Wednesday, 22 December 2021

ਬੇਰੁਜ਼ਗਾਰ ਬੀ ਐੱਡ ਟੈੱਟ ਪਾਸ ਅਧਿਆਪਕਾਂ ਵੱਲੋਂ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਆਤਮਦਾਹ ਦੀ ਕੋਸ਼ਿਸ਼

 ਬੇਰੁਜ਼ਗਾਰ ਬੀ ਐੱਡ ਟੈੱਟ ਪਾਸ ਅਧਿਆਪਕਾਂ ਵੱਲੋਂ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਆਤਮਦਾਹ ਦੀ ਕੋਸ਼ਿਸ਼ਦਲਜੀਤ ਕੌਰ ਭਵਾਨੀਗੜ੍ਹ
ਜਲੰਧਰ, 22 ਦਸੰਬਰ, 2021: ਸਿੱਖਿਆ ਮੰਤਰੀ ਪਰਗਟ ਸਿੰਘ ਦੀ ਸਥਾਨਕ ਦਸਮੇਸ਼ ਐਵੀਨਿਓ ਵਿੱਚ ਸਥਿਤ ਕੋਠੀ ਅੱਗੇ ਸਥਿਤੀ ਉਸ ਸਮੇਂ ਤਣਾਅਪੂਰਨ ਬਣ ਗਈ ਹੈ ਜਦੋਂ ਬੇਰੁਜ਼ਗਾਰ ਬੀ ਐੱਡ ਟੈੱਟ ਪਾਸ ਕੁਝ ਅਧਿਆਪਕਾਂ ਵੱਲੋਂ ਆਪਣੇ ਉੱਪਰ ਤੇਲ ਛਿੜਕ ਕੇ ਆਤਮਦਾਹ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਕਿ ਹਾਜ਼ਰ ਪੁਲਿਸ ਕਰਮੀਆਂ ਅਤੇ ਬੇਰੁਜ਼ਗਾਰਾਂ ਨੇ ਕਾਬੂ ਵਿੱਚ ਕਰ ਲਿਆ।ਅੱਜ ਲੱਗਭਗ ਦੋ ਢਾਈ ਵਜੇ ਬੇਰੁਜ਼ਗਾਰਾਂ ਦਾ ਕਾਫ਼ਲਾ ਸਥਾਨਿਕ ਬੱਸ ਸਟੈਂਡ ਤੋਂ ਸਿੱਖਿਆ ਮੰਤਰੀ ਦੀ ਕੋਠੀ ਕੋਲ ਪਹੁੰਚਿਆ ਜਿੱਥੇ ਬੇਰੁਜ਼ਗਾਰਾਂ ਨੂੰ ਅੰਦਰ ਜਾਣ ਤੋਂ ਰੋਕਣ ਲਈ ਧੱਕਾ ਮੁੱਕੀ ਕੀਤੀ ਗਈ। ਇਸ ਦੌਰਾਨ ਹੀ ਬੇਰੁਜ਼ਗਾਰ ਅਧਿਆਪਕ ਸੰਦੀਪ ਗਿੱਲ, ਅਮਨ ਸੇਖਾ ਅਤੇ ਜੱਗੀ ਜਲੂਰ ਨੇ ਆਪਣੇ ਉੱਪਰ ਤੇਲ ਛਿੜਕ ਕੇ ਆਤਮਦਾਹ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਘਰ-ਘਰ ਨੌਕਰੀ ਅਤੇ ਬੇਰੁਜ਼ਗਾਰੀ ਭੱਤਾ ਦੇਣ ਤੋਂ ਮੁੱਕਰ ਚੁੱਕੀ ਹੈ ਜਿਸ ਕਾਰਨ ਪੰਜਾਬ ਦੀ ਪੜੀ ਲਿਖੀ ਬੇਰੁਜ਼ਗਾਰ ਜਵਾਨੀ ਖ਼ੁਦਕੁਸ਼ੀਆਂ ਦੇ ਰਾਹ ਪੈ ਰਹੀ ਹੈ।ਬੇਰੁਜ਼ਗਾਰ ਅਧਿਆਪਕਾਂ ਨੇ ਲੰਮਾ ਸਮਾਂ ਕੋਠੀ ਨੇੜੇ ਰੋਸ ਮੁਜ਼ਾਹਰਾ ਕੀਤਾ ਉੱਧਰ ਸਿੱਖਿਆ ਮੰਤਰੀ ਨਾਲ 23 ਦਸੰਬਰ ਦੀ ਮੀਟਿੰਗ ਤੈਅ ਹੋਣ ਮਗਰੋਂ ਰੋਸ ਪ੍ਰਦਰਸ਼ਨ ਖਤਮ ਕੀਤਾ। ਉੱਧਰ ਮੁਨੀਸ ਅਤੇ ਜਸਵੰਤ ਜਿਉਂ ਦੀ ਤਿਉਂ ਟੈੰਕੀ ਤੇ ਡਟੇ ਹੋਏ ਹਨ। ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾ ਨੇ ਦੱਸਿਆ ਕਿ ਸਮਾਜਿਕ ਸਿੱਖਿਆ, ਪੰਜਾਬੀ ਅਤੇ ਹਿੰਦੀ ਸਮੇਤ ਘੱਟੋ-ਘੱਟ 9000 ਅਸਾਮੀਆਂ ਦੀ ਮੰਗ ਨੂੰ ਲੈ ਕੇ ਬੇਰੁਜ਼ਗਾਰ ਅਧਿਆਪਕ ਸੜਕਾਂ ਤੇ ਰੁਲ ਰਹੇ ਹਨ।ਜ਼ਿਕਰਯੋਗ ਹੈ ਕਿ ਸਥਾਨਿਕ ਬੱਸ ਸਟੈਂਡ ਵਿੱਚ ਪਿਛਲੇ ਕਰੀਬ ਦੋ ਮਹੀਨਿਆਂ ਤੋਂ ਆਪਣੇ ਭਰਤੀ ਦੇ ਇਸ ਇਸ਼ਤਿਹਾਰ ਲਈ ਮੁਨੀਸ਼ ਫ਼ਾਜ਼ਿਲਕਾ ਅਤੇ ਜਸਵੰਤ ਘੁਬਾਇਆ ਟੈਂਕੀ ਤੇ ਚੜ੍ਹੇ ਹੋਏ ਹਨ। ਟੈਂਕੀ ਦੇ ਹੇਠਾਂ ਬੱਸ ਸਟੈਂਡ ਵਿੱਚ ਬੇਰੁਜ਼ਗਾਰਾਂ ਵੱਲੋਂ ਮੋਰਚਾ ਜਾਰੀ ਹੈ। ਇਸ ਮੌਕੇ ਬਲਰਾਜ ਮੋੜ, ਸੁਖਜੀਤ ਸਿੰਘ, ਗਗਨਦੀਪ ਕੌਰ ਗਰੇਵਾਲ, ਰਸਪਾਲ ਸਿੰਘ, ਹਰਦੀਪ ਭਦੌੜ, ਗੁਰਪ੍ਰੀਤ ਖੇੜੀ, ਸੁਖਦੇਵ ਸਿੰਘ, ਗੁਰਮੇਲ ਬਰਗਾੜੀ, ਲਖਵਿੰਦਰ ਮੁਕਤਸ਼ਰ, ਰਸ਼ਨਪ੍ਰੀਤ ਝਾੜੋਂ, ਕੁਲਵੰਤ ਸਿੰਘ, ਅਵਤਾਰ ਸਿੰਘ, ਜਸਵੰਤ ਸਿੰਘ, ਮਨਦੀਪ ਭੱਦਲਵੱਡ, ਬਲਵਿੰਦਰ ਕੌਰ ਤੇ ਨਵਪ੍ਰੀਤ ਕੌਰ ਦੋਵੇਂ ਮੋਗਾ, ਅਲਕਾ ਫਗਵਾੜਾ, ਹਰਦੀਪ ਕੌਰ ਕੁੱਪ ਕਲਾਂ, ਮਲਿਕਪ੍ਰੀਤ ਤੇ ਗੁਰਪ੍ਰੀਤ ਕੌਰ ਦੋਵੇਂ ਮਲੇਰਕੋਟਲਾ ਆਦਿ ਸਮੇਤ ਵੱਡੀ ਗਿਣਤੀ ਚ ਬੇਰੁਜ਼ਗਾਰ ਅਧਿਆਪਕ ਹਾਜ਼ਰ ਸਨ।

