Sunday, 29 August 2021

ਭਵਾਨੀਗੜ੍ਹ ’ਚ ਦੂਜੇ ਦਿਨ ਵੀ ਸਿੱਖਿਆ ਮੰਤਰੀ ਦਾ ਜ਼ਬਰਦਸਤ ਵਿਰੋਧ, ਪੁਲਸ ਨੇ ਹਿਰਾਸਤ ’ਚ ਲੈ ਕੇ 6 ਬੇਰੁਜ਼ਗਾਰ ਅਧਿਆਪਕ ਥਾਣੇ ਡੱਕੇ

 ਭਵਾਨੀਗੜ੍ਹ ’ਚ ਦੂਜੇ ਦਿਨ ਵੀ ਸਿੱਖਿਆ ਮੰਤਰੀ ਦਾ ਜ਼ਬਰਦਸਤ ਵਿਰੋਧ, ਪੁਲਸ ਨੇ ਹਿਰਾਸਤ ’ਚ ਲੈ ਕੇ 6 ਬੇਰੁਜ਼ਗਾਰ ਅਧਿਆਪਕ ਥਾਣੇ ਡੱਕੇਬੇਰੁਜ਼ਗਾਰਾਂ ਨੇ ਅੱਜ ਫੇਰ ਕੀਤਾ ਸੀ ਮੰਤਰੀ ਦਾ ਪਿੱਛਾ, ਮੰਤਰੀ ਦੇ ਆਉਣ ਤੋਂ ਪਹਿਲਾਂ ਹੀ ਬੇਰੁਜ਼ਗਾਰਾਂ ਦੀ ਧੂਹ ਘੜੀਸਭਵਾਨੀਗੜ੍ਹ, 29 ਅਗਸਤ, 2021: ਆਪਣੇ ਹੱਕੀ ਰੁਜ਼ਗਾਰ ਰੋਜ਼ਗਾਰ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਬੇਰੁਜ਼ਗਾਰ ਬੀ.ਐੱਡ.ਟੈੱਟ. ਪਾਸ ਯੂਨੀਅਨ ਵੱਲੋਂ ਐਤਵਾਰ ਨੂੰ ਅੱਜ ਲਗਾਤਾਰ ਦੂਜੇ ਦਿਨ ਭਵਾਨੀਗੜ੍ਹ 'ਚ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦਾ ਵਿਰੋਧ ਕੀਤਾ ਗਿਆ। ਸਿੰਗਲਾ ਅੱਜ ਨੇੜਲੇ ਪਿੰਡ ਕਾਕੜਾ ਵਿਖੇ ਬਣਾਏ ਸਪੋਰਟਸ ਪਾਰਕ ਦਾ ਉਦਘਾਟਨ ਕਰਨ ਲਈ ਪਹੁੰਚੇ ਸਨ। ਸਿੱਖਿਆ ਮੰਤਰੀ ਦੇ ਸਮਾਗਮ ’ਚ ਪੁੱਜਣ ਤੋਂ ਠੀਕ ਦਸ ਕੁ ਮਿੰਟ ਪਹਿਲਾਂ ਬੇਰੁਜ਼ਗਾਰ ਅਧਿਆਪਕ ਸਮਾਗਮ ਵਾਲੀ ਥਾਂ 'ਤੇ ਆ ਪੁੱਜੇ ਜਿਨ੍ਹਾਂ ਨੂੰ ਪਹਿਲਾਂ ਹੀ ਮੁਸਤੈਦ ਖੜ੍ਹੀ ਪੁਲਸ ਨੇ ਦਬੋਚ ਲਿਆ ਤੇ ਪੁਲਸ ਨੇ ਅਧਿਆਪਕਾਂ ਨਾਲ ਖਿੱਚ ਧੂਹ ਕਰਦਿਆਂ ਉਨ੍ਹਾਂ ਨੂੰ ਆਪਣੀ ਹਿਰਾਸਤ 'ਚ ਲੈ ਲਿਆ ਤੇ ਬੱਸ 'ਚ ਬਿਠਾ ਕੇ ਭਵਾਨੀਗੜ੍ਹ ਥਾਣੇ ਲੈ ਗਈ।ਬੇਰੁਜ਼ਗਾਰ ਆਗੂ ਸੁਖਵਿੰਦਰ ਸਿੰਘ ਢਿੱਲਵਾਂ ਨੇ ਦੱਸਿਆ ਕਿ ਸਿੱਖਿਆ ਮੰਤਰੀ 31 ਦਸੰਬਰ ਤੋ ਆਪਣੀ ਕੋਠੀ ਚੋਂ ਲਾਪਤਾ ਹਨ। ਉਹਨਾਂ ਦੀ ਕੋਠੀ ਦੇ ਗੇਟ ਉੱਤੇ ਬੇਰੁਜ਼ਗਾਰ ਸਾਂਝੇ ਮੋਰਚੇ ਵੱਲੋਂ ਪੱਕਾ ਮੋਰਚੇ ਲਗਾਇਆ ਹੋਇਆ ਹੈ। ਦੂਜੇ ਪਾਸੇ ਬੇਰੁਜ਼ਗਾਰ ਅਧਿਆਪਕ ਮੁਨੀਸ਼ ਫਾਜ਼ਿਲਕਾ ਸੰਗਰੂਰ ਸਮਾਜਿਕ ਸਿੱਖਿਆ, ਹਿੰਦੀ ਅਤੇ ਪੰਜਾਬੀ ਦੀਆਂ ਪੋਸਟਾਂ ਦੀ ਵੱਡੀ ਗਿਣਤੀ ਵਿੱਚ ਮੰਗ ਨੂੰ ਲੈ ਕੇ 21 ਅਗਸਤ ਤੋਂ ਸਿਵਲ ਹਸਪਤਾਲ ਸੰਗਰੂਰ ਦੀ ਪਾਣੀ ਵਾਲੀ ਟੈਂਕੀ ਉੱਤੇ ਚੜ੍ਹ ਕੇ ਬੈਠਾ ਹੋਇਆ ਹੈ।