ਅਦਾਰਿਆਂ ਦੇ ਨਾਮ ਮਹੱਤਵਪੂਰਨ ਸ਼ਖ਼ਸੀਅਤਾਂ ਦੇ ਨਾਂ 'ਤੇ ਰੱਖਣ ਦੇ ਤਹਿਤ ਉਪ-ਜ਼ਿਲ੍ਹਾ ਸਿੱਖਿਆ ਅਫਸਰ ਨੇ ਪਰਿਵਾਰ ਨਾਲ਼ ਕੀਤੀ ਵਿਜ਼ਿਟ

 ਸੁਤੰਤਰਤਾ ਦਿਵਸ ਦੀ 75ਵੀਂ ਵਰ੍ਹੇਗੰਢ ਨੂੰ ਸਮਰਪਿਤ ਵਿੱਦਿਅਕ ਅਦਾਰਿਆਂ ਦੇ ਨਾਮ ਮਹੱਤਵਪੂਰਨ ਸ਼ਖ਼ਸੀਅਤਾਂ ਦੇ ਨਾਂ 'ਤੇ ਰੱਖਣ ਦੇ ਤਹਿਤ ਉਪ-ਜ਼ਿਲ੍ਹਾ ਸਿੱਖਿਆ ਅਫਸਰਰਾਹੀਂ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਰੋਹਟੀ ਬਸਤਾ ਸਿੰਘ ਦਾ ਨਾਂ ਬਦਲ ਕੇ ਸੁਤੰਤਰਤਾ ਸੰਗਰਾਮੀ ਅਜੀਤ ਸਿੰਘ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਰੋਹਟੀ ਬਸਤਾ ਸਿੰਘ ਰੱਖਣ 'ਤੇ ਉਨ੍ਹਾਂ ਦੇ ਪਰਿਵਾਰ ਨਾਲ਼ ਕੀਤੀ ਵਿਜ਼ਿਟ

ਪਟਿਆਲਾ 9 ਮਾਰਚ( ਅਨੂਪ  )ਸੁਤੰਤਰਤਾ ਦਿਵਸ ਦੀ 75ਵੀਂ ਵਰ੍ਹੇਗੰਢ ਨੂੰ ਸਮਰਪਿਤ ਵਿੱਦਿਅਕ ਵਰ੍ਹੇਗੰਢ ਅਨੁਸਾਰ ਪੱਤਰ 29 ਦਸੰਬਰ,2021 ਰਾਹੀਂ ਵਿੱਦਿਅਕ ਅਦਾਰਿਆਂ ਦੇ ਨਾਮ ਮਹੱਤਵਪੂਰਨ ਸ਼ਖ਼ਸੀਅਤਾਂ ਦੇ ਨਾਂ 'ਤੇ ਰੱਖਣ ਦੇ ਤਹਿਤ ਇੰਜੀ. ਅਮਰਜੀਤ ਸਿੰਘ ਜ਼ਿਲ੍ਹਾ ਸਿੱਖਿਆ ਅਫ਼ਸਰ(ਐ.ਸਿੱ) ਦੇ ਦਿਸ਼ਾ ਨਿਰਦੇਸ਼ ਅਨੁਸਾਰ ਉਪ-ਜ਼ਿਲ੍ਹਾ ਸਿੱਖਿਆ ਅਫਸਰ(ਐ.ਸਿੱ)  ਮਨਵਿੰਦਰ ਕੌਰ ਭੁੱਲਰ ਦੁਆਰਾ ਹੰਸ ਰਾਜ ਬੀ.ਪੀ.ਈ.ਓ ਭਾਦਸੋਂ -1 ਦੀ ਮੌਜੂਦਗੀ ਵਿੱਚ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਰੋਹਟੀ ਬਸਤਾ ਸਿੰਘ ਦਾ ਨਾਂ ਬਦਲ ਕੇ ਸੁਤੰਤਰਤਾ ਸੰਗਰਾਮੀ ਅਜੀਤ ਸਿੰਘ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਰੋਹਟੀ ਬਸਤਾ ਸਿੰਘ ਦੀ ਵਿਜ਼ਿਟ ਓਹਨਾ ਦੇ ਪਰਿਵਾਰ ਨਾਲ਼ ਕੀਤੀ ਗਈ। ਜਿਸ ਵਿੱਚ ਸੁਤੰਤਰਤਾ ਸੰਗਰਾਮੀ ਅਜੀਤ ਸਿੰਘ ਦੇ ਪਰਿਵਾਰ ਵੱਲੋਂ ਭਰਵੀਂ ਸ਼ਮੂਲੀਅਤ ਕੀਤੀ ਗਈ ਅਤੇ ਸਮਾਰੋਹ ਨੂੰ ਕਰਵਾਉਣ ਵਿੱਚ ਪੂਰਾ ਸਹਿਯੋਗ ਰਿਹਾ।ਪਿੰਡ ਦੇ ਸਰਪੰਚ ਅਤੇ ਵੱਖ-2 ਪਤਵੰਤੇ ਸੱਜਣਾਂ ਨੇ ਸ਼ਾਮਿਲ ਹੋ ਕੇ ਇਹਨਾਂ ਪਲਾਂ ਨੂੰ ਹੋਰ ਵੀ ਖੁਸ਼ਨੁਮਾ ਬਣਾ ਦਿੱਤਾ।



