50 ਫੀਸਦੀ ਵਿਦਿਆਰਥੀਆਂ ਨਾਲ ਸਕੂਲ ਖੋਲ੍ਹਣ ਦੀ ਮੰਗ

 50 ਫ਼ੀਸਦੀ ਬੱਚਿਆਂ ਨਾਲ ਸਕੂਲ ਖੋਲ੍ਹਣ ਦੀ ਮੰਗ: ਅਮਨਦੀਪ ਸ਼ਰਮਾ

ਸਮਾਂ ਘੱਟ ਕਰਕੇ ਤਰਤੀਬਵਾਰ ਕਲਾਸਾ ਬਲਾਉਣ ਦਾ ਕੀਤਾ ਜਾਵੇ ਪ੍ਰਬੰਧ :ਬਰੇਟਾ     

      ਓਮੀ ਕ੍ਰੋਮ ਦੇ ਚੱਲਦਿਆਂ ਜਿੱਥੇ ਪੰਜਾਬ ਸਰਕਾਰ ਨੇ ਜਿੱਥੇ ਸਕੂਲਾਂ ਨੂੰ ਬੰਦ ਕੀਤਾ ਹੈ ਉਥੇ ਬਾਜ਼ਾਰਾਂ ਵਿੱਚ ਭੀੜਾਂ, ਆਈਲੈਟਸ ਸੈਂਟਰ ਅਤੇ ਵੱਖ- ਵੱਖ ਥਾਂਵਾਂ ਤੇ ਇਕੱਠ ਵੱਡੀ ਗਿਣਤੀ ਵਿੱਚ ਦੇਖੇ ਜਾਂਦੇ ਹਨ। ਬੱਸਾਂ ਵਿੱਚ ਸਵਾਰੀਆਂ ਦੀ ਓਵਰਲੋਡ ਗਿਣਤੀ ਕਿਤੇ ਨਾ ਕਿਤੇ ਇਹ ਇਸਾਰਾ ਕਰਦੀ ਹੈ ਕੇ ਬੱਚਿਆਂ ਨੂੰ ਸਕੂਲਾਂ ਤੋ ਦੂਰ ਰੱਖਣਾ ਉਹਨਾਂ ਦੀ ਪੜ੍ਹਾਈ ਨੂੰ ਖਤਮ ਕਰਨਾ ਹੈ।


 ਮੁੱਖ ਅਧਿਆਪਕ ਜਥੇਬੰਦੀ ਪੰਜਾਬ ਦੀ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ਨੇ ਕਿਹਾ ਕਿ ਜਿਸ ਤਰ੍ਹਾਂ ਵੱਖ ਵੱਖ ਸੈਂਟਰਾ, ਸਿਨੇਮਾ ਘਰ ਅਤੇ ਹੋਰ ਭੀੜ ਵਾਲੀਆਂ ਥਾਵਾਂ ਨੂੰ ਖੋਲ੍ਹਿਆ ਗਿਆ ਹੈ ਉਸੇ ਤਰ੍ਹਾਂ ਹੀ ਟਰਮ ਅਨੁਸਾਰ ਸਕੂਲਾਂ ਨੂੰ ਵੀ ਖੋਲ੍ਹਣਾ ਚਾਹੀਦਾ ਹੈ ਤਾਂ ਜੋ ਇਮਤਿਹਾਨਾਂ ਦੇ ਦਿਨਾਂ ਵਿੱਚ ਬੱਚਿਆਂ ਨੂੰ ਪੜ੍ਹਨ ਵੱਲ ਪ੍ਰੇਰਿਤ ਕੀਤਾ ਜਾਵੇ।ਜਥੇਬੰਦੀ ਪੰਜਾਬ ਦੇ ਸੂਬਾ ਜੁਆਇੰਟ ਸਕੱਤਰ ਰਕੇਸ਼ ਕੁਮਾਰ ਬਰੇਟਾ ਨੇ ਕਿਹਾ ਕਿ ਆਨਲਾਈਨ ਸਿੱਖਿਆ



