HEADMASTER TRANSFER: ਸਿੱਖਿਆ ਵਿਭਾਗ ਵੱਲੋਂ ਹੈਡ ਮਾਸਟਰਾਂ ਦੇ ਤਬਾਦਲੇ, ਦੇਖੋ ਸੂਚੀ

 

PSSSB JAIL WARDER AND MATRON RECRUITMENT 2024: ਜੇਲ ਵਾਰਡਰ ਅਤੇ ਮੈਟਰਨ ਦੀਆਂ 179 ਅਸਾਮੀਆਂ ਤੇ ਭਰਤੀ, ਆਖ਼ਰੀ ਮਿਤੀ ਅੱਜ

Punjab Jail Warder - Matron Recruitment 2024

Punjab Jail Warder - Matron Recruitment 2024

The Punjab Subordinate Services Selection Board (PSSSB) has announced the recruitment of Jail Warder (male) and Matron (female) for the year 2024. This recruitment drive aims to fill 179 vacancies in various categories. This post provides a detailed overview of the recruitment process, qualifications required, pay scale, application fees, and important dates to keep in mind.

Table of Contents

Overview of Punjab Jail Warder - Matron Recruitment 2024

The PSSSB has released a notification for the recruitment of 179 posts for Jail Warders and Matrons. These posts are specifically categorized for male (Warder) and female (Matron) candidates. The selection process will involve a written examination followed by physical efficiency tests and document verification.

Details of Vacant Posts

Total Vacancies: 179

Warder (Male): 175 posts

Matron (Female): 4 posts

Category-wise Distribution:

  • General: 75 (Warder), 3 (Matron)
  • Economic Weaker Section: 17
  • Scheduled Caste (M&B): 18 (Warder), 1 (Matron)
  • Scheduled Caste (R&O): 17
  • Backward Class: 18
  • Ex-Serviceman (General): 13
  • Ex-Serviceman (SC-M&B): 4
  • Ex-Serviceman (SC R&O): 3
  • Ex-Serviceman (BC): 3
  • Sports (General): 3
  • Sports (SC-M&B): 1
  • Sports (SC-R&O): 1
  • Freedom Fighter: 2

Qualification and Physical Efficiency

Educational Qualification:

Candidates must have passed 10+2 or equivalent examination from a recognized board with Punjabi as one of the compulsory or elective subjects up to Matriculation.

Physical Standards:

Warder (Male):

  • Height: Minimum 5 feet 7 inches (5 feet 4½ inches for Dogras and Gurkhas)
  • Chest: 33 inches unexpanded, 34½ inches expanded
  • Vision: Normal in both eyes (with or without spectacles), must not be color blind

Matron (Female):

  • Height: Minimum 5 feet 3 inches
  • Weight: 50 kg and above
  • Vision: Normal in both eyes (with or without spectacles), must not be color blind

Physical Efficiency Test (PET):

Warder (Male):

  • 100 Meters Run: 15 seconds (only one chance)
  • Shot Put (7.26 kg): 5.50 meters (three chances)
  • Rope Climbing: 15 feet (three chances)

Matron (Female):

  • 100 Meters Run: 18.5 seconds (only one chance)
  • Shot Put (5.443 kg): 4.00 meters (three chances)
  • Rope Climbing: 12 feet (three chances)

Pay Scale

The initial pay scale for the posts of Warder and Matron is Rs. 19,900/- as per the 7th Pay Commission, along with other allowances as per Punjab Government norms.

Fees for Application

  • General Category/Sportsmen/Freedom Fighters: Rs. 1150/-
  • SC/BC/EWS: Rs. 400/-
  • Ex-Servicemen and Dependents: Rs. 350/-

How to Apply

Candidates can apply online through the official website of PSSSB here. The application process involves registering on the website, filling in personal and educational details, uploading required documents, and paying the application fee. Ensure to follow the instructions carefully to avoid any errors.

Important Dates

  • Advertisement Publication Date: 26-07-2024
  • Start Date for Online Application: 29-07-2024
  • Last Date for Online Application Submission: 20-08-2024 (till 5:00 PM)
  • Last Date for Fee Submission: 23-08-2024

FAQs

What is the age limit for applying?

General candidates should be between 18 to 27 years. Age relaxations are applicable as per government rules.

Can candidates from outside Punjab apply?

Only residents of Punjab are eligible for reservation benefits.

Is there any reservation for physically handicapped candidates?

No, these posts are not reserved for physically handicapped candidates as per the official notification.

What documents are required during the application process?

Candidates need to upload their photograph, signature, and educational certificates, including the 10+2 certificate and Matriculation certificate showing Punjabi as a subject.

This comprehensive guide aims to help potential candidates navigate the application process and prepare adequately for the recruitment drive. Best of luck to all applicants!

Punjab Jail warden and metron recruitment 2014:


Punjab subordinate selection services board has invited application for the recruitment of Jail border and matron. Interested applicants can apply for these posts after reading all the qualification and eligibility details as below .



Important dates 
  • ਮਹੱਤਵਪੂਰਨ ਮਿਤੀਆਂ:- ਇਸ਼ਤਿਹਾਰ ਪ੍ਰਕਾਸ਼ਿਤ ਹੋਣ ਦੀ ਮਿਤੀ : 26-07-2024 
  • ਆਨਲਾਈਨ ਅਰਜੀਆਂ ਅਪਲਾਈ ਕਰਨ ਦੀ ਸ਼ੁਰੂਆਤੀ ਮਿਤੀ :28-07-2024
  • ਆਨਲਾਈਨ ਅਰਜੀਆਂ ਅਪਲਾਈ ਸਬਮਿਟ ਕਰਨ ਦੀ ਆਖਰੀ ਮਿਤੀ :03-09- 2024 ਸ਼ਾਮ 05:00 ਵਜੇ ਤੱਕ)

PSSSB JAIL WARDER AND MATRON RECRUITMENT 2024


ਡਾਇਰੈਕਟਰ ਜਨਰਲ ਆਫ ਪੁਲੀਸ, ਜੇਲ੍ਹਾਂ, ਪੰਜਾਬ, ਚੰਡੀਗੜ੍ਹ ਦੀਆਂ ਵਾਰਡਰ ਦੀਆਂ 175 ਅਸਾਮੀਆਂ ਅਤੇ ਮੈਟਰਨ ਦੀਆਂ 04 ਅਸਾਮੀਆਂ ਦੀ ਸਿੱਧੀ ਭਰਤੀ ਸਬੰਧੀ, ਅਧੀਨ ਸੇਵਾਵਾਂ ਚੋਣ ਬੋਰਡ ਦੀ ਵੈੱਬਸਾਈਟ https://sssb.punjab.gov.in  ਤੇ ਮਿਤੀ 29 ਜੁਲਾਈ 2024 ਤੋਂ 20 ਅਗਸਤ 2024 ਤੱਕ ਆਨਲਾਈਨ ਐਪਲੀਕੇਸ਼ਨ ਦੀ ਮੰਗ ਕੀਤੀ ਗਈ ਹੈ।

PSSSB JAIL WARDEN RECRUITMENT 2024 
ਵਾਰਡਰ ( Only male) 
 1. ਵਿੱਦਿਅਕ ਯੋਗਤਾ ਅਤੇ ਸ਼ਰੀਰਿਕ ਕੁਸ਼ਲਤਾ 
(Educational Qualification and Physical Efficiency):--

  •  10+2 ਪਾਸ or equivalent examination of any  recognized Education Board with Punjabi upto Matriculation as one of the compulsory or Elective subject or any other equivalent examination in Punjabi Language, as specified by the Government from time to time. 
  •  2. Physical Measurement Test (PMT):- (i) Physical standards Minimum Height: 
  • a) 5 feet 7 inches, 
  • b. 5 feet 4-1/2 inches in case of Dogras and Gurkhas.
  •  (ii) Chest:- 33' unexpanded 34-1/2' expanded.
  •  (iii) Vision:- Normal in both eyes (with or without spectacles) (must not be colour blind.)” 
  •  3. Physical Efficiency Test (PET):-
  •  Time/Distance 1. 100 Meters Run 15 Seconds (only one chance)
  •  2. Shot Put (7.26 Kg) (16 pound) 5.50 meters (Three chances)
  •  3. Rope Climbing 15 feet (Three chances)  

ਮੈਟਰਨ( Only female)

Educational Qualification:- (i) who have passed 10+2 or equivalent examination of any recognized Education Board with Punjabi upto Matriculation as one of the compulsory or Elective subject or any other equivalent examination in Punjabi Language, as specified by the Government from time to time.  

2. Physical Measurement Test (PMT):- (i) Physical standards Minimum Height: 5 feet 3 inches Weight:- 50 Kg and above. Vision:- Normal in both eyes (with or without spectacles) (must not be colour blind.)”



 Physical Efficiency Test (PET):-

 Time/Distance 100 Meters Run 18.5 Seconds (only one chance)
 Shot Put (5.443 Kg) (12 4.00 meters (Three chances)pound) 
Rope Climbing 12 feet (Three chances) 


PSSSB JAIL WARDEN AND MATRON RECRUITMENT APPLICATION FEES 


ਫੀਸ ਦਾ ਵੇਰਵਾ: ਆਮ ਵਰਗ (General Category/ਖਿਡਾਰੀ/ਸੁਤੰਤਰਤਾ ਸੰਗਰਾਮੀ 1000/- ਰੁਪਏ

ਐਸ.ਸੀ.(S.C)/ਬੀ.ਸੀ.(BC)ਆਰਥਿਕ ਤੌਰ ਤੇ ਕਮਜ਼ੋਰ ਵਰਗ (EWS) 250/- ਰੁਪਏ
ਸਾਬਕਾ ਫੌਜੀ ਅਤੇ ਆਸ਼ਰਿਤ (Ex-Servicemen & Dependent)   200/- ਰੁਪਏ

ਨੋਟ:- ਉਮੀਦਵਾਰ ਦੁਆਰਾ ਅਦਾ ਕੀਤੀ ਫੀਸ ਕਿਸੇ ਵੀ ਸਥਿਤੀ ਵਿੱਚ ਵਾਪਸ ਨਹੀਂ ਕੀਤੀ ਜਾਏਗੀ। 

PSSSB JAIL WARDEN SELECTION PROCESS 


ਚੋਣ ਵਿਧੀ: i) ਪ੍ਰਕਾਸ਼ਿਤ ਕੀਤੀਆਂ ਅਸਾਮੀਆਂ ਲਈ ਸਫਲਤਾਪੂਰਵ ਬਿਨੈ ਕਰਨ ਵਾਲੇ ਉਮੀਦਵਾਰਾਂ ਦੀ Objective type {Multiple Choice Question(MCQ)} ਲਿਖਤੀ ਪ੍ਰੀਖਿਆ ਲਈ ਜਾਵੇਗੀ।

 (ii) ਯੋਗ ਉਮੀਦਵਾਰਾਂ ਦੀ ਚੋਣ ਕਰਨ ਲਈ ਲਿਖਤੀ ਪ੍ਰੀਖਿਆ ਵਿੱਚੋਂ ਪ੍ਰਾਪਤ ਅੰਕਾਂ ਦੇ ਆਧਾਰ ਤੇ ਹੀ ਸਾਂਝੀ ਮੈਰਿਟ ਸੂਚੀ (Common Merit List) ਤਿਆਰ ਕੀਤੀ ਜਾਵੇਗੀ। ਉ

ਉਪਰੋਕਤ ਦਰਸਾਈਆਂ ਅਸਾਮੀਆਂ ਵਾਸਤੇ ਵਿਚਾਰੇ ਜਾਣ ਲਈ ਹਰ ਸ਼੍ਰੇਣੀ ਦੇ ਉਮੀਦਵਾਰ ਲਈ Objective type (MCQ) ਲਿਖਤੀ ਪ੍ਰੀਖਿਆ ਵਿੱਚੋਂ ਘੱਟ ਤੋਂ ਘੱਟ 40% (40 ਪ੍ਰਤੀਸ਼ਤ) ਅੰਕ ਪ੍ਰਾਪਤ ਕਰਨੇ ਜ਼ਰੂਰੀ ਹਨ। Objective type ਲਿਖਤੀ ਪ੍ਰੀਖਿਆ ਵਿੱਚ 40% (40 ਪ੍ਰਤੀਸ਼ਤ) ਅੰਕਾਂ ਤੋਂ ਘੱਟ ਅੰਕ ਪ੍ਰਾਪਤ ਕਰਨ ਵਾਲੇ ਉਮੀਦਵਾਰ ਨੂੰ ਅਯੋਗ/ਫੇਲ ਕਰਾਰ ਦਿੰਦੇ ਹੋਏ ਉਪਰੋਕਤ ਅਸਾਮੀਆਂ ਲਈ ਚੋਣ ਵਾਸਤੇ ਕਿਸੇ ਵੀ ਸਥਿਤੀ ਵਿੱਚ ਵਿਚਾਰਿਆ ਨਹੀਂ ਜਾਵੇਗਾ।
ਉਮਰ ਸੀਮਾਂ : 18 ਤੋਂ 45 ਸਾਲ ( Relaxation as per notification) 

