Thursday, 11 February 2021

ਇੰਦਰਪੁਰੀ ਸਕੂਲ ਦੇ ਵਿਦਿਆਰਥੀਆਂ ਨੇ ਕਬਾੜ ਦੇ ਸਮਾਨ ਤੋਂ ਬਣਾਇਆ ਸੁੰਦਰ ਬਗੀਚਾ, ਦੇਖੋ ਤਸਵੀਰਾਂ

 

ਨਵਾਂਸ਼ਹਿਰ 11 ਫਰਵਰੀ (ਹਰਿੰਦਰ ਸਿੰਘ) ਜਿਲ੍ਹਾ ਸ਼ਹੀਦ ਭਗਤ ਸਿੰਘ ਦੇ ਇੰਦਰਪੁਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਹੇੜੀਆਂ ਦੀਆਂ ਵਿਦਿਆਰਥਣਾਂ ਨੇ ਆਪਣੀਆਂ ਰਚਨਾਤਮਕ ਰੁਚੀਆਂ ਦਿਖਾਉਦੇ ਹੋਏ , ਸਕੂਲ ਵਿੱਚ ਪਏ ਨਾ- ਵਰਤੋ ਵਾਲੇ ਸਮਾਨ ਦੀ ਸਹੀ ਵਰਤੋਂ ਕਰਕੇ ਬਹੁਤ ਹੀ ਖੂਬਸੂਰਤ ਰੰਗੀਨ ਬਗੀਚਾ ਤਿਆਰ ਕੀਤਾ ।ਬਿਊਟੀ ਟ੍ਰੇਨਰ ਸ੍ਰੀਮਤੀ ਨੀਲਮ ਜੀ ਦੀ ਯੋਗ ਅਗਵਾਈ ਹੇਠ..ਪੁਰਾਣੇ ਸਮਾਨ : ਜਿਸ ਵਿੱਚ ਖਾਲੀ ਬੋਤਲਾਂ ,ਪਲਾਸਟਿਕ ਦੇ ਡੱਬੇ ,ਗੱਡੀਆਂ ਦੇ ਪੁਰਾਣੇ ਟਾਇਰ ਆਦਿ ਦੀ ਸਹੀ ਵਰਤੋਂ ਕਰਕੇ ਅਤੇ ਉਨ੍ਹਾਂ ਨੂੰ ਵੱਖ ਵੱਖ ਰੰਗਾਂ ਦਾ ਪੇਂਟ ਕਰਕੇ ਸਕੂਲ ਵਿੱਚ ਬਗੀਚਾ ਦੀ ਖੂਬਸੂਰਤੀ ਵਧਾਈ ।ਜਿਸ ਦੀ ਸਮੂਹ ਸਟਾਫ਼ ਅਤੇ ਪਿੰਸੀਪਲ ਸ੍ਰੀਮਤੀ ਮੀਨਾ ਗੁਪਤਾ ਵਲੋਂ ਵੀ ਸ਼ਲਾਘਾ ਕੀਤੀ ਜਾ ਰਹੀ ਹੈ ।ਪਿ੍ਸੀਪਲ ਮੈਡਮ ਜੀ ਨੇ ਦੱਸਿਆ ਕਿ ਇਸ ਤਰ੍ਹਾਂ ਹੱਥੀਂ ਕੰਮ ਕਰਕੇ ਬੱਚਿਆਂ ਦਾ ਅਾਤਮਵਿਸ਼ਵਾਸ ਵੱਧਦਾ ਅਤੇ ਕਰਕੇ ਸਿੱਖਣ ਦੀਆਂ ਰੁਚੀਆ ਦਾ ਵਿਕਾਸ ਹੁੰਦਾ ਹੈ ।ਇਹ ਸਾਰਾ ਕੰਮ ਵਿਹਲੇ ਸਮੇਂ ਦੀ ਯੋਗ ਵਰਤੋਂ ਕਰਦਿਆਂ ਕੀਤਾ ਗਿਆ ।ਉਨ੍ਹਾਂ ਕਿਹਾ ਵਿਦਿਆਰਥੀ ਅੰਦਰ ਬਹੁਤ ਕੁਝ ਹੈ , ਲੋੜ ਹੈ ਉਸ ਨੂੰ ਸਹੀ ਅਗਵਾਈ ਦੇ ਕੇ ਬਾਹਰ ਕੱਢਣ ਦੀ ।ਇਸ ਮੌਕੇ ਉਨ੍ਹਾਂ ਮੈਡਮ ਨੀਲਮ ਅਤੇ ਮੈਡਮ ਨੇਹਾ ਨੇਯਰ ਵਲੋਂ ਵਿਦਿਆਰਥਣਾਂ ਨੂੰ ਪ੍ਰੇਰਿਤ ਕਰਕੇ ਇਹ ਕੰਮ ਕਰਵਾਉਣ ਲਈ ਉਨ੍ਹਾਂ ਦੀ ਪ੍ਰਸ਼ੰਸ਼ਾ ਵੀ ਕੀਤੀ ।ਇਸ ਮੌਕੇ ਸਮੂਹ ਸਟਾਫ਼ ਅਤੇ ਵਿਦਿਆਰਥਣਾਂ ਹਾਜ਼ਰ ਸਨ।

