Thursday, 23 September 2021

ਜੇ ਸਰਕਾਰ ਨੇ 85ਵੀਂ ਸੋਧ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਡੱਟ ਕੇ ਵਿਰੋਧ ਕਰਾਂਗੇ: ਫੈਡਰੇਸ਼ਨ

 ਜੇ ਸਰਕਾਰ ਨੇ 85ਵੀਂ ਸੋਧ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਡੱਟ ਕੇ ਵਿਰੋਧ ਕਰਾਂਗੇ: ਫੈਡਰੇਸ਼ਨ  ਮੁਹਾਲੀ, 23 ਸਤੰਬਰ:

ਜਨਰਲ ਕੈਟਾਗਰੀਜ਼ ਵੈਲਫੇਅਰ ਫੈਡਰੇਸ਼ਨ ਪੰਜਾਬ ਦੇ ਆਗੂਆਂ ਸੁਖਬੀਰ ਇੰਦਰ ਸਿੰਘ, ਪ੍ਰਭਜੀਤ ਸਿੰਘ, ਅਰੁਣ ਕੁਮਾਰ ਅੰਚਲ, ਜਸਵੀਰ ਸਿੰਘ ਗੜਾਂਗ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੋਂ ਮੰਗ ਕੀਤੀ ਕਿ ਬਿਨਾਂ ਕਿਸੇ ਸੋਚ ਵਿਚਾਰ ਤੋਂ ਪੰਜਾਬ ਵਿੱਚ 85ਵੀਂ ਸੋਧ ਲਾਗੂ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ। ਅੱਜ ਇੱਥੇ ਜਾਰੀ ਸਾਂਝੇ ਬਿਆਨ ਵਿੱਚ ਆਗੂਆਂ ਨੇ ਕਿਹਾ ਕਿ ਵਿਭਾਗਾਂ ਦੇ ਵੱਖ-ਵੱਖ ਕਾਡਰਾਂ ਦਾ ਜੇਕਰ ਡਾਟਾ ਦੇਖਿਆ ਜਾਵੇ ਤਾਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਅਜੋਕੇ ਸਮੇਂ ਵਿੱਚ ਤਾਂ ਤਰੱਕੀਆਂ ਵਿੱਚ ਰਾਖਵੇਂਕਰਨ ਦੀ ਲੋੜ ਨਹੀਂ ਹੈ ਕਿਉਂਕਿ ਰਾਖਵਾਂਕਰਨ ਦੇਣ ਤੋਂ ਬਿਨਾਂ ਵੀ ਅਨੁਸੂਚਿਤ ਜਾਤੀ ਦੇ ਕਰਮਚਾਰੀ ਕੋਟੇ ਨਾਲੋਂ ਕਿਤੇ ਵੱਧ ਜਾਂਦੇ ਹਨ। ਇਸ ਦਾ ਇੱਕ ਕਾਰਨ ਇਹ ਵੀ ਹੈ ਕਿ ਅੱਜ ਕੱਲ੍ਹ ਅਨੁਸੂਚਿਤ ਜਾਤੀ ਦੇ ਕਰਮਚਾਰੀ ਮੈਰਿਟ ਵਿੱਚ ਆਉਣੇ ਸ਼ੁਰੂ ਹੋ ਗਏ ਹਨ। ਜਿਸ ਨਾਲ ਉਹ ਸੀਨੀਆਰਤਾ ਵਿੱਚ ਅੱਗੇ ਆ ਜਾਂਦੇ ਹਨ ਅਤੇ ਉਨ੍ਹਾਂ ਦਾ ਤਰੱਕੀਆਂ ਵਿੱਚ ਕੋਟਾ ਵੀ ਪੂਰਾ ਹੋ ਜਾਂਦਾ ਹੈ।

ਆਗੂਆਂ ਨੇ ਕਿਹਾ ਕਿ 85ਵੀਂ ਸੋਧ ਨਾਲ ਤਾਂ ਇਨ੍ਹਾਂ ਨੂੰ ਤਰੱਕੀ ਵਿੱਚ ਸੀਨੀਆਰਤਾ ਦਾ ਲਾਭ ਵੀ ਮਿਲ ਜਾਂਦਾ ਹੈ ਜਿਸ ਨਾਲ ਕੈਟਾਗਰੀ ‘ਏ’ ਅਤੇ ‘ਬੀ’ ਵਿੱਚ ਕੋਟਾ 100 ਫੀਸਦੀ ਹੋ ਜਾਂਦਾ ਹੈ। ਇਸ ਨਾਲ ਜਨਰਲ ਵਰਗ ਦੇ ਕਰਮਚਾਰੀਆਂ ਦੀਆਂ ਤਰੱਕੀਆਂ ਰੁਕ ਜਾਂਦੀਆਂ ਹਨ ਜੋ ਜਨਰਲ ਵਰਗ ਦੇ ਕਰਮਚਾਰੀਆਂ ਨਾਲ ਸਰਾਸਰ ਬੇਇਨਸਾਫ਼ੀ ਹੈ। ਉਨ੍ਹਾਂ ਦੱਸਿਆ ਕਿ ਹਰਿਆਣਾ ਸਰਕਾਰ ਨੇ ਵੀ 85ਵੀਂ ਸੋਧ ਲਾਗੂ ਕੀਤੀ ਸੀ ਜੋ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਰੱਦ ਕਰ ਦਿੱਤੀ ਗਈ ਸੀ। ਕਿਉਂਕਿ ਸੁਪਰੀਮ ਕੋਰਟ ਦੇ ਵੱਖ-ਵੱਖ ਫੈਸਲਿਆਂ ਅਨੁਸਾਰ 85ਵੀਂ ਸੋਧ ਨੂੰ ਲਾਗੂ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਫੈਡਰੇਸ਼ਨ ਦੀ ਨਿੱਜੀ ਸੁਣਵਾਈ ਤੋਂ ਬਿਨਾਂ ਜਨਰਲ ਵਰਗ ਵਿਰੁੱਧ ਕੋਈ ਫੈਸਲਾ ਨਾ ਲਿਆ ਜਾਵੇ।

ਆਗੂਆਂ ਨੇ ਮੁੱਖ ਮੰਤਰੀ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਪੰਜਾਬ ਵਿੱਚ 85ਵੀਂ ਸੋਧ ਲਾਗੂ ਕੀਤੀ ਗਈ ਤਾਂ ਸ੍ਰੀ ਚਮਕੌਰ ਸਾਹਿਬ ਵਿੱਚ ਵੱਖ-ਵੱਖ ਸਮੇਂ ਰੋਸ ਮਾਰਚ ਕੀਤੇ ਜਾਣਗੇ ਅਤੇ ਪੰਜਾਬ ਵਿੱਚ ਕਾਂਗਰਸ ਦਾ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਸ਼ੇਰ ਸਿੰਘ, ਯਾਦਵਿੰਦਰ ਸਿੰਘ, ਰਣਜੀਤ ਸਿੰਘ ਸਿੱਧੂ, ਕਪਿਲ ਦੇਵ ਪਰਾਸ਼ਰ ਅਤੇ ਸੁਰਿੰਦਰ ਸੈਣੀ ਵੀ ਹਾਜ਼ਰ ਸਨ।

ਸਿੱਖਿਆ ਵਿਭਾਗ ਵੱਲੋਂ 5ਵੀਂ ਅਤੇ ਅਠਵੀਂ ਜਮਾਤ ਦੇ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ/ ਕੰਟੀਨਿਊਸ਼ਨ ਲਈ ਫੀਸਾਂ ਅਤੇ ਹਦਾਇਤਾਂ ਜਾਰੀ