ਹੋਰ ਜਾਣਕਾਰੀ ਨੋਟੀਫਿਕੇਸ਼ਨ ਡਾਉਨਲੋਡ ਕਰੋ


ਇਨ੍ਹਾਂ ਅਸਾਮੀਆਂ ਸਬੰਧੀ ਵਿਸਤਾਰਪੂਰਵਕ ਸੂਚਨਾ ਜਿਵੇਂ ਕਿ ਵਿਦਿਅਕ ਯੋਗਤਾ, ਅਪਲਾਈ ਕਰਨ ਦੀ ਅੰਤਿਮ ਮਿਤੀ, ਤਨਖਾਹ ਸਕੇਲ, ਉਮਰ ਸੀਮਾ, ਆਨਲਾਈਨ ਅਪਲਾਈ ਕਰਨ ਦਾ ਲਿੰਕ, ਆਦਿ ਬੋਰਡ ਦੀ ਵੈੱਬਸਾਈਟ 'ਤੇ ਵੇਖ ਲਿਆ ਜਾਵੇ।
ਅਧੀਨ ਸੇਵਾਵਾਂ ਚੋਣ ਬੋਰਡ, ਪੰਜਾਬ ਵਣ ਭਵਨ, ਸੈਕਟਰ-68, ਐਸ.ਏ.ਐਸ. ਨਗਰ https://sssb.punjab.gov.in 



EM MEETING WITH MID DAY MEAL UNION:ਸਿੱਖਿਆ ਮੰਤਰੀ ਨਾਲ ਮਿਡ-ਡੇ-ਮੀਲ ਵਰਕਰਜ਼ ਯੂਨੀਅਨ ਦੀ ਮੀਟਿੰਗ

 ਸਿੱਖਿਆ ਮੰਤਰੀ ਨਾਲ ਮਿਡ-ਡੇ-ਮੀਲ ਵਰਕਰਜ਼ ਯੂਨੀਅਨ ਦੀ ਮੀਟਿੰਗ


ਚੰਡੀਗੜ੍ਹ, 2 ਸਤੰਬਰ 2024 ( ਜਾਬਸ ਆਫ ਟੁਡੇ) ਪੰਜਾਬ ਦੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਮਿਡ-ਡੇ-ਮੀਲ ਵਰਕਰਜ਼ ਯੂਨੀਅਨ, ਪੰਜਾਬ ਨਾਲ 19 ਸਤੰਬਰ 2024 ਨੂੰ ਦੁਪਹਿਰ 12 ਵਜੇ ਪੰਜਾਬ ਭਵਨ, ਸੈਕਟਰ-3, ਚੰਡੀਗੜ੍ਹ ਵਿਖੇ ਮੀਟਿੰਗ ਕਰਨ ਦਾ ਫ਼ੈਸਲਾ ਕੀਤਾ ਹੈ।



ਮੰਤਰੀ ਨੇ ਯੂਨੀਅਨ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਵਫ਼ਦ (ਕੁੱਲ 5 ਮੈਂਬਰ) ਸਮੇਤ ਸਮੇਂ ਸਿਰ ਮੀਟਿੰਗ ਵਿੱਚ ਪਹੁੰਚਣਾ ਯਕੀਨੀ ਬਣਾਉਣ।

ਡਾਟਾ ਮਿਸਮੈਚ ਕਾਰਨ ਅਧਿਆਪਕ ਬਦਲੀਆਂ ਤੋਂ ਰਹੇ ਵਾਂਝੇ, ਦਿੱਤਾ ਜਾਵੇ ਵਿਸ਼ੇਸ਼ ਮੌਕਾ ਜੀ ਟੀ ਯੂ

 *ਡਾਟਾ ਮਿਸਮੈਚ ਕਾਰਨ ਅਧਿਆਪਕ ਬਦਲੀਆਂ ਦੇ ਤਿੰਨ ਮੌਕਿਆਂ ਤੋਂ ਰਹੇ ਵਾਂਝੇ*

*ਤਿੰਨ ਮੌਕਿਆਂ ਵਿੱਚ ਬਦਲੀ ਦਾ ਮੌਕਾ ਨਾ ਮਿਲਣ ਕਾਰਨ ਅਧਿਆਪਕ 'ਚ ਭਾਰੀ ਨਿਰਾਸ਼ਾ*

*ਅਧਿਆਪਕਾਂ ਨੂੰ ਬਦਲੀ ਦਾ ਦਿੱਤਾ ਜਾਵੇ ਵਿਸ਼ੇਸ਼ ਮੌਕਾ ਜੀ ਟੀ ਯੂ*

 

 2 ਸਤੰਬਰ

ਲੰਬੀ ੳਡੀਕ ਤੋਂ ਬਾਅਦ ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਨੂੰ ਬਦਲੀਆਂ ਲਈ ਸਟੇਸ਼ਨ ਚੋਣ ਕਰਨ ਦਾ ਮੌਕਾ ਦਿੱਤਾ ਗਿਆ ਸੀ ਜਿਸ ਵਿਚ ਵੱਖ ਵੱਖ ਸਮੇਂ ਤੇ ਹੋਈਆਂ ਭਰਤੀਆਂ ਸਮੇਤ 3704 ਮਾਸਟਰ ਕੇਡਰ, 2392 ਮਾਸਟਰ ਕੇਡਰ, 873 ਡੀ.ਪੀ.ਈ, 53 ਡੀ.ਪੀ.ਈ, 3582 ਮਾਸਟਰ ਕੇਡਰ ਵੇਟਿੰਗ, 180 ਈ.ਟੀ.ਟੀ ਅਤੇ 4161 ਮਾਸਟਰ ਕੇਡਰ, ਸਪੈਸ਼ਲ ਕੈਟਾਗਿਰੀ ਅਧਿਆਪਕ ਵਰਗ ਵਿਚੋਂ ਬਦਲੀਆਂ ਦੇ ਚਾਹਵਾਨ ਅਧਿਆਪਕਾਂ ਲਈ ਪਹਿਲੇ ਗੇੜ (ਜ਼ਿਲੇ ਦੇ ਅੰਦਰ) ਲਈ ਸਟੇਸ਼ਨ ਚੋਣ ਦੀ ਆਪਸ਼ਨ ਖੋਲ੍ਹੀ ਗਈ ਪਰ ਇਸ ਆਪਸ਼ਨ ਦੇ ਖੁੱਲਦਿਆਂ ਹੀ ਬਦਲੀਆਂ ਦੀ ਆਸ ਵਿੱਚ ਬੈਠੇ ਵੱਖ ਵੱਖ ਕੈਟਾਗਿਰੀ ਦੇ ਅਧਿਆਪਕਾਂ ਵਿੱਚ ਭਾਰੀ ਨਿਰਾਸ਼ਾ ਅਤੇ ਬੇਚੈਨੀ ਦਾ ਆਲਮ ਪੈਦਾ ਹੋ ਗਿਆ ਹੈ। ਗੌਰਮਿੰਟ ਟੀਚਰਜ਼ ਯੂਨੀਅਨ ਪਟਿਆਲਾ ਦੇ ਸੂਬਾ ਪ੍ਰਧਾਨ ਸੁਖਵਿੰਦਰ ਚਾਹਲ ਅਤੇ ਸੂਬਾਈ ਜਨਰਲ ਸਕੱਤਰ ਗੁਰਬਿੰਦਰ ਸਸਕੌਰ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਕੱਲ੍ਹ ਜਦੋਂ ਬਦਲੀਆਂ ਲਈ ਸਟੇਸ਼ਨ ਚੋਣ ਪੋਰਟਲ ਖੁੱਲਿਆ ਤਾਂ ਹਜ਼ਾਰਾਂ ਅਧਿਆਪਕਾਂ ਨੂੰ ਡਾਟਾ ਮਿਸਮੈਚ, ਸਰਵਿਸ ਹਿਸਟਰੀ ਮਿਸਮੈਚ, ਰਿਜ਼ਲਟ ਮਿਸਮੈਚ ਆਦਿ ਜਿਹੇ ਇਤਰਾਜ਼ ਲਾ ਕੇ ਬਦਲੀਆਂ ਤੋਂ ਅਯੋਗ ਠਹਿਰਾ ਦਿੱਤਾ ਗਿਆ ਹੈ। ਇਥੋਂ ਤੱਕ ਕਿ ਵਿਸ਼ੇਸ਼ ਰਾਖਵਾਂਕਰਨ ਦੇ ਹੱਕਦਾਰ ਵਿਧਵਾ/ਵਿਧੁਰ, ਅੰਗਹੀਣ ਅਤੇ ਉਹ ਅਧਿਆਪਕਾਵਾਂ ਜਿੰਨਾਂ ਦੇ ਪਤੀ ਸੈਨਾ ਵਿੱਚ ਨੌਕਰੀ ਕਰ ਰਹੇ ਹਨ, ਇਹਨਾਂ ਸਭ ਲਈ ਸਿੱਖਿਆ ਵਿਭਾਗ ਦੀ ਟਰਾਂਸਫ਼ਰ ਪਾਲਿਸੀ ਲਈ ਪ੍ਰੋਬੇਸ਼ਨ ਪੀਰੀਅਡ ਪੂਰਾ ਕਰਨ ਜਾਂ ਇਕੋ ਸਕੂਲ ਵਿੱਚ ਤਿੰਨ ਸਾਲ ਦੀ ਨੌਕਰੀ ਕਰਨ ਦੀ ਕੋਈ ਸ਼ਰਤ ਨਾ ਹੋਣ ਦੇ ਬਾਵਜੂਦ ਇਨ੍ਹਾਂ ਅਧਿਆਪਕਾਂ ਨੂੰ ਵੀ ਕੋਈ ਨਾ ਕੋਈ ਇਤਰਾਜ਼ ਲਾ ਕੇ ਅਯੋਗ ਘੋਸ਼ਿਤ ਕਰ ਦਿੱਤਾ ਗਿਆ ਹੈ। ਜ਼ਿਲ੍ਹਾ ਪ੍ਰੀਸ਼ਦ ਤੋਂ ਸਿੱਖਿਆ ਵਿਭਾਗ ਵਿੱਚ ਮਰਜ਼ ਕੀਤੇ ਗਏ ਅਧਿਆਪਕਾਂ ਦਾ ਡਾਟਾ ਵੱਡੇ ਪੱਧਰ ਤੇ ਮਿਸਮੈਚ ਹੈ ਅਤੇ ਬਹੁਤ ਸਾਰੇ ਅਧਿਆਪਕਾਂ ਨੂੰ ਬਿਨਾਂ ਕੋਈ ਕਾਰਨ ਦੱਸੇ ਵੀ ਅਯੋਗ ਠਹਿਰਾਇਆ ਗਿਆ ਹੈ। 



ਸਿੱਖਿਆ ਵਿਭਾਗ ਨੇ ਇਸ ਵੱਡੇ ਪੱਧਰ ਤੇ ਡਾਟਾ ਮਿਸਮੈਚ ਦਰੁੱਸਤ ਕਰਨ ਦਾ ਕੋਈ ਵੀ ਵਿਭਾਗੀ ਪੱਤਰ ਜਾਰੀ ਨਹੀਂ ਕੀਤਾ ਜਿਸ ਕਾਰਨ ਅਧਿਆਪਕ ਦੋ ਦਿਨ ਖੱਜਲ ਖੁਆਰ ਹੁੰਦੇ ਰਹੇ ਜਦ ਕਿ ਵਿਭਾਗ ਵਲੋਂ 29 ਅਗਸਤ ਨੂੰ ਆਨਲਾਈਨ ਬਦਲੀਆਂ ਕਰ ਦਿੱਤੀਆਂ। ਵਿਭਾਗ ਵਲੋਂ ਡਾਟਾ ਮਿਸਮੈਚ ਦੀ ਗਲਤੀ ਸੁਧਾਰਨ ਦੀ ਥਾਂ 29 ਅਗਸਤ ਨੂੰ ਹੀ ਅੰਤਰ ਜ਼ਿਲ੍ਹਾ ਬਦਲੀਆਂ ਕਰਨ ਲਈ ਸਟੇਸ਼ਨ ਭਰਨ ਦਾ ਕੰਮ ਸ਼ੁਰੂ ਕਰ ਦਿੱਤਾ ਅਤੇ 31 ਅਗਸਤ ਨੂੰ ਅੰਤਰ ਜ਼ਿਲ੍ਹਾ ਬਦਲੀਆਂ ਵੀ ਕਰ ਦਿੱਤੀਆਂ ਗਈਆਂ।1ਸਤੰਬਰ ਨੂੰ ਆਪਸੀ (ਮਿਊਚਲ) ਬਦਲੀਆਂ ਲਈ ਵੀ ਆਨਲਾਈਨ ਸਟੇਸ਼ਨ ਭਰਨ ਦਾ

