਤਰ ਦੀਆਂ ਸ਼ਰਤਾਂ ਬਹਾਲ ਰੱਖ ਕੇ ਕੇਂਦਰੀ ਪੈਟਰਨ ਦੀ ਜਗ੍ਹਾ ਪਹਿਲਾਂ ਵਾਲੇ ਪੇ - ਸਕੇਲ ਲਾਗੂ ਜਾਣ, ਜਿਲਾ ਪ੍ਰੀਸ਼ਦ ਅਧਿਆਪਕਾਂ ਦੇ ਸਮੇਂ ਬਕਾਏ ਅਤੇ ਬਾਕੀ ਅਧਿਆਪਕਾਂ ਦੇ ਹੋਰ  ਹਰੇਕ ਤਰ੍ਹਾਂ ਦੇ ਬਕਾਏ ਤਰੁੰਤ ਦਿੱਤੇ ਜਾਣ  , ਕੋਵਿਡ - 19 ਦੌਰਾਨ ਮਰਨ ਵਾਲੇ ਅਧਿਆਪਕਾਂ ਨੂੰ 50 ਲੱਖ ਐਕਸਗ੍ਰੇਸੀਆ ਗ੍ਰਾਂਟ ਅਤੇ ਆਸਰਤ ਨੂੰ ਨੌਕਰੀ ਦਿੱਤੀ ਜਾਵੇ ।*