ਤਾਂ ਹੀ ਸੰਭਵ ਹੈ ਜੇਕਰ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਸਮੂਹ ਵਿਦਿਆਰਥੀਆਂ ਕੋਲ ਮੋਬਾਇਲ ਫੋਨ ਇੰਟਰਨੈੱਟ ਡਾਟਾ ਅਤੇ ਹੋਰ ਸਹੂਲਤਾਂ ਹੋਣ । ਆਨਲਾਈਨ ਸਿੱਖਿਆ ਕਿਤੇ ਮੋਬਾਇਲ ਫੋਨ ਦੇ ਨਾਲ ਨਾਲ ਲੈਪਟਾਪ ਦੀ ਵੀ ਮੰਗ ਕਰਦੀ ਹੈ ਜਿਸ ਤੋਂ ਪੰਜਾਬ ਦੇ ਬੱਚੇ ਬਿਲਕੁਲ ਕੋਰੇ ਹਨ। ਜਥੇਬੰਦੀ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਜਸ਼ਨਦੀਪ ਕੁਲਾਣਾ ਨੇ ਬੋਲਦਿਆਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਪੱਚੀ ਜਨਵਰੀ ਤੋਂ ਬਾਅਦ ਸਕੂਲਾਂ ਨੂੰ ਟਰਮ ਅਨੁਸਾਰ ਖੋਲ੍ਹਿਆ ਜਾਵੇ ਤਾਂ ਜੋ ਬੱਚਿਆਂ ਨੂੰ ਪੜ੍ਹਾਈ ਨਾਲ ਜੋੜਿਆ ਜਾਵੇ।ਉਨ੍ਹਾਂ ਕਿਹਾ ਕਿ ਉਹ ਓਮੀਕਰੋਮ ਨੂੰ ਧਿਆਨ ਵਿੱਚ ਰੱਖਦਿਆਂ ਬੱਚਿਆਂ ਨੂੰ ਹੈਲਥ ਸਬੰਧੀ ਜ਼ਰੂਰੀ ਸਹੂਲਤਾਂ ਵੀ ਪ੍ਰਦਾਨ ਕੀਤੀਆਂ ਜਾਣ ਅਤੇ ਲੋੜਵੰਦ ਬੱਚਿਆਂ ਦਾ ਟੀਕਾਕਰਨ ਕਰਕੇ ਬੱਚਿਆਂ ਨੂੰ ਮੁੜ ਸਿੱਖਿਆ ਨਾਲ ਜੋੜੀਆ ਜਾਵੇ ਤਾਂ ਜੋ ਪਿਛਲੇ ਦੋ ਸਾਲਾਂ ਤੋਂ ਹੋ ਰਿਹਾ ਪੜ੍ਹਾਈ ਦਾ ਨੁਕਸਾਨ ਪੂਰਾ ਕੀਤਾ ਜਾ ਸਕੇ। ਉਨ੍ਹਾਂ ਪੰਜਾਬ ਸਰਕਾਰ ਅਤੇ ਚੋਣ ਕਮਿਸ਼ਨ ਤੋਂ ਮੰਗ ਕੀਤੀ ਹੈ ਕਿ ਸਹੀ ਹਲਾਤਾਂ ਅਨੁਸਾਰ ਸਕੂਲ ਖੋਲ੍ਹੇ ਜਾਣ।


Also read;

POLLING HELPLINE: CHALLENGE VOTE/ TENDER VOTE : ਚੈਲੇਂਜ ਵੋਟ / ਟੈਂਡਰ ਵੋਟ ਕੀ ਹਨ , ਅਤੇ ਇਨ੍ਹਾਂ ਨੂੰ ਕਿਵੇਂ ਪਾਇਆ ਜਾਵੇਗਾ 
 

POLLING HELPLINE:  ਮੌਕ ਪੋਲ ਸਰਟੀਫਿਕੇਟ ਕਿਵੇਂ ਭਰਨਾ ਹੈ? How to fill mock poll certificate?

 POLLING HELPLINE;   ਪੋਲਿੰਗ ਕਰਮਚਾਰੀ ਆਪਣੀ ਵੋਟ ਕਿਵੇਂ ਪਾਉਣ, (FORM 12 AND 12A DETAILS)  



POLLING HELPLINE: 49 MA ਕੀ ਹੈ? PRO ਲਈ ਬਹੁਤ ਜ਼ਰੂਰੀ ਜਾਣਕਾਰੀ




 

 POLLING HELPLINE;   ਪੋਲਿੰਗ ਕਰਮਚਾਰੀ ਆਪਣੀ ਵੋਟ ਕਿਵੇਂ ਪਾਉਣ, (FORM 12 AND 12A DETAILS)  


POLLING HELPLINE: 49 MA ਕੀ ਹੈ? PRO ਲਈ ਬਹੁਤ ਜ਼ਰੂਰੀ ਜਾਣਕਾਰੀ 




ਪੋਲਿੰਗ ਬੂਥ‘ ਤੇ ਪਹੁੰਚ ਕੇ ਪੋਲਿੰਗ ਪਾਰਟੀਆਂ ਇੰਜ ਕਰੋ ਚੋਣ ਦੀ ਤਿਆਰੀ 




💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends