Friday, 24 September 2021

Civil services 2020 results: ਬਿਹਾਰ ਦੇ ਸ਼ੁਭਮ ਕੁਮਾਰ ਨੇ ਕੀਤਾ ਟਾਪ, ਦੇਖੋ ਸੂਚੀ

 

ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਯਾਨੀ UPSC ਨੇ ਸਿਵਲ ਸੇਵਾਵਾਂ ਦੀ ਮੁੱਖ ਪ੍ਰੀਖਿਆ ਦਾ ਨਤੀਜਾ ਘੋਸ਼ਿਤ ਕਰ ਦਿੱਤਾ ਹੈ। ਇਸ ਸਾਲ ਕੁੱਲ 761 ਲੋਕ ਚੁਣੇ ਗਏ ਹਨ. ਬਿਹਾਰ ਦੇ ਸ਼ੁਭਮ ਕੁਮਾਰ ਰੋਲ ਨੰਬਰ 1519294) ਨੇ ਟਾਪ ਕੀਤਾ ਹੈ। 


ਸ਼ੁਭਮ ਨੇ ਆਈਆਈਟੀ ਬੰਬੇ ਤੋਂ ਸਿਵਲ ਇੰਜੀਨੀਅਰਿੰਗ ਵਿੱਚ ਬੀ.ਟੈਕ ਕੀਤੀ ਹੈ. ਸਿਖਰਲੇ 25 ਵਿੱਚ 13 ਪੁਰਸ਼ ਅਤੇ 12 ਔਰਤਾਂ ਹਨ। ਇਸ ਦੇ ਨਾਲ ਹੀ 5 ਔਰਤਾਂ ਨੇ ਟਾਪ 10 'ਚ ਜਗ੍ਹਾ ਬਣਾਈ ਹੈ। ਪੰਜਾਬ ਸਟੇਟ ਕੋਆਪਰੇਟਿਵ ਬੈਂਕ ਵਲੋਂ ਮੈਨੇਜਰ,ਕਲਰਕ ਆਦਿ ਦੀ ਭਰਤੀ ਲਈ ਫਾਈਨਲ ਨਤੀਜਾ ਐਲਾਨਿਆ, ਦੇਖੋ

 ਪੰਜਾਬ ਸਟੇਟ ਕੋਆਪਰੇਟਿਵ ਬੈਂਕ ਵਲੋਂ ਮੈਨੇਜਰ,ਕਲਰਕ ਆਦਿ ਦੀ ਭਰਤੀ ਲਈ ਫਾਈਨਲ ਨਤੀਜਾ ਐਲਾਨਿਆ, ਦੇਖੋ।SENIOR MANAGER Result 

DOWNLOAD here


MANAGERS Result Download here
INFORMATION TECHNOLOGY OFFICERS Result


DOWNLOAD Here


CLERK-CUM-DATA ENTRY OPERATORS


DOWNLOAD here


STENO TYPISTS  Result Download here 

Final answer key download here
BREAKING NEWS : ਆਈਪੀਐਸ ਅਰੁਣ ਕੁਮਾਰ ਮਿੱਤਲ ਆਈਜੀਪੀ ਰੂਪਨਗਰ ਰੇਂਜ ਨਿਯੁਕਤ।

 

ਆਈਪੀਐਸ ਅਰੁਣ ਕੁਮਾਰ ਮਿੱਤਲ ਆਈਜੀਪੀ ਰੂਪਨਗਰ ਰੇਂਜ ਨਿਯੁਕਤ। ਸਰਕਾਰ ਵੱਲੋਂ ਜਾਰੀ ਹੁਕਮਾਂ ਅਨੁਸਾਰ ਅੱਜ ਆਈ ਅਰੁਣ ਕੁਮਾਰ ਮਿੱਤਲ ਨੂੰ ਆਈ ਜੀ ਪੀ ਰੂਪਨਗਰ ਰੇਂਜ ਨਿਯੁਕਤ ਕੀਤਾ ਹੈ।

NAS ਦੀ ਤਿਆਰੀ ਲਈ ਲਗਾਈਆਂ ਜਾਣਗੀਆਂ ਅਧਿਆਪਕਾਂ ਦੀਆਂ ਆਰਜ਼ੀ ਡਿਊਟੀਆਂ, ਪੜ੍ਹੋ

 ਸਿੱਖਿਆ ਵਿਭਾਗ ਵੱਲੋਂ NAS ਦੀ ਤਿਆਰੀ ਲਈ  ਅਧਿਆਪਕਾਂ ਦੀ ਡਿਊਟੀ ਲਗਾਉਣ ਲਈ ਪੱਤਰ ਜਾਰੀ ਕੀਤਾ ਗਿਆ ਹੈ।