ਪ.ਸ.ਸ.ਬ ਚੇਅਰਮੈਨ ਨੇ ਪੰਜਵੀਂ ਅਤੇ ਅੱਠਵੀਂ ਜਮਾਤ ਦੀ ਰਜਿਸਟ੍ਰੇਸ਼ਨ ਦੌਰਾਨ ਜੁਰਮਾਨਾ ਪਾਉਣ ਦਾ ਫੈਸਲਾ ਵਾਪਿਸ ਲੈਣ ਦਾ ਭਰੋਸਾ :ਡੈਮੋਕਰੇਟਿਕ ਟੀਚਰਜ਼ ਫਰੰਟ


11 ਜਨਵਰੀ, ਐਸ.ਐਸ.ਏ. ਨਗਰ 

ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਅਤੇ ਜਨਰਲ ਸਕੱਤਰ ਮੁਕੇਸ਼ ਕੁਮਾਰ ਦੀ ਅਗਵਾਈ ਵਿੱਚ ਜੱਥੇਬੰਦੀ ਦੇ ਵਫਦ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਪ੍ਰੋ: ਯੋਗਰਾਜ ਨਾਲ ਉਹਨਾਂ ਦੇ ਮੋਹਾਲੀ ਦਫਤਰ ਵਿਖੇ ਮੀਟਿੰਗ ਕੀਤੀ ਗਈ। ਇਸ ਦੌਰਾਨ ਜੱਥੇਬੰਦੀ ਵੱਲੋਂ ਪੰਜਵੀਂ ਤੇ ਅੱਠਵੀਂ ਜਮਾਤਾਂ ਦੀ ਰਜਿਸਟ੍ਰੇਸ਼ਨ ਦੌਰਾਨ ਜ਼ੀਰੋ ਚਲਾਨ ਨਾ ਜਨਰੇਟ ਹੋਣ ਦੇ ਹਵਾਲੇ ਤਹਿਤ ਸੈਕੜੇ ਸਰਕਾਰੀ ਤੇ ਏਡਿਡ ਸਕੂਲਾਂ 'ਤੇ ਭਾਰੀ ਜੁਰਮਾਨੇ ਪਾਉਣ ਦਾ ਫੈਸਲਾ ਵਾਪਿਸ ਲੈਣ ਦੀ ਮੰਗ ਮੁੱਖ ਤੌਰ 'ਤੇ ਰੱਖੀ ਗਈ। ਪ.ਸ.ਸ.ਬ ਚੇਅਰਮੈਨ ਵੱਲੋਂ ਜੱਥੇਬੰਦੀ ਦਾ ਪੱਖ ਸੁਣਨ ਉਪਰੰਤ ਦੱਸਿਆ ਗਿਆ ਕਿ ਜ਼ੀਰੋ ਫੀਸ ਚਲਾਨ ਨਾ ਜਨਰੇਟ ਕਰ ਸਕਣ ਵਾਲੇ ਸਕੂਲਾਂ 'ਤੇ ਭਾਰੀ ਜੁਰਮਾਨੇ ਪਾਉਣ ਦਾ ਫੈਸਲਾ ਵਾਪਿਸ ਲਿਆ ਜਾ ਰਿਹਾ ਹੈ, ਜਿਸ ਸਬੰਧੀ ਜਲਦ ਪੱਤਰ ਜਾਰੀ ਕੀਤਾ ਜਾਵੇਗਾ ਅਤੇ ਦੁਬਾਰਾ ਇੱਕ ਆਖਿਰੀ ਮੌਕਾ ਦਿੰਦਿਆਂ ਇੱਕ ਹਫਤੇ ਲਈ ਆਨਲਾਈਨ ਪੋਰਟਲ ਖੋਲ ਕੇ ਰਹਿੰਦੇ ਸਕੂਲਾਂ ਨੂੰ ਰਜਿਸਟ੍ਰੇਸ਼ਨ ਮੁਕੰਮਲ ਕਰਨ ਦਾ ਸਮਾਂ ਦਿੱਤਾ ਜਾਵੇਗਾ। ਚੇਅਰਮੈਨ ਵੱਲੋਂ ਦੱਸਿਆ ਗਿਆ ਕਿ ਰਹਿੰਦੇ ਸਕੂਲ ਅਗਲੀਆਂ ਹਦਾਇਤਾਂ ਜਾਰੀ ਹੋਣ ਤੱਕ ਜੁਰਮਾਨੇ ਸਹਿਤ ਚਲਾਨ ਜਨਰੇਟ ਨਾ ਕਰਨ ਅਤੇ ਜਿਹੜੇ ਸਕੂਲ ਜੁਰਮਾਨਾ ਜਮਾ ਕਰਵਾ ਚੁੱਕੇ ਹਨ, ਉਹਨਾਂ ਦੀ ਜੁਰਮਾਨਾ ਰਾਸ਼ੀ ਨੂੰ ਵੀ ਬੋਰਡ ਵੱਲੋਂ ਰੀਫੰਡ ਕਰ ਦਿੱਤਾ ਜਾਵੇਗਾ।


ਡੀ.ਟੀ.ਐਫ. ਦੇ ਸੂਬਾ ਮੀਤ ਪ੍ਰਧਾਨ ਰਘਵੀਰ ਭਵਾਨੀਗੜ੍ਹ ਅਤੇ ਸੂਬਾ ਪ੍ਰਚਾਰ ਸਕੱਤਰ ਸੁਖਦੇਵ ਡਾਨਸੀਵਾਲ ਨੇ ਦੱਸਿਆ ਕਿ ਇਸ ਤੋਂ ਪਹਿਲਾ ਡੀ.ਪੀ.ਆਈ. (ਐ. ਸਿ) ਸ੍ਰੀ ਲਲਿਤ ਘਈ ਨਾਲ ਵੀ ਇਸ ਮਾਮਲੇ ਸਬੰਧੀ ਮੁਲਾਕਾਤ ਕੀਤੀ ਗਈ, ਜਿਸ ਦੌਰਾਨ ਉਹਨਾਂ ਵੱਲੋਂ ਵੀ ਭਰੋਸਾ ਦਿੱਤਾ ਗਿਆ ਕਿ ਕਿਸੇ ਵੀ ਸਕੂਲ 'ਤੇ ਕੋਈ ਜੁਰਮਾਨਾ ਜਾ ਲੇਟ ਫ਼ੀਸ ਦਾ ਭਾਰ ਨਹੀਂ ਪੈਣ ਦਿੱਤਾ ਜਾਵੇਗਾ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀ ਸਿੱਖਿਆ ਬੋਰਡ ਨਾਲ ਇਸ ਬਾਬਤ ਲਗਾਤਾਰ ਸੰਪਰਕ ਵਿੱਚ ਹਨ।


