Tuesday, 21 September 2021

ਪੰਜਾਬ ਸਰਕਾਰ ਵੱਲੋਂ ਪੁਲਿਸ ਕਮਿਸ਼ਨਰਾਂ ਦੇ ਤਬਾਦਲੇ, ਪੜ੍ਹੋ

 

ਵਧੀਕ ਮੁੱਖ ਸਕੱਤਰ ਵੱਲੋਂ ਦਫ਼ਤਰਾਂ ਦੀ ਅਚਨਚੇਤ ਚੈਕਿੰਗ, ਕਰਮਚਾਰੀ ਗੈਰਹਾਜ਼ਰ/ਲੇਟ ਪਾਏ ਗਏ

 ਵਧੀਕ ਮੁੱਖ ਸਕੱਤਰ ਕਿਰਤ ਵੱਲੋਂ ਦਫ਼ਤਰਾਂ ਦੀ ਅਚਨਚੇਤ ਚੈਕਿੰਗਚੰਡੀਗੜ, 21 ਸਤੰਬਰ


ਮੁੱਖ ਮੰਤਰੀ ਪੰਜਾਬ ਸ. ਚਰਨਜੀਤ ਸਿੰਘ ਚੰਨੀ ਦੇ ਨਿਰਦੇਸ਼ਾਂ ‘ਤੇ ਵਧੀਕ ਮੁੱਖ ਸਕੱਤਰ (ਕਿਰਤ) ਸ੍ਰੀ ਵਿਜੈ ਕੁਮਾਰ ਜੰਜੂਆ ਨੇ ਅੱਜ ਲੇਬਰ ਕਮਿਸ਼ਨਰ-ਕਮ-ਡਾਇਰੈਕਟਰ ਫੈਕਟਰੀਜ ਪੰਜਾਬ ਦੇ ਦਫ਼ਤਰ ਅਤੇ ਕਿਰਤ ਵਿਭਾਗ ਅਧੀਨ ਕੰਮ ਕਰ ਰਹੇ ਬੋਰਡਾਂ ਦੀ ਅਚਨਚੇਤ ਚੈਕਿੰਗ ਕੀਤੀ।


ਵੇਰਵੇ ਦਿੰਦਿਆਂ ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਉਪਰੋਕਤ ਚੈਕਿੰਗ ਦੌਰਾਨ ਸਬੰਧਤ ਦਫ਼ਤਰਾਂ/ਬੋਰਡਾਂ ਦੇ ਕੁਝ ਕਰਮਚਾਰੀ ਗੈਰਹਾਜ਼ਰ/ਲੇਟ ਪਾਏ ਗਏ। ਇਸ ਦਾ ਗੰਭੀਰ ਨੋਟਿਸ ਲੈਂਦਿਆਂ, ਵਧੀਕ ਮੁੱਖ ਸਕੱਤਰ ਕਿਰਤ ਸ੍ਰੀ ਵਿਜੈ ਕੁਮਾਰ ਜੰਜੂਆ ਨੇ ਅਧਿਕਾਰੀਆਂ ਨੂੰ ਮੌਖਿਕ ਨਿਰਦੇਸ਼ ਜਾਰੀ ਕੀਤੇ ਕਿ ਉਹ ਦਫ਼ਤਰ ਵਿੱਚ ਸਮੇਂ ਦੀ ਪਾਬੰਦੀ ਯਕੀਨੀ ਬਣਾਉਣ ਅਤੇ ਸਾਰੇ ਗੈਰਹਾਾਰ ਕਰਮਚਾਰੀਆਂ ਤੋਂ ਸਪੱਸ਼ਟੀਕਰਨ ਦੀ ਮੰਗ ਕਰਨ। ਸਬੰਧਤ ਅਧਿਕਾਰੀਆਂ ਨੂੰ ਭਵਿੱਖ ਵਿੱਚ ਸਮੇਂ ਸਿਰ ਦਫ਼ਤਰ ਹਾਜ਼ਰ ਹੋਣ ਦੇ ਨਿਰਦੇਸ਼ ਵੀ ਦਿੱਤੇ ਗਏ।   

SBI CLERK RECRUITMENT RESULT OUT ,SEE HERE

 ਸਟੇਟ ਬੈਂਕ ਆਫ ਇੰਡੀਆ ਵੱਲੋਂ ਕਲਰਕ ਭਰਤੀ ਦਾ ਨਤੀਜਾ ਘੋਸ਼ਿਤ ਕਰ ਦਿੱਤਾ ਗਿਆ ਹੈ ਨਤੀਜਾ ਦੇਖਣ ਲਈ ਸਟੇਟ ਬੈਂਕ ਆਫ ਇੰਡੀਆ ਦੀ ਵੈਬ ਸਾਈਟ ਤੇ ਜਾ ਕੇ ਦੇਖਿਆ ਜਾ ਸਕਦਾ ਹੈ 


ਜਾਂ ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰੋ।

http://sbi.co.in/web/career ਸਿੱਖਿਆ ਬੋਰਡ ਨੇ ਸੈਸ਼ਨ 2021- 22 ਲਈ 10ਵੀਂ ਤੇ 12ਵੀਂ ਸ਼੍ਰੇਣੀਆਂ 'ਚ ਲੇਟ ਫੀਸ ਨਾਲ ਦਾਖ਼ਲਾ ਲੈਣ ਲਈ ਸ਼ਡਿਊਲ ਕੀਤਾ ਜਾਰੀ ,

 


ਐੱਸ.ਏ.ਐੱਸ.ਨਗਰ, 21 ਸਤੰਬਰ :- ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਓਪਨ ਸਕੂਲ ਪ੍ਰਣਾਲੀ ਅਧੀਨ ਸੈਸ਼ਨ 2021-22 ਲਈ ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀਆਂ ਵਿੱਚ ਲੇਟ ਫ਼ੀਸ ਨਾਲ ਦਾਖਲਾ ਲੈਣ ਲਈ ਸ਼ਡਿਊਲ ਜਾਰੀ ਕੀਤਾ ਗਿਆ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਪੰਜਾਬ ਸਕੂਲ ਸਿੱਖਿਆ ਬੋਰਡ ਓਪਨ ਸਕੂਲ ਪ੍ਰਣਾਲੀ ਅਧੀਨ ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀਆਂ ਵਿੱਚ ਬਿਨਾਂ ਕਿਸੇ ਲੇਟ ਫ਼ੀਸ ਦੇ ਦਾਖਲਾ ਲੈਣ ਦੀ ਆਖਰੀ ਮਿਤੀ 21 ਸਤੰਬਰ ਨਿਰਧਾਰਤ ਸੀ। ਆਖਰੀ ਮਿਤੀ ਤੋਂ ਬਾਅਦ ਓਪਨ ਸਕੂਲ ਪ੍ਰਣਾਲੀ ਅਧੀਨ ਦਾਖਲਾ ਲੈਣ ਦੇ ਇੱਛੁਕ ਵਿਦਿਆਰਥੀ ਨਿਰਧਾਰਤ ਦਾਖਲਾ ਫ਼ੀਸ ਤੋਂ ਇਲਾਵਾ 1000 ਰੁਪਏ ਲੇਟ ਫ਼ੀਸ ਨਾਲ 6 ਅਕਤੂਬਰ 2021 ਤੱਕ, 2000 ਰੁਪਏ ਲੇਟ ਫ਼ੀਸ ਨਾਲ 21 ਅਕਤੂਬਰ 2021 ਤੱਕ, 3000 ਰੁਪਏ ਲੇਟ ਫ਼ੀਸ ਨਾਲ 6 ਨਵੰਬਰ 2021 ਤੱਕ, 4000 ਰੁਪਏ ਲੇਟ ਫ਼ੀਸ ਨਾਲ 20 ਨਵੰਬਰ 2021 ਤੱਕ, 5000 ਰੁਪਏ ਲੇਟ ਫ਼ੀਸ ਨਾਲ 7 ਦਸੰਬਰ 2021 ਤੱਕ, 6000 ਰੁਪਏ ਲੇਟ ਫ਼ੀਸ ਨਾਲ 21 ਦਸੰਬਰ 2021 ਤੱਕ, 7000 ਲੇਟ ਫ਼ੀਸ ਨਾਲ 5 ਜਨਵਰੀ 2022 ਤੱਕ, 8000 ਰੁਪਏ ਲੇਟ ਫ਼ੀਸ ਨਾਲ 20 ਜਨਵਰੀ 2022 ਤੱਕ ਅਤੇ 9000 ਰੁਪਏ ਲੇਟ ਫ਼ੀਸ ਨਾਲ 5 ਫ਼ਰਵਰੀ 2022 ਤੱਕ ਆਪਣੀ ਦਾਖਲਾ ਫ਼ੀਸ ਭਰ ਸਕਣਗੇ।