ਸਿੱਖਿਆ ਵਿਭਾਗ ਵੱਲੋਂ ਕੀਤੀ ਜਾ ਰਹੀ ਮੌਨੀਟਰਿੰਗ ਦੌਰਾਨ ਦੇਖਣ ਵਿੱਚ ਆਇਆ ਹੈ ਕਿ ਬਹੁਤ ਕਰਕੇ NAS ਦੀ ਤਿਆਰੀ ਸਾਰੇ ਮਿਡਲ ਸਕੂਲਾਂ ਵਿੱਚ ਸਾਇੰਸ/ਮੈਥ ਦੀ ਪੋਸਟ ਦੀ ਖਾਲੀ ਤਸੱਲੀਬਖ਼ਸ਼ ਨਹੀਂ ਹੋ ਰਹੀ ਹੈ। ਇਸ ਲਈ  ਸਮੂਹ DEO(SEs ਨੂੰ  ਪ੍ਰਿੰਸੀਪਲ/ ਸਕੂਲ ਮੁੱਖੀਆਂ ਨੂੰ ਹਦਾਇਤ ਕਰਨ ਲਈ ਕਿਹਾ  ਕਿ  ਉਹ ਆਪਣੇ ਕੰਪਲੈਕਸ ਅਧੀਨ ਪੈਂਦੇ ਮਿਡਲ ਸਕੂਲ ਜਿੱਥੇ ਕੋਈ ਵੀ ਸਾਇੰਸ/ਮੈਥ ਅਧਿਆਪਕ ਨਹੀਂ ਹੈ ਉਸ ਸਕੂਲ ਵਿੱਚ ਘੱਟੋ-ਘੱਟ ਤਿੰਨ ਦਿਨ ਲਈ ਇਕ ਸਾਇੰਸ/ਮੈਥ ਅਧਿਆਪਕ ਨੂੰ ਭੇਜਣ ਦਾ ਆਰਜ਼ੀ ਪ੍ਰਬੰਧ ਕਰ ਦੇਣ ਤਾਂ NAs ਦੀ ਮੁਕੰਮਲ ਦੀ ਤਿਆਰੀ ਕਰਵਾਈ ਜਾ ਸਕੇ।


6TH PAY COMMISSION: 15% ਦਾ ਵਾਧਾ ਲੈਣ ਵਾਲੇ ਕਰਮਚਾਰੀਆਂ ਨੂੰ ਏਰੀਅਰ ਨਹੀਂ, ਆਪਸ਼ਨ ਦੋ ਪੜਤਾਂ ਵਿੱਚ ਦੇਣ ਦੇ ਹੁਕਮ

  ਚੰਡੀਗੜ੍ਹ : ਮਾਲ ਤੇ ਪੁਨਰਵਾਸ ਵਿਭਾਗ ਵੱਲੋਂ ਮੁਲਾਜ਼ਮਾਂ ਨੂੰ  ਆਪਸ਼ਨ 2.25 ਜਾਂ 2.59 ਅਤੇ ਮਿਤੀ 20-09-21 ਨੂੰ ਜਾਰੀ ਕੀਤੀ ਨੋਟੀਫਿਕੇਸ਼ਨ ਅਨੁਸਾਰ 15% ਦਾ ਵਾਧਾ ਲੈਣ ਜਾਂ ਨਾ ਲੈਣ ਸਬੰਧੀ ਵੀ ਆਪਸ਼ਨ ਵਿੱਚ ਹੀ ਸਪਸ਼ਟ ਕਰਦੇ ਹੋਏ, ਪ੍ਰਸ਼ਾਸਨ-1 ਸ਼ਾਖਾ ਨੂੰ 15 ਦਿਨਾਂ ਦੇ ਅੰਦਰ ਅੰਦਰ (ਹਾਰਡ ਕਾਪੀ-2 ) ਭੇਜਣ ਲਈ ਕਿਹਾ ਗਿਆ ਹੈ, ਤਾਂ ਜੋ ਤਨਖਾਹ ਨਿਸ਼ਚਿਤ ਕਰਨ ਦੀ ਕਾਰਵਾਈ ਸਮੇਂ ਸਿਰ ਸ਼ੁਰੂ ਕੀਤੀ ਜਾ ਸਕੇ ।


ਇਹ ਵੀ ਸਪਸ਼ਟ ਕੀਤਾ ਹੈ ਕਿ  ਰੂਲਾਂ ਅਨੁਸਾਰ ਆਪਸ਼ਨ ਇੱਕ ਵਾਰ ਹੀ ਭਰੀ ਜਾਣੀ ਹੈ, ਇੱਕ ਵਾਰ ਚੁਣੀ ਗਈ ਆਪਸੁਨ ਮੁੜ ਬਦਲੀ ਨਹੀਂ ਜਾ ਸਕਦੀ । ਸਰਕਾਰ ਦੀ ਨੋਟੀਫਿਕੇਸਨ ਮਿਤੀ 20-09-21 ਅਨੁਸਾਰ 15% ਦਾ ਵਾਧਾ ਲੈਣ ਵਾਲੇ ਕਰਮਚਾਰੀਆਂ/ਅਧਿਕਾਰੀਆਂ ਨੂੰ ਮਿਤੀ 01-01-2016 ਤੋਂ ਏਰੀਅਰ ਦਾ ਲਾਭ ਮਿਲਣਯੋਗ ਨਹੀਂ ਹੈ ।