ਇਸ ਮੌਕੇ ਡੀ.ਟੀ.ਐੱਫ. ਆਗੂ ਗਿਆਨ ਚੰਦ ਰੋਪੜ ਅਤੇ ਫਤਿਹਗੜ ਸਾਹਿਬ ਤੋਂ ਬੀਰਪਾਲ ਸਿੰਘ ਅਲਬੇਲਾ ਅਤੇ ਹੋਰ ਸਾਥੀ ਵੀ ਮੌਜੂਦ ਰਹੇ।ਬਲਾਕ ਨੋਡਲ ਅਫ਼ਸਰ ਦੀ ਵਿਵਹਾਰਕ ਕੁਸ਼ਲਤਾ ਅਤੇ ਸਕੂਲ ਮੁਖੀਆਂ ਨਾਲ ਤਾਲਮੇਲ ਮਿਸ਼ਨ ਸ਼ਤ-ਪ੍ਰਤੀਸ਼ਤ ਦੇ ਟੀਚੇ ਨੂੰ ਸੰਭਵ ਬਣਾਏਗਾ - ਸਿੱਖਿਆ ਸਕੱਤਰ

 ਮਿਸ਼ਨ ਸ਼ਤ-ਪ੍ਰਤੀਸਤ: ਬਲਾਕ ਨੋਡਲ ਅਫ਼ਸਰਾਂ ਦਾ ਇੱਕ ਦਿਨਾ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ 


ਐੱਸ.ਏ.ਐੱਸ. ਨਗਰ 11 ਫਰਵਰੀ (  )

ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਵੱਲੋਂ ਸਾਲਾਨਾ ਇਮਤਿਹਾਨਾਂ ਵਿੱਚ ਮਿਸ਼ਨ ਸ਼ਤ-ਪ੍ਰਤੀਸ਼ਤ ਦੀ ਸਫ਼ਲਤਾ ਲਈ ਪੰਜਾਬ ਦੇ 9 ਜਿਲ੍ਹਿਆਂ ਦੇ 100 ਤੋਂ ਵੱਧ ਬਲਾਕ ਨੋਡਲ ਅਫ਼ਸਰਾਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਡੀਟੋਰੀਅਮ ਵਿੱਚ ਕਰਵਾਏ ਗਏ ਓਰੀਐਂਟੇਸ਼ਨ ਪ੍ਰੋਗਰਾਮ ਵਿੱਚ ਭਾਗ ਲਿਆ।  ਇਸ ਓਰੀਐਂਟੇਸ਼ਨ ਪ੍ਰੋਗਰਾਮ ਦੌਰਾਨ ਸਕੱਤਰ ਸਕੂਲ ਸਿੱਖਿਆ ਪੰਜਾਬ ਕ੍ਰਿਸ਼ਨ ਕੁਮਾਰ ਆਈ.ਏ.ਐੱਸ. ਨੇ ਬਲਾਕ ਨੋਡਲ ਅਫ਼ਸਰਾਂ ਨੂੰ ਸੰਬੋਧਨ ਕਰਦਿਆਂ  ਬਲਾਕ ਨੋਡਲ ਅਫ਼ਸਰ ਵਿਵਹਾਰ ਕੁਸ਼ਲਤਾ ਦੀ ਮਿਸਾਲ ਬਣਨ ਅਤੇ ਸਕੂਲਾਂ ਮੁਖੀਆਂ ਨਾਲ ਤਾਲਮੇਲ ਬਣਾ ਕੇ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਉਤਸ਼ਾਹ ਵਧਾਉਣ ਲਈ ਮਿਸ਼ਨ ਸ਼ਤ-ਪ੍ਰਤੀਸ਼ਤ ਦੇ ਟੀਚੇ ਨੂੰ ਸੰਭਵ ਬਣਾਏ ਜਾਣ ਲਈ ਪ੍ਰੇਰਿਤ ਕੀਤਾ।

ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਆਈ.ਏ.ਐੱਸ. ਨੇ ਬਲਾਕ ਨੋਡਲ ਅਫ਼ਸਰਾਂ ਨੂੰ ਮਿਸ਼ਨ ਸ਼ਤ-ਪ੍ਰਤੀਸ਼ਤ ਨੂੰ ਸਫ਼ਲ ਬਣਾਉਣ ਲਈ ਉਤਸ਼ਾਹਿਤ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਦੀ ਹਾਜ਼ਰੀ ਯਕੀਨੀ ਬਣਾਉਣ, 50 ਫ਼ੀਸਦੀ ਅੰਕਾਂ ਤੋਂ ਘੱਟ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੇ ਮਾਪਿਆਂ ਨਾਲ ਰਾਬਤਾ ਰੱਖ ਕੇ ਸਵੇਰ ਅਤੇ ਸ਼ਾਮ ਤੱਕ ਵੱਧ ਤੋਂ ਵੱਧ ਦੁਹਰਾਈ ਲਈ ਪ੍ਰੇਰਿਤ ਕਰਨਾ, ਵਿਦਿਆਰਥੀਆਂ ਨੂੰ ਪੜ੍ਹਾਈ ਅਤੇ ਦੁਹਰਾਈ ਲਈ ਪ੍ਰਿੰਟਿੰਗ ਮਟੀਰੀਅਲ ਦੀ ਪੂਰਤੀ ਕਰਨਾ, ਬਡੀ ਗਰੁੱਪ ਰਾਹੀਂ ਈਚ ਵਨ ਆਸਕ ਵਨ ਐਕਟੀਵਿਟੀ ਕਰਦਿਆਂ ਧਾਰਨਾਵਾਂ ਨੂੰ ਸਮਝਣ ਅਤੇ ਸਮਝਾਉਣ ਲਈ ਯਤਨ ਕਰਨਾ, ਸਕੂਲਾਂ ਵਿੱਚ ਬਲਾਕ ਨੋਡਲ ਅਫ਼ਸਰਾਂ ਦੁਆਰਾ ਕੀਤੀਆਂ ਜਾ ਰਹੀਆਂ ਉਤਸ਼ਾਹ ਵਧਾਉਣ ਲਈ ਵਿਜਟਾਂ ਦੌਰਾਨ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਬਾਰੇ ਪ੍ਰੇਰਿਤ ਕੀਤਾ। ਉਹਨਾਂ ਕਿਹਾ ਕਿ ਵਿਦਿਆਰਥੀਆਂ ਨੂੰ ਸਕੂਲਾਂ ਵਿੱਚ ਪ੍ਰੋਜੈਕਟਰਾਂ ਜਾਂ ਐੱਲ ਈ ਡੀਜ ਰਾਹੀਂ ਪੰਜਾਬ ਐਜੂਕੇਅਰ ਐਪ ਦੀ ਵੱਧ ਤੋਂ ਵੱਧ ਵਰਤੋਂ ਯਕੀਨੀ ਬਣਾਉਣ ਲਈ ਵੀ ਪ੍ਰੇਰਿਤ ਕੀਤਾ ਜਾਵੇ।

