Wednesday, 15 September 2021

BIG BREAKING : ਮੁੱਖ ਮੰਤਰੀ ਵੱਲੋਂ ਸੂਬੇ ਵਿੱਚ ਹਾਈ ਅਲਰਟ ਦੇ ਆਦੇਸ਼


 

ਤੇਲ ਟੈਂਕਰ ਨੂੰ ਆਈ.ਈ.ਡੀ. ਟਿਫਨ ਬੰਬ ਨਾਲ ਉਡਾਉਣ ਦੀ ਕੋਸ਼ਿਸ਼ ਦੇ ਮਾਮਲੇ ਵਿੱਚ 4 ਹੋਰ ਵਿਅਕਤੀਆਂ ਦੀ ਗਿ੍ਰਫਤਾਰੀ ਹੋਣ ਨਾਲ ਮੁੱਖ ਮੰਤਰੀ ਵੱਲੋਂ ਸੂਬੇ ਵਿੱਚ ਹਾਈ ਅਲਰਟ ਦੇ ਆਦੇਸ਼

ਪਿਛਲੇ 40 ਦਿਨਾਂ ਦੌਰਾਨ ਬੇਨਕਾਬ ਕੀਤੇ ਗਏ ਪਾਕਿ ਦੀ ਸਹਿ ਪ੍ਰਾਪਤ ਅੱਤਵਾਦੀ ਗ੍ਰੋਹ ਦਾ ਇਹ ਚੌਥਾ ਮਾਮਲਾ; ਭੀੜ-ਭਾੜ ਵਾਲੇ ਇਲਾਕਿਆਂ ਅਤੇ ਨਾਜੁਕ ਥਾਵਾਂ ’ਤੇ ਵਧਾਈ ਜਾ ਰਹੀ ਹੈ ਸੁਰੱਖਿਆ

ਚੰਡੀਗੜ, 15 ਸਤੰਬਰ, 2021:

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਮਹੀਨੇ ਆਈ.ਈ.ਡੀ. ਟਿਫਿਨ ਬੰਬ ਨਾਲ ਤੇਲ ਟੈਂਕਰ ਨੂੰ ਉਡਾਉਣ ਦੀ ਕੋਸ਼ਿਸ਼ ਵਿੱਚ ਸ਼ਾਮਲ ਆਈ.ਐਸ.ਆਈ. ਦੀ ਸ਼ਹਿ ਪ੍ਰਾਪਤ ਅੱਤਵਾਦੀ ਗ੍ਰੋਹ ਦੇ ਚਾਰ ਹੋਰ ਮੈਂਬਰਾਂ ਦੀ ਗਿ੍ਰਫਤਾਰੀ ਤੋਂ ਬਾਅਦ ਸੂਬੇ ਵਿੱਚ ਹਾਈ ਅਲਰਟ ਦੇ ਆਦੇਸ਼ ਦਿੱਤੇ ਹਨ। ਦੱਸਣਯੋਗ ਹੈ ਕਿ ਪਿਛਲੇ 40 ਦਿਨਾਂ ਦੌਰਾਨ ਪੁਲਿਸ ਵੱਲੋਂ ਸੂਬੇ ਵਿੱਚ ਬੇਨਕਾਬ ਕੀਤੇ ਗਏ ਪਾਕਿਸਤਾਨੀ ਅੱਤਵਾਦੀ ਗ੍ਰੋਹ ਦਾ ਇਹ ਚੌਥਾ ਮਾਮਲਾ ਹੈ।

ਡੀਜੀਪੀ ਦਿਨਕਰ ਗੁਪਤਾ ਨੇ ਅੱਜ ਇੱਥੇ ਦੱਸਿਆ ਕਿ ਇਸ ਮਾਮਲੇ (ਐਫ.ਆਈ.ਆਰ. ਨੰ. 260 ਮਿਤੀ 11.8.2021, ਪੁਲਿਸ ਥਾਣਾ ਅਜਨਾਲਾ) ਵਿੱਚ ਇੱਕ ਪਾਕਿਸਤਾਨੀ ਖੁਫੀਆ ਅਧਿਕਾਰੀ ਸਮੇਤ ਦੋ ਪਾਕਿਸਤਾਨ ਅਧਾਰਤ ਅੱਤਵਾਦੀਆਂ ਦੀ ਪਛਾਣ ਅਤੇ ਨਾਮਜਦ ਕੀਤਾ ਗਿਆ ਹੈ ਜਿਸ ਵਿੱਚ ਇੱਕ ਵਿਅਕਤੀ ਨੂੰ ਪਹਿਲਾਂ ਗਿ੍ਰਫਤਾਰ ਕੀਤਾ ਗਿਆ ਸੀ।

ਅੱਤਵਾਦੀ ਸਮੂਹਾਂ ਵੱਲੋਂ ਸੂਬੇ ਦੀ ਸ਼ਾਂਤੀ ਭੰਗ ਕਰਨ ਦੀਆਂ ਵਧ ਰਹੀਆਂ ਕੋਸ਼ਿਸ਼ਾਂ ਦਾ ਗੰਭੀਰ ਨੋਟਿਸ ਲੈਂਦਿਆਂ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਸ਼ੇਸ਼ ਤੌਰ ’ਤੇ ਸਕੂਲ ਅਤੇ ਵਿੱਦਿਅਕ ਸੰਸਥਾਵਾਂ ਦੇ ਮੁੜ ਖੁੱਲਣ ਦੇ ਨਾਲ-ਨਾਲ ਆਗਾਮੀ ਤਿਉਹਾਰਾਂ ਦੇ ਸੀਜ਼ਨ ਅਤੇ ਵਿਧਾਨ ਸਭਾ ਚੋਣਾਂ ਨੂੰ ਵੇਖਦਿਆਂ ਪੁਲਿਸ ਨੂੰ ਹਾਈ ਅਲਰਟ ’ਤੇ ਰਹਿਣ ਦੇ ਨਿਰਦੇਸ਼ ਦਿੱਤੇ ਹਨ। ਮੁੱਖ ਮੰਤਰੀ ਨੇ ਡੀਜੀਪੀ ਨੂੰ ਖਾਸ ਕਰਕੇ ਭੀੜ ਵਾਲੀਆਂ ਥਾਵਾਂ ਜਿਵੇਂ ਕਿ ਬਾਜਾਰਾਂ ਆਦਿ ਦੇ ਨਾਲ-ਨਾਲ ਸੂਬੇ ਭਰ ਵਿੱਚ ਨਾਜੁਕ ’ਤੇ ਠੋਸ ਸੁਰੱਖਿਆ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਲਈ ਕਿਹਾ ਹੈ।

ਗਿ੍ਰਫਤਾਰੀਆਂ ਦੇ ਵੇਰਵੇ ਦਿੰਦਿਆਂ, ਡੀਜੀਪੀ ਨੇ ਦੱਸਿਆ ਪਾਕਿਸਤਾਨ ਅਧਾਰਤ ਆਈ.ਐਸ.ਵਾਈ.ਐਫ. ਦੇ ਮੁਖੀ ਲਖਬੀਰ ਸਿੰਘ ਅਤੇ ਪਾਕਿਸਤਾਨ ਦੇ ਰਹਿਣ ਵਾਲੇ ਕਾਸਿਮ, ਮੋਗਾ ਜ਼ਿਲੇ ਦੇ ਪੁਲਿਸ ਥਾਣਾ ਸਮਾਲਸਰ ਅਧੀਨ ਪੈਂਦੇ ਪਿੰਡ ਰੋਡੇ ਦੇ ਵਸਨੀਕ ਲਖਬੀਰ ਸਿੰਘ ਰੋਡੇ ਉਰਫ ਬਾਬਾ ਜੋ ਇਸ ਸਮੇਂ ਪਾਕਿਸਤਾਨ ਵਿੱਚ ਰਹਿੰਦਾ ਹੈ, ਦੀ ਪਹਿਚਾਣ ਕੀਤੀ ਗਈ ਹੈ ਜੋ ਇਸ ਅੱਤਵਾਦੀ ਗ੍ਰੋਹ ਨਾਲ ਸਬੰਧਤ ਹਨ। ਕੱਲ ਗਿ੍ਰਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਰੂਬਲ ਸਿੰਘ ਵਾਸੀ ਪਿੰਡ ਭਾਖਾ ਤਾਰਾ ਸਿੰਘ, ਵਿੱਕੀ ਭੁੱਟੀ ਵਾਸੀ ਬੱਲਰਵਾਲ, ਮਲਕੀਤ ਸਿੰਘ ਵਾਸੀ ਉਗਰ ਔਲਖ ਅਤੇ ਗੁਰਪ੍ਰੀਤ ਸਿੰਘ ਉਰਫ ਗੋਪੀ ਵਾਸੀ ਉਗਰ ਔਲਖ ਵਜੋਂ ਹੋਈ ਹੈ। ਜ਼ਿਕਰਯੋਗ ਹੈ ਕਿ 1 ਸਤੰਬਰ, 2021 ਦੇ ਇੱਕ ਕਤਲ ਕੇਸ ਵਿੱਚ ਲੋੜੀਂਦੇ ਰੂਬਲ ਨੂੰ ਕੱਲ ਸਾਮ 5 ਵਜੇ ਦੇ ਕਰੀਬ ਅੰਬਾਲਾ ਤੋਂ ਕਾਬੂ ਕੀਤਾ ਗਿਆ ਸੀ, ਬਾਕੀ ਤਿੰਨਾਂ ਨੂੰ ਅਜਨਾਲਾ, ਅੰਮਿ੍ਰਤਸਰ ਅਧੀਨ ਪੈਂਦੇ ਪਿੰਡਾਂ ਤੋਂ ਗਿ੍ਰਫਤਾਰ ਕੀਤਾ ਗਿਆ ਸੀ। ਉਨਾਂ ਦੇ ਪੰਜਵੇਂ ਸਾਥੀ ਗੁਰਮੁਖ ਬਰਾੜ ਨੂੰ ਇਸ ਤੋਂ ਪਹਿਲਾਂ ਕਪੂਰਥਲਾ ਪੁਲਿਸ ਨੇ 20 ਅਗਸਤ, 2021 ਨੂੰ ਗਿ੍ਰਫਤਾਰ ਕੀਤਾ ਸੀ।