ਜਿਸ ਕਾਰਨ ਸੈਂਕੜੇ ਕਿਲੋਮੀਟਰ ਕੰਮ ਕਰ ਰਹੇ ਅਧਿਆਪਕ ਡਾਟਾ ਮਿਸਮੈਚ ਕਰਨ ਅੰਤਰ ਜ਼ਿਲ੍ਹਾ ਬਦਲੀਆਂ ਦੇ ਦੂਸਰੇ ਮੌਕੇ ਤੋਂ ਵੀ ਵਾਂਝੇ ਰਹਿ ਗਏ।ਹੁਣ ਡਾਟਾ ਮਿਸਮੈਚ ਵਾਲੇ ਅਧਿਆਪਕ ਆਪਸੀ (ਮਿਊਚਲ) ਬਦਲੀਆਂ ਤੋਂ ਵੀ ਵਾਂਝੇ ਰਹਿ ਜਾਣਗੇ

ਕਈ ਅਧਿਆਪਕਾਂ ਦੇ ਕੇਸ ਵਿੱਚ ਕਾਫ਼ੀ ਹੈਰਾਨੀ ਜਨਕ ਤੱਥ ਵੀ ਸਾਹਮਣੇ ਆਏ ਹਨ ਕਿ ਇਕੋ ਜਿਹੀ ਕੈਟਾਗਿਰੀ, ਸਰਵਿਸ ਵਿੱਚ ਆਉਣ ਦੀ ਇਕੋ ਹੀ ਮਿਤੀ ਅਤੇ ਬਦਲੀ ਅਪਲਾਈ ਕਰਨ ਸਮੇਂ ਇਕੋ ਜਿਹਾ ਡਾਟਾ ਭਰਨ ਦੇ ਬਾਵਜੂਦ ਵਿਭਾਗ ਵੱਲੋਂ ਕਿਸੇ ਅਧਿਆਪਕ ਨੂੰ ਸਟੇਸ਼ਨ ਚੋਣ ਦਾ ਮੌਕਾ ਦਿੱਤਾ ਗਿਆ ਹੈ ਅਤੇ ਕਿਸੇ ਅਧਿਆਪਕ ਨੂੰ ਬਿਨਾਂ ਕੋਈ ਠੋਸ ਕਾਰਨ ਦੱਸਿਆਂ ਨਾਂਹ ਕਰ ਦਿੱਤੀ ਗਈ ਹੈ।

ਜ਼ਿਕਰਯੋਗ ਹੈ ਕਿ ਬਦਲੀਆਂ ਲਈ ਚਾਹਵਾਨ ਕਰਮਚਾਰੀਆਂ ਵੱਲੋਂ ਬਦਲੀ ਅਪਲਾਈ ਕਰਨ ਤੋਂ ਬਾਅਦ ਸਾਰਾ ਡਾਟਾ ਚੈੱਕ ਕਰਕੇ ਡੀ.ਡੀ.ਉਜ਼ (ਪ੍ਰਿੰਸੀਪਲ) ਨੇ ਅਪਰੂਵ ਕਰਕੇ ਵਿਭਾਗ ਨੂੰ ਭੇਜਣਾ ਹੁੰਦਾ ਹੈ ਪਰ ਡੀ. ਡੀ. ਉਜ਼ ਦੀ ਅਣਗਹਿਲੀ ਅਤੇ ਵਿਭਾਗੀ ਖਾਮੀਆਂ ਦਾ ਖ਼ਮਿਆਜ਼ਾ ਘਰਾਂ ਤੋਂ ਕਈ ਕਿਲੋਮੀਟਰ ਦੂਰ ਬੈਠੇ ਅਧਿਆਪਕਾਂ ਨੂੰ ਭੁਗਤਣਾ ਪੈ ਰਿਹਾ ਹੈ। ਸਿੱਖਿਆ ਵਿਭਾਗ ਦੀ ਇਸ ਲਾਪ੍ਰਵਾਹੀ ਨੇ ਇੱਕ ਵਾਰ ਫਿਰ ਤੋਂ ਹਜ਼ਾਰਾਂ ਅਧਿਆਪਕਾਂ ਨੂੰ ਮਾਨਸਿਕ ਤੌਰ ਤੇ ਬੇਹੱਦ ਪ੍ਰੇਸ਼ਾਨ ਦੇ ਨਿਰਾਸ਼ ਕਰਕੇ ਰੱਖ ਦਿੱਤਾ ਹੈ। ਸਮੁੱਚਾ ਅਧਿਆਪਕ ਵਰਗ ਆਪਣੇ ਆਪ ਨੂੰ ਲਾਚਾਰ ਅਤੇ ਠੱਗਿਆ ਹੋਇਆ ਮਹਿਸੂਸ ਕਰ ਰਿਹਾ ਹੈ। ਇਸ ਤੋਂ ਇਲਾਵਾ ਸਿੱਖਿਆ ਵਿਭਾਗ ਦੀ ਸਾਈਟ ‘ਈ.ਪੰਜਾਬ’ ਵੀ ਨਾ-ਮਾਤਰ ਹੀ ਚੱਲ ਰਹੀ ਹੈ। ਸਮੂਹ ਪੀੜਤ ਅਧਿਆਪਕ ਵਰਗ ਦੀ ਸਿੱਖਿਆ ਮੰਤਰੀ ਪੰਜਾਬ ਸ. ਹਰਜੋਤ ਸਿੰਘ ਬੈਂਸ, ਸਿੱਖਿਆ ਸਕੱਤਰ ਅਤੇ ਡੀ. ਪੀ. ਆਈ (ਸੈਕੰਡਰੀ) ਡੀ. ਪੀ. ਆਈ.(ਐ.ਸਿੱ) ਤੋਂ ਪੁਰਜ਼ੋਰ ਮੰਗ ਹੈ ਕਿ ਬਦਲੀਆਂ ਦੇ ਚਾਹਵਾਨ ਅਧਿਆਪਕਾਂ ਦੇ ਡਾਟੇ ਵਿਚਲੀਆਂ ਖ਼ਾਮੀਆਂ ਨੂੰ ਦੂਰ ਕਰਕੇ ਸਾਰੇ ਯੋਗ ਅਧਿਆਪਕਾਂ ਨੂੰ ਬਦਲੀਆਂ ਲਈ ਤੁਰੰਤ ਵਿਸ਼ੇਸ਼ ਮੌਕਾ ਦਿੱਤਾ ਜਾਵੇ। ਤਾਂ ਜੋ ਜਿਲ੍ਹੇ ਵਿੱਚ ਬਦਲੀਆਂ ਅਤੇ ਆਪਣੇ ਘਰਾਂ ਤੋਂ ਸੈਂਕੜੇ ਕਿਲੋਮੀਟਰ ਦੂਸਰੇ ਜ਼ਿਲਿਆਂ ਵਿੱਚ ਕੰਮ ਕਰ ਰਹੇ ਅਧਿਆਪਕਾਂ ਨੂੰ ਵੀ ਬਦਲੀ ਦਾ ਮੌਕਾ ਮਿਲ ਸਕੇ।

KAPURTHALA KHEDAN WATAN PUNJAB DIYAN 2024:ਬਲਾਕ ਪੱਧਰੀ ਖੇਡ ਮੁਕਾਬਲੇ 4 ਸਤੰਬਰ ਤੋਂ 12 ਸਤੰਬਰ ਤੱਕ - ਏ.ਡੀ.ਸੀ

 ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-3


ਬਲਾਕ ਪੱਧਰੀ ਖੇਡ ਮੁਕਾਬਲੇ 4 ਸਤੰਬਰ ਤੋਂ 12 ਸਤੰਬਰ ਤੱਕ - ਏ.ਡੀ.ਸੀ


ਵਧੀਕ ਡਿਪਟੀ ਕਮਿਸ਼ਨਰ ਵਲੋਂ ਖੇਡ ਮੁਕਾਬਲਿਆਂ ਦੀਆਂ ਤਿਆਰੀਆਂ ਦਾ ਜਾਇਜ਼ਾ


ਮੌਕੇ ’ਤੇ ਕਰਵਾਈ ਜਾ ਸਕੇਗੀ ਰਜਿਸਟਰੇਸ਼ਨ


ਕਪੂਰਥਲਾ,2 ਸਤੰਬਰ: ਪੰਜਾਬ ਸਰਕਾਰ ਵਲੋਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੇ ਮੰਤਵ ਨਾਲ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-3 ਤਹਿਤ ਜ਼ਿਲ੍ਹਾ ਕਪੂਰਥਲਾ ਵਿਚ ਬਲਾਕ ਪੱਧਰੀ ਐਥਲੈਟਿਕਸ, ਫੁੱਟਬਾਲ, ਖੋਹ-ਖੋਹ, ਕਬੱਡੀ (ਨੈਸ਼ਨਲ ਤੇ ਸਰਕਲ ਸਟਾਇਲ), ਵਾਲੀਬਾਲ, (ਸੂਟਿੰਗ ਤੇ ਸਮੈਸ਼ਿੰਗ) ਦੇ ਖੇਡ ਮੁਕਾਬਲੇ 4 ਸਤੰਬਰ ਤੋਂ 12 ਸਤੰਬਰ ਤੱਕ ਕਰਵਾਏ ਜਾ ਰਹੇ ਹਨ। 


 ਇਸ ਸਬੰਧੀ ਵੱਖ-ਵੱਖ ਵਿਭਾਗਾਂ ਨਾਲ ਸਮੀਖਿਆ ਮੀਟਿੰਗ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ.ਨਯਨ ਵਲੋਂ ਅਧਿਕਾਰੀਆਂ ਨੂੰ ‘ਖੇਡਾਂ ਵਤਨ ਪੰਜਾਬ ਦੀਆਂ-2024’ ਤਹਿਤ ਕਰਵਾਏ ਜਾ ਰਹੇ ਬਲਾਕ ਪੱਧਰੀ ਖੇਡ ਮੁਕਾਬਲਿਆਂ ਨੂੰ ਸੁਚਾਰੂ ਢੰਗ ਨਾਲ ਕਰਵਾਉਣ ਲਈ ਸਮੂਹ ਅਧਿਕਾਰੀਆਂ/ਕਰਮਚਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਗਏ ਤਾਂ ਜੋ ਖੇਡ ਮੁਕਾਬਲਿਆਂ ਨੂੰ ਸੁਚੱਜੇ ਅਤੇ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ 17 ਸਤੰਬਰ ਤੋਂ 22 ਸਤੰਬਰ ਤੱਕ ਕਰਵਾਏ ਜਾਣਗੇ। 


 ਉਨ੍ਹਾਂ ਦੱਸਿਆ ਕਿ ਪਹਿਲਾ ਬਲਾਕ ਪੱਧਰੀ ਖੇਡ ਮੁਕਾਬਲਾ ਕਪੂਰਥਲਾ ਦੇ ਸਥਾਨਕ ਗੁਰੂ ਨਾਨਕ ਸਟੇਡੀਅਮ ਵਿਖੇ 4 ਅਤੇ 5 ਸਤੰਬਰ ਨੂੰ ਕਰਵਾਇਆ ਜਾਵੇਗਾ। ਇਸੇ ਤਰ੍ਹਾਂ 6 ਅਤੇ 7 ਸਤੰਬਰ ਨੂੰ ਫਗਵਾੜਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਤੇ ਫੁੱਟਬਾਲ ਦੇ ਖੇਡ ਮੁਕਾਬਲੇ ਫਗਵਾੜਾ ਦੇ ਗੁਰੂ ਨਾਨਕ ਕਾਲਜ ਸੁਖਚੈਨਆਮਆ ਸਾਹਿਬ ਵਿਖੇ ਕਰਵਾਏ ਜਾਣਗੇ। ਇਸੇ ਤਰ੍ਹਾਂ ਸੁਲਤਾਨਪੁਰ ਲੋਧੀ ਬਲਾਕ ਦੇ ਖੇਡ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡਡਵਿੰਡੀ ਵਿਖੇ 9 ਅਤੇ 10 ਸਤੰਬਰ ਨੂੰ, ਨਡਾਲਾ ਬਲਾਕ ਦੇ ਖੇਡ ਮੁਕਾਬਲੇ ਸਰਕਾਰੀ ਹਾਈ ਸਕੂਲ ਖਸਣ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢਿਲਵਾਂ ਵਿਖੇ 11 ਸਤੰਬਰ ਤੋਂ 12 ਸਤੰਬਰ ਨੂੰ ਬਲਾਕ ਪੱਧਰੀ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਖਿਡਾਰੀ ਮੌਕੇ ’ਤੇ ਹੀ ਆਫਲਾਈਨ ਰਜਿਸਟਰੇਸ਼ਨ ਕਰਵਾ ਖੇਡਾਂ ਵਿਚ ਹਿੱਸਾ ਲੈ ਸਕਦੇ ਹਨ। 


