ਪੰਜਾਬ ਸਕੂਲ ਸਿੱਖਿਆ ਬੋਰਡ ਦੇ
ਪ੍ਰੀਖਿਆ ਕੰਟ੍ਰੋਲਰ ਡਾ. ਜੇਆਰ ਮਹਿਰੋਕ ਵਲੋਂ ਜਾਰੀ ਬਿਆਨ ਅਨੁਸਾਰ ਚੋਣ ਕਮਿਸ਼ਨ ਦੀਆਂ ਹਦਾਇਤਾਂ
ਮੁਤਾਬਿਕ ਪੀਟੈਂਟ ਦਾ ਨਤੀਜਾ ਚੋਣ ਜ਼ਾਬਤਾ
ਖ਼ਤਮ ਹੋਣ ਤੋਂ ਬਾਅਦ ਹੀ ਐਲਾਨਿਆ ਜਾ
ਸਕਦਾ ਹੈ।
ਸਿੱਖਿਆ
ਵਿਭਾਗ ਵੱਲੋਂ ਵੱਖ-ਵੱਖ ਵਿਸ਼ਿਆਂ ਨਾਲ
ਸਬੰਧਿਤ ਮਾਸਟਰ ਕੇਡਰ ਦੀਆਂ 4161
ਅਸਾਮੀਆਂ ਸਬੰਧੀ ਇਸ਼ਤਿਹਾਰ ਜਾਰੀ
ਕੀਤਾ ਹੋਇਆ ਹੈ। ਜਿਨ੍ਹਾਂ ਲਈ ਅਪਲਾਈ
ਕਰਨ ਦੀ ਆਖਰੀ ਮਿਤੀ 10 ਮਾਰਚ ਹੈ ਪਰ
ਜੇਕਰ ਸਿੱਖਿਆ ਵਿਭਾਗ ਵੱਲੋਂ ਪੀ-ਟੈਂਟ ਦੀ
ਪ੍ਰੀਖਿਆ ਦਾ ਨਤੀਜਾ 10 ਮਾਰਚ ਤੋਂ ਬਾਅਦ
ਜਾਰੀ ਕੀਤਾ ਜਾਂਦਾ ਹੈ ਤਾਂ ਵੱਡੀ ਗਿਣਤੀ
ਉਮੀਦਵਾਰ ਇਨ੍ਹਾਂ ਮਾਸਟਰ ਕੇਡਰ ਦੀਆਂ ਅਸਾਮੀਆਂ ਲਈ ਅਪਲਾਈ ਕਰ ਸਕਣਗੇ।
- PSEB TERM 2 DATE SHEET: 7 ਅਪ੍ਰੈਲ ਤੋਂ ਸ਼ੁਰੂ ਹੋਣਗੀਆਂ ਬੋਰਡ ਪ੍ਰੀਖਿਆਵਾਂ,
- PSEB TERM 02 : ਸਿਲੇਬਸ ਅਤੇ ਪ੍ਰਸ਼ਨ ਪੱਤਰ
- PSEB TERM 01 : (ਲਿੰਕ) ਬੋਰਡ ਪ੍ਰੀਖਿਆਵਾਂ ਦੇ ਨਤੀਜੇ ਦੇਖੋ
ਪੰਜਾਬ ਸਕੂਲ ਸਿੱਖਿਆ ਬੋਰਡ ਦੇ
ਚੇਅਰਮੈਨ ਡਾ. ਯੋਗਰਾਜ ਸ਼ਰਮਾ ਨੇ ਕਿਹਾ
ਕਿ ਮਾਸਟਰ ਕੇਡਰ ਦੀਆਂ ਅਸਾਮੀਆਂ
ਲਈ ਅਪਲਾਈ ਕਰਨ ਦੀ ਆਖਰੀ
ਮਿਤੀ ਤੋਂ ਪਹਿਲਾਂ ਪੀ-ਟੈਂਟ ਦੀ ਪ੍ਰੀਖਿਆ
ਦਾ ਨਤੀਜਾ ਜਾਰੀ ਕਰ ਦਿੱਤਾ ਜਾਵੇਗਾ।
ਵਿਦਿਆਰਥੀਆਂ ਨੂੰ ਇਨ੍ਹਾਂ ਅਸਾਮੀਆਂ
ਲਈ ਬਿਨਾਂ ਕਿਸੇ ਪਰੇਸ਼ਾਨੀ ਤੋਂ ਅਪਲਾਈ
ਕਰਨ ਦਾ ਮੌਕਾ ਜ਼ਰੂਰ ਦਿੱਤਾ ਜਾਵੇਗਾ।ਉਨ੍ਹਾਂ
ਫਿਰ ਦੁਹਰਾਇਆ ਕਿ ਮਾਸਟਰ ਕੇਡਰ ਲਈ
ਆਖਰੀ ਮਿਤੀ ਤੋਂ ਪਹਿਲਾਂ ਨਤੀਜਾ ਜਾਰੀ ਕਰ
ਦਿੱਤਾ ਜਾਵੇਗਾ।