ਸ਼ਡਿਊਲ ਸਬੰਧੀ ਮੁਕੰਮਲ ਜਾਣਕਾਰੀ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬ-ਸਾਈਟ www.pseb.ac.in ਵੇਖ ਸਕਦੀ ਹੈ।

ਸਕੱਤਰ ਭਜਾਓ ਸਿੱਖਿਆ ਬਚਾਓ ਦੇ ਨਾਅਰਿਆਂ ਨਾਲ ਸਿੱਖਿਆ ਸਕੱਤਰ ਦਾ ਫੂਕਿਆ ਪੁਤਲਾ

 *ਸਕੱਤਰ ਭਜਾਓ ਸਿੱਖਿਆ ਬਚਾਓ ਦੇ ਨਾਅਰਿਆਂ ਨਾਲ ਸਿੱਖਿਆ ਸਕੱਤਰ ਦਾ ਫੂਕਿਆ ਪੁਤਲਾ*  *ਅਧਿਆਪਕ ਵਿਰੋਧੀ ਫ਼ੈਸਲਿਆਂ ਅਤੇ ਵਿੱਤੀ ਬੇਨਿਯਮੀਆਂ ਦੀ ਉੱਚ ਪੱਧਰੀ ਜਾਂਚ ਕਰੇ ਨਵੀਂ ਸਰਕਾਰ - ਦੌੜਕਾ*

