Tuesday, 31 August 2021

ਅਧਿਆਪਕ ਤੋਂ ਡਾਇਰੈਕਟਰ ਐਸਸੀਈਆਰਟੀ(SCERT) ਦੇ ਨਾਲ-ਨਾਲ ਡੀ ਪੀ ਆਈ ਪੰਜਾਬ ਦੇ ਅਹੁਦਿਆਂ ਤੇ ਬਿਰਾਜਮਾਨ ਰਹੇ ਜਗਤਾਰ ਸਿੰਘ ਕੂਲੜੀਆਂ ਸੇਵਾ ਮੁਕਤ ਹੋਏ

 ਕੋਟ ਗੁਰੂ ਕੇ ਤੋਂ ਸਿੱਖਿਆ ਵਿਭਾਗ ਦੇ ਉੱਚ ਅਹੁਦਿਆਂ ਤੱਕ ਦਾ ਸਫ਼ਰ ਸੁਨਹਿਰੀ ਯੁੱਗ ਰਿਹਾ - ਜਗਤਾਰ ਸਿੰਘ ਕੂਲੜੀਆਂ 

ਅਧਿਆਪਕ ਤੋਂ ਡਾਇਰੈਕਟਰ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਦੇ ਨਾਲ-ਨਾਲ ਡੀ ਪੀ ਆਈ (ਐਲੀ: ਸਿੱਖਿਆ) ਪੰਜਾਬ ਦੇ ਅਹੁਦਿਆਂ ਤੇ ਬਿਰਾਜਮਾਨ ਰਹੇ ਜਗਤਾਰ ਸਿੰਘ ਕੂਲੜੀਆਂ ਸੇਵਾ ਮੁਕਤ ਹੋਏਮੋਹਾਲੀ 31 ਅਗਸਤ ( ਪ੍ਰਮੋਦ ਭਾਰਤੀ)

ਬਠਿੰਡਾ ਦੇ ਇਤਿਹਾਸਕ ਪਿੰਡ ਕੋਟ ਗੁਰੂ ਕੇ ਪਿਤਾ ਸ ਪਿਆਰਾ ਸਿੰਘ ਦੇ ਘਰ ਅਤੇ ਮਾਤਾ ਜੰਗੀਰ ਕੌਰ ਦੀ ਕੁੱਖੋਂ ਜਨਮੇ ਜਗਤਾਰ ਸਿੰਘ ਕੂਲੜੀਆਂ ਨੇ ਪਿੰਡ ਦੇ ਮਾਣ ਵਿੱਚ ਵਾਧਾ ਕਰਨ ਦਾ ਜੋ ਫੈਸਲਾ ਕੀਤਾ ਸੀ ਉਸ ਨੂੰ ਬਾਖੂਬੀ ਨਿਭਾਇਆ। ਵਿਦਿਆਰਥੀ ਜੀਵਨ ਵਿੱਚੋਂ ਬਤੌਰ ਅਧਿਆਪਕ ਬਨਣ ਦੀ ਇੱਛਾ, ਲਗਨ ਅਤੇ ਮਿਹਨਤ ਸਦਕਾ ਬਤੌਰ ਅਧਿਆਪਕ ਸ਼ੁਰੂਆਤ ਕਰਕੇ ਡਾਇਰੈਕਟਰ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਦੇ ਨਾਲ-ਨਾਲ ਡੀ ਪੀ ਆਈ (ਐਲੀ: ਸਿੱਖਿਆ) ਪੰਜਾਬ ਦੇ ਅਹੁਦਿਆਂ ਤੇ ਬਿਰਾਜਮਾਨ ਰਹੇ ਜਗਤਾਰ ਸਿੰਘ ਕੂਲੜੀਆਂ ਨੇ ਸੇਵਾ ਮੁਕਤ ਹੋਣ ਸਮੇਂ ਸਮੂਹ ਦਿੱਤੀ ਸਟਾਫ ਵੱਲੋਂ ਦਿੱਤੀ ਗਈ ਵਿਦਾਇਗੀ ਪਾਰਟੀ ਸਮੇਂ ਆਪਣੇ ਸੇਵਾ ਕਾਲ ਨੂੰ ਯਾਦ ਕਰਦਿਆਂ ਇਸਨੂੰ ਸਿੱਖਿਆ ਦੇ ਸੁਨਹਿਰੀ ਯੁੱਗ ਕਿਹਾ। ਉਹਨਾਂ ਕਿਹਾ ਕਿ ਅੱਜ ਪੰਜਾਬ ਸਾਡੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਦੂਰ ਦਰਸ਼ੀ ਸੋਚ ਸਦਕਾ ਦੇਸ਼ ਭਰ ਵਿਚੋਂ ਨੰਬਰ 1 'ਤੇ ਹੈ। ਇਸਦੇ ਲਈ ਸਿੱਖਿਆ ਵਿਭਾਗ ਦੇ ਸਾਡੇ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਜੀ ਦੇ ਜੋ ਯੋਗ ਦਿਸ਼ਾ ਨਿਰਦੇਸ਼ਾਂ ਹੇਠ ਕੰਮ ਕਰਨ ਦਾ ਸਮਾਂ ਹਮੇਸ਼ਾ ਯਾਦ ਰਹੇਗਾ।