ਉਨ੍ਹਾਂ ਦੱਸਿਆ ਕਿ ਬੇਰੁਜ਼ਗਾਰਾਂ ਨੇ ਐਲਾਨ ਕੀਤਾ ਹੋਇਆ ਹੈ ਕਿ ਉਹ ਕਿਧਰੇ ਵੀ ਸਿੱਖਿਆ ਮੰਤਰੀ ਨੂੰ ਬੋਲਣ ਨਹੀਂ ਦੇਣਗੇ। ਅੱਧੀ ਦਰਜ਼ਨ ਤੋ ਵੱਧ ਪਿੰਡਾਂ ਵਿਚ ਘਿਰਾਓ ਕੀਤਾ ਹੈ। ਅੱਜ ਉਸ ਸਮੇਂ ਸਥਿਤੀ ਤਣਾਅ ਪੂਰਨ ਬਣ ਗਈ ਜਦੋਂ ਸਿੱਖਿਆ ਮੰਤਰੀ ਦੇ ਪਹੁੰਚਣ ਤੋਂ ਐਨ ਕੁਝ ਮਿੰਟ ਪਹਿਲਾਂ ਹੀ ਬੇਰੁਜ਼ਗਾਰਾਂ ਦੀ ਸ਼ਨਾਖ਼ਤ ਕਰਕੇ ਭਵਾਨੀਗੜ੍ਹ ਪੁਲਿਸ ਵੱਲੋਂ ਫੜਨ ਦੀ ਕੋਸਿਸ਼ ਕੀਤੀ ਤਾਂ ਬੇਰੁਜ਼ਗਾਰਾਂ ਨੇ ਸਿੱਖਿਆ ਮੰਤਰੀ ਅਤੇ ਕਾਂਗਰਸ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਪੁਲਿਸ ਥਾਣਾ ਭਵਾਨੀਗੜ੍ਹ ਵਿਖੇ ਡੱਕ ਦਿੱਤਾ।ਇਸ ਮੌਕੇ ਗੁਰਮੇਲ ਸਿੰਘ ਬਰਗਾੜੀ, ਸੁਖਜੀਤ ਸਿੰਘ ਬੀਰ ਖੁਰਦ, ਗੁਰਪ੍ਰੀਤ ਸਿੰਘ ਗਾਜੀਪੁਰ, ਲੇਖ ਸਿੰਘ ਗੁਰੁਹਰਸਹਾਏ, ਅਮਨ ਕੌਰ ਬਠਿੰਡਾ, ਕੰਵਲਜੀਤ ਕੌਰ ਬਠਿੰਡਾ ਨੂੰ ਹਿਰਾਸਤ ਵਿੱਚ ਲੈ ਕੇ ਭਵਾਨੀਗੜ੍ਹ ਥਾਣੇ ਵਿਚ ਡੱਕ ਦਿੱਤਾ ਗਿਆ। ਖ਼ਬਰ ਲਿਖੇ ਜਾਣ ਤੱਕ ਬੇਰੁਜ਼ਗਾਰਾਂ ਨੂੰ ਥਾਣੇ ਬੰਦ ਕੀਤਾ ਹੋਇਆ ਸੀ।
ਦੱਸਣਯੋਗ ਹੈ ਕਿ ਬੀਤੇ ਦਿਨ ਵੀ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਨੂੰ ਆਪਣੇ ਹਲਕੇ ਵਿੱਚ ਬੇਰੁਜ਼ਗਾਰ ਅਧਿਆਪਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ। ਬੀਤੇ ਕੱਲ੍ਹ ਹੀ ਨੇੜਲੇ ਪਿੰਡ ਫੱਗੂਵਾਲਾ ਦੇ ਸਰਕਾਰੀ ਸਕੂਲ ਵਿਖੇ ਪਹੁੰਚੇ ਸਿੰਗਲਾ ਦੇ ਪ੍ਰੋਗਰਾਮ ਦੇ ਬਾਹਰ ਬੀ.ਐੱਡ ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਨੇ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਸਿੱਖਿਆ ਮੰਤਰੀ ਤੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਸਿੰਗਲਾ ਦੇ ਪ੍ਰੋਗਰਾਮ 'ਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਨੂੰ ਪੁਲਸ ਨੇ ਸਕੂਲ ਅੰਦਰ ਦਾਖਲ ਨਹੀਂ ਹੋਣ ਦਿੱਤਾ ਤੇ ਉਨ੍ਹਾਂ ਦੀ ਖਿੱਚ ਧੂਅ ਕਰਦੇ ਹੋਏ ਪ੍ਰਦਰਸ਼ਨਕਾਰੀ 8 ਅਧਿਆਪਕਾਂ ਨੂੰ ਪੁਲਸ ਨੇ ਆਪਣੇ ਹਿਰਾਸਤ ’ਚ ਲੈ ਲਿਆ ਤੇ ਭਵਾਨੀਗੜ੍ਹ ਥਾਣੇ ਵਿੱਚ ਡੱਕ ਦਿੱਤਾ ਸੀ।