       ਨਵਾਂ ਸ਼ਹਿਰ 21 ਸਤੰਬਰ  (     ) ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਫੈਸਲੇ ਅਨੁਸਾਰ ਸਿਖਿਆ ਸਕੱਤਰ ਵੱਲੋਂ ਜ਼ਿਲ੍ਹਿਆਂ ਦੀ ਵਿਜਟ ਕਰਨ ਦੇ ਅੇੈਲਾਨੇ ਸ਼ਡਿਊਲ ਵਾਲੇ ਜ਼ਿਲ੍ਹਿਆਂ ਵਿੱਚ ਸਕੱਤਰ ਭਜਾਓ ਸਿੱਖਿਆ ਬਚਾਓ ਦੇ ਨਾਅਰੇ ਅਧੀਨ ਸਿੱਖਿਆ ਸਕੱਤਰ ਦੇ ਪੁਤਲੇ ਫੂਕਣ ਦੀ ਕੜੀ ਵਜੋਂ ਅੱਜ ਡਿਪਟੀ ਕਮਿਸ਼ਨਰ ਨਵਾਂਸ਼ਹਿਰ ਦੇ ਦਫ਼ਤਰ ਸਾਹਮਣੇ ਜ਼ਿਲ੍ਹੇ ਦੇ ਅਧਿਆਪਕਾਂ ਵੱਲੋਂ ਸਿੱਖਿਆ ਸਕੱਤਰ ਦਾ ਪੁਤਲਾ ਫੂਕਿਆ ਗਿਆ।  ਇਸ ਸਮੇਂ ਅਧਿਆਪਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕੁਲਦੀਪ ਸਿੰਘ ਦੌੜਕਾ, ਮੁਕੇਸ਼ ਕੁਮਾਰ, ਮੁਲਖਰਾਜ ਸ਼ਰਮਾ, ਬਿਕਰਮਜੀਤ ਸਿੰਘ, ਜਸਵਿੰਦਰ ਔਜਲਾ, ਦੇਸ ਰਾਜ ਬੱਜੋਂ ਨੇ ਕਿਹਾ ਕਿ ਨਵੀਂ ਸਰਕਾਰ ਸਿੱਖਿਆ ਸਕੱਤਰ ਦੇ ਅਧਿਆਪਕ ਵਿਰੋਧੀ ਫ਼ੈਸਲਿਆਂ ਅਤੇ ਵਿੱਤੀ ਬੇਨਿਯਮੀਆਂ ਦੀ ਉੱਚ ਪੱਧਰੀ ਜਾਂਚ ਕਰੇ ਜੋ ਕੇਂਦਰ ਸਰਕਾਰ ਵਲੋਂ ਦੇਸ਼ ਦੇ ਸੰਘੀ ਢਾਂਚੇ ਨੂੰ ਖਤਮ ਕਰਨ ਲਈ ਖੇਤੀ ਕਾਨੂੰਨਾਂ ਵਾਂਗ ਹੀ ਰਾਸ਼ਟਰੀ ਸਿੱਖਿਆ ਨੀਤੀ 2020 ਜਾਰੀ ਕਰਨ ਤੇ ਸਿੱਖਿਆ ਸਕੱਤਰ ਤੇਜ਼ੀ ਨਾਲ ਲਾਗੂ ਕਰ ਰਿਹਾ ਹੈ। ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀਆਂ ਪੋਸਟਾਂ ਖਤਮ ਕਰਨ ਵਿੱਚ ਸਿਖਿਆ ਸਕੱਤਰ ਦੀ ਅਹਿਮ ਭੂਮਿਕਾ ਹੈ, ਜ਼ਿਲ੍ਹੇ ਵਿੱਚ ਸੈਂਟਰ ਹੈਡ ਟੀਚਰ ਅਤੇ ਹੈੱਡ ਟੀਚਰ ਦੀਆਂ ਤਰੱਕੀਆਂ ਸਮੇਤ ਹਰ ਵਰਗ ਦੀਆਂ ਤਰੱਕੀਆਂ ਜਾਣ ਬੁੱਝ ਕੇ ਨਾ ਕਰਨ, ਅਧਿਆਪਕਾਂ ਦੇ ਸੰਘਰਸ਼ ਦੌਰਾਨ ਹੋਈਆਂ ਵਿਕਟੇਮਾਈਜੇਸ਼ਨਾਂ ਹੱਲ ਨਾ ਕਰਨ, ਅਧਿਆਪਕਾਂ ਨੂੰ ਆਰਥਿਕ ਨੁਕਸਾਨ ਪਹੁੰਚਾਉਣ ਵਿੱਚ ਸਿਖਿਆ ਸਕੱਤਰ ਦਾ ਅਹਿਮ ਰੋਲ ਹੋਣ, ਝੂਠੀ ਅੰਕੜਿਆਂ ਦੀ ਖੇਡ ਖੇਡ ਕੇ ਪੰਜਾਬ ਨੂੰ ਅੰਕੜਿਆਂ ਵਿੱਚ ਇੱਕ ਨੰਬਰ ਲਿਆਉਣ  ਲਈ ਕੇਵਲ ਇੱਕ ਸਿਆਸੀ ਪਾਰਟੀ ਦਾ ਪ੍ਰਚਾਰ ਕਰਨ, ਵਿਦਿਆਰਥੀਆਂ ਦੀ ਹਾਜ਼ਰੀ 4 ਥਾਵਾਂ ਤੇ ਲਗਾਉਣ ਕਾਰਨ, ਬਦਲੀਆਂ ਅਤੇ ਹੋਰ ਵਿਭਾਗੀ ਮੁਸ਼ਕਿਲਾਂ ਹੱਲ ਕਰਨ ਦੀ ਥਾਂ ਅਧਿਆਪਕਾਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰਨ, ਚਾਰ ਸਾਲ ਅਧਿਆਪਕਾਂ ਦੀਆਂ ਜੇਬਾਂ ਵਿਚੋਂ ਖ਼ਰਚ ਕਰਵਾਉਣ ਲਈ ਮਜਬੂਰ ਕਰਨ ਵਿਰੁੱਧ ਅਤੇ ਅਖੀਰਲੇ ਚੋਣ ਵਰ੍ਹੇ ਦੌਰਾਨ ਗ੍ਰਾਂਟਾਂ ਤੁਰੰਤ ਖਰਚਣ ਲਈ ਦਬਾਅ ਬਣਾਉਣ, ਬਾਰਵੀਂ ਜਮਾਤ ਦੇ ਵਿਦਿਆਰਥੀਆਂ ਕੋਲੋਂ ਸਰਟੀਫਿਕੇਟ ਜਾਰੀ ਕਰਨ ਲਈ ਫੀਸ ਲੈਣ, ਸਿਖਿਆ ਸਕੱਤਰ ਵੱਲੋਂ ਅਧਿਆਪਕ ਜਥੇਬੰਦੀਆਂ ਵਿੱਚ ਪਾੜੋ ਤੇ ਰਾਜ ਕਰੋ ਦੀ ਨੀਤੀ ਲਾਗੂ ਕਰਨ, ਸਿਖਿਆ ਸਕੱਤਰ ਦੇ ਤਾਨਾਸ਼ਾਹੀ ਰਵੱਈਏ ਕਾਰਨ, ਅਧਿਆਪਕਾਂ ਨੂੰ ਸਿਲੇਬਸ ਤੋਂ ਦੂਰ ਕਰਕੇ ਕੇਵਲ ਗੈਰ ਵਿਗਿਆਨਕ ਪ੍ਰੋਜੈਕਟ ਲਾਗੂ ਕਰਕੇ ਵਿਦਿਆ ਦਾ ਬੇੜਾ ਗਰਕ ਕਰਨ, ਹਜ਼ਾਰਾਂ ਅਸਾਮੀਆਂ ਖਾਲੀ ਹੋਣ ਦੇ ਬਾਵਜੂਦ ਹਜ਼ਾਰਾਂ ਅਧਿਆਪਕਾਂ ਨੂੰ ਗੈਰ ਵਿਗਿਆਨਕ ਪ੍ਰੋਜੈਕਟ ਦੇ ਨਾਂ ਤੇ ਸਕੂਲਾਂ ਤੋਂ ਬਾਹਰ ਰੱਖ ਕੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਕਰਨ, ਸਕੂਲ ਲੱਗਣ ਦੇ ਬਾਵਜੂਦ ਆਨਲਾਈਨ ਮੀਟਿੰਗਾਂ, ਆਨਲਾਈਨ ਪੜ੍ਹਾਈ ਕਰਵਾਉਣ ਲਈ ਮਜਬੂਰ ਕਰਨ ਵਿਰੁੱਧ ਸਾਰੇ ਪੰਜਾਬ ਵਿੱਚ   ਸਕੱਤਰ ਭਜਾਓ, ਸਿੱਖਿਆ ਬਚਾਓ ਦੇ ਨਾਅਰੇ ਲਗਾ ਕੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਹਿੱਤਾਂ ਦੀ ਰਾਖੀ ਕਰਨ ਲਈ ਸਿਖਿਆ ਸਕੱਤਰ ਦੇ ਪੁਤਲੇ ਫੂਕ ਐਕਸ਼ਨ ਕੀਤੇ ਜਾ ਰਹੇ ਹਨ।

     ਇਸ ਸਮੇਂ ਗੁਰਦੀਸ਼ ਸਿੰਘ, ਯਸ਼ਪਾਲ, ਅਜੇ ਚਾਹੜ੍ਹ ਮਜਾਰਾ, ਜਸਵੀਰ ਮਾਹੀ, ਰਜਿੰਦਰ ਦੇਹਲ, ਗੁਰਦੀਪ ਕੌਰ, ਸੁਨੀਤਾ ਰਾਣੀ, ਸਰਬਜੀਤ ਕੌਰ, ਕੁਲਵਿੰਦਰ ਕੌਰ, ਰਜਨੀਤ ਸੈਣੀ, ਬਲਵੀਰ ਕੁਮਾਰ, ਗੁਰਨਾਮ ਸਿੰਘ, ਪਵਨ ਕੁਮਾਰ, ਸੋਮਨਾਥ ਸਡ਼ੋਆ, ਦੀਪ ਕੁਮਾਰ, ਸ਼ੰਕਰਦਾਸ, ਸਤਨਾਮ ਸਿੰਘ, ਬਲਵੀਰ ਰੱਕਡ਼, ਜਸਵਿੰਦਰ ਸਿੰਘ ਸੰਧੂ ਆਦਿ ਹਾਜ਼ਰ ਸਨ।

ਹਿਮਾਚਲ : ਕਰੋਨਾ ਵਿਸਫੋਟ ,ਇਕੋ ਸਕੂਲ 'ਚ 40 ਵਿਦਿਆਰਥੀ ਕਰੋਨਾ ਪਾਜ਼ਿਟਿਵ
 ਸ਼ਿਮਲਾ , 21 ਸਤੰਬਰ ;ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਵਿੱਚ ਕੋਰੋਨਾ ਦਾ ਧਮਾਕਾ ਹੋਇਆ ਹੈ। ਇੱਥੇ ਧਰਮਪੁਰ ਮੰਡਲ ਵਿੱਚ, 40 ਬੱਚੇ ਇੱਕੋ ਸਮੇਂ ਕੋਰੋਨਾ ਸੰਕਰਮਿਤ ਪਾਏ ਗਏ ਹਨ। ਇਸ ਤੋਂ ਇਲਾਵਾ ਸਕੂਲ ਦਾ 3 ਸਟਾਫ ਵੀ ਸਕਾਰਾਤਮਕ ਆਇਆ ਹੈ। ਵੱਡੀ ਗਿਣਤੀ ਵਿੱਚ ਕੋਰੋਨਾ ਪਾਜ਼ੇਟਿਵ ਪਾਏ ਜਾਣ ਕਾਰਨ ਸਿਹਤ ਵਿਭਾਗ ਵਿੱਚ ਹੜਕੰੰ ਮਚਿਆ ਹੋਇਆ ਹੈ।