ਸਕੂਲ ਸਿੱਖਿਆ ਬੋਰਡ ਪੰਜਾਬ ਰਜਿਸਟਰੇਸ਼ਨ ਕੰਟੀਨਿਊਸ਼ਨ ਸ਼ਡਿਊਲ ਸੈਸ਼ਨ 2021-22 

ਸੈਸ਼ਨ 2021-22 ਲਈ ਪੰਜਵੀਂ ਅਤੇ ਅੱਠਵੀਂ ਸ਼੍ਰੇਣੀਆਂ ਦੇ ਵਿਦਿਆਰਥੀਆਂ ਦੀ ਰਜਿਸਟਰੇਸ਼ਨ/ ਕੰਟੀਨਿਊਸ਼ਨ ਕਰਨ ਸਬੰਧੀ ਹਦਾਇਤਾਂ ਬੋਰਡ ਦੀ ਵੈਬ-ਸਾਈਟ ਅਤੇ ਸਕੂਲ ਲਾਗ-ਇੰਨ ਆਈ. ਡੀ. ਵਿੱਚ ਉਪਲੱਬਧ ਹਨ, ਉਹਨਾਂ ਨੂੰ ਪੜ੍ਹਨ ਉਪਰੰਤ ਹੀ ਵਿਦਿਆਰਥੀਆਂ ਦੀ ਰਜਿਸਟਰੇਸ਼ਨ/ਕੰਟੀਨਿਊਸ਼ਨ ਕਰਨੀ ਯਕੀਨੀ ਬਣਾਈ ਜਾਵੇ। ਪੰਜਵੀਂ (F-1 ਅਤੇ F-2 ) ਅਤੇ ਅੱਠਵੀਂ (A-1, ਅਤੇ A-2) ਸ਼ੇਣੀਆਂ ਵਿੱਚ ਵਿਦਿਆਰਥੀਆਂ ਦੀ ਰਜਿਸਟਰੇਸ਼ਨ /ਕੰਟੀਨਿਊਸ਼ਨ ਫਾਰਮ ਆਨ-ਲਾਈਨ ਕਰਨ ਦੀਆਂ ਮਿਤੀਆਂ ਦਾ ਸ਼ਡਿਊਲ ਅਤੇ ਫੀਸਾਂ ਹੇਠ ਦਰਸਾਏ ਅਨੁਸਾਰ ਹਨ :-

 

DOWNLOAD COMPLETE INSTRUCTION HERE

PUNJAB GOVT PATERNITY LEAVE TO EMPLOYEES ( 2002)

 

BIG BREAKING : ਚੋਥੀ ਜਮਾਤ ਤੱਕ ਦੇ ਸਕੂਲਾਂ ਨੂੰ ਤੁਰੰਤ ਬੰਦ ਕਰਨ ਦੇ ਆਦੇਸ਼ ਜਾਰੀ, ਪੜ੍ਹੋ

ਮੋਹਾਲੀ, 23 ਸਤੰਬਰ 2021 - ਕੋਵਿਡ-19 ਦੀ ਮਹਾਂਮਾਰੀ ਨੂੰ ਮੁੱਖ ਰੱਖਦੇ ਹੋਏ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਡਿਜ਼ਾਜਸਟਰ ਮੈਨੇਜਮੈਂਟ ਐਕਟ, 2005 ਅਤੇ ਫੌਜ਼ਦਾਰੀ ਜ਼ਾਬਤਾ ਦੀ ਧਾਰਾ 144 ਅਧੀਨ ਹੁਕਮਾਂ ਦੀ ਵਰਤੋਂ ਕਰਦੇ ਹੋਏ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਕੋਮਲ ਮਿੱਤਲ ਨੇ ਹੁਕਮ ਜਾਰੀ ਕੀਤੇ ਹਨ ਕਿ ਜ਼ਿਲ੍ਹੇ ਵਿੱਚ ਕੋਵਿਡ ਦੇ ਕੇਸਾਂ ਵਿੱਚ 0.2 ਫੀਸਦੀ ਤੋਂ ਵੱਧ ਪਾਜ਼ੇਟੀਵਿਟੀ ਹੋ ਗਈ ਹੈ, ਜਿਸ ਦੇ ਮੱਦੇਨਜ਼ਰ ਪ੍ਰਾਇਮਰੀ ਸਕੂਲਾਂ ਦੀਆਂ ਚੌਥੀ ਜਮਾਤ ਤੱਕ ਦੀਆਂ ਕਲਾਸਾਂ ਨੂੰ ਤੁਰੰਤ ਬੰਦ ਕਰ ਦਿੱਤਾ ਜਾਵੇ।

 

 

ALSO READ: ਪੰਜਾਬ ਸਰਕਾਰ ਵੱਲੋਂ ਪੁਲਿਸ ਹੈਡ ਕਾੰਸਟੇਬਲ ਭਰਤੀ ਲਈ ਐਡਮਿਟ ਕਾਰਡ ਜਾਰੀ ਡਾਊਨਲੋਡ ਕਰੋ


ਹੈੱਡ ਕਾਂਸਟੇਬਲਾਂ ਦੀ ਭਰਤੀ ਲਈ ਲਿਖਤੀ ਪ੍ਰੀਖਿਆ ਰੱਦ ਨਹੀਂ : ਪੰਜਾਬ ਪੁਲਿਸ

 ਹੈੱਡ ਕਾਂਸਟੇਬਲਾਂ (BOI) ਵਿੱਚ ਦੀ ਲਿਖਤੀ ਪ੍ਰੀਖਿਆ ਕਿਸੇ ਵੀ ਕੇਂਦਰ ਵਿੱਚ ਰੱਦ ਨਹੀਂ ਕੀਤੀ ਗਈ ਹੈ। 2 ਕੇਂਦਰਾਂ 'ਤੇ ਇਸ ਨੂੰ ਤਕਨੀਕੀ ਕਾਰਨਾਂ ਕਰਕੇ ਮੁੜ ਨਿਰਧਾਰਤ ਅਤੇ ਸਥਾਨ ਨੂੰ ਬਦਲਿਆ ਗਿਆ ਹੈ।


 ਬੁਲਾਰੇ ਨੇ ਦੱਸਿਆ ਕਿ   ਇਨ੍ਹਾਂ ਕੇਂਦਰਾਂ ਦੇ ਉਮੀਦਵਾਰਾਂ ਨੂੰ ਮਿਤੀ, ਸਮੇਂ ਅਤੇ ਸਥਾਨ ਦੇ ਨਾਲ ਨਵੇਂ ਦਾਖਲਾ ਕਾਰਡ ਜਾਰੀ ਕੀਤੇ ਜਾ ਰਹੇ ਹਨ। ਇਹ ਉਮੀਦਵਾਰ ਹੇਠਾਂ ਦਿੱਤੇ ਲਿੰਕ ਤੋਂ ਆਪਣੇ ਦਾਖਲਾ ਕਾਰਡ ਡਾਉਨਲੋਡ ਕਰ ਸਕਦੇ ਹਨ। ਪੁੱਛਗਿੱਛ ਲਈ ਕਿਰਪਾ ਕਰਕੇ ਹੈਲਪਡੈਸਕ ਨੰਬਰ 18002102565 ਤੇ ਸੰਪਰਕ ਕਰੋ ਅਤੇ ਹੈੱਡ ਕਾਂਸਟੇਬਲ ਲਈ 4 ਨੰਬਰ ਨੂੰ ਦਬਾਓ।

ਲਿੰਕ: https://cdn.digialm.com/EForms/configuredHtml/31526/71519/login.html ਸਕੱਤਰ ਭਜਾਓ ਸਿੱਖਿਆ ਬਚਾਓ ਦੇ ਨਾਅਰਿਆਂ ਨਾਲ ਸਿੱਖਿਆ ਸਕੱਤਰ ਦਾ ਫੂਕਿਆ ਪੁਤਲਾ

 *ਸਕੱਤਰ ਭਜਾਓ ਸਿੱਖਿਆ ਬਚਾਓ ਦੇ ਨਾਅਰਿਆਂ ਨਾਲ ਸਿੱਖਿਆ ਸਕੱਤਰ ਦਾ ਫੂਕਿਆ ਪੁਤਲਾ*  *ਅਧਿਆਪਕ ਵਿਰੋਧੀ ਫ਼ੈਸਲਿਆਂ ਅਤੇ ਵਿੱਤੀ ਬੇਨਿਯਮੀਆਂ ਦੀ ਉੱਚ ਪੱਧਰੀ ਜਾਂਚ ਕਰੇ ਨਵੀਂ ਸਰਕਾਰ :- ਸਾਂਝਾ ਅਧਿਆਪਕ ਮੋਰਚਾ!


