Sunday, 22 August 2021

ਵਰਦ੍ਹੇ ਮੀਂਹ ਵਿੱਚ ਦੂਜੇ ਦਿਨ ਵੀ ਟੈਂਕੀ ਉੱਤੇ ਡੱਟਿਆ ਬੇਰੁਜ਼ਗਾਰ ਮੁਨੀਸ਼ ਫਾਜ਼ਿਲਕਾ

 ਵਰਦ੍ਹੇ ਮੀਂਹ ਵਿੱਚ ਦੂਜੇ ਦਿਨ ਵੀ ਟੈਂਕੀ ਉੱਤੇ ਡੱਟਿਆ ਬੇਰੁਜ਼ਗਾਰ ਮੁਨੀਸ਼ ਫਾਜ਼ਿਲਕਾ


ਬੇਰੁਜ਼ਗਾਰਾਂ ਨੇ ਸੰਗਰੂਰ 'ਚ ਰੋਸ਼ ਮਾਰਚ ਕਰਦਿਆਂ 'ਮੁਨੀਸ਼ ਫਾਜਲਿਕਾ ਜ਼ਿੰਦਾਬਾਦ' ਅਤੇ ਪੰਜਾਬ ਸਰਕਾਰ ਮੁਰਦਾਬਾਦ ਲਗਾਏ ਨਾਅਰੇ 


ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੇ ਕੋਠੀ ਦੇ ਗੇਟ ਉੱਤੇ ਚੱਲ ਰਿਹਾ ਪੱਕਾ ਮੋਰਚਾ ਵੀ ਜਾਰੀ


ਦਲਜੀਤ ਕੌਰ ਭਵਾਨੀਗੜ੍ਹ


ਸੰਗਰੂਰ, 22 ਅਗਸਤ 2021: ਪਟਿਆਲਾ ਦੇ ਇਕ ਟਾਵਰ ਉੱਪਰੋਂ ਬੇਰੁਜ਼ਗਾਰ ਸੁਰਿੰਦਰ ਪਾਲ ਦੇ ਉੱਤਰਨ ਮਗਰੋਂ ਭਾਵੇਂ ਸਰਕਾਰ ਨੂੰ ਸੁਖ ਦਾ ਸਾਹ ਆਇਆ ਸੀ, ਪਰ ਸਥਾਨਕ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਦੀ ਕੋਠੀ ਉੱਤੇ ਪਿਛਲੇ ਕਰੀਬ ਅੱਠ ਮਹੀਨੇ ਤੋਂ ਗੱਡੇ ਪੱਕੇ ਮੋਰਚੇ ਦੇ ਨਾਲ ਨਾਲ ਇਕ ਫਾਜ਼ਿਲਕਾ ਦਾ ਬੇਰੁਜ਼ਗਾਰ ਮੁਨੀਸ਼ 21 ਅਗਸਤ ਦੀ ਸਵੇਰ ਤੋਂ ਸਿਵਲ ਹਸਪਤਾਲ ਵਾਲੀ ਟੈਂਕੀ ਉੱਤੇ ਚੜ੍ਹ ਕੇ ਬੈਠਾ ਹੋਇਆ ਹੈ ਜੋ ਕਿ ਅੱਜ ਵਰਦੇ ਮੀਂਹ ਵਿੱਚ ਵੀ ਡੱਟਿਆ ਰਿਹਾ।


ਬੇਰੁਜ਼ਗਾਰ ਬੀ ਐਡ ਅਧਿਆਪਕ ਯੂਨੀਅਨ ਦੇ ਪ੍ਰਧਾਨ ਅਤੇ ਮੋਰਚੇ ਦੇ ਆਗੂ ਸੁਖਵਿੰਦਰ ਸਿੰਘ ਢਿੱਲਵਾਂ ਦੀ ਅਗਵਾਈ ਵਿੱਚ ਟੈਂਕੀ ਹੇਠਾਂ ਇਕੱਠੇ ਹੋਏ ਬੇਰੁਜ਼ਗਾਰਾਂ ਨੇ ਬਰਨਾਲਾ ਕੈਂਚੀਆਂ ਤੱਕ ਰੋਸ ਮਾਰਚ ਕਰਦਿਆਂ 'ਮੁਨੀਸ਼ ਫਾਜਲਿਕਾ ਜ਼ਿੰਦਾਬਾਦ' ਅਤੇ ਸੂਬਾ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਬੇਰੁਜ਼ਗਾਰਾਂ ਨੇ ਕਿਹਾ ਕਿ ਮੋਰਚੇ ਦੀਆਂ ਮੰਗਾਂ ਸਮੇਤ ਬੀ ਐਡ ਅਧਿਆਪਕਾਂ ਦੀ ਹੋਰਨਾਂ ਵਿਸ਼ਿਆਂ ਸਮੇਤ ਮੁੱਖ ਮੰਗ ਸਮਾਜਿਕ ਸਿੱਖਿਆ, ਹਿੰਦੀ ਅਤੇ ਪੰਜਾਬੀ ਦੀਆਂ ਅਸਾਮੀਆਂ ਭਰਨ ਦੀ ਮੰਗ ਹੈ।


ਵੱਖ-ਵੱਖ ਬੁਲਾਰਿਆਂ ਨੇ ਸਿੱਖਿਆ ਮੰਤਰੀ ਦੀ ਖਾਮੋਸ਼ੀ ਉੱਤੇ ਜ਼ੋਰਦਾਰ ਟਿੱਪਣੀ ਕਰਦਿਆਂ ਕਿਹਾ ਕਿ ਪਹਿਲਾਂ ਮੰਤਰੀ ਕੋਠੀ ਵਿਚੋਂ ਗਾਇਬ ਹਨ ਅਤੇ ਹੁਣ ਸਹਿਰ ਵਿੱਚੋਂ ਵੀ ਭੱਜ ਰਹੇ ਹਨ। ਬੇਰੁਜ਼ਗਾਰਾਂ ਨੇ ਐਲਾਨ ਕੀਤਾ ਮੰਗਾਂ ਦੀ ਪੂਰਤੀ ਤੱਕ ਮੋਰਚਾ ਜਾਰੀ ਰਹੇਗਾ। ਮੋਰਚੇ ਵੱਲੋਂ 25 ਅਗਸਤ ਨੂੰ ਵੱਡਾ ਇਕੱਠ ਕਰਕੇ ਰੋਸ਼ ਮਾਰਚ ਕੀਤਾ ਜਾਵੇਗਾ।


ਉਧਰ ਸਿੱਖਿਆ ਮੰਤਰੀ ਦੀ ਕੋਠੀ ਦੇ ਗੇਟ ਉੱਤੇ ਚੱਲ ਰਿਹਾ 'ਸਾਂਝਾ ਬੇਰੁਜ਼ਗਾਰ ਮੋਰਚਾ' ਵੱਲੋਂ ਪੱਕਾ ਮੋਰਚਾ ਵੀ ਜਿਉਂ ਦੀ ਤਿਓ ਜਾਰੀ ਹੈ ਜਿੱਥੇ ਸੁਖਪਾਲ ਖ਼ਾਨ, ਨਿਰਮਲ ਮੋਗਾ, ਦੀਪ ਲਹਿਰਾ ਆਦਿ ਬੈਠੇ ਹੋਏ ਹਨ।


ਇਸ ਮੌਕੇ ਅਮਨ ਸੇਖਾ, ਸੰਦੀਪ ਗਿੱਲ, ਗੁਰਪ੍ਰੀਤ ਫੂਲ, ਨਰਿੰਦਰ ਕੰਬੋਜ, ਸਤਪਾਲ ਸਿੰਘ , ਗੁਰਪ੍ਰੀਤ ਸਿੰਘ , ਬਲਵਿੰਦਰ ਸਿੰਘ , ਕੁਲਦੀਪ ਸਿੰਘ ਮੋਗਾ, ਕੁਲਦੀਪ ਲਹਿਰਾ, ਹਰਦੀਪ ਲਹਿਰਾ, ਦੀਪ ਸੰਸਕ੍ਰਿਤ ਲਹਿਰਾ, ਬੇਅੰਤ ਕੌਰ ਬਠਿੰਡਾ, ਗੀਤਾ ਰਾਣੀ ਬਠਿੰਡਾ, ਵੀਰਪਾਲ ਸ਼ਰਮਾ ਕੋਟਕਪੂਰਾ, ਮਨਦੀਪ ਕੌਰ ਮਲੇਰਕੋਟਲਾ, ਗੁਰਪ੍ਰੀਤ ਕੌਰ ਗਾਜ਼ੀਪੁਰ, ਰਾਜਿੰਦਰ ਕੌਰ, ਸਿਮਰਜੀਤ ਕੌਰ, ਰੇਖਾ ਰਾਣੀ ਫਾਜ਼ਿਲਕਾ, ਕਾਲੂ ਰਾਮ ਅਬੋਹਰ, ਨਵਨੀਤ ਸਿੰਘ ਸੰਗਰੂਰ, ਅਰਸ਼ਦੀਪ ਸਿੰਘ ਫਾਜ਼ਿਲਕਾ, ਰਸ਼ਪਾਲ ਸਿੰਘ ਜਲਾਲਾਬਾਦ, ਸਤਿੰਦਰਪਾਲ ਫਾਜ਼ਿਲਕਾ, ਸਨੀ ਝਨੇੜੀ, ਸੁਰੇਸ਼ ਕੁਮਾਰ, ਹਰਪ੍ਰੀਤ ਸਿੰਘ ਫਿਰੋਜ਼ਪੁਰ, ਹਰਜੀਤ ਜਲਾਲਾਬਾਦ, ਅਰਵਿੰਦ ਅਬੋਹਰ, ਪਵਨ ਕੁਮਾਰ ਅਬੋਹਰ, ਨਰਿੰਦਰ ਸਿੰਘ ਸੰਗਰੂਰ, ਜਗਤਾਰ ਨਾਭਾ, ਸਮਨਦੀਪ ਸਿੰਘ ਮਲੇਰਕੋਟਲਾ, ਅਸ਼ਵਨੀ ਕੁਮਾਰ ਮਲੇਰਕੋਟਲਾ, ਅਰਸ਼ਦ ਮਲਿਕ ਮਲੇਰਕੋਟਲਾ, ਇਕਬਾਲ ਸਿੰਘ ਅਮਰਗੜ੍ਹ, ਜਸਵੀਰ ਸਿੰਘ ਸੰਗਰੂਰ, ਰਾਜਕੁਮਾਰ ਅਬੋਹਰ ਆਦਿ ਹਾਜ਼ਰ ਸਨ। ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਲਈ ਮੁਫ਼ਤ ਕੋਚਿੰਗ ਦੀ ਰਜਿਸਟ੍ਰੇਸ਼ਨ ਸ਼ੁਰੂ,ਇੰਜ ਕਰੋ ਅਪਲਾਈ

 ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਲਈ ਮੁਫ਼ਤ ਕੋਚਿੰਗ ਦੀ ਰਜਿਸਟ੍ਰੇਸ਼ਨ ਸ਼ੁਰੂ ਪੜ੍ਹੋ ਕਿੱਥੇ? ਜਾਬਸ ਆਫ ਟੁਡੇ


ਪਟਿਆਲਾ, 22 ਅਗਸਤ,2021 : ਐਡੀਸ਼ਨਲ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਸੀ.ਈ.ਓ ਜ਼ਿਲ੍ਹਾਂ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਪਟਿਆਲਾ ਡਾ: ਪ੍ਰੀਤੀ ਯਾਦਵ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਜ਼ਿਲ੍ਹਾਂ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਨੌਜਵਾਨਾਂ ਨੂੰ ਸਰਕਾਰੀ ਅਤੇ ਪ੍ਰਾਈਵੇਟ ਨੌਕਰੀਆਂ ’ਚ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਵਾਉਣ ਲਈ ਕੋਚਿੰਗ ਕਲਾਸਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ, ਜਿਸ ਸਬੰਧੀ ਰੁਜ਼ਗਾਰ ਬਿਊਰੋ ਵਿਖੇ ਰਜਿਸਟ੍ਰੇਸ਼ਨ ਸ਼ੁਰੂ ਹੋ ਚੁੱਕੀ ਹੈ। ਇਸ ਕੋਚਿੰਗ ਲਈ ਪ੍ਰਾਰਥੀਆਂ ਦਾ ਗ੍ਰੈਜੂਏਟ ਹੋਣਾ ਲਾਜ਼ਮੀ ਹੈ।


ਉਨ੍ਹਾਂ ਦੱਸਿਆਂ ਕਿ ਚਾਹਵਾਨ ਉਮੀਦਵਾਰ ਜ਼ਿਲ੍ਹਾਂ ਰੁਜ਼ਗਾਰ ਬਿਊਰੋ, ਬਲਾਕ-ਡੀ, ਮਿੰਨੀ ਸਕੱਤਰੇਤ, ਪਟਿਆਲਾ ਵਿਖੇ ਕਿਸੇ ਵੀ ਸਰਕਾਰੀ ਕੰਮ-ਕਾਜ ਵਾਲੇ ਦਿਨ ਦਫ਼ਤਰੀ ਸਮੇਂ ਵਿਚ ਆਕੇ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਵਧੇਰੇ ਜਾਣਕਾਰੀ ਲਈ ਉਮੀਦਵਾਰ ਰੋਜ਼ਗਾਰ ਬਿਊਰੋ ਦੇ ਹੈਲਪ ਲਾਈਨ ਨੰਬਰ 98776-10877 ਤੇ ਵੀ ਸੰਪਰਕ ਕਰ ਸਕਦੇ ਹਨ ਅਤੇ ਆਪਣਾ ਨਾਮ ਇਸ ਲਿੰਕ ਤੇ https://tinyurl.com/freecoachingpta ਰਜਿਸਟਰ ਕਰ ਸਕਦੇ ਹਨ।


ਡਾ: ਪ੍ਰੀਤੀ ਯਾਦਵ ਨੇ ਪੜ੍ਹੇ ਲਿਖੇ ਅਤੇ ਯੋਗ ਨੌਜਵਾਨਾਂ ਨੂੰ ਖੁੱਲ੍ਹਾ ਸੱਦਾ ਦਿੰਦੇ ਹੋਏ ਅਪੀਲ ਕੀਤੀ ਕਿ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਇਨ੍ਹਾਂ ਸੇਵਾਵਾਂ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਉਮੀਦਵਾਰ ਜ਼ਿਲ੍ਹਾਂ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਪਟਿਆਲਾ ਵਿਖੇ ਪਹੁੰਚ ਕੇ ਕੋਚਿੰਗ ਲਈ ਆਪਣਾ ਨਾਮ ਰਜਿਸਟਰ ਕਰਵਾਉਣ।