ਡੀਜੀਪੀ ਨੇ ਕਿਹਾ ਕਿ ਪਾਕਿਸਤਾਨ ਦੇ ਖੁਫੀਆ ਅਧਿਕਾਰੀ ਕਾਸਿਮ ਅਤੇ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸਨ (ਆਈ.ਐਸ.ਵਾਈ.ਐਫ.) ਦੇ ਮੁਖੀ ਰੋਡੇ ਨੇ ਧਮਾਕੇ ਨੂੰ ਅੰਜਾਮ ਦੇਣ ਲਈ ਅੱਤਵਾਦੀ ਗ੍ਰੋਹ ਨੂੰ ਤਕਰੀਬਨ 2 ਲੱਖ ਰੁਪਏ ਭੇਜਣ ਦਾ ਵਾਅਦਾ ਕੀਤਾ ਸੀ। ਉਨਾਂ ਕਿਹਾ ਕਿ ਇਸ ਮਾਮਲੇ ਦੀ ਵਿੱਤੀ ਪਹਿਲੂਆਂ ਤੋਂ ਵੀ ਜਾਂਚ ਕੀਤੀ ਜਾ ਰਹੀ ਹੈ। ਰੂਬਲ ਅਤੇ ਵਿੱਕੀ ਭੁੱਟੀ, ਕਾਸਿਮ ਦੇ ਸੰਪਰਕ ਵਿੱਚ ਸਨ, ਜੋ ਰੋਡੇ ਨਾਲ ਨੇੜਿਓਂ ਤਾਲਮੇਲ ਰੱਖ ਰਿਹਾ ਸੀ। ਰੋਡੇ ਅਤੇ ਕਾਸਿਮ ਨੇ ਕਥਿਤ ਤੌਰ ’ਤੇ ਲੋਕਾਂ ਅਤੇ ਜਾਇਦਾਦ ਨੂੰ ਵੱਧ ਤੋਂ ਵੱਧ ਨੁਕਸਾਨ ਪਹੁੰਚਾਉਣ ਲਈ ਅੱਤਵਾਦੀ ਗ੍ਰੋਹ ਦੇ ਚਾਰ ਮੈਂਬਰਾਂ ਨੂੰ ਇਕ ਆਇਲ ਟੈਂਕਰ ਉਡਾਉਣ ਦੀ ਜ਼ਿੰਮੇਵਾਰੀ ਸੌਂਪੀ ਸੀ।

ਦਹਿਸ਼ਤ ਫੈਲਾਉਣ ਦੀ ਇਹ ਕੋਸ਼ਿਸ਼ 8 ਅਗਸਤ, 2021 ਨੂੰ ਕੀਤੀ ਗਈ ਸੀ। ਦੱਸਣਯੋਗ ਹੈ ਕਿ ਰਾਤ 11:30 ਵਜੇ ਅਜਨਾਲਾ ਪੁਲਿਸ ਨੂੰ ਸੂਚਨਾ ਮਿਲੀ ਕਿ ਪਿੰਡ ਭਾਖਾ ਤਾਰਾ ਸਿੰਘ ਕੋਲ ਅੰਮਿ੍ਰਤਸਰ-ਅਜਨਾਲਾ ਰੋਡ ’ਤੇ ਸਥਿਤ ਸ਼ਰਮਾ ਫਿਲਿੰਗ ਸਟੇਸ਼ਨ ਅਜਨਾਲਾ ਵਿਖੇ ਖੜੇ ਇੱਕ ਤੇਲ ਦੇ ਟੈਂਕਰ (ਪੀਬੀ -02 ਸੀਆਰ 5926) ਨੂੰ ਅੱਗ ਲੱਗ ਗਈ ਹੈ। ਅੱਗ ਨੂੰ ਫਾਇਰ ਬਿ੍ਰਗੇਡ ਦੁਆਰਾ ਕਾਬੂ ਕੀਤਾ ਗਿਆ ਅਤੇ ਅਸ਼ਵਨੀ ਕੁਮਾਰ ਸ਼ਰਮਾ, ਅਜਨਾਲਾ ਦੇ ਬਿਆਨਾਂ ’ਤੇ ਪੁਲਿਸ ਥਾਣਾ ਅਜਨਾਲਾ ਵਿਖੇ ਐਫ.ਆਈ.ਆਰ. ਨੰ. 260 ਦਰਜ ਕੀਤੀ ਗਈ।

ਫਿਲਿੰਗ ਸਟੇਸ਼ਨ ’ਤੇ ਲੱਗੇ ਸੀਸੀਟੀਵੀ ਦੀ ਫੁਟੇਜ ਤੋਂ ਪਤਾ ਲੱਗਾ ਕਿ ਚਾਰ ਅਣਪਛਾਤੇ ਵਿਅਕਤੀ ਰਾਤ 11 ਵਜੇ ਦੇ ਕਰੀਬ ਪੈਟਰੋਲ ਪੰਪ ਕੋਲ ਆਏ ਅਤੇ ਅੰਮਿ੍ਰਤਸਰ ਵੱਲ ਜਾਣ ਤੋਂ ਪਹਿਲਾਂ ਕੁਝ ਮਿੰਟਾਂ ਲਈ ਉੱਥੇ ਰੁਕੇ। ਰਾਤ ਕਰੀਬ 11:19 ਵਜੇ ਸੱਕੀ ਵਿਅਕਤੀ ਵਾਪਸ ਆਏ ਅਤੇ ਭੱਜਣ ਤੋਂ ਪਹਿਲਾਂ ਉਹਨਾਂ ਨੇ ਸੱਕੀ ਸਮਗਰੀ ਨੂੰ ਤੇਲ ਟੈਂਕਰ ਦੇ ਈਂਧਨ ਵਾਲੇ ਟੈਂਕ ’ਤੇ ਰੱਖ ਦਿੱਤੀ। ਇਸ ਉਪਰੰਤ ਲਗਭਗ 11:29 ਵਜੇ ਦੋ ਸ਼ੱਕੀ ਵਿਅਕਤੀ ਦੁਬਾਰਾ ਵਾਪਸ ਆਏ ਅਤੇ ਇੱਕ ਮਿੰਟ ਦੇ ਅੰਦਰ ਹੀ ਇੱਕ ਧਮਾਕਾ ਹੋਇਆ ਅਤੇ ਅੱਗ ਲੱਗ ਗਈ।

ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗੁਰਮੁਖ ਨੇ ਜਲੰਧਰ-ਅੰਮਿ੍ਰਤਸਰ ਹਾਈਵੇ ’ਤੇ ਹੰਬੋਵਾਲ ਵਿਖੇ ਟਿਫਨ ਆਈ.ਈ.ਡੀ. ਰੱਖਿਆ ਸੀ, ਜਿੱਥੋਂ 6 ਅਗਸਤ, 2021 ਨੂੰ ਵਿੱਕੀ, ਮਲਕੀਤ ਅਤੇ ਗੁਰਪ੍ਰੀਤ ਸਿੰਘ ਨੇ ਰੋਡੇ ਅਤੇ ਕਾਸਿਮ ਦੇ ਨਿਰਦੇਸ਼ਾਂ ’ਤੇ ਇਸ ਨੂੰ ਚੁੱਕਿਆ ਸੀ। ਇਹਨਾਂ ਤਿੰਨਾਂ ਵਿਅਕਤੀਆਂ ਨੇ ਬੰਬ ਨੂੰ ਰਾਜਾਸਾਂਸੀ ਖੇਤਰ ਵਿੱਚ ਇੱਕ ਨਹਿਰ ਦੇ ਨਜਦੀਕ ਲੁਕਾ ਦਿੱਤਾ। ਇਸ ਟਿਫਨ ਬਾਕਸ ਦੇ ਨਾਲ ਇੱਕ ਪੈੱਨ-ਡਰਾਈਵ ਲੱਗੀ ਹੋਈ ਸੀ, ਜਿਸ ਵਿੱਚ ਇੱਕ ਵੀਡੀਓ ਸੀ। ਇਸ ਵੀਡੀਓ ਵਿੱਚ ਟਿਫਿਨ ਬੰਬ ਆਈਈਡੀ ਨੂੰ ਚਲਾਉਣ ਸਬੰਧੀ ਜਾਣਕਾਰੀ ਦਿੱਤੀ ਗਈ ਸੀ। ਟਿਫਿਨ ਬੰਬ ਆਈ.ਈ.ਡੀ. ਨੂੰ ਮੁੜ ਪ੍ਰਾਪਤ ਕਰਨ ਤੋਂ ਬਾਅਦ, ਵਿੱਕੀ ਅਤੇ ਰੂਬਲ ਨੂੰ ਰੋਡੇ ਨੇ ਇੱਕ ਵੱਡਾ ਧਮਾਕਾ ਕਰਨ ਅਤੇ ਵੱਧ ਤੋਂ ਵੱਧ ਨੁਕਸਾਨ ਪਹੁੰਚਾਉਣ ਲਈ ਤੇਲ ਦੇ ਟੈਂਕਰ ਉੱਤੇ ਟਿਫਿਨ ਬੰਬ ਰੱਖਣ ਦਾ ਕੰਮ ਸੌਂਪਿਆ ਸੀ।

8 ਅਗਸਤ, 2021 ਨੂੰ ਇਨਾਂ ਅੱਤਵਾਦੀ ਕਾਰਕੁਨਾਂ ਨੇ ਦਿਨ ਸਮੇਂ ਸ਼ਰਮਾ ਫਿਲਿੰਗ ਸਟੇਸ਼ਨ ਦੀ ਰੇਕੀ ਕੀਤੀ ਅਤੇ ਰਾਤ ਲਗਭਗ 11:00 ਵਜੇ 8 ਮਿੰਟ ਦਾ ਟਾਈਮਰ ਸੈਟ ਕਰਕੇ ਟਿਫਿਨ ਬੰਬ ਆਈ.ਈ.ਡੀ. ਲਗਾ ਦਿੱਤਾ। ਇਹ ਧਮਾਕਾ ਰਾਤ ਕਰੀਬ 11:30 ਵਜੇ ਹੋਇਆ, ਜਿਸ ਕਾਰਨ ਤੇਲ ਟੈਂਕਰ ਦੇ ਟੈਂਕ ਵਿੱਚ ਅੱਗ ਲੱਗ ਗਈ।

