Thursday, 21 October 2021

BIG BREAKING: ਸਿੱਖਿਆ ਸਕੱਤਰ ਨੇ ਉਪ ਜਿਲ੍ਹਾ ਸਿੱਖਿਆ ਅਫ਼ਸਰ ਨੂੰ ਕੀਤਾ ਮੁਅੱਤਲ,
 ਪਿਛਲੇ ਲਮੇਂ ਸਮੇਂ ਤੋ ਫ਼ਾਜ਼ਿਲਕਾ ਦੇ ਦਫਤਰ ਜ਼ਿਲ੍ਹਾ ਸਿੱਖਿਆ ਅਫ਼ਸਰ ਵਿਖੇ ਤਾਇਨਾਤ ਜ਼ਿਲ੍ਹੇ ਦੇ ਸਿੱਖਿਆ ਵਿਭਾਗ ਦੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੀਨੀਅਰ ਸੈਕੰਡਰੀ) ਕਮ ਪ੍ਰਿੰਸਿਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਹਮੂਜੋਈਆ ਬਿਰ੍ਜ ਮੋਹਨ ਸਿੰਘ ਨੂੰ ਸਿੱਖਿਆ ਸਕੱਤਰ ਵੱਲੋਂ ਮੁਅੱਤਲ ਕਰ ਦਿੱਤਾ ਗਿਆ ਹੈ।ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਅਹਿਮ ਅਪਡੇਟ , ਪੜ੍ਹੋ ਇਥੇ ਐਸ.ਸੀ.ਈ.ਆਰ.ਟੀ ਵਲੋਂ NAS ਦੀ ਤਿਆਰੀ ਸਬੰਧੀ ਹਦਾਇਤਾਂ ਜਾਰੀ

ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਪਵਿੱਤਰ ਦਿਹਾੜੇ ਮੌਕੇ 22 ਅਕਤੂਬਰ, 2021 ਨੂੰ ਛੁੱਟੀ ਐਲਾਨੀ

 ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਪਵਿੱਤਰ ਦਿਹਾੜੇ ਮੌਕੇ 22 ਅਕਤੂਬਰ, 2021 ਨੂੰ ਅਮ੍ਰਿਤਸਰ ਜ਼ਿਲ੍ਹੇ ਵਿੱਚ ਸਥਾਨਕ ਛੁੱਟੀ ਐਲਾਨੀ ਗਈ ਹੈ।The Punjab Government has declared a local holiday on October 22, 2021 in Amritsar district on the auspicious occasion of the Prakash Purb of Sri Guru Ramdas Ji.

ਸਿੱਖਿਆ ਵਿਭਾਗ ਨਵੰਬਰ ਦੇ ਅੰਤ ਤੱਕ 15 ਹਜ਼ਾਰ ਅਧਿਆਪਕਾਂ ਤੇ 12 ਹਜ਼ਾਰ ਲੈਕਚਰਾਰਾਂ ਦੀ ਕਰੇਗਾ ਭਰਤੀ: ਪਰਗਟ ਸਿੰਘ
ਸਿੱਖਿਆ ਵਿਭਾਗ ਨਵੰਬਰ ਦੇ ਅੰਤ ਤੱਕ 15 ਹਜ਼ਾਰ ਅਧਿਆਪਕਾਂ ਤੇ 12 ਹਜ਼ਾਰ ਲੈਕਚਰਾਰਾਂ ਦੀ ਕਰੇਗਾ ਭਰਤੀ - 

ਰੋਜ਼ਗਾਰ ਯੋਗਤਾ ਦੇ ਵਾਧੇ ਲਈ ਹੁਨਰ ਅਧਾਰਤ ਸਿੱਖਿਆ ਦੀ ਕੀਤੀ ਜਾਵੇਗੀ ਸ਼ੁਰੂਆਤ - ਪਰਗਟ ਸਿੰਘ - 

ਵਿਕਾਸ ਪ੍ਰੋਗਰਾਮਾਂ 'ਚ ਨੌਜਵਾਨਾਂ ਦੀ ਸਰਗਰਮ ਭਾਗੀਦਾਰੀ ਦੀ ਹੈ ਲੋੜ ਸਰਕਾਰੀ ਕਾਲਜ਼(ਲੜਕੀਆਂ) 'ਚ 'ਪੰਜਾਬ ਦਾ ਭਵਿੱਖ' ਪ੍ਰੋਗਰਾਮ ਮੌਕੇ ਵਿਦਿਆਰਥਣਾਂ ਨਾਲ ਹੋਏ ਰੂ-ਬਰੂ ਲੁਧਿਆਣਾ, 

21 ਅਕਤੂਬਰ 2021 - 
ਪੰਜਾਬ ਵਿੱਚ ਸਿੱਖਿਆ ਖੇਤਰ ਨੂੰ ਮਜ਼ਬੂਤ ਕਰਨ ਲਈ ਸਿੱਖਿਆ, ਖੇਡਾਂ ਅਤੇ ਪਰਵਾਸੀ ਭਾਰਤੀ ਮਾਮਨੂੰ ਮੰਤਰੀ ਸ. ਪ੍ਰਗਟ ਸਿੰਘ ਨੇ ਅੱਜ ਕਿਹਾ ਕਿ ਸਿੱਖਿਆ ਵਿਭਾਗ ਨਵੰਬਰ ਦੇ ਅੰਤ ਤੱਕ 15 ਹਜ਼ਾਰ ਅਧਿਆਪਕਾਂ ਤੇ 12 ਹਜ਼ਾਰ ਲੈਕਚਰਾਰਾਂ ਦੀ ਭਰਤੀ ਕਰੇਗਾ। ਸਰਕਾਰੀ ਕਾਲਜ (ਲੜਕੀਆਂ) ਵਿੱਚ 'ਪੰਜਾਬ ਦਾ ਭਵਿੱਖ' ਪ੍ਰੋਗਰਾਮ ਦੌਰਾਨ ਨੌਜਵਾਨਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਇਹ ਬਹੁਤ ਦੁਖਦਾਈ ਹੈ ਕਿ ਕਈ ਮਹੱਤਵਪੂਰਨ ਵਿਭਾਗਾਂ ਵਿੱਚ ਕਈ ਸਾਲਾਂ ਤੋਂ ਭਰਤੀਆਂ ਨਹੀਂ ਕੀਤੀਆਂ ਗਈਆ, ਪਰ ਹੁਣ ਇਸ ਵਿੱਚ ਹੋਰ ਦੇਰੀ ਨਹੀਂ ਕੀਤੀ ਜਾਵੇਗੀ।


ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਅਹਿਮ ਅਪਡੇਟ , ਪੜ੍ਹੋ ਇਥੇ  ਉਨ੍ਹਾਂ ਕਿਹਾ ਕਿ ਭਰਤੀ ਪ੍ਰਕਿਰਿਆ ਫਾਸਟ ਟਰੈਕ ਮੋਡ 'ਤੇ ਕੀਤੀ ਜਾ ਰਹੀ ਹੈ ਅਤੇ ਖਾਲੀ ਅਸਾਮੀਆਂ ਦਾ ਇਹ ਬੈਕਲਾਗ ਜਲਦ ਹੀ ਦੂਰ ਕਰ ਦਿੱਤਾ ਜਾਵੇਗਾ। ਉਨ੍ਹਾਂ ਅੱਗੇ ਐਲਾਨ ਕੀਤਾ ਕਿ ਪੰਜਾਬ ਸਰਕਾਰ ਉਦਯੋਗ ਦੀਆਂ ਲੋੜਾਂ ਅਨੁਸਾਰ ਹੁਨਰ ਅਧਾਰਤ ਪਾਠਕ੍ਰਮ ਵੀ ਪੇਸ਼ ਕਰੇਗੀ।