ਓਲੰਪਿਕਸ 'ਚ ਤਮਗੇ ਜਿੱਤਣ ਵਾਲੇ ਖਿਡਾਰੀਆਂ ਦੇ ਨਾਂਅ 'ਤੇ ਰੱਖੇ ਪੰਜਾਬ ਦੇ10 ਸਰਕਾਰੀ ਸਕੂਲਾਂ ਦੇ ਨਾਂਅ

 ਓਲੰਪਿਕ ਖਿਡਾਰੀਆਂ ਦੇ ਨਾਂ ’ਤੇ ਸਕੂਲਾਂ ਦੇ ਨਾਮ ਰੱਖੇ ਜਾਣ ਨਾਲ ਵਿਦਿਆਰਥੀਆਂ ਨੂੰ ਖੇਡਾਂ ਵਿੱਚ ਅੱਗੇ ਆਉਣ ਲਈ ਮਿਲੇਗੀ ਪ੍ਰੇਰਣਾ: ਸਕੂਲ ਸਿੱਖਿਆ ਮੰਤਰੀਚੰਡੀਗੜ੍ਹ, 22 ਅਗਸਤ 2021 - ਪੰਜਾਬ ਦੇ ਸਕੂਲ ਸਿੱਖਿਆ ਅਤੇ ਲੋਕ ਨਿਰਮਾਣ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਐਤਵਾਰ ਨੂੰ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਓਲੰਪਿਕ ਤਗਮਾ ਜੇਤੂ ਹਾਕੀ ਖਿਡਾਰੀਆਂ ਦੇ ਸਬੰਧਤ ਖੇਤਰਾਂ ਦੇ ਸਕੂਲਾਂ ਦਾ ਨਾਂ ਇਨ੍ਹਾਂ ਖਿਡਾਰੀਆਂ ਨੂੰ ਸਮਰਪਿਤ ਕੀਤੇ ਹਨ।


ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਟੋਕੀਓ ਓਲੰਪਿਕ-2020 ਵਿੱਚ ਕਾਂਸੀ ਦਾ ਤਗਮਾ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਦੇ 11 ਪੰਜਾਬੀ ਖਿਡਾਰੀਆਂ ਦੇ ਨਾਂ ’ਤੇ ਸਕੂਲਾਂ ਦੇ ਨਾਂ ਰੱਖਣ ਦੀ ਪ੍ਰਵਾਨਗੀ ਦੇ ਦਿੱਤੀ ਹੈ।


ਮੰਤਰੀ ਨੇ ਕਿਹਾ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਜੀ.ਐਸ.ਐਸ.ਐਸ) ਮਿੱਠਾਪੁਰ, ਜਲੰਧਰ ਦਾ ਨਾਂ ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਦੇ ਨਾਂ ’ਤੇ ਰੱਖਿਆ ਗਿਆ ਹੈ। ਉਨਾਂ ਕਿਹਾ ਕਿ ਸਕੂਲ ਹੁਣ ਓਲੰਪੀਅਨ ਮਨਪ੍ਰੀਤ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਿੱਠਾਪੁਰ ਦੇ ਨਾਂ ਨਾਲ ਜਾਣਿਆ ਜਾਵੇਗਾ।


ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਿੰਮੋਵਾਲ, ਅੰਮ੍ਰਿਤਸਰ ਦਾ ਨਾਮ ਉਪ ਕਪਤਾਨ ਹਰਮਨਪ੍ਰੀਤ ਸਿੰਘ ਦੇ ਨਾਂ ’ਤੇ ਰੱਖਿਆ ਗਿਆ ਹੈ ਜੋ ਓਲੰਪਿਕ ਵਿੱਚ ਭਾਰਤ ਲਈ ਸਭ ਤੋਂ ਵੱਧ ਛੇ ਗੋਲ ਦਾਗਣ ਵਾਲਾ ਭਾਰਤੀ ਖਿਡਾਰੀ ਹੈ। ਉਨਾਂ ਕਿਹਾ ਕਿ ਹੁਣ ਇਹ ਸਕੂਲ ਓਲੰਪੀਅਨ ਹਰਮਨਪ੍ਰੀਤ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਤਿੰਮੋਵਾਲ ਵਜੋਂ ਜਾਣਿਆ ਜਾਵੇਗਾ।