 ਸਕੂਲ ਨੂੰ ਕੰਟੇਨਮੈਂਟ ਜ਼ੋਨ ਐਲਾਨਿਆ ਗਿਆ ਹੈ। ਧਰਮਪੁਰ ਸਬ-ਡਿਵੀਜ਼ਨ ਵਿੱਚ ਡਾ: ਵਿਜੇ ਮੈਮੋਰੀਅਲ ਸੀਨੀਅਰ ਸੈਕੰਡਰੀ ਬੋਰਡਿੰਗ ਸਕੂਲ ਹੈ। ਇੱਥੇ 9 ਵੀਂ ਤੋਂ 12 ਵੀਂ ਜਮਾਤ ਦੇ ਬੱਚੇ ਪੜ੍ਹਦੇ ਹਨ. ਬਹੁਤ ਸਾਰੇ ਬੱਚੇ ਇੱਥੇ ਇਕੱਠੇ ਰਹਿੰਦੇ ਹਨ. ਸ਼ਨੀਵਾਰ ਨੂੰ ਇੱਥੇ 4 ਬੱਚਿਆਂ ਦੀ ਸਿਹਤ ਵਿਗੜ ਗਈ।


 ਉਨ੍ਹਾਂ ਨੂੰ , ਜ਼ੁਕਾਮ ਸਮੇਤ ਕੋਵਿਡ ਦੇ ਹਲਕੇ ਲੱਛਣ ਦਿਖਾਉਣੇ ਸ਼ੁਰੂ ਕਰ ਦਿੱਤੇ. ਜਿਸਦੇ ਬਾਅਦ ਸਕੂਲ ਸਟਾਫ ਉਸਨੂੰ ਸਿਵਲ ਹਸਪਤਾਲ ਧਰਮਪੁਰ ਲੈ ਗਿਆ। ਜਿਥੇ ਟੈਸਟ ਤੋਂ ਬਾਅਦ 40 ਬੱਚੇ ਕੋਰੋਨਾ ਪਾਜ਼ੇਟਿਵ ਪਾਏ ਗਏ।BREAKING NEWS: ਬਦਲੀ ਰੱਦ ਕਰਵਾਉਣ ਵਾਲੇ ਅਧਿਆਪਕਾਂ ਤੇ ਡੀਬਾਰ ਦੀ ਸ਼ਰਤ ਖ਼ਤਮ, ਪੜ੍ਹੋ

 

 ਸਿੱਖਿਆ ਵਿਭਾਗ ਵਲੋਂ ਬਦਲੀ ਰੱਦ ਕਰਵਾਉਣ ਤੇ ਡੀਬਾਰ ਦੀ ਸ਼ਰਤ ਬਾਰੇ ਮੁੜ ਹਮਦਰਦੀ ਨਾਲ ਵਿਚਾਰ ਕਰਦੇ ਹੋਏ ਇਹ ਫੈਸਲਾ ਕੀਤਾ ਗਿਆ ਕਿ ਸਾਲ 2021 ਦੌਰਾਨ ਜਿੰਨਾਂ ਅਧਿਆਪਕਾਂ ਨੇ ਬਦਲੀ ਰੱਦ ਕਰਵਾਈ ਹੈ ਉਹਨਾਂ ਦੇ ਬਦਲੀ ਰੱਦ ਕਰਨ ਦੇ ਹੁਕਮਾਂ ਵਿੱਚ ਬਦਲੀਆਂ ਲਈ ਅਗਲੇ ਤਿੰਨ ਸਾਲਾਂ ਲਈ ਡੀਬਾਰ ਕੀਤੇ ਜਾਣ ਦੀ ਸ਼ਰਤ ਨੂੰ ਹਟਾਇਆ ਜਾਂਦਾ ਹੈ। ਇਹ ਹੁਕਮ  ੍ਡਾਇਰੈਕਟਰ ਸਿੱਖਿਆ ਵਿਭਾਗ (ਸੈ.ਸਿ) ਪੰਜਾਬ ਵਲੋਂ ਜਾਰੀ ਕੀਤੇ ਗਏ ਹਨ।NAS 2021: ਜਿਲ੍ਹਾ ਸਿੱਖਿਆ ਅਫਸਰ ਵਲੋਂ ਕੌਮੀ ਪ੍ਰਾਪਤੀ ਸਰਵੇਖਣ ਸਬੰਧੀ ਮੀਟਿੰਗ

 ਜਿਲ੍ਹਾ ਸਿੱਖਿਆ ਅਫਸਰ ਵਲੋਂ ਕੌਮੀ ਪ੍ਰਾਪਤੀ ਸਰਵੇਖਣ ਸਬੰਧੀ ਮੀਟਿੰਗ ।


ਸ੍ਰੀ ਅਨੰਦਪੁਰ ਸਾਹਿਬ 21 ਸਤੰਬਰ 

ਜਿਲ੍ਹਾ ਸਿੱਖਿਆ ਅਫਸਰ ਰਾਜ ਕੁਮਾਰ ਖੋਸਲਾ ਵਲੋਂ ਕੌਮੀ ਪ੍ਰਾਪਤੀ ਸਰਵੇਖਣ ( NAS 2021 )ਸਬੰਧੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਬਲਾਕ ਨੋਡਲ ਅਫਸਰ ਅਤੇ ਸਕੂਲ ਮੁੱਖੀਆਂ ਨਾਲ ਮੀਟਿੰਗ ਕੀਤੀ ਗਈ। ਖੋਸਲਾ ਨੇ ਕਿਹਾ ਕਿ ਅਧਿਆਪਕਾਂ ਨੂੰ ਕੌਮੀ ਪ੍ਰਾਪਤੀ ਸਰਵੇਖਣ ਸਬੰਧੀ ਜੁੱਟ ਜਾਣ ਦੇ ਦਿਸ਼ਾ ਨਿਰਦੇਸ਼ ਦਿੱਤੇ ਗਏ। ਇਸ ਦੇ ਨਾਲ ਹੀ ਸਕੂਲ ਦੇ ਚੱਲ ਰਹੇ ਵਿਕਾਸ ਕਾਰਜਾਂ ਅਤੇ ਵਿਦਿਆਰਥੀਆਂ ਦੀ ਗਿਣਤੀ ਬਾਰੇ ਵੀ ਜਾਣਕਾਰੀ ਹਾਸਿਲ ਕੀਤੀ ਗਈ। ਇਸ ਮੌਕੇ ਉੱਪ ਜਿਲ੍ਹਾ ਸਿੱਖਿਆ ਅਫਸਰ ਸੁਰਿੰਦਰਪਾਲ ਸਿੰਘ, ਪ੍ਰਿੰਸੀਪਲ ਵਰਿੰਦਰ ਸ਼ਰਮਾ, ਪ੍ਰਿੰ: ਨੀਰਜ ਵਰਮਾ, ਪ੍ਰਿੰ: ਪਰਵਿੰਦਰ ਕੌਰ ਦੁਆ, ਪ੍ਰਿੰ: ਸਰਨਜੀਤ ਸਿੰਘ, ਪ੍ਰਿੰ: ਅਨਿਲ ਜ਼ੋਸੀ, ਪ੍ਰਿੰ: ਰਵਿੰਦਰ ਸਿੰਘ, ਪ੍ਰਿੰ: ਸੁਰਿੰਦਰ ਸਿੰਘ, ਪ੍ਰਿੰ: ਰਕੇਸ ਕੁਮਾਰ ਆਦਿ ਹਾਜਰ ਸਨ।ਮੁੱਖ ਮੰਤਰੀ ਦੇ ਆਦੇਸ਼ਾਂ 'ਤੇ ਫਿਲੌਰ ਵਿਖੇ ਬਾਬਾ ਸਾਹਿਬ ਅੰਬੇਦਕਰ ਦੇ ਬੁੱਤ ਨੂੰ ਤੋੜਨ ਦੀ ਕੋਸ਼ਿਸ਼ ਕਰਨ ਵਾਲਾ ਵਿਅਕਤੀ ਗ੍ਰਿਫਤਾਰ