   ਜਲੰਧਰ 23 ਸਤੰਬਰ ( ) ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਫੈਸਲੇ ਅਨੁਸਾਰ ਸਿਖਿਆ ਸਕੱਤਰ ਵੱਲੋਂ ਜ਼ਿਲ੍ਹਿਆਂ ਦੀ ਵਿਜਟ ਕਰਨ ਦੇ ਅੇੈਲਾਨੇ ਸ਼ਡਿਊਲ ਵਾਲੇ ਜ਼ਿਲ੍ਹਿਆਂ ਵਿੱਚ ਸਕੱਤਰ ਭਜਾਓ ਸਿੱਖਿਆ ਬਚਾਓ ਦੇ ਨਾਅਰੇ ਅਧੀਨ ਸਿੱਖਿਆ ਸਕੱਤਰ ਦੇ ਪੁਤਲੇ ਫੂਕਣ ਦੀ ਕੜੀ ਵਜੋਂ ਅੱਜ ਡਿਪਟੀ ਕਮਿਸ਼ਨਰ ਜਲੰਧਰ ਦੇ ਦਫ਼ਤਰ ਸਾਹਮਣੇ ਜ਼ਿਲ੍ਹੇ ਦੇ ਅਧਿਆਪਕਾਂ ਵੱਲੋਂ ਸਿੱਖਿਆ ਸਕੱਤਰ ਦਾ ਪੁਤਲਾ ਫੂਕਿਆ ਗਿਆ। ਇਸ ਸਮੇਂ ਅਧਿਆਪਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਰਨੈਲ ਫਿਲੌਰ, ਨਵਪ੍ਰੀਤ ਬੱਲੀ, ਸੁਰਿੰਦਰ ਪੁਆਰੀ, ਹਰਬੰਸ ਲਾਲ, ਕੁਲਵਿੰਦਰ ਸਿੰਘ ਜੋਸਨ, ਗੁਰਮੀਤ ਕੋਟਲੀ ਨੇ ਕਿਹਾ ਕਿ ਨਵੀਂ ਸਰਕਾਰ ਸਿੱਖਿਆ ਸਕੱਤਰ ਦੇ ਅਧਿਆਪਕ ਵਿਰੋਧੀ ਫ਼ੈਸਲਿਆਂ ਅਤੇ ਵਿੱਤੀ ਬੇਨਿਯਮੀਆਂ ਦੀ ਉੱਚ ਪੱਧਰੀ ਜਾਂਚ ਕਰੇ ਜੋ ਕੇਂਦਰ ਸਰਕਾਰ ਵਲੋਂ ਦੇਸ਼ ਦੇ ਸੰਘੀ ਢਾਂਚੇ ਨੂੰ ਖਤਮ ਕਰਨ ਲਈ ਖੇਤੀ ਕਾਨੂੰਨਾਂ ਵਾਂਗ ਹੀ ਰਾਸ਼ਟਰੀ ਸਿੱਖਿਆ ਨੀਤੀ 2020 ਜਾਰੀ ਕਰਨ ਤੇ ਸਿੱਖਿਆ ਸਕੱਤਰ ਤੇਜ਼ੀ ਨਾਲ ਲਾਗੂ ਕਰ ਰਿਹਾ ਹੈ। ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀਆਂ ਪੋਸਟਾਂ ਖਤਮ ਕਰਨ ਵਿੱਚ ਸਿਖਿਆ ਸਕੱਤਰ ਦੀ ਅਹਿਮ ਭੂਮਿਕਾ ਹੈ, ਜ਼ਿਲ੍ਹੇ ਵਿੱਚ ਸੈਂਟਰ ਹੈਡ ਟੀਚਰ ਅਤੇ ਹੈੱਡ ਟੀਚਰ ਦੀਆਂ ਤਰੱਕੀਆਂ ਸਮੇਤ ਹਰ ਵਰਗ ਦੀਆਂ ਤਰੱਕੀਆਂ ਜਾਣ ਬੁੱਝ ਕੇ ਨਾ ਕਰਨ, ਅਧਿਆਪਕਾਂ ਦੇ ਸੰਘਰਸ਼ ਦੌਰਾਨ ਹੋਈਆਂ ਵਿਕਟੇਮਾਈਜੇਸ਼ਨਾਂ ਹੱਲ ਨਾ ਕਰਨ, ਅਧਿਆਪਕਾਂ ਨੂੰ ਆਰਥਿਕ ਨੁਕਸਾਨ ਪਹੁੰਚਾਉਣ ਵਿੱਚ ਸਿਖਿਆ ਸਕੱਤਰ ਦਾ ਅਹਿਮ ਰੋਲ ਹੋਣ, ਝੂਠੀ ਅੰਕੜਿਆਂ ਦੀ ਖੇਡ ਖੇਡ ਕੇ ਪੰਜਾਬ ਨੂੰ ਅੰਕੜਿਆਂ ਵਿੱਚ ਇੱਕ ਨੰਬਰ ਲਿਆਉਣ ਲਈ ਕੇਵਲ ਇੱਕ ਸਿਆਸੀ ਪਾਰਟੀ ਦਾ ਪ੍ਰਚਾਰ ਕਰਨ, ਵਿਦਿਆਰਥੀਆਂ ਦੀ ਹਾਜ਼ਰੀ 4 ਥਾਵਾਂ ਤੇ ਲਗਾਉਣ ਕਾਰਨ, ਬਦਲੀਆਂ ਅਤੇ ਹੋਰ ਵਿਭਾਗੀ ਮੁਸ਼ਕਿਲਾਂ ਹੱਲ ਕਰਨ ਦੀ ਥਾਂ ਅਧਿਆਪਕਾਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰਨ, ਚਾਰ ਸਾਲ ਅਧਿਆਪਕਾਂ ਦੀਆਂ ਜੇਬਾਂ ਵਿਚੋਂ ਖ਼ਰਚ ਕਰਵਾਉਣ ਲਈ ਮਜਬੂਰ ਕਰਨ ਵਿਰੁੱਧ ਅਤੇ ਅਖੀਰਲੇ ਚੋਣ ਵਰ੍ਹੇ ਦੌਰਾਨ ਗ੍ਰਾਂਟਾਂ ਤੁਰੰਤ ਖਰਚਣ ਲਈ ਦਬਾਅ ਬਣਾਉਣ, ਬਾਰਵੀਂ ਜਮਾਤ ਦੇ ਵਿਦਿਆਰਥੀਆਂ ਕੋਲੋਂ ਸਰਟੀਫਿਕੇਟ ਜਾਰੀ ਕਰਨ ਲਈ ਫੀਸ ਲੈਣ, ਸਿਖਿਆ ਸਕੱਤਰ ਵੱਲੋਂ ਅਧਿਆਪਕ ਜਥੇਬੰਦੀਆਂ ਵਿੱਚ ਪਾੜੋ ਤੇ ਰਾਜ ਕਰੋ ਦੀ ਨੀਤੀ ਲਾਗੂ ਕਰਨ, ਸਿਖਿਆ ਸਕੱਤਰ ਦੇ ਤਾਨਾਸ਼ਾਹੀ ਰਵੱਈਏ ਕਾਰਨ, ਅਧਿਆਪਕਾਂ ਨੂੰ ਸਿਲੇਬਸ ਤੋਂ ਦੂਰ ਕਰਕੇ ਕੇਵਲ ਗੈਰ ਵਿਗਿਆਨਕ ਪ੍ਰੋਜੈਕਟ ਲਾਗੂ ਕਰਕੇ ਵਿਦਿਆ ਦਾ ਬੇੜਾ ਗਰਕ ਕਰਨ, ਹਜ਼ਾਰਾਂ ਅਸਾਮੀਆਂ ਖਾਲੀ ਹੋਣ ਦੇ ਬਾਵਜੂਦ ਹਜ਼ਾਰਾਂ ਅਧਿਆਪਕਾਂ ਨੂੰ ਗੈਰ ਵਿਗਿਆਨਕ ਪ੍ਰੋਜੈਕਟ ਦੇ ਨਾਂ ਤੇ ਸਕੂਲਾਂ ਤੋਂ ਬਾਹਰ ਰੱਖ ਕੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਕਰਨ, ਸਕੂਲ ਲੱਗਣ ਦੇ ਬਾਵਜੂਦ ਆਨਲਾਈਨ ਮੀਟਿੰਗਾਂ, ਆਨਲਾਈਨ ਪੜ੍ਹਾਈ ਕਰਵਾਉਣ ਲਈ ਮਜਬੂਰ ਕਰਨ ਵਿਰੁੱਧ ਸਾਰੇ ਪੰਜਾਬ ਵਿੱਚ ਸਕੱਤਰ ਭਜਾਓ, ਸਿੱਖਿਆ ਬਚਾਓ ਦੇ ਨਾਅਰੇ ਲਗਾ ਕੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਹਿੱਤਾਂ ਦੀ ਰਾਖੀ ਕਰਨ ਲਈ ਸਿਖਿਆ ਸਕੱਤਰ ਦੇ ਪੁਤਲੇ ਫੂਕ ਐਕਸ਼ਨ ਕੀਤੇ ਜਾ ਰਹੇ ਹਨ।

