ਪਟਵਾਰੀ ਭਰਤੀ: 109 ਪਟਵਾਰੀਆਂ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ, 8 ਸਤੰਬਰ ਤੱਕ ਕਰੋ ਅਪਲਾਈ

ਦਫ਼ਤਰ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਕੁਲੈਕਟਰ, ਮੋਗਾ ਸਦਰ ਕਾਨੂੰਗੋ ਸ਼ਾਖਾ  ਪੰਜਾਬ ਸਰਕਾਰ ਮਾਲ ਤੇ ਪੁਨਰਵਾਸ ਵਿਭਾਗ 



 ਦਫ਼ਤਰ ਡਿਪਟੀ ਕਮਿਸ਼ਨਰ, ਮੋਗਾ (ਸਦਰ ਕਾਨੂੰਗੋ ਸ਼ਾਖਾ) ਵੱਲੋਂ ਜ਼ਿਲ੍ਹਾ ਮੋਗਾ ਲਈ 109 ਪਟਵਾਰੀਆਂ ਦੀਆਂ ਖਾਲੀ ਅਸਾਮੀਆਂ ਲਈ ਠੇਕੇ ਦੇ ਆਧਾਰ 'ਤੇ ਰਿਟਾਇਰਡ ਪਟਵਾਰੀਆਂ/ਕਾਨੂੰਗੋ ਦੀ ਭਰਤੀ ਲਈ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। 


 ਠੇਕੇ ਦੇ ਆਧਾਰ ਤੇ ਭਰਤੀ ਹੋਣ ਵਾਲੇ ਰਿਟਾਇਰ ਪਟਵਾਰੀਆਂ/ਕਾਨੂੰਗੋਆਂ ਨੂੰ 25,000/- ਰੁਪਏ ਪ੍ਰਤੀ ਮਹੀਨਾ ਫਿਕਸ ਤਨਖਾਹ ਦਿੱਤੀ ਜਾਵੇਗੀ।  ਠੇਕੇ ਦੇ ਆਧਾਰ 'ਤੇ ਭਰਤੀ ਲਈ ਅਰਜ਼ੀ ਦੇਣ ਵਾਲੇ ਰਿਟਾਇਰਡ ਪਟਵਾਰੀਆਂ/ਕਾਨੂੰਗੋਆਂ| ਦੀ ਉਮਰ 64 ਸਾਲ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ। 


 ਠੇਕੇ ਦੇ ਆਧਾਰ 'ਤੇ ਭਰਤੀ ਲਈ ਅਰਜ਼ੀ ਦੇਣ ਵਾਲੇ ਰਿਟਾਇਰਡ ਪਟਵਾਰੀ/ਕਾਨੂੰਨੀ ਵਿਰੁੱਧ ਕੋਈ ਅਪਰਾਧਿਕ ਕੇਸ/ਵਿਭਾਗੀ ਪੜਤਾਲ ਲੰਬਿਤ ਨਾ ਹੋਵੇ ਅਤੇ ਉਸ ਦਾ ਸੇਵਾ ਰਿਕਾਰਡ ਸਾਫ਼-ਸੁਥਰਾ ਹੋਵੇ।  ਠੇਕੇ ਦੇ ਆਧਾਰ 'ਤੇ ਭਰਤੀ ਲਈ ਅਰਜ਼ੀ ਦੇਣ ਵਾਲੇ ਰਿਟਾਇਰਡ ਪਟਵਾਰੀ/ਕਾਨੂੰਗ ਵਿਰੁੱਧ ਕੋਈ ਵੀ ਅਦਾਲਤੀ ਕੇਸ ਵਿਭਾਗੀ ਪੜਤਾਲ ਦੌਰਾਨ ਸਜ਼ਾ ਜ਼ਾਬਤਾ ਨਾ ਹੋਵੇ। ਇਹ ਭਰਤੀ ਮਿਤੀ 31.07.2022 ਜਾਂ ਇਨ੍ਹਾਂ ਅਸਾਮੀਆਂ ਤੇ ਰੈਗੂਲਰ ਭਰਤੀ, ਜੋ ਵੀ ਪਹਿਲਾਂ ਵਾਪਰੇ, ਤੱਕ ਹੋਵੇਗੀ। 



ਉਪਰੋਕਤ ਸਬੰਧੀ ਚਾਹਵਾਨ ਸੇਵਾਮੁਕਤ ਪਟਵਾਰੀ/ਕਾਨੂੰਗੋ ਇਸ ਅਸਾਮੀ ਲਈ ਅਪਲਾਈ ਕਰਨ ਲਈ ਲੋੜੀਂਦਾ ਫਾਰਮ ਇਸ ਦਫ਼ਤਰ ਦੀ ਸਦਰ ਕਾਨੂੰਗੋ ਸ਼ਾਖਾ ਚੋਂ ਕਿਸੇ ਵੀ ਕੰਮ ਵਾਲੇ  ਦਿਨ ਸਵੇਰੇ 09.00 ਵਜੇ ਤੋਂ ਸ਼ਾਮ 05.00 ਵਜੇ ਤੱਕ ਏ-ਬਲਾਕ ਵਿਚ ਪਹਿਲੀ ਮੰਜ਼ਿਲ ਤੇ ਕਮਰਾ ਨੰਬਰ 109 ਵਿਚੋਂ ਲੈ ਸਕਦੇ ਹਨ ਅਤੇ ਆਪਣਾ ਫਾਰਮ ਅਤੇ ਮੁਕੰਮਲ ਦਸਤਾਵੇਜ਼ ਇਸ ਦਫ਼ਤਰ ਦੀ ਸਦਰ ਕਾਨੂੰਗੋ ਸ਼ਾਖਾ ਵਿਖੇ ਮਿਤੀ 08.09.2021 ਨੂੰ ਸ਼ਾਮ 05.00 ਵਜੇ ਤੱਕ ਦੇ ਸਕਦੇ ਹਨ। 


Featured post

Punjab Board Class 8th, 10th, and 12th Guess Paper 2025: Your Key to Exam Success!

PUNJAB BOARD GUESS PAPER 2025 Punjab Board Class 8th, 10th, and 12th Guess Paper 2025: Your Key to Exam Success! The ...

RECENT UPDATES

Trends