ਪੰਜਾਬ ਐਜੂਕੇਸ਼ਨਲ ਅਪਡੇਟ ਦੇਖੋ ਹਰ ਅਪਡੇਟ ਇਥੇ
 ਸਰਕਾਰ ਵਲੋਂ ਮਿਤੀ 04-11-2021 ਤੱਕ ਆਪਸ਼ਨ ਦੇਣ ਦੀ ਲਾਸਟ ਮਿਤੀ ਨਿਸ਼ਚਿਤ ਕੀਤੀ ਗਈ ਹੈ, ਮਿੱਥੇ ਸਮੇਂ ਤੋਂ ਬਾਅਦ ਪ੍ਰਾਪਤ ਹੋਈਆਂ ਆਪਸਨਜ ਤੇ ਕੋਈ ਵਿਚਾਰ ਨਹੀਂ ਕੀਤਾ ਜਾਵੇਗਾ ਅਤੇ ਸੋਧੇ ਤਨਖਾਹ ਰੂਲ, 2021 ਅਨੁਸਾਰ ਤਨਖਾਹ ਵਿਕਸ ਕਰ ਦਿੱਤੀ ਜਾਵੇਗੀ ।

 

 

ਸਿਆਸਤ ਪੰਜਾਬ: ਪੰਜਾਬ ਮੰਤਰੀ ਮੰਡਲ ਵਿੱਚ ਹੋਣਗੇ ਨਵੇਂ ਚਿਹਰੇ, ਪੁਰਾਣਿਆਂ ਦੀ ਛੁੱਟੀ

 ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਪੰਜਾਬ ਮੰਤਰੀ ਮੰਡਲ ਵਿਸਥਾਰ ਲਈ ਸਾਰੇ ਨਾਵਾਂ ਨੂੰ ਅੰਤਿਮ ਰੂਪ ਦੇ ਦਿੱਤਾ ਹੈ। ਇਨ੍ਹਾਂ ਨਾਵਾਂ ਦਾ ਐਲਾਨ ਕਿਸੇ ਵੀ ਸਮੇਂ ਕੀਤਾ ਜਾ ਸਕਦਾ ਹੈ. ਇਸ ਦੌਰਾਨ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ, ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ, ਅਰੁਣਾ ਚੌਧਰੀ, ਗੁਰਪ੍ਰੀਤ ਕਾਂਗੜ ਅਤੇ ਸਾਧੂ ਸਿੰਘ ਧਰਮਸੋਤ ਨੂੰ ਪੰਜਾਬ ਮੰਤਰੀ ਮੰਡਲ ਤੋਂ ਛੁੱਟੀ ਦਿੱਤੀ ਜਾ ਸਕਦੀ ਹੈ।
ਤੁਹਾਨੂੰ ਦੱਸ ਦੇਈਏ ਕਿ ਵੀਰਵਾਰ ਨੂੰ ਮੀਟਿੰਗਾਂ ਦਾ ਦੌਰ ਸੀ ਅਤੇ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਦਿੱਲੀ ਬੁਲਾਇਆ ਗਿਆ ਸੀ, ਤਾਂ ਜੋ ਕੈਬਨਿਟ ਵਿਸਥਾਰ ਨੂੰ ਅੰਤਮ ਰੂਪ ਦਿੱਤਾ ਜਾ ਸਕੇ। ਇਹ ਮੀਟਿੰਗ ਰਾਹੁਲ ਗਾਂਧੀ ਦੀ ਰਿਹਾਇਸ਼ 'ਤੇ ਰਾਤ 10 ਵਜੇ ਤੋਂ 2 ਵਜੇ ਤੱਕ ਹੋਈ। ਖ਼ਬਰ ਆ ਰਹੀ ਹੈ ਕਿ ਮੀਟਿੰਗ ਵਿੱਚ ਸਾਰਿਆਂ ਦੇ ਨਾਵਾਂ ਉੱਤੇ ਮੋਹਰ ਲੱਗ ਗਈ ਹੈ। ਇਸ ਦਾ ਰਸਮੀ ਐਲਾਨ ਹੋਣਾ ਅਜੇ ਬਾਕੀ ਹੈ।

ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਨੇ ਭਾਰਤ ਬੰਦ ਦਾ ਕੀਤਾ ਸਮਰਥਨ, ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰੇਗੀ ਯੂਨੀਅਨ

 ਚੰਡੀਗੜ੍ਹ, 24 ਸਤੰਬਰ- ਕਿਸਾਨ ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਦੇ ਖ਼ਿਲਾਫ਼ ਤੇ ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਜੋ ਭਾਰਤ ਬੰਦ ਦਾ ਸੱਦਾ 27 ਸਤੰਬਰ ਨੂੰ ਦਿੱਤਾ ਗਿਆ ਹੈ ਉਸ ਦਾ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਨੇ ਸਮਰਥਨ ਕੀਤਾ ਹੈ ।