 ਸਿੰਗਲਾ ਨੇ ਦੱਸਿਆ ਕਿ ਸਰਕਾਰੀ ਪ੍ਰਾਇਮਰੀ ਸਕੂਲ ਮਿੱਠਾਪੁਰ, ਜਲੰਧਰ ਦਾ ਨਾਂ ਓਲੰਪੀਅਨ ਮਨਦੀਪ ਸਿੰਘ ਵਰੁਣ ਕੁਮਾਰ ਸਰਕਾਰੀ ਪ੍ਰਾਇਮਰੀ ਸਕੂਲ ਮਿੱਠਾਪੁਰ, ਜਲੰਧਰ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਦੋਵੇਂ ਖਿਡਾਰੀਆਂ ਨੇ ਕ੍ਰਮਵਾਰ ਸਟਰਾਈਕਰ ਅਤੇ ਡਿਫੈਂਸ ਖਿਡਾਰੀ ਵਜੋਂ ਓਲੰਪਿਕ ਦੌਰਾਨ ਬਹੁਤ ਸ਼ਾਨਦਾਰ ਪ੍ਰਦਰਸ਼ਨ ਕੀਤਾ।


ਉਨਾਂ ਕਿਹਾ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਟਾਰੀ, ਅੰਮ੍ਰਿਤਸਰ ਹੁਣ ਓਲੰਪੀਅਨ ਸਮਸ਼ੇਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਟਾਰੀ ਵਜੋਂ ਜਾਣਿਆ ਜਾਵੇਗਾ, ਜਿਸ ਨੇ ਟੂਰਨਾਮੈਂਟ ਦੌਰਾਨ ਇੱਕ ਸਫਲ ਮਿਡਫੀਲਡਰ ਵਜੋਂ ਬਿਹਤਰੀਨ ਭੂਮਿਕਾ ਨਿਭਾਈ ।


ਕੈਬਨਿਟ ਮੰਤਰੀ ਨੇ ਦੱਸਿਆ ਕਿ ਸਰਕਾਰੀ ਮਿਡਲ ਸਕੂਲ, ਬੇਸਿਕ ਗਰਲਜ਼ ਫਰੀਦਕੋਟ ਨੂੰ ਓਲੰਪੀਅਨ ਰੁਪਿੰਦਰਪਾਲ ਸਿੰਘ ਸਰਕਾਰੀ ਮਿਡਲ ਸਕੂਲ, ਬੇਸਿਕ ਗਰਲਜ ਫਰੀਦਕੋਟ ਦਾ ਨਾਮ ਦਿੱਤਾ ਗਿਆ ਹੈ। ਰੁਪਿੰਦਰਪਾਲ ਨੇ ਵੀ ਟੋਕੀਓ ਓਲੰਪਿਕਸ ਵਿੱਚ 4 ਗੋਲ ਕੀਤੇ ਸਨ।


ਉਨਾਂ ਕਿਹਾ ਕਿ ਸਰਕਾਰੀ ਮਿਡਲ ਸਕੂਲ ਖੁਸਰੋਪੁਰ, ਜਲੰਧਰ ਨੂੰ ਓਲੰਪੀਅਨ ਹਾਰਦਿਕ ਸਿੰਘ ਸਰਕਾਰੀ ਮਿਡਲ ਸਕੂਲ ਖੁਸਰੋਪੁਰ, ਜਲੰਧਰ ਦਾ ਨਾਂ ਦਿੱਤਾ ਗਿਆ ਹੈ ਕਿਉਂਕਿ ਹਾਰਦਿਕ ਨੇ ਨਾਕ ਆਉਟ ਪੜਾਅ ਵਿੱਚ ਬਹੁਤ ਅਹਿਮ ਭੂਮਿਕਾ ਨਿਭਾਈ ਸੀ।


ਉਨਾਂ ਦੱਸਿਆ ਕਿ ਸਰਕਾਰੀ ਪ੍ਰਾਇਮਰੀ ਸਕੂਲ ਖਲਹਿਰਾ, ਅੰਮ੍ਰਿਤਸਰ ਦਾ ਨਾਂ ਓਲੰਪੀਅਨ ਗੁਰਜੰਟ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਖਲਹਿਰਾ, ਅੰਮ੍ਰਿਤਸਰ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੁਤਾਲਾ, ਅੰਮ੍ਰਿਤਸਰ ਦਾ ਨਾਂ ਓਲੰਪੀਅਨ ਦਿਲਪ੍ਰੀਤ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੁਤਾਲਾ ਰੱਖਿਆ ਗਿਆ ਹੈ। ਉਨਾਂ ਅੱਗੇ ਕਿਹਾ ਕਿ ਗੁਰਜੰਟ ਅਤੇ ਦਿਲਪ੍ਰੀਤ ਦੋਵੇਂ ਭਾਰਤੀ ਹਾਕੀ ਟੀਮ ਵਿੱਚ ਸਟਰਾਈਕਰ ਵਜੋਂ ਖੇਡ ਰਹੇ ਸਨ। ਉਨਾਂ ਕਿਹਾ ਕਿ ਸਰਕਾਰੀ ਹਾਈ ਸਕੂਲ ਚਾਹਲ ਕਲਾਂ, ਗੁਰਦਾਸਪੁਰ ਨੂੰ ਓਲੰਪੀਅਨ ਸਿਮਰਨਜੀਤ ਸਿੰਘ ਸਰਕਾਰੀ ਹਾਈ ਸਕੂਲ ਚਾਹਲ ਕਲਾਂ, ਗੁਰਦਾਸਪੁਰ ਦਾ ਨਾਮ ਦਿੱਤਾ ਗਿਆ ਹੈ। ਕਾਂਸੀ ਦੇ ਤਗਮੇ ਦੇ ਮੁਕਾਬਲੇ ਵਿੱਚ ਸਿਮਰਨਜੀਤ ਨੇ ਦੋ ਬਹੁਤ ਅਹਿਮ ਗੋਲ ਦਾਗੇ ਸਨ।


