ਸਕੱਤਰ ਸਕੂਲ ਸਿੱਖਿਆ ਨੇ ਸਿੱਖਿਆ ਸੁਧਾਰ ਟੀਮਾਂ ਨਾਲ ਮਿਸ਼ਨ ਸ਼ਤ-ਪ੍ਰਤੀਸ਼ਤ ਸਬੰਧੀ ਕੀਤੀ ਮੀਟਿੰਗ

 

ਪੰਜਾਬ ਐਜੂਕੇਅਰ ਐਪ ਦੀ ਵਰਤੋਂ, ਪ੍ਰਸ਼ਨ ਪੱਤਰਾਂ ਦੇ ਨਮੂਨੇ ਅਤੇ ਸਾਲਾਨਾ ਇਮਤਿਹਾਨਾਂ ਦੀ ਤਿਆਰੀ ਸਬੰਧੀ ਕੀਤੀ ਚਰਚਾ

ਐੱਸ.ਏ.ਐੱਸ. ਨਗਰ 18 ਫਰਵਰੀ (  )

ਸਿੱਖਿਆ ਵਿਭਾਗ ਵੱਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਡੀਟੋਰੀਅਮ ਵਿਖੇ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਦੀ ਅਗਵਾਈ ਵਿੱਚ ਸਿੱਖਿਆ ਸੁਧਾਰ ਟੀਮਾਂ ਦੇ ਨਾਲ ਮਿਸ਼ਨ ਸ਼ਤ-ਪ੍ਰਤੀਸ਼ਤ ਦੀ ਸਫ਼ਲਤਾ ਅਤੇ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਦਿੱਤੀ ਜਾ ਰਹੀ ਗੁਣਾਤਮਿਕ ਸਿੱਖਿਆ ਦੇ ਰਿਵਿਊ ਸਬੰਧੀ ਇੱਕ ਦਿਨਾਂ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਵੱਲੋਂ ਆਯੋਜਿਤ ਇਸ ਓਰੀਐਂਟੇਸ਼ਨ ਪ੍ਰੋਗਰਾਮ ਵਿੱਚ ਜਗਤਾਰ ਸਿੰਘ ਕੁਲੜੀਆਂ ਡਾਇਰੈਕਟਰ ਐੱਸ.ਸੀ.ਈ.ਆਰ.ਟੀ. ਵੀ ਮੌਜੂਦ ਰਹੇ। 