ਮਿਸ਼ਨ ਸ਼ਤ-ਪ੍ਰਤੀਸ਼ਤ ਦੀ ਸਫ਼ਲਤਾ ਲਈ ਬਲਾਕ ਨੋਡਲ ਅਫ਼ਸਰਾਂ ਨੇ ਆਪਣੇ ਆਪਣੇ ਬਲਾਕਾਂ ਦੇ ਸਕੂਲਾਂ ਅਤੇ ਬਲਾਕਾਂ ਦੇ ਘਰੇਲੂ ਇਮਤਿਹਾਨਾਂ ਵਿੱਚ ਬੋਰਡ ਦੀਆਂ ਜਮਾਤਾਂ ਦੇ ਵਿਦਿਆਰਥੀਆਂ ਵੱਲੋਂ ਪ੍ਰਾਪਤ ਅੰਕਾਂ ਦੇ ਆਧਾਰ 'ਤੇ ਵਿਸ਼ਲੇਸ਼ਣ ਕੀਤਾ। 


ਇਸ ਮੌਕੇ ਸਹਾਇਕ ਡਾਇਰੈਕਟਰ ਟ੍ਰੇਨਿੰਗਾਂ ਸਲਿੰਦਰ ਸਿੰਘ, ਸੁਸ਼ੀਲ ਭਾਰਦਵਾਜ, ਜਸਵੀਰ ਸਿੰਘ, ਬਲਦੇਵ ਸਿੰਘ, ਵਰਿੰਦਰ ਸੇਖੋਂ ਸਟੇਟ ਰਿਸੋਰਸ ਪਰਸਨ ਦੇ ਨਾਲ ਨਾਲ ਜਿਲ੍ਹਾ ਐੱਸ.ਏ.ਐੱਸ. ਨਗਰ, ਐੱਸ ਬੀ.ਐੱਸ. ਨਗਰ, ਪਟਿਆਲਾ, ਸੰਗਰੂਰ, ਲੁਧਿਆਣਾ, ਰੂਪਨਗਰ, ਮੋਗਾ, ਹੁਸ਼ਿਆਰਪੁਰ ਅਤੇ ਫਤਿਹਗੜ੍ਹ ਸਾਹਿਬ ਦੇ ਬਲਾਕ ਨੋਡਲ ਅਫ਼ਸਰਾਂ ਨੇ ਵੀ ਮਿਸ਼ਨ ਸ਼ਤ-ਪ੍ਰਤੀਸ਼ਤ ਦੀ ਸਫ਼ਲਤਾ ਲਈ ਵੱਖ-ਵੱਖ ਵਿਸ਼ਿਆਂ ਤੇ ਚਰਚਾ ਕੀਤੀ। ਇਸ ਓਰੀਐਂਟੇਸ਼ਨ ਪ੍ਰੋਗਰਾਮ ਵਿੱਚ ਪ੍ਰਿੰਸੀਪਲ ਸੁਰੇਸ਼ ਕੁਮਾਰ ਨੇ ਮੈਰੀਟੋਰੀਅਸ ਵਿਦਿਆਰਥੀਆਂ ਨੂੰ ਪ੍ਰੀਖਿਆ ਦੀ ਤਿਆਰੀ ਕਰਵਾਉਣ ਸਬੰਧੀ ਮਹੱਤਵਪੂਰਨ ਨੁਕਤੇ ਸਾਂਝੇ ਕੀਤੇ। ਇਸ ਦੇ ਨਾਲ ਹੀ ਪ੍ਰਵੀਨ ਜਿੰਦਲ, ਵਿਸ਼ਵਾ ਕਿਰਨ, ਅਲਕਾ ਸ਼ਰਮਾ, ਕਰਨਜੀਤ ਕੌਰ, ਹਰਿੰਦਰ ਕੌਰ, ਜਗਮੀਤ ਸਿੰਘ, ਗੌਤਮ ਗੌੜ, ਸੁਰੇਸ਼ ਕੁਮਾਰ,  ਅਨਿਲ ਕੁਮਾਰ  ਨੇ ਵੀ ਸਕੂਲਾਂ ਵਿੱਚ ਚਲਾਈਆਂ ਜਾ ਰਹੀਆਂ ਵਧੀਆ ਪ੍ਰੈਕਟਿਸਜ ਨੂੰ ਵੀ ਸਾਂਝਾ ਕੀਤਾ।

RECENT UPDATES

Today's Highlight