ਉਨ੍ਹਾਂ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੁਸੈਨਪੁਰ, ਆਰ.ਸੀ.ਐਫ., ਕਪੂਰਥਲਾ ਨੂੰ ਓਲੰਪੀਅਨ ਕ੍ਰਿਸ਼ਨ ਬੀ. ਪਾਠਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੁਸੈਨਪੁਰ, ਆਰ.ਸੀ.ਐਫ, ਕਪੂਰਥਲਾ ਦਾ ਨਾਂ ਦਿੱਤਾ ਗਿਆ ਹੈ। ਉਨਾਂ ਕਿਹਾ ਕਿ ਪਾਠਕ ਭਾਰਤੀ ਟੀਮ ਵਿੱਚ ਰਾਖਵੇਂ ਗੋਲਕੀਪਰ ਵਜੋਂ ਸ਼ਾਮਲ ਸਨ।


ਸਿੰਗਲਾ ਨੇ ਕਿਹਾ ਕਿ ਭਾਰਤੀ ਖੇਡਾਂ ਦੇ ਖੇਤਰ ਵਿੱਚ ਪੰਜਾਬ ਦਾ ਸੁਨਹਿਰੀ ਯੋਗਦਾਨ ਹੈ ਅਤੇ ਇਸ ਨੇ ਦੇਸ਼ ਵਿੱਚ ਓਲੰਪਿਕ ਲਈ ਦੂਜੀ ਸਭ ਤੋਂ ਵੱਡੀ ਟੀਮ ਭੇਜੀ ਸੀ ਕਿਉਂਕਿ ਕੁੱਲ 124 ਖਿਡਾਰੀਆਂ ਵਿੱਚੋਂ 20 ਪੰਜਾਬ ਦੇ ਸਨ।


ਸ੍ਰੀ ਸਿੰਗਲਾ ਜੋ ਲੋਕ ਨਿਰਮਾਣ ਵਿਭਾਗ ਦਾ ਕਾਰਜਭਾਰ ਵੀ ਸੰਭਾਲ ਰਹੇ ਹਨ, ਨੇ ਦੱਸਿਆ ਕਿ ਇਸ ਤੋਂ ਇਲਾਵਾ, ਸਬੰਧਤ ਤਗਮਾ ਜੇਤੂ ਖਿਡਾਰੀ ਦੇ ਨਿਵਾਸ ਜਾਂ ਪਿੰਡ ਜਾਂ ਖੇਤਰ ਨੂੰ ਜੋੜਨ ਵਾਲੀਆਂ ਸੜਕਾਂ ਦਾ ਨਾਂ ਵੀ ਉਨਾਂ ਖਿਡਾਰੀਆਂ ਦੇ ਨਾਂ ‘ਤੇ ਰੱਖਿਆ ਜਾਵੇਗਾ। ਉਨਾਂ ਕਿਹਾ ਕਿ ਇਹ ਉਪਰਾਲਾ ਵਿਦਿਆਰਥੀਆਂ ਅਤੇ ਹੋਰ ਨੌਜਵਾਨਾਂ ਨੂੰ ਉਨਾਂ ਦੀਆਂ ਮਨਪਸੰਦ ਖੇਡਾਂ ਵਿੱਚ ਚੰਗਾ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕਰੇਗਾ।

ਮਿਤੀ 24 ਨੂੰ ਪਟਿਆਲੇ ਪੁਰਾਣੀ ਪੈਨਸ਼ਨ ਬਹਾਲੀ ਦੇ ਲਈ ਬੋਲਿਆ ਜਾਏਗਾ ਹੱਲਾ ਸੀ ਪੀ ਐੱਫ ਕਮੇਟੀ ਜ਼ਿਲ੍ਹਾ ਫ਼ਾਜ਼ਿਲਕਾ---ਕੁਲਦੀਪ ਸੱਭਰਵਾਲ

 *ਮਿਤੀ 24 ਨੂੰ ਪਟਿਆਲੇ ਪੁਰਾਣੀ ਪੈਨਸ਼ਨ ਬਹਾਲੀ ਦੇ ਲਈ ਬੋਲਿਆ ਜਾਏਗਾ ਹੱਲਾ ਸੀ ਪੀ ਐੱਫ ਕਮੇਟੀ ਜ਼ਿਲ੍ਹਾ ਫ਼ਾਜ਼ਿਲਕਾ---ਕੁਲਦੀਪ ਸੱਭਰਵਾਲ*    ਸੀ ਪੀ ਐੱਫ ਯੂਨੀਅਨ ਪੰਜਾਬ ਦੇ ਸੱਦੇ ਤੇ ਜ਼ਿਲ੍ਹਾ ਫਾਜ਼ਿਲਕਾ ਦੀ ਸਮੂਹ ਵਿਭਾਗਾਂ ਦੀ ਮੀਟਿੰਗ ਐੱਸਡੀਐੱਮ ਆਫਿਸ ਦੇ ਮੀਟਿੰਗ ਹਾਲ ਵਿੱਚ ਕੀਤੀ ਗਈ ਜਿਸ ਵਿਚ ਵੱਖ ਵੱਖ ਵਿਭਾਗਾਂ ਤੋਂ ਬਣੀਆਂ ਜਥੇਬੰਦੀਆਂ ਦੇ ਆਗੂ ਸਾਹਿਬਾਨਾਂ ਨੇ ਭਾਗ ਲਿਆ ਅਤੇ 24ਨੂੰ ਪਟਿਆਲੇ ਹੋਣ ਵਾਲੀ ਰੈਲੀ ਵਿੱਚ ਹਰ ਵਿਭਾਗ ਤੋਂ ਵੱਧ ਚੜ੍ਹ ਕੇ ਭਾਗੇਦਾਰੀ ਲੈਣ ਦੀ ਵਚਨਬੱਧਤਾ ਕੀਤੀ ਸਟੇਟ ਕਮੇਟੀ ਮੈਂਬਰ ਅਮਨਦੀਪ ਸਿੰਘ ਜੀ ਅਤੇ ਮਨਦੀਪ ਸਿੰਘ ਜ਼ਿਲ੍ਹਾ ਜਨਰਲ ਸਕੱਤਰ ਸੀ ਪੀ ਐੱਫ ਯੂਨੀਅਨ ਨੇ ਸਮੂਹ ਵਿਭਾਗਾਂ ਦੇ ਆਗੂਆਂ ਨੂੰ ਪੁਰਾਣੀ ਪੈਨਸ਼ਨ ਨੂੰ ਬਹਾਲ ਕਰਨ ਦੇ ਲਈ ਵੱਧ ਚਡ਼੍ਹ ਕੇ ਕੰਮ ਕਰਨ ਦੇ ਲਈ ਪ੍ਰੇਰਿਆ ਕੁਲਦੀਪ ਸਿੰਘ ਸੱਭਰਵਾਲ ਜ਼ਿਲ੍ਹਾ ਪ੍ਰਧਾਨ ਜੀ ਨੇ ਸਰਕਾਰ ਦੁਆਰਾ ਖੋਈ ਬੁਢਾਪੇ ਦਾ ਸਹਾਰਾ ਪੁਰਾਣੀ ਪੈਨਸ਼ਨ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰ ਦਾ ਅੰਤਮ ਸਹਾਰਾ ਦੱਸਦੇ ਹੋਏ ਲੋਕਾਂ ਨੂੰ 24 ਦੀ ਰੈਲੀ ਵਿਚ ਹਿੱਸਾ ਲੈਣ ਦੇ ਲਈ ਪ੍ਰੇਰਿਆ ਅਤੇ ਸਮੂਹ ਅਧਿਆਪਕ ਜਥੇਬੰਦੀਆਂ ਦੇ ਆਗੂਆਂ ਨੂੰ ਅਪੀਲ ਕੀਤੀ ਕਿ ਪੁਰਾਣੀ ਪੈਨਸ਼ਨ ਸਾਡਾ ਹੱਕ ਹੈ ਇਸ ਲਈ ਸਾਨੂੰ ਆਪਣਾ ਹੱਕ ਧੌਣ ਤੇ ਗੋਡਾ ਰੱਖ ਕੇ ਹੀ ਲੈਣਾ ਪਵੇਗਾ ਇਸ ਲਈ ਪਟਿਆਲੇ ਦੀ ਰੈਲੀ ਵਿਚ ਵੱਧ ਚਡ਼੍ਹ ਕੇ ਸ਼ਮੂਲੀਅਤ ਕੀਤੀ ਜਾਵੇ ਇਸ ਮੀਟਿੰਗ ਵਿੱਚ ਵੱਖ ਵੱਖ ਵਿਭਾਗਾਂ ਤੋਂ ਮਨਦੀਪ ਜੀ ਐੱਨਸੀਸੀ ਵਿਭਾਗ ,ਸੁਖਦੇਵ ਜੀ ਡੀ ਸੀ ਦਫਤਰ ,ਰਤਨ ਜੀ ਐੱਸ ਡੀ ਐਮ ਦਫ਼ਤਰ ,ਵਿਨੋਦ ਕੁਮਾਰ,ਮਨੋਹਰ ਸਿੰਘ ਹੈੱਡਮਾਸਟਰ ਯੂਨੀਅਨ , ਧਰਮਿੰਦਰ ਗੁਪਤਾ, ਦਲਜੀਤ ਸਿੰਘ ਸੱਭਰਵਾਲ ਤੇ ਬਲਵਿੰਦਰ ਸਿੰਘ ਮਾਸਟਰ ਕੇਡਰ ਯੂਨੀਅਨ ਦਪਿੰਦਰ ਢਿੱਲੋਂ ਜੀ ਬੀਐਡ ਫਰੰਟ ,ਸਵੀਕਾਰ ਗਾਂਧੀ ਜੀ ਸਾਬਕਾ ਸੀਪੀਐਫ ਯੂਨੀਅਨ ਪ੍ਰਧਾਨ ,ਭਗਵੰਤ ਭਠੇਜਾ ਜੀਟੀਯੂ , ਅਜੇ ਕੰਬੋਜ ਜਲ ਨਿਕਾਸ ਉਸਾਰੀ ਮੰਡਲ ,ਨਵਪ੍ਰੀਤ ਕੌਰ ਪੈਨਸ਼ਨ ਵਿਭਾਗ ,ਕਪਿਲ ਚਾਵਲਾ ਖੇਤੀਬਾੜੀ ਵਿਭਾਗ ,ਰਾਜਨ ਕੰਬੋਜ ਸੇਲ ਟੈਕਸ ਵਿਭਾਗ, ਗੌਰਵ ਸੇਤੀਆ ਖ਼ਜ਼ਾਨਾ ਦਫ਼ਤਰ ,ਸੁਨੀਲ ਕੁਮਾਰ ਐੱਸ ਡੀ ਐੱਮ ਆਫਿਸ ਜਲਾਲਾਬਾਦ, ਰੋਹਿਤ ਜੀ ਜ਼ਿਲ੍ਹਾ ਸੰਪਰਕ ਦਫ਼ਤਰ ਸੁਖਵਿੰਦਰ ਸਿੰਘ ਸਿਹਤ ਵਿਭਾਗ ,ਸੁਖਦੇਵ ਸਿੰਘ ਰੁਜ਼ਗਾਰ ਦਫ਼ਤਰ ,ਸੰਜੇ ਕੁਮਾਰ ਮਾਰਕੀਟ ਕਮੇਟੀ , ਅੰਕੁਰ ਸ਼ਰਮਾ ਐੱਸ ਡੀ ਐੱਮ ਆਫਿਸ ਆਦਿ ਤਹਿਸੀਲ ਜਲਾਲਾਬਾਦ ,ਅਬੋਹਰ ਅਤੇ ਫਾਜ਼ਿਲਕਾ ਦੀ ਸਾਰਿਆਂ ਨੇ ਸ਼ਮੂਲੀਅਤ ਕੀਤੀ ਅਤੇ ਸਾਰਿਆਂ ਦੀ ਇਕਜੁਟਤਾ ਨਾਲ 24 ਤਰੀਕ ਦੀ ਪਟਿਆਲੇ ਮਹਾਂਰੈਲੀ ਵਿਚ ਵੱਧ ਤੋਂ ਵੱਧ ਸਾਥੀਆਂ ਨੂੰ ਪਟਿਆਲੇ ਲਿਜਾਣ ਵਿਸਵਾਸ ਦਿਵਾਇਆ l ਸਮੂਹ ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਜਦੋਂ ਤੱਕ ਸਰਕਾਰ ਸਾਡੀ ਪੁਰਾਣੀ ਪੈਨਸ਼ਨ ਬਹਾਲ ਨਹੀਂ ਕਰ ਦਿੰਦੀ ਉਨ੍ਹਾਂ ਚਿਰ ਇਹ ਸਾਡਾ ਸੰਘਰਸ਼ ਜਾਰੀ ਰਹੇਗਾ ਜੇ ਸਰਕਾਰ ਸਾਡੇ ਸੰਘਰਸ਼ ਦੇ ਅੱਗੇ ਝੁਕਦਿਆਂ ਹੋਇਆ ਪੁਰਾਣੀ ਪੈਨਸ਼ਨ ਬਹਾਲ ਨਹੀਂ ਕੀਤਾ ਅੰਤਿਮ ਫੈਸਲਾ ਬੜਾ ਤਿੱਖਾ ਲਿਆ ਜਾਏਗਾ ਜਿਸ ਦਾ ਖਮਿਆਜ਼ਾ ਸਰਕਾਰ ਨੂੰ ਵੋਟਾਂ ਦੇ ਵਿੱਚ ਭੁਗਤਣਾ ਪਵੇਗਾ

PUNJAB POLICE RECRUITMENT: ਪੰਜਾਬ ਸਰਕਾਰ ਵੱਲੋਂ ਹੈਡ ਕਾਂਸਟੇਬਲ ਦੀ ਭਰਤੀ ਲਈ ਉਮਰ ਵਿੱਚ ਕੀਤੀ ਸ਼ੋਧ

 

RECENT UPDATES

Today's Highlight