05 ਸਤੰਬਰ ਨੂੰ ਕੀਤਾ ਜਾਏਗਾ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ: ਮਾਸਟਰ ਕੇਡਰ ਯੂਨੀਅਨ

 ਮੁੱਖ ਮੰਤਰੀ ਦੇ ਸਿਸਵਾਂ ਫਾਰਮ ਦੇ ਘਿਰਾਓ ਸੰਬੰਧੀ ਮਾਸਟਰ ਕੇਡਰ ਯੂਨੀਅਨ ਪੰਜਾਬ ਦੀ ਮੀਟਿੰਗ 30 ਅਗੱਸਤ ਨੂੰ

"05 ਸਤੰਬਰ ਨੂੰ ਕੀਤਾ ਜਾਏਗਾ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ "  ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਜਿਲ੍ਹਾ ਪ੍ਰਧਾਨ ਹਰਮਿੰਦਰ ਸਿੰਘ ਉੱਪਲ, ਜਿਲ੍ਹਾ ਜਨਰਲ ਸਕੱਤਰ ਵਿਨੇ ਕੁਮਾਰ, ਵਿੱਤ ਸਕੱਤਰ ਜਗਦੀਸ਼ ਕੁਮਾਰ, ਟੋਡਰ ਮੱਲ, ਵਿਨੋਦ ਕੁਮਾਰ, ਕਰਨੈਲ ਸਿੰਘ ਸਾਹਿਦੜਾ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 24 ਕੈਟਾਗਿਰੀਆਂ ਨੂੰ ਪੇ ਕਮਿਸ਼ਨ ਵੱਲੋਂ 2.59 ਦਾ ਗੁਣਾਂਕ ਦਿੱਤਾ ਗਿਆ ਹੈ ਪ੍ਰੰਤੂ ਵਿੱਤ ਵਿਭਾਗ ਵੱਲੋਂ ਜਾਰੀ ਨੋਟੀਫਿਕੇਸ਼ਨ ਵਿੱਚ ਬਾਕੀ ਵਰਗਾਂ ਦੀ ਤਰ੍ਹਾਂ 2.25 ਦਾ ਗੁਣਾਂਕ ਦੇ ਕੇ ਤਨਖਾਹ ਨਿਰਧਾਰਤ ਕਰਨ ਲਈ ਕਿਹਾ ਗਿਆ ਹੈ ਅਤੇ 15% ਵਾਧੇ ਨਾਲ ਵੀ ਸਾਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸੋ ਪੇ ਕਮਿਸ਼ਨ ਵੱਲੋਂ ਕੀਤੀਆਂ ਸਿਫ਼ਾਰਸ਼ਾਂ ਨੂੰ ਲਾਗੂ ਕਰਵਾਉਣ /ਪੁਰਾਣੀ ਪੈਨਸ਼ਨ/ਕੱਚੇ ਅਧਿਆਪਕ /ਮੁਲਾਜਮ ਪੱਕੇ ਕਰਾਉਣ ਅਹਿਮ ਮੰਗਾਂ ਲਈ ਮਾਸਟਰ ਕੇਡਰ ਯੂਨੀਅਨ ਪੰਜਾਬ ਰਾਜ ਅਧਿਆਪਕ ਗੱਠਜੋੜ ਦੇ ਝੰਡੇ ਹੇਠ 05 ਸਤੰਬਰ ਨੂੰ ਅਧਿਆਪਕ ਦਿਵਸ ਦੇ ਮੌਕੇ ਤੇ ਸੀਸਵਾਂ ਵਿਖੇ ਮੁੱਖ ਮੰਤਰੀ ਪੰਜਾਬ ਦੇ ਮਹਿਲ ਦਾ ਘਿਰਾਓ ਕੀਤਾ ਜਾ ਰਿਹਾ ਹੈ ਉਸ ਦੇ ਸੰਬੰਧ ਵਿਚ ਇਕ ਤਿਆਰੀ ਮੀਟਿੰਗ 30 ਅਗਸਤ ਨੂੰ 11.00 ਵਜੇ ਦੇਸ਼ ਭਗਤ ਹਾਲ ਜਲੰਧਰ ਵਿਖੇ ਰੱਖੀ ਗਈ ਹੈ ਮਾਸਟਰ ਕੇਡਰ ਯੂਨੀਅਨ ਪੰਜਾਬ ਅਧਿਆਪਕਾਂ ਨੂੰ ਲਾਮਬੰਦ ਕਰਕੇ 5 ਸਤੰਬਰ ਨੂੰ ਵੱਡੀ ਗਿਣਤੀ ਵਿੱਚ ਸਿੱਸਵਾਂ ਪਹੁੰਚਕੇ ਆਰ ਪਾਰ ਦੇ ਸੰਘਰਸ਼ ਚ ਸ਼ਾਮਿਲ ਹੋਵੇਗਾ l ਮਾਸਟਰ ਕੇਡਰ ਯੂਨੀਅਨ ਪੰਜਾਬ 2.25 ਗੁਣਾਂਕ ਖਤਮ ਕਰਾਕੇ 2.59 ਕਰਾਉਣ /ਪੁਰਾਣੀ ਪੈਨਸ਼ਨ ਬਹਾਲ ਕਰਾਉਣ/ਕੱਚੇ ਅਧਿਆਪਕ/ਮੁਲਾਜਮ ਪੱਕੇ ਕਰਾਉਣ ਤੇ ਹੋਰ ਮੰਗਾਂ ਲਈ ਚੱਲ ਰਹੇ ਸੰਘਰਸ਼ ਲਈ ਸਿੱਸਵਾਂ ਪਹੁੰਚਕੇ ਅਧਿਆਪਕ ਦਿਵਸ ਨੂੰ ਰੋਸ ਦਿਵਸ ਵੱਜੋ ਮਨਾਵੇਗਾ । ਮਾਸਟਰ ਕੇਡਰ ਯੂਨੀਅਨ ਪੰਜਾਬ ਰਾਜ ਅਧਿਆਪਕ ਗਠਜੋੜ ਦੇ ਝੰਡੇ ਹੇਠ ਗ੍ਰਿਫਤਾਰੀਆਂ ਦੇਣੀਆਾ ਪੈਣ/ਜੇਲਾਂ ਭਰਨੀਆ ਪੈਣ 24 ਕੈਟਾਗਿਰੀਜ ਲਈ ਪੇ ਕਮਿਸ਼ਨ ਦੀ ਰੀਪੋਰਟ ਲਾਗੂ ਕਰਨ ਤੱਕ ਸੰਘਰਸ਼ ਜਾਰੀ ਰੱਖੇਗਾ l ਇਸ ਮੌਕੇ ਨਰਿੰਦਰ ਸਿੰਘ ਭਾਰਟਾ, ਭੁਪਿੰਦਰ ਸਿੰਘ ਭਰੋਮਜਾਰਾ, ਕੁਲਦੀਪ ਸਿੰਘ, ਸਵਰਨਜੀਤ ਸਿੰਘ, ਕੁਲਵਿੰਦਰ ਸਿੰਘ, ਰਾਮ ਲੁਭਾਇਆ, ਮੱਖਣ ਲਾਲ, ਬਲਦੇਵ ਸਿੰਘ, ਹਰਜਿੰਦਰ ਸਿੰਘ ਗਿੱਲ, ਹਰਜਿੰਦਰ ਸਿੰਘ ਮਹਿਤਪੁਰ ਆਦਿ ਅਧਿਆਪਕ ਆਗੂ ਹਾਜ਼ਰ ਸਨ।

ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ, ਇਸ ਤਰੀਕ ਨੂੰ

 ਇਸ ਤਰੀਕ ਨੂੰ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨਚੰਡੀਗੜ੍ਹ, 29 ਅਗਸਤ, 2021: ਪੰਜਾਬ ਦੇ ਰਾਜਪਾਲ ਨੇ 15 ਵੀਂ ਪੰਜਾਬ ਵਿਧਾਨ ਸਭਾ ਨੂੰ ਆਪਣੇ 15 ਵੇਂ ਸੈਸ਼ਨ (ਵਿਸ਼ੇਸ਼) ਲਈ ਸ਼ੁੱਕਰਵਾਰ, 3 ਸਤੰਬਰ ਨੂੰ ਸਵੇਰੇ 10 ਵਜੇ ਪੰਜਾਬ ਵਿਧਾਨ ਸਭਾ ਹਾਲ, ਵਿਧਾਨ ਸਭਾ ਭਵਨ, ਚੰਡੀਗੜ੍ਹ ਵਿਖੇ ਬੁਲਾਇਆ ਹੈ।


ਇਸ ਬਾਰੇ ਜਾਣਕਾਰੀ ਵਿਧਾਨ ਸਭਾ ਦੇ ਸਰਕਾਰੀ ਬੁਲਾਰੇ ਨੇ ਦਿੱਤੀ।

ਪੰਜਾਬ ਦੇ 13225 ਸਕੂਲਾਂ ਨੂੰ ਸਮਾਰਟ ਸਕੂਲਾਂ ਵਿੱਚ ਤਬਦੀਲ ਕੀਤਾ ਗਿਆ: ਸਿੱਖਿਆ ਮੰਤਰੀ

 Chandigarh, August 29, 2021: As a result of the relentless efforts made by the Education Minister Vijay Inder Singla to improve the quality of education and provide better infrastructure in the government schools, 13225 schools have been converted into smart schools so far. As a result, enrollment in government schools has been on the rise continually from last two years.


Disclosing this here today, a spokesperson of the school education department said that 13225 schools have been converted into smart schools till date.


Singla had launched Smart School Policy in September 2019. The main objective of this policy was to uplift the school infrastructure and to bring revolutionary changes in the education sector.


According to the spokesperson, village panchayats, various leaders, communities, donors, school management committees, NRIs and school staff have made invaluable contribution in this drive to build smart schools.


The condition of classrooms, playgrounds, education parks, science laboratories and toilets in schools has been improved. The classrooms are quite open, airy and have green / white boards.