 ਮੁੱਖ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਦੀਆਂ ਹਦਾਇਤਾਂ ਤੋਂ ਬਾਅਦ ਪੰਜਾਬ ਪੁਲੀਸ ਨੇ ਸੋਮਵਾਰ ਦੀ ਅੱਧੀ ਰਾਤ ਨੂੰ ਜਲੰਧਰ ਜ਼ਿਲ੍ਹੇ ਦੇ ਸ਼ਹਿਰ ਫਿਲੌਰ ਵਿਖੇ ਭਾਰਤ ਰਤਨ ਬਾਬਾ ਸਾਹਿਬ ਡਾ. ਬੀ.ਆਰ ਅੰਬੇਦਕਰ ਦੇ ਬੁੱਤ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਨ ਵਾਲੇ ਇਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ। ਮੁੱਖ ਮੰਤਰੀ ਨੇ ਪੁਲੀਸ ਨੂੰ ਸੂਬੇ ਵਿਚ ਅਮਨ-ਕਾਨੂੰਨ ਦੀ ਵਿਵਸਥਾ ਭੰਗ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਖਿਲਾਫ਼ ਪੂਰੀ ਸਖ਼ਤੀ ਨਾਲ ਪੇਸ਼ ਆਉਣ ਦੇ ਹੁਕਮ ਦਿੱਤੇ ਹਨ। ਹੁਣ ਹਰ ਬੁੱਧਵਾਰ ਨੂੰ ਹੋਵੇਗੀ ਕੈਬਨਿਟ ਮੀਟਿੰਗ
 ਹੁਣ ਹਰ ਬੁੱਧਵਾਰ ਨੂੰ ਹੋਵੇਗੀ ਕੈਬਨਿਟ ਮੀਟਿੰਗ , ਪੰਜਾਬ ਦੇ ਡਿਪਟੀ ਸੀਐਮ  ਸੁਖਜਿੰਦਰ ਸਿੰਘ ਰੰਧਾਵਾ ਨੇ ਟਵੀਟ ਕਰ ਜਾਣਕਾਰੀ ਦਿੱਤੀ ਹੈ ਕਿ ਹੁਣ ਹਰ ਬੁੱਧਵਾਰ ਨੂੰ ਕੈਬਨਿਟ ਦੀ ਮੀਟਿੰਗ ਹੋਇਆ ਕਰੇਗੀ।


ਵੱਡੀ ਖ਼ਬਰ: ਸਿੱਖਿਆ ਵਿਭਾਗ ਸਮੇਤ ਹੋਰ ਵਿਭਾਗਾਂ ਦੇ 9 ਆਈਏਐਸ ਅਧਿਕਾਰੀਆਂ ਦੇ ਤਬਾਦਲੇ

ਵੱਡੀ ਖ਼ਬਰ: ਸਿੱਖਿਆ ਵਿਭਾਗ ਸਮੇਤ ਹੋਰ ਵਿਭਾਗਾਂ ਦੇ 9 ਆਈਏਐਸ ਅਧਿਕਾਰੀਆਂ ਦੇ ਤਬਾਦਲੇ 

ਚੰਡੀਗੜ੍ਹ, 21 ਸਤੰਬਰ, 2021: ਪੰਜਾਬ ਸਰਕਾਰ ਨੇ ਅੱਜ 9 ਆਈ ਏ ਐਸ ਤੇ 2 ਪੀ ਸੀ ਐਸ ਅਫਸਰਾਂ ਦਾ ਤਬਾਦਲਾ ਕਰ ਦਿੱਤਾ। ਜਾਰੀ ਕੀਤੇ ਗਏ ਹੁਕਮਾਂ ਵਿਚ ਕੱਲ੍ਹ ਮੁੱਖ ਮੰਤਰੀ ਦਫਤਰ ਤੋਂ ਤਬਦੀਲ ਕੀਤੇ ਗਏ ਤੇਜਵੀਰ ਸਿੰਘ ਤੇ ਗੁਰਕੀਰਤ ਕ੍ਰਿਪਾਲ ਸਿੰਘ ਦਾ ਨਾਂ ਵੀ ਸ਼ਾਮਲਹੈ।

ਆਈਏਐਸ ਈਸ਼ਾ ਕਾਲੀਆ ਡੀਜੀਐਸਸੀ ( PUNJAB  SCHOOL EDUCATION  BOARD ) ਦਾ ਵੀ ਤਬਾਦਲਾ ਕਰ ਦਿੱਤਾ ਹੈ

ਦਿਵਿਆਂਗਜਨ ਕਰਮਚਾਰੀਆਂ/ਅਧਿਕਾਰੀਆਂ ਦੀਆਂ ਬਦਲੀਆਂ ਹੋਣਗੀਆਂ ਘਰਾਂ ਦੇ ਨੇੜਲੇ ਸਟੇਸ਼ਨਾਂ ਤੇ, ਪੜ੍ਹੋ

 

ਸਮੂਹ ਪ੍ਰਾਇਮਰੀ ਕਾਡਰ ਅਧਿਆਪਕਾਂ ਦਾ ਡਾਟਾ ਈ-ਪੰਜਾਬ ਪੋਰਟਲ ਤੇ ਅਪਲੋਡ ਕੀਤਾ ਜਾਵੇ : DPI

 

ਡਾਇਰੈਕਟਰ ਸਿੱਖਿਆ ਵਿਭਾਗ (ਐ.ਸਿ) ਪੰਜਾਬ, ਵਲੋਂ  ਸਮੂਹ  ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ  ਪ੍ਰਾਇਮਰੀ ਕਾਡਰ  (, ਐਚ ਟੀ ਅਤੇ ਸੀ ਐਚ ਟੀ), ਬੀ ਪੀ ਈ ਓ ਦਾ ਡਾਟਾ ਈ-ਪੰਜਾਬ ਸਕੂਲ ਪੋਰਟਲ ਤੇ ਅਪਲੋਡ ਕਰਨ ਲਈ ਪੱਤਰ ਜਾਰੀ ਕੀਤਾ ਹੈ। 