 ਵਧੀਕ ਡਿਪਟੀ ਕਮਿਸ਼ਨਰ ਨੇ ਖੇਡਾਂ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਦੇ ਖਾਣ-ਪੀਣ, ਸੁਰੱਖਿਆ, ਮੈਡੀਕਲ ਟੀਮਾਂ ਆਦਿ ਸਮੇਤ ਹੋਰ ਲੋੜੀਂਦੇ ਪ੍ਰਬੰਧਾਂ ਨੂੰ ਵੀ ਸਮੇਂਸਿਰ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ ਤਾਂ ਜੋ ਖਿਡਾਰੀਆਂ ਨੂੰ ਕੋਈ ਵੀ ਸਮੱਸਿਆ ਪੇਸ਼ ਨਾ ਆਵੇ । ਉਨ੍ਹਾਂ ਦੱਸਿਆ ਕਿ ਇਨ੍ਹਾਂ ਖੇਡ ਮੁਕਾਬਲਿਆਂ ਵਿੱਚ ਅੰਡਰ 14, 17, 21 ਤੋਂ ਇਲਾਵਾ ਵੱਖ-ਵੱਖ ਉਮਰ ਵਰਗ 21-30, 31-40, 41-50, 51-60 ਤੇ 61-70 ਤੇ 70 ਸਾਲ ਤੋਂ ਵੱਧ ਉਮਰ ਵਰਗ ਦੇ ਖਿਡਾਰੀ ਭਾਗ ਲੈ ਸਕਦੇ ਹਨ।


 ਇਸ ਮੌਕੇ ਐਸ.ਡੀ.ਐਮ. ਕਪੂਰਥਲਾ ਡਾ.ਇਰਵਿਨ ਕੌਰ, ਐਸ.ਡੀ.ਐਮ. ਭੁਲੱਥ ਨਵਨੀਤ ਕੌਰ ਬੱਲ ਅਤੇ ਜ਼ਿਲ੍ਹਾ ਖੇਡ ਅਫਸਰ ਨਵਦੀਪ ਜਿੰਦਲ ਤੋਂ ਇਲਾਵਾ ਸਮੂਹ ਵਿਭਾਗਾਂ ਦੇ ਅਧਿਕਾਰੀ/ਕਰਮਚਾਰੀ ਮੌਜੂਦ ਸਨ।


ਕੈਪਸ਼ਨ- ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ.ਨਯਨ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-3 ਤਹਿਤ ਬਲਾਕ ਪੱਧਰੀ ਮੁਕਾਬਲਿਆਂ ਦੀਆਂ ਤਿਆਰੀਆਂ ਸਬੰਧੀ ਸਮੀਖਿਆ ਮੀਟਿੰਗ ਕਰਦੇ ਹੋਏ।

TEHSILDAR TRANSFER: ਪੰਜਾਬ ਸਰਕਾਰ ਵੱਲੋਂ 122 ਤਹਿਸੀਲਦਾਰਾਂ ਦੇ ਤਬਾਦਲੇ

 

ਖ਼ਜ਼ਾਨਾ ਦਫ਼ਤਰਾਂ ਵਿੱਚ ਕੰਮ ਕਰਦੇ 69 ਜੂਨੀਅਰ ਅਸਿਸਟੈਂਟ/ ਕਲਰਕਾਂ ਦੇ ਤਬਾਦਲੇ

 

PUNJAB D.P.ED ADMISSION 2024: OFFICIAL NOTIFICATION, AGE , QUALIFICATION, FEES ETC

 

PUNJAB D.P.ED ADMISSION 2024 OFFICIAL NOTIFICATION AGE , QUALIFICATION FEES ETC

Punjab D.P.Ed Admission 2024 offers a golden opportunity for aspiring physical education teachers. This two-year diploma course is designed to impart essential skills and knowledge required in the field of physical education. In this blog post, we will cover everything you need to know about Punjab D.P.Ed Admission 2024, including eligibility criteria, fee structure, important dates, and how to apply.

Table of Contents
1. Maximum Age for Punjab D.P.Ed Admission 2024
2. Fee Structure for Punjab D.P.Ed Admission 2024
3. Policy for Admission in D.P.Ed 2024
4. Application Fees
5. Important Links
6. Important Dates
7. How to Apply
8. FAQs

Maximum Age for Punjab D.P.Ed Admission 2024
The maximum age limit for candidates applying for Punjab D.P.Ed Admission 2024 is 36 years. This criterion ensures that applicants are physically fit and capable of completing the rigorous training involved.

Fee Structure for Punjab D.P.Ed Admission 2024
The fee structure for the Punjab D.P.Ed program is designed to be affordable for all students. Below is a breakdown of the fee structure:



Category Fee
All ₹30,000 per year

Punjab D.P.ED ADMISSION 2024
Policy for Admission in D.P.Ed 2024
1. Reservation Policy: As per government guidelines, there is a reservation of seats for SC/ST/OBC and other categories.
2. Admission Criteria: Candidates must have completed their 10+2 with a minimum of 50% marks.


3. Physical Efficiency Test: Applicants will have to undergo a Physical Efficiency Test. Additional marks will be awarded for participation in sports, NSS, and NCC.

Application Fees
The application fee for Punjab D.P.Ed Admission 2024 is ₹600 for General category students ₹300 for SC/ST/OBC, EXSM - NIL candidates.

Important Links
For more details, visit the official website: Punjab Education Department
Official notification Download here 
Important Dates
- Start Date for Application:  September -October 2024
- Last Date for Application:  October 2024
- Date of Physical Efficiency Test:  November 2024

How to Apply
To apply for Punjab D.P.Ed Admission 2024, follow these steps:
1. Visit the official website.
2. Click on the "D.P.Ed Admission 2024" link.
3. Fill in the application form with the required details.
4. Pay the application fee.
5. Submit the form and take a printout for future reference.

FAQs
1. What is the duration of the D.P.Ed course?
The D.P.Ed course is a 2-year program.

2. Is there any age relaxation for reserved categories?
Yes, there is an age relaxation of up to 5 years for SC/ST/OBC candidates.

That’s all about the Punjab D.P.Ed Admission 2024. Make sure to apply before the last date and prepare well for the Physical Efficiency Test. Good luck!
  ਪੰਜਾਬ ਡੀ.ਪੀ.ਏਡ. ਦਾਖਲਾ 2024

ਪੰਜਾਬ ਡੀ.ਪੀ.ਏਡ. ਦਾਖਲਾ 2024 ਉਹਨਾਂ ਲਈ ਸੋਨੇ ਦੀ ਮੌਕਾ ਹੈ ਜੋ ਸਰੀਰਕ ਸਿੱਖਿਆ ਅਧਿਆਪਕ ਬਣਨ ਦੇ ਖ਼ਵਾਹਿਸ਼ਮੰਦ ਹਨ। ਇਹ ਦੋ ਸਾਲਾ ਡਿਪਲੋਮਾ ਕੋਰਸ ਸਟੂਡੈਂਟਸ ਨੂੰ ਸਰੀਰਕ ਸਿੱਖਿਆ ਦੇ ਖੇਤਰ ਵਿੱਚ ਜ਼ਰੂਰੀ ਹੁਨਰ ਅਤੇ ਗਿਆਨ ਪ੍ਰਦਾਨ ਕਰਨ ਲਈ ਬਣਾਇਆ ਗਿਆ ਹੈ। ਇਸ ਬਲਾਗ ਵਿੱਚ, ਅਸੀਂ ਪੰਜਾਬ ਡੀ.ਪੀ.ਏਡ. ਦਾਖਲਾ 2024 ਬਾਰੇ ਸਾਰੀ ਜਾਣਕਾਰੀ ਦੇਵਾਂਗੇ, ਜਿਸ ਵਿੱਚ ਯੋਗਤਾ ਮਾਪਦੰਡ, ਫੀਸਾਂ ਦੀ ਸਰਚਰਚਾ, ਮਹੱਤਵਪੂਰਨ ਤਰੀਕਾਂ, ਅਤੇ ਅਰਜ਼ੀ ਦੇਣ ਦੀ ਪ੍ਰਕਿਰਿਆ ਸ਼ਾਮਲ ਹੈ।

ਸਮੱਗਰੀ ਦੀ ਸੂਚੀ
1. ਪੰਜਾਬ ਡੀ.ਪੀ.ਏਡ. ਦਾਖਲਾ 2024 ਲਈ ਵੱਧ ਤੋਂ ਵੱਧ ਉਮਰ
2. ਪੰਜਾਬ ਡੀ.ਪੀ.ਏਡ. ਦਾਖਲਾ 2024 ਲਈ ਫੀਸਾਂ ਦੀ ਸਰਚਰਚਾ
3. ਡੀ.ਪੀ.ਏਡ. 2024 ਵਿੱਚ ਦਾਖਲੇ ਲਈ ਨੀਤੀ
4. ਅਰਜ਼ੀ ਫੀਸ
5. ਮਹੱਤਵਪੂਰਨ ਲਿੰਕ
6. ਮਹੱਤਵਪੂਰਨ ਤਰੀਕਾਂ
7. ਅਰਜ਼ੀ ਕਿਵੇਂ ਦੇਣੀ ਹੈ
8. ਅਕਸਰ ਪੁੱਛੇ ਜਾਂਦੇ ਸਵਾਲ

ਪੰਜਾਬ ਡੀ.ਪੀ.ਏਡ. ਦਾਖਲਾ 2024 ਲਈ ਵੱਧ ਤੋਂ ਵੱਧ ਉਮਰ
ਪੰਜਾਬ ਡੀ.ਪੀ.ਏਡ. ਦਾਖਲਾ 2024 ਲਈ ਉਮੀਦਵਾਰਾਂ ਲਈ ਵੱਧ ਤੋਂ ਵੱਧ ਉਮਰ ਦੀ ਹੱਦ 36 ਸਾਲ ਹੈ। ਇਹ ਮਾਪਦੰਡ ਇਹ ਯਕੀਨੀ ਬਣਾਉਂਦਾ ਹੈ ਕਿ ਉਮੀਦਵਾਰ ਸਰੀਰਕ ਤੌਰ 'ਤੇ ਫਿਟ ਹਨ ਅਤੇ ਕਠਿਨ ਤਾਲੀਮ ਨੂੰ ਪੂਰਾ ਕਰਨ ਦੇ ਯੋਗ ਹਨ।

ਪੰਜਾਬ ਡੀ.ਪੀ.ਏਡ. ਦਾਖਲਾ 2024 ਲਈ ਫੀਸਾਂ ਦੀ  ਸੰਰਚਨਾ
ਪੰਜਾਬ ਡੀ.ਪੀ.ਏਡ. ਪ੍ਰੋਗਰਾਮ ਦੀ ਫੀਸਾਂ ਦੀ ਸੰਰਚਨਾ ਹਰੇਕ ਵਿਦਿਆਰਥੀ ਲਈ ਆਸਾਨ ਬਣਾਈ ਗਈ ਹੈ। ਹੇਠਾਂ ਫੀਸਾਂ ਦੀ ਸੰਰਚਨਾ ਦਿੱਤੀ ਗਈ ਹੈ:

ਸ਼੍ਰੇਣੀ ਫੀਸ
ਜਨਰਲ/ ਐਸ.ਸੀ./ਐਸ.ਟੀ./ਓ.ਬੀ.ਸੀ. ₹30,000 ਪ੍ਰਤੀ ਸਾਲ 


ਡੀ.ਪੀ.ਏਡ. 2024 ਵਿੱਚ ਦਾਖਲੇ ਲਈ ਨੀਤੀ
1. ਰਾਖਵਾਂ ਨੀਤੀ: ਸਰਕਾਰ ਦੀਆਂ ਹਦਾਇਤਾਂ ਦੇ ਅਨੁਸਾਰ, ਐਸ.ਸੀ./ਐਸ.ਟੀ./ਓ.ਬੀ.ਸੀ. ਅਤੇ ਹੋਰ ਸ਼੍ਰੇਣੀਆਂ ਲਈ ਸੀਟਾਂ ਰਾਖਵਾਂ ਹਨ।
2. ਦਾਖਲਾ ਮਾਪਦੰਡ: ਉਮੀਦਵਾਰਾਂ ਨੇ ਆਪਣੇ 10+2 ਨੂੰ ਘੱਟੋ-ਘੱਟ 50% ਅੰਕਾਂ ਨਾਲ ਪੂਰਾ ਕੀਤਾ ਹੋਵੇ।
3. ਸਰੀਰਕ ਦਕਸ਼ਤਾ ਟੈਸਟ: ਅਰਜ਼ੀਕਰਤਾਵਾਂ ਨੂੰ ਸਰੀਰਕ ਦਕਸ਼ਤਾ ਟੈਸਟ ਦਿੰਨਾ ਪਵੇਗਾ। ਖੇਡਾਂ, ਐਨ.ਐੱਸ.ਐਸ., ਅਤੇ ਐਨ.ਸੀ.ਸੀ. ਵਿੱਚ ਹਿੱਸਾ ਲੈਣ ਲਈ ਵਾਧੂ ਅੰਕ ਦਿੱਤੇ ਜਾਣਗੇ।

