ਸਿਖਿਆ ਵਿਭਾਗ ਦਾ ਫੈਸਲਾ: ਪ੍ਰੀ-ਪ੍ਰਾਇਮਰੀ ਹੁਣ ਐੱਲ.ਕੇ.ਜੀ ਅਤੇ ਯੂ.ਕੇ.ਜੀ. ਦੇ ਨਾਮ ਨਾਲ ਜਾਣੀ ਜਾਵੇਗੀ

 ਪ੍ਰੀ-ਪ੍ਰਾਇਮਰੀ ਹੁਣ ਐੱਲ.ਕੇ.ਜੀ ਅਤੇ ਯੂ.ਕੇ.ਜੀ. ਦੇ ਨਾਮ ਨਾਲ ਜਾਣੀ ਜਾਵੇਗੀ

ਮਾਪਿਆਂ ਅਤੇ ਅਧਿਆਪਕਾਂ ਦੀ ਮੰਗ 'ਤੇ ਵਿਭਾਗ ਨੇ ਜਮਾਤਾਂ ਦਾ ਨਾਮ ਬਦਲਣ ਦਾ ਪੱਤਰ ਜਾਰੀ ਕੀਤਾ




ਐੱਸ.ਏ.ਐੱਸ. ਨਗਰ 26 ਫਰਵਰੀ ( )

ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਚਲ ਰਹੀਆਂ ਪ੍ਰੀ-ਪ੍ਰਾਇਮਰੀ ਦੀਆਂ ਜਮਾਤਾਂ ਦਾ ਨਾਮ ਬਦਲ ਕੇ ਪ੍ਰੀ-ਪ੍ਰਾਇਮਰੀ-1 ਤੋਂ ਬਦਲ ਐੱਲ.ਕੇ.ਜੀ ਅਤੇ ਪ੍ਰੀ-ਪ੍ਰਾਇਮਰੀ-2 ਦਾ ਬਦਲ ਕੇ ਯੂ.ਕੇ.ਜੀ. ਰੱਖ ਦਿੱਤਾ ਗਿਆ ਹੈ। ਸਿੱਖਿਆ ਵਿਭਾਗ ਵੱਲੋਂ ਜਾਰੀ ਪੱਤਰ ਅਨੁਸਾਰ ਬੱਚਿਆਂ ਦੇ ਮਾਪਿਆਂ ਅਤੇ ਸਕੂਲ ਅਧਿਆਪਕਾਂ ਵੱਲੋਂ ਜਮਾਤਾਂ ਦਾ ਨਾਮ ਬਦਲਣ ਸਬੰਧੀ ਸੁਝਾਅ ਪ੍ਰਾਪਤ ਹੋਏ ਸਨ।  

ਜ਼ਿਕਰਯੋਗ ਹੈ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪ੍ਰੀ-ਪ੍ਰਾਇਮਰੀ ਜਮਾਤਾਂ ਦੀ ਸ਼ੁਰੂਆਤ ਨਵੰਬਰ, 2017 ਤੋਂ ਸ਼ੁਰੂ ਕੀਤੀ ਗਈ ਸੀ। ਇਸ ਵਿੱਚ 3-6 ਸਾਲ ਦੇ ਬੱਚਿਆਂ ਨੂੰ ਪ੍ਰੀ-ਸਕੂਲ ਸਿੱਖਿਆ ਦੇ ਕੇ ਸਕੂਲੀ ਸਿੱਖਿਆ ਲਈ ਤਿਆਰ ਕਨ ਦਾ ਟੀਚਾ ਰੱਖਿਆ ਗਿਆ ਸੀ। ਪ੍ਰੀ-ਪ੍ਰਾਇਮਰੀ ਜਮਾਤਾਂ ਦੇ ਵਿਦਿਆਰਥੀਆਂ ਨੂੰ ਖੇਡ ਵਿਧੀ ਨਾਲ ਸਿਖਾਉਣ ਲਈ ਵਿਭਾਗ ਵੱਲੋਂ ਪਾਠਕ੍ਰਮ ਤਿਆਰ ਕੀਤਾ ਗਿਆ ਅਤੇ ਅਧਿਆਪਕਾਂਨੂੰ ਬਾਲ ਮਨੋਵਿਗਿਆਨ ਅਤੇ ਸਿੱਖਣ-ਸਿਖਾਉਣ ਸਮੱਗਰੀ ਦੀ ਸਿਖਲਾਈ ਵੀ ਦਿੱਤੀ ਗਈ। ਅਧਿਆਪਕਾਂ ਨੇ ਘਰਾਂ ਵਿੱਚ ਜਾ ਕੇ ਮਾਪਿਆਂ ਨੂੰ ਪ੍ਰੇਰਿਤ ਕੀਤਾ ਜਿਸਦੇ ਕਾਰਨ ਹੁਣ ਤੱਕ 3.30 ਲੱਖ ਵਿਦਿਆਰਥੀ ਪ੍ਰੀ-ਪ੍ਰਾਇਮਰੀ ਜਮਾਤਾਂ ਵਿੱਚ ਦਾਖਲਾ ਲੈ ਚੁੱਕੇ ਹਨ।