ਰੋਡੇ ਅਤੇ ਕਾਸਿਮ ਨਾਲ ਗਿ੍ਰਫਤਾਰ ਕੀਤੇ ਗਏ ਸਾਰੇ ਪੰਜ ਕਾਰਕੁਨਾਂ ਖਿਲਾਫ ਐਫ.ਆਈ.ਆਰ. ਨੰ. 260 ਮਿਤੀ 11 ਅਗਸਤ, 2021 ਨੂੰ ਆਈ.ਪੀ.ਸੀ ਦੀ ਧਾਰਾ 436,427, ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ 1967 ਦੀ ਧਾਰਾ 13, 16, 18, 18 ਬੀ, 20 ਅਤੇ ਵਿਸਫੋਟਕ ਪਦਾਰਥ (ਸੋਧ) ਐਕਟ 2001 ਦੀ ਧਾਰਾ 3, 4, 5 ਅਧੀਨ ਕੇਸ ਦਰਜ ਕੀਤਾ ਗਿਆ।

ਜ਼ਿਕਰਯੋਗ ਹੈ ਕਿ ਅਗਸਤ ਮਹੀਨੇ ਤੋਂ ਪੰਜਾਬ ਪੁਲਿਸ ਵੱਲੋਂ ਕਾਬੂ ਕੀਤਾ ਗਿਆ ਇਹ ਚੌਥਾ ਵੱਡਾ ਪਾਕਿ ਦੀ ਸਹਿ ਪ੍ਰਾਪਤ ਅੱਤਵਾਦੀ ਗ੍ਰੋਹ ਹੈ।

ਅੰਮਿ੍ਰਤਸਰ (ਦਿਹਾਤੀ) ਪੁਲਿਸ ਵੱਲੋਂ 8 ਅਗਸਤ, 2021 ਨੂੰ ਪਿੰਡ ਡੱਲੇਕੇ ਥਾਣਾ ਲੋਪੋਕੇ ਤੋਂ ਇੱਕ ਆਧੁਨਿਕ ਟਿਫਿਨ ਬੰਬ ਆਈ.ਈ.ਡੀ. ਬਰਾਮਦ ਕੀਤਾ ਸੀ। ਟਿਫਿਨ ਬੰਬ ਆਈ.ਈ.ਡੀ. ਵਿੱਚ ਲਗਭਗ 2-3 ਕਿਲੋਗ੍ਰਾਮ ਆਰ.ਡੀ.ਐਕਸ. ਸੀ ਅਤੇ ਇਸ ਵਿੱਚ 3 ਵੱਖੋ ਵੱਖਰੇ ਟਰਿਗਰ ਪ੍ਰਣਾਲੀਆਂ ਸਨ ਜਿਹਨਾਂ ਵਿੱਚ ਕਾਰਜਸ਼ੀਲਤਾ ਲਈ ਸਵਿਚ, ਚੁੰਬਕੀ ਅਤੇ ਸਪਰਿੰਗ ਸ਼ਾਮਲ ਸੀ।

15 ਅਗਸਤ ਦੇ ਆਸ ਪਾਸ ਪੁਲਿਸ ਨੇ ਦੋ ਅੱਤਵਾਦੀਆਂ ਨੂੰ ਗਿ੍ਰਫਤਾਰ ਕੀਤਾ ਜਿਸ ਉਪਰੰਤ ਹਥਿਆਰਾਂ, ਹੱਥ ਗੋਲਿਆਂ ਆਦਿ ਦੀ ਵੱਡੀ ਖੇਪ ਬਰਾਮਦ ਹੋਈ।

ਕਪੂਰਥਲਾ ਪੁਲਿਸ ਵੱਲੋਂ 20 ਅਗਸਤ, 2021 ਨੂੰ ਗੁਰਮੁਖ ਸਿੰਘ ਰੋਡੇ ਅਤੇ ਗਗਨਦੀਪ ਸਿੰਘ ਕੋਲੋਂ ਇੱਕ ਟਿਫਿਨ ਬੰਬ ਆਈ.ਈ.ਡੀ. ਤੋਂ ਇਲਾਵਾ 5 ਹੱਥ ਗੋਲੇ, ਡੀਟੋਨੇਟਰਾਂ ਦਾ 1 ਡੱਬਾ, 2 ਟਿਊਬਾਂ ਜਿਨਾਂ ਵਿੱਚ ਆਰ.ਡੀ.ਐਕਸ. ਹੋਣ ਦਾ ਸ਼ੱਕ ਸੀ, ਇੱਕ .30 ਬੋਰ ਦਾ ਪਿਸਤੌਲ, 4 ਗਲੋਕ ਪਿਸਟਲ ਮੈਗਜੀਨ ਅਤੇ 1 ਉੱਚ ਵਿਸਫੋਟਕ ਤਾਰ ਬਰਾਮਦ ਕਰਕੇ ਇੱਕ ਹੋਰ ਅੱਤਵਾਦੀ  ਗ੍ਰੋਹ ਦਾ ਪਰਦਾਫਾਸ਼ ਕੀਤਾ ਗਿਆ।

ਹਾਲ ਹੀ ਵਿੱਚ 07 ਸਤੰਬਰ,.2021 ਨੂੰ ਫਿਰੋਜਪੁਰ ਪੁਲਿਸ ਨੇ ਦਰਵੇਸ਼ ਸਿੰਘ ਵਾਸੀ ਫਿਰੋਜਪੁਰ ਨੂੰ ਗਿ੍ਰਫਤਾਰ ਕੀਤਾ ਜਿਸਨੇ ਖੁਲਾਸਾ ਕੀਤਾ ਕਿ ਉਹ ਲਖਬੀਰ ਸਿੰਘ ਰੋਡੇ ਦੇ ਨਾਲ ਲਗਾਤਾਰ ਸੰਪਰਕ ਵਿੱਚ ਸੀ। ਉਸ ਨੇ ਫਿਰੋਜਪੁਰ ਜ਼ਿਲੇ ਵਿੱਚ ਸਰਹੱਦ ਪਾਰ ਤੋਂ ਡਰੋਨ ਰਾਹੀਂ ਲਿਆਂਦੀ ਹਥਿਆਰਾਂ, ਟਿਫਿਨ ਬੰਬ ਆਈ.ਈ.ਡੀਜ, ਆਰ.ਡੀ.ਐਕਸ. ਅਤੇ ਹੈਰੋਇਨ ਦੀ ਖੇਪ ਪ੍ਰਾਪਤ ਕੀਤੀ। ਦਰਵੇਸ਼ ਸਿੰਘ ਨੂੰ ਥਾਣਾ ਮਮਦੋਟ ਵਿਖੇ ਐਨਡੀਪੀਐਸ ਐਕਟ, ਵਿਸਫੋਟਕ ਪਦਾਰਥ ਐਕਟ ਅਤੇ ਯੂ.ਏ. (ਪੀ) ਐਕਟ ਤਹਿਤ ਦਰਜ ਕੀਤੇ ਗਏ ਅਪਰਾਧਿਕ ਮਾਮਲੇ ਵਿੱਚ ਗਿ੍ਰਫਤਾਰ ਕੀਤਾ ਗਿਆ।

ਬੇਰੁਜ਼ਗਾਰ ਬੀ. ਐਡ. ਟੈੱਟ ਪਾਸ ਅਧਿਆਪਕਾਂ ਨੇ ਸਰਕਾਰੀ ਰੁਜ਼ਗਾਰ ਮੇਲੇ ਨੂੰ ਡਰਾਮਾ ਕਰਾਰ ਦਿੰਦਿਆਂ ਮੰਗਿਆ ਆਪਣੇ ਹਿੱਸੇ ਦਾ ਰੁਜ਼ਗਾਰ

 ਬੇਰੁਜ਼ਗਾਰ ਬੀ. ਐਡ. ਟੈੱਟ ਪਾਸ ਅਧਿਆਪਕਾਂ ਨੇ ਸਰਕਾਰੀ ਰੁਜ਼ਗਾਰ ਮੇਲੇ ਨੂੰ ਡਰਾਮਾ ਕਰਾਰ ਦਿੰਦਿਆਂ ਮੰਗਿਆ ਆਪਣੇ ਹਿੱਸੇ ਦਾ ਰੁਜ਼ਗਾਰ 