Big Breaking: ਸਾਂਝੇ ਮੁਲਾਜ਼ਮ ਮੰਚ ਵੱਲੋਂ 28 ਤੇ 29 ਦਸੰਬਰ ਨੂੰ ਪੰਜਾਬ ਬੰਦ ਦਾ ਦਿੱਤਾ ਸੱਦਾ –ਪੜ੍ਹੋ ਕੀ ਕੀਤਾ ਪ੍ਰੈੱਸ ਨੋਟ ਜਾਰੀ ?

 ਚੰਡੀਗੜ੍ਹ : ਸਾਂਝਾ ਮੁਲਾਜ਼ਮ ਮੰਚ ਪੰਜਾਬ ਅਤੇ ਯੂ.ਟੀ. ਦੀ ਅੱਜ ਇੱਕ ਅਹਿਮ ਮੀਟਿੰਗ ਹੋਈ ਜਿਸ ਵਿੱਚ ਪੰਜਾਬ ਭਰ ਦੀਆਂ ਲਗਭਗ ਸਾਰੀਆਂ ਵੱਡੀਆਂ ਜਥੇਬੰਦੀਆਂ ਨੇ ਸ਼ਮੂਲੀਅਤ ਕਰਕੇ ਵੱਡਾ ਫੈਸਲਾ ਕਰਦੇ ਹੋਏ ਮਿਤੀ 28 ਤੇ 29 ਦਸੰਬਰ ਨੂੰ ਪੰਜਾਬ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ । ਇਸ ਮੌਕੇ ਮੰਚ ਦੇ ਨੁਮਾਇੰਦੇ ਸੁਖਚੈਨ ਸਿੰਘ ਖਹਿਰਾ, ਵਾਸਵੀਰ ਸਿੰਘ ਭੁੱਲਰ, ਮੇਘ ਸਿੰਘ ਸਿੱਧੂ, ਹਰਵੀਰ ਸਿੰਘ ਢੀਂਢਸਾ, ਵਸ਼ਿੰਗਟਨ ਸਿੰਘ, ਕਰਮ ਸਿੰਘ ਧਨੋਆ, ਖੁਸ਼ਪਿੰਦਰ ਕਪਿਲਾ ਪਰਵਿੰਦਰ ਸਿੰਘ ਖੰਗੂੜਾ ਨੇ ਦੱਸਿਆ ਕਿ ਜੇਕਰ ਸਰਕਾਰ/ਤਨਖਾਹ ਕਮਿਸ਼ਨ ਵੱਲੋਂ ਮੁਲਾਜ਼ਮਾਂ ਅਤੇ ਰਿਟਾਇਰੀਆਂ ਦੀਆਂ ਕੁੱਝ ਮੰਗਾਂ ਮੰਨੀਆਂ ਗਈਆਂ ਸਨ ਜਿਵੇਂ ਕਿ ਪਰਖਕਾਲ ਅਤੇ ਤਰੱਕੀ ਵਾਲੇ ਸਾਥੀਆਂ ਨੂੰ ਬਣਦਾ ਲਾਭ ਦੇਣ ਸਬੰਧੀ, ਡੀ.ਏ. ਮਿਤੀ 01-07-2021 ਤੋਂ ਜਾਰੀ ਕਰਨ ਸਬੰਧੀ, ਪੈਨਸ਼ਨਰਜ਼ ਨੂੰ 2.59 ਦੇ ਫਾਰਮੂਲੇ ਨਾਲ ਪੈਨਸ਼ਨ ਸੋਧਣ ਸਬੰਧੀ, 24 ਕੈਟਾਗਰੀਆਂ ਨੂੰ 2.59 ਨਾਲ ਲਾਭ ਦੇਣ ਸਬੰਧੀ, ਵੱਖ ਵੱਖ ਤਰ੍ਹਾਂ ਦੇ ਖਤਮ ਕੀਤੇ ਭੱਤੇ ਬਹਾਲ ਕਰਨ ਸਬੰਧੀ ਆਦਿ ਸਬੰਧੀ ਅਜੇ ਤੱਕ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਜਾਰੀ ਹੋਇਆ, ਇਸ ਤੋਂ ਇਲਾਵਾ ਬਾਕੀ ਰਹਿੰਦੀਆਂ ਮੰਗਾਂ ਜਿਵੇਂ ਕਿ 15 ਪ੍ਰਤੀਸ਼ਤ ਦਾ ਲਾਭ 119 ਪ੍ਰਤੀਸ਼ਤ ਨਾਲ ਦਿੱਤਾ ਜਾਵੇ, 15-01-2015, 17-07-2020 ਦਾ ਪੱਤਰ ਵਾਪਿਸ ਲਿਆ ਜਾਵੇ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ, ਪਰੋਬੇਸ਼ਨ ਤੇ ਕੰਮ ਕਰ ਰਹੇ ਸਾਥੀਆਂ ਨੂੰ ਸੋਧੀ ਤਨਖਾਹ ਦਿੱਤੀ ਜਾਵੇ। ਅਨਰੀਵਾਈਜ਼ਡ ਡੀ.