ਵਿਭਾਗ ਵੱਲੋਂ ਇਹਨਾਂ ਪ੍ਰੀ-ਪ੍ਰਾਇਮਰੀ ਜਮਾਤਾਂ ਨੂੰ ਨਵਾਂ ਨਾਮ ਦੇ ਕੇ ਮਾਪਿਆਂ ਨੂੰ ਹੋਰ ਜਿਆਦਾ ਆਕਰਸ਼ਿਤ ਕਰਨ ਦਾ ਮਨ ਬਣਾ ਲਿਆ ਹੈ ਜਿਸਦੇ ਸਦਕਾ ਹੁਣ ਤੋਂ ਪ੍ਰੀ-ਪ੍ਰਾਇਮਰੀ-1 ਨੂੰ ਐੱਲ.ਕੇ.ਜੀ. (ਲੋਅਰ ਕਿੰਡਰ ਗਾਰਟਨ) ਅਤੇ ਪ੍ਰੀ-ਪ੍ਰਾਇਮਰੀ-2 ਨੂੰ ਯੂ.ਕੇ.ਜੀ. (ਅਪਰ ਕਿੰਡਰ ਗਾਰਟਨ) ਕਿਹਾ ਜਾਵੇਗਾ। 

ਸਿੱਖਿਆ ਵਿਭਾਗ ਵੱਲੋਂ ਇਹਨਾਂ ਐੱਲ.ਕੇ.ਜੀ. ਅਤੇ ਯੂ.ਕੇ.ਜੀ. ਦੇ ਬੱਚਿਆਂ ਲਈ ਵਿਸ਼ੇਸ਼ ਤੌਰ 'ਤੇ ਕਮਰਿਆਂ ਨੂੰ ਮਾਡਲ ਕਲਾਸਰੂਮ ਬਣਾਇਆ ਗਿਆ ਹੈ ਜਿਸ ਵਿੱਚ ਬੱਚਿਆਂ ਨੂੰ ਖੇਡ ਵਿਧੀ ਨਾਲ ਸਿਖਾਉਣ ਲਈ ਖਿਡੌਣੇ, ਬੌਧਿਕ ਵਿਕਾਸ ਲਈ ਪਜ਼ਲਜ਼, ਰਚਨਾਤਮਿਕ ਵਿਕਾਸ ਲਈ ਗੁੱਡੀ ਘਰ, ਭਾਸ਼ਾਈ ਵਿਕਾਸ ਲਈ ਵੱਖ-ਵੱਖ ਭਾਸ਼ਾਵਾਂ ਦੀਆਂ ਕਹਾਣੀਆਂ ਅਤੇ ਕਵਿਤਾਵਾਂ ਦੀਆਂ ਰੰਗਦਾਰ ਤਸਵੀਰਾਂ ਸਹਿਤ ਕਿਤਾਬਾਂ, ਬੱਚਿਆਂ ਨੂੰ ਵੱਖ-ਵੱਖ ਚੀਜਾਂ ਬਾਰੇ ਜਾਣਕਾਰੀ ਦੇਣ ਵਾਲੇ ਫਲੈਸ਼ ਕਾਰਡ, ਖੇਡਣ ਲਈ ਝੂਲੇ ਅਤੇ ਸਿਹਤ ਸੰਭਾਲ ਲਈ ਫਸਟ ਏਡ ਕਾਰਨਰ ਵੀ ਬਣਾਏ ਗਏ ਹਨ। ਬੱਚਿਆਂ ਨੂੰ ਸਕੂਲਾਂ ਵਿੱਚ ਘਰ ਵਰਗਾ ਮਾਹੌਲ ਦੇਣ ਲਈ ਫਰਸ਼ਾਂ 'ਤੇ ਹਰੇ ਕਿਫ਼ਾਇਤੀ ਮੈਟ ਅਤੇ ਗੱਦੇ ਵੀ ਉਪਲਬਧ ਕਰਵਾਏ ਗਏ ਹਨ। ਇਸਦੇ ਨਾਲ ਹੀ ਇਹਨਾਂ ਕਲਾਸਰੂਮਾਂ ਨੂੰ ਸਮਾਰਟ ਕਲਾਸਰੂਮਾਂਵਿੱਚ ਤਬਦੀਲ ਕੀਤਾ ਗਿਆ ਹੈ ਤਾਂ ਜੋ ਬੱਚੇ ਆਡੀਓ-ਵਿਜ਼ੂੳਲ ਤਕਨੀਕ ਨਾਲ ਜਮਾਤ ਦੇ ਕਮਰੇ ਵਿੱਚ ਜਿਆਦਾ ਵਧੀਆ ਸਿੱਖ ਸਕਣ। ਵਿਭਾਗ ਵੱਲੋਂ ਇਹਨਾਂ ਜਮਾਤਾਂ ਦੇ ਵਿਦਿਆਰਥੀਆਂ ਲਈ ਪ੍ਰੋਜੈਕਟਰਾਂ ਅਤੇ ਐਲ.ਈ.ਡੀਜ਼. ਦਾ ਪ੍ਰਬੰਧ ਕਰਨ ਲਈ ਵਿਸ਼ੇਸ਼ ਗ੍ਰਾਂਟਾਂ ਵੀ ਜਾਰੀ ਕੀਤੀਆਂ ਗਈਆਂ ਹਨ।

Featured post

Punjab Board Class 8th, 10th, and 12th Guess Paper 2025: Your Key to Exam Success!

PUNJAB BOARD GUESS PAPER 2025 Punjab Board Class 8th, 10th, and 12th Guess Paper 2025: Your Key to Exam Success! The ...

RECENT UPDATES

Trends