 ਨਵੇਂ ਕਿੱਤਾਮੁਖੀ ਕੋਰਸ ਸ਼ੁਰੂ ਕਰਕੇ ਵਿਦਿਆਰਥੀਆਂ ਦੇ ਹੁਨਰ ਨੂੰ ਵਧਾਉਣ ਦੀ ਲੋੜ 'ਤੇ ਜ਼ੋਰ ਦਿੰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਵਿਭਾਗ ਪਹਿਲਾਂ ਹੀ ਉਦਯੋਗਪਤੀਆਂ ਨਾਲ ਗੱਲਬਾਤ ਕਰ ਰਿਹਾ ਹੈ ਅਤੇ ਇਸ ਨੂੰ ਅਮਲੀ ਜਾਮਾ ਪਹਿਨਾਉਣ ਲਈ ਜਲਦ ਕਮੇਟੀ ਦਾ ਗਠਨ ਵੀ ਕੀਤਾ ਜਾਵੇਗਾ।

ਸਿਆਸਤ: ਕੈਪਟਨ ਅਮਰਿੰਦਰ ਸਿੰਘ ਬੋਲੇ ਮੈਨੂੰ ਸੈਕਲੁਰਿਜਮ ਨਾ ਪੜਾਓ
ਵੱਡੀ ਖ਼ਬਰ : ਪੰਜਾਬ ਦੇ ਲੋਕਾਂ ਨੂੰ ਨਹੀਂ ਦੇਣੇ ਪੈਣਗੇ ਪਾਣੀ ਤੇ ਸੀਵਰੇਜ ਦੇ ਬਕਾਇਆ ਬਿੱਲ, ਨੋਟੀਫਿਕੇਸ਼ਨ ਜਾਰੀ

ਵੱਡੀ ਖ਼ਬਰ : ਪੰਜਾਬ ਦੇ ਲੋਕਾਂ ਨੂੰ ਨਹੀਂ ਦੇਣੇ ਪੈਣਗੇ ਪਾਣੀ ਤੇ ਸੀਵਰੇਜ ਦੇ ਬਕਾਇਆ ਬਿੱਲ, ਨੋਟੀਫਿਕੇਸ਼ਨ ਜਾਰੀ

ਉਪ ਮੁੱਖ ਮੰਤਰੀ ਨੇ ਸ਼ਹੀਦ ਪੁਲਿਸ ਮੁਲਾਜ਼ਮਾਂ ਦੇ ਲੰਬਿਤ ਪਏ ਮਾਮਲੇ 15 ਦਿਨਾਂ ਚ ਨਿਪਟਾਉਣ ਦੇ ਦਿੱਤੇ ਆਦੇਸ਼

 ਮ੍ਰਿਤਕ ਪੁਲਿਸ ਮੁਲਾਜ਼ਮਾਂ ਦੇ ਪਰਿਵਾਰਾਂ ਦੇ ਵਿਭਾਗ ਨਾਲ ਸਬੰਧਤ ਕੰਮਾਂ ਲਈ ਹਰ ਜ਼ਿਲੇ ਵਿੱਚ ਇਕ ਸਮਰਪਿਤ ਅਧਿਕਾਰੀ ਤਾਇਨਾਤ ਕੀਤਾ ਜਾਵੇਗਾ: ਸੁਖਜਿੰਦਰ ਸਿੰਘ ਰੰਧਾਵਾ


 


ਉਪ ਮੁੱਖ ਮੰਤਰੀ ਨੇ ਸ਼ਹੀਦ ਪੁਲਿਸ ਮੁਲਾਜ਼ਮਾਂ ਦੇ ਲੰਬਿਤ ਪਏ ਮਾਮਲੇ 15 ਦਿਨਾਂ ਚ ਨਿਪਟਾਉਣ ਦੇ ਦਿੱਤੇ ਆਦੇਸ਼


 


ਜਲੰਧਰ, 21 ਅਕਤੂਬਰ


 


ਸੂਬੇ ਦੀ ਰੱਖਿਆਂ ਕਰਦਿਆਂ ਆਪਣੀਆਂ ਜਾਨਾਂ ਗਵਾਉਣ ਵਾਲੇ ਸ਼ਹੀਦ ਪੁਲਿਸ ਮੁਲਾਜ਼ਮਾਂ ਅਤੇ ਡਿਊਟੀ ਦੌਰਾਨ ਹਾਦਸੇ ਜਾਂ ਕੁਦਰਤੀ ਕਾਰਨਾਂ ਫੌਤ ਹੋਏ ਪੁਲਿਸ ਮੁਲਾਜ਼ਮਾਂ ਦੇ ਪਰਿਵਾਰਾਂ ਦੇ ਪੁਲਿਸ ਵਿਭਾਗ ਨਾਲ ਸਬੰਧਤ ਕੰਮਾਂ ਨੂੰ ਤੈਅ ਸਮੇਂ ਅੰਦਰ ਨਿਪਟਾਉਣ ਲਈ ਹਰ ਪੁਲਿਸ ਕਮਿਸ਼ਨਰੇਟ ਤੇ ਪੁਲਿਸ ਜ਼ਿਲੇ ਵਿੱਚ ਇਕ ਸਮਰਪਿਤ ਪੁਲਿਸ ਅਫਸਰ ਤਾਇਨਾਤ ਕੀਤਾ ਜਾਵੇਗਾ। ਇਸੇ ਤਰ੍ਹਾਂ ਸਾਰੇ ਗਲੈਂਟਰੀ ਐਵਾਰਡ ਜੇਤੂ ਸ਼ਹੀਦ ਦੇ ਵਾਰਸਾਂ ਨੂੰ ਇਕ ਰੈਂਕ ਤਰੱਕੀ ਦਿੱਤੀ ਜਾਵੇਗੀ।


 


 


ਇਹ ਗੱਲ ਉਪ ਮੁੱਖ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਇੱਥੇ ਪੀ.ਏ.ਪੀ. ਜਲੰਧਰ ਵਿਖੇ 62ਵੇਂ ਪੁਲਿਸ ਸ਼ਹੀਦੀ ਯਾਦਗਾਰ ਦਿਵਸ ਸਮਾਗਮ ਵਿੱਚ ਸ਼ਿਰਕਤ ਕਰਨ ਉਪਰੰਤ ਸ਼ਹੀਦ ਪੁਲਿਸ ਮੁਲਾਜ਼ਮਾਂ ਦੇ ਪਰਿਵਾਰਾਂ ਨਾਲ ਗੱਲਬਾਤ ਕਰਦਿਆਂ ਕਹੀ।ਉਨ੍ਹਾਂ ਮੌਕੇ ਉਤੇ ਹੀ ਡੀ.ਜੀ.ਪੀ. ਇਕਬਾਲਪ੍ਰੀਤ ਸਿੰਘ ਸਹੋਤਾ ਨੂੰ ਇਸ ਨੂੰ ਅਮਲ ਵਿੱਚ ਲਿਆਉਣ ਲਈ ਕਿਹਾ।


 


ਸ. ਰੰਧਾਵਾ ਜਿਨ੍ਹਾਂ ਕੋਲ ਗ੍ਰਹਿ ਵਿਭਾਗ ਹੈ, ਅੱਜ ਸ਼ਹੀਦ ਪੁਲਿਸ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ ਮਿਲੇ ਜਿਨ੍ਹਾਂ ਨੇ ਪੁਲਿਸ ਵਿਭਾਗ ਨਾਲ ਸਬੰਧਤ ਕੰਮਾਂ ਨੂੰ ਕਰਵਾਉਣ ਲਈ ਦਫ਼ਤਰਾਂ ਵਿੱਚ ਪ੍ਰੇਸ਼ਾਨੀ ਆਉਣ ਦਾ ਮਾਮਲਾ ਧਿਆਨ ਵਿੱਚ ਲਿਆਂਦਾ।ਇਸ ਉਤੇ ਉਪ ਮੁੱਖ ਮੰਤਰੀ ਨੇ ਕਿਹਾ ਕਿ ਮ੍ਰਿਤਕ ਮੁਲਾਜ਼ਮ ਦੇ ਵਾਰਿਸ ਨੂੰ ਨੌਕਰੀ ਲਈ ਹੁਣ ਦਫਤਰ ਖ਼ੁਦ ਨਹੀਂ ਜਾਣਾ ਪੈਣਾ ਪਵੇਗਾ ਸਗੋਂ ਵਿਭਾਗ ਉਨ੍ਹਾਂ ਕੋਲ ਪਹੁੰਚ ਕਰੇਗਾ। ਇਸੇ ਤਰ੍ਹਾਂ ਹਰ ਕਮਿਸ਼ਨਰੇਟ ਤੇ ਜ਼ਿਲੇ ਵਿੱਚ ਸਮਰਪਿਤ ਅਧਿਕਾਰੀ ਇਨ੍ਹਾਂ ਕੰਮਾਂ ਨੂੰ ਦੇਖਣਗੇ।


 


ਉਪ ਮੁੱਖ ਮੰਤਰੀ ਨੇ ਸ਼ਹੀਦ ਪਰਿਵਾਰਾਂ ਦੇ ਮੈਂਬਰਾਂ ਨਾਲ ਵਾਰੋ-ਵਾਰੀ ਗੱਲ ਕੀਤੀ ਜਿਸ ਦੌਰਾਨ ਉਨ੍ਹਾਂ ਵੱਲੋਂ ਨੌਕਰੀ ਤੋਂ ਇਲਾਵਾ ਤਰੱਕੀਆਂ, ਬਦਲੀਆਂ, ਪੈਨਸ਼ਨ ਆਦਿ ਦੇ ਲੰਬਿਤ ਪਏ ਮਾਮਲਿਆਂ ਦਾ ਧਿਆਨ ਵਿੱਚ ਲਿਆਂਦਾ ਗਿਆ।ਇਹ ਸਾਰੇ ਕੇਸਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਸ. ਰੰਧਾਵਾ ਨੇ ਸਾਰੀਆਂ ਦਰਖਾਸਤਾਂ ਉਤੇ 15 ਦਿਨਾਂ ਦੇ ਅੰਦਰ ਨਿਪਟਾਰਾ ਕਰਨ ਦਾ ਵਿਸ਼ਵਾਸ ਦਿਵਾਇਆ। 


 ਸਹਾਇਕ ਡਾਇਰੈਕਟਰ , ਹੁਣ ਸਿੱਖਿਆ ਮੰਤਰੀ ਨਾਲ ਦੇਣਗੇ ਡਿਊਟੀ, ਡੀਜੀਐਸਸੀ ਵਲੋਂ ਹੁਕਮ ਜਾਰੀ

ਸ੍ਰੀ ਗੁਰਜੀਤ ਸਿੰਘ, ਸਹਾਇਕ ਡਾਇਰੈਕਟਰ, (ਈ ਐਂਡ ਆਈ) ਦਫਤਰ ਡੀ.ਪੀ.ਆਈ (ਸੈ ਸਿ) ਪੰਜਾਬ ਅਤੇ ਸ੍ਰੀ ਆਈ.ਪੀ.ਐਸ. ਮਲਹੋਤਰਾ, ਸਹਾਇਕ ਪ੍ਰੋਜੈਕਟ ਡਾਇਰੈਕਟਰ, ਮੈਰੀਟੋਰੀਅਸ ਸੋਸਾਇਟੀ ਦੀ ਡਿਊਟੀ ਆਪਣੇ ਮੌਜੂਦਾ ਕੰਮ ਦੇ ਨਾਲ-ਨਾਲ ਮਾਨਯੋਗ ਸਿੱਖਿਆ ਮੰਤਰੀ, ਪੰਜਾਬ ਜੀ ਦੇ ਨਾਲ ਅਗਲੇ ਹੁਕਮਾਂ ਤੱਕ ਲਗਾਈ  ਗਈ ਹੈ। ਇਸ ਕੰਮ ਲਈ ਇਹਨਾਂ ਅਧਿਕਾਰੀਆਂ ਨੂੰ ਕੋਈ ਮਾਣਭੱਤਾ ਨਹੀਂ ਦਿੱਤਾ ਜਾਵੇਗਾ।

ਸਰਕਾਰੀ ਸਕੂਲਾਂ ਨੂੰ ਮਿਲੇ 504 ਲਾਇਬ੍ਰੇਰਿਅਨ , ਸਟੇਸ਼ਨ ਅਲਾਟ ਦੇਖੋ

ਸਰਕਾਰੀ ਸਕੂਲਾਂ ਨੂੰ ਮਿਲੇ 504 ਲਾਇਬ੍ਰੇਰਿਅਨ , ਸਟੇਸ਼ਨ ਅਲਾਟ ਦੇਖੋDOWNLOAD COMPLETE LIST HERE

21 ਦਿਨਾਂ ਦੀ ਕਾਰਗੁਜ਼ਾਰੀ ਦਾ ਰਿਪੋਰਟ ਕਾਰਡ:ਡਿਫ਼ਾਲਟਰਾਂ ਤੋਂ ਬਕਾਇਆ ਟੈਕਸਾਂ ਦੇ 3.29 ਕਰੋੜ ਰੁਪਏ ਵਸੂਲੇ

 ਰਾਜਾ ਵੜਿੰਗ ਵੱਲੋਂ ਟਰਾਂਸਪੋਰਟ ਵਿਭਾਗ ਦੀ 21 ਦਿਨਾਂ ਦੀ ਕਾਰਗੁਜ਼ਾਰੀ ਦਾ ਰਿਪੋਰਟ ਕਾਰਡ ਪੇਸ਼


 


ਡਿਫ਼ਾਲਟਰਾਂ ਤੋਂ ਬਕਾਇਆ ਟੈਕਸਾਂ ਦੇ 3.29 ਕਰੋੜ ਰੁਪਏ ਵਸੂਲੇ, 53 ਲੱਖ ਰੁਪਏ ਰੋਜ਼ਾਨਾ ਦੇ ਵਾਧੇ ਨਾਲ ਵਿਭਾਗ ਦੀ ਆਮਦਨ ਵਿੱਚ 7.98 ਕਰੋੜ ਦਾ ਵਾਧਾ ਹੋਇਆ


 


ਕਰੀਬ 800 ਡਰਾਈਵਰਾਂ, ਕੰਡਕਟਰਾਂ ਅਤੇ ਹੋਰ ਸਟਾਫ਼ ਦੀ ਭਰਤੀ ਪ੍ਰਕਿਰਿਆ ਜਾਰੀ


 


ਨਵੇਂ ਬੱਸ ਅੱਡੇ ਤੇ ਵਰਕਸ਼ਾਪਾਂ ਬਣਾਉਣ ਅਤੇ ਨਵੀਨੀਕਰਨ ਲਈ 400 ਕਰੋੜ ਰੁਪਏ ਖ਼ਰਚੇ ਜਾਣਗੇ


 


ਕੈਬਨਿਟ ਮੰਤਰੀਆਂ ਤੇ ਵਿਧਾਇਕਾਂ ਨੂੰ ਪੱਤਰ ਲਿਖ ਕੇ ਵਿਭਾਗ ਦੀ ਬਿਹਤਰੀ ਲਈ ਸੁਝਾਅ ਮੰਗੇ


 


 
ਚੰਡੀਗੜ੍ਹ, 21 ਅਕਤੂਬਰ:


