ਫਿਰੋਜ਼ਪੁਰ ,4 ਫਰਵਰੀ 2022
ਰਾਜਨੀਤਕ ਪਾਰਟੀ ਦੇ ਹੱਕ ਵਿੱਚ ਭਾਸ਼ਣ ਦੇਣ ਦੇ ਦੋਸ਼ੀ ਫਿਰੋਜ਼ਪੁਰ ਦੇ ਇਕ ਅਧਿਆਪਕ ਨੂੰ ਸਿੱਖਿਆ ਵਿਭਾਗ ਨੇ ਮੁਅੱਤਲ ਕਰ ਦਿੱਤਾ ਹੈ।
ਡੀਪੀਆਈ ਵਲੋਂ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ " ਸਰਕਾਰੀ ਹਾਈ ਸਕੂਲ ਰੁਹੇਲਾ ਫਿਰੋਜ਼ਪੁਰ ਦੇ ਇਕ ਅਧਿਆਪਕ ਵਿਰੁੱਧ ਨਿਊਜ਼ ਚੈਨਲ ਤੇ ਚਲਦੀ ਵੀਡੀਓ ਕਲਿਪਿੰਗ ਸਾਹਮਣੇ ਆਈ ਹੈ
ਜਿਸ ਵਿੱਚ ਇਹ ਅਧਿਆਪਕ ਇੱਕ ਸਮਾਗਮ ਵਿੱਚ
ਸ਼ਾਮਿਲ ਹੁੰਦੇ ਹੋਏ ਇੱਕ ਰਾਜਨੀਤਕ ਪਾਰਟੀ ਦੇ ਉਮੀਦਵਾਰ ਦੇ ਹੱਕ ਵਿੱਚ ਭਾਸ਼ਣ ਕਰਦੇ ਨਜ਼ਰ ਆਏ।
- SCHOOL REOPENING: ਕੇਂਦਰ ਨੇ ਸਕੂਲਾਂ ਨੂੰ ਮੁੜ ਖੋਲ੍ਹਣ ਦੇ ਦਿਸ਼ਾ-ਨਿਰਦੇਸ਼ਾਂ ਵਿੱਚ ਕੀਤਾ ਵੱਡਾ ਬਦਲਾਅ
ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਅਜਿਹਾ ਕਰਕੇ ਕਰਮਚਾਰੀ ਨੇ The Government Employess (Conduct Rules 1966) ਵਿੱਚ
ਦਰਜ ਰੂਲ 5 ਦੀ ਉਲੰਘਣਾ ਕੀਤੀ ਹੈ।
ਇਸ ਦੇ ਨਾਲ-ਨਾਲ ਕਰਮਚਾਰੀ ਨੇ ਚੋਣ ਜ਼ਾਬਤੇ ਦੀ ਉਲੰਘਣਾ ਵੀ
ਕੀਤੀ ਹੈ। ਅਜਿਹਾ ਕਰਕੇ ਕਰਮਚਾਰੀ ਨੇ ਅਧਿਆਪਕ ਦੇ ਅਕਸ ਨੂੰ ਖਰਾਬ ਕੀਤਾ ਹੈ।
ਜਿਸ ਕਾਰਨ
ਕਰਮਚਾਰੀ ਨੂੰ ਤਤਕਾਲ ਸਮੇਂ ਤੋਂ ਮੁਅੱਤਲ ਕੀਤਾ ਗਿਆ ਹੈ। ਮੁਅੱਤਲੀ ਦੌਰਾਨ ਕਰਮਚਾਰੀ ਦਾ ਹੈਡ ਕੁਆਰਟਰ
ਦਫ਼ਤਰ ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ) ਪਠਾਨਕੋਟ ਨਿਯੁਕਤ ਕੀਤਾ ਜਾਂਦਾ ਹੈ।ਕਰਮਚਾਰੀ ਨੂੰ ਨਿਯਮਾਂ ਅਨੁਸਾਰ ਮੁਅੱਤਲੀ ਭੱਤਾ ਮਿਲੇਗਾ।"