            ਬਹੁ-ਪੱਖੀ ਸ਼ਖਸੀਅਤ ਦੇ ਮਾਲਕ ਸਨ ਅਜੀਤ ਸਿੰਘ ਨਾਭਾ ਤਹਿਸੀਲ ਦੇ ਪਿੰਡ ਰੋਹਟੀ ਬਸਤਾ ਸਿੰਘ ਜਿਸ ਨੂੰ ਬਾਬਾ ਬਸਤਾ ਸਿੰਘ ਨੇ ਸੰਮਤ 1897 ਵਿੱਚ ਵਸਾਇਆ ਸੀ, ਨੇ ਇਸ ਨਗਰ ਵਿਖੇ ਸਰਦਾਰ ਰੂੜ ਸਿੰਘ ਉਰਫ਼ ਮਿਹਰ ਸਿੰਘ ਦੇ ਗ੍ਰਹਿ ਵਿਖੇ ਸਰਦਾਰ ਅਜੀਤ ਸਿੰਘ ਨੇ ਜਨਮ ਲਿਆ ਜਿਨ੍ਹਾਂ ਦੀ ਮਾਤਾ ਇੰਦ ਕੌਰ ਉਨ੍ਹਾਂ ਨੂੰ ਛੇ ਮਹੀਨੇ ਦੀ ਉਮਰ ਵਿਚ ਛੱਡ ਕੇ ਸੰਸਾਰ ਤੋਂ ਅਕਾਲੀ ਚਲਾਣਾ ਕਰ ਗਏ ਸਨ। ਸਰਦਾਰ ਰੂੜ ਸਿੰਘ ਜੋ ਕਿ ਜੈਤੋ ਦੇ ਮੋਰਚੇ ਵਿੱਚ ਸ਼ਾਮਲ ਸਨ, ਉਨ੍ਹਾਂ ਨੇ ਜੈਤੋ ਦੇ ਮੋਰਚੇ ਵਿੱਚ ਜੇਲ੍ਹ ਕੱਟੀ। ਉਹ ਆਜ਼ਾਦੀ ਦੀ ਲਹਿਰ ਵਿੱਚ ਸ਼ਾਮਲ ਹੋਣ ਕਰਕੇ ਅਜੀਤ ਸਿੰਘ ਦਾ ਪਾਲਣ ਪੋਸ਼ਣ ਦਾ ਨਾ ਕਰ ਸਕੇ ਅਤੇ  ਅਜੀਤ ਸਿੰਘ ਨੂੰ ਉਨ੍ਹਾਂ ਦੀ ਭੂਆ ਨੇ ਪਾਲਿਆ। ਉਨ੍ਹਾਂ ਦਾ ਬਚਪਨ ਨਾਭਾ ਵਿੱਚ ਗੁਜ਼ਰਿਆ ਘੋੜਿਆਂ ਵਾਲੇ ਗੁਰਦੁਆਰਾ ਸਾਹਿਬ ਨਾਭਾ ਵਿਖੇ ਵਿੱਦਿਆ ਪੜ੍ਹ ਕੇ ਗ੍ਰੰਥੀ ਦੀ ਸੇਵਾ ਕਰਦੇ ਰਹੇ ਪਿੰਡ ਦੇ ਇੱਕ ਬਜ਼ੁਰਗ ਬਾਬਾ ਸੁੰਦਰ ਸਿੰਘ ਜੀ ਦੇ ਨਾਲ ਆਜ਼ਾਦੀ ਦੀ ਲੜਾਈ ਵਿੱਚ ਸ਼ਾਮਲ ਹੋ ਗਏ। ਸਰਦਾਰ ਅਜੀਤ ਸਿੰਘ ਜੀ ਨੇ ਸੁੰਦਰ ਸਿੰਘ ਜੀ ਨਾਲ ਮਿਲ ਕੇ ਅੰਮ੍ਰਿਤਸਰ ਅਤੇ ਮੁਲਤਾਨ ਦੀ ਜੇਲ੍ਹ ਕੱਟੀ। ਉਨ੍ਹਾਂ ਨੂੰ ਜੇਲ੍ਹ ਵਿੱਚ ਬਹੁਤ ਤਸੀਹੇ ਦਿੱਤੇ ਗਏ। ਉਨ੍ਹਾਂ ਦਾ ਜੀਵਨ ਬਹੁਤ ਹੀ ਸੰਘਰਸ਼ਮਈ ਗੁਜ਼ਰਿਆ ਮਾਤਾ ਤੇਜ ਕੌਰ ਨਾਲ ਉਨ੍ਹਾਂ ਦੀ ਸ਼ਾਦੀ ਹੋਈ ਜਿਨ੍ਹਾਂ ਤੋਂ ਚਾਰ ਲੜਕੇ 'ਤੇ ਤਿੰਨ ਬੇਟੀਆਂ ਨੇ ਜਨਮ ਲਿਆ। ਉਹ ਪਿੰਡ ਰੋਹਟੀ ਬਸਤਾ ਸਿੰਘ ਵਿਖੇ  ਖੇਤੀਬਾੜੀ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਰਹੇ। ਅੰਤ 31 ਮਾਰਚ 2003  ਨੂੰ ਇਕਾਨਵੇਂ ਸਾਲ ਦੀ ਉਮਰ ਭੋਗ ਕੇ ਇਸ ਸੰਸਾਰ ਨੂੰ ਛੱਡ ਕੇ ਸਾਡੇ ਕੇ ਵਾਹਿਗੁਰੂ ਦੇ ਚਰਨਾਂ ਵਿੱਚ  ਜਾ ਵਿਰਾਜੇ। ਸਾਰੀ ਉਮਰ ਗੁਰਬਾਣੀ ਅਤੇ ਗੁਰੂ ਦੀ ਸਿੱਖਿਆ ਨਾਲ ਜੁੜਕੇ ਰਹੇ।ਇਹਨਾਂ ਦੇ ਪੁੱਤਰ ਹਰਬੰਸ ਸਿੰਘ, ਪ੍ਰੀਤਮ ਸਿੰਘ ਮਾਨ ਅਤੇ ਅਵਤਾਰ ਸਿੰਘ ਦਾ ਆਪਣੇ-ਆਪਣੇ ਖ਼ੇਤਰ ਵਿੱਚ ਪੂਰਾ ਨਾਮ ਕਮਾਇਆ ਹੈ ਅਤੇ ਤਿੰਨ ਬੇਟੀਆਂ ਆਪਣੇ-ਆਪਣੇ ਘਰ ਸੁਖੀ ਵਸਦੀਆਂ ਹਨ। ਇੱਕ ਬੇਟਾ ਸਰਦਾਰ ਨਰਿੰਦਰ ਸਿੰਘ ਮਾਨ ਜੋ ਕਿ ਇਸ ਸੰਸਾਰ ਨੂੰ ਛੱਡ ਕੇ ਵਾਹਿਗੁਰੂ ਦੇ ਚਰਨਾਂ ਵਿਚ ਜਾ ਬਿਰਾਜੇ ਹਨ , ਓਹਨਾ ਨੇ ਵੀ ਸਮਾਜ ਵਿੱਚ ਰਹਿੰਦੀਆਂ ਆਪਣੇ ਪਿਤਾ ਦਾ ਨਾਮ ਉਚਾ ਕੀਤਾ ਹੈ।