ਏ. ਦੀਆਂ ਕਿਸ਼ਤਾਂ ਨੋਟੀਫਾਈਡ ਕੀਤੀਆਂ ਜਾਣ, 01-07 2015 ਤੋਂ ਰਹਿੰਦੀ ਡੀ.ਏ. ਦੀ ਕਿਸ਼ਤ ਜਾਰੀ ਕੀਤੀ ਜਾਵੇ, ਛੇਵੇਂ ਤਨਖਾਹ ਕਮਿਸ਼ਨ ਤਹਿਤ ਡੀ.ਸੀ.ਆਰ.ਜੀ. ਅਤੇ ਲੀਵਇੰਨ ਕੈਸ਼ਮੈਂਟ ਦੇਣ ਲਈ ਪੱਤਰ ਜਾਰੀ ਕੀਤੇ ਜਾਣ ਅਤੇ ਕੱਚੇ ਕਰਮਚਾਰੀਆਂ ਨੂੰ ਪੱਕਾ ਕੀਤਾ ਜਾਵੇ ਆਦਿ ਮੰਗਾਂ ਦੀ ਪੂਰਤੀ ਲਈ ਜਲਦ ਨਾ ਕੀਤੀ ਗਈ ਤਾਂ ਰਾਜ ਦੇ ਸਮੂਹ ਮੁਲਾਜ਼ਮਾਂ ਵੱਲੋਂ ਸਰਕਾਰੀ ਤੰਤਰ ਪੂਰੀ ਤਰ੍ਹਾਂ ਠੱਪ ਕਰਦੇ ਹੋਏ 28,29 ਦਸੰਬਰ ਨੂੰ ਪੰਜਾਬ ਸਿਵਲ ਸਕੱਤਰੇਤ ਦੇ ਪੱਧਰ ਤੋਂ ਲੈਕੇ ਸਮੇਤ ਡਾਇਰੈਟੋਰੇਟਜ਼ ਅਤੇ ਜਿਲ੍ਹਾ/ ਤਹਿਸੀਲ/ਬਲਾਕ ਪੱਧਰ ਦੇ ਸਮੂਹ ਦਫਤਰ ਬੰਦ ਕਰ ਦਿੱਤੇ ਜਾਣਗੇ, ਜਿਸ ਦੀ ਪੂਰਨ ਜ਼ਿੰਮੇਵਾਰੀ ਰਾਜ ਸਰਕਾਰ ਦੀ ਹੋਵੇਗੀ। ਜੇਕਰ ਇਸ ਐਕਸ਼ਨ ਤੋਂ ਬਾਅਦ ਵੀ ਪੰਜਾਬ ਸਰਕਾਰ ਦੇ ਕੰਨ ਨਾ ਖੁੱਲੇ ਤਾਂ ਮੰਚ ਵੱਲੋਂ ਮਿਤੀ 30-12 2021 ਨੂੰ ਲੁਧਿਆਣਾ ਵਿਖੇ ਮੀਟਿੰਗ ਕਰਦੇ ਹੋਏ ਅਗਲੇ ਤਕੜੇ ਸੰਘਰਸ਼ ਉਲੀਕ ਦਿੱਤਾ ਜਾਵੇਗਾ ਜਿਸ ਵਿੱਚ ਕਾਂਗਰਸ ਸਰਕਾਰ ਦਾ ਸਫਾਇਆ ਹੋਣਾ ਤਹਿ ਹੈ। ਮੀਟਿੰਗ ਵਿੱਚ ਪੰਜਾਬ ਸਿਵਲ ਸਕੱਤਰੇਤ ਸਟਾਫ ਐਸੋਸ਼ੀਏਸ਼ਨ, ਪੀ.ਐਸ.ਐਮ.ਐਸ.ਯੂ., ਚੰਡੀਗੜ੍ਹ ਦੇ ਡਾਇਰੈਕਟੋਰੇਟ ਦੀਆਂ ਸਮੂਹ ਜਥੇਬੰਦੀਆਂ, ਸਕੱਤਰੇਤ ਰੈਟਿਊ ਪਟਵਾਰ ਯੂਨੀਅਨ ਕਾਨੰਗੋ ਰਿਟਾਇਰਡ ਆਫੀਸਰਜ਼ ਐਸੋਸ਼ੀਏਸ਼ਨ ਪੰਜਾਬ ਸਿਵਲ ਐਸੋਸ਼ੀਏਸ਼ਨ, ਪੀ.ਐਸ.ਐਮ.ਐਸ.ਯੂ., ਚੰਡੀਗੜ੍ਹ ਮੋਹਾਲੀ


ਦੇ ਡਾਇਰੈਕਟੋਰੇਟ ਦੀਆਂ ਸਮੂਹ ਜਥੇਬੰਦੀਆਂ, ਰਿਟਾਇਰਡ ਆਫੀਸਰਜ਼ ਐਸੋਸ਼ੀਏਸ਼ਨ ਪੰਜਾਬ ਸਿਵਲ ਸਕੱਤਰੇਤ, ਰੈਵਿਊ ਪਟਵਾਰ ਯੂਨੀਅਨ, ਕਾਨੂੰਗੋ ਐਸੋਸ਼ੀਏਸ਼ਨ, ਮਾਸਟਰ ਕਾਡਰ, ਪੈਨਸ਼ਨਰ ਕਨਫੈਡਰੇਸ਼ਨ, ਪੰਜਾਬ ਰਾਜ ਅਧਿਆਪਕ ਗੱਠਜੋੜ, ਈ.ਟੀ.ਟੀ ਅਧਿਆਪਕ ਯੂਨੀਅਨ, ਬੀ.ਐੱਡ ਫਰੰਟ ਪੰਜਾਬ, ਪੀ.ਡੀ.ਐਸ.ਏ., ਰੈਵਨਿਊ ਯੂਨੀਅਨ ਜਲ ਸਰੋਤ ਵਿਭਾਗ, ਪੋਲੀਟੈਕਨਿਕ ਕਾਲਜ, ਗਜ਼ਟਰਡ ਟੀਚਰਜ਼ ਐਸੋਸ਼ੀਏਸ਼ਨ ਪੰਜਾਬ, ਹੋਮ ਗਾਰਡ ਐਸੋਸ਼ੀਏਸ਼ਨ ਪੰਜਾਬ, ਪਲਾਂਟ ਡਾਕਟਰਜ਼ ਐਸੋਸ਼ੀਏਸ਼ਨ ਪੰਜਾਬ, ਰਿਟਾਇਰਡ ਇੰਪਲਾਈਜ਼ ਐਸੋਸ਼ੀਏਸ਼ਨ ਪੰਜਾਬ ਸਕੂਲ ਸਿੱਖਿਆ ਬੋਰਡ, ਆਈ.ਟੀ.ਆਈ. ਵਿਭਾਗ ਪੰਜਾਬ, ਪੋਲੀਟੈਕਨੀਕਲ ਕਾਲਜ ਵਰਕਸ਼ਾਪ ਐਸੋਸ਼ੀਏਸ਼ਨ, ਐੱਚ.ਟੀ/ਸੀ.ਐੱਚ.ਟੀ. ਸਿੱਧੀ ਭਰਤੀ ਯੂਨੀਅਨ ਪੰਜਾਬ, ਦਰਜਾ ਚਾਰ ਖੁਰਾਕ ਤੇ ਵੰਡ ਵਿਭਾਗ ਪੰਜਾਬ, ਪੰਚਾਇਤ ਰਾਜ ਡਰਾਫਸਮੈਨ ਪੰਜਾਬ, ਜੇ.ਈ./ਐਸ.ਡੀ.ਓ. ਐਸੋਸ਼ੀਏਸ਼ਨ ਪੰਜਾਬ ਦੇ ਸੂਬਾ ਪੱਧਰੀ ਨੁਮਾਇੰਦਿਆਂ ਵੱਲੋਂ ਭਾਗ ਲਿਆ ਗਿਆ । ਮੀਟਿੰਗ ਉਪਰੰਤ ਗੁਰਚਰਨਜੀਤ ਸਿੰਘ ਹੁੰਦਲ, ਮੋਹਨ ਸਿੰਘ ਭੇਡਪੁਰਾ, ਮਨਜੀਤ ਸਿੰਘ ਰੰਧਾਵਾ, ਰੰਜੀਵ ਕੁਮਾਰ, ਜਗਜੀਤ ਸਿੰਘ, ਸੁਖਵਿੰਦਰ ਸਿੰਘ, ਤਰਸ਼ੇਮ ਭੱਠਲ, ਕੁਲਜੀਤ ਸਿੰਘ ਬੰਬੀਹਾ, ਛ ਦਾਨਿਸ਼ ਕੁਮਾਰ, ਜਗਵਿੰਦਰ ਸਿੰਘ, ਗੁਰਦੀਪ ਸਿੰਘ Chat With Us ਵਿਸ਼ੇਸ਼ ਗੱਲਬਾਤ ਕਰਦਿਆਂ ਦੱਸਿਆ ਕਿ ਮੌਜੂਦਾ ਚੰਨੀ ਬਰਗਰ ਤੇ ਕੈਪਟਨ ਧਰਦਾਰ ਵਿੱਚ ਕੋਈ ਅੰਤਰ ਨਹੀਂ. ਸਕੱਤਰ ਉਚੇਰੀ ਸਿੱਖਿਆ ਵਿਭਾਗ ਵੱਲੋਂ ਮਨਿਸਟੀਰੀਅਲ ਕਰਮਚਾਰੀਆਂ ਨੂੰ ਰੂਲਾਂ ਦੀ ਪਾਲਣਾ ਸਬੰਧੀ ਨੋਟਿਸ