ਐਲੀਮੈਂਟਰੀ ਸਿੱਖਿਆ ਵਿਭਾਗ ਅਧੀਨ ਕੰਮ ਕਰ ਰਹੇ ਸਮੂਹ ਅਧਿਆਪਕਾਂ ਅਤੇ ਸਮੂਹ ਬੀ ਪੀ ਈ ਓ ਦਾ ਡਾਟਾ ਈ-ਪੰਜਾਬ ਪੋਰਟਲ ਤੇ ਮਿਤੀ 22-09-2021 ਤੱਕ ਅਪਡੇਟ ਕਰਵਾਇਆ ਜਾਵੇ ਅਤੇ ਇਹ ਡਾਟਾ ਸਬੰਧਤ ਡੀ ਡੀ ਓ ਵੱਲੋਂ ਮਿਤੀ 23-03-2021 ਤਕ ਵੈਰੀਫਾਈ ਕੀਤਾ ਜਾਵੇ।ਸਿੱਖਿਆ ਸਕੱਤਰ ਬਦਲਣ ਦੇ ਚਰਚੇ, ਸੋਸ਼ਲ ਮੀਡੀਆ ਵਾਇਰਲ ਮੈਸਜ ਨਾਲਲ ਭਰਿਆ

 

ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੇ ਬਦਲੇ ਜਾਣ ਦੀ ਖ਼ਬਰ ਵਾਇਰਲ ਹੋ ਰਹੀ ਹੈ।


ਅੱਜ ਸਵੇਰ ਤੋਂ ਹੀ ਇਕ ਸੋਸ਼ਲ ਮੀਡੀਆ ‘ਤੇ ਬਹੁਤ ਪੱਤਰ ਵਾਇਰਲ ਹੋ ਰਿਹਾ ਹੈ, ਜਿਸ ਵਿਚ ਇਹ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦਾ ਤਬਾਦਲਾ ਹੋ ਸਕਦਾ ਹੈ ਅਤੇ ਨਵਾਂ ਸਿੱਖਿਆ ਸਕੱਤਰ ਲਗਾਇਆ ਜਾ ਸਕਦਾ ਹੈ।


ਵਾਇਰਲ ਮੈਸੇਜ ਵਿਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਆਈਏਐਸ ਵੇਨੂ ਗੋਪਾਲ  ਨੂੰ ਸਿੱਖਿਆ ਸਕੱਤਰ ਲਗਾਇਆ ਜਾ ਸਕਦਾ ਹੈ, ਦੁਪਹਿਰ ਤੱਕ ਇਸ ਦਾ ਫ਼ੈਸਲਾ ਹੋ ਜਾਵੇਗਾ।


 ਵੈਸੇ ਤਾਂ ਅਸੀਂ ਇਸ ਵਾਇਰਲ ਮੈਸੇਜ ਦੀ ਪੁਸ਼ਟੀ ਨਹੀਂ ਕਰਦੇ, ਪਰ ਕਿਹਾ ਜ਼ਰੂਰ ਜਾ ਸਕਦਾ ਹੈ ਕਿ ਮੁੱਖ ਮੰਤਰੀ ਜਿਸ ਤਰੀਕੇ ਨਾਲ ਹੋਰਨਾਂ ਵਿਭਾਗਾਂ ਦੇ ਅਫ਼ਸਰਾਂ ਦੇ ਤਬਾਦਲੇ ਕਰ ਰਹੇ ਹਨ, ਉਸੇ ਤਰ੍ਹਾਂ ਲੱਗਦਾ ਹੈ ਕਿ ਸਿੱਖਿਆ ਸਕੱਤਰ ਦਾ ਵੀ ਤਬਾਦਲਾ ਹੋ ਸਕਦਾ ਹੈ।


ਇਹ ਮੈਸਜ ਤੇਜ਼ੀ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ, ਪਰ ਹਾਲੇ ਤੱਕ ਇਸ ਦੀ ਪੁਸ਼ਟੀ ਨਹੀਂ ਹੋਈ। ਆਫਿਸਿਅਲ ਨੋਟੀਫਿਕੇਸ਼ਨ ਤੋਂ ਬਾਅਦ ਹੀ   ਪਤਾ ਚੱਲ ਜਾਵੇਗਾ ਕਿ ਕੀ ਸਿੱਖਿਆ ਸਕੱਤਰ ਦਾ ਤਬਾਦਲਾ ਹੋਵੇਗਾ ਜਾਂ ਫਿਰ ਨਹੀਂ। 


 ਸਿੱਖਿਆ ਸਕੱਤਰ ਇਸ ਵੇਲੇ ਪੰਜਾਬ ਦੇ ਅਣਗਿਣਤ ਸਕੂਲਾਂ ਦੇ ਦੌਰੇ ਕਰ ਚੁੱਕੇ ਹਨ ਅਤੇ ਹੁਣ ਵੀ ਦੌਰੇ ਕਰ ਰਹੇ ਹਨ। ਸਿਤੰਬਰ ਅਤੇ ਅਕਤੂਬਰ ਮਹੀਨੇ ਦੀ ਵਿਜਿਟ ਦਾ ਸ਼ਡਿਊਲ ਵੀ ਜਾਰੀ ਕੀਤਾ ਹੈ, ਇਹਨਾਂ ਦੌਰਿਆਂ  ਲਈ  ਸਿੱਖਿਆ ਸਕੱਤਰ ਨੂੰ ਪੁਲਿਸ ਸੁਰਖਿਆ ਮਿਲੀ ਹੈ।

ਇਹ ਦੌਰੇ ਨੈਸ਼ਨਲ ਅਚੀਵਮੈਂਟ ਸਰਵੇ ਨੂੰ ਲੈ ਕੇ ਕੀਤੇ ਜਾ ਰਹੇ ਹਨ, ਉਥੇ ਦੂਜੇ ਪਾਸੇ ਸਿੱਖਿਆ ਸਕੱਤਰ ਦਾ ਵੱਖ ਵੱਖ ਸਕੂਲਾਂ ਵਿੱਚ ਪੁੱਜਣ ਤੇ ਅਧਿਆਪਕ ਜੱਥੇਬੰਦੀਆਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਸਿੱਖਿਆ ਸਕੱਤਰ ਨੂੰ ਹਟਾਉਣ ਦੀ ਮੰਗ ਕੀਤੀ ਜਾ ਰਹੀ ਹੈ।


ਫਿਜਿ਼ਕਸ ਦੇ ਪੇਪਰ ਵਿੱਚ ਗਿਣਤੀ ਭੁਲ ਗਿਆ ਸਿੱਖਿਆ ਵਿਭਾਗ!

 

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਡੇਟ ਸੀਟ ਅਨੁਸਾਰ ਅੱਜ 12 ਵੀ ਜਮਾਤ ਦਾ ਭੌਤਿਕ ਵਿਗਿਆਨ ਵਿਸ਼ੇ ਦਾ ਪੇਪਰ ਸੀ। ਜਿਵੇਂ ਹੀ ਵਿਦਿਆਰਥੀਆਂ ਨੂੰ ਪੇਪਰ ਵੰਡੇ ਗਏ ਤਾਂ ਪਤਾ ਲਗਾ ਕਿ ਪ੍ਸ਼ਨ ਨੰਬਰ 11 ਤੋਂ ਬਾਅਦ 13 ਲਿਖਿਆ ਸੀ। ਵਿਦਿਆਰਥੀਆਂ ਨੇ ਦੱਸਿਆ ਕਿ 12 ਵੀਂਂ ਜਮਾਤ ਦੇ ਫਿਜਿਕਸ ਦੇ ਪੇਪਰ ਵਿੱਚ   ਪ੍ਸ਼ਨ ਨੰਬਰ 12 ਗਾਇਬ ਸੀ।
ਇਹੀ ਨਹੀਂ ਪ੍ਸ਼ਨ ਨੰਬਰ 23 ਤੌਂ ਬਾਅਦ ਪ੍ਸ਼ਨ ਨੰਬਰ 24 ਅਤੇ ਪ੍ਸ਼ਨ ਨੰਬਰ 24 ਤੋਂ ਬਾਅਦ ਫਿਰ 24 ਨੰਬਰ ਪ੍ਰਸ਼ਨ ਲਿਖਿਆ ਸੀ ‌।