     ਇਸ ਸਮੇਂ ਗਣੇਸ਼ ਭਗਤ,ਕਵਲਜੀਤ ਸੰਗੋਵਾਲ, ਮੰਗਤ ਸਿੰਘ, ਭਾਰਤ ਭੂਸਨ ਲਾਡਾ, ਜੀਵਨ ਲਾਲ, ਬਲਜੀਤ ਸਿੰਘ ਕੁਲਾਰ, ਹਰਵਿੰਦਰ ਸਿੰਘ, ਨਿਮੋਲਕ ਹੀਰਾ, ਗੁਰਮੇਜ਼ ਹੀਰ,ਗੁਰਦੇਵ ਰਾਮ, ਕੁਲਦੀਪ ਵਾਲ਼ੀਆ, ਬਲਵਿੰਦਰ ਕੁਮਾਰ, ਜਸਵੀਰ ਸਿੰਘਸੰਧੂ,ਭੁਪਿੰਦਰ ਪਾਲ ਸਿੰਘ, ਕੁਲਦੀਪਸਿੰਘ ਕੌੜਾ ,ਸੁਖਵਿੰਦਰ ਸਿੰਘ ਮੱਕੜ, ਹਰਮਨ ਜੋਤ ਸਿੰਘ ਆਹਲੂਵਾਲੀਆ, ਵਿਨੋਦ ਭੱਟੀ,ਦੀਪਕ ਕੁਮਾਰ ਨਕੋਦਰ, ਅਮਰਜੀਤ ਪੰਡੋਰੀ ਸਰਬਜੀਤ ਢੇਸੀ, ਗੁਰਚਰਨ ਸਿੰਘ, ਕੁਲਦੀਪ ਕੁਮਾਰ, ਗੁਰਿੰਦਰ ਸਿੰਘ, ਬਲਵੀਰ ਼ਗਤ,ਰਾਜੀਵ ਭਗਤ, ਰਗਜੀਤ ਸਿੱਖਜਤਿੰਦਰ ਸਿੰਘ, ਰਣਜੀਤ ਠਾਕੁਰ, ਪਰਨਾਮ ਸਿੰਘ ਸੈਣੀ, ਬਲਕਾਰ ਸਿੰਘ, ਜਗਦੀਸ ਕੁਮਾਰ, ਅਨਿਲ ਕੁਮਾਰ, ਪਰੇਮ ਖਲਵਾੜਾ, ਮੁਲਖ ਰਾਜ,ਜੋਗਿੰਦਰ ਸਿੰਘ ਯੋਗੀ,ਦਲਵੀਰ ਰਾਮ ਪੁਆਦੜਾ, ਪੰਕਜ ਪਠਾਣੀਆਂ, ਸੁਖਵਿੰਦਰ ਸਿੰਘ, ਸਰਬਜੀਤ ਸਿੰਘ ,ਵਿੱਦਿਆ ਸਾਗਰ,ਸੰਦੀਪ ਕੁਮਾਰ, ਮਨਵਿੰਦਰ ਹੇਲਰ,ਅਮਰਜੀਤ ਭਗਤ ਆਦਿ ਹਾਜ਼ਰ ਸਨ।

ਕਲਾਸ ਡੀ ਦੇ ਕਰਮਚਾਰੀਆ ਦੀ ਹੋਵੇਗੀ ਰੈਗੂਲਰ ਭਰਤੀ : ਚਰਨਜੀਤ ਚੰਨੀ , 4 ਮਹੀਨੇ ਵਿਚ 1 ਲੱਖ ਸਰਕਾਰੀ ਨੌਕਰੀਆਂ ਦੇਣ ਦਾ ਐਲਾਨ

 1 ਲੱਖ ਨਵੀਆਂ ਸਰਕਾਰੀ ਪੋਸਟਾਂ ਭਰਨ ਦੇ ਆਦੇਸ਼ ਪੰਜਾਬ ਦੇ ਮੁਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਐਲਾਨ ਕੀਤਾ ਹੈ ਕੀਤਾ ਹੈ ਕਿ ਕਲਾਸ ਡੀ ਦੇ ਕਰਮਚਾਰੀ ਰੈਗੂਲਰ ਭਰਤੀ ਕੀਤੇ ਜਾਣਗੇ ਚੰਨੀ ਨੇ ਕਿਹਾ ਹੈ ਕਿ ਪਹਿਲਾ ਮੈਂ ਮੰਤਰੀ ਸੀ ਉਸ ਸਮੇਂ ਮੰਤਰੀਮੰਡਲ ਦੀ ਬੈਠਕ ਵਿਚ ਕਲਾਸ ਡੀ ਕਰਮਚਾਰੀਆਂ ਨੂੰ ਆਊਟ ਸੌਰਸ ਦੇ ਭਰਤੀ ਕਰਨ ਦਾ ਵਿਰੋਧ ਕੀਤਾ ਸੀ ਤੇ ਕਿਹਾ ਸੀ ਕਿ ਅਗਰ ਕਲਾਸ ਡੀ ਦੀ ਭਰਤੀ ਆਊਟ ਸੌਰਸ ਤੇ ਹੋ ਸਕਦੀ ਹੈ ਤਾਂ ਕਲਾਸ ਏ ਦੀ ਭਰਤੀ ਆਊਟ ਸੌਰਸ ਤੇ ਕਿਉਂ ਨਹੀਂ ਹੋ ਸਕਦੀ ਹੈ। ਚੰਨੀ ਨੇ ਕਿਹਾ ਕਿ ਉਸ ਸਮੇ ਮੈਂ ਮੰਤਰੀ ਸੀ ਇਸ ਲਈ ਕੁਝ ਨਹੀਂ ਕਰ ਸਕਿਆ ਹੁਣ ਮੈਂ ਤੁਹਾਡਾ ਸੇਵਾਦਾਰ ਬਣਿਆ ਹਾਂ ਇਸ ਲਈ ਹੁਣ ਕਲਾਸ ਡੀ ਦੀ ਭਰਤੀ ਰੈਗੂਲਰ ਤੋਰ ਤੇ ਹੋਵੇਗੀ ਚੰਨੀ ਨੇ ਪੰਜਾਬ ਦੇ ਨੌਜਵਾਨਾਂ ਨੂੰ ਭ੍ਰਿਸ਼ਟਾਚਾਰ ਦੇ ਖਿਲਾਫ ਲੜਾਈ ਲੜਨ ਲਈ ਕਿਹਾ ਅਤੇ ਮੁਖ ਮੰਤਰੀ ਨੇ ਕਿਹਾ ਕਿ ਮੇਰਾ ਫੋਨ ਹਰ ਸਮੇ ਖੁਲਾ ਹੈ ਜਦੋ ਮਰਜੀ ਫੋਨ ਕਰ ਸਕਦੇ ਹੋ , ਜੇ ਲੋੜ ਪਈ ਤਾਂ ਮੈਂ ਖੁਦ ਆ ਜਾਵਾਂਗਾ