ਅਰਜ਼ੀ ਫੀਸ
ਪੰਜਾਬ ਡੀ.ਪੀ.ਏਡ. ਦਾਖਲਾ 2024 ਲਈ ਅਰਜ਼ੀ ਫੀਸ ਜਨਰਲ ਸ਼੍ਰੇਣੀ ਦੇ ਵਿਦਿਆਰਥੀਆਂ ਲਈ ₹500 ਅਤੇ ਐਸ.ਸੀ./ਐਸ.ਟੀ./ਓ.ਬੀ.ਸੀ. ਉਮੀਦਵਾਰਾਂ ਲਈ ₹250 ਹੈ।

ਮਹੱਤਵਪੂਰਨ ਲਿੰਕ
ਵਧੇਰੇ ਜਾਣਕਾਰੀ ਲਈ, ਅਧਿਕਾਰਤ ਵੈਬਸਾਈਟ ‘ਤੇ ਜਾਓ: ਪੰਜਾਬ ਸਿੱਖਿਆ ਵਿਭਾਗ
ਆਫਿਸਿਅਲ ਨੋਟੀਫਿਕੇਸ਼ਨ ਡਾਊਨਲੋਡ ਕਰਨ ਲਈ ਲਿੰਕ 

ਮਹੱਤਵਪੂਰਨ ਤਰੀਕਾਂ
- ਅਰਜ਼ੀ ਦੀ ਸ਼ੁਰੂਆਤ ਮਿਤੀ:  ਸਤੰਬਰ -ਅਕਤੂਬਰ 2024
- ਅਰਜ਼ੀ ਦੀ ਆਖਰੀ ਮਿਤੀ:  ਅਕਤੂਬਰ 2024
- ਸਰੀਰਕ ਦਕਸ਼ਤਾ ਟੈਸਟ ਦੀ ਮਿਤੀ:  ਨਵੰਬਰ 2024

ਅਰਜ਼ੀ ਕਿਵੇਂ ਦੇਣੀ ਹੈ
ਪੰਜਾਬ ਡੀ.ਪੀ.ਏਡ. ਦਾਖਲਾ 2024 ਲਈ ਅਰਜ਼ੀ ਦੇਣ ਲਈ, ਹੇਠਾਂ ਦਿੱਤੇ ਕਦਮਾਂ ਦਾ ਪਾਲਣ ਕਰੋ:
1. ਅਧਿਕਾਰਤ ਵੈਬਸਾਈਟ 'ਤੇ ਜਾਓ।
2. "ਡੀ.ਪੀ.ਏਡ. ਦਾਖਲਾ 2024" ਲਿੰਕ ‘ਤੇ ਕਲਿਕ ਕਰੋ।
3. ਅਰਜ਼ੀ ਫਾਰਮ ਵਿੱਚ ਲੋੜੀਂਦੇ ਵੇਰਵੇ ਭਰੋ।
4. ਅਰਜ਼ੀ ਫੀਸ ਦਾ ਭੁਗਤਾਨ ਕਰੋ।
5. ਫਾਰਮ ਭਰ ਕੇ ਭਵਿੱਖ ਲਈ ਇੱਕ ਪ੍ਰਿੰਟਆਊਟ ਲਵੋ।

ਅਕਸਰ ਪੁੱਛੇ ਜਾਂਦੇ ਸਵਾਲ
1. ਡੀ.ਪੀ.ਏਡ. ਕੋਰਸ ਦੀ ਮਿਆਦ ਕੀ ਹੈ?
ਡੀ.ਪੀ.ਏਡ. ਕੋਰਸ ਇੱਕ 2 ਸਾਲਾ ਪ੍ਰੋਗਰਾਮ ਹੈ।

2. ਰਾਖਵਾ ਸ਼੍ਰੇਣੀਆਂ ਲਈ ਉਮਰ ਵਿੱਚ ਕੋਈ ਛੂਟ ਹੈ?
ਹਾਂ, ਐਸ.ਸੀ./ਐਸ.ਟੀ./ਓ.ਬੀ.ਸੀ. ਉਮੀਦਵਾਰਾਂ ਲਈ 5 ਸਾਲ ਦੀ ਛੂਟ ਹੈ।

ਇਹ ਸੀ ਪੰਜਾਬ ਡੀ.ਪੀ.ਏਡ. ਦਾਖਲਾ 2024 ਬਾਰੇ ਸਾਰੀ ਜਾਣਕਾਰੀ। ਯਕੀਨੀ ਬਣਾਓ ਕਿ ਤੁਸੀਂ ਆਖਰੀ ਮਿਤੀ ਤੋਂ ਪਹਿਲਾਂ ਅਰਜ਼ੀ ਦਿਓ ਅਤੇ ਸਰੀਰਕ ਦਕਸ਼ਤਾ ਟੈਸਟ ਦੀ ਤਿਆਰੀ ਕਰੋ। ਸਾਰੀ ਬਹਿਬਤ ਸ਼ੁਭਕਾਮਨਾਵਾਂ!

ਅਧਿਆਪਕ ਦੀਆਂ ਸੇਵਾ ਹਾਲਤਾਂ ਤੇ ਰੁਤਬਾ ਬਹਾਲ ਕਰਨ ' ਦੇ ਵਿਸ਼ੇ ਸਬੰਧੀ ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਨੇ ਕੀਤੀ ਵਿਚਾਰ ਚਰਚਾ

 ਅਧਿਆਪਕ ਦੀਆਂ ਸੇਵਾ ਹਾਲਤਾਂ ਤੇ ਰੁਤਬਾ ਬਹਾਲ ਕਰਨ ' ਦੇ ਵਿਸ਼ੇ ਸਬੰਧੀ ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਨੇ ਕੀਤੀ ਵਿਚਾਰ ਚਰਚਾ 


 ਲੋਕ ਵਿਰੋਧੀ ਨਵੀੰ ਸਿੱਖਿਆ ਨੀਤੀ 2020 ਤੁਰੰਤ ਰੱਦ ਕਰਕੇ 1968 ਦੀ ਸਿੱਖਿਆ ਨੀਤੀ ਹੋਰ ਵਾਧਿਆਂ ਸਮੇਤ ਲਾਗੂ ਕੀਤੀ ਜਾਵੇ-  


1 ਅਕਤੂਬਰ ਨੂੰ ਸਕੂਲਾਂ ਦੀ ਸਰਕਾਰੀਕਰਨ ਦੀ 67 ਵੀਂ ਵਰ੍ਹੇਗੰਢ ਮਨਾਉਣ ਦਾ ਫੈਸਲਾ ਤੇ 8 ਸਤੰਬਰ ਨੂੰ ਮੋਗਾ ਵਿਖੇ ਹੋਵੇਗੀ ਮੀਟਿੰਗ -


ਲੁਧਿਆਣਾ, 1 ਸਤੰਬਰ ( ) ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਵੱਲੋਂ ਲੋਕ ਵਿਰੋਧੀ ਨਵੀਂ ਸਿੱਖਿਆ ਨੀਤੀ 2020 ਤੁਰੰਤ ਰੱਦ ਕਰਕੇ " ਅਧਿਆਪਕ ਦੀਆਂ ਸੇਵਾ ਹਾਲਤਾਂ ਤੇ ਰੁਤਬਾ ਬਹਾਲ ਕਰਨ ਤੇ ਗੁਣਾਤਮਿਕ ਸਿੱਖਿਆ ਦੇ ਮੌਕੇ ਪੈਦਾ ਕਰਨ ਦੇ ਵਿਸ਼ੇ ਸਬੰਧੀ ਸੂਬਾ ਪ੍ਰਧਾਨ ਸੁਰਿੰਦਰ ਕੁਮਾਰ ਪੁਆਰੀ, ਸੀਨੀਅਰ ਮੀਤ ਪ੍ਰਧਾਨ ਪਰਵੀਨ ਕੁਮਾਰ ਲੁਧਿਆਣਾ ਦੀ ਪ੍ਰਧਾਨਗੀ ਹੇਠ ਸਥਾਨਕ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਵਿੱਚ ਅਧਿਆਪਕ ਦਿਵਸ ਨੂੰ ਸਮਰਪਿਤ ਕਰਕੇ ਵਿਚਾਰ ਚਰਚਾ ਕੀਤੀ ਗਈ । ਇਸ ਮੌਕੇ ' ਤੇ ਸੰਬੋਧਨ ਕਰਦਿਆਂ ਜੱਥੇਬੰਦੀ ਦੇ ਸੂਬਾ ਸਰਪ੍ਰਸਤ ਚਰਨ ਸਿੰਘ ਸਰਾਭਾ, ਸੂਬਾ ਸਲਾਹਕਾਰ ਪ੍ਰੇਮ ਚਾਵਲਾ, ਵਿੱਤ ਸਕੱਤਰ ਨਵੀਨ ਸਚਦੇਵਾ, ਐਡੀਸ਼ਨਲ ਜਨਰਲ ਸਕੱਤਰ ਬਾਜ਼ ਸਿੰਘ ਭੁੱਲਰ , ਬੂਟਾ ਸਿੰਘ ਭੱਟੀ ,  ਪਰਮਿੰਦਰਪਾਲ ਸਿੰਘ ਕਾਲੀਆ, ਪ੍ਰੈੱਸ ਸਕੱਤਰ ਟਹਿਲ ਸਿੰਘ ਸਰਾਭਾ ਅਤੇ ਪੰਜਾਬ ਪੈਨਸ਼ਨਰਜ਼ ਯੂਨੀਅਨ ਦੇ ਸੂਬਾਈ ਵਰਕਿੰਗ ਚੇਅਰਮੈਨ ਅਵਤਾਰ ਸਿੰਘ ਗਗੜਾ ਨੇ ਕਿਹਾ ਕਿ ਭਾਰਤ ਵਿੱਚ 1990-91 ਤੋਂ ਆਈਆਂ ਨਵਉਦਾਰਵਾਦੀ ਆਰਥਿਕ ਨੀਤੀਆਂ ਨੇ ਅਧਿਆਪਨ ਕਿੱਤੇ, ਅਧਿਆਪਕ ਦੇ ਰੁਤਬੇ ਤੇ ਅਧਿਆਪਕਾਂ ਦੀਆਂ ਸੇਵਾ ਹਾਲਤਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ|