*ਇਸ ਦੇ ਨਾਲ ਨਾਲ ਸਿੱਖਿਆ ਸੁਧਾਰਾਂ ਲਈ ਅਧਿਆਪਕਾਂ ਨੂੰ ਪੂਰਨ ਰੂਪ ਵਿੱਚ ਸਿੱਖਿਆ ਨਾਲ ਜੋੜਨ ਲਈ ਆਨਲਾਈਨ ਅਤੇ ਗੈਰਵਿਦਿਅਕ ਕੰਮਾਂ ਨੂੰ ਖਤਮ ਕੀਤਾ ਜਾਵੇ, .ਬੱਚਿਆ ਦੀਆ ਕਿਤਾਬਾਂ ਜਲਦ ਪੂਰੀਆ ਕੀਤੀਆਂ ਜਾਣ, ਹੈੱਡਟੀਚਰ,/ਸੈਂਟਰ ਹੈੱਡਟੀਚਰ /ਬੀ ਪੀ ਈ ਓ ਅਤੇ ਈ ਟੀ ਟੀ ਤੋਂ ਮਾਸਟਰ ਕਾਡਰ  ਪ੍ਰਮੋਸ਼ਨਾ ਜਲਦ ਕੀਤੀਆਂ ਜਾਣ, .ਬੀ ਪੀ ਈ ਓ ਪ੍ਰਮੋਸ਼ਨਾ ਲਈ ਪਹਿਲਾਂ ਵਾਂਗ 75 % ਕੋਟਾ ਕੀਤਾ ਜਾਵੇ, ਹਰੇਕ ਸਕੂਲ ਚ ਹੈਡ ਟੀਚਰਜ ਦੇਣ ਅਤੇ ਹੈੱਡਟੀਚਰ ਦੀਆਂ ਖਤਮ ਕੀਤੀਆ 1904 ਪੋਸਟਾਂ ਜਲਦ ਬਹਾਲ ਕੀਤੀਆਂ ਜਾਣ, CHT ਦੀ ਸੀਨੀਅਰਤਾ ਪਹਿਲਾਂ ਵਾਂਗ ਸਟੇਟ ਦੀ ਜਗ੍ਹਾ ਜਿਲ੍ਹਾ ਕਾਡਰ ਰੱਖੀ ਜਾਵੇਸੈਟਰ ਪੱਧਰ ਤੇ ਡਾਟਾ ਐਂਟਰੀ ਅਪਰੇਟਰ  ਕਮ ਕਲਰਕ ਦੀਆਂ ਪੋਸਟਾਂ ਦਿੱਤੀਆਂ ਜਾਣ, ਪ੍ਰਾਇਮਰੀ ਪੱਧਰ ਤੇ ਕੰਮ ਕਰਦੇ ਯੋਗਤਾ ਪੂਰੀ ਕਰਦੇ ਫਾਇਨ ਆਰਟਸ ਅਧਿਆਪਕਾਂ ਨੂੰ ਆਰਟ ਕਰਾਫਟ ਪੋਸਟ ਤੇ ਪ੍ਰਮੋਟ ਕੀਤਾ ਜਾਵੇ, ਪ੍ਰਾਇਮਰੀ ਪੱਧਰ ਤੇ ਕੰਮ ਕਰਦੇ ਸਿੱਖਿਆ ਪ੍ਰੋਵਾਇਡਰ ਅਤੇ ਐਸ ਟੀ ਆਰ ਨੂੰ ਤਰੁੰਤ ਪੱਕਾ ਕੀਤਾ ਜਾਵੇ ਅਤੇ ਪ੍ਰੀ- ਪ੍ਰਾਇਮਰੀ  ਲਈ ਪ੍ਰਤੀ ਸਕੂਲ 2 ਅਧਿਆਪਕ  ਅਤੇ ਹਰੇਕ ਪ੍ਰਾਇਮਰੀ ਸਕੂਲ ਵਿੱਚ ਜਮਾਤਵਾਰ ਅਧਿਆਪਕ ਦਿੱਤਾ ਜਾਵੇ, ਪ੍ਰੀ - ਪ੍ਰਾਇਮਰੀ ਦੀ 8393 ਅਤੇ ਈ ਟੀ ਟੀ ਦੀ 2364,6635+22 ਅਤੇ 5964 ਭਰਤੀ ਦੀ ਨਿਯੁਕਤੀ ਪ੍ਰਕਿਰਿਆ ਪੂਰੀ ਕਰਕੇ ਨਿਯੁਕਤੀ ਪੱਤਰ ਜਾਰੀ ਕੀਤੇ ਜਾਣ, ਬੀ ਪੀ ਈ ਓ ਦਫਤਰਾਂ ਵਿੱਚ ਸਿਫਟ ਕੀਤੇ 228 ਪੀ ਟੀ ਆਈ ਨੂੰ ਵਾਪਿਸ ਮਿਡਲ ਸਕੂਲਾਂ ਵਿੱਚ ਭੇਜ ਕੇ ਇਨ੍ਹਾਂ ਦੀ ਜਗ੍ਹਾ ਪ੍ਰਾਇਮਰੀ ਵਿੱਚ ਖੇਡਾਂ ਲਈ ਸੈਟਰ ਪੱਧਰ ਤੇ ਨਵੀਂ ਭਰਤੀ ਕੀਤੀ ਜਾਵੇ, ਸਕੂਲਾਂ ਵਿੱਚ ਪੱਕੇ ਤੌਰ ਤੇ ਸਫਾਈ ਸੇਵਿਕਾ ,ਚੌਕੀਦਾਰ ਪੋਸਟ ਤੁਰੰਤ ਦਿੱਤੀ ਜਾਵੇ, ਪਿਛਲੇ ਸਾਲ ਹੋਈਆਂ ਬਦਲੀਆਂ ਨੂੰ ਲਾਗੂ ਕਰਨ ਲਈ 50% ਸਟਾਫ ਦੀ ਸਰਤ ਖਤਮ ਕੀਤੀ ਜਾਵੇ, ਪਿਛਲੀ ਸਰਕਾਰ ਦੌਰਾਨ ਸੰਘਰਸ਼ ਵਿੱਚ ਹੋਈਆਂ ਵਿਕਟੇਮਾਈਜ਼ੇਸ਼ਨ ਅਤੇ ਪ੍ਰਾਇਮਰੀ ਸਕੂਲ ਵਜੀਦਪੁਰ (ਫਿਰੋਜ਼ਪੁਰ) ਵਿਖੇ ਮਹਿਲਾ ਅਧਿਆਪਕਾਂ ਤੇ ਹੋਏ ਪਰਚੇ ਤੁਰੰਤ ਰੱਦ  ਜਾਣ, PFMS ਤਹਿਤ ਸਕੂਲਾਂ ਨੂੰ ਮਿਲਣ ਵਾਲੀਆਂ ਗ੍ਰਾਂਟਾਂ ਖਰਚ ਕਰਨ ਲਈ ਪੋਰਟਲ ਦੀ ਜਗ੍ਹਾ ਹੋਰ ਕੋਈ ਸਰਲ ਤਰੀਕਾ ਅਪਣਾਇਆ ਜਾਵੇ ਅਤੇ 31 ਮਾਰਚ ਨੂੰ ਵਾਪਸ ਹੋਈਆਂ ਗ੍ਰਾਂਟਾਂ ਮੁੜ ਸਕੂਲਾਂ ਨੂੰ ਭੇਜੀਆਂ ਜਾਣ, ਪੰਜਵੀਂ ਜਮਾਤ ਦੀ ਰਜਿਸਟ੍ਰੇਸ਼ਨ ਦੌਰਾਨ ਜੀਰੋ ਚਲਾਨ ਨਾ ਜਨਰੇਟ ਕਰਨ ਵਾਲੇ ਸਕੂਲਾਂ ਤੇ ਲਗਾਇਆ ਜੁਰਮਾਨਾ ਰੱਦ ਕੀਤਾ ਜਾਵੇ, ਲੰਮੇ ਸਮੇਂ ਤੋਂ ਪ੍ਰਾਇਮਰੀ ਸਕੂਲਾਂ ਵਿੱਚ ਪੜ੍ਹਾ ਰਹੇ ਉੱਚ ਸਿੱਖਿਆ ਪ੍ਰਾਪਤ  ਅਧਿਆਪਕ ਤੇ ਕਿਸੇ ਤਰ੍ਹਾਂ ਦੇ ਬ੍ਰਿਜ ਕੋਰਸ ਦੀ ਸਰਤ ਨਾ ਲਾਈ ਜਾਵੇ, ਸਿੱਧੀ ਭਰਤੀ ਰਾਹੀਂ ਚੁਣੇ ਗਏ HT, CHT ਅਤੇ BPEO ਦਾ ਪਰਖ ਸਮਾਂ 1 ਸਾਲ ( ਵਿਭਾਗੀ ਤਰੱਕੀਆਂ ਦੀ ਤਰਜ ਤੇ) ਕੀਤਾ ਜਾਵੇ, ਬੱਚਾ ਸੰਭਾਲ /ਵਿਦੇਸ਼ /ਮੈਡੀਕਲ ਛੁੱਟੀ ਦੀ ਪ੍ਰਵਾਨਗੀ ਦੇ ਅਧਿਕਾਰ ਡੀ ਡੀ ਓ ਪੱਧਰ ਤੇ ਦਿੱਤੇ ਜਾਣ, ਕੋਵਿਡ - 19 ਤੋਂ ਗ੍ਰਸਤ ਅਧਿਆਪਕਾਂ ਦੀ ਕੱਟੀ ਗਈ ਕਮਾਈ ਛੁੱਟੀ / ਮੈਡੀਕਲ ਛੁੱਟੀ ਦੀ ਜਗ੍ਹਾ ਕੋਆਰਟਾਇਨ ਛੁੱਟੀ ਮੰਜੂਰ ਕੀਤੀ ਜਾਵੇ*।

