ਅਣਵਰਤੀਆਂ ਰਹਿ ਗਈਆਂ ਗ੍ਰਾਂਟਾਂ ਅਤੇ ਫੰਡਾਂ ਦੀ ਵਰਤੋਂ ਕਫ਼ਾਇਤੀ ਤਰੀਕੇ ਨਾਲ ਕਰਨ ਸਬੰਧੀ ਹਦਾਇਤਾਂ ਜਾਰੀ

 ਅਣਵਰਤੀਆਂ ਰਹਿ ਗਈਆਂ ਗ੍ਰਾਂਟਾਂ ਅਤੇ ਫੰਡਾਂ ਦੀ ਵਰਤੋਂ ਕਫ਼ਾਇਤੀ ਤਰੀਕੇ ਨਾਲ ਕਰਨ ਸਬੰਧੀ ਹਦਾਇਤਾਂ ਜਾਰੀ



ਐੱਸ.ਏ.ਐੱਸ. ਨਗਰ 17 ਫਰਵਰੀ ( ਪ੍ਰਮੋਦ ਭਾਰਤੀ )

ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਵਾਉਣ ਸਬੰਧੀ ਵਿਭਾਗ ਵੱਲੋਂ ਲੋਕ ਨਿਰਮਾਣ ਵਿਭਾਗ  ਦੁਆਰਾ ਪ੍ਰਵਾਣਿਤ ਨਾਰਮਜ਼ ਅਨੁਸਾਰ ਨਾਬਾਰਡ ਅਤੇ ਸਮੱਗਰਾ ਸਿੱਖਿਆ ਅਭਿਆਨ ਵੱਲੋਂ ਗ੍ਰਾਂਟਾਂ ਜਾਰੀ ਕੀਤੀਆਂ ਜਾਂਦੀਆਂ ਹਨ। ਸਕੂਲ ਮੁਖੀ ਇਹਨਾਂ ਗ੍ਰਾਂਟਾਂ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਵਰਤਦੇ ਵੀ ਹਨ। ਇਹਨਾਂ ਗ੍ਰਾਂਟਾਂ ਵਿੱਚੋਂ ਬਚ ਜਾਣ ਵਾਲੀ ਰਾਸ਼ੀ ਨੂੰ ਸਕੂਲ ਦੇ ਵਿੱਚ ਹੀ ਲੋੜੀਂਦੇ ਕਾਰਜਾਂ ਨੂੰ ਕਰਨ ਹਿੱਤ ਵਰਤੋਂ ਵਿੱਚ ਲਿਆਉਣ ਲਈ ਸਿੱਖਿਆ ਵਿਭਾਗ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।

ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਸਕੂਲ ਮੁਖੀ ਪ੍ਰਾਪਤ ਗ੍ਰਾਂਟਾਂ ਨੂੰ ਕਫ਼ਾਇਤੀ ਢੰਗ ਨਾਲ ਵਰਤ ਕੇ ਵਧੀਆ ਬੁਨਿਆਦੀ ਸਹੂਲਤਾਂ ਉਪਲੱਬਧ ਕਰਵਾ ਰਹੇ ਹਨ। ਪਰ ਜਿਹੜੀ ਰਾਸ਼ੀ ਬਾਕੀ ਬਚ ਜਾਂਦੀ ਹੈ ਉਸ ਨੂੰ ਸਕੂਲ ਮੈਨੇਜਮੈਂਟ ਕਮੇਟੀ ਦਾ ਮਤਾ ਪਾ ਕੇ ਸਕੂਲਾਂ ਦੇ ਹੋਰ ਕੰਮਾਂ ਲਈ ਵਰਤਿਆ ਜਾ ਸਕਦਾ ਹੈ। ਇਹਨਾਂ ਕੰਮਾਂ ਵਿੱਚ ਪਖਾਨਿਆਂ ਦੀ ਮੁਰੰਮਤ, ਸਕੂਲ ਗੇਟ ਦੀ ਉਸਾਰੀ ਅਤੇ ਨਵੀਨੀਕਰਨ, ਜਮਾਤਾਂ ਦੇ ਕਮਰਿਆਂ ਜਾਂ ਵਰਾਂਡਿਆਂ ਦੇ ਫ਼ਰਸ਼ਾਂ ਦੀ ਮੁਰੰਮਤ, ਖਿੜਕੀਆਂ-ਦਰਵਾਜਿਆਂ ਦੀ ਮੁਰੰਤ, ਸਕੂਲ ਦੀ ਇਮਾਰਤ ਜਾਂ ਕਮਰਿਆਂ ਦੀ ਮੁਰੰਮਤ, ਸਕੂਲ ਦੀ ਇਮਾਰਤ ਨੂੰ ਰੰਗ-ਰੋਗਨ ਕਰਵਾਉਣ ਲਈ, ਸਕੂਲ ਦੇ ਫਰਨੀਚਰ ਨੂੰ ਵਰਤੋਂ ਯੋਗ ਜਾਂ ਰੰਗਦਾਰ ਬਣਾਉਣ ਲਈ, ਸਕੂਲ ਦੀ ਚਾਰ-ਦੀਵਾਰੀ ਦੀ ਰਿਪੇਅਰ ਜਾਂ ਰੰਗ-ਰੋਗਨ ਕਰਵਾਉਣ ਲਈ, ਸਕੂਲਾਂ ਦੀਆਂ ਛੱਤਾਂ ਨੂੰ ਰਿਪੇਅਰ ਕਰਵਾਉਣ ਲਈ ਵਰਤਿਆ ਜਾ ਸਕਦਾ ਹੈ। ਇਹਨਾਂ ਗ੍ਰਾਂਟਾਂ ਦੀ ਬਕਾਇਆ ਰਕਮ ਨੂੰ ਖਰਚਣ ਸਮੇਂ ਧਿਆਨ ਰੱਖਿਆ ਜਾਵੇ ਕਿ ਕਿਸੇ ਕਿਸਮ ਦੀ ਇਤਰਾਜ਼ ਵਾਲੀ ਸਥਿਤੀ ਨਾ ਪੈਦਾ ਹੋਵੇ।

Featured post

Punjab Board Class 8th, 10th, and 12th Guess Paper 2025: Your Key to Exam Success!

PUNJAB BOARD GUESS PAPER 2025 Punjab Board Class 8th, 10th, and 12th Guess Paper 2025: Your Key to Exam Success! The ...

RECENT UPDATES

Trends