Thursday, February 11, 2021

ਇੰਦਰਪੁਰੀ ਸਕੂਲ ਦੇ ਵਿਦਿਆਰਥੀਆਂ ਨੇ ਕਬਾੜ ਦੇ ਸਮਾਨ ਤੋਂ ਬਣਾਇਆ ਸੁੰਦਰ ਬਗੀਚਾ, ਦੇਖੋ ਤਸਵੀਰਾਂ

 

ਨਵਾਂਸ਼ਹਿਰ 11 ਫਰਵਰੀ (ਹਰਿੰਦਰ ਸਿੰਘ) ਜਿਲ੍ਹਾ ਸ਼ਹੀਦ ਭਗਤ ਸਿੰਘ ਦੇ ਇੰਦਰਪੁਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਹੇੜੀਆਂ ਦੀਆਂ ਵਿਦਿਆਰਥਣਾਂ ਨੇ ਆਪਣੀਆਂ ਰਚਨਾਤਮਕ ਰੁਚੀਆਂ ਦਿਖਾਉਦੇ ਹੋਏ , ਸਕੂਲ ਵਿੱਚ ਪਏ ਨਾ- ਵਰਤੋ ਵਾਲੇ ਸਮਾਨ ਦੀ ਸਹੀ ਵਰਤੋਂ ਕਰਕੇ ਬਹੁਤ ਹੀ ਖੂਬਸੂਰਤ ਰੰਗੀਨ ਬਗੀਚਾ ਤਿਆਰ ਕੀਤਾ ।ਬਿਊਟੀ ਟ੍ਰੇਨਰ ਸ੍ਰੀਮਤੀ ਨੀਲਮ ਜੀ ਦੀ ਯੋਗ ਅਗਵਾਈ ਹੇਠ..ਪੁਰਾਣੇ ਸਮਾਨ : ਜਿਸ ਵਿੱਚ ਖਾਲੀ ਬੋਤਲਾਂ ,ਪਲਾਸਟਿਕ ਦੇ ਡੱਬੇ ,ਗੱਡੀਆਂ ਦੇ ਪੁਰਾਣੇ ਟਾਇਰ ਆਦਿ ਦੀ ਸਹੀ ਵਰਤੋਂ ਕਰਕੇ ਅਤੇ ਉਨ੍ਹਾਂ ਨੂੰ ਵੱਖ ਵੱਖ ਰੰਗਾਂ ਦਾ ਪੇਂਟ ਕਰਕੇ ਸਕੂਲ ਵਿੱਚ ਬਗੀਚਾ ਦੀ ਖੂਬਸੂਰਤੀ ਵਧਾਈ ।ਜਿਸ ਦੀ ਸਮੂਹ ਸਟਾਫ਼ ਅਤੇ ਪਿੰਸੀਪਲ ਸ੍ਰੀਮਤੀ ਮੀਨਾ ਗੁਪਤਾ ਵਲੋਂ ਵੀ ਸ਼ਲਾਘਾ ਕੀਤੀ ਜਾ ਰਹੀ ਹੈ ।ਪਿ੍ਸੀਪਲ ਮੈਡਮ ਜੀ ਨੇ ਦੱਸਿਆ ਕਿ ਇਸ ਤਰ੍ਹਾਂ ਹੱਥੀਂ ਕੰਮ ਕਰਕੇ ਬੱਚਿਆਂ ਦਾ ਅਾਤਮਵਿਸ਼ਵਾਸ ਵੱਧਦਾ ਅਤੇ ਕਰਕੇ ਸਿੱਖਣ ਦੀਆਂ ਰੁਚੀਆ ਦਾ ਵਿਕਾਸ ਹੁੰਦਾ ਹੈ ।ਇਹ ਸਾਰਾ ਕੰਮ ਵਿਹਲੇ ਸਮੇਂ ਦੀ ਯੋਗ ਵਰਤੋਂ ਕਰਦਿਆਂ ਕੀਤਾ ਗਿਆ ।ਉਨ੍ਹਾਂ ਕਿਹਾ ਵਿਦਿਆਰਥੀ ਅੰਦਰ ਬਹੁਤ ਕੁਝ ਹੈ , ਲੋੜ ਹੈ ਉਸ ਨੂੰ ਸਹੀ ਅਗਵਾਈ ਦੇ ਕੇ ਬਾਹਰ ਕੱਢਣ ਦੀ ।ਇਸ ਮੌਕੇ ਉਨ੍ਹਾਂ ਮੈਡਮ ਨੀਲਮ ਅਤੇ ਮੈਡਮ ਨੇਹਾ ਨੇਯਰ ਵਲੋਂ ਵਿਦਿਆਰਥਣਾਂ ਨੂੰ ਪ੍ਰੇਰਿਤ ਕਰਕੇ ਇਹ ਕੰਮ ਕਰਵਾਉਣ ਲਈ ਉਨ੍ਹਾਂ ਦੀ ਪ੍ਰਸ਼ੰਸ਼ਾ ਵੀ ਕੀਤੀ ।ਇਸ ਮੌਕੇ ਸਮੂਹ ਸਟਾਫ਼ ਅਤੇ ਵਿਦਿਆਰਥਣਾਂ ਹਾਜ਼ਰ ਸਨ।

No comments:

Post a Comment

Ads