ਵਰਦੀਆਂ ਸਮੇਤ ਹਰ ਸਹੂਲਤ ਹਰ ਵਰਗ ਨੂੰ ਬਰਾਬਰ-ਬਰਾਬਰ ਮਿਲੇ : - ਲਾਹੌਰੀਆ
ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ.) ਦੇ ਸੂਬਾ ਪ੍ਰਧਾਨ ਹਰਜਿੰਦਰ ਪਾਲ ਸਿੰਘ ਪੰਨੂੰ ਤੇ ਸੂਬਾਈ ਪ੍ਰੈਸ ਸਕੱਤਰ ਦਲਜੀਤ ਸਿੰਘ ਲਾਹੌਰੀਆ ਨੇ ਦੱਸਿਆ ਕਿ ਪਿਛਲੇ ਦਿਨੀਂ ਸਰਕਾਰ ਨੇ ਵਰਦੀਆਂ ਲਈ ਗ੍ਰਾਂਟ ਜਾਰੀ ਕੀਤੀ ਹੈ । ਲਾਹੌਰੀਆ ਨੇ ਦੱਸਿਆ ਕਿ ਇਹ ਸਰਕਾਰ ਦਾ ਬਹੁਤ ਵਧੀਆਂ ਨਿਰਣਾ ਹੈ ਪਰ ਇਸ ਵਰਦੀਆਂ ਦੀ ਸਹੂਲਤ ਚ' ਜਨਰਲ ਤੇ ਬੀ.ਸੀ ਵਰਗ ਦੇ ਲਡ਼ਕਿਆਂ ਨੂੰ ਇਸ ਸਹੂਲਤ ਤੋਂ ਵਾਂਝੇ ਰੱਖਿਆਂ ਜਾ ਰਿਹਾ ਹੈ , ਜੋ ਕਿ ਠੀਕ ਨਿਰਣਾ ਨਹੀ ਹੈ। ਇਸ ਨਾਲ ਬੱਚਿਆ ਵਿੱਚ ਗਲਤ ਸਿੰਗਨਲ ਜਾਦਾ ਹੈ । ਉਹਨਾਂ ਕਿਹਾ ਕਿ ਸਰਕਾਰ ਲਈ ਸਾਰੇ ਵਰਗ ਬਰਾਬਰ ਹਨ ਤੇ ਸਰਕਾਰ ਨੂੰ ਹਰ ਵਰਗ ਨੂੰ ਇੱਕ ਅੱਖ ਨਾਲ ਵੇਖਣਾ ਚਾਹੀਦਾ ਹੈ । ਲਾਹੌਰੀਆ ਨੇ ਪੰਜਾਬ ਸਰਕਾਰ ਕੋਂਲੋ ਪੁਰਜੋਰ ਮੰਗ ਕੀਤੀ ਹੈ ਕਿ ਵਰਦੀਆਂ ਸਮੇਤ ਹੋਰ ਕੋਈ ਵੀ ਸਹੂਲਤ ਹੋਵੇ , ਉਹ ਸਾਰੇ ਵਰਗਾਂ ਚ' ਬਰਾਬਰ ਦਿੱਤੀ ਜਾਵੇ ਤਾਂ ਜੋ ਬੱਚਿਆਂ ਚ' ਗਲਤ ਸਿੰਗਨਲ ਨਾ ਜਾਵੇ ਤੇ ਸਮੂਹ ਵਰਗਾਂ ਵਿੱਚ ਪਾਡ਼ਾ੍ ਨਾ ਪਵੇ ਅਤੇ ਸਾਰੇ ਵਰਗਾਂ ਚ' ਬਰਾਬਰਤਾਂ ਬਣੀ ਰਹੇ। ਇਸ ਮੌਕੇ ਨਰੇਸ਼ ਪਨਿਆੜ, ਹਰਜਿੰਦਰ ਹਾਂਡਾ, ਸਤਵੀਰ ਸਿੰਘ ਰੌਣੀ, ਹਰਕ੍ਰਿਸ਼ਨ ਮੋਹਾਲੀ , ਬੀ.ਕੇ.ਮਹਿਮੀ, ਸੁਰਿੰਦਰ ਸਿੰਘ ਬਾਠ , ਨੀਰਜ ਅਗਰਵਾਲ , ਗੁਰਿੰਦਰ ਸਿੰਘ ਘੁਕੇਵਾਲੀ, ਸਰਬਜੀਤ ਸਿੰਘ ਖਡੂਰ ਸਾਹਿਬ, ਨਿਰਭੈ ਸਿਂਘ , ਸੋਹਣ ਸਿੰਘ , ਖੁਸ਼ਪ੍ਰੀਤ ਸਿੰਘ ਕੰਗ , ਅੰਮ੍ਰਿਤਪਾਲ ਸਿੰਘ ਸੇਖੋਂ , ਰਵੀ ਵਾਹੀ , ਜਤਿੰਦਰਪਾਲ ਸਿੰਘ ਰੰਧਾਵਾ , ਹਰਜਿੰਦਰ ਸਿੰਘ ਚੋਹਾਨ , ਦੀਦਾਰ ਸਿੰਘ , ਲਖਵਿੰਦਰ ਸਿੰਘ ਸੇਖੋਂ , ਪਵਨ ਕੁਮਾਰ ਜਲੰਧਰ , ਸਤਬੀਰ ਸਿੰਘ ਬੋਪਾਰਾਏ , ਗੁਰਵਿੰਦਰ ਸਿੰਘ ਬੱਬੂ , ਸੰਜੀਤ ਸਿੰਘ ਨਿੱਜਰ , ਮਨਿੰਦਰ ਸਿੰਘ ਪੰਜਗਰਾਈਆਂ ਆਦਿ ਆਗੂ ਹਾਜ਼ਰ ਸਨ ।