*ਅੱਜ ਦੀ ਮੀਟਿੰਗ ਚ ਜਿਲਾ ਅੰਮ੍ਰਿਤਸਰ ਦੀਆ ਰੁਕੀਆਂ ਪ੍ਰਮੋਸ਼ਨਾ ਲਈ ਜਿਲਾ ਸਿਖਿਆ ਅਫਸਰ (ਐਲੀ) ਨੂੰ ਫੋਨ ਤੇ ਪ੍ਰਮੋਸ਼ਨਾ ਕਰਨ ਲਈ ਵੀ ਸਖਤ ਆਦੇਸ਼ ਦਿੱਤੇ ।*

  *ਇਸ ਸਮੇਂ ਸੂਬਾ ਪ੍ਰਧਾਨ ਹਰਜਿੰਦਰਪਾਲ ਸਿੰਘ ਪੰਨੂ, ਜਿਲ੍ਹਾ ਪ੍ਰਧਾਨ ਸਤਬੀਰ ਸਿੰਘ ਬੋਪਾਰਾਏ ਗੁਰਿੰਦਰ ਸਿੰਘ ਘੁੱਕੇਵਾਲੀ ਪਰਮਬੀਰ ਸਿੰਘ ਰੋਖੇ ਲਖਵਿੰਦਰ ਸਿੰਘ ਸੰਗੂਆਣਾ ਸਰਬਜੋਤ ਸਿੰਘ ਵਿਛੋਆ ਸਰਫਰਾਜ ਸਿੰਘ ਕੋਟਲੀ ਲਖਵਿੰਦਰ ਸਿੰਘ ਦਹੂਰੀਆਂ ਸੁਖਜਿੰਦਰ ਸਿੰਘ ਦੂਜੋਵਾਲ ਰਜਿੰਦਰ ਸਿੰਘ ਰਾਜਾਸਾਂਸੀ ਬਿਕਰਮ ਸਿੰਘ ਮਟੀਆ ਸੁਖਜੀਤ ਸਿੰਘ ਸੁੱਖ ਸੋਹੀ ਬਲਦੇਵ ਸਿੰਘ ਜਗਦੇਵ ਕਲਾਂ ਅਤੇ ਹੋਰ ਕਈ ਆਗੂ ਸ਼ਾਮਿਲ ਸਨ*