 ਇਨ੍ਹਾਂ ਉਦਾਰਵਾਦੀ ਨੀਤੀਆਂ ਕਾਰਨ ਹੀ ਅਧਿਆਪਕਾਂ ਦੀਆਂ ਨਿਯੁਕਤੀਆਂ ਠੇਕੇ ਤੇ ਹੋਣ ਲੱਗੀਆਂ ਹਨ ਤੇ ਪਿਛਲੇ ਕਈ ਸਾਲਾਂ ਤੋਂ ਠੇਕੇ ਤੇ ਕੰਮ ਕਰਦੇ ਹਨ | ਇਨ੍ਹਾਂ ਅਧਿਆਪਕਾਂ ਨੂੰ ਕਈ ਗੁਣਾਂ ਘੱਟ ਉਜਰਤਾਂ ਦਿੱਤੀਆਂ ਜਾ ਰਹੀਆਂ ਹਨ| ਇਸ ਤੋਂ ਇਲਾਵਾ ਸਿੱਖਿਆ ਪ੍ਰੋਵਾਈਡਰ, ਸਿੱਖਿਆ ਵਾਲੰਟੀਅਰ ਵਰਗੇ ਨਵੇਂ- ਨਵੇਂ ਨਾਂ ਦੇ ਕੇ ਅਧਿਆਪਕ ਦੇ ਸਨਮਾਨ ਤੇ ਸੱਟ ਮਾਰੀ ਗਈ ਹੈ ਤੇ ਇਹਨਾਂ ਅਧਿਆਪਕਾਂ ਨੂੰ ਪੰਜਾਬ ਸਰਕਾਰ ਵੱਲੋਂ ਪੂਰੇ ਤਨਖਾਹ ਸਕੇਲ ਵਿੱਚ ਰੈਗੂਲਰ ਕਰਨ ਦੀ ਬਜਾਏ ਅਸੋਸੀਏਟ ਅਧਿਆਪਕ ਬਣਾ ਕੇ 58 ਸਾਲ ਦੀ ਉਮਰ ਤੱਕ ਪੱਕੇ ਤੌਰ ਤੇ ਠੇਕਾ ਆਧਾਰਿਤ ਕਰ ਦਿੱਤਾ ਹੈ। ਆਗੂਆਂ ਵੱਲੋਂ ਕੇਂਦਰ ਸਰਕਾਰ ਦੁਆਰਾ ਖੋਲੇ ਜਾ ਰਹੇ "ਪੀ ਐਮ ਸ੍ਰੀ ਸਕੂਲਾਂ" ਤੇ ਪੰਜਾਬ ਸਰਕਾਰ ਦੇ "ਸਕੂਲ ਆਫ ਐਮੀਨੈਂਸ " ਦੀ ਸਖਤ ਨਿਖੇਦੀ ਕਰਦੇ ਹੋਏ ਕਿਹਾ ਕਿ ਇਸ ਨਾਲ਼ ਕੋਠਾਰੀ ਸਿੱਖਿਆ ਕਮਿਸ਼ਨ (1964-66) ਵੱਲੋਂ ਤਜਵੀਜ਼ਤ ਕਾਮਨ ਸਕੂਲ ਸਿਸਟਮ ਨੂੰ ਤੋੜਿਆ ਜਾ ਰਿਹਾ ਹੈ। ਜਥੇਬੰਦੀ ਮੰਗ ਕਰਦੀ ਹੈ ਕਿ ਆਦਰਸ਼ , ਮੈਰੀਟੋਰੀਅਸ ਤੇ ਹੋਰ ਵੱਖ-ਵੱਖ ਤਰ੍ਹਾਂ ਦੇ ਸਕੂਲਾਂ ਨੂੰ ਸਥਾਪਤ ਸਕੂਲ ਪ੍ਰਣਾਲੀ ਵਿੱਚ ਪੂਰੇ ਸਟਾਫ ਸਮੇਤ ਮਰਜ ਕੀਤਾ ਜਾਵੇ। 



ਇਸ ਸਮੇਂ ਅਧਿਆਪਕਾਂ ਅਤੇ ਸਕੂਲ ਮੁਖੀਆਂ ਦੀਆਂ ਬਦਲੀਆਂ ਦੀਆਂ ਬੇ ਨਿਯਮੀਆਂ ਦੀ ਵੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ। ਉਹਨਾਂ ਰੋਸ ਪ੍ਰਗਟ ਕੀਤਾ ਕਿ ਕਈ ਅਧਿਆਪਕਾਂ ਵੱਲੋਂ ਬਦਲੀ ਲਈ ਜੋ ਸਟੇਸ਼ਨ ਚੁਣੇ ਗਏ ਸਨ ਉਨਾਂ ਸਟੇਸ਼ਨਾਂ ਉੱਪਰ ਕਿਸੇ ਵੀ ਕਰਮਚਾਰੀ ਦੀ ਬਦਲੀ ਨਹੀਂ ਕੀਤੀ ਗਈ। ਇਸ ਤੋਂ ਇਲਾਵਾ ਸਕੂਲ ਪ੍ਰਿੰਸੀਪਲਾਂ ਤੇ ਮੁੱਖ ਅਧਿਆਪਕਾਂ ਦੀਆਂ ਬਦਲੀਆਂ ਲਈ ਬਿਨਾਂ ਅਰਜੀਆਂ ਤੋਂ ਹੀ ਤੇ ਬਿਨਾਂ ਕਿਸੇ ਪੈਮਾਨੇ ਤੋਂ ਬਦਲੀਆਂ ਕੀਤੀਆਂ ਗਈਆਂ ਹਨ । ਜਿਸ ਨਾਲ ਪੰਜਾਬ ਸਰਕਾਰ ਦੀ ਬਦਲੀ ਨੀਤੀ ਸ਼ੱਕ ਦੇ ਘੇਰੇ ਵਿੱਚ ਆਉਂਦੀ ਹੈ। ਇਸ ਸਮੇਂ ਜੱਥੇਬੰਦੀ ਦੇ ਆਗੂਆਂ ਕੁਲਦੀਪ ਸਿੰਘ ਸਹਿਦੇਵ , ਅਮਨਦੀਪ ਬੁਢਲਾਡਾ, ਬਲਬੀਰ ਸਿੰਘ ਕੰਗ, ਸੰਜੀਵ ਕੁਮਾਰ ਸ਼ਰਮਾ , ਮਨੀਸ਼ ਕੁਮਾਰ ,ਹਰੀ ਦੇਵ , ਗੁਰਪਾਲ ਸਿੰਘ ਜ਼ੀਰਵੀ, ਰਾਜਵੀਰ ਸਿੰਘ ਢਿੱਲੋਂ , ਮਨਜੀਤ ਸਿੰਘ ਤੂਰ , ਕੁਲਵੰਤ ਸਿੰਘ ਚਾਨੀ ਫਰੀਦਕੋਟ ,ਜਸਪਾਲ ਸੰਧੂ ਜਲੰਧਰ , ਅਸ਼ੋਕ ਕੁਮਾਰ ਮਹਿਮੀ , ਅਮਰ ਪਾਲ ਤੇ ਯੋਗ ਰਾਜ ਜਲੰਧਰ ਵੱਲੋਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਠੇਕਾ ਆਧਾਰ ਤੇ ਕੰਮ ਕਰਦੇ ਅਤੇ ਸਮੂਹ ਕੱਚੇ ਅਧਿਆਪਕਾਂ ਨੂੰ ਬਿਨਾਂ ਸ਼ਰਤ ਸਿੱਖਿਆ ਵਿਭਾਗ ਵਿੱਚ ਰੈਗੂਲਰ ਕੀਤਾ ਜਾਵੇ| ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਮਰਜ਼ ਕੀਤਾ ਜਾਵੇ| ਐੱਨ.ਐੱਸ. ਕਿਊ.ਐੱਫ.ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਸ਼ਾਮਲ ਕੀਤਾ ਜਾਵੇ| ਪ੍ਰਾਇਮਰੀ ਅਤੇ ਸੈਕੰਡਰੀ ਵਿਭਾਗ ਅਧੀਨ ਅਧਿਆਪਕਾਂ ਦੇ ਵੱਖ ਵੱਖ ਵਰਗਾਂ ਦੀਆਂ ਈਟੀਟੀ ਪੱਧਰ ਤੋਂ ਪ੍ਰਿੰਸੀਪਲ ਪੱਧਰ ਤੱਕ ਬਣਦੀਆਂ ਤਰੱਕੀਆਂ ਦੇ ਹੁਕਮ ਤੁਰੰਤ ਜਾਰੀ ਕੀਤੇ ਜਾਣ। ਜਨਵਰੀ 2004 ਤੋਂ ਬਾਅਦ ਨਿਯੁਕਤ ਸਮੂਹ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ, ਨਵੀਂ ਸਿੱਖਿਆ ਨੀਤੀ 2020 ਰੱਦ ਕਰਕੇ 1968 ਦੀ ਸਿੱਖਿਆ ਨੀਤੀ ਤੇ ਹੋਰ ਸਾਰਥਿਕ ਵਾਧੇ ਕਰਕੇ ਅਜਿਹੀ ਨੀਤੀ ਬਣਾਈ ਜਾਵੇ, ਜਿਸ ਨਾਲ ਹਰ ਪੱਧਰ ਤੇ ਸਿੱਖਿਆ ਦਾ ਨਿੱਜੀਕਰਨ ਤੇ ਵਪਾਰੀਕਰਨ ਖਤਮ ਹੋ ਸਕੇ| ਇਸ ਇਸ ਤੋਂ ਇਲਾਵਾ ਸਿੱਖਿਆ ਨੀਤੀ ਬਣਾਉਂਦੇ ਸਮੇਂ ਅਧਿਆਪਕਾਂ ਅਤੇ ਅਧਿਆਪਕ ਜਥੇਬੰਦੀਆਂ ਨਾਲ ਵਿਚਾਰ ਵਟਾਂਦਰਾ ਕੀਤਾ ਜਾਵੇ, ਜਿਵੇਂ ਕਿ ਕੋਠਾਰੀ ਸਿੱਖਿਆ ਕਮਿਸ਼ਨ ਅਤੇ 1966 ਪੈਰਿਸ ਦੀ ਅੰਤਰ-ਦੇਸੀ ਕਾਨਫਰੰਸ ਦੀਆਂ ਸਿਫਾਰਸ਼ਾਂ ਵਿੱਚ ਕਿਹਾ ਗਿਆ ਸੀ| ਇਸ ਤੋਂ ਇਲਾਵਾ ਹਰ ਪ੍ਰਾਇਮਰੀ ਸਕੂਲ ਵਿੱਚ ਜਮਾਤ ਅਨੁਸਾਰ ਪੰਜ ਰੈਗੂਲਰ ਅਧਿਆਪਕ ਦਿੱਤੇ ਜਾਣ, ਸੈਕੰਡਰੀ ਪੱਧਰ ਤੇ ਵਿਸ਼ੇ ਅਨੁਸਾਰ ਅਧਿਆਪਕਾਂ ਦੀਆਂ ਅਸਾਮੀਆਂ ਦਿੱਤੀਆਂ ਜਾਣ ਅਤੇ ਰੈਗੂਲਰ ਭਰਤੀ ਰਾਹੀਂ ਭਰੀਆਂ ਜਾਣ, ਬੱਚਿਆਂ ਨੂੰ ਗੁਣਾਤਮਕ ਸਿੱਖਿਆ ਪ੍ਰਦਾਨ ਕਰਨ ਲਈ ਅਧਿਆਪਕਾਂ ਤੋਂ ਲਏ ਜਾਂਦੇ ਸਾਰੇ ਗੈਰ ਵਿਦਿਅਕ ਕੰਮ ਅਤੇ ਬੀਐਲਓਜ਼ ਡਿਊਟੀਆਂ ਕੱਟੀਆਂ ਜਾਣ , ਮੁਲਾਜ਼ਮਾਂ ਨੂੰ ਜਨਵਰੀ 2016 ਤੋਂ ਤਨਖਾਹ ਕਮਿਸ਼ਨ ਦਾ ਬਕਾਇਆ ਜਾਰੀ ਕੀਤਾ ਜਾਵੇ, ਡੀਏ ਦੀਆਂ ਕੁੱਲ ਤਿੰਨੇ ਕਿਸ਼ਤਾਂ ਜਾਰੀ ਕੀਤੀਆਂ ਜਾਣ, ਪੇਂਡੂ ਏਰੀਆ ਭੱਤਾ ਤੇ ਬਾਰਡਰ ਏਰੀਆ ਭੱੱਤਾ ਸਮੇਤ ਬੰਦ ਕੀਤੇੇ ਸਾਰੇ ਭੱਤੇ ਬਹਾਲ ਕੀਤੇੇੇ ਜਾਣ। ਇਸ ਸਮੇਂ ਫੈਸਲਾ ਕੀਤਾ ਕਿ 1 ਅਕਤੂਬਰ ਨੂੰ ਸਕੂਲਾਂ ਦੀ ਸਰਕਾਰੀਕਰਨ ਦੀ 67 ਵੀਂ ਵਰ੍ਹੇਗੰਢ ਨੂੰ ਮਨਾਇਆ ਜਾਵੇਗਾ ਤੇ 8 ਸਤੰਬਰ ਨੂੰ ਮੋਗਾ ਵਿਖੇ ਹੋਵੇਗਾ ਮੀਟਿੰਗ ਕੀਤੀ ਜਾਵੇਗੀ।ਜਥੇਬੰਦੀ ਵਲੋਂ 3 ਸਤੰਬਰ ਨੂੰ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਵੱਲੋਂਂ ਚੰਡੀਗੜ੍ਹ ਵਿਖੇ 3 ਸਤੰਬਰ ਨੂੰ ਚੰਡੀਗੜ੍ਹ ਵਿਖੇ ਕੀਤੀ ਜਾ ਰਹੀ ਰੋਸ ਰੈਲੀ ਵਿੱੱਚ ਭਰਵੀਂ ਸ਼ਮੂਲੀਅਤ ਕੀਤੀ ਜਾਵੇਗੀ|


ਇਸ ਸਮੇਂ ਹੋਰਨਾਂ ਤੋਂ ਇਲਾਵਾ ਅਧਿਆਪਕ ਆਗੂ ਬਲਵੀਰ ਸਿੰਘ ਕੰਗ, ਜੋਰਾ ਸਿੰਘ ਬੱਸੀਆਂ, ਸੰਜੀਵ ਯਾਦਵ, ਚਰਨ ਸਿੰਘ ਤਾਜਪੁਰੀ, ਨਰਿੰਦਰਪਾਲ ਸਿੰਘ ਬੁਰਜ, ਸਤਵਿੰਦਰਪਾਲ ਸਿੰਘ, ਗਿਆਨ ਸਿੰਘ ਦੋਰਾਹਾ, ਆਗੂ ਹਾਜਰ ਸਨ |