ਸਿੱਖਿਆ ਮੰਤਰੀ ਦੀ ਕੋਠੀ ਅੱਗੇ ਅਤੇ ਟੈਂਕੀ 'ਤੇ ਪੱਕਾ ਮੋਰਚਾ ਜਾਰੀ


25 ਦਿਨਾਂ ਤੋਂ ਟੈਂਕੀ ਉੱਤੇ ਡਟਿਆ ਹੈ ਮੁਨੀਸ਼ ਫਾਜ਼ਿਲਕਾਸੰਗਰੂਰ, 15 ਸਤੰਬਰ 2021: ਬੇਰੁਜ਼ਗਾਰ ਬੀ. ਐਡ ਟੈੱਟ ਪਾਸ ਅਧਿਆਪਕਾਂ ਨੇ ਨੇੜਲੇ ਪਿੰਡ ਬੇਨੜਾ ਦੇ ਯੂਨੀਵਰਸਿਟੀ ਕੈਂਪਸ ਵਿੱਚ ਪੰਜਾਬ ਸਰਕਾਰ ਵੱਲੋਂ ਲਗਾਏ ਗਏ ਰੁਜ਼ਗਾਰ ਮੇਲੇ ਵਿੱਚ ਪਹੁੰਚ ਕੇ ਸਰਕਾਰੀ ਰੁਜ਼ਗਾਰ ਮੇਲੇ ਨੂੰ ਡਰਾਮਾ ਕਰਾਰ ਦਿੰਦਿਆਂ ਪੰਜਾਬ ਸਰਕਾਰ ਖਿਲਾਫ਼ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਅਤੇ ਸਰਕਾਰ ਤੋਂ ਆਪਣੇ ਹਿੱਸੇ ਦਾ ਰੁਜ਼ਗਾਰ ਮੰਗਿਆ।ਇਸ ਮੌਕੇ ਜੱਥੇਬੰਦੀ ਦੇ ਆਗੂ ਅਮਨ ਸੇਖਾ, ਸੰਦੀਪ ਗਿੱਲ ਅਤੇ ਬਲਰਾਜ ਮੌੜ ਨੇ ਕਿਹਾ ਕਿ ਇਕ ਪਾਸੇ ਜਿੱਥੇ ਪੰਜਾਬ ਦੇ ਉੱਚ ਯੋਗਤਾ ਪ੍ਰਾਪਤ ਬੇਰੁਜ਼ਗਾਰ ਸਿੱਖਿਆ ਮੰਤਰੀ ਦੀ ਕੋਠੀ ਦੇ ਗੇਟ ਉੱਤੇ ਕਰੀਬ ਸਾਢੇ ਅੱਠ ਮਹੀਨਿਆਂ ਤੋਂ ਪੱਕਾ ਮੋਰਚਾ ਲਗਾਈ ਬੈਠੇ ਅਤੇ ਉੱਥੇ ਦੂਜੇ ਪਾਸੇ 21 ਅਗਸਤ ਤੋਂ ਸਿਵਲ ਹਸਪਤਾਲ ਸੰਗਰੂਰ ਵਾਲੀ ਪਾਣੀ ਵਾਲੀ ਟੈਂਕੀ ਉੱਤੇ ਚੜ੍ਹ ਕੇ ਬੈਠੇ ਬੇਰੁਜ਼ਗਾਰ ਮੁਨੀਸ਼ ਕੁਮਾਰ ਵੱਲੋਂ ਸਮਾਜਿਕ ਸਿੱਖਿਆ, ਹਿੰਦੀ ਅਤੇ ਪੰਜਾਬੀ ਦੀਆਂ ਅਸਾਮੀਆਂ ਵੱਡੀ ਗਿਣਤੀ ਵਿੱਚ ਅਧਿਆਪਕਾਂ ਦੀਆਂ ਅਸਾਮੀਆਂ ਦਾ ਇਸ਼ਤਿਹਾਰ ਜਾਰੀ ਕਰਨ ਦੀ ਮੰਗ ਕੀਤੀ ਜਾ ਰਹੀ ਹੈ, ਪਰ ਸਰਕਾਰ ਲੋੜਵੰਦ ਯੋਗ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਦੀ ਬਜਾਏ ਜਾਣਬੁੱਝ ਕੇ ਜ਼ਲੀਲ ਕਰਕੇ ਸੰਘਰਸ਼ਾਂ ਦੇ ਰਾਹਾਂ ਤੇ ਤੋਰ ਰਹੀ ਹੈ ਅਤੇ ਦੂਜੇ ਪਾਸੇ ਇਹੋ ਜਿਹੇ ਅਖੌਤੀ ਰੁਜ਼ਗਾਰ ਮੇਲੇ ਲਗਾ ਕੇ ਰੁਜ਼ਗਾਰ ਦੇਣ ਦਾ ਡਰਾਮਾ ਕੀਤਾ ਜਾ ਰਿਹਾ ਹੈ।


ਉਨ੍ਹਾਂ ਕਿਹਾ ਕਿ ਮੁਨੀਸ਼ ਕੁਮਾਰ ਫਾਜ਼ਿਲਕਾ 25 ਦਿਨਾਂ ਤੋਂ ਲਗਾਤਾਰ ਟੈਂਕੀ ਉੱਤੇ ਡੱਟਿਆ ਬੈਠਾ ਹੈ ਅਤੇ ਸਿੱਖਿਆ ਮੰਤਰੀ ਦੀ ਕੋਠੀ ਦੇ ਗੇਟ ਉੱਤੇ 31 ਦਸੰਬਰ ਤੋਂ ਪੱਕਾ ਮੋਰਚਾ ਜਾਰੀ ਹੈ, ਪਰ ਸਰਕਾਰ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਦੀ ਬਜਾਏ ਆਏ ਦਿਨ ਸੰਘਰਸ਼ ਕਰਨ ਲਈ ਮਜ਼ਬੂਰ ਕਰ ਰਹੀ ਹੈ। ਬੇਰੁਜ਼ਗਾਰਾਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਸਿੱਖਿਆ ਮੰਤਰੀ ਨੂੰ ਕਿਧਰੇ ਵੀ ਬੋਲਣ ਨਹੀਂ ਦਿੱਤਾ ਜਾਵੇਗਾ ਅਤੇ ਹਰੇਕ ਜਨਤਕ ਥਾਂ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੇ ਘਿਰਾਓ ਦੀ ਮੁਹਿੰਮ ਜਾਰੀ ਰਹੇਗੀ।


ਇਸ ਮੌਕੇ ਗੁਰਮੇਲ ਬਰਗਾੜੀ, ਬਲਕਾਰ ਮਘਾਣੀਆ, ਸੁਖਜੀਤ, ਗੁਰਜੰਟ ਕੋਟਭਾਰਾ, ਕੁਲਜੀਤ ਕੋਟਫੱਤਾ, ਸੁਖਵੀਰ ਕੋਟਫੱਤਾ, ਬਲਜੀਤ ਕੌਰ ਬੋਹਾ, ਰੇਨੂੰ ਬੁਢਲਾਡਾ, ਸਾਰੀਤਾ ਵਰ੍ਹੇ, ਕੁਲਵਿੰਦਰ ਕੌਰ ਬੁਢਲਾਡਾ, ਇੰਦਰਜੀਤ ਕੌਰ ਫੁੱਲੂਆਲਾ, ਕਮਲ ਕੌਰ ਮੰਗਵਾਲ, ਮਨਦੀਪ ਕੌਰ ਆਦਿ ਹਾਜ਼ਰ ਸਨ।

ਡੀਪੀਆਈ ਵਲੋਂ ਕੋਵਿਡ ਹਦਾਇਤਾਂ ਦੀ ਪਾਲਣਾ ਕਰਨ ਦੇ ਨਿਰਦੇਸ਼

 

ਸਾਂਝੇ ਅਧਿਆਪਕ ਮੋਰਚੇ ਨੇ ਸਿੱਖਿਆ ਸਕੱਤਰ ਦੀ ਅਰਥੀ ਨੂੰ ਲਾਇਆ ਲਾਂਬੂ

 ਸਾਂਝੇ ਅਧਿਆਪਕ ਮੋਰਚੇ ਨੇ ਸਿੱਖਿਆ ਸਕੱਤਰ ਦੀ ਅਰਥੀ ਨੂੰ ਲਾਇਆ ਲਾਂਬੂ 

 NAS ਪ੍ਰੀਖਿਆ ਦੇ ਨਾਂ ਤੇ ਸਿੱਖਿਆ ਦਾ ਬੇੜਾ ਗ਼ਰਕ ਕਰਨ ਦੇ ਲਾਏ ਗੰਭੀਰ ਦੋਸ਼ 
ਬਰਨਾਲਾ (     ) ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਫੈਸਲੇ ਅਨੁਸਾਰ ਅੱਜ ਸਿੱਖਿਆ ਸਕੱਤਰ ਦੇ ਬਰਨਾਲਾ ਜਿਲ੍ਹੇ ਵਿੱਚ ਆਉਣ ਤੇ ਜਿਲ੍ਹਾ ਬਰਨਾਲਾ ਇਕਾਈ ਨੇ ਸਿੱਖਿਆ ਸਕੱਤਰ ਦੀ ਅਰਥੀ ਨੂੰ ਫੂਕਿਆ ਗਿਆ। ਇਸ ਮੌਕੇ ਜਿਲ੍ਹਾ ਕਨਵੀਨਰ ਹਰਿੰਦਰ ਮੱਲ੍ਹੀਆਂ ਰਾਜੀਵ ਕੁਮਾਰ ਕੁਸ਼ਲ ਸਿੰਘੀ ਨੇ ਕਿਹਾ ਕਿ ਸਿੱਖਿਆ ਸਕੱਤਰ ਨੇ ਨੈਸ ਪ੍ਰੀਖਿਆ ਅਤੇ ਆਨ ਲਾਈਨ ਸਿੱਖਿਆ ਦੇ ਨਾਂ ਤੇ ਸਿੱਖਿਆ ਦਾ ਬੇੜਾ ਗਰਕ ਕਰ ਦਿੱਤਾ ਹੈ ਅਤੇ ਪੰਜਾਬ ਦੇ ਅਣਭੋਲ ਬੱਚਿਆਂ ਨੂੰ ਅਸਲ ਸਿੱਖਿਆ ਤੋਂ ਦੂਰ ਕੀਤਾ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਅਧਿਆਪਕ ਅਤੇ ਵਿਦਿਆਰਥੀ ਇਸ ਸਮੇਂ ਡੂੰਘੀ ਮਾਨਸਿਕ ਪੀੜਾ ਚੋਂ ਲੰਘ ਰਹੇ ਨੇ ਅਤੇ ਅਧਿਆਪਕਾਂ ਨੂੰ ਸਿਲੇਬਸ ਅਨੁਸਾਰ ਪੜ੍ਹਾਉਣ ਨਹੀਂ ਦਿੱਤਾ ਜਾ ਰਿਹਾ।

ਇਸ ਮੌਕੇ ਆਗੂ  ਮਾਲਵਿੰਦਰ ਬਰਨਾਲਾ ,ਅਮਰੀਕ ਸਿੰਘ ਭੱਦਲਵੱਡ, ਤੇਜਿੰਦਰ ਸਿੰਘ ਤੇਜੀ, ਜਗਤਾਰ ਸਿੰਘ ਪੱਤੀ, ਦੇਵਿੰਦਰ ਤਲਵੰਡੀ, ਏਕਮਪ੍ਰੀਤ ਸਿੰਘ ਭੋਤਨਾ ਨੇ ਕਿਹਾ ਕਿ ਸਿੱਖਿਆ ਸਕੱਤਰ ਨੇ ਅੱਜ ਬਰਨਾਲਾ ਜਿਲ੍ਹੇ ਦੇ ਸਕੂਲਾਂ ਵਿੱਚ ਵਿਜਿਟ ਕੀਤਾ ਸੀ ਅਤੇ ਸਾਂਝਾ ਅਧਿਆਪਕ ਮੋਰਚਾ ਪੰਜਾਬ ਨੇ ਇਹ ਫੈਸਲਾ ਕੀਤਾ ਹੋਇਆ ਹੈ ਕਿ ਜਦ ਤੱਕ ਸਿੱਖਿਆ ਸਕੱਤਰ ਆਪਣੀ ਹੈੰਕੜੀ ਛੱਡ ਕੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਮਸਲਿਆਂ ਨੂੰ ਹੱਲ ਨਹੀਂ ਕਰਦਾ ਤਦ ਤੱਕ ਉਹ ਪੰਜਾਬ ਦੇ ਜਿਸ ਜਿਲ੍ਹੇ ਵਿੱਚ ਵੀ ਜਾਵੇਗਾ ਉਸਦਾ ਤਿੱਖਾ ਵਿਰੋਧ ਕੀਤਾ ਜਾਵੇਗਾ ਅਤੇ ਉਸਦੇ ਪੁਤਲੇ ਸਾੜੇ ਜਾਣਗੇ। ਇਸੇ ਕੜ੍ਹੀ ਤਹਿਤ ਅੱਜ ਬਰਨਾਲਾ ਜਿਲ੍ਹੇ ਦੇ ਅਧਿਆਪਕਾਂ ਨੇ ਸਿੱਖਿਆ ਸਕੱਤਰ ਦੀ ਅਰਥੀ ਨੂੰ ਫੂਕ ਕੇ ਆਪਣਾ ਰੋਹ ਦਰਜ਼ ਕੀਤਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਦਰਸ਼ਨ ਬਦਰਾ, ਪਰਦੀਪ ਸਿੰਘ, ਗੁਰਦੇਵ ਸਿੰਘ ਸਹਿਣਾ, ਜਗਦੀਪ ਸਿੰਘ ਭੱਦਲਵੱਡ, ਸਤਨਾਮ ਸਿੰਘ ਭੋਤਨਾ, ਵਿਕਾਸ ਕੁਮਾਰ ਆਦਿ ਹਾਜਰ ਸਨ।