 


ਪੰਜਾਬ ਦੇ ਟਰਾਂਸਪੋਰਟ ਮੰਤਰੀ ਸ੍ਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਮੁੜ ਵਿਭਾਗ ਦੇ ਕੰਮਕਾਜ ਵਿੱਚ ਪੂਰਣ ਪਾਰਦਰਸ਼ਤਾ ਲਿਆਉਣ ਅਤੇ ਸਰਕਾਰੀ ਖ਼ਜ਼ਾਨੇ ਨੂੰ ਚੂਨਾ ਲਾ ਰਹੇ ਟੈਕਸ ਡਿਫ਼ਾਲਟਰਾਂ ਵਿਰੁੱਧ ਸਖ਼ਤ ਕਾਰਵਾਈ ਦਾ ਪ੍ਰਣ ਲਿਆ।


 


ਇੱਥੇ ਪੰਜਾਬ ਭਵਨ ਵਿਖੇ ਟਰਾਂਸਪੋਰਟ ਮੰਤਰੀ ਵਜੋਂ ਆਪਣੀਆਂ 21 ਦਿਨਾਂ ਦੀਆਂ ਪ੍ਰਾਪਤੀਆਂ ਸਬੰਧੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰੀ ਰਾਜਾ ਵੜਿੰਗ ਨੇ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਟਰਾਂਸਪੋਰਟ ਵਿਭਾਗ ਨੇ ਆਪਣੀ ਆਮਦਨੀ ਵਿੱਚ 17.24 ਫ਼ੀਸਦੀ ਵਾਧੇ ਨਾਲ ਮੁੜ ਰਫ਼ਤਾਰ ਫੜੀ ਹੈ। ਇਹ ਵਾਧਾ 15 ਅਕਤੂਬਰ ਤੱਕ 7.98 ਕਰੋੜ ਰੁਪਏ ਬਣਦਾ ਹੈ। ਉਨ੍ਹਾਂ ਦੱਸਿਆ ਕਿ ਵਿਭਾਗ ਦੀ ਰੋਜ਼ਾਨਾ ਆਮਦਨ ਵਿੱਚ ਕਰੀਬ 53 ਲੱਖ ਰੁਪਏ ਦਾ ਵਾਧਾ ਹੋਇਆ ਹੈ। 15 ਸਤੰਬਰ ਤੋਂ 30 ਸਤੰਬਰ ਤੱਕ ਵਿਭਾਗ ਨੂੰ 46.28 ਕਰੋੜ ਰੁਪਏ ਆਮਦਨ ਹੋਈ ਜਦ ਕਿ 1 ਅਕਤੂਬਰ ਤੋਂ 15 ਅਕਤੂਬਰ ਤੱਕ 54.26 ਕਰੋੜ ਰੁਪਏ ਰੋਜ਼ਾਨਾ ਆਮਦਨ ਦਰਜ ਕੀਤੀ ਗਈ।


 


ਟੈਕਸ ਡਿਫ਼ਾਲਟਰਾਂ ਅਤੇ ਗ਼ੈਰ-ਕਾਨੂੰਨੀ ਪਰਮਿਟ ਧਾਰਕਾਂ ਵਿਰੁੱਧ ਕਾਰਵਾਈ ਨੂੰ ਜਾਇਜ਼ ਕਰਾਰ ਦਿੰਦਿਆਂ ਸ੍ਰੀ ਰਾਜਾ ਵੜਿੰਗ ਨੇ ਕਿਹਾ ਕਿ ਲੋਕਾਂ ਦੇ ਭਰੋਸੇ ਨੂੰ ਬਹਾਲ ਕਰਨ ਲਈ ਦਾਲ ਵਿੱਚੋਂ ਕੋਕੜੂਆਂ ਦੀ ਛਾਂਟੀ ਬਹੁਤ ਜ਼ਰੂਰੀ ਸੀ ਕਿਉਂਕਿ ਡਿਫ਼ਾਲਟਰ ਬੱਸ ਆਪ੍ਰੇਟਰ ਪਿਛਲੇ 10 ਮਹੀਨਿਆਂ ਤੋਂ ਜਿਸ ਟੈਕਸ ਨੂੰ ਦੇਣ ਤੋਂ ਟਾਲਾ ਵੱਟ ਰਹੇ ਹਨ, ਉਹ ਉਨ੍ਹਾਂ ਨੇ ਪਹਿਲਾਂ ਹੀ ਸਵਾਰੀਆਂ ਤੋਂ ਟਿਕਟਾਂ ਦੇ ਰੂਪ ਵਿੱਚ ਵਸੂਲਿਆ ਹੋਇਆ ਹੈ।


 


ਟਰਾਂਸਪੋਰਟ ਮੰਤਰੀ ਨੇ ਦੱਸਿਆ ਕਿ ਕਿ ਟੈਕਸਾਂ ਦਾ ਭੁਗਤਾਨ ਨਾ ਕਰਨ, ਗ਼ੈਰ-ਕਾਨੂੰਨੀ ਪਰਮਿਟ, ਦਸਤਾਵੇਜ਼ ਆਦਿ ਦੀ ਘਾਟ ਕਾਰਨ ਹੁਣ ਤੱਕ ਲਗਭਗ 258 ਬੱਸਾਂ ਨੂੰ ਜ਼ਬਤ ਕੀਤਾ ਗਿਆ ਜਾਂ ਚਲਾਨ ਕੀਤਾ ਗਿਆ। ਡਿਫ਼ਾਲਟਰਾਂ ਵਿਰੁੱਧ ਸਖ਼ਤੀ ਪਿੱਛੋਂ ਵਿਭਾਗ ਨੇ ਲੰਬਤ ਸਰਕਾਰੀ ਟੈਕਸ ਦੀ 3.29 ਕਰੋੜ ਰੁਪਏ ਦੀ ਰਕਮ ਵਸੂਲੀ ਕੀਤੀ ਹੈ ਅਤੇ ਇਸ ਵਿੱਚ ਵੱਡੀ ਰਕਮ ਵੱਡੀਆਂ ਕੰਪਨੀਆਂ/ਆਪ੍ਰੇਟਰਾਂ ਵੱਲੋਂ ਜਮ੍ਹਾਂ ਕਰਵਾਈ ਗਈ ਹੈ। ਸ੍ਰੀ ਰਾਜਾ ਵੜਿੰਗ ਨੇ ਉਚੇਚੇ ਤੌਰ 'ਤੇ ਕਿਹਾ, "ਵਿਰੋਧੀ ਪਾਰਟੀਆਂ ਦੇ ਕਿਸੇ ਵੀ ਨੇਤਾ ਨੇ ਇਹ ਦਾਅਵਾ ਨਹੀਂ ਕੀਤਾ ਕਿ ਅਸੀਂ ਟੈਕਸ ਡਿਫ਼ਾਲਟਰਾਂ ਵਿਰੁੱਧ ਸਖ਼ਤੀ ਅਪਣਾ ਕੇ ਕੁਝ ਗ਼ਲਤ ਕੀਤਾ ਹੈ।" ਉਨ੍ਹਾਂ ਕਿਹਾ ਕਿ ਵਿਭਾਗ ਨੇ ਆਰ.ਟੀ.ਏ. ਦੇ ਨਾਲ-ਨਾਲ ਬੱਸ ਡਿਪੂਆਂ ਦੇ ਜਨਰਲ ਮੈਨੇਜਰਾਂ ਨੂੰ ਵੀ ਵਧੇਰੇ ਸ਼ਕਤੀਆਂ ਦਿੰਦਿਆਂ ਉਨ੍ਹਾਂ ਨੂੰ ਬੱਸ ਸਟੈਂਡ ਦੇ ਆਲੇ-ਦੁਆਲੇ ਦੇ 500 ਮੀਟਰ ਦੇ ਘੇਰੇ ਵਿੱਚ ਵਾਹਨਾਂ ਦੀ ਜਾਂਚ ਕਰਨ ਦੇ ਅਧਿਕਾਰ ਦਿੱਤੇ ਹਨ।


