Monday, 30 August 2021

ਕੰਪਿਊਟਰ ਅਧਿਆਪਕ 5 ਸਤੰਬਰ ਨੂੰ ਕਰਨਗੇ ਮਹਾਂ ਰੋਸ ਰੈਲੀ

 

ਕੰਪਿਊਟਰ ਅਧਿਆਪਕ 5 ਸਤੰਬਰ ਨੂੰ ਕਰਨਗੇ ਮਹਾਂ ਰੋਸ ਰੈਲੀ

ਸ਼ਹੀਦ ਭਗਤ ਸਿੰਘ ਨਗਰ 30 ਅਗਸਤ 2021:   ਕੰਪਿਊਟਰ ਅਧਿਆਪਕ ਯੂਨੀਅਨ ਸ਼ਹੀਦ ਭਗਤ ਸਿੰਘ ਨਗਰ  ਦੀ ਜਿਲ੍ਹਾ ਪੱਧਰੀ ਮੀਟਿੰਗ ਜਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਅਤੇ ਮੀਤ ਪ੍ਰਧਾਨ ਰਾਜਵਿੰਦਰ ਲਾਖਾ ਦੀ ਅਗਵਾਈ ਵਿੱਚ ਹੋਈ ਜਿਸ ਵਿੱਚ ਕੰਪਿਊਟਰ ਅਧਿਆਪਕਾਂ ਦੀ ਲੰਬੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਦੀ ਪ੍ਰਾਪਤੀ ਲਈ ਸੰਘਰਸ਼ ਨੂੰ ਹੋਰ ਤਿੱਖਾ ਤੇ ਤੇਜ ਕਰਨ ਲਈ ਵਿਚਾਰ ਚਰਚਾ ਕੀਤੀ ਗਈ।ਕੰਪਿਊਟਰ ਅਧਿਆਪਕਾਂ ਦੀ ਸਿੱਖਿਆ ਵਿਭਾਗ ਵਿੱਚ ਮਰਜਿੰਗ ਨੂੰ ਲੈ ਕੇ ਨਾਂ ਪੱਖੀ ਰਵੱਈਏ ਤੇ ਵੀ ਗੱਲ ਕੀਤੀ ਗਈ।ਇੱਥੇ ਇਹ ਵੀ ਦੱਸਿਆ ਗਿਆ ਕਿ ਮਿਤੀ 03.08.2021 ਨੂੰ ਸੂਬਾ ਪ੍ਰਧਾਨ ਗੁਰਵਿੰਦਰ ਸਿੰਘ ਤਰਨਤਾਰਨ ਦੀ ਅਗਵਾਈ ਵਿੱਚ ਇੱਕ ਮੀiਟੰਗ ਪ੍ਰਮੁੱਖ ਸਕੱਤਰ ਮੁੱਖ ਮੰਤਰੀ,ਪੰਜਾਬ ਨਾਲ ਚੰਡਗਿੜ੍ਹ ਵਿਖੇ ਹੋਈ ਸੀ ।ਜਿਸ ਵਿੱਚ ਉਨ੍ਹਾ ਨੇ ਕੰਪਿਊਟਰ ਅਧਿਆਪਕਾਂ ਦੇ ਪਿਕਟਸ ਸੁਸਾਇਟੀ ਰੈਗੂਲਰ ਨਿਯੁਕਤੀ ਪੱਤਰ ਨੂੰ ਸਹੀ ਕਰਾਰ ਦਿੱਤਾ ਅਤੇ ਉਨ੍ਹਾ ਨਿਯੁਕਤੀ ਪੱਤਰ ਨੂੰ ਇੰਨ ਬਿੰਨ ਲਾਗੂ ਕਰਨ ਦਾ ਭਰੋਸਾ ਦਿੱਤਾ ਗਿਆ।ਇਸ ਸੰਬੰਧੀ ਜਦ ਵਿੱਤ ਸਕੱਤਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾ ਦਾ ਵਤੀਰਾ ਨਾਂ ਪੱਖੀ ਰਿਹਾ।ਲੱਗਭਗ 70 ਕੰਪਿਊਟਰ ਅਧਿਆਪਕਾਂ ਦੀ ਮੋਤ ਹੋ ਚੁੱਕੀ ਹੈ ਜਿਸ ਕਾਰਨ ਉਨ੍ਹਾ ਦੇ ਪਰਿਵਾਰ ਰੁੱਲ ਰਹੇ ਹਨ ਤੇ ,ਕੰਪਿਊਟਰ ਅਧਿਆਪਕਾਂ ਵਿੱਚ ਸਰਕਾਰ ਅਤੇ ਅਫ਼ਸ਼ਰਸ਼ਾਹੀ ਲਈ ਰੋਸ਼ ਵੀ ਪਾਇਆ ਜਾ ਰਿਹਾ ਹੈ।

ਜਿਸ ਦੇ ਰੋਸ ਵਜੋਂ ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ ਵਲੌਂ 05 ਸੰਤਬਰ ਨੂੰ ਪਟਿਆਲਾ ਵਿਖੇ ਮਹਾਂ ਰੋਸ ਰੈਲੀ ਦਾ ਐਲਾਨ ਕੀਤਾ ਗਿਆ। ਜਿਸ ਵਿੱਚ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸਮੂਹ ਕੰਪਿਊਟਰ ਅਧਿਆਪਕ ਇਸ ਰੋਸ ਰੈਲੀ ਵਿੱਚ ਪਰਿਵਾਰਾਂ ਸਹਿਤ ਸਮੂਲੀਅਤ ਕਰਨਗੇ।

ਇਸ ਮੀਟਿੰਗ ਜਿਲ੍ਹਾ ਪ੍ਰਧਾਨ ਅਤੇ ਮੀਤ ਪ੍ਰਧਾਨ ਤੋਂ ਇਲਾਵਾ ਸੁਰਿੰਦਰ ਸਹਿਜਲ ਰਮਨ ਕੁਮਾਰ, ਗੁਰਜੀਤ ਸਿੰਘ,ਯੂਨੁਸ ਖੋਖਰ,ਸਤਿੰਦਰ ਸੋਢੀ, ਵਰਿੰਦਰ ਕੁਮਾਰ,ਸ਼ੁਸ਼ੀਲ ਕੁਮਾਰ,ਵਰਿੰਦਰ ਭਾਰਟਾ,ਰਣਜੀਤ ਕੌਰ, ਹਰਜਿੰਦਰ ਕੌਰ,ਹਰਮਨਜੀਤ ਕੌਰ, ਅਮਰਜੀਤ ਕੌਰ ਹਾਜਰ ਸਨ।

RECENT UPDATES

Today's Highlight

CM gets Vigilance, Power, Mining, Excise, Personnel and Public Relations

  CM gets Vigilance, Power, Mining, Excise, Personnel and Public Relations ·Also to hold All Other Departments not assigned to any other Min...