ਸਿੱਖਿਆ ਵਿਭਾਗ ਵੱਲੋਂ ਸਕੂਲਾਂ ਵਿੱਚ ਪੇਰੇਂਟਸ ਮੀਟਿੰਗ ਲਈ ਮਿਤੀਆਂ ਨਿਰਧਾਰਿਤ

ਸਿੱਖਿਆ ਸਕੱਤਰ ਵੱਲੋਂ ਨੈਸ਼ਨਲ ਅਚੀਵਮੈਂਟ ਸਰਵੇ ਲਈ ਭੇਜੇ ਮਟੀਰੀਅਲ ਲਈ ਕੀਤੀਆਂ ਹਦਾਇਤਾਂ

 

ਨਵੀਂ ਪੈਨਸ਼ਨ ਸਕੀਮ, ਵਿੱਤ ਵਿਭਾਗ ਵੱਲੋਂ ਪੈਨਸ਼ਨ ਕੇਸਾਂ ਲਈ ਟਾਇਮ ਲਾਇਨ ਕੀਤੀ ਜਾਰੀ

ਪੰਜਾਬ ਸਰਕਾਰ ਵੱਲੋਂ ਪੈਨਸ਼ਨ ਕੇਸਾਂ ਲਈ ਟਾਈਮਲਾਈਨ ਜਾਰੀ ਕੀਤੀ ਗਈ ਹੈ ਹੁਣ ਪੈਨਸ਼ਨਰਜ਼ ਮੁਲਾਜ਼ਮਾਂ ਨੂੰ ਆਪਣੀ ਪੈਨਸ਼ਨ ਲੈਣ ਲਈ ਦੇਰੀ ਨਹੀਂ ਹੋਵੇਗੀ।


 

6th PAY COMMISSION UPDATE : 6ਵੇਂ ਤਨਖਾਹ ਕਮਿਸ਼ਨ ਸਬੰਧੀ ਆਪਸ਼ਨਾ ਲਈ ਨਵੀਂ ਅਪਡੇਟ , ਪੜ੍ਹੋ

 

ਵਿੱਤ ਵਿਭਾਗ ਵਲੋਂ ਪੰਜਾਬ ਸਿਵਲ ਸੇਵਾਵਾਂ (ਸੋਧੀ ਤਨਖਾਹ) ਨਿਯਮ, 2021 ਰਾਹੀਂ ਮਿਤੀ 5-7 2021 ਅਤੇ ਮਿਤੀ 20-9-21 ਨੂੰ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ। ਵਿੱਤ ਵਿਭਾਗ ਵਲੋਂ ਸੋਧੇ ਤਨਖਾਹ ਰੂਲ, 2021 ਅਨੁਸਾਰ ਕਰਮਚਾਰੀਆਂ ਤੋਂ ਆਪਸ਼ਨ ਲੈਣ ਦੇ ਸਮੇਂ ਵਿੱਚ ਮਿਤੀ 4-11-2021 ਤੱਕ ਦਾ ਵਾਧਾ ਕੀਤਾ ਗਿਆ ਹੈ। 


ਇਸ ਲਈ   ਕਰਮਚਾਰੀਆਂ ਨੂੰ   ਨੋਟੀਫਿਕੇਸ਼ਨ ਦੇ ਰੂਲ 6 ਅਨੁਸਾਰ ਸੋਧੇ ਤਨਖਾਹ ਸਕੋਲ ਆਪਟ ਕਰਨ ਲਈ ਨੌਥੀ ਪ੍ਰੋਫਾਰਮੇ ਵਿੱਚ ਆਪਣੀ ਆਪਸ਼ਨ ਭਰਕੇ ਦੇਣ ਲਈ ਕਿਹਾ ਗਿਆ ਹੈ।


ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਵੱਡੇ ਫੈਸਲੇ, ਕੈਪਟਨ ਵੱਲੋਂ ਲਗਾਏ 13 ਓਐਸਡੀ ਹਟਾਏ

 ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹਰਕਤ ਵਿੱਚ ਆਏ, ਕੈਪਟਨ ਵੱਲੋਂ ਲਗਾਏ 13 ਓਐਸਡੀ ਹਟਾਏ

ਚੰਡੀਗੜ੍ਹ, 23 ਸਤੰਬਰ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਿਯੁਕਤ ਅਧਿਕਾਰੀਆਂ ਦੀ ਛਾਂਟੀ ਸ਼ੁਰੂ ਹੋ ਗਈ ਹੈ। ਬੁੱਧਵਾਰ ਨੂੰ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀਆਂ ਹਦਾਇਤਾਂ 'ਤੇ 13 ਓਐਸਡੀ ਹਟਾਏ ਗਏ।

ਹਟਾਏ ਗਏ ਜ਼ਿਆਦਾਤਰ ਓਐਸਡੀਜ਼ ਦੀ ਨਿਯੁਕਤੀ ਕੈਪਟਨ ਦੁਆਰਾ ਕੀਤੀ ਗਈ ਸੀ। ਹਟਾਏ ਗਏ ਅਧਿਕਾਰੀਆਂ ਦੇ ਨਾਂ ਹਨ - ਮੁੱਖ ਮੰਤਰੀ ਦੇ ਗ੍ਰਹਿ ਸਥਾਨ 'ਤੇ ਤਾਇਨਾਤ ਓਐਸਡੀ ਐਮਪੀ ਸਿੰਘ, ਬਲਦੇਵ ਸਿੰਘ, ਓਐਸਡੀ ਰਾਜੇਂਦਰ ਸਿੰਘ ਬਾਠ, ਮੁੱਖ ਸਕੱਤਰ ਦੇ ਓਐਸਡੀ ਕਰਮਵੀਰ ਸਿੰਘ, ਮੇਜਰ ਅਮਰਦੀਪ ਸਿੰਘ, ਓਐਸਡੀ ਮੁੱਖ ਮੰਤਰੀ ਦੇ ਅੰਮ੍ਰਿਤਸਰ ਵਿੱਚ , ਸੰਦੀਪ, ਓਐਸਡੀ ਰਾਜਨੀਤਕ ਗੁਰਮੇਹਰ ਸਿੰਘ,  ਓਐਸਡੀ ਜਗਦੀਪ ਸਿੰਘ, ਓਐਸਡੀ ਅੰਕਿਤ ਬਾਂਸਲ, ਓਐਸਡੀ ਗੁਰਪ੍ਰੀਤ ਸੋਨੀ ਡੇਜ਼ੀ, ਓਐਸਡੀ ਅਮਰ ਪ੍ਰਤਾਪ ਸਿੰਘ ਸੇਖੋਂ, ਓਐਸਡੀ ਨਰਿੰਦਰ ਭਾਮਰੀ ਦਿੱਲੀ ਵਿਖੇ ਤਾਇਨਾਤ ਸਨ।

ਜ਼ਿਕਰਯੋਗ ਹੈ ਕਿ ਚੰਨੀ ਸਰਕਾਰ ਨੇ ਇਸ ਤੋਂ ਪਹਿਲਾਂ ਮੁੱਖ ਮੰਤਰੀ ਦਫਤਰ ਵਿੱਚ ਮੁੱਖ ਮੰਤਰੀ ਦੇ ਵਿਸ਼ੇਸ਼ ਸਕੱਤਰ ਗੁਰਕੀਰਤ ਕ੍ਰਿਪਾਲ ਸਿੰਘ ਅਤੇ ਤੇਜਵੀਰ ਸਿੰਘ ਨੂੰ ਹਟਾ ਦਿੱਤਾ ਸੀ, ਜਦੋਂ ਕਿ ਕੈਪਟਨ ਦੇ ਨਾਲ ਕੰਮ ਕਰਨ ਵਾਲੇ ਕਈ ਅਧਿਕਾਰੀਆਂ ਨੇ ਖੁਦ ਅਸਤੀਫਾ ਦੇ ਦਿੱਤਾ ਸੀ। ਅਸਤੀਫਾ ਦੇਣ ਵਾਲੇ ਅਧਿਕਾਰੀਆਂ ਵਿੱਚ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ, ਭਰਤ ਇੰਦਰ ਸਿੰਘ ਚਾਹਲ, ਰਵੀਨ ਠੁਕਰਾਲ, ਟੀਐਸ ਸ਼ੇਰਗਿੱਲ, ਕੈਪਟਨ ਸੰਦੀਪ ਸੰਧੂ ਅਤੇ ਖੁਦੀ ਰਾਮ ਸ਼ਾਮਲ ਹਨ।