Also read: 

ਪੰਜਾਬ ਸਰਕਾਰ ਵੱਲੋੋਂ ਘਰ ਘਰ  ਰੋਜ਼ਗਾਰ ਦੇਖੋ ਸਰਕਾਰੀ ਨੌਕਰੀਆਂ ਇਥੇ 

ਵੱਡੀ ਖ਼ਬਰ: ਇਸ ਜ਼ਿਲੇ ਵਿੱਚ ਸਕੂਲਾਂ ਨੂੰ ਬੰਦ ਕਰਨ ਦੇ ਹੁਕਮ ਜਾਰੀ, ਪੜ੍ਹੋ

ਪੰਜਾਬ ਸਿਆਸਤ ਦੀ ਹਰ ਅਪਡੇਟ ਦੇਖੋ ਇਥੇ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਦੇ ਇਹ ਕਿਸਾਨ ਵਿਰੋਧੀ ਕਾਨੂੰਨ ਕਿਸਾਨਾਂ ਨੂੰ ਡੋਬ ਦੇਣਗੇ । ਇਸ ਕਰਕੇ ਇਹਨਾਂ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਆਂਗਣਵਾੜੀ ਮੁਲਾਜ਼ਮ ਯੂਨੀਅਨ ਕਿਸਾਨ ਜਥੇਬੰਦੀਆਂ ਦਾ ਪਹਿਲੇ ਦਿਨ ਤੋਂ ਹੀ ਡਟ ਕੇ ਸਾਥ ਦੇ ਰਹੀ ਹੈ ਤੇ 27 ਸਤੰਬਰ ਨੂੰ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਕਿਸਾਨਾਂ ਵੱਲੋਂ ਦਿੱਤੇ ਜਾਣ ਵਾਲੇ ਧਰਨਿਆਂ ਮੁਜ਼ਾਹਰਿਆਂ ਵਿੱਚ ਪੰਜਾਬ ਦੇ ਸਾਰੇ ਥਾਵਾਂ ਤੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨਗੀਆਂ।ਕੰਪਿਊਟਰ ਅਧਿਆਪਕ ਯੂਨੀਅਨ ਵੱਲੋਂ ਸਰਕਾਰ ਨੂੰ ਚੇਤਾਵਨੀ, ਮੰਗਾਂ ਨੂੰ ਨਾ ਮੰਨਿਆ ਤਾੰ 2 ਅਕਤੂਬਰ ਨੂੰ ਹੋਵੇਗੀ ਰੈਲੀ

 ਚੰਡੀਗੜ੍ਹ


ਅੱਜ ਕੰਪਿਊਟਰ ਅਧਿਆਪਕ ਯੂਨੀਅਨ ਜ਼ਿਲ੍ਹਾ ਲੁਧਿਆਣਾ ਦੀ ਅਹਿਮ ਮੀਟਿੰਗ ਸਟੇਟ ਕਮੇਟੀ ਮੈਂਬਰ ਹਰਪ੍ਰੀਤ ਸਿੰਘ ਅਤੇ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਸੱਗੂ ਦੀ ਅਗਵਾਈ ਹੇਠ ਕੀਤੀ ਗਈ। ਇਸ ਮੀਟਿੰਗ ਵਿੱਚ ਸਮੂਹ ਜ਼ਿਲ੍ਹਾ ਕਮੇਟੀ ਮੈਂਬਰ ਅਤੇ ਬਲਾਕ ਪ੍ਰਧਾਨਾਂ ਨੇ ਭਾਗ ਲਿਆ। ਇਸ ਮੀਟਿੰਗ ਵਿਚ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ 7,000 ਕੰਪਿਊਟਰ ਅਧਿਆਪਕਾਂ ਨੂੰ ਪੇਅ ਪ੍ਰੋਟੈਕਟ ਕਰਕੇ ਸਿੱਖਿਆ ਵਿਭਾਗ ਵਿੱਚ ਮਰਜ ਕਰਨ ਦੀ ਮੰਗ ਅਤੇ ਕੰਪਿਊਟਰ ਅਧਿਆਪਕਾਂ ਦੇ ਨਿਯੁਕਤੀ ਪੱਤਰਾਂ ਨੂੰ ਇੰਨ-ਬਿੰਨ ਲਾਗੂ ਕਰਵਾਉਣ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।


ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਜਥੇਬੰਦੀ ਦੀਆਂ ਸਰਕਾਰ ਨਾਲ ਹੋਈਆਂ ਪੈਨਲ ਮੀਟਿੰਗ ਵਿੱਚ ਫੈਸਲਾ ਲਿਆ ਗਿਆ ਸੀ ਕਿ ਕੰਪਿਊਟਰ ਅਧਿਆਪਕਾਂ ਤੇ ਪੰਜਾਬ ਸਿਵਲ ਸਰਵਿਸ ਰੂਲ ਉਨ੍ਹਾਂ ਦੇ ਨਿਯੁਕਤੀ ਪੱਤਰਾਂ ਵਿੱਚ ਦਰਜ ਸ਼ਰਤਾਂ ਅਨੁਸਾਰ ਇੰਨ-ਬਿੰਨ ਲਾਗੂ ਕੀਤੇ ਜਾਣਗੇ, ਆਈ ਆਰ 2017 ਤੋਂ ਲਾਗੂ ਕੀਤੀ ਜਾਵੇਗੀ, ਸੀ ਪੀ ਐਫ ਕਟੋਤੀ ਸਮੂਹ ਕੰਪਿਊਟਰ ਅਧਿਆਪਕਾਂ ‘ਤੇ ਲਾਗੂ ਕੀਤੀ ਜਾਵੇਗੀ ਅਤੇ ਬਕਾਇਆ ਰਹਿੰਦੀਆਂ ਏ. ਸੀ. ਪੀ. 4 ਸਾਲਾ 9 ਸਾਲਾਂ ਲਾਈ ਜਾਵੇਗੀ।


Also read: 

ਪੰਜਾਬ ਸਰਕਾਰ ਵੱਲੋੋਂ ਘਰ ਘਰ  ਰੋਜ਼ਗਾਰ ਦੇਖੋ ਸਰਕਾਰੀ ਨੌਕਰੀਆਂ ਇਥੇ 

ਵੱਡੀ ਖ਼ਬਰ: ਇਸ ਜ਼ਿਲੇ ਵਿੱਚ ਸਕੂਲਾਂ ਨੂੰ ਬੰਦ ਕਰਨ ਦੇ ਹੁਕਮ ਜਾਰੀ, ਪੜ੍ਹੋ

ਪੰਜਾਬ ਸਿਆਸਤ ਦੀ ਹਰ ਅਪਡੇਟ ਦੇਖੋ ਇਥੇਜਿਸ ਸਬੰਧੀ ਇਕ ਫਾਈਲ ਸਿੱਖਿਆ ਵਿਭਾਗ ਦੇ ਸਿੱਖਿਆ ਸਕੱਤਰ ਵੱਲੋਂ ਸਿੱਖਿਆ ਮੰਤਰੀ ਦੇ ਹੁਕਮਾਂ ਨਾਲ ਤਿਆਰ ਕਰਕੇ ਵਿੱਤ ਵਿਭਾਗ ਨੂੰ ਪ੍ਰਵਾਨਗੀ ਲਈ ਭੇਜੀ ਗਈ ਹੈ ਪਰ ਕਾਫੀ ਦਿਨ ਬੀਤ ਜਾਣ ਦੇ ਬਾਵਜੂਦ ਵਿੱਤ ਵਿਭਾਗ ਵੱਲੋਂ ਉਸ ਫਾਈਲ ਨੂੰ ਪਾਸ ਨਹੀਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ 24 ਸਤੰਬਰ ਨੂੰ ਨਵਜੋਤ ਸਿੰਘ ਸਿੱਧੂ ਪ੍ਰਧਾਨ ਕਾਂਗਰਸ ਪਾਰਟੀ ਨੂੰ ਚੰਡੀਗੜ੍ਹ ਵਿਖੇ ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ ਦਾ ਵਫਦ ਕੰਪਿਊਟਰ ਅਧਿਆਪਕਾਂ ਦੀਆਂ ਮੰਗਾਂ ਸਬੰਧੀ ਮਾਸ ਡੈਪੂਟੇਸ਼ਨ ਦੇ ਤੌਰ ‘ਤੇ ਮਿਲੇਗਾ, ਜਿਸ ਵਿਚ ਹਰੇਕ ਜ਼ਿਲ੍ਹੇ ਦੇ ਮੈਂਬਰ ਸ਼ਾਮਲ ਹੋਣਗੇ ਅਤੇ ਜੇਕਰ ਸਰਕਾਰ ਵੱਲੋਂ ਕਈ ਸੁਚਾਰੂ ਹੱਲ ਨਾ ਕੱਢਿਆ ਗਿਆ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕਰਦਿਆਂ 2 ਅਕਤੂਬਰ ਦਿਨ ਸ਼ਨੀਵਾਰ ਨੂੰ ਮੁਹਾਲੀ ਵਿਖੇ ਸੂਬਾ ਪੱਧਰੀ ਰੋਸ ਰੈਲੀ ਕੀਤੀ ਜਾਵੇਗੀ।ਸਕੂਲਾਂ ਦੀ ਅਚਨਚੇਤ ਚੈਕਿੰਗ, 13 ਅਧਿਆਪਕ ਲੇਟ ਕਾਰਨ ਦੱਸੋ ਨੋਟਿਸ ਜਾਰੀ

 ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਜਸਵੰਤ ਸਿੰਘ ਨੇ ਕੀਤੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟ ਮੱਟੀ ਦੀ ਅਚਨਚੇਤ ਚੈਕਿੰਗ।

13 ਅਧਿਆਪਕਾਂ ਨੂੰ ਸਕੂਲ ਲੇਟ ਆਉਣ ਤੇ ਕਾਰਨ ਦੱਸੋ ਨੋਟਿਸ ਜਾਰੀ।

ਸਕੂਲ ਪ੍ਰਿੰਸੀਪਲ ਨੂੰ ਵੀ ਡਿਊਟੀ ਵਿੱਚ ਕੋਤਾਹੀ ਕਰਨ ਲਈ ਕਾਰਨ ਦੱਸੋ ਨੋਟਿਸ ਜਾਰੀ।

ਡਿਊਟੀ ਵਿੱਚ ਕੋਤਾਹੀ ਕਰਨ ਵਾਲੇ ਕਿਸੇ ਵੀ ਕਰਮਚਾਰੀ ਨੂੰ ਬਖਸ਼ਿਆ ਨਹੀਂ ਜਾਵੇਗਾ:- ਜਸਵੰਤ ਸਿੰਘ।

ਪਠਾਨਕੋਟ, 24 ਸਤੰਬਰ (      )  ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਜਸਵੰਤ ਸਿੰਘ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟ ਮੱਟੀ ਦੀ ਅਚਨਚੇਤ ਚੈਕਿੰਗ ਕੀਤੀ ਗਈ ਅਤੇ ਚੈਕਿੰਗ ਦੌਰਾਨ ਸਵੇਰੇ ਅੱਠ ਵਜੇ ਤੋਂ  ਲੇਟ ਸਕੂਲ ਆਉਣ ਵਾਲੇ 13 ਅਧਿਆਪਕਾਂ ਅਤੇ ਸਕੂਲ ਪ੍ਰਿੰਸੀਪਲ ਤੇ ਕਾਰਵਾਈ ਕਰਦੇ ਹੋਏ ਕਾਰਨ ਦੱਸੋ ਨੋਟਿਸ ਜਾਰੀ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਜਸਵੰਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਅਧਿਕਾਰੀਆਂ ਵੱਲੋਂ ਨੈਸ਼ਨਲ ਅਚੀਵਮੈਂਟ ਸਰਵੇ, ਸਕੂਲਾਂ ਵਿੱਚ ਵਿਕਾਸ ਕਾਰਜਾ ਅਤੇ ਚੱਲ ਰਹੇ ਵੱਖ-ਵੱਖ ਪ੍ਰੋਜੈਕਟਾਂ ਦਾ ਜਾਇਜ਼ਾ ਲੈਣ ਲਈ ਲਗਾਤਾਰ ਸਕੂਲਾਂ ਦੇ ਦੌਰੇ ਕੀਤੇ ਜਾ ਰਹੇ ਹਨ। ALSO READ: ਪੰਜਾਬ ਸਰਕਾਰ ਵੱਲੋਂ ਪੁਲਿਸ ਹੈਡ ਕਾੰਸਟੇਬਲ ਭਰਤੀ ਲਈ ਐਡਮਿਟ ਕਾਰਡ ਜਾਰੀ ਡਾਊਨਲੋਡ ਕਰੋ
ਇਸੇ ਲੜੀ ਤਹਿਤ ਅੱਜ ਉਨ੍ਹਾਂ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟ ਮੱਟੀ ਦਾ ਦੌਰਾ ਕੀਤਾ ਗਿਆ ਉਹ ਸਵੇਰੇ 7.45 ਤੇ ਸਕੂਲ ਪਹੁੰਚ ਗਏ ਸਨ। ਸਕੂਲ ਦੇ 13 ਅਧਿਆਪਕ ਜਿਨ੍ਹਾਂ ਵਿੱਚ ਆਸ਼ੂਤੋਸ਼ ਮਨਹਾਸ ਲੈਕਚਰਾਰ ਅਰਥਸ਼ਾਸ਼ਤਰ, ਸਰੋਜ ਬਾਲਾ ਲੈਕਚਰਾਰ ਪੰਜਾਬੀ, ਸ਼ਿਵ ਸਿੰਘ ਸੋਸ਼ਲ ਸਟਡੀ ਮਾਸਟਰ, ਰਾਕੇਸ਼ ਕੁਮਾਰ ਗਣਿਤ ਮਾਸਟਰ, ਸੁਰਿੰਦਰ ਸਿੰਘ ਸੋਸ਼ਲ ਸਟਡੀ ਮਾਸਟਰ, ਅਨੀਤਾ ਕਟਾਰੀਆ ਅੰਗਰੇਜ਼ੀ ਮਿਸਟ੍ਰੇਸ, ਨੀਲਮ ਕੁਮਾਰੀ ਸਾਇੰਸ ਮਿਸਟ੍ਰੇਸ, ਅੰਜੂ ਬਾਲਾ ਹਿੰਦੀ ਮਿਸਟ੍ਰੇਸ, ਰਾਕੇਸ਼ ਕੁਮਾਰ ਗਣਿਤ ਮਾਸਟਰ, ਅਮ੍ਰਿਤ ਪਾਲ ਕੌਰ ਪੀਟੀਆਈ, ਆਕਾਸ਼ ਸਿੰਘ ਵੋਕੇਸ਼ਨਲ ਟ੍ਰੇਨਰ, ਆਸ਼ਾ ਰਾਣੀ ਵੋਕੇਸ਼ਨਲ ਟ੍ਰੇਨਰ ਬਿਊਟੀ ਐਂਡ ਵੈਲਨੈਸ, ਬਿਕਰਮ ਸਿੰਘ ਕੰਪਿਊਟਰ ਫੈਕਲਟੀ ਸ਼ਾਮਿਲ ਹਨ ਅੱਠ ਵਜੇ ਤੋਂ ਲੇਟ ਸਕੂਲ ਪਹੁੰਚੇ ਸਨ ਜਿਨ੍ਹਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ।ALSO READ: ਪੰਜਾਬ ਸਰਕਾਰ ਵੱਲੋਂ ਪੁਲਿਸ ਹੈਡ ਕਾੰਸਟੇਬਲ ਭਰਤੀ ਲਈ ਐਡਮਿਟ ਕਾਰਡ ਜਾਰੀ ਡਾਊਨਲੋਡ ਕਰੋ