 


ਨਵੇਂ ਬੱਸ ਅੱਡੇ ਤੇ ਵਰਕਸ਼ਾਪਾਂ ਬਣਾਉਣ ਅਤੇ ਅਪਗ੍ਰੇਡੇਸ਼ਨ ਲਈ 400 ਰੁਪਏ ਖ਼ਰਚੇ ਜਾਣਗੇ


 


ਸ੍ਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਦੱਸਿਆ ਕਿ ਨਵੇਂ ਬੱਸ ਅੱਡੇ ਅਤੇ ਵਰਕਸ਼ਾਪਾਂ ਬਣਾਉਣ ਅਤੇ ਇਨ੍ਹਾਂ ਦੇ ਨਵੀਨੀਕਰਨ 'ਤੇ 400 ਕਰੋੜ ਰੁਪਏ ਖ਼ਰਚ ਕੀਤੇ ਜਾਣਗੇ। 230 ਕਰੋੜ ਰੁਪਏ ਨਾਲ 52 ਨਵੇਂ ਬੱਸ ਅੱਡਿਆਂ ਦਾ ਨਿਰਮਾਣ ਕੀਤਾ ਜਾਵੇਗਾ ਜਦਕਿ 70 ਬੱਸ ਅੱਡਿਆਂ ਨੂੰ 45 ਕਰੋੜ ਰੁਪਏ ਦੀ ਲਾਗਤ ਨਾਲ ਅਪਗ੍ਰੇਡ ਕੀਤਾ ਜਾਵੇਗਾ। ਇਸੇ ਤਰ੍ਹਾਂ 81 ਕਰੋੜ ਰੁਪਏ 16 ਵਰਕਸ਼ਾਪਾਂ ਦੀ ਨਵੀਂ ਉਸਾਰੀ ਅਤੇ ਨਵੀਨੀਕਰਨ 'ਤੇ ਖ਼ਰਚੇ ਜਾਣਗੇ।


 


842 ਨਵੀਆਂ ਬੱਸਾਂ ਅਤੇ 800 ਨਵੀਆਂ ਭਰਤੀਆਂ


 


ਟਰਾਂਸਪੋਰਟ ਮੰਤਰੀ ਨੇ ਕਿਹਾ ਕਿ 842 ਨਵੀਆਂ ਬੱਸਾਂ, ਜਿਨ੍ਹਾਂ ਵਿੱਚ ਪੰਜਾਬ ਰੋਡਵੇਜ਼ ਦੀਆਂ 587 ਅਤੇ ਪੀ.ਆਰ.ਟੀ.ਸੀ. ਦੀਆਂ 255 ਸ਼ਾਮਲ ਹਨ, ਖ਼ਰੀਦਣ ਲਈ ਟਾਟਾ ਮੋਟਰਜ਼ ਨੂੰ ਪਹਿਲਾਂ ਹੀ ਆਰਡਰ ਦਿੱਤਾ ਜਾ ਚੁੱਕਾ ਹੈ ਅਤੇ 45 ਦਿਨਾਂ ਦੇ ਅੰਦਰ ਇਹ ਨਵੀਆਂ ਬੱਸਾਂ ਸੂਬੇ ਦੀਆਂ ਸੜਕਾਂ 'ਤੇ ਦੌੜਣਗੀਆਂ। ਉਨ੍ਹਾਂ ਖ਼ਾਸ ਤੌਰ 'ਤੇ ਦੱਸਿਆ ਕਿ ਨਵੀਆਂ ਬੱਸਾਂ ਲਈ ਲਗਭਗ 800 ਡਰਾਈਵਰਾਂ, ਕੰਡਕਟਰਾਂ ਅਤੇ ਹੋਰ ਸਟਾਫ਼ ਦੀ ਭਰਤੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।


 


ਡਰਾਈਵਿੰਗ ਲਾਇਸੈਂਸ/ਰਜਿਸਟ੍ਰੇਸ਼ਨ ਸਰਟੀਫ਼ਿਕੇਟ ਵਿੱਚ ਦੇਰੀ ਬਰਦਾਸ਼ਤ ਨਹੀਂ ਹੋਵੇਗੀ


 


ਮੰਤਰੀ ਨੇ ਦੱਸਿਆ ਕਿ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਡਰਾਈਵਿੰਗ ਲਾਇਸੈਂਸਾਂ ਅਤੇ ਰਜਿਸਟ੍ਰੇਸ਼ਨ ਸਰਟੀਫਿਕੇਟਾਂ ਦੇ ਲੰਬਤ ਮਾਮਲਿਆਂ ਦੇ ਛੇਤੀ ਤੋਂ ਛੇਤੀ ਨਿਪਟਾਰੇ ਲਈ ਸਾਰੇ 32 ਡਰਾਈਵਿੰਗ ਅਤੇ ਟੈਸਟਿੰਗ ਟਰੈਕ ਸ਼ਨੀਵਾਰ ਨੂੰ ਵੀ ਖੋਲ੍ਹੇ ਜਾਣ ਤਾਂ ਜੋ ਕੰਮ ਕਰਨ ਵਾਲੇ ਅਤੇ ਹੋਰ ਲੋਕ ਉਸ ਦਿਨ ਟੈਸਟਿੰਗ ਲਈ ਜਾ ਸਕਣ। ਇਸ ਤੋਂ ਇਲਾਵਾ ਬੁਕਿੰਗ ਸਲਾਟ ਦਾ ਸਮਾਂ 30 ਤੋਂ ਵਧਾ ਕੇ 45 ਦਿਨ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਮਾਰਟ ਡਰਾਈਵਿੰਗ ਲਾਇਸੈਂਸ ਅਤੇ ਰਜਿਸਟ੍ਰੇਸ਼ਨ ਸਰਟੀਫਿਕੇਟ ਬਣਾਉਣ ਲਈ ਕੇਂਦਰੀਕ੍ਰਿਤ ਆਊਟਸੋਰਸ ਏਜੰਸੀ ਨੂੰ ਪਾਬੰਦ ਕੀਤਾ ਗਿਆ ਹੈ ਕਿ ਉਹ ਸਮਝੌਤੇ ਮੁਤਾਬਕ ਨਿਰਧਾਰਤ ਸਮਾਂ ਹੱਦ ਦੇ ਅੰਦਰ ਡਰਾਈਵਿੰਗ ਲਾਇਸੈਂਸ ਅਤੇ ਰਜਿਸਟ੍ਰੇਸ਼ਨ ਸਰਟੀਫਿਕੇਟ ਭੇਜਣਾ ਯਕੀਨੀ ਬਣਾਏ, ਨਹੀਂ ਤਾਂ ਦੇਰੀ ਲਈ ਕੰਪਨੀ 'ਤੇ ਜੁਰਮਾਨਾ ਲਗਾਇਆ ਜਾਵੇਗਾ। ਮੰਤਰੀ ਨੇ ਕਿਹਾ ਕਿ ਹੁਣ ਵਪਾਰਕ/ਗ਼ੈਰ-ਵਪਾਰਕ ਵਾਹਨ ਦੀ ਜਾਂਚ ਕਿਸੇ ਵੀ ਨੇੜਲੇ ਸਥਾਨ 'ਤੇ ਕੀਤੀ ਜਾ ਸਕਦੀ ਹੈ ਭਾਵੇਂ ਕਿ ਬਿਨੈਕਾਰ ਨੇ ਕਿਤੇ ਵੀ ਅਰਜ਼ੀ ਦਿੱਤੀ ਹੋਵੇ। ਉਨ੍ਹਾਂ ਕਿਹਾ ਕਿ ਡਰਾਈਵਿੰਗ ਲਾਇਸੈਂਸ ਅਤੇ ਰਜਿਸਟ੍ਰੇਸ਼ਨ ਸਰਟੀਫਿਕੇਟ ਅਤੇ ਆਰ.ਟੀ.ਏ. ਦਫ਼ਤਰ ਨਾਲ ਸਬੰਧਤ ਹੋਰਨਾਂ ਮਾਮਲਿਆਂ ਦੇ ਹੱਲ ਲਈ "ਵਿਸ਼ੇਸ਼ ਪੈਂਡੈਂਸੀ ਮੇਲੇ" ਲਾਏ ਜਾਣਗੇ ਅਤੇ ਪਹਿਲਾ "ਵਿਸ਼ੇਸ਼ ਪੈਂਡੈਂਸੀ ਮੇਲਾ" ਸ੍ਰੀ ਮੁਕਤਸਰ ਸਾਹਿਬ ਵਿੱਚ ਲਾਇਆ ਜਾਵੇਗਾ।