 

ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ 35 ਅਸਾਮੀਆਂ ਤੇ ਭਰਤੀ, ਅਰਜ਼ੀਆਂ ਆਨਲਾਈਨ

PUNJAB AND HARYANA HIGH COURT RECRUITMENT 2021To fill up 35 vacant posts of Sr. Scale Stenographers on the establishment of Punjab and Haryana High Court, Chandigarh, only online applications from eligible candidates are invited upto 15.01.2022 at official website of the High Court www.highcourtchd.gov.in and on recruitment cell web portal i.e. www.recruitmenthighcourtchd.com as per details given below: 

AGE: -
The minimum and maximum age limit as on 15.01.2022 for the candidates
shall be 21 years and 30 years. 

QUALIFICATION: 
The minimum qualification for the post is degree of Bachelor of Arts or Bachelor of Science or equivalent thereto from a recognized University and has proficiency in operation of computers.


MODE OF SELECTION
Candidates shall be required to take down dictation at the speed of 100
w.p.m. in English Shorthand and to transcribe (word processing test) the same on the computer at the speed of 20 w.p.m. No candidate shall be considered to have qualified the test, if he/she commits more than 4% mistakes. Spread sheet test shall be only qualifying nature, of 10 marks and of 10 minutes duration. To qualify spread sheet test, a candidate shall have to secure 40% or more i.e. 4 or more marks. Select list(s) of the qualified candidates will be prepared strictly on the basis of merit in the word processing/transcription test. 


DATE OF EXAMINATION
The exact date will be notified on the official website of the High Court i.e.
www.highcourtchd.gov.in and on recruitment cell web portal i.e.
www.recruitmenthighcourtchd.com and candidates are advised to regularly visit the website. The examination can be conducted anywhere in the State of Punjab, Haryana and U.T. Chandigarh as per the availability of the Examination Centres. 

HOW TO APPLY ONLINE GUIDELINES/INSTRUCTIONS RELATING TO ONLINE APPLICATION FORM
Candidates are advised to read the detailed Advertisement before filling up the Application.
Candidates are strictly directed to check whether their Final Online application
Status is Completed or Pending by login on the link i.e
 http://www.recruitmenthighcourtchd.com, after completion of online Registration. 


Important links : CABINET MEETING : ਪੰਜਾਬ ਮੰਤਰੀ ਮੰਡਲ ਦੀ ਮੀਟਿੰਗ 23 ਦਸੰਬਰ ਨੂੰ

 

6657 ETT RECRUITMENT , ਸਕਰੂਟਨੀ ਪ੍ਰਕ੍ਰਿਆ ਸ਼ੁਰੂ

 


ਪੰਜਾਬ ਸਿੱਖਿਆ ਭਰਤੀ ਡਾਇਰੈਕਟੋਰੇਟ ਪੰਜਾਬ ਵਿਖੇ 6635 ਈ ਟੀ ਟੀ ਅਤੇ 22 ਪੋਸਟਾਂ ਜੇਲ੍ਹ ਵਿਭਾਗ ਦੀਆਂ ਅਸਾਮੀਆਂ ਦੀ ਮਿਤੀ 28-12-2021 ਤੋਂ ਹੋਣ ਵਾਲੀ ਸਕਰੂਟਨੀ ਕਰਨ ਲਈ ਹੇਠ ਲਿਖੇ ਅਧਿਕਾਰੀਆਂ/ਕਰਮਚਾਰੀਆਂ ਦੀ ਆਰਜੀ ਡਿਊਟੀ ਤਤਕਾਲ ਸਮੇਂ ਤੋਂ ਡਾਇਰੈਕਟਰ ਸਿੱਖਿਆ ਭਰਤੀ ਡਾਇਰੈਕਟੋਰੇਟ, ਪੰਜਾਬ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਮਾਈਕਰੋਸਾਫਟ ਬਿਲਡਿੰਗ) ਫੇਸ 3 ਬੀ-1, ਸ.ਅ.ਸ ਨਗਰ ਵਿਖੇ ਲਗਾਈ ਗਈ ਹੈ ।

ਪੰਜਾਬ ਸਰਕਾਰ ਵੱਲੋਂ 4 ਸੀਨੀਅਰ ਆਈਏਐਸ ਅਧਿਕਾਰੀਆਂ ਦੇ ਤਬਾਦਲੇ


 

Indigenously developed new surface-to-surface conventional ballistic missile ‘Pralay’ successfully flight tested from Dr APJ Abdul Kalam Island today.