ਵੱਡੀ ਖ਼ਬਰ : ਮੁਲਾਜ਼ਮਾਂ ਨੂੰ ਤਨਖਾਹ ਨਾ ਦੇਣ ਵਾਲੇ ਦੀ ਰੁਕੀ ਆਪਣੀ ਵੀ ਤਨਖਾਹ

 


  ਚੰਡੀਗੜ੍ਹ


ਮੁੱਖ ਮੰਤਰੀ ਦੀ ਕੁਰਸੀ ਤੋਂ ਲਾਂਭੇ ਕਰਨ ਤੋਂ ਬਾਅਦ ਹੁਣ ਕੈਪਟਨ ਅਮਰਿੰਦਰ ਸਿੰਘ ਦੀ ਤਨਖ਼ਾਹ ਵੀ ਰੋਕ ਦਿੱਤੀ ਗਈ ਹੈ। ਅਮਰਿੰਦਰ ਸਿੰਘ ਨੂੰ ਸਤੰਬਰ ਮਹੀਨੇ ਦੀ ਮਿਲਣ ਵਾਲੀ 1 ਲੱਖ 54 ਹਜ਼ਾਰ ਰੁਪਏ ਤਨਖ਼ਾਹ ਨਹੀਂ ਮਿਲੇਗੀ। ਇਸ ਸਬੰਧੀ ਬਕਾਇਦਾ ਆਦੇਸ਼ ਤੱਕ ਜਾਰੀ ਕੀਤੇ ਜਾ ਰਹੇ ਹਨ। ਅਮਰਿੰਦਰ ਸਿੰਘ ਨੂੰ ਹੁਣ ਤੋਂ ਬਾਅਦ ਪੰਜਾਬ ਸਰਕਾਰ ‘ਚ ਕੈਬਨਿਟ ਬ੍ਰਾਂਚ ਦੀ ਲੇਖਾ ਸਾਖ਼ਾ ਕੋਈ ਵੀ ਤਨਖ਼ਾਹ ਜਾਰੀ ਨਹੀਂ ਕਰੇਗੀ। ਅਮਰਿੰਦਰ ਸਿੰਘ ਨੂੰ ਸਿਰਫ਼ 18 ਦਿਨਾਂ ਦੀ 90 ਹਜ਼ਾਰ ਰੁਪਏ ਹੀ ਦਿੱਤੇ ਜਾਣਗੇ। ਬਾਕੀ ਰਹਿੰਦੇ ਦਿਨਾਂ ਦੀ ਤਨਖਾਹ ਕੈਬਨਿਟ ਬ੍ਰਾਂਚ ਦੀ ਲੇਖਾ ਸਾਖ਼ਾ ਵਲੋਂ ਜਾਰੀ ਨਹੀਂ ਕੀਤੀ ਜਾਏਗੀ।


ਜਾਣਕਾਰੀ ਅਨੁਸਾਰ ਪੰਜਾਬ ਦੀ ਸੱਤਾ ਵਿੱਚ ਆਉਣ ਤੋਂ ਬਾਅਦ ਮੁੱਖ ਮੰਤਰੀ ਸਣੇ ਜਿਹੜੇ ਵਿਧਾਇਕ ਮੰਤਰੀ ਮੰਡਲ ਵਿੱਚ ਸ਼ਾਮਲ ਹੁੰਦੇ ਹਨ। ਉਨ੍ਹਾਂ ਨੂੰ ਲੱਖਾਂ ਰੁਪਏ ਵਿੱਚ ਤਨਖ਼ਾਹ ਪੰਜਾਬ ਸਰਕਾਰ ਦੀ ਕੈਬਨਿਟ ਬ੍ਰਾਂਚ ਅਧੀਨ ਆਉਂਦੀ ਲੇਖਾ ਸਾਖ਼ਾ ਵਲੋਂ ਜਾਰੀ ਕੀਤੀ ਜਾਂਦੀ ਹੈ। ਅਮਰਿੰਦਰ ਸਿੰਘ ਨੂੰ ਵੀ ਬਤੌਰ ਮੁੱਖ ਮੰਤਰੀ ਹਰ ਮਹੀਨੇ 1 ਲੱਖ 54 ਹਜ਼ਾਰ ਰੁਪਏ ਤਨਖ਼ਾਹ ਦੇ ਤੌਰ ‘ਤੇ ਦਿੱਤੇ ਜਾਂਦੇ ਸਨ।


ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਦੀ ਤਨਖ਼ਾਹ ਹਰ ਮਹੀਨੇ ਉਨ੍ਹਾਂ ਦੇ ਬੈਂਕ ਅਕਾਉਂਟ ਵਿੱਚ ਹੀ ਪਾਈ ਜਾਂਦੀ ਸੀ ਅਤੇ ਇਸ ਲਈ ਕੋਈ ਦਸਤਖ਼ਤ ਕਰਨ ਦੀ ਅਮਰਿੰਦਰ ਸਿੰਘ ਨੂੰ ਲੋੜ ਵੀ ਨਹੀਂ ਸੀ ਪਰ 5 ਦਿਨ ਪਹਿਲਾਂ ਅਮਰਿੰਦਰ ਸਿੰਘ ਵਲੋਂ ਅਸਤੀਫ਼ਾ ਦੇਣ ਤੋਂ ਬਾਅਦ ਹੁਣ ਉਹ ਪੰਜਾਬ ਦੇ ਮੁੱਖ ਮੰਤਰੀ ਨਹੀਂ ਹਨ। ਜਿਸ ਕਾਰਨ ਉਨ੍ਹਾਂ ਦੀ ਤਨਖ਼ਾਹ ਵੀ ਪੰਜਾਬ ਸਰਕਾਰ ਵਲੋਂ ਬੰਦ ਕਰ ਦਿੱਤੀ ਗਈ ਹੈ।


ਅਮਰਿੰਦਰ ਸਿੰਘ ਵਲੋਂ 17 ਸਤੰਬਰ ਨੂੰ ਆਪਣਾ ਅਸਤੀਫ਼ਾ ਦੇ ਦਿੱਤਾ ਗਿਆ ਸੀ ਪਰ ਅਗਲੇ ਇੱਕ ਦਿਨ ਲਈ ਕਾਰਜਕਾਰੀ ਮੁੱਖ ਮੰਤਰੀ ਰਹਿਣ ਦੇ ਚਲਦੇ ਅਮਰਿੰਦਰ ਸਿੰਘ ਨੂੰ 18 ਦਿਨਾਂ ਦੀ ਤਨਖ਼ਾਹ ਪੰਜਾਬ ਸਰਕਾਰ ਵਲੋਂ ਦਿੱਤੀ ਜਾਏਗੀ। ਇਸ ਲਈ ਬਕਾਇਦਾ ਆਦੇਸ਼ ਵੀ ਤਿਆਰ ਕਰ ਲਏ ਗਏ ਹਨ ਅਤੇ ਇਸ ਸਬੰਧੀ ਸੂਚਨਾ ਵੀ ਅਮਰਿੰਦਰ ਸਿੰਘ ਅਤੇ ਪੰਜਾਬ ਵਿਧਾਨ ਸਭਾ ਨੂੰ ਭੇਜ ਦਿੱਤੀ ਜਾਏਗੀ ਕਿ ਹੁਣ ਤੋਂ ਬਾਅਦ ਅਮਰਿੰਦਰ ਸਿੰਘ ਸਿਰਫ਼ ਇੱਕ ਵਿਧਾਇਕ ਦੇ ਤੌਰ ‘ਤੇ ਹੀ ਰਹਿਣਗੇ।