BREAKING NEWS: ਸੰਘਰਸ਼ ਕਰਦੇ ਮੁਲਾਜ਼ਮਾਂ ਦੀ ਨਹੀਂ ਹੁਣ ਖੈਰ , ਮੁੱਖ ਮੰਤਰੀ ਨੇ ਦਿਤੇ ਕਾਰਵਾਈ ਦੇ ਹੁਕਮ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ  ਵੱਲੋਂ ਜੋਰ ਦਿੱਤਾ ਗਿਆ ਕਿ ਸਮੂਹ ਵਿਭਾਗਾਂ ਦੇ ਮੰਤਰੀ ਸਾਹਿਬਾਨ, ਪ੍ਰਬੰਧਕੀ ਸਕੱਤਰ ਅਤੇ ਵਿਭਾਗਾਂ ਦੇ ਮੁੱਖੀ ਆਪਣੇ ਵਿਭਾਗ ਦੇ ਮੁਲਾਜਮਾਂ ਦੀਆਂ ਸਮੱਸਿਆਵਾਂ ਨੂੰ ਸੁਣ ਕੇ ਉਨ੍ਹਾਂ ਦਾ ਜਲਦੀ ਨਿਪਟਾਰਾ ਕਰਨ। ਮੁਲਾਜਮਾਂ ਦੀਆਂ ਜਾਇਜ ਸਮੱਸਿਆਵਾਂ ਦਾ ਤੁਰੰਤ ਹੱਲ ਕੀਤਾ ਜਾਵੇ। 


ਇਸ ਤੋਂ ਬਾਅਦ ਜੇਕਰ ਮੁਲਾਜਮ ਫਿਰ ਵੀ ਹੜਤਾਲ ਕਰਦੇ ਹਨ ਤਾਂ ਉਨ੍ਹਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ।

 

PRINCIPAL RECRUITMENT: ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪ੍ਰਿੰਸੀਪਲਾਂ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ,119 ਅਸਾਮੀਆਂ ਤੇ ਭਰਤੀ

RECRUITMENT TO 119 POSTS OF PRINCIPAL (GROUP-A) IN THE DEPARTMENT OF SCHOOL EDUCATION GOVT. OF PUNJAB. INTRODUCTION. The Punjab Public Service Commission (PPSC) has been established under Article 315 of the Constitution of India, with the basic purpose of recruiting officials in various departments of the Government as per the requisitions sent by the Government in this regard from time to time. The Punjab Public Service Commission invites Online Application Forms from eligible candidates for recruitment to 119 Posts of Principal (Group-A) in the Department of School Education, Govt. of Punjab.

 

PATWARI RECRUITMENT PUNJAB : DISTT MOGA , NOTIFICATION OUT

 

ਪਟਵਾਰੀ ਭਰਤੀ: 109 ਪਟਵਾਰੀਆਂ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ, 8 ਸਤੰਬਰ ਤੱਕ ਕਰੋ ਅਪਲਾਈ

ਦਫ਼ਤਰ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਕੁਲੈਕਟਰ, ਮੋਗਾ ਸਦਰ ਕਾਨੂੰਗੋ ਸ਼ਾਖਾ  ਪੰਜਾਬ ਸਰਕਾਰ ਮਾਲ ਤੇ ਪੁਨਰਵਾਸ ਵਿਭਾਗ  ਦਫ਼ਤਰ ਡਿਪਟੀ ਕਮਿਸ਼ਨਰ, ਮੋਗਾ (ਸਦਰ ਕਾਨੂੰਗੋ ਸ਼ਾਖਾ) ਵੱਲੋਂ ਜ਼ਿਲ੍ਹਾ ਮੋਗਾ ਲਈ 109 ਪਟਵਾਰੀਆਂ ਦੀਆਂ ਖਾਲੀ ਅਸਾਮੀਆਂ ਲਈ ਠੇਕੇ ਦੇ ਆਧਾਰ 'ਤੇ ਰਿਟਾਇਰਡ ਪਟਵਾਰੀਆਂ/ਕਾਨੂੰਗੋ ਦੀ ਭਰਤੀ ਲਈ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। 


 ਠੇਕੇ ਦੇ ਆਧਾਰ ਤੇ ਭਰਤੀ ਹੋਣ ਵਾਲੇ ਰਿਟਾਇਰ ਪਟਵਾਰੀਆਂ/ਕਾਨੂੰਗੋਆਂ ਨੂੰ 25,000/- ਰੁਪਏ ਪ੍ਰਤੀ ਮਹੀਨਾ ਫਿਕਸ ਤਨਖਾਹ ਦਿੱਤੀ ਜਾਵੇਗੀ।  ਠੇਕੇ ਦੇ ਆਧਾਰ 'ਤੇ ਭਰਤੀ ਲਈ ਅਰਜ਼ੀ ਦੇਣ ਵਾਲੇ ਰਿਟਾਇਰਡ ਪਟਵਾਰੀਆਂ/ਕਾਨੂੰਗੋਆਂ| ਦੀ ਉਮਰ 64 ਸਾਲ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ। 