 


ਹੋਰ ਅਹਿਮ ਪਹਿਲਕਦਮੀਆਂ


 


ਸ੍ਰੀ ਰਾਜਾ ਵੜਿੰਗ ਨੇ ਕਿਹਾ ਕਿ ਬੱਸ ਸਟੈਂਡ ਅਤੇ ਬੱਸਾਂ ਨੂੰ ਸਾਫ਼-ਸੁਥਰਾ ਰੱਖਣ ਲਈ ਪੰਦਰਵਾੜਾ ਸਫ਼ਾਈ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ ਅਤੇ ਹਰ ਪੰਦਰਵਾੜੇ ਮੌਕੇ ਵਿਭਾਗ ਦੇ ਸਾਰੇ ਮੁਲਾਜ਼ਮ ਸੂਬੇ ਦੇ ਸਾਰੇ ਬੱਸ ਸਟੈਂਡਾਂ ਵਿੱਚ ਸਫ਼ਾਈ ਮੁਹਿੰਮ ਵਿੱਚ ਹਿੱਸਾ ਲੈ ਰਹੇ ਹਨ।


 


ਨਸ਼ਿਆਂ ਵਿਰੁੱਧ ਜ਼ੀਰੋ ਟੌਲਰੈਂਸ ਦੀ ਵਚਨਬੱਧਤਾ ਦੁਹਰਾਉਂਦਿਆਂ ਮੰਤਰੀ ਨੇ ਦੱਸਿਆ ਕਿ ਸਰਕਾਰੀ ਬੱਸਾਂ ਤੋਂ ਤੰਬਾਕੂ, ਪਾਨ ਮਸਾਲਾ ਆਦਿ ਨਾਲ ਸਬੰਧਤ ਇਸ਼ਤਿਹਾਰ ਹਟਾ ਦਿੱਤੇ ਗਏ ਹਨ। ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ, “ਜੇ ਕਿਸੇ ਨੂੰ ਬੱਸਾਂ ਵਿੱਚ ਅਜਿਹੇ ਇਸ਼ਤਿਹਾਰ ਮਿਲਦੇ ਹਨ ਜਾਂ ਹੋਰ ਕਿਸੇ ਕਿਸਮ ਦੀ ਉਲੰਘਣਾ ਦਿੱਸਦੀ ਹੈ ਤਾਂ ਮੇਰੇ ਨਿੱਜੀ ਵਟਸਐਪ ਨੰਬਰ 94784-54701 'ਤੇ ਸੰਪਰਕ ਕੀਤਾ ਜਾ ਸਕਦਾ ਹੈ।”


 


ਮੰਤਰੀ ਨੇ ਕਿਹਾ ਕਿ ਯਾਤਰੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਵਾਹਨ ਟਰੈਕਿੰਗ ਸਿਸਟਮ ਤੇਜ਼ ਸਪੀਡ ਅਤੇ ਹੋਰ ਗਤੀਵਿਧੀਆਂ ਦੇ ਨਾਲ-ਨਾਲ ਲੋਕਾਂ ਪ੍ਰਤੀ ਡਰਾਈਵਰਾਂ ਤੇ ਕੰਡਕਟਰਾਂ ਦੇ ਵਤੀਰੇ ਦੀ ਨਿਗਰਾਨੀ ਕਰ ਰਿਹਾ ਹੈ ਜਿਸ ਦੇ ਆਧਾਰ 'ਤੇ ਹਰ ਪੰਦਰਵਾੜੇ ਦੌਰਾਨ ਹਰ ਡਿਪੂ 'ਤੇ ਵਧੀਆ ਕਾਰਗੁਜ਼ਾਰੀ ਵਾਲੇ 3-3 ਡਰਾਈਵਰਾਂ ਤੇ ਕੰਡਕਟਰਾਂ ਦਾ ਸਨਮਾਨ ਕੀਤਾ ਜਾਵੇਗਾ ਜਦਕਿ 11 ਡਰਾਈਵਰਾਂ ਤੇ 11 ਕੰਡਕਟਰਾਂ ਨੂੰ ਹਰ ਮਹੀਨੇ ਰਾਜ ਪੱਧਰ 'ਤੇ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪ੍ਰਾਈਵੇਟ ਸਕੂਲਾਂ/ਕਾਲਜਾਂ, ਇੰਜੀਨੀਅਰਿੰਗ ਅਤੇ ਮੈਡੀਕਲ ਕਾਲਜਾਂ ਵਿੱਚ ਪੜ੍ਹਦੇ ਬੱਚਿਆਂ ਲਈ ਬੱਸ ਪਾਸਾਂ ਦੀ ਤਜਵੀਜ਼ ਸਬੰਧਤ ਮੰਤਰੀਆਂ ਨੂੰ ਅਗਲੇਰੀ ਪ੍ਰਵਾਨਗੀ ਲਈ ਭੇਜ ਦਿੱਤੀ ਗਈ ਹੈ।


 


ਮੰਤਰੀ ਨੇ ਕਿਹਾ ਕਿ ਵਿਭਾਗ ਵਿੱਚ ਹੋਰ ਸੁਧਾਰ ਲਈ ਉਨ੍ਹਾਂ ਨੇ ਆਪਣੇ ਕੈਬਨਿਟ ਸਹਿਯੋਗੀਆਂ ਅਤੇ ਵਿਧਾਇਕਾਂ ਨੂੰ ਪੱਤਰ ਲਿਖ ਕੇ ਕੀਮਤੀ ਸੁਝਾਅ ਮੰਗੇ ਹਨ।


 


ਇਸ ਦੌਰਾਨ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਕੇ. ਸਿਵਾ ਪ੍ਰਸਾਦ, ਡਾਇਰੈਕਟਰ ਸਟੇਟ ਟਰਾਂਸਪੋਰਟ ਸ੍ਰੀ ਭੁਪਿੰਦਰ ਸਿੰਘ ਰਾਏ, ਪੀ.ਆਰ.ਟੀ.ਸੀ. ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਅਮਿਤ ਤਲਵਾੜ ਤੇ ਹੋਰ ਅਧਿਕਾਰ ਹਾਜ਼ਰ ਸਨ।

ਵੱਡੀ ਖ਼ਬਰ: ਪੰਜਾਬ ਸਰਕਾਰ ਵੱਲੋਂ 4਼ ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਦਿੱਤਾ ਵਾਧੂ ਚਾਰਜ

