5 ਸਤੰਬਰ ਨੂੰ ਅਧਿਆਪਕ ਗਠਜੋੜ ਵਲੋਂ ਸਿਸਵਾਂ ਵਿਖੇ ਹੋਵੇਗੀ ਆਰ - ਪਾਰ ਦੀ ਜੰਗ
ਅੱਜ ਜਲੰਧਰ ਵਿਖੇ ਸੂਬਾ ਪੱਧਰੀ ਮੀਟਿੰਗ ਕਰਕੇ ਸਰਕਾਰ ਨਾਲ ਸਿੱਧਾ ਮੱਥਾ ਲਗਾਉਣ ਲਈ ਲਗਾਈਆਂ ਡਿਊਟੀਆਂ।
24 ਕੈਟੇਗਰੀ ਅਧੀਨ ਸਮੁੱਚਾ ਅਧਿਆਪਕ ਵਰਗ ਅਤੇ ਨਰਸਿੰਗ ਸਟਾਫ ਲਈ ਛੇਵੇਂ ਪਏ ਕਮਿਸ਼ਨ ਵੱਲੋਂ ਬਾਕੀ ਮੁਲਾਜ਼ਮਾਂ ਦੇ ਬਰਾਬਰ 1-12016 ਤੋਂ ਸਿਫਾਰਸ਼ ਕੀਤੇ ਵੱਧ ਗੁਣਾਂਕ ਨੂੰ ਲਾਗੂ ਕਰਵਾਉਣ, ਪੁਰਾਣੀ ਪੈਨਸ਼ਨ ਬਹਾਲ ਕਰਵਾਉਣ, ਕੱਚੇ ਮੁਲਾਜਮ ਪੱਕੇ ਕਰਵਾਉਣ ਲਈ ਪੰਜਾਬ ਰਾਜ ਅਧਿਆਪਕ ਗਠਜੋੜ ਵਲੋਂ 5 ਸਤੰਬਰ ਨੂੰ ਸਿਸਵਾਂ ਫਾਰਮ ਮੋਹਾਲੀ ਵਿਖੇ ਸਰਕਾਰ ਨਾਲ ਆਰ ਪਾਰ ਦੀ ਜੰਗ ਲਈ ਕੀਤੇ ਜਾ ਰਹੇ ਸ਼ਖਤ ਐਕਸ਼ਨ ਦੀਆਂ ਤਿਆਰੀਆਂ ਸਬੰਧੀ ਅੱਜ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਸੂਬਾ ਪੱਧਰੀ ਮੀਟਿੰਗ ਕੀਤੀ।ਜਿਸ ਵਿੱਚ ਆਗੂਆਂ ਦੀਆਂ ਡਿਊਟੀਆਂ ਲਗਾਉਦਿਆਂ 31 ਅਗਸਤ ਨੂੰ ਪੰਜਾਬ ਭਰ ਦੇ ਬਲਾਕਾਂ ਵਿੱਚ ਤਿਆਰੀ ਮੀਟਿੰਗਾਂ ਕਰਕੇ ਵੱਡੀ ਗਿਣਤੀ ਵਿੱਚ ਬੱਸਾਂ ਗੱਡੀਆਂ ਦਾ ਪ੍ਰਬੰਧ ਕਰਨ ਲਈ ਜਿੰਮੇਵਾਰੀਆ ਤਹਿ ਕੀਤੀਆਂ ਅਤੇ ਕਿਹਾ ਕਿ ਪੰਜਾਬ ਭਰ ਦੇ ਅਧਿਆਪਕ ਤੇ ਨਰਸਿੰਗ ਸਟਾਫ ਵੱਡੇ ਵੱਧਰ ਤੇ ਸ਼ਮੂਲੀਅਤ ਕਰਨਗੇ । ਆਗੂਆਂ ਨੇ ਕਿਹਾ ਕਿ 5 ਸਤੰਬਰ ਨੂੰ ਅਧਿਆਪਕ ਦਿਵਸ ਮੌਕੇ ਸਿਸਵਾਂ ਫਾਰਮ ਵਿਖੇ ਹੋਣ ਵਾਲੀ ਮਹਾਂ ਰੋਸ ਰੈਲੀ ਸਰਕਾਰ ਨਾਲ ਆਰ - ਪਾਰ ਦੀ ਜੰਗ ਹੋਵੇਗੀ । ਅਧਿਆਂਪਕ ਗਠਜੋੜ ਨੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਕਿ 24 ਕੈਟੇਗਰੀਆਂ ਨੂੰ ਛੇਵੇਂ ਪੇ-ਕਮਿਸ਼ਨ ਵਲੋਂ ਬਾਕੀ ਮੁਲਜ਼ਮਾਂ ਵਾਂਗ 1-1 2016 ਤੋਂ ਦਿੱਤੇ ਵੱਧ ਗੁਣਾਂਕ ਨੂੰ ਤੁਰੰਤ ਲਾਗੂ ਕਰਕੇ ਬਾਕੀ ਮੰਗਾਂ ਦਾ ਹੱਲ ਕਰੇ ਨਹੀਂ ਤਾਂ ਪੰਜਾਬ ਸਰਕਾਰ ਨੂੰ ਅਧਿਆਪਕ ਰੋਹ ਦੇ ਨਤੀਜੇ ਭੁਗਤਣੇ ਪੈਣਗੇ। ਸਿੱਸਵਾਂ ਰੈਲੀ ਸਥਾਨ ਦਾ ਜਾਇਜਾ ਲੈਣ ਲਈ ਇੱਕ ਮੀਟਿੰਗ ਸਿੱਸਵਾਂ ਵਿਖੇ ਵੀ 1 ਸਤੰਬਰ ਨੂੰ ਬੁਲਾ ਲਈ ਗਈ ਹੈ ।
ਅੱਜ ਦੀ ਮੀਟਿੰਗ ਵਿੱਚ ਹਰਜਿੰਦਰਪਾਲ ਸਿੰਘ ਪੰਨੂੰ, ਬਲਦੇਵ ਸਿੰਘ ਬੁੱਟਰ, ਰਣਜੀਤ ਸਿੰਘ ਬਾਠ, ਪ੍ਰਗਟਜੀਤ ਸਿੰਘ ਕ੍ਰਿਸ਼ਨਪੁਰਾ ਰਵਿੰਦਰਪਾਲ ਸਿੰਘ ਵਸਿੰਗਟਨ ਸਿੰਘ ਗੁਰਿੰਦਰ ਸਿੰਘ ਘੁੱਕੇਵਾਲੀ ਹਰਜੀਤ ਸਿੰਘ ਸੈਣੀ ਗੁਰਪ੍ਰੀਤ ਸਿੰਘ ਰਿਆੜ ਕਮਲਜੀਤ ਸਿੰਘ ਜਲੰਧਰ ਰਿਸ਼ੀ ਕੁਮਾਰ ਜਲੰਧਰ ਸੁਖਵਿੰਦਰ ਸਿੰਘ ਅਵਤਾਰ ਸਿੰਘ ਰਵਿੰਦਰ ਸਿੰਘ ਜਸਵਿੰਦਰਪਾਲ ਸਿੰਘ ਜੱਸ ਪਰਮਜੀਤ ਸਿੰਘ ਪੰਮਾ ਰਵਿੰਦਰ ਕੁਮਾਰ ਗੁਰਿੰਦਰਜੀਤ ਸਿੰਘ ਕਸ਼ਮੀਰੀ ਲਾਲ ਜਲੰਧਰ ਬਲਜਿੰਦਰ ਸਿੰਘ ਧਾਰੀਵਾਲ , ਹਰਮਿੰਦਰ ਸਿੰਘ ਉੱਪਲ ਕੁਲਵਿੰਦਰ ਸਿੰਘ ਸਿੱਧੀ ਦਲਵਿੰਦਰਜੀਤ ਸਿੰਘ ਗਿੱਲ ਧਰਮਿੰਦਰ ਸਿੰਘ ਅਤੇ ਹੋਰ ਕਈ ਪੰਜਾਬ ਭਰ ਦੇ ਜਿਲਿਆਂ ਚੋਂ ਆਗੂ ਸ਼ਾਮਿਲ ਸਨ।