 


ਸਾਬਕਾ ਮੰਤਰੀ ਦੇ ਵਿਦੇਸ਼ ਭੱਜਣ ਦਾ ਖਦਸ਼ਾ; ਲੁੱਕਆਊਟ ਨੋਟਿਸ ਜਾਰੀ; ਡਿਪਟੀ ਸੀਐਮ ਨੇ ਕਿਹਾ- ਮਜੀਠੀਆ ਜਲਦ ਹੋਵੇਗਾ ਜੇਲ੍ਹ ਅੰਦਰ

 ਪੰਜਾਬ 'ਚ ਡਰੱਗ ਮਾਮਲੇ ਦੇ ਦੋਸ਼ੀ ਅਕਾਲੀ ਆਗੂ ਬਿਕਰਮ ਮਜੀਠੀਆ ਦੇ ਵਿਦੇਸ਼ ਭੱਜ ਜਾਣ ਦਾ ਖਦਸ਼ਾ ਹੈ। ਇਸ ਲਈ ਪੰਜਾਬ ਸਰਕਾਰ ਨੇ ਕੇਂਦਰੀ ਗ੍ਰਹਿ ਮੰਤਰਾਲੇ ਰਾਹੀਂ ਲੁੱਕਆਊਟ ਨੋਟਿਸ ਜਾਰੀ ਕੀਤਾ ਹੈ। ਜਿਸ ਦੇ ਜ਼ਰੀਏ ਸਾਰੇ ਹਵਾਈ ਅੱਡਿਆਂ, ਬੰਦਰਗਾਹਾਂ ਅਤੇ ਹੋਰ ਸਾਰੀਆਂ ਥਾਵਾਂ 'ਤੇ ਅਲਰਟ ਜਾਰੀ ਕੀਤਾ ਗਿਆ ਹੈ। ਤਾਂ ਜੋ ਜੇਕਰ ਮਜੀਠੀਆ ਉਥੋਂ ਭੱਜਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਫੜਿਆ ਜਾ ਸਕੇ।ਇਸ ਦੌਰਾਨ ਪੰਜਾਬ 'ਚ ਗ੍ਰਹਿ ਵਿਭਾਗ ਦੀ ਵਾਗਡੋਰ ਸੰਭਾਲ ਰਹੇ ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਬਿਕਰਮ ਮਜੀਠੀਆ ਜਲਦ ਹੀ ਜੇਲ 'ਚ ਹੋਣਗੇ। ਪੁਲਸ ਨੇ ਸੋਮਵਾਰ ਰਾਤ ਨੂੰ ਮਜੀਠੀਆ ਖਿਲਾਫ ਕ੍ਰਾਈਮ ਬ੍ਰਾਂਚ ਥਾਣੇ 'ਚ ਮਾਮਲਾ ਦਰਜ ਕੀਤਾ ਸੀ ਪਰ ਅਜੇ ਤੱਕ ਉਸ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ।

ਘਰ-ਘਰ ਰੋਜ਼ਗਾਰ: ਸਿੱਖਿਆ ਬੋਰਡ ਵੱਲੋਂ ਭਰਤੀ ਲਈ ਨੋਟੀਫਿਕੇਸ਼ਨ ਜਾਰੀ, ਜਲਦੀ ਕਰੋ ਅਪਲਾਈ

 

(ਘਰ-ਘਰ ਰੋਜ਼ਗਾਰ)   ਪੰਜਾਬ ਸਕੂਲ ਸਿੱਖਿਆ ਬੋਰਡ ਫੇਜ਼-08 ਸੈਕਟਰ 62, ਐਸ.ਏ.ਐਸ.ਨਗਰ  ਵਲੋਂ ਅਸਾਮੀਆਂ ਦੀ ਭਰਤੀ।


 ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ  ਜੂਨੀਅਰ ਆਡੀਟਰਾਂ ਦੀਆਂ ਅਸਾਮੀਆ ਦੀ ਭਰਤੀ ਲਈ ਯੋਗ ਉਮੀਦਵਾਰਾਂ ਤੋਂ ਮਿਤੀ 21.12.2021 ਤੋ 05.01.2022 ਤੱਕ ਐਪਲੀਕੇਸ਼ਨ ਫਾਰਮਾਂ ਦੀ ਮੰਗ ਕੀਤੀ ਜਾਂਦੀ ਹੈ। ਇਨ੍ਹਾਂ ਅਸਾਮੀਆਂ ਦੀ ਕੈਟਾਗਿਰੀ ਵਾਈਜ਼ ਵੰਡ ਹੇਠ ਲਿਖੇ ਅਨੁਸਾਰ ਹੈ:

 ਕੁੱਲ ਅਸਾਮੀਆਂ 02
ਜਨਰਲ 01
ਅਨੁਸੂਚਿਤ ਜਾਤੀ  01  

ਵਿੱਦਿਅਕ ਯੋਗਤਾਵਾਂ: i) Should possess a degree in B.Com (Ist Division) or M.com (Ilnd division) from a recognised University/ Institution. ii) Possesses at least one hundred and twenty hours course with hands on experience in the use of personal Computer or Information Technology in office productivity applications or Desktop Publishing applications from a Government Recognized institution or a reputed Institution. Which is ISO 9001, certified. iii should have passed punjabi language in Matriculation or its equilant examination. 