 
ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਅਹਿਮ ਅਪਡੇਟ , ਪੜ੍ਹੋ ਇਥੇ BIG BREAKING: ਪੰਜਾਬ ਸਰਕਾਰ ਵੱਲੋਂ ਇਸ ਜ਼ਿਲੇ 22 ਅਕਤੂਬਰ ਦੀ ਛੁੱਟੀ ਦਾ ਐਲਾਨ

ਬੱਬਰ ਅਕਾਲੀ ਲਹਿਰ ਦੀ ਸੌਵੀਂ ਵਰੇਗੰਢ ਨੂੰ ਸਮਰਪਿਤ ਮਾਰਚ ਕੱਢਿਆ

 ਬੱਬਰ ਅਕਾਲੀ ਲਹਿਰ ਦੀ ਸੌਵੀਂ ਵਰੇਗੰਢ ਨੂੰ ਸਮਰਪਿਤ ਮਾਰਚ ਕੱਢਿਆ

ਨਵਾਸ਼ਹਿਰ 21 ਅਕਤੂਬਰ (

                     )ਅੱਜ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੀ ਅਗਵਾਈ ਵਿਚ ਬੱਬਰ ਅਕਾਲੀ ਲਹਿਰ ਦੀ ਸੌ ਸਾਲਾ ਵਰ੍ਹੇਗੰਢ ਨੂੰ ਸਮਰਪਿਤ ਮਾਰਚ ਕੱਢਿਆ ਗਿਆ।ਅੱਜ ਸਵੇਰੇ ਰਿਲਾਇੰਸ ਦੇ ਸਥਾਨਕ ਮੌਲ ਅੱਗਿਓਂ ਮੋਟਰਸਾਈਕਲਾਂ ਅਤੇ ਗੱਡੀਆਂ ਦਾ ਇਹ ਕਾਫਲਾ 11 ਵਜੇ ਰਵਾਨਾ ਹੋਇਆ।ਰਵਾਨਾ ਹੋਣ ਸਮੇਂ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਪ੍ਰਧਾਨ ਅਜਮੇਰ ਸਿੰਘ, ਮੀਤ ਪ੍ਰਧਾਨ ਸੀਤਲ ਸਿੰਘ ਸੰਘਾ, ਚਿਰੰਜੀ ਲਾਲ ਕੰਗਣੀਵਾਲ ਅਤੇ ਰਣਜੀਤ ਸਿੰਘ ਔਲਖ ਨੇ ਕਿਹਾ ਕਿ ਹਥਿਆਰਬੰਦ ਅਤੇ ਦੇਸ਼ ਦੀ ਪੂਰਨ ਆਜਾਦੀ ਲਈ ਉੱਠੀ ਬੱਬਰ ਅਕਾਲੀ ਲਹਿਰ ਦੀ ਸੌ ਸਾਲਾ ਵਰ੍ਹੇਗੰਢ ਚੱਲ ਰਹੀ ਹੈ ਇਸ ਲਈ ਦੇਸ਼ ਭਗਤ ਯਾਦਗਾਰ ਕਮੇਟੀ ਨੇ ਬੱਬਰ ਅਕਾਲੀਆਂ ਦੇ ਪਿੰਡਾਂ ਵਿਚ ਮਾਰਚ ਕੱਢਕੇ ਲੋਕਾਂ ਨੂੰ ਇਸ ਲਹਿਰ ਬਾਰੇ ਜਾਗਰੂਕ ਕਰਨ ਦਾ ਫੈਸਲਾ ਕੀਤਾ ਹੈ ਤਾਂ ਜੋ ਨਵੀਂ ਪੀੜ੍ਹੀ ਆਪਣੇ ਇਸ ਇਤਿਹਾਸਕ ਵਿਰਸੇ ਤੋਂ ਰੋਸ਼ਨੀ ਲੈ ਸਕ।ਅੱਜ ਦਾ ਮਾਰਚ ਬੱਬਰ ਅਕਾਲੀ ਰਤਨ ਸਿੰਘ ਰੱਕੜ ਦੇ ਪਿੰਡ ਰੱਕੜਾਂ ਬੇਟ,ਬੱਬਰ ਅਕਾਲੀ ਉਜਾਗਰ ਸਿੰਘ ਪਨਿਆਲੀ ਦੇ ਪਿੰਡ ਪਨਿਆਲੀ ਕਲਾਂ ਅਤੇ ਬੱਬਰ ਅਕਾਲੀ ਕਰਮ ਸਿੰਘ ਦੇ ਪਿੰਡ ਦੌਲਤਪੁਰ ਵਿਖੇ ਕੱਢਿਆ ਜਾਵੇਗਾ। ਇਸ ਮਾਰਚ ਵਿਚ ਕਿਰਤੀ ਕਿਸਾਨ ਯੂਨੀਅਨ, ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨਜ਼(ਇਫਟੂ) ,ਇਸਤਰੀ ਜਾਗ੍ਰਿਤੀ ਮੰਚ, ਜਮਹੂਰੀ ਅਧਿਕਾਰ ਸਭਾ,ਪੇਂਡੂ ਮਜਦੂਰ ਯੂਨੀਅਨ, ਰੇਹੜੀ ਵਰਕਰਜ਼ ਯੂਨੀਅਨ ਨੇ ਸ਼ਮੂਲੀਅਤ ਕੀਤੀ।ਇਹਨਾਂ ਜਥੇਬੰਦੀਆਂ ਦੇ ਆਗੂਆਂ ਸੁਰਿੰਦਰ ਸਿੰਘ ਬੈਂਸ, ਕੁਲਵਿੰਦਰ ਸਿੰਘ ਵੜੈਚ,ਜਸਬੀਰ ਦੀਪ,ਗੁਰਬਖਸ਼ ਕੌਰ ਸੰਘਾ,ਬੂਟਾ ਸਿੰਘ, ਕਮਲਜੀਤ ਸਨਾਵਾ ਨੇ ਕਿਹਾ ਕਿ ਜਿਹੋ ਜਿਹੀ ਆਜਾਦੀ ਦਾ ਸੁਪਨਾ ਬੱਬਰ ਅਕਾਲੀਆਂ ਨੇ ਲਿਆ ਸੀ ਉਹ ਆਜਾਦੀ ਅਜੇ ਪ੍ਰਾਪਤ ਨਹੀਂ ਹੋਈ।ਉਸ ਆਜਾਦੀ ਦੀ ਸਵੇਰ ਦੇਖਣ ਲਈ ਆਜਾਦੀ ਦੀ ਇਕ ਹੋਰ ਲੜਾਈ ਦੀ ਲੋੜ ਹੈ।

ਨਵਾਸ਼ਹਿਰ ਤੋਂ ਰਵਾਨਾ ਹੁੰਦਾ ਹੋਇਆ ਮਾਰਚ
ਪੰਜਾਬ ਸਰਕਾਰ ਵੱਲੋਂ ਸਰਕਾਰੀ ਮੁਲਾਜ਼ਮਾਂ ਲਈ ਵੱਡਾ ਫ਼ੈਸਲਾ

ਮੁਲਾਜ਼ਮਾਂ ਨੂੰ ਦਿਵਾਲੀ ਦਾ ਤੋਹਫ਼ਾ, ਮੰਹਿਗਾਈ ਭੱਤੇ 'ਚ ਵਾਧੇ ਨੂੰ ਮਿਲੀ ਮੰਜੂਰੀ


ਕੇਂਦਰ ਸਰਕਾਰ ਦੇ ਕਰਮਚਾਰੀਆਂ ਅਤੇ ਪੈਨਸ਼ਨਰਾਂ ਲਈ ਦੀਵਾਲੀ ਦੇ ਤੋਹਫ਼ਾ ਵਜੋਂ ਵੱਡੀ ਖ਼ੁਸ਼ਖ਼ਬਰੀ ਮਿਲੀ ਹੈ। ਮੰਤਰੀ ਮੰਡਲ ਨੇ ਮਹਿੰਗਾਈ ਭੱਤੇ ਵਿੱਚ 3% ਵਾਧੇ ਨੂੰ ਪ੍ਰਵਾਨਗੀ ਦਿੱਤੀ ਹੈ। ਕੇਂਦਰ ਸਰਕਾਰ ਦੇ ਇਸ ਫ਼ੈਸਲੇ ਨਾਲ 50 ਲੱਖ ਕਰਮਚਾਰੀਆਂ ਨੂੰ ਲਾਭ ਹੋਵੇਗਾ। 


