ਬੇਰੁਜ਼ਗਾਰਾਂ ਨੇ ਸਿੱਖਿਆ ਮੰਤਰੀ ਸਿੰਗਲਾ ਦੇ ਮਖੌਟੇ ਪਾ ਕੇ ਕੀਤਾ ਅਨੋਖਾ ਪ੍ਰਦਰਸ਼ਨ

 7ਵੇਂ ਦਿਨ ਵੀ ਟੈਂਕੀ ਉੱਤੇ ਡੱਟਿਆ ਰਿਹਾ ਮੁਨੀਸ਼ ਫਾਜ਼ਿਲਕਾ ਸੰ

ਸੰਗਰੂਰ 28 ਅਗਸਤ 2021( ਦਲਜੀਤ ਕੌਰ ਭਵਾਨੀਗੜ੍ਹ ): ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਵੱਲੋਂ ਪਿਛਲੇ ਸਮੇਂ ਬੇਰੁਜ਼ਗਾਰ ਅਧਿਆਪਕਾਂ ਨੂੰ ਵਰਤੀ ਭੱਦੀ ਸ਼ਬਦਾਵਲੀ ਨਾਲ ਸੰਬੰਧਤ ਮਖੌਟੇ ਪਾਕੇ ਅੱਜ ਬੇਰੁਜ਼ਗਾਰ ਬੀ. ਐਡ. ਟੈੱਟ ਪਾਸ ਅਧਿਆਪਕਾਂ ਵੱਲੋਂ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਦੀ ਅਗਵਾਈ ਵਿੱਚ ਸਥਾਨਕ ਬਰਨਾਲਾ ਕੈਂਚੀਆਂ ਤੱਕ ਰੋਸ਼ ਮਾਰਚ ਕਰਕੇ ਅਨੋਖਾ ਰੋਸ਼ ਪ੍ਰਦਰਸ਼ਨ ਕੀਤਾ ਗਿਆ। 


ਉੱਧਰ ਆਪਣੇ ਰੁਜ਼ਗਾਰ ਲਈ ਸਿਵਲ ਹਸਪਤਾਲ ਸੰਗਰੂਰ ਵਿਖੇ ਟੈਂਕੀ ਉੱਪਰ ਪਿਛਲੇ 7 ਦਿਨਾਂ ਤੋਂ ਬੈਠਾ ਫਾਜ਼ਿਲਕਾ ਦਾ ਬੇਰੁਜ਼ਗਾਰ ਬੀ ਐੱਡ ਟੈੱਟ ਪਾਸ ਅਧਿਆਪਕ ਮੁਨੀਸ਼ ਜਿਉਂ ਦੀ ਤਿਉਂ ਡੱਟਿਆ ਹੋਇਆ ਹੈ। ਇਸ ਮੌਕੇ ਗਗਨਦੀਪ ਕੌਰ ਅਤੇ ਅਮਨ ਸੇਖਾ ਨੇ ਕਿਹਾ ਕਿ ਬੇਰੁਜ਼ਗਾਰ ਰੁਜ਼ਗਾਰ ਪ੍ਰਾਪਤੀ ਤੱਕ ਡਟੇ ਰਹਿਣਗੇ। ਇਸ ਮੌਕੇ ਪ੍ਰਿਤਪਾਲ ਕੌਰ, ਮਮਤਾ, ਗੁਰਸੰਤ ਸਿੰਘ ਆਦਿ ਹਾਜ਼ਰ ਸਨ।


💐🌿Follow us for latest updates 👇👇👇

Featured post

PSTET Previous Year Question Papers Solved & Study Materials

PSTET 2026 Previous Year Question Papers Solved & Study Materials If you are preparing for PSTET 2026 , then practicing PSTET Previous...

RECENT UPDATES

Trends