  ਤਨਖਾਹ ਸਕੇਲ:- ਸ਼ੁਰੁਆਤ 35400/+ਭੱਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ (As per 7th Pay CPC) ਪੰਜਾਬ ਸਰਕਾਰ, ਵਿੱਤ ਵਿਭਾਗ, ਵਿੱਤ ਸ਼ੋਨਲ-1 ਸ਼ਾਖਾ ਵੱਲੋਂ ਜਾਰੀ ਪੱਤਰ ਨੰ: 7/42/20205Fpl/741-746 ਮਿਤੀ 17-07-2020 ਅਨੁਸਾਰ ਸ਼ੁਰੂਆਤੀ ਤਨਖਾਹ 35400 ਰੁਪਏ ਤਿੰਨ (3) ਸਾਲ ਦੇ ਪਰਖ ਕਾਲ ਦੇ ਸਮੇਂ ਜਾਂ ਵਧਾਏ ਗਏ ਸਮੇਂ ਤੱਕ) ਅਦਾਇਗੀ ਕੀਤੀ ਜਾਵੇਗੀ।  ਉਮਰ ਸੀਮਾ:- i. ਮਿਤੀ 01-01-2021 ਨੂੰ ਉਮਰ 18 ਤੋਂ 37 ਸਾਲ ਦੇ ਦਰਮਿਆਨ ਹੋਵੇ। 

ਪੰਜਾਬ ਰਾਜ ਦੇ ਅਨੁਸੂਚਿਤ ਜਾਤੀ ਅਤੇ ਪੱਛੜੀ ਸ਼੍ਰੇਣੀ ਦੇ ਉਮੀਦਵਾਰਾਂ ਦੀ ਉਪਰਲੀ ਸੀਮਾ ਦੀ ਹੱਦ ਵਿੱਚ 5 ਸਾਲ ਦੀ ਛੋਟ ਹੋਵਗੀ। 

ਪੰਜਾਬ ਸਰਕਾਰ, ਕੇਂਦਰ ਸਰਕਾਰ ਅਤੇ ਹੋਰ ਰਾਜਾਂ ਦੇ ਕਰਮਚਾਰੀਆਂ ਦੀ ਉਪਰਲੀ ਉਮਰ ਸੀਮਾ ਦੀ ਹੱਦ 45 ਸਾਲ ਤੱਕ ਹੋਵੇਗੀ। 
ਪੰਜਾਬ ਰਾਜ ਦੀਆਂ ਵਿਧਵਾ ਅਤੇ ਤਲਾਕਸ਼ੁਦਾ ਔਰਤਾਂ ਦੀ ਉਪਰਲੀ ਉਮਰ ਸੀਮਾਦੀ ਹੱਦ 42 ਸਾਲ ਤੱਕ ਹੋਵੇਗੀ। ਪੰਜਾਬ ਦੇ ਵਸਨੀਕ ਦਿਵਿਆਂ ਦੀ ਉਮਰ ਦੀ ਉਪਰਲੀ ਉਮਰ ਸੀਮਾ ਵਿੱਚ 10 ਸਾਲ ਦੀ ਛੋਟ ਹੋਵੇਗੀ। 


HOW TO APPLY: ਚਾਹਵਾਨ ਉਮੀਦਵਾਰ ਭਰਤੀ ਦੀਆਂ ਸਾਰੀਆਂ ਸ਼ਰਤਾਂ ਨੂੰ ਪੜ੍ਹਨ ਉਪ੍ਰੰਤ ਅਪਲਾਈ ਕਰ ਸਕਦੇ ਹਨ ਅਪਲਾਈ ਕਰਨ ਲਈ ਪ੍ਰੋਫਾਰਮਾ  ਹੇਠਾਂ ਦਿੱਤੇ ਲਿੰਕ ਤੇ ਡਾਉਨਲੋਡ ਕਰੋ।

ਮਹੱਤਵਪੂਰਨ ਲਿੰਕ ;
HRMS ਪੋਰਟਲ ਤੇ ਇੰਝ ਕਰੋ ਸਰਟੀਫਿਕੇਟ ਨੰਬਰ ਅਪਲੋਡ, ਸਟੈਪ ਵਾਇਜ਼ ਸਟੈਪ

 ਪੰਜਾਬ ਸਰਕਾਰ ਵੱਲੋਂ 21 ਦਸੰਬਰ ਨੂੰ ਪੱਤਰ ਜਾਰੀ ਕਰ ਸਮੂਹ ਮੁਲਾਜਮਾਂ ਨੂੰ ਹਦਾਇਤ ਕੀਤੀ ਗਈ ਹੈ ਜੇਕਰ ਮੁਲਾਜਮ  ਸਰਟੀਫਿਕੇਟ ਨੰਬਰ ਸਾਈਟ ਤੇ ਅਪਲੋਡ ਨਹੀਂ ਕਰਨਗੇ ਤਾਂ ਉਨ੍ਹਾਂ ਦੀ ਤਨਖ਼ਾਹ ਨਹੀਂ ਦਿੱਤੀ ਜਾਵੇਗੀ। ਐਚ ਆਰ ਐਮ ਐਸ ਸਾਈਟ ਤੇ COVID certificate number ਅਪਲੋਡ ਕਰਨ ਲਈ ਹੇਠਾਂ ਦਿੱਤੇ ਸਟੈਪ ਅਪਣਾਓ।

1. ਸਭ ਤੋਂ ਪਹਿਲਾਂ ਐਚ ਆਰ ਐਮ ਐਸ  ਸਾਇਟ ਤੇ ਜਾਓ ਤੇ ਆਪਣਾ hrms code, ਪਾਸਵਰਡ ਅਤੇ ਕੈਪਚਾ  ਭਰੋ।