ਓਰੀਐਂਟੇਸ਼ਨ ਪ੍ਰੋਗਰਾਮ ਦੌਰਾਨ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਵਿਭਾਗ ਦੀਆਂ ਸਿੱਖਿਆ ਸੁਧਾਰ ਟੀਮਾਂ ਸਕੂਲਾਂ ਵਿੱਚ ਪ੍ਰੇਰਨਦਾਇਕ ਵਿਜ਼ਟਾਂ ਕਰਨ ਅਤੇ ਵਿਦਿਆਰਥੀਆਂ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਇਮਤਿਹਾਨਾਂ ਦੀ ਚੰਗੀ ਤਿਆਰੀ ਲਈ ਉਤਸ਼ਾਹਿਤ ਕਰਨ। ਅਧਿਆਪਕਾਂ ਦੁਆਰਾ ਦਿੱਤੇ ਜਾਣ ਵਾਲੇ ਦੁਹਰਾਈ ਦੇ ਕੰਮ ਨੂੰ ਵਿਦਿਆਰਥੀ ਵੱਲੋਂ ਲਗਨ ਨਾਲ ਕੀਤੇ ਜਾਣ ਲਈ ਪ੍ਰੇਰਿਤ ਕੀਤਾ ਜਾਵੇ। ਵਿਦਿਆਰਥੀਆਂ ਨੂੰ ਪੰਜਾਬ ਐਜੂਕੇਅਰ ਐਪ ਦੀ ਪ੍ਰੋਜੈਕਟਰ ਜਾਂ ਐੱਲ.ਈ.ਡੀ. ਰਾਹੀਂ ਵਰਤੋਂ ਕਰਨੀ ਸਿਖਾਉਣ, ਬਡੀ ਗਰੁੱਪ ਵਿੱਚ 'ਈਚ ਵਨ ਆਸਕ ਵਨ' ਐਕਟੀਵੀਟੀਜ਼ ਕਰਕੇ ਸਾਥੀ ਵਿਦਿਆਰਥੀਆਂ ਦੀ ਤਿਆਰੀ ਕਰਵਾਉਣ, ਨਮੂਨਾ ਪ੍ਰਸ਼ਨ ਪੱਤਰਾਂ ਦਾ ਵਿਦਿਆਰਥੀਆਂ ਵੱਲੋਂ ਵੱਧ ਤੋਂ ਵੱਧ ਅਭਿਆਸ ਕਰਨ ਲਈ ਪ੍ਰੇਰਿਤ ਕਰਨ ਲਈ ਵੀ ਸਿੱਖਿਆ ਸੁਧਾਰ ਟੀਮਾਂ ਅਤੇ ਹੋਰ ਅਧਿਕਾਰੀ ਮਹੱਤਵਪੂਰਨ ਭੂਮਿਕਾ ਨਿਭਾਉਣ। ਇੰਗਲਿਸ਼ ਬੂਸਟਰ ਕਲੱਬਾਂ ਵਿੱਚ ਹਫ਼ਤਾਵਾਰੀ ਕਿਰਿਆਵਾਂ ਕਰਨ ਅਤੇ ਸਾਲਾਨਾ ਇਮਤਿਹਾਨਾਂ ਲਈ ਕੋਵਿਡ ਕਾਰਨ ਘਟਾਏ ਗਏ ਪਾਠਕ੍ਰਮ ਦੀ ਜਾਣਕਾਰੀ ਸਕੂਲਾਂ ਵਿੱਚ ਸੁਨਿਸ਼ਚਿਤ ਕਰਵਾਉਣ 'ਤੇ ਜ਼ੋਰ ਦਿੱਤਾ ਜਾਵੇ।ਉਹਨਾਂ ਕਿਹਾ ਕਿ ਸਕੂਲ ਮੁਖੀਆਂ ਨੂੰ ਵਿਦਿਆਰਥੀਆਂ ਦੇ ਘਰੇਲੂ ਇਮਤਿਹਾਨਾਂ ਵਿੱਚ ਪ੍ਰਾਪਤ ਕੀਤੇ ਅੰਕਾਂ ਦਾ ਅੰਕੜਾ ਵਿਸ਼ਲੇਸ਼ਨ ਕਰਕੇ ਮਾਈਕ੍ਰੋ ਯੋਜਨਾਬੰਦੀ ਕਰਕੇ ਅਗਵਾਈ ਦੇਣ ਬਾਰੇ ਕਿਹਾ। ਇਸ ਮੌਕੇ ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਬਲਾਕ ਨੋਡਲ ਅਫ਼ਸਰਾਂ ਦੀ ਭੂਮਿਕਾ ਸਮਾਰਟ ਸਕੂਲਾਂ ਅਤੇ ਦਾਖਲਾ ਮੁਹਿੰਮ 2022 ਲਈ ਮਹੱਤਵਪੂਰਨ ਰਹਿਣ ਵਾਲੀ ਹੈ ਇਸ ਲਈ ਸਮੂਹ ਨੋਡਲ ਅਫ਼ਸਰ ਆਪਣੇ-ਆਪਣੇ ਬਲਾਕਾਂ ਦੀ ਯੋਜਨਾਬੰਦੀ ਕਰਨ।