 ਇਸ ਤੋਂ ਇਲਾਵਾ ਸਕੂਲ ਪ੍ਰਿੰਸੀਪਲ ਅਰੁਣ ਕੁਮਾਰ ਨੂੰ ਵੀ ਡਿਊਟੀ ਵਿੱਚ ਕੋਤਾਹੀ ਵਰਤਣ ਕਾਰਨ ਨੋਟਿਸ ਜਾਰੀ ਕੀਤਾ ਗਿਆ ਹੈ। ਜ਼ਿਲ੍ਹਾ ਸਿੱਖਿਆ ਅਫ਼ਸਰ ਜਸਵੰਤ ਸਿੰਘ ਨੇ ਇਸ ਮੌਕੇ ਤੇ ਅਧਿਆਪਕਾਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਸਾਰੇ ਅਧਿਆਪਕ ਆਪਣੀ ਡਿਊਟੀ ਨੂੰ ਇਮਾਨਦਾਰੀ ਨਾਲ ਨਿਭਾਉਣ, ਜੇਕਰ ਕੋਈ ਕਰਮਚਾਰੀ ਆਪਣੀ ਡਿਊਟੀ ਵਿੱਚ ਕੋਤਾਹੀ ਕਰਦਿਆਂ ਪਾਇਆ ਗਿਆ ਤਾਂ ਉਸ ਖਿਲਾਫ ਸਖਤ ਵਿਭਾਗੀ ਕਾਰਵਾਈ ਕੀਤੀ ਜਾਵੇਗੀ।


ਵੱਡੀ ਖ਼ਬਰ: ਪੰਜਾਬ ਸਰਕਾਰ ਕਰੇਗੀ ਗਰੁੱਪ ਡੀ ਦੀ ਰੈਗੂਲਰ ਭਰਤੀ, ਅਸਾਮੀਆਂ ਦੀ ਸੂਚਨਾ ਭੇਜਣ ਦੇ ਹੁਕਮ

 

ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਵੱਖ ਵੱਖ ਵਿਭਾਗਾਂ ਦੀ ਰੀਸਟਰਕਚਰਿੰਗ ਦੌਰਾਨ ਗਰੁੱਪ-ਡੀ ਅਤੇ ਡਰਾਇਵਰਾਂ ਦੀਆਂ ਅਬਾਲਿਸ/ਡਾਇੰਗ ਕਾਡਰ/ਸਰੰਡਰ ਹੋਈਆਂ ਆਸਾਮੀਆਂ ਦੀ ਸੂਚਨਾ ਮੰਗੀ ਗਈ ਹੈ।

  ਵੱਖ ਵੱਖ ਵਿਭਾਗਾਂ ਦੀ ਰੀਸਟਰਕਚਰਿੰਗ ਦੌਰਾਨ ਗਰੁੱਪ-ਡੀ ਅਤੇ ਡਰਾਇਵਰਾਂ ਦੀਆਂ ਆਸਾਮੀਆਂ ਨੂੰ ਪ੍ਰਬੰਧਕੀ ਵਿਭਾਗ ਵੱਲੋਂ ਪ੍ਰਾਪਤ ਹੋਈ ਤਜਵੀਜ/ਸਿਫਾਰਸ਼ ਅਨੁਸਾਰ ਆਫਿਸਰ ਕਮੇਟੀ ਵੱਲੋਂ ਅੰਬਾਲਿਜ਼ਾਇਰ ਕਾਡਰ ਘੋਸ਼ਿਤ ਕਰਨ ਸਬੰਧੀ ਫੈਸਲਾ ਲਿਆ ਗਿਆ ਸੀ। ਇਸ ਲਈ ਗਰੁੱਪ-ਡੀ ਅਤੇ ਡਰਾਇਵਰਾਂ ਦੀਆਂ ਆਸਾਮੀਆਂ ਸਬੰਧੀ ਸੂਚਨਾ ਨਾਲ ਨੌਥੀ ਪ੍ਰੋਫਾਰਮੇ ਅਨੁਸਾਰ ਮਿਤੀ 23.09.2021 ਤੱਕ ਦੁਪਹਿਰ 12.00 ਵਜੇ ਤੱਕ ਭੇਜਣ ਲਈ ਕਿਹਾ ਗਿਆ ਸੀ। 