2364 ਈਟੀਟੀ ਅਧਿਆਪਕਾਂ ਦੀ ਭਰਤੀ ਰੱਦ ਕਰਨ ਸਬੰਧੀ ਪੱਤਰ ਜਾਅਲੀ

 2364 ਈਟੀਟੀ ਅਧਿਆਪਕਾਂ ਦੀ ਭਰਤੀ ਰੱਦ ਕਰਨ ਸਬੰਧੀ ਪੱਤਰ  ਜਾਅਲੀ ਹੈ। ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ‌ ਇਸ ਪੱਤਰ ਵਿੱਚ ਲਿਖਿਆ ਹੈ:

"2364 ਈ.ਟੀ.ਟੀ. ਕਾਡਰ (ਬਾਰਡਰ ਏਰੀਆ) ਅਧਿਆਪਕਾਂ ਦੀ ਅਸਾਮੀਆਂ ਨੂੰ ਭਰਨ ਦਾ ਵਿਗਿਆਪਨ ਦਿੱਤਾ ਗਿਆ ਸੀ । ਹੁਣ ਡਾਇਰੈਕਟਰ ਸਿੱਖਿਆ ਵਿਭਾਗ (ਐ.ਸਿ.) , ਐਸ.ਏ.ਐਸ. ਨਗਰ ਪੰਜਾਬ ਦੇ ਮੀਮੋ ਨੰ: 05/2-2021 ਭਡ(22021323818 ਅਨੁਸਾਰ 2364 ਈ.ਟੀ.ਟੀ. ਅਧਿਆਪਕਾਂ ਦੀ ਭਰਤੀ ਵਾਪਸ ਲੈ ਲਈ ਗਈ ਹੈ | ਸੋ ਉਕਤ ਭਰਤੀ ਸਬੰਧੀ ਦਿੱਤਾ ਗਿਆ ਵਿਗਿਆਪਨ ਰੱਦ ਕੀਤਾ ਜਾਂਦਾ ਹੈ ।"

ਸਿੱਖਿਆ ਵਿਭਾਗ ਭਰਤੀ ਬੋਰਡ ਦੀ ਵੈਬਸਾਈਟ ਤੇ ਇਸ ਤਰ੍ਹਾਂ ਦਾ ਕੋਈ ਵੀ ਪੱਤਰ ਜਾਰੀ ਨਹੀਂ ਕੀਤਾ ਹੈ।  


ਨਗਰ ਕੌਂਸਲ, ਬਸੀ ਪਠਾਣਾਂ ਵਿਖੇ ਸਫ਼ਾਈ ਸੇਵਕਾਂ ਦੀਆਂ ਅਸਾਮੀਆਂ ਦੀ ਭਰਤੀ ਲਈ ਅਰਜ਼ੀਆਂ ਮੰਗੀਆਂ

ਸਥਾਨਕ ਸਰਕਾਰ ਵਿਭਾਗ ਸਫ਼ਾਈ ਸੇਵਕਾਂ ਦੀਆਂ ਅਸਾਮੀਆਂ ਲਈ ਭਰਤੀ ਸਬੰਧੀ ਸੂਚਨਾ ਸਥਾਨਕ ਸਰਕਾਰ, ਪੰਜਾਬ ਚੰਡੀਗੜ੍ਹ ਦੇ ਵਿਭਾਗ ਵਿਚ ਨਗਰ ਕੌਂਸਲ, ਬਸੀ ਪਠਾਣਾਂ ਦੁਆਰ ਹੇਠ ਲਿਖੀਆਂ ਅਸਾਮੀਆਂ ਲਈ ਬਿਨੇਪੱਤਰਾਂ ਦੀ ਮੰਗ ਕੀਤੀ ਜਾਂਦੀ ਹੈ: 

 ਅਸਾਮੀ ਦਾ ਨਾਂ: ਸਫ਼ਾਈ ਸੇਵਕ
 ਖਾਲੀ ਅਸਾਮੀਆਂ  ਦੀ ਗਿਣਤੀ : ਸਫ਼ਾਈ ਸੇਵਕ 30


ਮਿਹਨਤਾਨਾਾ (ਰੁ. ਵਿਚ) :   ਡਿਪਟੀ ਕਮਿਸ਼ਨਰ ਵੱਲੋਂ ਸਮੇਂ-ਸਮੇਂ ਨਿਰਧਾਰਿਤ ਲੇਬਰ ਰੇਟਾਂ ਤੇ ਠੇਕਾ ਆਧਾਰ 'ਤੇ ਅਦਾਇਗੀ। |ਅੰਤਿਮ ਮਿਤੀ ਅਤੇ ਸਮਾਂ (06.10 2021 ਨੂੰ ਸ਼ਾਮ 5.00 ਵਜੇ ਤੱਕ। ਵਿਸਥਾਰਤ ਵੇਰਵਿਆਂ ਲਈ ਲਾਗਆਨ ਕਰੋ: http://lgpunjab.gov.in |ਭਰਤੀ ਸਰਕਾਰ ਦੀਆਂ ਰਾਖਵਾਂਕਰਨ ਸਬੰਧੀ ਹਦਾਇਤਾਂ (ਸਟਰ) ਅਨੁਸਾਰ ਹੋਵੇਗੀ।
HT AND CHT RECRUITMENT PUNJAB: ਆਨਲਾਈਨ ਅਪਲਾਈ ਕਰਨ ਲਈ ਸਮੇਂ 'ਚ ਕੀਤਾ ਵਾਧਾ

 

ਘਰ ਘਰ ਰੋਜ਼ਗਾਰ ਯੋਜਨਾ ਤਹਿਤ ਸਕੂਲ ਸਿੱਖਿਆ ਵਿਭਾਗ ਅਧੀਨ 35 ਸੈਂਟਰ ਹੈਡ ਟੀਚਰ ਅਤੇ 55 ਹੈੱਡ ਟੀਚਰ ਦੀਆਂ ਬੈਕਲਾਗ ਦੀਆਂ ਅਸਾਮੀਆਂ ਭਰਨ ਲਈ ਯੋਗ ਉਮੀਦਵਾਰਾਂ ਪਾਸੋਂ ਵਿਭਾਗ ਦੀ ਵੈਬਸਾਈਟ www.educationrecruitmentboard.com ਤੇ ਆਨਲਾਈਨ ਦਰਖਾਸਤਾਂ ਦੀ ਮੰਗ ਮਿਤੀ 09.09.2021 ਤੱਕ ਕੀਤੀ ਗਈ ਸੀ। ਹੁਣ ਉਕਤ ਭਰਤੀ ਵਿਚ ਅਪਲਾਈ ਕਰਨ ਦੀ ਮਿਤੀ ਵਿਚ 23.09.2021 ਤੱਕ ਦਾ ਵਾਧਾ ਕੀਤਾ ਜਾਂਦਾ ਹੈ। ਬਾਕੀ ਦੀ ਸ਼ਰਤਾਂ ਅਤੇ ਬਾਨਾਂ (Term & Conditions) ਪਹਿਲਾਂ ਦਿੱਤ। ਵਿਗਿਆਪਨ ਅਨੁਸਾਰ ਹੀ ਹੋਣਗੀਆਂ।