ਉਹਨਾਂ ਕਿਹਾ ਕਿ ਪਹਿਲਾਂ ਹੀ ਵਿਦਿਆਰਥੀਆਂ ਦਾ ਬਹੁਤਾ ਸਮਾਂ ਕੋਰੋਨਾ ਲਾਕਡਾਊਨ ਨੇ ਖਰਾਬ ਕਰ ਦਿੱਤਾ ਸੀ ਪਰ ਹੁਣ ਸਕੂਲ ਖੁੱਲ੍ਹ ਚੁੱਕੇ ਹਨ। ਸਿੱਖਿਆ ਸੁਧਾਰ ਟੀਮਾਂ ਅਤੇ ਬਲਾਕ ਨੋਡਲ ਅਫ਼ਸਰ ਆਪਣੇ-ਆਪਣੇ ਸਕੂਲਾਂ ਦੇ ਮੁਖੀਆਂ ਨਾਲ ਗੱਲਬਾਤ ਕਰਕੇ ਚੰਗੀਆਂ ਅਤੇ ਸਫ਼ਲ ਤਕਨੀਕਾਂ ਨੂੰ ਦੂਜੇ ਸਕੂਲਾਂ ਦੇ ਮੁਖੀਆਂ ਨਾਲ ਸਾਂਝਾ ਕਰਨ ਤਾਂ ਜੋ ਵਿਦਿਆਰਥੀਆਂ ਦੀ ਵੱਧ ਤੋਂ ਵੱਧ ਹਾਜ਼ਰੀ ਸਕੂਲਾਂ ਵਿੱਚ ਯਕੀਨੀ ਬਣਾਈ ਜਾ ਸਕੇ। ਇਸਦੇ ਨਾਲ ਹੀ ਉਹਨਾਂ ਸਕੂਲ ਮੁਖੀਆਂ, ਅਧਿਆਪਕਾਂ, ਵਿਦਿਆਰਥੀਆਂ ਅਤੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਕੋਵਿਡ ਤੋਂ ਬਚਾਅ ਰੱਖਣ ਲਈ ਘਰਾਂ ਵਿੱਚ ਅਤੇ ਸਕੂਲਾਂ ਵਿੱਚ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ, ਮਾਸਕ ਪਹਿਨਣ, ਹੱਥਾਂ ਨੂੰ ਵਾਰ-ਵਾਰ ਸੈਨੀਟਾਈਜ਼ ਜਾਂ ਸਾਬਣ ਨਾਲ ਧੋਣ ਬਾਰੇ ਵੀ ਜਾਗਰੂਕ ਕਰਨ ਲਈ ਕਿਹਾ।

Secretary education Shri Krishan kumar


ਇਸ ਓਰੀਐਂਟੇਸ਼ਨ ਵਰਕਸ਼ਾਪ ਵਿੱਚ ਨਿਰਮਲ ਕੌਰ ਏ.ਐੱਸ.ਪੀ.ਡੀ. ਮੈਥ, ਚੰਦਰ ਸ਼ੇਖਰ ਸਟੇਟ ਰਿਸੋਰਸ ਪਰਸਨ ਅੰਗਰੇਜ਼ੀ, ਜਸਵੀਰ ਸਿੰਘ ਸਟੇਟ ਰਿਸੋਰਸ ਪਰਸਨ ਸਾਇੰਸ, ਡਾ. ਹਰਪਾਲ ਸਿੰਘ ਸਟੇਟ ਰਿਸੋਰਸ ਪਰਸਨ ਪੰਜਾਬੀ ਅਤੇ ਹਿੰਦੀ, ਬਲਦੇਵ ਸਿੰਘ ਸਟੇਟ ਰਿਸੋਰਸ ਪਰਸਨ ਹਿਊਮੈਨਟੀਜ਼ ਨੇ ਮਿਸ਼ਨ ਸ਼ਤ-ਪ੍ਰਤੀਸ਼ਤ ਸਬੰਧੀ ਆਪਣੇ-ਆਪਣੇ ਵਿਸ਼ਿਆਂ ਦੀ ਤਿਆਰੀ ਲਈ ਵਿਚਾਰ ਸਾਂਝੇ ਕੀਤੇ। ਇਸ ਮੌਕੇ ਸਮੂਹ ਜ਼ਿਲਿ੍ਹਆਂ ਦੀਆਂ ਸਿੱਖਿਆ ਸੁਧਾਰ ਟੀਮਾਂ ਦੇ ਇੰਚਾਰਜਾਂ ਅਤੇ ਮੈਂਬਰਾਂ ਤੋਂ ਇਲਾਵਾ 13 ਜ਼ਿਲਿਆਂ ਤੋਂ ਬਲਾਕ ਨੋਡਲ ਅਫ਼ਸਰ ਵੀ ਮੌਜੂਦ ਰਹੇ।

Featured post

PRE BOARD DATESHEET REVISED: ਪ੍ਰੀ-ਬੋਰਡ/ਟਰਮ ਪ੍ਰੀਖਿਆ-2 ਦੀਆਂ ਤਾਰੀਖਾਂ 'ਚ ਤਬਦੀਲੀ

ਪ੍ਰੀ-ਬੋਰਡ/ਟਰਮ ਪ੍ਰੀਖਿਆ-2 ਦੀਆਂ ਤਾਰੀਖਾਂ 'ਚ ਤਬਦੀਲੀ ਚੰਡੀਗੜ੍ਹ, 16 ਜਨਵਰੀ: ਸਿੱਖਿਆ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਸੂਬੇ ਦੇ ਸਾਰੇ ਸਕੂਲਾਂ ਵ...

RECENT UPDATES

Trends