ALSO READ: ਪੰਜਾਬ ਸਰਕਾਰ ਵੱਲੋਂ ਪੁਲਿਸ ਹੈਡ ਕਾੰਸਟੇਬਲ ਭਰਤੀ ਲਈ ਐਡਮਿਟ ਕਾਰਡ ਜਾਰੀ ਡਾਊਨਲੋਡ ਕਰੋ


ਪੰਜਾਬ ਦੇ ਮੁਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਐਲਾਨ ਕੀਤਾ ਹੈ ਕੀਤਾ ਹੈ ਕਿ ਕਲਾਸ ਡੀ ਦੇ ਕਰਮਚਾਰੀ ਰੈਗੂਲਰ ਭਰਤੀ ਕੀਤੇ ਜਾਣਗੇ।  ਚੰਨੀ ਨੇ ਕਿਹਾ ਹੈ ਕਿ ਪਹਿਲਾ ਮੈਂ ਮੰਤਰੀ ਸੀ ਉਸ ਸਮੇਂ ਮੰਤਰੀਮੰਡਲ ਦੀ ਬੈਠਕ ਵਿਚ ਕਲਾਸ ਡੀ ਕਰਮਚਾਰੀਆਂ ਨੂੰ ਆਊਟ ਸੌਰਸ ਦੇ ਭਰਤੀ ਕਰਨ ਦਾ ਵਿਰੋਧ ਕੀਤਾ ਸੀ ਤੇ ਕਿਹਾ ਸੀ ਕਿ ਅਗਰ ਕਲਾਸ ਡੀ ਦੀ ਭਰਤੀ ਆਊਟ ਸੌਰਸ ਤੇ ਹੋ ਸਕਦੀ ਹੈ ਤਾਂ ਕਲਾਸ ਏ ਦੀ ਭਰਤੀ ਆਊਟ ਸੌਰਸ ਤੇ ਕਿਉਂ ਨਹੀਂ ਹੋ ਸਕਦੀ ਹੈ।


Also read: ਚੋਥੀ ਜਮਾਤ ਤੱਕ ਸਕੂਲਾਂ ਨੂੰ ਬੰਦ ਕਰਨ ਦੇ ਹੁਕਮ ਜਾਰੀ, ਪੜ੍ਹੋ 

6th Pay commission : 6ਵੇਂ ਤਨਖਾਹ ਕਮਿਸ਼ਨ ਦੀਆਂ ਸਾਰੀਆਂ ਨੋਟੀਫਿਕੇਸ਼ਨ/ਅਪਡੇਟ ਦੇਖੋ ਇਥੇ

 September exams : ਮਾਪੇ ਅਧਿਆਪਕ ਮਿਲਣੀ ਲਈ ਮਿਤੀਆਂ ਨਿਰਧਾਰਿਤ,ਪੜ੍ਹੋ 

ALSO READ: ਪੰਜਾਬ ਸਰਕਾਰ ਵੱਲੋਂ ਪੁਲਿਸ ਹੈਡ ਕਾੰਸਟੇਬਲ ਭਰਤੀ ਲਈ ਐਡਮਿਟ ਕਾਰਡ ਜਾਰੀ ਡਾਊਨਲੋਡ ਕਰੋ


ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਭਾਰਤ ਸਰਕਾਰ ਦੇ ਸੈਕਟਰੀ ਫੂਡ ਨਾਲ ਮੀਟਿੰਗ ਅੱਜ

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਭਾਰਤ ਸਰਕਾਰ ਦੇ ਸੈਕਟਰੀ ਫੂਡ ਨਾਲ ਮੀਟਿੰਗ ਅੱਜ

ਚੰਡੀਗੜ੍ਹ, 24 ਸਤੰਬਰ, 2021: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਅੱਜ ਭਾਰਤ ਸਰਕਾਰ ਦੇ ਸੈਕਟਰੀ ਫੂਡ ਐਂਡ ਪਬਲਿਕ ਡਿਸਟ੍ਰੀਬਿਊਸ਼ਨ ਸੁਧਾਂਸ਼ੂ ਪਾਂਡੇ ਨਾਲ 12.00 ਵਜੇ ਪੰਜਾਬ ਸਕੱਤਰੇਤ ਵਿਚ ਮੀਟਿੰਗ ਹੋਵੇਗੀ। ਇਹ ਮੀਟਿੰਗ ਝੋਨੇ ਦੇ ਆ ਰਹੇ ਸੀਜ਼ਨ ਨੂੰ ਵੇਖਦਿਆਂ ਬਹੁਤ ਅਹਿਮੀਅਤ ਰੱਖਦੀ ਹੈ।

RECENT UPDATES

Today's Highlight