BIG BREAKING: ਪੇਪਰ ਲੀਕ ਹੋਣ ਉਪਰੰਤ ਸਿਖਿਆ ਸਕੱਤਰ ਨੇ ਪ੍ਰੀਖਿਆਵਾਂ ਲਈ ਦਿੱਤੇ ਨਵੇਂ ਨਿਰਦੇਸ਼

Bi Monthly ਪ੍ਰੀਖਿਆਵਾਂ ਸਬੰਧੀ ਦਿਸ਼ਾ ਨਿਰਦੇਸ਼ | ਹਵਾਲਾ: 


 Bi Monthly ਪ੍ਰੀਖਿਆਵਾਂ ਸਬੰਧੀ ਦਿਸ਼ਾ ਨਿਰਦੇਸ਼ ਹੇਠ ਲਿਖੇ ਅਨੁਸਾਰ ਹਨ:

ਪ੍ਰਸ਼ਨ ਪੱਤਰ ਡੈਟਸ਼ੀਟ ਅਨੁਸਾਰ ਉਸੇ ਦਿਨ ਸਵੇਰੇ ਹੀ ਭੇਜਿਆ ਜਾਵੇਗਾ। 

ਇਹ ਪੇਪਰ ਡੀ.ਐਮ, ਕੋਆਰਡੀਨੇਟਰ ਰਾਹੀਂ ਭੇਜਿਆ ਜਾਵੇਗਾ।   ਸਵੇਰ ਸਮੇਂ ਦੀ ਪ੍ਰੀਖਿਆ 10.00 ਵਜੇ ਸ਼ੁਰੂ ਹੋਵੇਗੀ ਅਤੇ ਦੁਪਹਿਰ ਦੀ ਪ੍ਰੀਖਿਆ 12.00 ਵਜੇ ਸ਼ੁਰੂ ਹੋਵੇਗੀ। 

 ਅੱਠਵੀਂ ਅਤੇ ਦਸਵੀਂ ਦੇ ਵਿਦਿਆਰਥੀਆਂ ਲਈ ਪ੍ਰੀਖਿਆ ਲੈਣ ਤੋਂ ਬਾਅਦ ਜੇਕਰ ਸਕੂਲ ਮੁਖੀ ਵਿਦਿਆਰਥੀਆਂ ਨੂੰ NAS ਦੇ ਪ੍ਰਸ਼ਨਾਂ ਦਾ ਜ਼ਿਆਦਾ ਅਭਿਆਸ ਕਰਵਾਉਣ ਚਾਹੁੰਦੇ ਹਨ ਤਾਂ ਉਹ ਆਪਣੀ ਸੁਵਿੱਧਾ ਅਨੁਸਾਰ ਵਿਦਿਆਰਥੀਆਂ ਨੂੰ ਅਭਿਆਸ ਕਰਵਾ ਸਕਦੇ ਹਨ। 


ਸਕੂਲ ਸਮੇਂ ਦੌਰਾਨ ਕੋਵਿਡ-19 ਸਬੰਧੀ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਜ਼ਰੂਰ ਕੀਤੀ ਜਾਵੇ।

ਜਲਿਆਂਵਾਲਾ ਬਾਗ ਕਤਲੇਆਮ ਦੇ 100 ਸਾਲ ਪੂਰੇ ਹੋਣ ‘ਤੇ ਪੰਜਾਬ ਸਰਕਾਰ ਨੇ ਜਲਿਆਂਵਾਲਾ ਬਾਗ ਸ਼ਤਾਬਦੀ ਯਾਦਗਾਰ ਬਣਵਾਈ, ਦੇਖੋ ਤਸਵੀਰਾਂ

ਜਲਿਆਂਵਾਲਾ ਬਾਗ ਕਤਲੇਆਮ ਦੇ 100 ਸਾਲ ਪੂਰੇ ਹੋਣ ‘ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਅੰਮ੍ਰਿਤਸਰ ਵਿਖੇ ਜਲਿਆਂਵਾਲਾ ਬਾਗ ਸ਼ਤਾਬਦੀ ਯਾਦਗਾਰ ਬਣਵਾਈ। ... Paying homage to the martyrs on the 100th anniversary of Jallianwala Bagh massacre, the Punjab Government led by Chief Minister Captain Amarinder Singh setup Jallianwala Bagh Centenary Memorial at Amritsar.

 

ਡੀ.ਟੀ.ਐੱਫ. ਵੱਲੋਂ ਪ੍ਰਾਇਮਰੀ ਕਾਡਰ ਦੇ ਅਧਿਆਪਕਾਂ ਦੀਆਂ ਤਰੱਕੀਆਂ ਲਟਕਾਉਣ ਦੀ ਸਖ਼ਤ ਨਿਖੇਧੀ

 ਡੀ.ਟੀ.ਐੱਫ. ਵੱਲੋਂ ਪ੍ਰਾਇਮਰੀ ਕਾਡਰ ਦੇ ਅਧਿਆਪਕਾਂ ਦੀਆਂ ਤਰੱਕੀਆਂ ਲਟਕਾਉਣ ਦੀ ਸਖ਼ਤ ਨਿਖੇਧੀ


ਐਚ.ਟੀ., ਸੀ.ਐਚ.ਟੀ., ਬੀ.ਪੀ.ਈ.ਓ. ਅਤੇ ਮਾਸਟਰ ਕਾਡਰ ਦੀ ਤਰੱਕੀ ਉਡੀਕਦੇ ਪ੍ਰਾਇਮਰੀ ਅਧਿਆਪਕਾਂ 'ਚ ਸਖ਼ਤ ਰੋਸ


ਤਰੱਕੀਆਂ ਉਡੀਕਦੇ-ਉਡੀਕਦੇ ਅਧਿਆਪਕ ਹੋ ਰਹੇ ਹਨ ਸੇਵਾ ਮੁਕਤ: ਡੀਟੀਐੱਫ
ਸੰਗਰੂਰ, 15 ਸਤੰਬਰ, 2021: ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪ੍ਰਾਇਮਰੀ ਕਾਡਰ ਦੀਆਂ ਤਰੱਕੀਆਂ ਵੱਖ-ਵੱਖ ਬਹਾਨਿਆਂ ਰਾਹੀਂ ਲਟਕਾਉਣ ਅਤੇ ਸੀਨੀਆਰਤਾ ਨੂੰ ਜਿਲ੍ਹੇ ਤੋਂ ਸਟੇਟ ਪੱਧਰ 'ਤੇ ਜਬਰੀ ਤਬਦੀਲ ਕਰਨ ਵਿਰੁੱਧ ਰੋਸ ਜਾਹਰ ਕਰਦਿਆਂ ਡੈਮੋਕਰੈਟਿਕ ਟੀਚਰਜ਼ ਫਰੰਟ (ਡੀ.ਟੀ.ਐੱਫ.) ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰੰਘ, ਜਨਰਲ ਸਕੱਤਰ ਮੁਕੇਸ਼ ਗੁਜਰਾਤੀ, ਵਿੱਤ ਸਕੱਤਰ ਅਸ਼ਵਨੀ ਅਵਸਥੀ ਅਤੇ ਸੂਬਾ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ ਨੇ ਕਿਹਾ ਕਿ ਸਕੂਲ ਸਿੱਖਿਆ ਵਿਭਾਗ ਦੀਆਂ ਗਲਤ ਨੀਤੀਆਂ ਕਾਰਨ ਤਰੱਕੀਆਂ ਉਡੀਕਦੇ-ਉਡੀਕਦੇ ਅਧਿਆਪਕ ਸੇਵਾ ਮੁਕਤ ਹੋ ਰਹੇ ਹਨ।