      ਸੁਤੰਤਰਤਾ ਸੰਗਰਾਮੀ ਅਜੀਤ ਸਿੰਘ ਦੇ ਪਰਿਵਾਰ ਸ.ਹਰਬੰਸ ਸਿੰਘ, ਸ. ਅਵਤਾਰ ਸਿੰਘ,ਸ.ਪ੍ਰੀਤਮ ਸਿੰਘ ਮਾਨ, ਸ.ਮਾਲਵਿੰਦਰ ਸਿੰਘ  ਦੁਆਰਾ ਕੀਤੇ ਯਾਦਗਾਰ ਵਿਜ਼ਿਟ ਲਈ ਡਾ.ਨਰਿੰਦਰ ਸਿੰਘ ਸਹਾਇਕ ਜ਼ਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ, ਰਾਜਿੰਦਰ ਸਿੰਘ ਨੋਡਲ ਇੰਚਾਰਜ, ਮਨਜੀਤ ਸਿੰਘ ਈ.ਟੀ.ਟੀ ਅਧਿਆਪਕ, ਮਨਿੰਦਰ ਕੌਰ ਸਕੂਲ ਇੰਚਾਰਜ, ਸਰਪੰਚ ਅਜੈਬ ਸਿੰਘ ਐੱਸ.ਐੱਮ.ਸੀ ਚੇਅਰਮੈਨ ਮੱਖਣ ਸਿੰਘ, ਆਰਾਧਨਾ ਸੀ.ਐਸ.ਟੀ ਪ੍ਰਦੀਪ ਕੁਮਾਰ ਬੀ.ਐੱਮ.ਟੀ, ਮੇਜਰ ਸਿੰਘ, ਅਨੂਪ ਸ਼ਰਮਾ ਆਦਿ ਦਾ ਬਹੁਤ ਮਾਣ-ਸਤਿਕਾਰ ਦਿੱਤਾ।

💐🌿Follow us for latest updates 👇👇👇

Featured post

Pay Anomaly: ਸਿੱਖਿਆ ਵਿਭਾਗ ਅਧਿਆਪਕਾਂ ਦੇ ਪੇਅ ਅਨਾਮਲੀ ਦੇ ਕੇਸਾਂ ਨੂੰ ਹੱਲ ਕਰਨ ਸਬੰਧੀ ਗਾਈਡਲਾਈਨਜ਼ ਜਾਰੀ

News Report: Punjab Education Department Order Punjab Education Department Directs DEOs to Immediately Resolve ETT Pay Anomaly ...

RECENT UPDATES

Trends