2. ਇਸ ਇਸ ਉਪਰੰਤ website open ਹੋ ਜਾਵੇਗੀ ਅਤੇ ਹੁਣ ਤੁਸੀਂ My services ਟੈਬ ਤੇ ਕਲਿੱਕ ਕਰਨ ਉਪਰੰਤ COVID VACCINATION DETAILS ਤੇ ਕਲਿੱਕ ਕਰੋ।
3. ਇਸ ਉਪਰੰਤ ਨਵਾਂ ਪੇਜ ਓਪਨ ਹੋਵੇਗਾ, ਜਿਸ ਵਿੱਚ ਪਹਿਲੀ ਡੋਜ਼ ਦੀ ਮਿਤੀ ਅਤੇ certificate number ਫਿਰ ਦੂਜੀ ਡੋਜ  ਦੀ ਮਿਤੀ ਅਤੇ ਸਰਟੀਫਿਕੇਟ ਨੰਬਰ  ਭਰਨਾ ਹੈ।

ਧਿਆਨ ਦਿਓ ਜਿਨ੍ਹਾਂ ਮੁਲਾਜ਼ਮਾਂ ਨੂੰ ਦੋਵੇਂ ਡੋਜਾਂ ਲਗੀਆਂ ਹਨ ਜਾਂ ਇੱਕ ਡੋਜ  ਸਰਟੀਫਿਕੇਟ ਨੰਬਰ ਇਕੋ ਹੀ ਭਰਿਆ ਜਾਵੇਗਾ। ਸਰਟੀਫ਼ਿਕੇਟ ਦਾ ਨੰਬਰ ਅਤੇ ਮਿਤੀਆਂ  ਹੇਠਾਂ ਦਿੱਤੇ PICS ਵਿੱਚ ਦੱਸੀਆਂ ਹਨ ।


ਮਿਤੀਆਂ ਅਲਗ ਅਲਗ ਪ੍ਰੰਤੂ ਸਰਟੀਫ਼ਿਕੇਟ ਨੰਬਰ ਇਕੋ ਹੀ ਭਰਿਆ ਜਾਵੇਗਾ। ਇਹ ਸਬ ਕਰਨ ਉਪਰੰਤ SAVE ਬਟਨ ਤੇ ਕਲਿੱਕ ਕਰੋ।

Important links: 

Hrms website : https://hrms.punjab.gov.in/# 

LINK FOR DOWNLOADING COVID CERTIFICATE NUMBERਵਟਸਐੱਪ ਰਾਹੀਂ ਵੈਕਸੀਨੇਸ਼ਨ ਸਰਟੀਫਿਕੇਟ ਕਿਵੇਂ ਡਾਊਨਲੋਡ ਕੀਤਾ ਜਾਂਦਾ ਹੈ, ਜਾਣੋ ਸਟੈਪ ਵਾਈਜ ਸਟੈਪ

 


ਵਟਸਐੱਪ ਰਾਹੀਂ ਵੈਕਸੀਨੇਸ਼ਨ ਸਰਟੀਫਿਕੇਟ ਕਿਵੇਂ ਡਾਊਨਲੋਡ ਕੀਤਾ ਜਾਂਦਾ ਹੈ, ਜਾਣੋ ਸਟੈਪ ਵਾਈਜ ਸਟੈਪ 

1. ਸਭ ਤੋਂ ਪਹਿਲਾਂ 9013151515 ਨੰਬਰ ਨੂੰ ਅਪਣੇ ਮੋਬਾਈਲ ਤੇ Save ਕਰੋ। ਇਸ ਨੂੰ ਕਿਸੇ ਵੀ ਨਾਮ ਨਾਲ Save ਕੀਤਾ ਜਾ ਸਕਦਾ ਹੈ।

2. ਹੁਣ ਆਪਣੇ ਵਟਸਐੱਪ ਤੇ ਜਾਓ ਤੇ ਇਸ ਨੰਬਰ ਤੇ ਮੈਸਜ ਭੇਜੋ : Download Certificate.

3. ਹੁਣ ਤੁਹਾਡੇ ਨੰਬਰ ਤੇ ਐਸਐਮਐਸ ਰਾਹੀਂ ਇਕ 6 ਅੰਕਾਂ ਦਾ  ਓਟੀਪੀ ਆਵੇਗਾ। ਉਸ ਓਟੀਪੀ ਨੂੰ ਵਟਸਐੱਪ ਮੈਸਜ ਰਾਹੀਂ ਭੇੇੇਜੋ।

4. ਇਸ ਸਟੈਪ ਤੋਂ ਬਾਅਦ , ਤੁਹਾਡੇ ਵਟਸਐੱਪ ਤੇ ਤੁਹਾਡੇ ਨਾਮ ਸਮੇਤ ਇਕ ਮੈਸਜ ਆਵੇਗਾ। ਹੁਣ ਵਟਸਐੱਪ ਤੇ 1 ਲਿਖ ਕੇ ਮੈਸਜ ਭੇਜੋ।


 5. ਇਸ ਤਰ੍ਹਾਂ ਕਰਨ ਤੋਂ ਬਾਅਦ ਹੁਣ ਤੁਹਾਡੇ ਵਟਸਐੱਪ ਤੇ ਸਰਟੀਫਿਕੇਟ ਦੀ ਪੀਡੀਐਫ ਆ ਜਾਵੇਗੀ। ਇਸ ਫਾਇਲ ਤੇ ਕਲਿੱਕ ਕਰ ਵੈਕਸੀਨੇਸਨ ਸਰਟੀਫਿਕੇਟ ਡਾਊਨਲੋਡ ਕਰੋ। 

RECENT UPDATES

Today's Highlight