ਡੀ.ਟੀ.ਐੱਫ. ਦੇ ਸੂਬਾ ਮੀਤ ਪ੍ਰਧਾਨ ਗੁਰਮੀਤ ਸੁਖਪੁਰ, ਗੁਰਪਿਆਰ ਕੋਟਲੀ, ਰਾਜੀਵ ਬਰਨਾਲਾ, ਜਗਪਾਲ ਬੰਗੀ, ਜਸਵਿੰਦਰ ਔਜਲਾ, ਸੰਯੁਕਤ ਸਕੱਤਰ ਹਰਜਿੰਦਰ ਸਿੰਘ ਵਡਾਲਾ ਬਾਂਗਰ, ਦਲਜੀਤ ਸਫੀਪੁਰ ਅਤੇ ਕੁਲਵਿੰਦਰ ਜੋਸ਼ਨ ਨੇ ਦੱਸਿਆ ਕਿ ਪ੍ਰਾਇਮਰੀ ਅਧਿਆਪਕਾਂ ਦੀਆਂ ਵੱਖ-ਵੱਖ ਜ਼ਿਲ੍ਹਿਆਂ ਵਿੱਚ ਹੈੱਡ ਟੀਚਰ, ਸੈਂਟਰ ਹੈੱਡ ਟੀਚਰ ਦੀਆਂ ਤਰੱਕੀਆਂ ਨੂੰ ਕਈ ਸਾਲਾਂ ਤੋਂ ਕਦੇ ਸੀਨੀਆਰਤਾ ਸੂਚੀ, ਕਦੇ ਅਧੂਰੇ ਰੋਸਟਰ ਅਤੇ ਹੁਣ ਉੱਪਰਲੇ ਅਧਿਕਾਰੀਆਂ ਦੁਆਰਾ ਜੁਬਾਨੀ ਰੋਕ ਦੇ ਬਹਾਨੇ ਬਣਾ ਕੇ ਲਟਕਾਇਆ ਜਾ ਰਿਹਾ ਹੈ। ਇਸੇ ਤਰ੍ਹਾਂ ਈਟੀਟੀ ਅਧਿਆਪਕ ਤੋਂ ਵੱਖ-ਵੱਖ ਵਿਸ਼ਿਆਂ ਵਿੱਚ ਮਾਸਟਰ ਕਾਡਰ ਦੀਆਂ ਤਰੱਕੀਆਂ ਵਿੱਚ ਵੀ ਜਾਣਬੁੱਝ ਕੇ ਦੇਰੀ ਕੀਤੀ ਜਾ ਰਹੀ ਹੈ, ਜਿਸ ਕਾਰਨ ਅਧਿਆਪਕ ਵਰਗ ਨਿਰਾਸ਼ਾ ਵਿੱਚ ਹੈ। ਆਗੂਆਂ ਨੇ ਕਿਹਾ ਕਿ ਬੀ.ਪੀ.ਈ.ਓ. ਅਤੇ ਸੀ.ਐੱਚ.ਟੀ. ਨੂੰ ਸਟੇਟ ਕਾਡਰ ਬਣਾਏ ਜਾਣ ਨਾਲ ਵਿਸ਼ੇਸ਼ ਜ਼ਿਲ੍ਹੇ ਦੇ ਅਨੇਕਾਂ ਸੀਨੀਅਰ ਅਧਿਆਪਕ ਸੀਨੀਆਰਤਾ ਵਿੱਚ ਪਿੱਛੇ ਚਲੇ ਗਏ ਹਨ। ਅਨੇਕਾਂ ਜ਼ਿਲ੍ਹਿਆਂ ਵਿੱਚ ਤਰੱਕੀਆਂ ਲੰਮੇ ਸਮੇਂ ਤੋਂ ਪੈਡਿੰਗ ਹੋਣ ਕਾਰਣ ਇੰਨ੍ਹਾਂ ਜ਼ਿਲ੍ਹਿਆਂ ਦੇ ਅਧਿਆਪਕ, ਹੁਣ ਸੀ.ਐੱਚ.ਟੀ. ਅਤੇ ਬੀ.ਪੀ.ਈ.ਓ. ਦੇ ਸਟੇਟ ਕਾਡਰ ਬਣਾਏ ਜਾਣ ਕਾਰਣ ਪੱਛੜ ਗਏ ਹਨ।


ਇਸ ਮੌਕੇ ਪ੍ਰੈੱਸ ਸਕੱਤਰ ਪਵਨ ਕੁਮਾਰ, ਜੱਥੇਬੰਦਕ ਸਕੱਤਰ ਨਛੱਤਰ ਸਿੰਘ ਤਰਨਤਾਰਨ ਅਤੇ ਰੁਪਿੰਦਰ ਪਾਲ ਗਿੱਲ, ਤਜਿੰਦਰ ਸਿੰਘ ਸਹਾਇਕ ਵਿੱਤ ਸਕੱਤਰ, ਪ੍ਰਚਾਰ ਸਕੱਤਰ ਸੁਖਦੇਵ ਡਾਨਸੀਵਾਲ ਤੋਂ ਇਲਾਵਾ ਡੇਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਜਰਮਨਜੀਤ ਸਿੰਘ ਅਤੇ ਜਨਰਲ ਸਕੱਤਰ ਹਰਦੀਪ ਸਿੰਘ ਟੋਡਰਪੁਰ ਨੇ ਪ੍ਰਾਇਮਰੀ ਵਰਗ ਦੀਆਂ ਸਾਰੀਆਂ ਤਰੱਕੀਆਂ ਫੌਰੀ ਪੂਰੀਆਂ ਕਰਨ ਦੀ ਮੰਗ ਕੀਤੀ।

14 सितम्बर 2021 हिन्दी दिवस के सम्बन्ध में हिन्दी शिक्षक संघ(रजि०) पंजाब ने ऑनलाईन कार्यक्रम का आयोजन किया

 *14 सितम्बर 2021 हिन्दी दिवस* के  सम्बन्ध में हिन्दी शिक्षक संघ(रजि०) पंजाब ने ऑनलाईन कार्यक्रम का आयोजन किया। इसकी अध्यक्षता संघ के प्रधान मुनीश कुमार ने की। कार्यक्रम का शुभारम्भ दीप प्रज्जवलन के साथ 'माँ सरस्वती' की आराधना से किया गया।प्रिसिंपल डॉ० प्रदीप कुमार ने संघ द्वारा किये गये कार्यों की चर्चा की व सभी का कार्यक्रम में शामिल होने के लिए आभार व्यक्त किया। संघ के प्रधान मुनीश कुमार ने प्रधानमंत्री श्री नरेन्द्र मोदी जी से हिन्दी भाषा को राष्ट्रीय भाषा का दर्जा देने की माँग की। उन्होंने कहा कि हिन्दी को 1949 में राजभाषा का दर्जा मिला था लेकिन आज तक भारत को उसकी राजभाषा नहीं मिली।

उन्होंने आगे कहा कि पंजाब में आज हिन्दी व हिन्दी अध्यापकों को न्याय नहीं मिल रहा है। 1995 के बाद जो हिन्दी मास्टर नौकरी में आये, वह हिन्दी विषय के लैक्चराॅर पदोन्नत नहीं किये गये। आज पंजाब के सरकारी स्कूलों हिन्दी के लैक्चराॅर के पद न बराबर है। 10 प्रतिशत से कम सरकारी स्कूलों के बच्चों को विषय ऑप्शनल रखने की सुविधा है। पंजाब के सरकारी स्कूलों में यदि दसवीं कक्षा के बाद विद्यार्थी हिन्दी लेना चाहता है तो भी वह सीनियर सैकण्डरी स्कूल में +1, +2 कक्षाओं में हिन्दी न होने के कारण नहीं ले सकता। सरकार सभी सरकारी स्कूलों में हिन्दी विषय ऑप्शनल दे। जिन हिन्दी मास्टर कैडर अध्यापकों के लैक्चराॅर के पद के लिए कागज पत्र जांचे जा चुके हैं उन्हें शीघ्र अतिशीघ्र ऑर्डर दिये जाएँ।

हिन्दी शिक्षक संघ के महासचिव मनोज कुमार ने पंजाब में हिन्दी शिक्षक संघ के आवहन पर हिन्दी दिवस कार्यक्रम आयोजित करने पर हिन्दी अध्यापकों व हिन्दी प्रेमियों का आभार व्यक्त किया।कवियों द्वारा हिन्दी दिवस को समर्पित कविताएँ भेजने के लिए धन्यवाद किया।जिसमें हिन्दी शिक्षक संघ की संरक्षक प्रिंसिपल डॉ० प्रदीप कुमार, डॉ० बबीता जैन, उप-प्रधान स.कुलजीत सिंह, महासचिव मनोज कुमार, कोषाध्यक्ष मोहिन्दर कुमार, कार्यकारिणी सदस्य प्रीतम चन्द, रौजी दुग्गल, संध्या कुमारी, डॉ० मुकेश अरोडा सीनेटर पंजाब विश्वविद्यालय चण्डीगढ़ एवं सदस्य हिन्दी सलाहकार, सुखदेव राज प्रधान अमृतसर, सुधा जैन मोहाली, कपिल मोहन रोपड़, रमेश रोपड़, डॉ० जयपाल ठाकूर हिमाचल प्रदेश, लखविन्दर पाल सिंह पटियाला, मुनीश भाटिया, पंकज माहर जालन्धर, अनिला बत्रा जालन्धर, डॉ० नीरोत्तमा शर्मा, डाॅ० बलबेन्द्र सिंह, डॉ० पूनम सपरा, डॉ० दलीप सिंह, सोनिया सूद, कुमकुम, अंजू रत्ती होशियारपूर, रजनी शर्मा नवांशहर, गुरप्रीत कौर होशियारपूर, राकेश रुद्रा, रजीव नयन, हरप्रीत कौर, , कमलजीत सिंह, निधि सिंह हरियाणा, नवीना, अनू मल्होत्रा, रेणूका चौधरी, किरन पटियाला, अशोक कुमार पूनिया, राकेश पराशर, रोहित मिसरा अमृतसर, मास्टर कैडर यूनियन लुधियाना के धर्मजीत सिंह, हरदमनदीप सिंह नागरा, सीमा सूद, सुधा जालन्धर, संदीप शर्मा, रेखा बग्गा, रश्मि बरदी, राजन जैन, रागिनी शाह, सुरिन्दर कौर, सुखदेव चंदेल, भारतीय शिक्षण संस्थान, अर्चना थनौच, अशमिन्दर कौर, गगनदीप कौर, गीतिका सचदेवा आदि ने भाग लिया। इसमें डॉ० बबीता जैन, सुधा जैन, डॉ० जयपाल सिंह, पूनम बुद्धिराजा, अनिला बत्रा, राकेश कुमार, डॉ० पूनम सपरा ने हिन्दी दिवस को समर्पित कविताएँ पेश कीं।

BREAKING NEWS: ਸੂਬੇ ਵਿੱਚ 44,543 ਹੋਰ ਅਸਾਮੀਆਂ ਤੇ ਹੋਵੇਗੀ ਭਰਤੀ- ਮੁੱਖ ਸਕੱਤਰ

 


ਸੂਬੇ ਵਿੱਚ ਇੱਕ ਲੱਖ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇਣ ਦੇ ਮੀਲ ਪੱਥਰ ਨੂੰ ਪ੍ਰਾਪਤ ਕਰਨ ਦੀ ਦਿਸ਼ਾ ਵਿੱਚ ਅੱਗੇ ਵਧਦੇ ਹੋਏ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਛੇਤੀ ਹੀ ਵੱਖ-ਵੱਖ ਵਿਭਾਗਾਂ ਵਿੱਚ ਖਾਲੀ ਅਸਾਮੀਆਂ ਨੂੰ ਭਰਨ ਅਤੇ  ਯੋਗ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਇੱਕ ਹੋਰ ਵੱਡੀ ਭਰਤੀ ਮੁਹਿੰਮ ਸ਼ੁਰੂ ਕਰੇਗੀ। 


Punjab to soon launch another Mega Recruitment drive: CS 


Asks depts to share vacant posts; 7,848 already given govt jobs, 44,543 more vacancies being filled in state


Chandigarh, September 15, 2021: Marching ahead towards achieving the milestone of giving government jobs to one-lakh youth in the state, the Chief Minister Captain Amarinder Singh-led Punjab Government will soon launch another mega recruitment drive to fill the vacant posts in various departments and in turn employ the deserving and eligible youth.