  ਸਰਕਾਰ ਨੇ 1 ਜੁਲਾਈ, 2021 ਤੋਂ ਮਹਿੰਗਾਈ ਭੱਤੇ ਵਿੱਚ 28 ਪ੍ਰਤੀਸ਼ਤ ਦਾ ਵਾਧਾ ਕੀਤਾ ਸੀ, ਜੋ ਉਸ ਸਮੇਂ 17 ਪ੍ਰਤੀਸ਼ਤ ਤੋਂ 11 ਪ੍ਰਤੀਸ਼ਤ ਵੱਧ ਸੀ। ਪਰ 1 ਜਨਵਰੀ, 2020 ਤੋਂ 30 ਜੂਨ, 2021 ਦੀ ਮਿਆਦ ਲਈ, ਮਹਿੰਗਾਈ ਭੱਤਾ ਸਿਰਫ 17 ਫੀਸਦੀ ਰੱਖਣ ਦਾ ਫੈਸਲਾ ਕੀਤਾ ਗਿਆ ਸੀ। 


ਸਰਕਾਰ ਨੇ ਪਿਛਲੀ ਦਿਸ਼ਾ ਵਿੱਚ ਡੀਏ ਵਿੱਚ ਵਾਧਾ ਕੀਤਾ, ਭਾਵ ਪਿਛਲੀਆਂ ਕਿਸ਼ਤਾਂ ਨੂੰ ਛੱਡ ਕੇ, ਇਹ ਵਾਧਾ ਅਗਲੀਆਂ ਕਿਸ਼ਤਾਂ ਵਿੱਚ ਲਾਗੂ ਕੀਤਾ ਗਿਆ। ਕੇਂਦਰੀ ਮੰਤਰੀ ਅਨੁਰਾਗ ਠਾਕੁਰ ਦੁਪਹਿਰ 3 ਵਜੇ ਪ੍ਰੈਸ ਕਾਨਫਰੰਸ ਵਿੱਚ ਕੈਬਨਿਟ ਦੇ ਇਸ ਫੈਸਲੇ ਦਾ ਐਲਾਨ ਕਰਨਗੇ।

ਨਗਰ ਪੰਚਾਇਤ, ਮਾਹਿਲਪੁਰ ਵਲੋਂ ਸਫ਼ਾਈ ਸੇਵਕਾਂ ਦੀ ਭਰਤੀ ਲਈ ਅਰਜ਼ੀਆਂ ਦੀ ਮੰਗ

 

6TH PAY COMMISSION; NEW PROFORMA OF PAY FIXATION, DOWNLOAD HERE

 


DOWNLOAD PAY FIXATION NEW PROFORMA CLICK HERE


6TH PAY COMMISSION FIXATION : DOWNLOAD ALL NOTIFICATION HERE

CABINET MEETING: ਪੰਜਾਬ ਮੰਤਰੀ ਪ੍ਰੀਸ਼ਦ ਦੀ ਮੀਟਿੰਗ 25 ਅਕਤੂਬਰ ਨੂੰ

 

COLLEGE ASSISTANT PROFESSOR RECRUITMENT: DETAILED NOTIFICATION FOR ALL SUBJECTS, DOWNLOAD HERE

  

  


Advertisement No: 1/2021 - For the post of Assistant Professors (College Cadre) in the Subject of AGRONOMY

Advertisement No: 2/2021 - For the post of Assistant Professors (College Cadre) in the Subject of BIO-CHEMISTRY

Advertisement No: 3/2021 - For the post of Assistant Professors (College Cadre) in the Subject of BOTANY

Advertisement No: 4/2021 - For the post of Assistant Professors (College Cadre) in the Subject of CHEMISTRY

Advertisement No: 5/2021 - For the post of Assistant Professors (College Cadre) in the Subject of COMMERCE

Advertisement No: 6/2021 - For the post of Assistant Professors (College Cadre) in the Subject of COMPUTER SCIENCE

Advertisement No: 7/2021 - For the post of Assistant Professors (College Cadre) in the Subject of ECONOMICS

Advertisement No: 8/2021 - For the post of Assistant Professors (College Cadre) in the Subject of HISTORY

Advertisement No: 9/2021 - For the post of Assistant Professors (College Cadre) in the Subject of HISTORY OF ARTS

Advertisement No: 10/2021 - For the post of Assistant Professors (College Cadre) in the Subject of HOME SCIENCE

Advertisement No: 11/2021 - For the post of Assistant Professors (College Cadre) in the Subject of HORTICULTURE

Advertisement No: 12/2021 - For the post of Assistant Professors (College Cadre) in the Subject of MATHEMATICS

Advertisement No: 13/2021 - For the post of Assistant Professors (College Cadre) in the Subject of PHYSICAL EDUCATION

Advertisement No: 14/2021 - For the post of Assistant Professors (College Cadre) in the Subject of PHYSICS

Advertisement No: 15/2021 - For the post of Assistant Professors (College Cadre) in the Subject of SOCIOLOGY

Advertisement No: 16/2021 - For the post of Assistant Professors (College Cadre) in the Subject of ZOOLOGY

Advertisement No: 17/2021 - For the post of Assistant Professors (College Cadre) in the Subject of DANCE

Advertisement No: 18/2021 - For the post of Assistant Professors (College Cadre) in the Subject of DEFENCE STUDIES

Advertisement No: 19/2021 - For the post of Assistant Professors (College Cadre) in the Subject of EDUCATION

Advertisement No: 20/2021 - For the post of Assistant Professors (College Cadre) in the Subject of ENVIRONMENT SCIENCE

Advertisement No: 21/2021 - For the post of Assistant Professors (College Cadre) in the Subject of ENGLISH

Advertisement No: 22/2021 - For the post of Assistant Professors (College Cadre) in the Subject of FINE ARTS

Advertisement No: 23/2021 - For the post of Assistant Professors (College Cadre) in the Subject of GEOGRAPHY

Advertisement No: 24/2021 - For the post of Assistant Professors (College Cadre) in the Subject of HINDI

Advertisement No: 25/2021 - For the post of Assistant Professors (College Cadre) in the Subject of MUSIC INSTRUMENT

Advertisement No: 26/2021 - For the post of Assistant Professors (College Cadre) in the Subject of MUSIC VOCAL

Advertisement No: 27/2021 - For the post of Assistant Professors (College Cadre) in the Subject of PHILOSOPY

Advertisement No: 28/2021 - For the post of Assistant Professors (College Cadre) in the Subject of POLITICAL SCIENCE

Advertisement No: 29/2021 - For the post of Assistant Professors (College Cadre) in the Subject of PSYCHOLOGY

Advertisement No: 30/2021 - For the post of Assistant Professors (College Cadre) in the Subject of PUBLIC ADMINISTRATION

Advertisement No: 31/2021 - For the post of Assistant Professors (College Cadre) in the Subject of PUNJABI

Advertisement No: 32/2021 - For the post of Assistant Professors (College Cadre) in the Subject of URDU

Advertisement No: 33/2021 - For the post of LIBRARIAN 


LINK FOR APPLYING ONLINE CLICK HERE ( UPDATING SOON)

RECENT UPDATES

Today's Highlight