ਅਧਿਆਪਕ ਵਲੋਂ ਵਿਦਿਆਰਥਣ ਨਾਲ ਕੀਤੀ ਸ਼ਰਮਨਾਕ ਹਰਕਤ, ਫਿਰ ਜੋ ਹੋਇਆ

ਫਗਵਾੜਾ ਦੇ ਇੱਕ ਸਕੂਲ ਵਿੱਚ ਹੈਰਾਨ ਕਰਨ ਵਾਲਾ ਮਾਮਲਾ ਤੇ ਸਿੱਖਿਆ ਦੇ ਨੇਕ ਕਿੱਤੇ  ਨੂੰ ਤਾਰ-ਤਾਰ ਕਰਨ  ਸਾਹਮਣੇ ਆਇਆ ਹੈ। ਇੱਕ ਪ੍ਰਾਈਵੇਟ ਸਕੂਲ ਦੇ ਟੀਚਰ ਉੱਤੇ ਇਲਜਾਮ ਲੱਗਿਆ ਕਿ ਉਹ ਇੱਕ ਵਿਦਿਆਰਥਣ ਨੂੰ ਬਲੂ ਫਿਲਮਾਂ ਵਿਖਾਉਂਦਾ ਹੈ। ਸਕੂਲ ਪਹੁੰਚੇ ਵਿਦਿਆਰਥਣ ਦੇ ਮਾਪਿਆਂ  ਅਤੇ ਲੋਕਾਂ ਨੇ ਟੀਚਰ ਦਾ ਮੂੰਹ ਕਾਲਾ ਕਰਕੇ ਛਿੱਤਰ ਪਰੇਡ ਕੀਤੀ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ।



ਅਧਿਆਪਕ ਵਿਦਿਆਰਥੀ ਦੇ ਨੇਕ ਰਿਸ਼ਤੇ ਨੂੰ  ਤਾਰ-ਤਾਰ ਕਰਨ ਦੀ ਇਹ ਘਟਨਾ ਫਗਵਾੜਾ ਦੇ ਇੱਕ ਨਿੱਜੀ ਸਕੂਲ ਦੀ ਹਨ। ਸਕੂਲ ਦੀ ਇੱਕ ਵਿਦਿਆਰਥਣ ਦੇ ਮਾਪਿਆਂ ਨੇ  ਇਥੇ ਦੇ ਇਕ ਨਿੱਜੀ ਸਕੂਲ ਪਹੁੰਚ ਕੇ ਅਧਿਆਪਕ ਉੱਤੇ ਬੱਚੀ ਨਾਲ ਛੇੜਛਾੜ ਦੇ ਗੰਭੀਰ ਇਲਜਾਮ ਲਗਾਏ। ਵਿਦਿਆਰਥਣ ਨੇ ਅਪਣੇ ਘਰ ਵਾਲਿਆਂ ਨੂੰ ਜਾ ਕੇ ਦੱਸਿਆ ਸੀ ਕਿ ਟੀਚਰ ਉਸ ਨੂੰ ਗੰਦੀਆਂ ਫ਼ਿਲਮਾਂ (ਬਲੂ ਫਿਲਮ)  ਵਿਖਾਉਂਦਾ ਹੈ। ਇਸ ਤੋਂ ਬਾਅਦ ਵਿਦਿਆਰਥਣ ਦੇ ਮਾਪਿਆਂ ਸਮੇਤ ਹੋਰ ਲੋਕ ਵੀ ਸਕੂਲ ਪਹੁੰਚੇ ਸਨ।