3704 ਮਾਸਟਰ ਕਾਡਰ ਪੋਸਟਾਂ ਦੀ ਭਰਤੀ ਗੈਰਹਾਜ਼ਰ ਉਮੀਦਵਾਰਾਂ ਨੂੰ ਸਕਰੂਟਨੀ ਲਈ ਸੱਦਾ

 

ਸਿੱਖਿਆ ਭਰਤੀ ਡਾਇਰੈਕਟੋਰੇਟ, ਪੰਜਾਬ ਵੱਲੋਂ ਮਿਤੀ 28-02-2020/25-10-2020 ਨੂੰ 3704 ਮਾਸਟਰ ਕਾਡਰ ਪੋਸਟਾਂ ਦੀ ਭਰਤੀ ਸਬੰਧੀ ਵਿਗਿਆਪਨ ਦਿੱਤਾ ਗਿਆ ਸੀ। ਇਹਨਾਂ ਅਸਾਮੀਆਂ ਵਿੱਚ ਮੈਥ ਵਿਸ਼ੇ ਲਈ ਕੇਵਲ SC(R&O) ਕੈਟਾਗਰੀ ਦੇ ਉਮੀਦਵਾਰ ਜਿਹਨਾਂ ਦੇ ਮੈਰਿਟ ਅੰਕ 76 ਤੋਂ 74 ਹਨ ਅਤੇ ਸਾਇੰਸ ਵਿਸ਼ੇ ਲਈ ਕੇਵਲ SC(R&O) ਕੈਟਾਗਰੀ ਦੇ ਉਮੀਦਵਾਰ ਜਿਹਨਾਂ ਦੇ ਮੈਰਿਟ ਅੰਕ 63 ਤੋਂ 62 ਹਨ, ਨੂੰ ਮਿਤੀ 20-9-2021 ਨੂੰ ਆਪਣੇ ਅਸਲ ਦਸਤਾਵੇਜਾਂ ਦੀ ਸਕਰੂਟਨੀ ਲਈ ਸੱਦਾ ਦਿੱਤਾ ਗਿਆ ਸੀ। ਕੇਵਲ ਇਨ੍ਹਾਂ ਉਮੀਦਵਾਰਾਂ ਵਿੱਚੋਂ ਗੈਰ ਹਾਜ਼ਰ ਰਹੇ ਉਮੀਦਵਾਰਾਂ ਨੂੰ ਦਫ਼ਤਰ ਡਾਇਰੈਕਟਰ ਸਿੱਖਿਆ ਭਰਤੀ ਡਾਇਰੈਕਟੋਰੇਟ ਪੰਜਾਬ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਮਾਈਕਰੋਸਾਫ਼ਟ ਬਿਲਡਿੰਗ ਫੇਜ਼-3 ਬੀ-1, ਐਸ.ਏ.ਐਸ ਨਗਰ (ਮੋਹਾਲੀ) ਵਿਖੇ ਮਿਤੀ 21-09-2021 ਨੂੰ ਸਵੇਰੇ 9.00 ਵਜੇ ਤੋਂ 3.00 ਵਜੇ ਤੱਕ ਸੱਦਾ ਦਿੱਤਾ ਜਾਂਦਾ ਹੈ। ਇਹਨਾਂ ਉਮੀਦਵਾਰਾਂ ਤੋਂ ਇਲਾਵਾ ਹੋਰ ਕਿਸੇ ਉਮੀਦਵਾਰ ਨੂੰ ਅਟੈਂਡ ਨਹੀਂ ਕੀਤਾ ਜਾਵੇਗਾ। ਬਾਕੀ ਸ਼ਰਤਾਂ ਅਤੇ ਬਾਣਾਂ ਵਿਭਾਗ ਦੀ ਵੈਬਸਾਈਟ www.educationrecruitmentboard.com ਤੇ ਦਰਸਾਏ ਅਨੁਸਾਰ ਪਹਿਲਾਂ ਵਾਂਗ ਹੀ ਰਹਿਣਗੀਆਂ।ETT RECRUITMENT PUNJAB: ਈਟੀਟੀ ਅਧਿਆਪਕਾਂ ਦੀ ਭਰਤੀ ਲਈ ਲਿਖਤੀ ਪ੍ਰੀਖਿਆ ਦੇ ਸ਼ਡਿਊਲ ਵਿੱਚ ਤਬਦੀਲੀ ਨਵਾਂ ਸ਼ਡਿਊਲ ਜਾਰੀ, ਪੜ੍ਹੋ

 

"ਘਰ ਘਰ ਰੋਜ਼ਗਾਰ ਯੋਜਨਾ ਤਹਿਤ ਸਕੂਲ ਸਿੱਖਿਆ ਵਿਭਾਗ ਅਧੀਨ 6635 ਈ.ਟੀ.ਟੀ ਕਾਡਰ (ਡਿਸਐਡਵਾਂਟੇਜ ਏਰੀਏ) ਅਤੇ ਜੇਲ ਵਿਭਾਗ ਵਿੱਚ ਈ.ਟੀ.ਟੀ. ਕਾਡਰ ਦੀਆਂ 22 ਅਸਾਮੀਆਂ ਸਬੰਧੀ ਮੀਮੋ ਨੰ: 05/2-2021 ( 2 )/2021309855 ਮਿਤੀ 08-09-2021 ਰਾਹੀਂ ਉਕਤ ਭਰਤੀਆਂ ਸਬੰਧੀ ਲਿਖਤੀ ਟੈਸਟ ਮਿਤੀ 03-10-2021 ਨੂੰ ਰੱਖਿਆ ਗਿਆ ਸੀ ਅਤੇ ਮਿਤੀ: 03-10-2021 ਨੂੰ ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ ਉਦਯੋਗ ਅਤੇ ਕਾਮਰਸ ਵਿਭਾਗ, ਪੰਜਾਬ, ਆਬਕਾਰੀ ਦੇ ਕਰ ਕਮਿਸ਼ਨਰ, ਪੰਜਾਬ ਪਟਿਆਲਾ ਅਤੇ ਜੂਨੀਅਰ ਡਰਾਫਟਸਮੈਂਨ ਦੀਆਂ ਅਸਾਮੀਆਂ ਸਬੰਧੀ ਟੈਸਟ ਵੀ ਲਿਆ ਜਾਣਾ ਹੈ। 

ਇਸ ਲਈ ਉਕਤ ਸਥਿਤੀ ਨੂੰ ਮੁੱਖ ਰੱਖਦਿਆਂ ਹੁਣ 6635 ਈ.ਟੀ.ਟੀ.ਕਾਡਰ (ਡਿਸਐਡਵਾਂਟੇਜ ਏਰੀਏ) ਅਤੇ ਜੇਲ੍ਹ ਵਿਭਾਗ ਵਿੱਚ ਈ.ਟੀ.ਟੀ. ਕਾਡਰ ਦੀਆਂ 22 ਅਸਾਮੀਆਂ ਸਬੰਧੀ ਲਿਖਤੀ ਟੈਸਟ ਮਿਤੀ: 17-10-2021 (ਦਿਨ ਐਤਵਾਰ) ਨੂੰ ਰੱਖਿਆ ਜਾਂਦਾ ਹੈ। 

RECENT UPDATES

Today's Highlight