IMPORTANT NOTE: KEEP REFRESHING THIS PAGE FOR LATES JOB UPDATE 

 PUNJAB GOVT JOBS 2022 :  ਦੇਖੋ ਪੰਜਾਬ ਸਰਕਾਰ 2022  ਦੀਆਂ ਸਰਕਾਰੀ ਨੋਕਰੀਆਂ ਇੱਥੇ 

Name of post/ total posts Online application starts/ last date Official notification/ Link for application
PPSC PLANNING OFFICER RECRUITMENT  2022  19 May 2022/ 8 June 2022 Click here
PATWARI  RECRUITMENT 2022 [1766 POSTS] May 2022/ June 2022 Clerk here
CDPO  RECRUITMENT PUNJAB 2022 May 2022/  June 2022 Click here
Name of post/ total posts Online application starts/ last date Official notification/ Link for application
ਜਲ ਸਰੋਤ ਵਿਭਾਗ ਭਰਤੀ 2022  16 May 2022/ 16 June 2022 Click here
ETT RECRUITMENT 2022 [ 5594 POSTS] May 2022/ June 2022 Clerk here
HEAD CONSTABLE RECRUITMENT 835  17 May 2022/  June 2022 Click here
Name of post/ total posts Online application starts/ last date Official notification/ Link for application
VDO- ਗ੍ਰਾਮ ਸੇਵਕ ਭਰਤੀ 792 Posts 15 May 2022/ 15 June 2022 Click here
Clerk cum data entry operator 917 Posts 15 May 2022/ 15 June 2022 Clerk here
Clerk legal Recruitment 283 Posts 15 May 2022/ 15 June 2022 Click here

APPLICATION STARTS ON NUMBER OF POSTS/NAME OF DEPARTMENT OFFICIAL NOTIFICATION/ LAST DATE FOR APPLICATION
23 MAY 2022[107 POSTS] EXCISE AND TAXATION RECRUITMENT PUNJAB 2022  DOWNLOAD HERE ( JUNE 2022)
18-MAY-2022 (28  POSTS) PUDA RECRUITMENT PUNJAB 2022 DOWNLOAD HERE (JUNE 2022)
22-MAY 2022 (44 POSTS )DTE RECRUITMENT 2022: HOSTEL SUPDT. CUM PTI AND STORE KEEPER  DOWNLOAD HERE ( JUNE 2022)
Application Starts on  Name of DEPARTMENT Official Notification/ last date
MAY ਪਾਓ ਹਰ ਅਪਡੇਟ ਮੋਬਾਈਲ ਤੇ ਜੁਵਾਇਨ ਕਰੋ ਟੈਲੀਗ੍ਰਾਮ  JOIN  HERE
21-MAY-2022 72  POSTS  JUNIOR DRAFTSMAN RECRUITMENT 2022 DOWNLOAD HERE (JUNE 2022)
19-MAY 2022 204 POSTS FOREST DEPTT , FOREST GUARD RECRUITMENT 2022 DOWNLOAD HERE ( JUNE 2022)

  

Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

PSEB 8TH ,10TH AND 12TH DATESHEET 2025 TODAY : ਇਸ ਦਿਨ ਜਾਰੀ ਹੋਵੇਗੀ ਬੋਰਡ ਪ੍ਰੀਖਿਆਵਾਂ ਦੀ ਡੇਟ ਸ਼ੀਟ, 19 ਫਰਵਰੀ ਤੋਂ ਪ੍ਰੀਖਿਆਵਾਂ ਸ਼ੁਰੂ

PSEB 8TH ,10TH AND 12TH DATESHEET 2025 : ਸਿੱਖਿਆ ਬੋਰਡ ਨੇ ਕੀਤਾ ਬੋਰਡ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ, 19 ਫਰਵਰੀ ਤੋਂ ਸ਼ੁਰੂ ਹੋਣਗੀਆਂ ਬੋਰਡ ਪ੍ਰੀਖਿਆਵਾਂ   ਪੰ...

RECENT UPDATES

Trends