ALSO READ : ਸਿੱਖਿਆ ਵਿਭਾਗ ਵੱਲੋਂ ਪ੍ਰੀ ਪ੍ਰਾਇਮਰੀ ਅਧਿਆਪਕ ਬਣਨ ਦਾ ਸੁਨਹਿਰੀ ਮੌਕਾ


4481 ਆਂਗਨਵਾੜੀ ਵਰਕਰਾਂ ਤੇ ਹੈਲਪਰ ਦੀ ਭਰਤੀ

ਸਕੂਲ ਪਹੁੰਚੇ ਮਾਪਿਆਂ ਨੇ ਅਧਿਆਪਕ ਨੂੰ ਫੜ੍ਹ ਕੇ ਦਾ ਮੂੰਹ ਕਾਲਾ ਕਰ  ਉਸ ਦੀ ਛਿੱਤਰ ਪਰੇਡ ਵੀ ਕੀਤੀ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਅਧਿਆਪਕ ਨੂੰ ਲੋਕਾਂ ਤੋਂ ਛੁਡਾਇਆ। ਵਿਦਿਆਰਥਣ ਦੇ ਮਾਪਿਆਂ ਦਾ ਕਹਿਣਾ ਹੈ ਕਿ ਅਰੋਪੀ ਟੀਚਰ ਬਾਹਰਲੇ ਰਾਜ  ਦਾ ਰਹਿਣ ਵਾਲਾ ਹੈ। ਅੱਜ-ਕੱਲ ਸਕੂਲ ਵਿੱਚ ਟਿਊਸ਼ਨ ਦੇ ਬਹਾਨੇ ਉਹ ਬੱਚੀ ਨੂੰ ਗਲਤ ਵੀਡੀਓ ਵਿਖਾਉਂਦਾ ਸੀ।


ਇਹ ਵੀ ਪੜ੍ਹੋ  : ਪੰਜਾਬ ਐਜੂਕੇਸ਼ਨਲ ਅਪਡੇਟ ਦੇਖੋ ਇਥੇ

ਸਕੂਲ ਪ੍ਰਿੰਸੀਪਲ ਨੇ ਦੱਸਿਆ ਕਿ ਅਧਿਆਪਕ ਨੂੰ ਸਕੂਲ ਵਿੱਚੋਂ ਕੱਢ ਦਿੱਤਾ ਜਾਵੇਗਾ। ਪੁਲਿਸ ਅਧਿਕਾਰੀਆਂ  ਦਾ ਕਹਿਣਾ ਹੈ ਕਿ ਉਹ ਜਦੋਂ ਸਕੂਲ ਪਹੁੰਚੇ ਤਾਂ ਉੱਥੇ ਕਾਫੀ ਲੋਕ ਇਕੱਠੇ ਹੋਏ ਸਨ ਤੇ ਅਧਿਆਪਕ ਦਾ ਮੂੰਹ ਕਾਲਾ ਕੀਤਾ ਹੋਇਆ ਸੀ।

ਪੰਜਾਬ ਸਰਕਾਰ ਵੱਲੋਂ ਸਕੂਲ ਬੰਦ ਕਰਨ ਦੇ ਹੁਕਮਾਂ ਦੇ ਬਾਵਜੂਦ ਸਕੂਲ ‘ਚ ਟਿਊਸ਼ਨ ਪੜਾਏ ਜਾਣ ‘ਤੇ ਸਕੂਲ ਖਿਲਾਫ ਕਾਰਵਾਈ ਉੱਪਰ ਬੋਲਦਿਆਂ ਉਨ੍ਹਾਂ ਕਿਹਾ ਕਿ ਇਸ ਬਾਰੇ ਡੀ.ਓ ਨੂੰ ਸੂਚਿਤ ਕੀਤਾ ਜਾਵੇਗਾ ਤੇ ਸਕੂਲ ਨੂੰ ਲੈ ਕੇ ਜੋ ਕਾਰਵਾਈ ਹੈ ਉਹ ਡੀ.ਓ ਵੱਲੋਂ ਹੀ ਕੀਤੀ ਜਾਵੇਗੀ। 

💐🌿Follow us for latest updates 👇👇👇

Featured post

Holiday Declared: ਮੰਗਲਵਾਰ ਦੀ ਸਰਕਾਰੀ ਛੁੱਟੀ ਦਾ ਐਲਾਨ

11 ਨਵੰਬਰ ਨੂੰ ਤਰਨ ਤਾਰਨ ਵਿਧਾਨ ਸਭਾ ਉਪਚੋਣ ਮੌਕੇ ਤਨਖਾਹ ਸਮੇਤ ਛੁੱਟੀ ਦਾ ਐਲਾਨ ਤਰਨ ਤਾਰਨ, 11 ਨਵੰਬਰ 2025  ( ਜਾਬਸ ਆਫ ਟੁਡੇ) — ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਦੰ...

RECENT UPDATES

Trends