ਸ ਕੂਲੜੀਆਂ ਨੇ ਸਮੂਹ ਸਹਿਯੋਗੀ ਅਧਿਕਾਰੀਆਂ ਅਤੇ ਸਟਾਫ ਦੇ ਵੱਲੋਂ ਮੁੱਖ ਦਫਤਰ ਵਿਖੇ ਦਿੱਤੇ ਗਏ ਸਹਿਯੋਗ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਮੂਹ ਸਾਥੀਆਂ ਨਾਲ ਇੱਕ ਪਰਿਵਾਰ ਵਾਂਗ ਕੰਮ ਕੀਤਾ। ਜਗਤਾਰ ਕੂਲੜੀਆਂ ਅਤੇ ਉਹਨਾਂ ਦੀ ਪਤਨੀ ਬੀਬੀ ਕੁਲਦੀਪ ਕੌਰ, ਪੁੱਤਰ ਭਵਤਰਨਪਰੀਤ ਸਿੰਘ ਅਤੇ ਨੂੰਹ ਰੂਪਕੰਮਲ ਕੋਰ ਨੂੰ ਸਮੂਹ ਸਟਾਫ ਵੱਲੋਂ ਵਿਦਾਇਗੀ ਸ਼ਬਦਾਂ ਦੇ ਨਾਲ ਯਾਦਗਾਰੀ ਚਿੰਨ੍ਹ ਵੀ ਭੇਂਟ ਕੀਤੇ ਗਏ।

ਇਸ ਵਿਦਾਇਗੀ ਸਮਾਗਮ ਉਪਰੰਤ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਨੇ ਵੀ ਸ ਕੁਲੜੀਆਂ ਨੂੰ ਭਵਿੱਖ ਵਿੱਚ ਸਿਹਤਯਾਬ ਅਤੇ ਲੰਬੀ ਉਮਰ ਦੀ ਕਾਮਨਾ ਅਤੇ ਵਧਾਈ ਦਿੱਤੀ ਅਤੇ ਸਕੂਲੀ ਸਿੱਖਿਆ ਲਈ ਆਪਣਾ ਸਹਿਯੋਗ ਦਿੰਦੇ ਰਹਿਣ ਲਈ ਵੀ ਕਿਹਾ। ਇਸ ਮੌਕੇ ਡੀ ਪੀ ਆਈ ਸੈਕੰਡਰੀ ਸਿੱਖਿਆ ਪੰਜਾਬ ਸੁਖਜੀਤ ਪਾਲ ਸਿੰਘ ਨੇ ਵੀ ਸੇਵਾ ਮੁਕਤੀ ਮੌਕੇ ਵਧਾਈਆਂ ਦਿੱਤੀਆਂ।

ਇਸ ਵਿਦਾਇਗੀ ਸਮਾਰੋਹ ਵਿੱਚ ਮਨਿੰਦਰ ਸਿੰਘ ਸਰਕਾਰੀਆ, ਪ੍ਰਭਜੋਤ ਕੌਰ, ਅਮਨਦੀਪ ਕੌਰ, ਰਾਜੇਸ਼ ਭਾਰਦਵਾਜ, ਬਿੰਦੂ ਗੁਲਾਟੀ, ਸੁਨੀਤਾ, ਸ਼ਲਿੰਦਰ ਸਿੰਘ, ਰਾਜਿੰਦਰ ਸਿੰਘ ਚਾਨੀ, ਹਰਪਾਲ ਬਾਜ਼ਕ, ਸੁਸ਼ੀਲ ਭਾਰਦਵਾਜ, ਸੁਨੀਲ ਕੁਮਾਰ ਅਤੇ ਸਮੂਹ ਸਹਾਇਕ ਸਟਾਫ ਨੇ ਵੀ ਜਗਤਾਰ ਸਿੰਘ ਕੂਲੜੀਆਂ ਨੂੰ ਸੇਵਾ ਮੁਕਤੀ ਤੇ ਵਧਾਈ ਦਿੱਤੀ।

RECENT UPDATES

Today's Highlight

CM gets Vigilance, Power, Mining, Excise, Personnel and Public Relations

  CM gets Vigilance, Power, Mining, Excise, Personnel and Public Relations ·Also to hold All Other Departments not assigned to any other Min...