Disclosing this, here, the Chief Secretary, Ms Vini Mahajan, said all the administrative departments should share the vacant direct quota posts with the Employment Generation, Skill Development and Training department at the earliest to enable the launch of State Employment Plan’s second phase.


Also read. : PUNJAB PRINCIPAL RECRUITMENT 2021 CLICK HERE

PUNJAB SCHOOL LECTURER RECRUITMENT 2021 ,READ HERE

NTT/ PRE PRIMARY TEACHER RECRUITMENT CLICK HERE

ETT RECRUITMENT PUNJAB CLICK HEREChairing a meeting to review the State Employment Plan with the administrative secretaries, Ms Mahajan directed all the department heads to expedite the process of sending requisition of the remaining vacancies in their respective departments for filling them up to provide seamless and hassle-free services to the public.


Secretary, Employment Generation, Rahul Tiwari, apprised the Chief Secretary that 34 administrative departments have shared 22,441 direct quota vacancies for the second phase of the Punjab Government’s recruitment plan, which were over and above 61,336 vacancies approved earlier by the Cabinet committee.


Under the state government’s flagship employment generation programme, “Ghar Ghar Rozgar and Karobar Mission”, the Punjab Cabinet had approved the State Employment Plan on October 14, 2020, with a mandate to give 1-lakh government jobs to the eligible youth besides giving nod to fill 61,336 vacancies in various departments.


In less than a year, the state government has been able to recruit 7,848 qualified candidates besides initiating the process of filling 44,543 vacancies in various departments.


Meanwhile, the Chief Secretary also instructed all the departments, boards and corporations under the state government to ensure the implementation of e-office modules in their respective offices.


 She said the use of the e-office system will not only save time but will also help in doing the work in a paperless manner.

10 ਕਰੋੜ ਦੀ ਅਨੁਮਾਨਤ ਲਾਗਤ ਨਾਲ ਬਣ ਰਿਹੈ ਆਧੁਨਿਕ ਸਰਕਾਰੀ ਮੱਛੀ ਪੂੰਗ ਫਾਰਮ

 ਪਿੰਡ ਕਿੱਲ੍ਹਿਆਂ ਵਾਲੀ ਵਿੱਚ 10 ਕਰੋੜ ਦੀ ਅਨੁਮਾਨਤ ਲਾਗਤ ਨਾਲ ਬਣ ਰਿਹੈ ਆਧੁਨਿਕ ਸਰਕਾਰੀ ਮੱਛੀ ਪੂੰਗ ਫਾਰਮ

6 ਪ੍ਰਕਾਰ ਦੀਆਂ ਮੱਛੀਆਂ ਦਾ ਪੂੰਗ ਹੋਵੇਗਾ ਸਪਲਾਈ


ਮਿੱਟੀ-ਪਾਣੀ ਦੀ ਪਰਖ ਲਈ ਬਣਾਈ ਜਾ ਰਹੀ ਹੈ ਲੈਬੋਰੇਟਰੀ


ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਰਾਜ ਦੇ ਕਿਸਾਨਾਂ ਦੀ ਆਮਦਨ ਵਾਧੇ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਲੜੀ ਤਹਿਤ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਕਿੱਲ੍ਹਿਆਂ ਵਾਲੀ ਵਿਖੇ ਸਰਕਾਰੀ ਮੱਛੀ ਪੂੰਗ ਫਾਰਮ ਤਿਆਰ ਕਰਵਾਇਆ ਜਾ ਰਿਹਾ ਹੈ। 10 ਕਰੋੜ ਰੁਪਏ ਦੀ ਅਨੁਮਾਨਤ ਲਾਗਤ ਨਾਲ ਬਣਨ ਵਾਲੇ ਇਸ ਮੱਛੀ ਪੂੰਗ ਫਾਰਮ ਦਾ ਨਿਰਮਾਣ ਆਖਰੀ ਪੜ੍ਹਾਅ ਵਿੱਚ ਹੈ।ਇਸ ਬਾਰੇ ਜਾਣਕਾਰੀ ਫਾਜ਼ਿਲਕਾ ਦਿੰਦਿਆਂ ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਉਪ ਮੰਡਲ ਅਬੋਹਰ ਦੇ ਪਿੰਡ ਕਿੱਲ੍ਹਿਆਂ ਵਾਲੀ ਵਿੱਚ 15 ਏਕੜ ਤੋਂ ਵੱਧ ਥਾਂ ਵਿਚ ਇਹ ਪ੍ਰਾਜੈਕਟ ਬਣ ਰਿਹਾ ਹੈ ਜਿਸ ਵਿੱਚ ਇਕ ਪ੍ਰਬੰਧਕੀ ਬਲਾਕ, ਸਟਾਫ ਲਈ ਰਿਹਾਇਸ਼ ਅਤੇ ਮੱਛੀ ਪਾਲਣ ਦਾ ਪੂੰਗ ਤਿਆਰ ਕਰਨ ਤੇ ਸਪਲਾਈ ਕਰਨ ਲਈ ਕਰੀਬ 38 ਤਲਾਬ ਬਣ ਰਹੇ ਹਨ।ਮੱਛੀ ਪਾਲਣ ਵਿਭਾਗ ਦੇ ਸਹਾਇਕ ਡਾਇਰੈਕਟਰ ਮਨਜੀਤ ਸਿੰਘ ਨੇ ਦੱਸਿਆ ਕਿ ਇਥੋਂ ਭਾਰਤੀ ਮੇਜਰ ਕਾਰਪ ਜਿਵੇਂ ਕਤਲਾ, ਰੋਹੂ, ਮੁਰਾਖ ਅਤੇ ਵਿਦੇਸ਼ੀ ਕਾਰਪ ਜਿਵੇਂ ਸਿਲਵਰ ਕਾਰਪ, ਗਰਾਸ ਕਾਰਪ ਤੇ ਕਾਮਨ ਕਾਰਪ ਮੱਛੀਆਂ ਦਾ ਵਧੀਆ ਕੁਆਲਟੀ ਦਾ ਪੂੰਗ ਤਿਆਰ ਕਰਕੇ ਕਿਸਾਨਾਂ ਨੂੰ ਸਪਲਾਈ ਕੀਤਾ ਜਾਵੇਗਾ। ਇਥੋਂ ਮੱਛੀ ਕਾਸ਼ਤਕਾਰਾਂ ਨੂੰ ਰਿਆਇਤੀ ਦਰਾਂ ਤੇ ਚੰਗੀ ਮਿਆਰ ਵਾਲਾ ਮੱਛੀ ਪੂੰਗ ਮਿਲੇਗਾ।


ਉਨ੍ਹਾਂ ਅੱਗੇ ਦੱਸਿਆ ਕਿ ਇਸ ਵਿੱਚ ਬਰੂਡ ਸਟਾਕ ਲਈ 12 ਟੈਂਕ ਬਣਾਏ ਜਾ ਰਹੇ ਹਨ ਜਿਸ ਵਿੱਚ ਪ੍ਰਜਨਣ ਲਈ ਬਾਲਗ ਨਰ ਅਤੇ ਮਾਦਾ ਮੱਛੀਆਂ ਦਾ ਰੱਖ ਰਖਾਅ ਕੀਤਾ ਜਾਵੇਗਾ। ਇਸ ਤੋਂ ਬਿਨਾਂ ਇਕ ਬਰੀਡਿੰਗ ਪੂਲ ਜਿਸ ਵਿਚ ਨਰ ਅਤੇ ਮਾਦਾ ਮੱਛੀਆਂ ਦੀ ਬਰੀਡਿੰਗ ਕਰਵਾਈ ਜਾਵੇਗਾ। 6 ਹੈਚਰੀਜ਼ ਜਿਥੇ ਅੰਡਿਆਂ ਤੋਂ ਸਪਾਨ ਤਿਆਰ ਕੀਤਾ ਜਾਵੇਗਾ। 16 ਨਰਸਰੀ ਟੈਂਕ ਬਣ ਰਹੇ ਹਨ ਜਿਸ ਵਿਚ ਸਪਾਨ ਦੀ ਸਟਾਕਿੰਗ ਅਤੇ ਸਪਾਨ ਨੂੰ ਫ੍ਰਾਈ ਸਾਈਜ਼ ਤੱਕ ਤਿਆਰ ਕੀਤਾ ਜਾਵੇਗਾ। ਇਸ ਤੋਂ ਬਿਨਾਂ ਏਥੇ 10 ਰੀਅਰਰਿੰਗ ਤਲਾਬ ਬਣਾਏ ਜਾ ਰਹੇ ਹਨ ਜਿਥੇ ਮੱਛੀ ਦੇ ਫਰਾਈ ਸਾਈਜ਼ ਬੱਚੇ ਨੂੰ ਫ਼ਿੰਗਰਲਿੰਗ ਸਾਈਜ਼ ਤਕ ਤਿਆਰ ਕੀਤਾ ਜਾਵੇਗਾ।ਮੱਛੀ ਪਸਾਰ ਅਫਸਰ ਪ੍ਰਭਜੋਤ ਕੌਰ ਅਤੇ ਕੋਕਮ ਕੌਰ ਨੇ ਦੱਸਿਆ ਕਿ ਇਸ ਫਾਰਮ ਵਿਖੇ ਮੱਛੀ ਪਾਲਕਾਂ ਨੂੰ ਸਿਖਲਾਈ ਦੇਣ ਲਈ ਇਕ ਟ੍ਰੇਨਿੰਗ ਹਾਲ, ਮਿੱਟੀ ਪਾਣੀ ਦੇ ਨਮੂਨਿਆਂ ਦੀ ਜਾਂਚ ਕਰਨ ਲਈ ਲੈਬੋਰੇਟਰੀ ਤੇ ਫੀਡ ਸਟੋਰ ਵੀ ਤਿਆਰ ਕੀਤਾ ਜਾ ਰਿਹਾ ਹੈ। ਇਸ ਫਾਰਮ ਦਾ ਨਿਰਮਾਣ ਪੰਚਾਇਤੀ ਰਾਜ ਵਿਭਾਗ ਵਲੋਂ ਕੀਤਾ ਜਾ ਰਿਹਾ ਹੈ ਜਿਸ ਦੇ ਐਸ.ਡੀ.ਓ. ਹਰਮੀਤ ਸਿੰਘ ਅਨੁਸਾਰ ਇਸ ਦਾ ਨਿਰਮਾਣ ਅਕਤੂਬਰ ਦੇ ਅਖੀਰ ਤੱਕ ਮੁਕੰਮਲ ਹੋ ਜਾਵੇਗਾ।

SCHOLARSHIP FOR MINORITY STUDENTS, IMPORTANT DATES

 SCHOLARSHIP FOR MINORITY STUDENTS, IMPORTANT DATES 

Last date for submission of online application on NSP for Scholarships under Scholarship Schemes of Ministry of Minority Affairs is 15.11.2021 for Pre-Matric and 30.11.2021 for Post Matric and Merit-cum-Means based Scholarship Schemes. 