ਅਮਰਿੰਦਰ ਸਿੰਘ ਹੁਣ ਸਿਰਫ਼ ਇੱਕ ਵਿਧਾਇਕ ਹੀ ਰਹਿ ਗਏ ਹਨ ਉਨ੍ਹਾਂ ਕੋਲ ਨਾ ਹੀ ਕੋਈ ਕੈਬਨਿਟ ਦਾ ਅਹੁਦਾ ਹੈ ਅਤੇ ਨਾ ਹੀ ਉਨ੍ਹਾਂ ਨੂੰ ਕੋਈ ਅਹੁਦਾ ਦਿੱਤਾ ਜਾ ਰਿਹਾ ਹੈ। ਇਸ ਲਈ ਅਮਰਿੰਦਰ ਸਿੰਘ ਨੂੰ 19 ਸਤੰਬਰ ਤੋਂ ਬਾਅਦ ਦੀ ਤਨਖ਼ਾਹ ਪੰਜਾਬ ਵਿਧਾਨ ਸਭਾ ਤੋਂ ਮਿਲੇਗੀ। ਪੰਜਾਬ ਵਿਧਾਨ ਸਭਾ ਵਲੋਂ ਅਮਰਿੰਦਰ ਸਿੰਘ ਨੂੰ 11 ਦਿਨਾਂ ਦੀ ਤਨਖ਼ਾਹ ਉਨ੍ਹਾਂ ਦੇ ਖਾਤੇ ਵਿੱਚ ਪਾਈ ਜਾਏਗੀ ਪਰ ਇਸ ਲਈ ਅਮਰਿੰਦਰ ਸਿੰਘ ਨੂੰ ਦਸਤਖ਼ਤ ਕਰਨੇ ਪੈਣਗੇ। ਸਿਰਫ਼ ਇਨ੍ਹਾਂ 11 ਦਿਨਾਂ ਲਈ ਨਹੀਂ ਸਗੋਂ ਅਮਰਿੰਦਰ ਸਿੰਘ ਨੂੰ ਹੁਣ ਹਰ ਮਹੀਨੇ ਪੰਜਾਬ ਵਿਧਾਨ ਸਭਾ ਦੇ ਫਾਰਮ ‘ਤੇ ਦਸਤਖ਼ਤ ਕਰਦੇ ਹੋਏ ਆਪਣੀ ਤਨਖ਼ਾਹ ਹਾਸਲ ਕਰਨੀ ਹੋਏਗੀ

ਹਜ਼ਾਰਾਂ ਅਧਿਆਪਕਾਂ ਨੇ ਆਨਲਾਈਨ ਸਿੱਖਿਆ ਲਈ ਦਿਨ-ਰਾਤ ਇੱਕ ਕੀਤਾ, ਸਿੱਖਿਆ ਵਿਭਾਗ ਪ੍ਰਾਈਵੇਟ ਅਕੈਡਮੀ ਦੇ ਪ੍ਰਸਾਰ ਵਿੱਚ ਲਗਾ

ਹਜ਼ਾਰਾਂ ਅਧਿਆਪਕਾਂ ਨੇ ਆਨਲਾਈਨ ਸਿੱਖਿਆ ਲਈ ਦਿਨ-ਰਾਤ ਇੱਕ ਕੀਤਾ, ਸਿੱਖਿਆ ਵਿਭਾਗ ਪ੍ਰਾਈਵੇਟ ਅਕੈਡਮੀ ਦੇ ਪ੍ਰਸਾਰ ਵਿੱਚ ਲਗਾ । 


ਹਜ਼ਾਰਾਂ ਅਧਿਆਪਕਾਂ ਨੇ ਦਿਨ ਰਾਤ ਇੱਕ ਕਰਕੇ ਔਨਲਾਇਨ ਸਿੱਖਿਆ ਨੂੰ ਮਜ਼ਬੂਤ ਕਰਨ ਲਈ online video ਅਸਾਈਨਮੇਂਟ/  ਨੋਟ ਤਿਆਰ ਕੀਤੇ। ਜਿਨ੍ਹਾਂ ਨੂੰ ਐਜੂਕੇਅਰ ਐਪ ਤੇ ਅਪਲੋਡ ਕੀਤਾ ਗਿਆ ਹੈ । 


ਕਰੋਨਾਾ ਕਾਲ ਵਿੱਚ ਇਨ੍ਹਾਂ ਅਧਿਆਪਕਾਂ    ਨੇ ਬਹੁਤ ਸਾਰੀ ਮਿਹਨਤ ਕਰਕੇ video ਅਤੇ ਨੋਟਸ  ਤਿਆਰ ਕੀਤੇ । ਇਹ ਆਨਲਾਈਨ  video notes ਅਸਾਇਨਮੈਂਟ  ਸਬ ਐਜੂਕੇਅਰ ਔਪ ਤੇ ਉਪਲਬਧ ਹਨ । ਬਹੁਤ ਸਾਰੇ ਅਨੁਭਵੀ ਅਧਿਆਪਕਾਂ ਦੁਆਰਾ ਕੰਪੀਟੀਸ਼ਨ ਲਈ ਹਰ ਤਰ੍ਹਾਂ ਦਾ ਮੈਟੀਰਿਅਲ ਤਿਆਰ ਕੀਤਾ ਹੈ। 
 ਪਰ ਹੈਰਾਨੀ ਦੀ ਗੱਲ ਇਹ ਹੈ ਕਿ ਸਿੱਖਿਆ ਵਿਭਾਗ ਇਕ ਪ੍ਰਾਈਵੇਟ ਅਕੈਡਮੀ ਦਾ ਪ੍ਰਚਾਰ - ਪ੍ਰਸਾਰ ਕਰਨ ਵਿੱਚ ਲਗਾ ਹੈ।

 

ਆਈਏਐਸ ਵਰੁਣ ਰੁੰਜਮ ਹੋਣਗੇ ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਦੇ ਸਪੈਸ਼ਲ ਸਕੱਤਰ

ਆਈ ਏ ਐਸ ਅਧਿਕਾਰੀ ਵਰੁਣ ਰੁੰਜਮ ਹੋਣਗੇ ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਦੇ ਸਪੈਸ਼ਲ ਸਕੱਤਰ

ਸਰਕਾਰੀ ਸਕੂਲਾਂ ਨੂੰ ਮਿਲੇ ਨਵੇਂ ਲੈਕਚਰਾਰ , ਦੇਖੋ ਸੂਚੀ

 

IAS ANIRUDH TIWARI ਬਣੇ ਪ੍ਰਮੁੱਖ ਸਕੱਤਰ, ਪੜ੍ਹੋ ਹੁਕਮਾਂ ਦੀ ਕਾਪੀ ਨਹੀਂ

 

Important letter : ਸਕੂਲਾਂ ਵਿੱਚ ਵਿਦਿਆਰਥੀਆਂ ਤੋਂ ਲਈ ਜਾਂਦੀਆਂ ਫੀਸਾਂ ਅਤੇ ਫੰਡਾਂ ਸਬੰਧੀ ਜਾਣਕਾਰੀ

 

ਪੰਜਾਬ ਨੂੰ ਮਿਲਿਆ ਨਵਾਂ ਮੁੱਖ ਸਕੱਤਰ

 ਪੰਜਾਬ ਸਰਕਾਰ ਨੇ ਸੀਨੀਅਰ ਆਈ ਏ ਐਸ ਅਧਿਕਾਰੀ ਅਨਿਰੁਧ ਤਿਵਾੜੀ ਨੂੰ ਪੰਜਾਬ ਦਾ ਮੁੱਖ ਸਕੱਤਰ ਲੱਗਾ ਦਿੱਤਾ ਹੈ। 

ਸ੍ਰੀਮਤੀ ਵਿੰਨੀ ਮਹਾਜਨ ਨੂੰ ਇਸ ਅਹੁਦੇ ਤੋਂ ਹਟਾ ਦਿੱਤਾ ਗਿਆ ਹੈਆਈਏਐੱਸ ਈਸ਼ਾ ਕਾਲੀਆ ਨੇ ਡੀਸੀ ਮੁਹਾਲੀ ਦਾ ਅਹੁਦਾ ਸੰਭਾਲਿਆ