5994 ETT BHRTI : 5994 ਈਟੀਟੀ ਅਧਿਆਪਕਾਂ ਦੀ ਭਰਤੀ ਲਈ ਸਟੇਸ਼ਨ ਚੋਣ ਸ਼ੁਰੂ

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਈਟੀਟੀ ਕਾਡਰ ਦੀਆਂ ਅਸਾਮੀਆਂ ਲਈ ਸਟੇਸ਼ਨ ਚੋਣ ਸ਼ੁਰੂ


ਐਸ.ਏ.ਐਸ. ਨਗਰ (ਮੁਹਾਲੀ), 24 ਸਤੰਬਰ 2024 (‌ਜਾਬਸ ਆਫ ਟੁਡੇ) ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪ੍ਰਾਇਮਰੀ ਸਕੂਲਾਂ ਵਿੱਚ ਈਟੀਟੀ ਕਾਡਰ ਦੀਆਂ 5994 ਅਸਾਮੀਆਂ ਭਰਨ ਲਈ ਸਟੇਸ਼ਨ ਚੋਣ ਸ਼ੁਰੂ ਕਰ ਦਿੱਤੀ ਗਈ ਹੈ।

ਇਸ ਬਾਰੇ ਜਾਣਕਾਰੀ ਦਿੰਦਿਆਂ ਬੋਰਡ ਦੇ ਅਧਿਕਾਰੀ ਨੇ ਦੱਸਿਆ ਕਿ ਸਿਲੈਕਟ ਉਮੀਦਵਾਰਾਂ ਦੀ ਕੈਟਾਗਰੀ ਵਾਈਜ਼ ਚੋਣ ਨਤੀਜਾ ਮਿਤੀ 01.09.2024 ਨੂੰ ਵੈਬਸਾਈਟ ਤੇ ਅਪਲੋਡ ਕੀਤਾ ਗਿਆ ਸੀ। ਹੁਣ ਪਹਿਲੇ ਪੜਾਅ ਵਿੱਚ ਇਸ ਸਿਲੈਕਸਨ ਲਿਸਟ ਵਿਚਲੇ ਯੋਗ ਉਮੀਦਵਾਰਾਂ ਨੂੰ ਮੌਜੂਦਾ ਖਾਲੀ ਅਸਾਮੀਆਂ ਵਿਰੁੱਧ ਸਟੇਟ ਐਮ.ਆਈ.ਐਸ ਸੈੱਲ ਵਲੋਂ ਆਨਲਾਈਨ ਪ੍ਰਕਿਰਿਆ ਰਾਹੀਂ ਸਟੇਸ਼ਨ ਚੋਣ ਕਰਵਾਈ ਜਾਣੀ ਹੈ।

ਸਟੇਸ਼ਨ ਚੋਣ ਦੇ ਮੰਤਵ ਲਈ ਪੋਰਟਲ ਮਿਤੀ 27.09.2024 ਤੋਂ 29.09.2024 ਤੱਕ ਖੁਲਾ ਰਹੇਗਾ। ਯੋਗ ਉਮੀਦਵਾਰਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉਕਤ ਸਡਿਊਲ ਅਨੁਸਾਰ ਸਟੇਸ਼ਨ ਚੋਣ ਕਰਨਾ ਯਕੀਨੀ ਬਣਾਇਆ ਜਾਵੇ। ਹਰੇਕ ਉਮੀਦਵਾਰ ਆਪਣੀ ਆਈ.ਡੀ. ਵਿੱਚ ਸੋਅ ਹੋ ਰਹੀ ਵੈਕੰਸੀ ਲਿਸਟ ਵਿੱਚੋਂ ਆਪਣੀ ਚੁਆਇਸ ਦੇ ਜਿੰਨੇ ਮਰਜੀ ਸਟੇਸ਼ਨਾਂ ਦੀ ਆਪਸ਼ਨ ਆਪਣੀ ਆਈ ਡੀ ਵਿੱਚ ਭਰ ਸਕਦੇ ਹਨ।



ਇਹ ਪ੍ਰਕਿਰਿਆ ਸਮੁੱਚੇ ਰੂਪ ਵਿੱਚ ਆਨ-ਲਾਈਨ ਹੀ ਹੋਵੇਗੀ। ਜਿਹੜੇ ਯੋਗ ਉਮੀਦਵਾਰ ਸਟੇਸ਼ਨ ਚੋਣ ਨਹੀਂ ਕਰਨਗੇ ਉਹਨਾਂ ਨੂੰ ਖਾਲੀ ਰਹਿੰਦੇ ਸਟੇਸ਼ਨਾਂ ਵਿੱਚੋਂ ਕੋਈ ਇੱਕ ਸਟੇਸ਼ਨ ਆਨਲਾਈਨ ਪ੍ਰਕਿਰਿਆ ਤਹਿਤ MIS ਵੱਲੋਂ ਅਲਾਟ ਕਰ ਦਿੱਤਾ ਜਾਵੇਗਾ, ਜਿਸਨੂੰ ਮੁੜ ਬਦਲਿਆ ਨਹੀਂ ਜਾਵੇਗਾ।

ਇਥੇ ਇਹ ਵੀ ਸਪੱਸ਼ਟ ਕੀਤਾ ਜਾਂਦਾ ਹੈ ਕਿ ਜੇਕਰ ਕਿਸੇ ਉਮੀਦਵਾਰ ਵੱਲੋਂ ਸਟੇਸ਼ਨ ਚੋਣ ਲਈ ਆਪਣੇ ਚੁਣੇ ਗਏ ਸਟੇਸ਼ਨਾਂ ਦੀ ਅਲਾਟਮੈਂਟ, ਉਸ ਤੋਂ ਹਾਇਰ ਮੈਰਿਟ ਵਾਲੇ ਉਮੀਦਵਾਰ ਨੂੰ ਹੋ ਜਾਂਦੀ ਹੈ (ਭਾਵ ਉਸ ਵੱਲੋਂ ਚੁਣੇ ਗਏ ਸਾਰੇ ਸਟੇਸ਼ਨ ਹੋਰ ਉਮੀਦਵਾਰਾਂ ਨੂੰ ਅਲਾਟ ਹੋ ਚੁੱਕੇ ਹੋਣਗੇ) ਤਾਂ ਅਜਿਹੀ ਸੂਰਤ ਵਿੱਚ ਉਸਨੂੰ ਵੀ ਖਾਲੀ ਰਹਿੰਦੇ ਸਟੇਸ਼ਨਾਂ ਵਿੱਚੋਂ ਕੋਈ ਇੱਕ ਸਟੇਸ਼ਨ ਆਨਲਾਈਨ ਪ੍ਰਕ੍ਰਿਆ ਤਹਿਤ ਵਿਭਾਗ ਦੀ MIS ਸ਼ਾਖਾ ਵੱਲੋਂ ਅਲਾਟ ਹੋ ਜਾਵੇਗਾ।

ਇਥੇ ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ ਜੋ ਉਮੀਦਵਾਰ 6635 ਅਤੇ 2364 ਭਰਤੀ ਅਧੀਨ ਪਹਿਲਾਂ ਨਿਯੁਕਤ ਹੋ ਚੁੱਕੇ ਹਨ ਅਤੇ ਬਤੌਰ ਈ ਟੀ ਟੀ ਟੀਚਰ ਕੰਮ ਕਰ ਰਹੇ ਹਨ, ਉਹ ਉਮਦੀਵਾਰ ਇਸ ਭਰਤੀ ਵਿੱਚ ਨਿਯੁਕਤੀ ਪੱਤਰ ਲੈਣ ਦੇ ਹੱਕਦਾਰ ਹੋਣਗੇ ਪ੍ਰੰਤੂ ਉਹਨਾਂ ਦੀ ਨਿਯੁਕਤੀ ਦਾ ਸਥਾਨ ਉਹੀ ਰਹੇਗਾ ਜਿਸ ਸਟੇਸ਼ਨ ਤੇ ਉਹ ਮੌਜੂਦਾ ਸਮੇਂ ਵਿੱਚ ਕੰਮ ਕਰ ਰਹੇ ਹਨ।




1-9-2024: 5994 ETT RECRUITMENT: PROVISIONAL SELECTION LIST  OUT  DOWNLOAD HERE 


Also Read 
ਸਕੂਲ ਸਿੱਖਿਆ ਵਿਭਾਗ ਅਧੀਨ 5994 ਈ.ਟੀ.ਟੀ. ਕਾਡਰ ਦੀਆਂ ਪੋਸਟਾਂ ਦਾ ਵਿਗਿਆਪਨ ਮਿਤੀ 12-10-2022 ਨੂੰ ਦਿੱਤਾ ਗਿਆ ਸੀ। ਸਿਵਲ ਰਿੱਟ ਪਟੀਸ਼ਨ ਨੰ. 6819 ਆਫ 2023 ਪਰਵਿੰਦਰ ਸਿੰਘ ਬਨਾਮ ਪੰਜਾਬ ਸਰਕਾਰ ਦੇ ਕੇਸ ਵਿੱਚ ਮਾਨਯੋਗ ਹਾਈਕੋਰਟ ਦੇ ਹੁਕਮ ਮਿਤੀ 30-04-2024 ਅਨੁਸਾਰ 5994 ਈ.ਟੀ.ਟੀ. ਭਰਤੀ ਦਾ ਪੇਪਰ-ਏ ਦੁਬਾਰਾ ਮਿਤੀ 28- 07-2024 ਨੂੰ ਲਿਆ ਗਿਆ ਸੀ, ਜਿਸ ਦਾ ਰਿਜਲਟ ਮਿਤੀ 15-08-2024 ਨੂੰ ਘੋਸ਼ਿਤ ਕੀਤਾ ਗਿਆ ਹੈ।




 ਰਿਜਲਟ ਘੋਸ਼ਿਤ ਹੋਣ ਉਪਰੰਤ ਕੁਝ ਨਵੇਂ ਉਮੀਦਵਾਰ ਪੇਪਰ-1 ਵਿੱਚੋਂ ਕੁਆਲੀਫਾਈ ਕਰ ਗਏ ਹਨ, ਜਿਸਦੇ ਦੇ ਨਤੀਜੇ ਵਜੋਂ ਪੇਪਰ- 2 ਦੀ ਕੈਟਾਗਰੀ ਵਾਇਜ ਕੀਤੀ ਗਈ ਸਕਰੂਟਨੀ ਦੀ ਕੱਟ ਆਫ ਵਿੱਚ ਆ ਗਏ ਹਨ। ਇਸ ਸਥਿਤੀ ਦੇ ਮੱਦੇਨਜ਼ਰ ਇਸ ਪਬਲਿਕ ਨੋਟਿਸ ਨਾਲ ਦਰਸਾਈ ਕੈਟਾਗਰੀ ਵਾਇਜ ਕੱਟ ਆਫ (ਪੇਪਰ- 2) ਵਿੱਚ ਆਉਣ ਵਾਲੇ ਉਕਤ ਅਨੁਸਾਰ ਦਰਸਾਏ ਨਵੇਂ ਕੁਆਲੀਫਾਈ ਕੀਤੇ ਉਮੀਦਵਾਰਾਂ (ਪੇਪਰ- 1 ਰੀਕੰਡਕਟ) ਨੂੰ ਮਿਤੀ 22-08-2024 ਦਿਨ ਵੀਰਵਾਰ ਨੂੰ ਸਵੇਰੇ ਸਮਾਂ 10:00 ਵਜੇ ਤੋਂ ਸ਼ਾਮ 04:00 ਵਜੇ ਤੱਕ ਦਫਤਰ ਸਿੱਖਿਆ ਭਰਤੀ ਡਾਇਰੈਕੋਟਰੇਟ, ਨੇੜੇ ਸਰਕਾਰੀ ਮਾਡਲ ਸੀਨੀਅਰ ਸੈਕਡੰਰੀ ਸਕੂਲ, ਫੇਸ -3ਬੀ1, ਐਸ.ਏ.ਐਸ. ਨਗਰ ਵਿਖੇ ਸਕਰੂਟਨੀ ਕਰਵਾਉਣ ਲਈ ਸੱਦਾ ਦਿੱਤਾ ਗਿਆ ਹੈ। ਉਮੀਦਵਾਰ ਇਸ ਪਬਲਿਕ ਨੋਟਿਸ ਨਾਲ ਨੱਥੀ ਪ੍ਰੋਫਾਰਮਾ ਭਰ ਕੇ ਇਸ ਦਫਤਰ ਵਿਖੇ ਸਬੰਧਤ ਮਿਤੀ ਨੂੰ ਜਮ੍ਹਾ ਕਰਵਾਉਣਾ ਯਕੀਨੀ ਬਣਾਉਣਗੇ।