Schools/Institutions may be directed to ensure that all eligible students belonging to the economically weaker sections of the notified minority communities (Buddhist, Christian, Jain, Muslim, Parsi and Sikh) apply for scholarships. They may also be directed to complete KYC registration and verification of submitted applications on NSP. 


ਵੈਟਰਨਰੀ ਇੰਸਪੈਕਟਰਾਂ ਦੀ ਭਰਤੀ, ਉਮੀਦਵਾਰਾਂ ਨੂੰ ਕਾਊਂਸਲਿੰਗ ਲਈ ਦਿੱਤਾ ਹੋਰ ਮੌਕਾ

 

ਜਾਤ ਅਧਾਰਤ ਨਾਂ ਹਟਾਉਣ ਲਈ ਐਸ ਸੀ ਕਮਿਸ਼ਨ ਨੇ ਲਿਖਿਆ ਪੱਤਰ

 


ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੀ ਚੇਅਰਪਰਸਨ ਤੇਜਿੰਦਰ ਕੌਰ ਨੇ ਮੁੱਖ ਸਕੱਤਰ ਵਿਨੀ ਮਹਾਜਨ ਨੂੰ ਪੱਤਰ ਲਿਖ ਕੇ ਪਿੰਡਾਂ, ਸ਼ਹਿਰਾਂ ਤੇ ਹੋਰਨਾਂ ਥਾਵਾਂ ਦੇ ਜਾਤ- ਅਧਾਰਤ ਰੱਖੇ ਗਏ ਨਾਵਾਂ ਨੂੰ ਹਟਾਉਣ ਤੇ ਦਫ਼ਤਰੀ ਕੰਮ-ਕਾਜ ਵਿਚ ਹਰੀਜਨ ਅਤੇ ‘ਗਿਰੀਜਨ ਸ਼ਬਦ ਦੀ ਵਰਤੋਂ ਤੋਂ ਗੁਰੇਜ਼ ਕਰਨ ਸਬੰਧੀ ਸਰਕਾਰ ਦੀਆਂ ਸਾਲ 20 17 ਵਿਚ ਜਾਰੀ ਹਦਾਇਤਾਂ ਦੀ ਸੂਬੇ ਵਿਚ ਇੰਨ-ਬਿੰਨ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਹੈ।


 ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੀ ਚੇਅਰਪਰਸਨ ਤੇਜਿੰਦਰ ਕੌਰ ਨੇ ਦੱਸਿਆ ਕਿ ਅਨੁਸੂਚਿਤ ਜਾਤੀਆਂ ਨਾਲ ਸਬੰਧਤ ਵੱਖ-ਵੱਖ ਜਥੇਬੰਦੀਆਂ ਵੱਲੋਂ ਕਮਿਸ਼ਨ ਦੇ ਧਿਆਨ ਵਿਚ ਲਿਆਂਦਾ ਗਿਆ ਹੈ ਕਿ ਸੂਬੇ ਦੇ ਬਹੁਤੇ ਪਿੰਡਾਂ, ਸ਼ਹਿਰਾਂ,ਸਕੂਲਾਂ, ਮੁਹੱਲਿਆਂ, ਬਸਤੀਆਂ, ਗਲੀਆਂ, ਧਰਮਸ਼ਾਲਾਵਾਂ ਤੇ ਸੁਸਾਇਟੀਆਂ ਦੇ ਨਾਂ ਜਾਤੀਸੂਚਕ ਰੱਖੇ ਹੋਏ ਹਨ ਜਦਕਿ ਭਾਰਤ ਸਰਕਾਰ ਦੀਆਂ 16 ਅਗਸਤ, 1990 ਦੀਆਂ ਹਦਾਇਤਾਂ ਦੇ ਮੱਦੇਨਜ਼ਰ ਪੰਜਾਬ ਦੇ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਰਿਜ਼ਰਵੇਸ਼ਨ ਸੈੱਲ ਵੱਲੋਂ 28 ਜੁਲਾਈ, 2017 ਨੂੰ ਸੂਬੇ ਦੇ ਸਮੂਹ ਮੁਖੀਆਂ ਨੂੰ ਜਾਰੀ ਪੱਤਰ ਰਾਹੀਂ ਲਿਖਿਆ ਗਿਆ ਸੀ। 

ਜਾਤ-ਆਧਾਰਤ ਨਾਵਾਂ ਵਾਲੇ ਪਿੰਡਾਂ/ਸ਼ਹਿਰਾਂ, ਵਿਦਿਅਕ ਸੰਸਥਾਵਾਂ, ਮੁਹੱਲਿਆਂ, ਬਸਤੀਆਂ, ਧਰਮਸ਼ਾਲਾਵਾਂ ਅਤੇ ਸੁਸਾਇਟੀਆਂ ਦੇ ਨਾਮ ਬਦਲਾਉਣਾ ਯਕੀਨੀ ਬਣਾਉਣ ਵਾਸਤੇ ਸਬੰਧਤ ਵਿਭਾਗਾਂ ਜਿਵੇਂ ਮਾਲਵਿਭਾਗ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ, ਸਥਾਨਕ ਸਰਕਾਰ ਵਿਭਾਗ, ਸਕੂਲ ਸਿੱਖਿਆ ਵਿਭਾਗ ਅਤੇ ਰਜਿਸਟਰਾਰ ਸਹਿਕਾਰੀ ਸਭਾਵਾਂ ਵਿਭਾਗ ਨੂੰ ਨਿਰਦੇਸ਼ ਜਾਰੀ ਕੀਤੇ ਜਾਣ।

2364 ETT RECRUITMENT : ਸਕਰੂਟਨੀ ਵਿਚ ਗੈਰ ਹਾਜ਼ਰ ਉਮੀਦਵਾਰਾਂ ਨੂੰ ਇਕ ਹੋਰ ਮੌਕਾ

 

ਸਿੱਖਿਆ ਭਰਤੀ, ਡਾਇਰੈਕਟੋਰੇਟ ਪੰਜਾਬ ਵਲੋ ਮਿਤੀ 6-3-2020 ਨੂੰ 2364 ਈਟੀਟੀ ਅਧਿਆਪਕਾਂ ਦੀਆਂ ਪੋਸਟਾਂ ਭਰਨ ਸਬੰਧੀ ਵਿਗਿਆਪਨ ਦਿੱਤਾ ਗਿਆ ਸੀ, ਵਿਗਿਆਪਨ ਦੀਆਂ ਸ਼ਰਤਾਂ ਅਨੁਸਾਰ ਇਹਨਾਂ ਅਨੁਸਾਰ ਇਹਨਾਂ ਅਸਾਮੀਆਂ ਲਈ ਮਿਤੀ 29-11-2020 ਨੂੰ ਵਿਭਾਗੀ ਟੈਸਟ ਲੈਣ ਉਪਰੰਤ ਵਿਭਾਗ ਵਲੋ ਨਤੀਜਾ ਘੋਸ਼ਿਤ ਕਰ ਦਿੱਤਾ  ਸੀ । ਵਿਭਾਗੀ ਟੈਸਟ ਦਾ ਨਤੀਜਾ ਘੋਸਿਤ ਕਰਨ ਉਪਰੰਤ ਉਮੀਦਵਾਰਾਂ ਨੂੰ ਇਸ ਦਫਤਰ ਵੱਲੋਂ ਵੱਖ-ਵੱਖ ਮਿਤੀਆਂ ਨੂੰ ਸਕਰੂਟਨੀ ਲਈ ਬੁਲਾਇਆ ਗਿਆ ਸੀ, ਜਿਸ ਦੀ ਲਗਾਤਾਰਤਾ ਵਿਚ ਹੋਰ ਉਮੀਦਵਾਰਾਂ ਨੂੰ ਮਿਤੀ 10-09-2021, 13-9-2021 ਅਤੇ 14-9-2021 ਨੂੰ ਸਕਰੂਟਨੀ ਲਈ ਸੱਦਾ ਦਿੱਤਾ ਗਿਆ ਸੀੀ।

ਜਿਸ ਦੇ ਸਬੰਧ ਵਿਚ ਦਸਿਆ ਗਿਆ ਹੈ ਕਿ ਕੇਵਲ ਮਿਤੀ 10-09-2021, 13-9-2021 ਅਤੇ 14-9-2021 ਨੂੰ ਕੀਤੀ ਗਈ ਸਕਰੂਟਨੀ ਵਿਚ ਗੈਰ-ਹਾਜ਼ਰ ਹੋਣ ਵਾਲੇ ਉਮੀਦਵਾਰਾਂ ਨੂੰ ਵਿਭਾਗ ਵਲੋਂ ਇਕ ਹੋਰ ਮੌਕਾ ਦਿੰਦੇ ਹੋਏ ਮਿਤੀ 15-09-2021 (ਸਵੇਰੇ 10 ਵੱਜੇ ਤੋਂ ਸ਼ਾਮ 5 ਵੱਜੇ ਤੱਕ) ਨੂੰ ਦਫਤਰ ਡਾਇਰੈਕਟਰ, ਸਿੱਖਿਆ ਭਰਤੀ ਡਾਇਰੈਕਟੋਰੇਟ ਪੰਜਾਬ (ਮਾਈਕ੍ਰੋਸਾਫਟ ਬਿਲਡਿੰਗ) ਫੇਜ 3 ਬੀ 1, ਸਾਹਿਬਜਾਦਾ ਅਜੀਤ ਸਿੰਘ ਨਗਰ, ਮੋਹਾਲੀ ਵਿਖੇ ਸਕਰੂਟਨੀ ਦਾ ਸੱਦਾ ਦਿੱਤਾ ਗਿਆ ਹੈ। 


RECENT UPDATES

Today's Highlight