 ਪੰਜਾਬ ਦੇੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅਹੁਦਾ ਸੰਭਾਲਣ ਤੋਂ ਪ੍ਰਸ਼ਾਸਕੀ ਸੁਧਾਰਾਂ ਲਈ ਉੱਚ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਮੁਹਾਲੀ ਦੇ ਡੀਸੀ ਗਿਰੀਸ਼ ਦਿਆਲਨ ਦਾ ਤਬਾਦਲਾ ਕਰ ਦਿੱਤਾ ਗਿਆ ਜਿਨ੍ਹਾਂ ਦੀ ਥਾਂ ’ਤੇ 2009 ਬੈਚ ਦੀ ਆਈਏਐੱਸ ਸ੍ਰੀਮਤੀ ਈਸ਼ਾ ਕਾਲੀਆ ਨੂੰ ਨਵਾਂ ਡੀਸੀ ਲਾਇਆ ਗਿਆ ਹੈ।ਗਿਰੀਸ਼ ਦਿਆਲਨ, ਹਾਲ ਹੀ ਵਿੱਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਾਫ਼ੀ ਨਜ਼ਦੀਕੀ ਮੰਨੇ ਜਾਂਦੇ ਸਨ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸੈਕਟਰ-76 ਵਿੱਚ ਡੀਸੀ ਈਸ਼ਾ ਕਾਲੀਆ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ।


ਉਨ੍ਹਾਂ ਕਿਹਾ ਕਿ ਉਹ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਪਹਿਲ ਦੇ ਆਧਾਰ ’ਤੇ ਹੱਲ ਕਰਨ ਵੱਲ ਤਰਜੀਹ ਦੇਣਗੇ ਅਤੇ ਸਾਰੇ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਵਿਭਾਗਾਂ ਦੇ ਮੁਖੀਆਂ ਦੇ ਕੰਮ ਸਬੰਧੀ ਜਵਾਬਦੇਹੀ ਯਕੀਨੀ ਬਣਾਈ ਜਾਵੇਗੀ। ਇਸ ਤੋਂ ਪਹਿਲਾਂ ਪੰਜਾਬ ਪੁਲੀਸ ਦੀ ਟੁਕੜੀ ਨੇ ਉਨ੍ਹਾਂ ਨੂੰ ਗਾਰਡ ਆਫ਼ ਆਨਰ ਦਿੱਤਾ ਜਿਸ ਉਪਰੰਤ ਉਨ੍ਹਾਂ ਪਰੇਡ ਦਾ ਨਿਰੀਖਣ ਕੀਤਾ।

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਵਿਰੋਧੀਆਂ ਨੂੰ ਜਵਾਬ, ਕੀ ਹੋਇਆ ਜੇਕਰ ਗਰੀਬ ਜੈਟ ਵਿੱਚ ਬਹਿ ਗਿਆ

 ਚਰਨਜੀਤ ਸਿੰਘ ਚੰਨੀ, ਜਿਨ੍ਹਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲਦਿਆਂ ਹੀ ਇੱਕ ਨਿੱਜੀ ਜਹਾਜ਼ ਦੀ ਸਵਾਰੀ ਕਰਨ ਤੇ ਵਿਰੋਧੀ ਧਿਰ ਨੇ ਘੇਰ ਲਿਆ ਸੀ, ਉਨ੍ਹਾਂ ਨੇ ਹੁਣ ਸਪਸ਼ਟੀਕਰਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਜੇ ਕੋਈ ਗਰੀਬ ਆਦਮੀ ਜੈੱਟ ਜਹਾਜ਼ ਵਿੱਚ ਬਹਿ ਗਿਆ ਹੈ, ਤਾਂ ਇਸ ਵਿੱਚ ਕੀ ਸਮੱਸਿਆ ਹੈ?


 ਹਾਲਾਂਕਿ, ਉਨ੍ਹਾਂ ਨੇ ਇਸ ਗੱਲ ਦਾ ਜਵਾਬ ਨਹੀਂ ਦਿੱਤਾ ਕਿ ਕੀ ਸਰਕਾਰ ਜਹਾਜ਼ਾਂ ਦੇ ਬਿੱਲ ਦਾ ਭੁਗਤਾਨ ਕਰੇਗੀ ਜਾਂ ਉਹ ਖੁਦ ਅਦਾ ਕਰਨਗੇ। ਚਰਨਜੀਤ ਸਿੰਘ ਚੰਨੀ, ਸਿੱਧੂ ਦੋਵਾਂ ਉਪ ਮੁੱਖ ਮੰਤਰੀਆਂ ਨਾਲ ਚਾਰਟਰਡ ਫਲਾਈਟ 'ਤੇ ਦਿੱਲੀ ਗਏ ਸਨ, ਜਿਸ ਤੋਂ ਬਾਅਦ ਅਕਾਲੀ ਦਲ ਨੇ ਇਹ ਕਹਿ ਕੇ ਨਿਸ਼ਾਨਾ ਸਾਧਿਆ ਸੀ ਕਿ ਆਮ ਜਨਤਾ ਪ੍ਰਾਈਵੇਟ ਜੈੱਟ ਰਾਹੀਂ ਯਾਤਰਾ ਨਹੀਂ ਕਰਦੀ।
 ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਦੇ ਨੇਤਾ ਨੇ ਕਿਹਾ ਸੀ ਕਿ ਚੰਡੀਗੜ੍ਹ ਤੋਂ ਦਿੱਲੀ ਲਈ ਚਾਰਟਰਡ ਫਲਾਈਟ ਰਾਹੀਂ ਯਾਤਰਾ ਬਾਰੇ ਕਾਂਗਰਸ ਆਪਣੀਆਂ ਸ਼ਾਹੀ ਆਦਤਾਂ ਛੱਡ ਨਹੀਂ  ਸਕਦੀ ਹੈ। ਦਰਅਸਲ, ਸਹੁੰ ਚੁੱਕਣ ਤੋਂ ਬਾਅਦ ਚੰਨੀ ਨੇ ਕਿਹਾ ਸੀ ਕਿ ਇਹ ਆਮ ਆਦਮੀ ਦੀ ਸਰਕਾਰ ਹੈ।


 ਚੰਨੀ ਇਸ ਉਡਾਣ ਵਿੱਚ ਦੋ ਉਪ ਮੁੱਖ ਮੰਤਰੀਆਂ ਅਤੇ ਨਵਜੋਤ ਸਿੰਘ ਸਿੱਧੂ ਨੂੰ ਨਾਲ ਲੈ ਕੇ ਆਏ ਸਨ। ਦੱਸ ਦੇਈਏ ਕਿ ਨਵਜੋਤ ਸਿੰਘ ਸਿੱਧੂ ਨੇ ਇਹ ਫੋਟੋ ਆਪਣੇ ਟਵਿੱਟਰ ਅਕਾਂਟ ਤੋਂ ਸਾਂਝੀ ਕੀਤੀ ਹੈ।


ਸੂਤਰਾਂ ਅਨੁਸਾਰ ਮੁੱਖ ਮੰਤਰੀ ਚੰਨੀ, ਉਪ ਮੁੱਖ ਮੰਤਰੀ ਅਤੇ ਨਵਜੋਤ ਸਿੰਘ ਸਿੱਧੂ ਨੇ ਕੇਂਦਰੀ ਲੀਡਰਸ਼ਿਪ ਨਾਲ ਪੰਜਾਬ ਸਰਕਾਰ ਦੇ ਨਵੇਂ ਮੰਤਰੀਆਂ ਦੇ ਨਾਵਾਂ ਬਾਰੇ ਵਿਚਾਰ ਵਟਾਂਦਰੇ ਲਈ ਚਾਰਟਰਡ ਜਹਾਜ਼ ਰਾਹੀਂ ਉਡਾਣ ਭਰੀ।


ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਵੀ ਕਾਂਗਰਸੀ ਨੇਤਾਵਾਂ ਦੀ ਨਿੱਜੀ ਜਹਾਜ਼ ਵਿੱਚ ਫੇਰੀ ਦੀ ਆਲੋਚਨਾ ਕੀਤੀ।

MERITORIOUS SCHOOL LECTURER RECRUITMENT: ਇਹਨਾਂ ਉਮੀਦਵਾਰਾਂ ਨੂੰ ਅੱਜ ਸਕਰੂਟਨੀ ਲਈ ਸੱਦਾ, ਦੇਖੋ ਸੂਚੀ

 

ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ ਜਾਤ ਅਧਾਰਤ ਰੱਖੇ ਪਿੰਡਾਂ/ ਸਕੂਲਾਂ/ ਪੰਚਾਇਤਾਂ ਦੇ ਬਦਲੇ ਜਾਣਗੇ ਨਾਂਮ

 

RECENT UPDATES

Today's Highlight