Also Read 

5994 ETT EXAM RESULT OUT : 28 ਜੁਲਾਈ ਨੂੰ ਹੋਈ ਪ੍ਰੀਖਿਆ ਦਾ ਨਤੀਜਾ ਘੋਸ਼ਿਤ 

ਪੰਜਾਬ ਸਰਕਾਰ ਵੱਲੋਂ 28 ਜੁਲਾਈ ਨੂੰ 5994 ਈਟੀਟੀ ਅਧਿਆਪਕਾਂ ਦੀ ਭਰਤੀ ਲਈ ਗਈ ਪ੍ਰੀਖਿਆ ਦਾ ਨਤੀਜਾ ਘੋਸ਼ਿਤ ਕਰ ਦਿੱਤਾ ਗਿਆ ਹੈ ਜਿਨਾਂ ਪ੍ਰੀਖਿਆਰਥੀਆਂ ਨੇ ਇਹ ਪ੍ਰੀਖਿਆ ਦਿੱਤੀ ਹੈ ਉਹ ਹੇਠਾਂ ਦਿੱਤੇ ਲਿੰਕ ਤੋਂ ਆਪਣਾ ਨਤੀਜਾ  ਰੋਲ ਨੰਬਰ ਵਾਇਜ਼ ਚੈੱਕ ਕਰ ਸਕਦੇ ਹਨ। 
ETT RECRUITMENT EXAM RESULT DOWNLOAD HERE 



5994 ETT BHRTI : 5994 ਅਸਾਮੀਆਂ ਤੇ ਭਰਤੀ ਪ੍ਰੀਖਿਆ ਲਈ ਐਡਮਿਟ ਕਾਰਡ ਜਾਰੀ 

5994 ਅਸਾਮੀਆਂ ਤੇ ਭਰਤੀ ਪ੍ਰੀਖਿਆ ਲਈ ਐਡਮਿਟ ਕਾਰਡ ਜਾਰੀ ਕਰ ਦਿੱਤੇ ਗਏ ਹਨ। Download admit card here 


Also Read:-

5994 ETT BHRTI NEW UPDATES: ਪੇਪਰ ਏ ਸਬੰਧੀ ਵੱਡੀ ਅਪਡੇਟ, ਫੀਸ ਦੋਬਾਰਾ ਹੋਵੇਗੀ ਜਮਾਂ, ਪੜ੍ਹੋ 


ਸਕੂਲ ਸਿੱਖਿਆ ਵਿਭਾਗ ਅਧੀਨ 5994 ਈ.ਟੀ.ਟੀ.ਕਾਡਰ ਦਾ ਵਿਗਿਆਪਨ ਮਿਤੀ 12-10-2022 ਨੂੰ ਦਿੱਤਾ ਗਿਆ ਸੀ। ਜਿਸਦੀ ਅਪਲਾਈ ਕਰਨ ਦੀ ਆਖਰੀ ਮਿਤੀ 10-11-2022 ਸੀ। ਇਹਨਾਂ ਅਸਾਮੀਆਂ ਲਈ ਲਿਖਤੀ ਟੈਸਟ ਮਿਤੀ 05- 03-2023 ਨੂੰ ਲਿਆ ਗਿਆ ਸੀ। ਸਿਵਲ ਰਿੱਟ ਪਟੀਸ਼ਨ ਨੰ. 6819 ਆਫ 2023 ਪਰਵਿੰਦਰ ਸਿੰਘ ਬਨਾਮ ਪੰਜਾਬ ਸਰਕਾਰ ਅਤੇ ਹੋਰ ਦੇ ਕੇਸ ਵਿੱਚ ਮਾਨਯੋਗ ਹਾਈਕੋਰਟ ਦੇ ਹੁਕਮ ਮਿਤੀ 30-04-2024 ਅਨੁਸਾਰ 5994 ਈ.ਟੀ.ਟੀ. ਭਰਤੀ ਦਾ ਪੇਪਰ-ਏ ਦੁਬਾਰਾ ਲਿਆ ਜਾਣਾ ਹੈ। ਇਸ ਮੰਤਵ ਲਈ 5994 ਈ.ਟੀ.ਟੀ. ਪੇਪਰ-ਏ (ਪੰਜਾਬੀ ਭਾਸ਼ਾ) ਦਾ ਸਿਲੇਬਸ ਵਿਭਾਗ ਦੀ ਵੈੱਬਸਾਈਟ www.educationrecruitmentboard.com ਤੇ ਮਿਤੀ 18-05-2024 ਨੂੰ ਅੱਪਲੋੜ ਕਰ ਦਿੱਤਾ ਗਿਆ ਹੈ। ਇਹਨਾਂ ਅਸਾਮੀਆਂ ਲਈ ਲਿਖਤੀ ਪੇਪਰ ਮਿਤੀ 28-07-2024 ਨੂੰ ਲਿਆ ਜਾਵੇਗਾ।



ਮਿਤੀ 28-07-2024 ਨੂੰ ਹੋਣ ਵਾਲੇ ਲਿਖਤੀ ਪੇਪਰ ਉਹਨਾਂ ਉਮੀਦਵਾਰਾਂ ਵੱਲੋਂ ਹੀ ਦਿੱਤਾ ਜਾਵੇਗਾ, ਜਿਹਨਾਂ ਵੱਲੋਂ ਪਹਿਲਾ ਮਿਤੀ 05-03-2023 ਨੂੰ ਦੋਨੋਂ ਪੇਪਰ-ਏ ਅਤੇ ਪੇਪਰ-ਬੀ ਦਿੱਤੇ ਗਏ ਸਨ। ਜਿਹਨਾਂ ਉਮੀਦਵਾਰਾਂ ਦੀ ਸਕਰੂਟਨੀ ਸਮੇਂ ਬਾਇਓਮੈਟ੍ਰਿਕ ਆਪਸ ਵਿੱਚ ਮੇਲ ਨਹੀ ਹੋਈ ਸੀ, ਉਹਨਾਂ ਉਮੀਦਵਾਰਾਂ ਦਾ ਹੁਣ ਪੇਪਰ-ਏ ਨਹੀਂ ਲਿਆ ਜਾਵੇਗਾ। ਇਸਤੋਂ ਇਲਾਵਾ ਪੇਪਰ-ਏ ਮੁੜ ਦੇਣ ਲਈ ਉਮੀਦਵਾਰਾਂ ਵੱਲੋਂ ਹੇਠ ਲਿਖੇ ਅਨੁਸਾਰ ਫੀਸ ਮੁੜ ਜਮ੍ਹਾ ਕਰਵਾਈ ਜਾਣੀ ਹੈ। ਜੇਕਰ ਕਿਸੇ ਉਮੀਦਵਾਰ ਵੱਲੋਂ ਫੀਸ ਜਮ੍ਹਾਂ ਨਹੀ ਕਰਵਾਈ ਜਾਂਦੀ ਤਾਂ ਉਸ ਉਮੀਦਵਾਰ ਨੂੰ ਰੋਲ ਨੰਬਰ (ਐਡਮਿਟ ਕਾਰਡ) ਜਾਰੀ ਨਹੀ ਕੀਤਾ ਜਾਵੇਗਾ। ਉਮੀਦਵਾਰ ਮਿਤੀ 14-06-2024 ਤੋਂ 21-06-2024 ਤੱਕ ਫੀਸ ਜਮ੍ਹਾ ਕਰਵਾਉਣਗੇ, ਉਸ ਉਪਰੰਤ ਪੋਰਟਲ ਬੰਦ ਕਰ ਦਿੱਤਾ ਜਾਵੇਗਾ।

1. ਜਨਰਲ ਅਤੇ ਹੋਰ ਕੈਟਾਗਰੀ ਦੇ ਉਮੀਦਵਾਰਾ ਲਈ:

800 ਰੁਪਏ

2. Reserve Category :  400 Rupees 


3. ਸਾਬਕਾ ਸੈਨਿਕ (ਖੁੱਦ): NIL

4. ਸਾਬਕਾ ਸੈਨਿਕ (ਡਿਪੈਂਡੈਂਟ)

  • 4 (a) ਰਿਜਰਵ ਕੈਟਾਗਰੀ: 400 Rupees 
  • 4 (b) ਜਨਰਲ ਅਤੇ ਹੋਰ ਕੈਟਾਗਰੀ ਦੇ ਉਮੀਦਵਾਰ 800 Rupees 

ਫੀਸ ਸਬੰਧੀ ਬਾਕੀ ਸ਼ਰਤਾ ਵਿਗਿਆਪਨ ਮਿਤੀ 12-10-2022 ਵਾਲੀਆ ਹੀ ਰਹਿਣਗੀਆ।

(ਸ) ਹੁਣ ਫੀਸ ਭਰਨ ਲਈ ਉਮੀਦਵਾਰ ਵੱਲੋਂ ਆਪਣੇ ਰਜਿਸ਼ਟ੍ਰੇਸ਼ਨ ਨੰਬਰ ਅਤੇ ਪਾਸਵਰਡ ਦੀ ਮਦੱਦ ਨਾਲ ਆਪਣੇ ਅਕਾਊਂਟ ਵਿੱਚ ਲੋਗਇਨ ਕੀਤਾ ਜਾਵੇਗਾ। ਉਮੀਦਵਾਰ ਵੱਲੋਂ ਐਪਲੀਕੇਸ਼ਨ ਫੀਸ ਨਾਮ ਦੇ ਲਿੰਕ ਉੱਤੇ ਕਲਿੱਕ ਕਰਕੇ ਫੀਸ ਆਨਲਾਈਨ ਭਰੀ ਜਾ ਸਕਦੀ ਹੈ।

DRO/ TEHSILDAR/ NAIB TEHSILDAR TRANSFER: ਸਰਕਾਰ ਵੱਲੋਂ 74 ਤਹਿਸੀਲਦਾਰਾਂ/ਮਾਲ ਅਫਸਰਾਂ ਦੇ ਤਬਾਦਲੇ

PNRC GNM/ANM ADMISSION 2024-25: ਨਰਸਿੰਗ ਕੋਰਸਾਂ ਵਿੱਚ ਦਾਖਲੇ ਲਈ ਕਾਉਂਸਲਿੰਗ ਸ਼ਡਿਊਲ ਜਾਰੀ

 

Punjab Nurses Registration Council Announces Centralized Counselling for ANM & GNM Courses for 2024-25 Session

Mohali, September 1, 2024 – The Punjab Nurses Registration Council (PNRC) has released a public notice inviting applications for admission to Auxiliary Nursing Midwifery (ANM) and General Nursing and Midwifery (GNM) courses for the 2024-25 session. The admissions will be conducted through online centralized counselling, applicable to both government and private nursing institutes across Punjab.



Key Dates and Procedures:

1. Availability of Prospectus: The prospectus will be available on the PNRC website starting from September 1, 2024.

2. Submission of Online Application: Candidates can submit their online application forms, upload necessary documents, and pay the counselling fee from September 1 to September 10, 2024, until 5:00 PM.


3. Choice Filling:The window for online choice filling will be open from September 11, 2024, at 10:00 AM and will close on September 13, 2024, at 5:00 PM.


4. Provisional Allotment: The provisional allotment of seats will be displayed on the PNRC website on September 16, 2024, by 5:00 PM.


5. **Reporting to Allotted Institutes:** Candidates must report to their allotted institutes for joining and verification of documents between September 17 and September 20, 2024.


The PNRC has emphasized that candidates who are residents of Punjab will be given preference, adhering to the state’s policy. Further details regarding the schedule of the second round and any subsequent counselling rounds, if necessary, will be made available on the PNRC website.


For any queries related to the counselling process, candidates can contact the helpline at +91 62836-18852, available Monday to Friday, from 9:00 AM to 5:00 PM, or reach out via email at admissionspnrc@gmail.com.


For more information, visit [PNRC’s official website](http://www.pnrconline.in).



💐🌿Follow us for latest updates 👇👇👇

Featured post

HOLIDAYS HOME WORK JUNE 2026 (1-12) : ਸਿੱਖਿਆ ਵਿਭਾਗ ਵੱਲੋਂ ਪਹਿਲੀ ਤੋਂ 12ਵੀਂ ਜਮਾਤ ਤੱਕ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ ( 2026) ਜਾਰੀ ,ਕਰੋ ਡਾਉਨਲੋਡ

  Punjab School Holidays Homework June 2026 ਪੰਜਾਬ ਸਿੱਖਿਆ ਵਿਭਾਗ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ SC...

RECENT UPDATES

Trends