 ਠੇਕੇ ਦੇ ਆਧਾਰ 'ਤੇ ਭਰਤੀ ਲਈ ਅਰਜ਼ੀ ਦੇਣ ਵਾਲੇ ਰਿਟਾਇਰਡ ਪਟਵਾਰੀ/ਕਾਨੂੰਨੀ ਵਿਰੁੱਧ ਕੋਈ ਅਪਰਾਧਿਕ ਕੇਸ/ਵਿਭਾਗੀ ਪੜਤਾਲ ਲੰਬਿਤ ਨਾ ਹੋਵੇ ਅਤੇ ਉਸ ਦਾ ਸੇਵਾ ਰਿਕਾਰਡ ਸਾਫ਼-ਸੁਥਰਾ ਹੋਵੇ।  ਠੇਕੇ ਦੇ ਆਧਾਰ 'ਤੇ ਭਰਤੀ ਲਈ ਅਰਜ਼ੀ ਦੇਣ ਵਾਲੇ ਰਿਟਾਇਰਡ ਪਟਵਾਰੀ/ਕਾਨੂੰਗ ਵਿਰੁੱਧ ਕੋਈ ਵੀ ਅਦਾਲਤੀ ਕੇਸ ਵਿਭਾਗੀ ਪੜਤਾਲ ਦੌਰਾਨ ਸਜ਼ਾ ਜ਼ਾਬਤਾ ਨਾ ਹੋਵੇ। ਇਹ ਭਰਤੀ ਮਿਤੀ 31.07.2022 ਜਾਂ ਇਨ੍ਹਾਂ ਅਸਾਮੀਆਂ ਤੇ ਰੈਗੂਲਰ ਭਰਤੀ, ਜੋ ਵੀ ਪਹਿਲਾਂ ਵਾਪਰੇ, ਤੱਕ ਹੋਵੇਗੀ। ਉਪਰੋਕਤ ਸਬੰਧੀ ਚਾਹਵਾਨ ਸੇਵਾਮੁਕਤ ਪਟਵਾਰੀ/ਕਾਨੂੰਗੋ ਇਸ ਅਸਾਮੀ ਲਈ ਅਪਲਾਈ ਕਰਨ ਲਈ ਲੋੜੀਂਦਾ ਫਾਰਮ ਇਸ ਦਫ਼ਤਰ ਦੀ ਸਦਰ ਕਾਨੂੰਗੋ ਸ਼ਾਖਾ ਚੋਂ ਕਿਸੇ ਵੀ ਕੰਮ ਵਾਲੇ  ਦਿਨ ਸਵੇਰੇ 09.00 ਵਜੇ ਤੋਂ ਸ਼ਾਮ 05.00 ਵਜੇ ਤੱਕ ਏ-ਬਲਾਕ ਵਿਚ ਪਹਿਲੀ ਮੰਜ਼ਿਲ ਤੇ ਕਮਰਾ ਨੰਬਰ 109 ਵਿਚੋਂ ਲੈ ਸਕਦੇ ਹਨ ਅਤੇ ਆਪਣਾ ਫਾਰਮ ਅਤੇ ਮੁਕੰਮਲ ਦਸਤਾਵੇਜ਼ ਇਸ ਦਫ਼ਤਰ ਦੀ ਸਦਰ ਕਾਨੂੰਗੋ ਸ਼ਾਖਾ ਵਿਖੇ ਮਿਤੀ 08.09.2021 ਨੂੰ ਸ਼ਾਮ 05.00 ਵਜੇ ਤੱਕ ਦੇ ਸਕਦੇ ਹਨ। 


RECENT UPDATES

HOLIDAY ON 16TH AUGUST: ਹੁਣ ਤੱਕ ਕਿਹੜੇ ਕਿਹੜੇ ਜ਼ਿਲਿਆਂ ਵਿੱਚ ਹੋਇਆ ਛੁੱਟੀ ਦਾ ਐਲਾਨ, ਪੜ੍ਹੋ

 16 ਅਗਸਤ 2022  ਪੂਰੇ ਦੇਸ਼ ਵਿਚ ਅੱਜ 75 ਵਾਂ ਸਤੰਤਰਤਾ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ। ਕੇਂਦਰ ਸਰਕਾਰ ਵੱਲੋਂ ਹਰ ਘਰ ਤਰੰਗਾ ਲਹਿਰਾਂ ਦੇ ਐਲਾਨ ਤੋਂ ਬਾਅਦ ਪੂਰੇ ਦੇ...

Today's Highlight